Ang 178
ਗੁਰ ਕਾ ਸਬਦੁ; ਅੰਮ੍ਰਿਤ ਰਸੁ ਚਾਖੁ ॥
gur kaa sabad; amrit ras chaakh |
Punjabi
ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।
English
Taste the ambrosial essence, the Word of the Guru's Shabad.
ਅਵਰਿ ਜਤਨ; ਕਹਹੁ ਕਉਨ ਕਾਜ ॥
avar jatan; kahahu kaun kaaj |
Punjabi
ਦਸ! ਹੋਰ ਹੀਲੇ ਕਿਹੜੇ ਕੰਮ ਹਨ?
English
Of what use are other efforts?
ਕਰਿ ਕਿਰਪਾ; ਰਾਖੈ ਆਪਿ ਲਾਜ ॥੨॥
kar kirapaa; raakhai aap laaj |2|
Punjabi
ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।
English
Showing His Mercy, the Lord Himself protects our honor. ||2||
ਕਿਆ ਮਾਨੁਖ; ਕਹਹੁ ਕਿਆ ਜੋਰੁ ॥
kiaa maanukh; kahahu kiaa jor |
Punjabi
ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?
English
What is the human? What power does he have?
ਝੂਠਾ; ਮਾਇਆ ਕਾ ਸਭੁ ਸੋਰੁ ॥
jhootthaa; maaeaa kaa sabh sor |
Punjabi
ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।
English
All the tumult of Maya is false.
ਕਰਣ ਕਰਾਵਨਹਾਰ; ਸੁਆਮੀ ॥
karan karaavanahaar; suaamee |
Punjabi
ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।
English
Our Lord and Master is the One who acts, and causes others to act.
ਸਗਲ ਘਟਾ ਕੇ ਅੰਤਰਜਾਮੀ ॥੩॥
sagal ghattaa ke antarajaamee |3|
Punjabi
ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
English
He is the Inner-knower, the Searcher of all hearts. ||3||
ਸਰਬ ਸੁਖਾ ਸੁਖੁ ਸਾਚਾ ਏਹੁ ॥
sarab sukhaa sukh saachaa ehu |
Punjabi
ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
English
Of all comforts, this is the true comfort.
ਗੁਰ ਉਪਦੇਸੁ; ਮਨੈ ਮਹਿ ਲੇਹੁ ॥
gur upades; manai meh lehu |
Punjabi
੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।
English
Keep the Guru's Teachings in your mind.
ਜਾ ਕਉ; ਰਾਮ ਨਾਮ ਲਿਵ ਲਾਗੀ ॥
jaa kau; raam naam liv laagee |
Punjabi
ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,
English
Those who bear love for the Name of the Lord
ਕਹੁ ਨਾਨਕ; ਸੋ ਧੰਨੁ ਵਡਭਾਗੀ ॥੪॥੭॥੭੬॥
kahu naanak; so dhan vaddabhaagee |4|7|76|
Punjabi
ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।
English
- says Nanak, they are blessed, and very fortunate. ||4||7||76||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਸੁਣਿ ਹਰਿ ਕਥਾ; ਉਤਾਰੀ ਮੈਲੁ ॥
sun har kathaa; utaaree mail |
Punjabi
ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।
English
Listening to the Lord's sermon, my pollution has been washed away.
ਮਹਾ ਪੁਨੀਤ; ਭਏ ਸੁਖ ਸੈਲੁ ॥
mahaa puneet; bhe sukh sail |
Punjabi
ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।
English
I have become totally pure, and I now walk in peace.
ਵਡੈ ਭਾਗਿ; ਪਾਇਆ ਸਾਧਸੰਗੁ ॥
vaddai bhaag; paaeaa saadhasang |
Punjabi
ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,
English
By great good fortune, I found the Saadh Sangat, the Company of the Holy;
ਪਾਰਬ੍ਰਹਮ ਸਿਉ; ਲਾਗੋ ਰੰਗੁ ॥੧॥
paarabraham siau; laago rang |1|
Punjabi
ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।
English
I have fallen in love with the Supreme Lord God. ||1||
ਹਰਿ ਹਰਿ ਨਾਮੁ ਜਪਤ; ਜਨੁ ਤਾਰਿਓ ॥
har har naam japat; jan taario |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।
English
Chanting the Name of the Lord, Har, Har, His servant has been carried across.
ਅਗਨਿ ਸਾਗਰੁ; ਗੁਰਿ. ਪਾਰਿ ਉਤਾਰਿਓ ॥੧॥ ਰਹਾਉ ॥
agan saagar; gur. paar utaario |1| rahaau |
Punjabi
ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।
English
The Guru has lifted me up and carried me across the ocean of fire. ||1||Pause||
ਕਰਿ ਕੀਰਤਨੁ; ਮਨ ਸੀਤਲ ਭਏ ॥
kar keeratan; man seetal bhe |
Punjabi
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,
English
Singing the Kirtan of His Praises, my mind has become peaceful;
ਜਨਮ ਜਨਮ ਕੇ; ਕਿਲਵਿਖ ਗਏ ॥
janam janam ke; kilavikh ge |
Punjabi
ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।
English
the sins of countless incarnations have been washed away.
