Ang 217
ਭ੍ਰਮੁ ਭਉ ਕਾਟਿ; ਕੀਏ ਨਿਰਵੈਰੇ ਜੀਉ ॥
bhram bhau kaatt; kee niravaire jeeo |
Punjabi
ਮੇਰਾ ਸੰਦੇਹ ਤੇ ਡਰ ਨਵਿਰਤ ਕਰਕੇ ਗੁਰਾਂ ਨੇ ਮੈਨੂੰ ਦੁਸ਼ਮਨੀ-ਰਹਿਤ ਕਰ ਦਿਤਾ ਹੈ।
English
Dispelling my doubts and fears, the Guru has rid me of hatred.
ਗੁਰ; ਮਨ ਕੀ ਆਸ ਪੂਰਾਈ ਜੀਉ ॥੪॥
gur; man kee aas pooraaee jeeo |4|
Punjabi
ਗੁਰਾਂ ਨੇ ਮੇਰੇ ਚਿੱਤ ਦੀ ਊਮੈਦ ਪੂਰਨ ਕਰ ਦਿਤੀ ਹੈ।
English
The Guru has fulfilled the desires of my mind. ||4||
ਜਿਨਿ ਨਾਉ ਪਾਇਆ; ਸੋ ਧਨਵੰਤਾ ਜੀਉ ॥
jin naau paaeaa; so dhanavantaa jeeo |
Punjabi
ਜਿਸ ਨੇ ਨਾਮ ਪ੍ਰਾਪਤ ਕੀਤਾ ਹੈ ਉਹ ਅਮੀਰ ਹੈ।
English
One who has obtained the Name is wealthy.
ਜਿਨਿ ਪ੍ਰਭੁ ਧਿਆਇਆ; ਸੁ ਸੋਭਾਵੰਤਾ ਜੀਉ ॥
jin prabh dhiaaeaa; su sobhaavantaa jeeo |
Punjabi
ਸਸ਼ੋਭਤ ਹੈ ਉਹ, ਜਿਸ ਨੇ ਆਪਣੇ ਸਾਹਿਬ ਦਾ ਸਿਮਰਣ ਕੀਤਾ ਹੈ।
English
One who meditates on God is glorified.
ਜਿਸੁ ਸਾਧੂ ਸੰਗਤਿ; ਤਿਸੁ ਸਭ ਸੁਕਰਣੀ ਜੀਉ ॥
jis saadhoo sangat; tis sabh sukaranee jeeo |
Punjabi
ਸ਼੍ਰੇਸ਼ਟ ਹਨ, ਉਸ ਦੇ ਸਾਰੇ ਕਰਮ, ਜੋ ਸਤਿ ਸੰਗਤ ਅੰਦਰ ਜੁੜਦਾ ਹੈ।
English
Sublime are all the actions of those who join the Saadh Sangat, the Company of the Holy.
ਜਨ ਨਾਨਕ; ਸਹਜਿ ਸਮਾਈ ਜੀਉ ॥੫॥੧॥੧੬੬॥
jan naanak; sehaj samaaee jeeo |5|1|166|
Punjabi
ਹੈ ਨਾਨਕ, ਸਾਹਿਬ ਦਾ ਗੋਲਾ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ।
English
Servant Nanak is intuitively absorbed into the Lord. ||5||1||166||
ਗਉੜੀ ਮਹਲਾ ੫ ਮਾਝ ॥
gaurree mahalaa 5 maajh |
Punjabi
ਗਊੜੀ ਪਾਤਸ਼ਾਹੀ ਪੰਜਵੀਂ ਮਾਝ।
English
Gauree, Fifth Mehl, Maajh:
ਆਉ ਹਮਾਰੈ; ਰਾਮ ਪਿਆਰੇ ਜੀਉ ॥
aau hamaarai; raam piaare jeeo |
Punjabi
ਮੇਰੇ ਗ੍ਰਹਿ ਵਿੱਚ ਆ। ਹੇ ਮੇਰੇ ਪ੍ਰੀਤਮ ਪ੍ਰਭੂ।
English
Come to me, O my Beloved Lord.
