Ang 192
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਗੁਰ ਕਾ ਸਬਦੁ; ਰਾਖੁ ਮਨ ਮਾਹਿ ॥
gur kaa sabad; raakh man maeh |
Punjabi
ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।
English
Keep the Word of the Guru's Shabad in your mind.
ਨਾਮੁ ਸਿਮਰਿ; ਚਿੰਤਾ ਸਭ ਜਾਹਿ ॥੧॥
naam simar; chintaa sabh jaeh |1|
Punjabi
ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ iਫ਼ਕਰ ਮਿਟ ਜਾਂਦਾ ਹੈ।
English
Meditating in remembrance on the Naam, the Name of the Lord, all anxiety is removed. ||1||
ਬਿਨੁ ਭਗਵੰਤ; ਨਾਹੀ ਅਨ ਕੋਇ ॥
bin bhagavant; naahee an koe |
Punjabi
ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
English
Without the Lord God, there is no one else at all.
ਮਾਰੈ ਰਾਖੈ; ਏਕੋ ਸੋਇ ॥੧॥ ਰਹਾਉ ॥
maarai raakhai; eko soe |1| rahaau |
Punjabi
ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।
English
He alone preserves and destroys. ||1||Pause||
ਗੁਰ ਕੇ ਚਰਣ; ਰਿਦੈ ਉਰਿ ਧਾਰਿ ॥
gur ke charan; ridai ur dhaar |
Punjabi
ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।
English
Enshrine the Guru's Feet in your heart.
ਅਗਨਿ ਸਾਗਰੁ; ਜਪਿ ਉਤਰਹਿ ਪਾਰਿ ॥੨॥
agan saagar; jap utareh paar |2|
Punjabi
ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।
English
Meditate on Him and cross over the ocean of fire. ||2||
ਗੁਰ ਮੂਰਤਿ ਸਿਉ; ਲਾਇ ਧਿਆਨੁ ॥
gur moorat siau; laae dhiaan |
Punjabi
ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।
English
Focus your meditation on the Guru's Sublime Form.
ਈਹਾ ਊਹਾ; ਪਾਵਹਿ ਮਾਨੁ ॥੩॥
eehaa aoohaa; paaveh maan |3|
Punjabi
ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।
English
Here and hereafter, you shall be honored. ||3||
ਸਗਲ ਤਿਆਗਿ; ਗੁਰ ਸਰਣੀ ਆਇਆ ॥
sagal tiaag; gur saranee aaeaa |
Punjabi
ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
English
Renouncing everything, I have come to the Guru's Sanctuary.
ਮਿਟੇ ਅੰਦੇਸੇ; ਨਾਨਕ. ਸੁਖੁ ਪਾਇਆ ॥੪॥੬੧॥੧੩੦॥
mitte andese; naanak. sukh paaeaa |4|61|130|
Punjabi
ਉਸ ਦੇ iਫ਼ਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
English
My anxieties are over - O Nanak, I have found peace. ||4||61||130||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਜਿਸੁ ਸਿਮਰਤ; ਦੂਖੁ ਸਭੁ ਜਾਇ ॥
jis simarat; dookh sabh jaae |
Punjabi
ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।
English
Remembering Him in meditation, all pains are gone.
ਨਾਮੁ ਰਤਨੁ; ਵਸੈ ਮਨਿ ਆਇ ॥੧॥
naam ratan; vasai man aae |1|
Punjabi
ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
English
The jewel of the Naam, the Name of the Lord, comes to dwell in the mind. ||1||
ਜਪਿ ਮਨ ਮੇਰੇ; ਗੋਵਿੰਦ ਕੀ ਬਾਣੀ ॥
jap man mere; govind kee baanee |
Punjabi
ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।
English
O my mind, chant the Bani, the Hymns of the Lord of the Universe.
ਸਾਧੂ ਜਨ; ਰਾਮੁ ਰਸਨ ਵਖਾਣੀ ॥੧॥ ਰਹਾਉ ॥
saadhoo jan; raam rasan vakhaanee |1| rahaau |
Punjabi
ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।
English
The Holy People chant the Lord's Name with their tongues. ||1||Pause||
ਇਕਸੁ ਬਿਨੁ; ਨਾਹੀ ਦੂਜਾ ਕੋਇ ॥
eikas bin; naahee doojaa koe |
Punjabi
ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।
English
Without the One Lord, there is no other at all.
ਜਾ ਕੀ ਦ੍ਰਿਸਟਿ; ਸਦਾ ਸੁਖੁ ਹੋਇ ॥੨॥
jaa kee drisatt; sadaa sukh hoe |2|
Punjabi
ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
English
By His Glance of Grace, eternal peace is obtained. ||2||
ਸਾਜਨੁ ਮੀਤੁ; ਸਖਾ ਕਰਿ ਏਕੁ ॥
saajan meet; sakhaa kar ek |
Punjabi
ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।
English
Make the One Lord your friend, intimate and companion.
