Ang 207
ਬਰਨਿ ਨ ਸਾਕਉ. ਤੁਮਰੇ ਰੰਗਾ; ਗੁਣ ਨਿਧਾਨ ਸੁਖਦਾਤੇ ॥
baran na saakau. tumare rangaa; gun nidhaan sukhadaate |
Punjabi
ਮੈਂ ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ ਹੈ ਖੁਬੀਆਂ ਦੇ ਖ਼ਜ਼ਾਨੇ ਅਤੇ ਠੰਡ-ਚੈਨ ਬਖਸ਼ਣਹਾਰ।
English
I cannot describe Your Manifestations, O Treasure of Excellence, O Giver of peace.
ਅਗਮ ਅਗੋਚਰ ਪ੍ਰਭ ਅਬਿਨਾਸੀ; ਪੂਰੇ ਗੁਰ ਤੇ. ਜਾਤੇ ॥੨॥
agam agochar prabh abinaasee; poore gur te. jaate |2|
Punjabi
ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
English
God is Inaccessible, Incomprehensible and Imperishable; He is known through the Perfect Guru. ||2||
ਭ੍ਰਮੁ ਭਉ ਕਾਟਿ. ਕੀਏ ਨਿਹਕੇਵਲ; ਜਬ ਤੇ ਹਉਮੈ ਮਾਰੀ ॥
bhram bhau kaatt. kee nihakeval; jab te haumai maaree |
Punjabi
ਜਦੋਂ ਦੀ ਮੈਂ ਆਪਣੀ ਸਵੈ-ਹੰਗਤਾ ਦੂਰ ਕੀਤੀ ਹੈ, ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਹਰੀ ਨੇ ਮੈਨੂੰ ਪਵਿਤ੍ਰ ਕਰ ਦਿਤਾ ਹੈ।
English
My doubt and fear have been taken away, and I have been made pure, since my ego was conquered.
ਜਨਮ ਮਰਣ ਕੋ ਚੂਕੋ ਸਹਸਾ; ਸਾਧਸੰਗਤਿ ਦਰਸਾਰੀ ॥੩॥
janam maran ko chooko sahasaa; saadhasangat darasaaree |3|
Punjabi
ਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ iਫ਼ਕਰ ਮੁਕ ਗਿਆ ਹੈ, ਹੈ ਸਾਈਂ।
English
My fear of birth and death has been abolished, beholding Your Blessed Vision in the Saadh Sangat, the Company of the Holy. ||3||
ਚਰਣ ਪਖਾਰਿ. ਕਰਉ ਗੁਰ ਸੇਵਾ; ਬਾਰਿ ਜਾਉ ਲਖ ਬਰੀਆ ॥
charan pakhaar. krau gur sevaa; baar jaau lakh bareea |
Punjabi
ਮੈਂ ਗੁਰਾਂ ਦੇ ਚਰਨ ਧੌਦਾ ਅਤੇ ਉਨ੍ਹਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸੈਕੜੇ ਹਜ਼ਾਰ ਵਾਰੀ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ।
English
I wash the Guru's Feet and serve Him; I am a sacrifice to Him, 100,000 times.
ਜਿਹ ਪ੍ਰਸਾਦਿ. ਇਹੁ ਭਉਜਲੁ ਤਰਿਆ; ਜਨ ਨਾਨਕ. ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥
jih prasaad. ihu bhaujal tariaa; jan naanak. pria sang mireea |4|7|128|
Punjabi
ਜਿਨ੍ਹਾਂ ਦੀ ਦਇਆ ਦੁਆਰਾ ਨੌਕਰ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ ਅਤੇ ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ।
English
By His Grace, servant Nanak has crossed over this terrifying world-ocean; I am united with my Beloved. ||4||7||128||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਤੁਝ ਬਿਨੁ; ਕਵਨੁ ਰੀਝਾਵੈ. ਤੋਹੀ ॥
tujh bin; kavan reejhaavai. tohee |
Punjabi
ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
English
Who can please You, except You Yourself?