ਸਰਬ ਨਿਧਾਨ; ਪੇਖੇ ਮਨ ਮਾਹਿ ॥
sarab nidhaan; pekhe man maeh |
Punjabi
ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।
English
I have seen all the treasures within my own mind;
ਅਬ ਢੂਢਨ; ਕਾਹੇ ਕਉ ਜਾਹਿ ॥੨॥
ab dtoodtan; kaahe kau jaeh |2|
Punjabi
ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?
English
why should I now go out searching for them? ||2||
ਪ੍ਰਭ ਅਪੁਨੇ; ਜਬ ਭਏ ਦਇਆਲ ॥
prabh apune; jab bhe deaal |
Punjabi
ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,
English
When God Himself becomes merciful,
ਪੂਰਨ ਹੋਈ; ਸੇਵਕ ਘਾਲ ॥
pooran hoee; sevak ghaal |
Punjabi
ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।
English
the work of His servant becomes perfect.
ਬੰਧਨ ਕਾਟਿ; ਕੀਏ ਅਪਨੇ ਦਾਸ ॥
bandhan kaatt; kee apane daas |
Punjabi
ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।
English
He has cut away my bonds, and made me His slave.
ਸਿਮਰਿ ਸਿਮਰਿ; ਸਿਮਰਿ ਗੁਣਤਾਸ ॥੩॥
simar simar; simar gunataas |3|
Punjabi
ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।
English
Remember, remember, remember Him in meditation; He is the treasure of excellence. ||3||
ਏਕੋ ਮਨਿ; ਏਕੋ ਸਭ ਠਾਇ ॥
eko man; eko sabh tthaae |
Punjabi
ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।
English
He alone is in the mind; He alone is everywhere.
ਪੂਰਨ ਪੂਰਿ ਰਹਿਓ; ਸਭ ਜਾਇ ॥
pooran poor rahio; sabh jaae |
Punjabi
ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।
English
The Perfect Lord is totally permeating and pervading everywhere.
ਗੁਰਿ ਪੂਰੈ; ਸਭੁ ਭਰਮੁ ਚੁਕਾਇਆ ॥
gur poorai; sabh bharam chukaaeaa |
Punjabi
ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।
English
The Perfect Guru has dispelled all doubts.
ਹਰਿ ਸਿਮਰਤ; ਨਾਨਕ ਸੁਖੁ ਪਾਇਆ ॥੪॥੮॥੭੭॥
har simarat; naanak sukh paaeaa |4|8|77|
Punjabi
ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।
English
Remembering the Lord in meditation, Nanak has found peace. ||4||8||77||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਅਗਲੇ ਮੁਏ; ਸਿ ਪਾਛੈ ਪਰੇ ॥
agale mue; si paachhai pare |
Punjabi
ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।
English
Those who have died have been forgotten.
ਜੋ ਉਬਰੇ; ਸੇ ਬੰਧਿ ਲਕੁ ਖਰੇ ॥
jo ubare; se bandh lak khare |
Punjabi
ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।
English
Those who survive have fastened their belts.
ਜਿਹ ਧੰਧੇ ਮਹਿ; ਓਇ ਲਪਟਾਏ ॥
jih dhandhe meh; oe lapattaae |
Punjabi
ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।
English
They are busily occupied in their affairs;
ਉਨ ਤੇ ਦੁਗੁਣ; ਦਿੜੀ ਉਨ ਮਾਏ ॥੧॥
aun te dugun; dirree un maae |1|
Punjabi
ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।
English
they cling twice as hard to Maya. ||1||
ਓਹ ਬੇਲਾ; ਕਛੁ. ਚੀਤਿ ਨ ਆਵੈ ॥
oeh belaa; kachh. cheet na aavai |
Punjabi
ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।
English
No one thinks of the time of death;
ਬਿਨਸਿ ਜਾਇ; ਤਾਹੂ ਲਪਟਾਵੈ ॥੧॥ ਰਹਾਉ ॥
binas jaae; taahoo lapattaavai |1| rahaau |
Punjabi
ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।
English
people grasp to hold that which shall pass away. ||1||Pause||
ਆਸਾ ਬੰਧੀ; ਮੂਰਖ ਦੇਹ ॥
aasaa bandhee; moorakh deh |
Punjabi
ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨ੍ਹਿਆ ਹੋਇਆ ਹੈ।
English
The fools - their bodies are bound down by desires.
ਕਾਮ ਕ੍ਰੋਧ; ਲਪਟਿਓ ਅਸਨੇਹ ॥
kaam krodh; lapattio asaneh |
Punjabi
ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।
English
They are mired in sexual desire, anger and attachment;
ਸਿਰ ਊਪਰਿ; ਠਾਢੋ ਧਰਮ ਰਾਇ ॥
sir aoopar; tthaadto dharam raae |
Punjabi
ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।
English
the Righteous Judge of Dharma stands over their heads.