ਹਰਿ ਹਰਿ ਅਖਰ; ਮਨ ਮਹਿ ਲੇਖੁ ॥੩॥
har har akhar; man meh lekh |3|
Punjabi
ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।
English
Write in your mind the Word of the Lord, Har, Har. ||3||
ਰਵਿ ਰਹਿਆ ਸਰਬਤ ਸੁਆਮੀ ॥
rav rahiaa sarabat suaamee |
Punjabi
ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
English
The Lord Master is totally pervading everywhere.
ਗੁਣ ਗਾਵੈ ਨਾਨਕੁ; ਅੰਤਰਜਾਮੀ ॥੪॥੬੨॥੧੩੧॥
gun gaavai naanak; antarajaamee |4|62|131|
Punjabi
ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।
English
Nanak sings the Praises of the Inner-knower, the Searcher of hearts. ||4||62||131||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਭੈ ਮਹਿ ਰਚਿਓ; ਸਭੁ ਸੰਸਾਰਾ ॥
bhai meh rachio; sabh sansaaraa |
Punjabi
ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।
English
The whole world is engrossed in fear.
ਤਿਸੁ ਭਉ ਨਾਹੀ; ਜਿਸੁ ਨਾਮੁ ਅਧਾਰਾ ॥੧॥
tis bhau naahee; jis naam adhaaraa |1|
Punjabi
ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।
English
Those who have the Naam, the Name of the Lord, as their Support, feel no fear. ||1||
ਭਉ ਨ ਵਿਆਪੈ; ਤੇਰੀ ਸਰਣਾ ॥
bhau na viaapai; teree saranaa |
Punjabi
ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।
English
Fear does not affect those who take to Your Sanctuary.
ਜੋ ਤੁਧੁ ਭਾਵੈ; ਸੋਈ ਕਰਣਾ ॥੧॥ ਰਹਾਉ ॥
jo tudh bhaavai; soee karanaa |1| rahaau |
Punjabi
ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।
English
You do whatever You please. ||1||Pause||
ਸੋਗ ਹਰਖ ਮਹਿ; ਆਵਣ ਜਾਣਾ ॥
sog harakh meh; aavan jaanaa |
Punjabi
ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
In pleasure and in pain, the world is coming and going in reincarnation.
ਤਿਨਿ ਸੁਖੁ ਪਾਇਆ; ਜੋ ਪ੍ਰਭ ਭਾਣਾ ॥੨॥
tin sukh paaeaa; jo prabh bhaanaa |2|
Punjabi
ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।
English
Those who are pleasing to God, find peace. ||2||
ਅਗਨਿ ਸਾਗਰੁ; ਮਹਾ ਵਿਆਪੈ ਮਾਇਆ ॥
agan saagar; mahaa viaapai maaeaa |
Punjabi
ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।
English
Maya pervades the awesome ocean of fire.
ਸੇ ਸੀਤਲ; ਜਿਨ ਸਤਿਗੁਰੁ ਪਾਇਆ ॥੩॥
se seetal; jin satigur paaeaa |3|
Punjabi
ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।
English
Those who have found the True Guru are calm and cool. ||3||
ਰਾਖਿ ਲੇਇ ਪ੍ਰਭੁ ਰਾਖਨਹਾਰਾ ॥
raakh lee prabh raakhanahaaraa |
Punjabi
ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।
English
Please preserve me, O God, O Great Preserver!
ਕਹੁ ਨਾਨਕ; ਕਿਆ ਜੰਤ ਵਿਚਾਰਾ ॥੪॥੬੩॥੧੩੨॥
kahu naanak; kiaa jant vichaaraa |4|63|132|
Punjabi
ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।
English
Says Nanak, what a helpless creature I am! ||4||63||132||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਤੁਮਰੀ ਕ੍ਰਿਪਾ ਤੇ; ਜਪੀਐ ਨਾਉ ॥
tumaree kripaa te; japeeai naau |
Punjabi
ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।
English
By Your Grace, I chant Your Name.
ਤੁਮਰੀ ਕ੍ਰਿਪਾ ਤੇ; ਦਰਗਹ ਥਾਉ ॥੧॥
tumaree kripaa te; daragah thaau |1|
Punjabi
ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।
English
By Your Grace, I obtain a seat in Your Court. ||1||
ਤੁਝ ਬਿਨੁ ਪਾਰਬ੍ਰਹਮ; ਨਹੀ ਕੋਇ ॥
tujh bin paarabraham; nahee koe |
Punjabi
ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।
English
Without You, O Supreme Lord God, there is no one.