ਤੇਰੋ ਰੂਪੁ; ਸਗਲ ਦੇਖਿ ਮੋਹੀ ॥੧॥ ਰਹਾਉ ॥
tero roop; sagal dekh mohee |1| rahaau |
Punjabi
ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
English
Gazing upon Your Beauteous Form, all are entranced. ||1||Pause||
ਸੁਰਗ ਪਇਆਲ ਮਿਰਤ ਭੂਅ ਮੰਡਲ; ਸਰਬ ਸਮਾਨੋ ਏਕੈ ਓਹੀ ॥
surag peaal mirat bhooa manddal; sarab samaano ekai ohee |
Punjabi
ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
English
In the heavenly paradise, in the nether regions of the underworld, on the planet earth and throughout the galaxies, the One Lord is pervading everywhere.
ਸਿਵ ਸਿਵ ਕਰਤ, ਸਗਲ ਕਰ ਜੋਰਹਿ; ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
siv siv karat, sagal kar joreh; sarab meaa tthaakur teree dohee |1|
Punjabi
ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
English
Everyone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
ਪਤਿਤ. ਪਾਵਨ, ਠਾਕੁਰ ਨਾਮੁ ਤੁਮਰਾ; ਸੁਖਦਾਈ ਨਿਰਮਲ ਸੀਤਲੋਹੀ ॥
patit. paavan, tthaakur naam tumaraa; sukhadaaee niramal seetalohee |
Punjabi
ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
English
Your Name, O Lord and Master, is the Purifier of sinners, the Giver of peace, immaculate, cooling and soothing.
ਗਿਆਨ ਧਿਆਨ ਨਾਨਕ ਵਡਿਆਈ; ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
giaan dhiaan naanak vaddiaaee; sant tere siau gaal galohee |2|8|129|
Punjabi
ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
English
O Nanak, spiritual wisdom, meditation and glorious greatness come from dialogue and discourse with Your Saints. ||2||8||129||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਮਿਲਹੁ. ਪਿਆਰੇ ਜੀਆ ॥
milahu. piaare jeea |
Punjabi
ਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।
English
Meet with me, O my Dear Beloved.
ਪ੍ਰਭ ਕੀਆ ਤੁਮਾਰਾ; ਥੀਆ ॥੧॥ ਰਹਾਉ ॥
prabh keea tumaaraa; theea |1| rahaau |
Punjabi
ਜੋ ਕੁਛ ਤੂੰ ਕਹਿੰਦਾ ਹੈਂ ਹੇ ਸਾਈਂ! ਉਹੀ ਹੁੰਦਾ ਹੈ। ਠਹਿਰਾਉ।
English
O God, whatever You do - that alone happens. ||1||Pause||
ਅਨਿਕ ਜਨਮ ਬਹੁ ਜੋਨੀ ਭ੍ਰਮਿਆ; ਬਹੁਰਿ ਬਹੁਰਿ ਦੁਖੁ ਪਾਇਆ ॥
anik janam bahu jonee bhramiaa; bahur bahur dukh paaeaa |
Punjabi
ਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।
English
Wandering around through countless incarnations, I endured pain and suffering in so many lives, over and over again.
ਤੁਮਰੀ ਕ੍ਰਿਪਾ ਤੇ. ਮਾਨੁਖ ਦੇਹ ਪਾਈ ਹੈ; ਦੇਹੁ ਦਰਸੁ. ਹਰਿ ਰਾਇਆ ॥੧॥
tumaree kripaa te. maanukh deh paaee hai; dehu daras. har raaeaa |1|
Punjabi
ਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ਹੈ ਮੇਰੇ ਪਾਤਸ਼ਾਹ, ਪਰਮੇਸ਼ਰ!
English
By Your Grace, I obtained this human body; grant me the Blessed Vision of Your Darshan, O Sovereign Lord King. ||1||
ਸੋਈ ਹੋਆ. ਜੋ ਤਿਸੁ ਭਾਣਾ; ਅਵਰੁ. ਨ ਕਿਨ ਹੀ ਕੀਤਾ ॥
soee hoaa. jo tis bhaanaa; avar. na kin hee keetaa |
Punjabi
ਜਿਹੜਾ ਕੁਝ ਉਸ ਨੂੰ ਚੰਗਾ ਲੱਗਾ, ਉਹ ਹੋ ਆਇਆ ਹੈ, ਹੋਰ ਕੋਈ ਕੁਛ ਭੀ ਨਹੀਂ ਕਰ ਸਕਦਾ।
English
That which pleases His Will has come to pass; no one else can do anything.