ਰੈਣਿ ਦਿਨਸੁ; ਸਾਸਿ ਸਾਸਿ ਚਿਤਾਰੇ ਜੀਉ ॥
rain dinas; saas saas chitaare jeeo |
Punjabi
ਰਾਤੀ ਤੇ ਦਿਨ ਹਰ ਸੁਆਸ ਨਾਲ ਮੈਂ ਤੇਰਾ ਆਰਾਧਨ ਕਰਦਾ ਹਾਂ।
English
Night and day, with each and every breath, I think of You.
ਸੰਤ ਦੇਉ ਸੰਦੇਸਾ; ਪੈ ਚਰਣਾਰੇ ਜੀਉ ॥
sant deo sandesaa; pai charanaare jeeo |
Punjabi
ਹੈ ਸਾਧੂਓ! ਮੇਰਾ ਇਹ ਸੁਨੇਹਾ ਹਰੀ ਨੂੰ ਪੁਚਾ ਦੇਣਾ, ਮੈਂ ਤੇਰੇ ਪੈਰੀ ਪੈਂਦੀ ਹਾਂ।
English
O Saints, give Him this message; I fall at Your Feet.
ਤੁਧੁ ਬਿਨੁ; ਕਿਤੁ ਬਿਧਿ ਤਰੀਐ ਜੀਉ ॥੧॥
tudh bin; kit bidh tareeai jeeo |1|
Punjabi
ਤੇਰੇ ਬਾਝੋਂ ਮੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
English
Without You, how can I be saved? ||1||
ਸੰਗਿ ਤੁਮਾਰੈ; ਮੈ ਕਰੇ ਅਨੰਦਾ ਜੀਉ ॥
sang tumaarai; mai kare anandaa jeeo |
Punjabi
ਤੇਰੀ ਸੰਗਤ ਅੰਦਰ ਮੈਂ ਖੁਸ਼ੀ ਮਾਣਦੀ ਹਾਂ।
English
In Your Company, I am in ecstasy.
ਵਣਿ ਤਿਣਿ ਤ੍ਰਿਭਵਣਿ; ਸੁਖ ਪਰਮਾਨੰਦਾ ਜੀਉ ॥
van tin tribhavan; sukh paramaanandaa jeeo |
Punjabi
ਤੂੰ ਜੰਗਲ, ਬਨਾਸਪਤੀ ਅਤੇ ਤਿੰਨਾਂ ਜਹਾਨ ਵਿੱਚ ਹੈਂ। ਤੂੰ ਆਰਾਮ ਅਤੇ ਮਹਾਨ ਪਰਸੰਨਤਾ ਬਖ਼ਸ਼ਦਾ ਹੈਂ।
English
In the forest, the fields and the three worlds, there is peace and supreme bliss.
ਸੇਜ ਸੁਹਾਵੀ; ਇਹੁ ਮਨੁ ਬਿਗਸੰਦਾ ਜੀਉ ॥
sej suhaavee; ihu man bigasandaa jeeo |
Punjabi
ਤੇਰੇ ਨਾਲ ਮੈਨੂੰ ਸੇਜ ਸੁੰਦਰ ਲਗਦੀ ਹੈ, ਅਤੇ ਮੇਰੀ ਇਹ ਆਤਮਾ ਖਿੜ ਜਾਂਦੀ ਹੈ।
English
My bed is beautiful, and my mind blossoms forth in ecstasy.
ਪੇਖਿ ਦਰਸਨੁ; ਇਹੁ ਸੁਖੁ ਲਹੀਐ ਜੀਉ ॥੨॥
pekh darasan; ihu sukh laheeai jeeo |2|
Punjabi
ਤੇਰਾ ਦੀਦਾਰ ਦੇਖਣ ਦੁਆਰਾ ਮੈਨੂੰ ਇਹ ਆਰਾਮ ਪ੍ਰਾਪਤ ਹੁੰਦਾ ਹੈ!
English
Beholding the Blessed Vision of Your Darshan, I have found this peace. ||2||
ਚਰਣ ਪਖਾਰਿ; ਕਰੀ ਨਿਤ ਸੇਵਾ ਜੀਉ ॥
charan pakhaar; karee nit sevaa jeeo |
Punjabi
ਮੈਂ ਤੇਰੇ ਚਰਨ ਧੋਂਦੀ, ਅਤੇ ਸਦੀਵੀ ਹੀ ਤੇਰੀ ਚਾਕਰੀ ਵਜਾਉਂਦੀ ਹਾਂ।
English
I wash Your Feet, and constantly serve You.