ਮੀਠੀ ਕਰਿ ਕਰਿ; ਬਿਖਿਆ ਖਾਇ ॥੨॥
meetthee kar kar; bikhiaa khaae |2|
Punjabi
ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।
English
Believing it to be sweet, the fools eat poison. ||2||
ਹਉ ਬੰਧਉ; ਹਉ ਸਾਧਉ ਬੈਰੁ ॥
hau bandhau; hau saadhau bair |
Punjabi
ਮੂਰਖ ਆਖਦਾ ਹੈ "ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।
English
They say, "I shall tie up my enemy, and I shall cut him down.
ਹਮਰੀ ਭੂਮਿ; ਕਉਣੁ ਘਾਲੈ ਪੈਰੁ ॥
hamaree bhoom; kaun ghaalai pair |
Punjabi
ਮੇਰੀ ਜਮੀਨ ਤੇ ਕੌਣ ਪੈਰ ਧਰ ਸਕਦਾ ਹੈ?"
English
Who dares to set foot upon my land?
ਹਉ ਪੰਡਿਤੁ; ਹਉ ਚਤੁਰੁ ਸਿਆਣਾ ॥
hau panddit; hau chatur siaanaa |
Punjabi
ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।
English
I am learned, I am clever and wise."
ਕਰਣੈਹਾਰੁ; ਨ ਬੁਝੈ ਬਿਗਾਨਾ ॥੩॥
karanaihaar; na bujhai bigaanaa |3|
Punjabi
ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।
English
The ignorant ones do not recognize their Creator. ||3||
ਅਪੁਨੀ ਗਤਿ ਮਿਤਿ; ਆਪੇ ਜਾਨੈ ॥
apunee gat mit; aape jaanai |
Punjabi
ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।
English
The Lord Himself knows His Own state and condition.
ਕਿਆ ਕੋ ਕਹੈ; ਕਿਆ ਆਖਿ ਵਖਾਨੈ ॥
kiaa ko kahai; kiaa aakh vakhaanai |
Punjabi
ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?
English
What can anyone say? How can anyone describe Him?
ਜਿਤੁ ਜਿਤੁ ਲਾਵਹਿ; ਤਿਤੁ ਤਿਤੁ ਲਗਨਾ ॥
jit jit laaveh; tith tit laganaa |
Punjabi
ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।
English
Whatever He attaches us to - to that we are attached.
ਅਪਨਾ ਭਲਾ; ਸਭ ਕਾਹੂ ਮੰਗਨਾ ॥੪॥
apanaa bhalaa; sabh kaahoo manganaa |4|
Punjabi
ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।
English
Everyone begs for their own good. ||4||
ਸਭ ਕਿਛੁ ਤੇਰਾ; ਤੂੰ ਕਰਣੈਹਾਰੁ ॥
sabh kichh teraa; toon karanaihaar |
Punjabi
ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।
English
Everything is Yours; You are the Creator Lord.
ਅੰਤੁ ਨਾਹੀ ਕਿਛੁ. ਪਾਰਾਵਾਰੁ ॥
ant naahee kichh. paaraavaar |
Punjabi
ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।
English
You have no end or limitation.
ਦਾਸ ਅਪਨੇ ਕਉ; ਦੀਜੈ ਦਾਨੁ ॥
daas apane kau; deejai daan |
Punjabi
ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,
English
Please give this gift to Your servant,
ਕਬਹੂ ਨ ਵਿਸਰੈ; ਨਾਨਕ ਨਾਮੁ ॥੫॥੯॥੭੮॥
kabahoo na visarai; naanak naam |5|9|78|
Punjabi
ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।
English
that Nanak might never forget the Naam. ||5||9||78||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਅਨਿਕ ਜਤਨ; ਨਹੀ ਹੋਤ ਛੁਟਾਰਾ ॥
anik jatan; nahee hot chhuttaaraa |
Punjabi
ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
English
By all sorts of efforts, people do not find salvation.
ਬਹੁਤੁ ਸਿਆਣਪ; ਆਗਲ ਭਾਰਾ ॥
bahut siaanap; aagal bhaaraa |
Punjabi
ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।
English
Through clever tricks, the weight is only piled on more and more.
ਹਰਿ ਕੀ ਸੇਵਾ; ਨਿਰਮਲ ਹੇਤ ॥
har kee sevaa; niramal het |
Punjabi
ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,
English
Serving the Lord with a pure heart,
ਪ੍ਰਭ ਕੀ ਦਰਗਹ; ਸੋਭਾ ਸੇਤ ॥੧॥
prabh kee daragah; sobhaa set |1|
Punjabi
ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।
English
you shall be received with honor at God's Court. ||1||