ਤੁਮਰੀ ਕ੍ਰਿਪਾ ਤੇ; ਸਦਾ ਸੁਖੁ ਹੋਇ ॥੧॥ ਰਹਾਉ ॥
tumaree kripaa te; sadaa sukh hoe |1| rahaau |
Punjabi
ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।
English
By Your Grace, everlasting peace is obtained. ||1||Pause||
ਤੁਮ ਮਨਿ ਵਸੇ; ਤਉ. ਦੂਖੁ ਨ ਲਾਗੈ ॥
tum man vase; tau. dookh na laagai |
Punjabi
ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।
English
If You abide in the mind, we do not suffer in sorrow.
ਤੁਮਰੀ ਕ੍ਰਿਪਾ ਤੇ; ਭ੍ਰਮੁ ਭਉ ਭਾਗੈ ॥੨॥
tumaree kripaa te; bhram bhau bhaagai |2|
Punjabi
ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
English
By Your Grace, doubt and fear run away. ||2||
ਪਾਰਬ੍ਰਹਮ; ਅਪਰੰਪਰ ਸੁਆਮੀ ॥
paarabraham; aparanpar suaamee |
Punjabi
ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!
English
O Supreme Lord God, Infinite Lord and Master,
ਸਗਲ ਘਟਾ ਕੇ; ਅੰਤਰਜਾਮੀ ॥੩॥
sagal ghattaa ke; antarajaamee |3|
Punjabi
ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।
English
You are the Inner-knower, the Searcher of all hearts. ||3||
ਕਰਉ ਅਰਦਾਸਿ; ਅਪਨੇ ਸਤਿਗੁਰ ਪਾਸਿ ॥
krau aradaas; apane satigur paas |
Punjabi
ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,
English
I offer this prayer to the True Guru:
ਨਾਨਕ ਨਾਮੁ ਮਿਲੈ; ਸਚੁ ਰਾਸਿ ॥੪॥੬੪॥੧੩੩॥
naanak naam milai; sach raas |4|64|133|
Punjabi
ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।
English
O Nanak, may I be blessed with the treasure of the True Name. ||4||64||133||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ!
English
Gauree, Fifth Mehl:
ਕਣ ਬਿਨਾ; ਜੈਸੇ ਥੋਥਰ ਤੁਖਾ ॥
kan binaa; jaise thothar tukhaa |
Punjabi
ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,
English
As the husk is empty without the grain,
ਨਾਮ ਬਿਹੂਨ; ਸੂਨੇ ਸੇ ਮੁਖਾ ॥੧॥
naam bihoon; soone se mukhaa |1|
Punjabi
ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।
English
so is the mouth empty without the Naam, the Name of the Lord. ||1||
ਹਰਿ ਹਰਿ ਨਾਮੁ; ਜਪਹੁ ਨਿਤ ਪ੍ਰਾਣੀ ॥
har har naam; japahu nit praanee |
Punjabi
ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!
English
O mortal, chant continually the Name of the Lord, Har, Har.
ਨਾਮ ਬਿਹੂਨ; ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
naam bihoon; dhrig deh bigaanee |1| rahaau |
Punjabi
ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।
English
Without the Naam, cursed is the body, which shall be taken back by Death. ||1||Pause||
ਨਾਮ ਬਿਨਾ; ਨਾਹੀ ਮੁਖਿ ਭਾਗੁ ॥
naam binaa; naahee mukh bhaag |
Punjabi
ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।
English
Without the Naam, no one's face shows good fortune.
ਭਰਤ ਬਿਹੂਨ; ਕਹਾ ਸੋਹਾਗੁ ॥੨॥
bharat bihoon; kahaa sohaag |2|
Punjabi
ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?
English
Without the Husband, where is the marriage? ||2||
ਨਾਮੁ ਬਿਸਾਰਿ; ਲਗੈ ਅਨ ਸੁਆਇ ॥
naam bisaar; lagai an suaae |
Punjabi
ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,
English
Forgetting the Naam, and attached to other tastes,
ਤਾ ਕੀ ਆਸ; ਨ ਪੂਜੈ ਕਾਇ ॥੩॥
taa kee aas; na poojai kaae |3|
Punjabi
ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।
English
no desires are fulfilled. ||3||
ਕਰਿ ਕਿਰਪਾ; ਪ੍ਰਭ ਅਪਨੀ ਦਾਤਿ ॥
kar kirapaa; prabh apanee daat |
Punjabi
ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
English
O God, grant Your Grace, and give me this gift.
ਨਾਨਕ ਨਾਮੁ ਜਪੈ; ਦਿਨ ਰਾਤਿ ॥੪॥੬੫॥੧੩੪॥
naanak naam japai; din raat |4|65|134|
Punjabi
ਤਾਂ ਜੋ ਨਾਨਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।
English
Please, let Nanak chant Your Name, day and night. ||4||65||134||