ਤੁਮਰੈ ਭਾਣੈ. ਭਰਮਿ ਮੋਹਿ ਮੋਹਿਆ; ਜਾਗਤੁ ਨਾਹੀ. ਸੂਤਾ ॥੨॥
tumarai bhaanai. bharam mohi mohiaa; jaagat naahee. sootaa |2|
Punjabi
ਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ-ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ।
English
By Your Will, enticed by the illusion of emotional attachment, the people are asleep; they do not wake up. ||2||
ਬਿਨਉ ਸੁਨਹੁ. ਤੁਮ ਪ੍ਰਾਨਪਤਿ ਪਿਆਰੇ; ਕਿਰਪਾ ਨਿਧਿ ਦਇਆਲਾ ॥
binau sunahu. tum praanapat piaare; kirapaa nidh deaalaa |
Punjabi
ਹੇ ਤੂੰ ਜਿੰਦਜਾਨ ਦੇ ਮਿਹਰਬਾਨ ਮਾਲਕ! ਮੇਰੇ ਪ੍ਰੀਤਮ, ਦਿਆਲਤਾ ਦੇ ਸਮੰਦਰ, ਮੇਰੀ ਪ੍ਰਾਰਥਨਾ ਸ੍ਰਵਣ ਕਰ।
English
Please hear my prayer, O Lord of Life, O Beloved, Ocean of mercy and compassion.
ਰਾਖਿ ਲੇਹੁ. ਪਿਤਾ ਪ੍ਰਭ ਮੇਰੇ; ਅਨਾਥਹ ਕਰਿ ਪ੍ਰਤਿਪਾਲਾ ॥੩॥
raakh lehu. pitaa prabh mere; anaathah kar pratipaalaa |3|
Punjabi
ਮੇਰੀ ਰਖਿਆ ਕਰ, ਹੈ ਮੇਰੇ ਬਾਪੂ! ਮੇਰੇ ਸੁਆਮੀ ਅਤੇ ਮੈਂ ਯਤੀਮ ਦੀ ਤੂੰ ਪਰਵਰਸ ਕਰ।
English
Save me, O my Father God. I am an orphan - please, cherish me! ||3||
ਜਿਸ ਨੋ ਤੁਮਹਿ ਦਿਖਾਇਓ ਦਰਸਨੁ; ਸਾਧਸੰਗਤਿ ਕੈ ਪਾਛੈ ॥
jis no tumeh dikhaaeo darasan; saadhasangat kai paachhai |
Punjabi
ਹੇ ਪ੍ਰਭੂ! ਜਿਸ ਨੂੰ ਸਤਿਸੰਗਤ ਦਾ ਸਦਕਾ ਆਪਣਾ ਦੀਦਾਰ ਵਿਖਾਲਦਾ ਹੈਂ,
English
You reveal the Blessed Vision of Your Darshan, for the sake of the Saadh Sangat, the Company of the Holy.
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ; ਸੁਖੁ ਨਾਨਕੁ. ਇਹੁ ਬਾਛੈ ॥੪॥੯॥੧੩੦॥
kar kirapaa dhoor dehu santan kee; sukh naanak. ihu baachhai |4|9|130|
Punjabi
ਤੇ ਦਇਆ ਧਾਰ ਕੇ ਸਾਧੂਆਂ ਦੇ ਪੈਰਾ ਦੀ ਖਾਕ ਭੀ ਪ੍ਰਦਾਨ ਕਰਦਾ ਹੈ। ਇਹੀ ਠੰਢ-ਚੈਨ ਹੈ ਜਿਸ ਨੂੰ ਨਾਨਕ ਦਿਲੋ ਚਾਹੁੰਦਾ ਹੈ।
English
Grant Your Grace, and bless us with the dust of the feet of the Saints; Nanak yearns for this peace. ||4||9||130||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਹਉ; ਤਾ ਕੈ ਬਲਿਹਾਰੀ ॥
hau; taa kai balihaaree |
Punjabi
ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,
English
I am a sacrifice to those
ਜਾ ਕੈ; ਕੇਵਲ ਨਾਮੁ ਅਧਾਰੀ ॥੧॥ ਰਹਾਉ ॥
jaa kai; keval naam adhaaree |1| rahaau |
Punjabi
ਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।
English
who take the Support of the Naam. ||1||Pause||
ਮਹਿਮਾ ਤਾ ਕੀ. ਕੇਤਕ ਗਨੀਐ; ਜਨ ਪਾਰਬ੍ਰਹਮ ਰੰਗਿ ਰਾਤੇ ॥
mahimaa taa kee. ketak ganeeai; jan paarabraham rang raate |
Punjabi
ਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,
English
How can I recount the praises of those humble beings who are attuned to the Love of the Supreme Lord God?
ਸੂਖ ਸਹਜ ਆਨੰਦ ਤਿਨਾ ਸੰਗਿ; ਉਨ ਸਮਸਰਿ. ਅਵਰ ਨ ਦਾਤੇ ॥੧॥
sookh sehaj aanand tinaa sang; un samasar. avar na daate |1|
Punjabi
ਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।
English
Peace, intuitive poise and bliss are with them. There are no other givers equal to them. ||1||
ਜਗਤ ਉਧਾਰਣ ਸੇਈ ਆਏ; ਜੋ ਜਨ ਦਰਸ ਪਿਆਸਾ ॥
jagat udhaaran seee aae; jo jan daras piaasaa |
Punjabi
ਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।
English
They have come to save the world - those humble beings who thirst for His Blessed Vision.
ਉਨ ਕੀ ਸਰਣਿ ਪਰੈ. ਸੋ ਤਰਿਆ; ਸੰਤਸੰਗਿ. ਪੂਰਨ ਆਸਾ ॥੨॥
aun kee saran parai. so tariaa; santasang. pooran aasaa |2|
Punjabi
ਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।
English
Those who seek their Sanctuary are carried across; in the Society of the Saints, their hopes are fulfilled. ||2||
ਤਾ ਕੈ ਚਰਣਿ ਪਰਉ. ਤਾ ਜੀਵਾ; ਜਨ ਕੈ ਸੰਗਿ ਨਿਹਾਲਾ ॥
taa kai charan prau. taa jeevaa; jan kai sang nihaalaa |
Punjabi
ਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
English
If I fall at their Feet, then I live; associating with those humble beings, I remain happy.
ਭਗਤਨ ਕੀ ਰੇਣੁ. ਹੋਇ ਮਨੁ ਮੇਰਾ; ਹੋਹੁ ਪ੍ਰਭੂ ਕਿਰਪਾਲਾ ॥੩॥
bhagatan kee ren. hoe man meraa; hohu prabhoo kirapaalaa |3|
Punjabi
ਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।
English
O God, please be merciful to me, that my mind might become the dust of the feet of Your devotees. ||3||
ਰਾਜੁ ਜੋਬਨੁ. ਅਵਧ ਜੋ ਦੀਸੈ; ਸਭੁ ਕਿਛੁ. ਜੁਗ ਮਹਿ ਘਾਟਿਆ ॥
raaj joban. avadh jo deesai; sabh kichh. jug meh ghaattiaa |
Punjabi
ਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।
English
Power and authority, youth and age - whatever is seen in this world, all of it shall fade away.
ਨਾਮੁ ਨਿਧਾਨੁ. ਸਦ ਨਵਤਨੁ ਨਿਰਮਲੁ; ਇਹੁ ਨਾਨਕ. ਹਰਿ ਧਨੁ ਖਾਟਿਆ ॥੪॥੧੦॥੧੩੧॥
naam nidhaan. sad navatan niramal; ihu naanak. har dhan khaattiaa |4|10|131|
Punjabi
ਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।
English
The treasure of the Naam, the Name of the Lord, is forever new and immaculate. Nanak has earned this wealth of the Lord. ||4||10||131||