ਪੂਜਾ ਅਰਚਾ ਬੰਦਨ ਦੇਵਾ ਜੀਉ ॥
poojaa arachaa bandan devaa jeeo |
Punjabi
ਮੇਰੇ ਪ੍ਰਕਾਸ਼ਵਾਨ ਪਤੀ! ਮੈਂ ਤੇਰੀ ਉਪਾਸਨਾ ਕਮਾਉਂਦੀ, ਅਤੇ ਤੈਨੂੰ ਫੁਲ ਭੇਟ ਤੇ ਨਮਸ਼ਕਾਰ ਕਰਦੀ ਹਾਂ।
English
O Divine Lord, I worship and adore You; I bow down before You.
ਦਾਸਨਿ ਦਾਸੁ; ਨਾਮੁ ਜਪਿ ਲੇਵਾ ਜੀਉ ॥
daasan daas; naam jap levaa jeeo |
Punjabi
ਮੈਂ ਤੇਰੇ ਗੋਲਿਆਂ ਦੀ ਬਾਂਦੀ ਹਾਂ ਅਤੇ ਤੇਰੇ ਨਾਮ ਦਾ ਸਿਮਰਣ ਕਰਦੀ ਹਾਂ।
English
I am the slave of Your slaves; I chant Your Name.
ਬਿਨਉ; ਠਾਕੁਰ ਪਹਿ ਕਹੀਐ ਜੀਉ ॥੩॥
binau; tthaakur peh kaheeai jeeo |3|
Punjabi
ਹੇ ਸਾਧੂਓ! ਮੇਰੀ ਇਹ ਪ੍ਰਾਰਥਨਾ ਮੇਰੇ ਮਾਲਕ ਕੋਲ ਵਰਨਣ ਕਰ ਦੇਣੀ।
English
I offer this prayer to my Lord and Master. ||3||
ਇਛ ਪੁੰਨੀ ਮੇਰੀ; ਮਨੁ ਤਨੁ ਹਰਿਆ ਜੀਉ ॥
eichh punee meree; man tan hariaa jeeo |
Punjabi
ਮੇਰੀ ਕਾਮਨਾ ਪੂਰੀ ਹੋ ਗਈ ਅਤੇ ਮੇਰੀ ਆਤਮਾ ਤੇ ਦੇਹਿ ਸਰਸਬਜ਼ ਹੋ ਗਏ ਹਨ।
English
My desires are fulfilled, and my mind and body are rejuvenated.
ਦਰਸਨ ਪੇਖਤ; ਸਭ ਦੁਖ ਪਰਹਰਿਆ ਜੀਉ ॥
darasan pekhat; sabh dukh parahariaa jeeo |
Punjabi
ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ।
English
Beholding the Blessed Vision of the Lord's Darshan, all my pains have been taken away.
ਹਰਿ ਹਰਿ ਨਾਮੁ; ਜਪੇ ਜਪਿ ਤਰਿਆ ਜੀਉ ॥
har har naam; jape jap tariaa jeeo |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਲਗਾਤਾਰ ਆਰਾਧਨ ਕਰਨ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
English
Chanting and meditating on the Name of the Lord, Har, Har, I have been saved.
ਇਹੁ ਅਜਰੁ. ਨਾਨਕ; ਸੁਖੁ ਸਹੀਐ ਜੀਉ ॥੪॥੨॥੧੬੭॥
eihu ajar. naanak; sukh saheeai jeeo |4|2|167|
Punjabi
ਨਾਨਕ ਨੇ ਇਸ ਨਾਂ-ਕਾਬਲ ਬਰਦਾਸ਼ਤ ਬੈਕੁੰਠੀ ਪਰਮ ਅਨੰਦ ਨੂੰ ਬ੍ਰਦਾਸ਼ਤ ਕਰ ਲਿਆ ਹੈ।
English
Nanak endures this unendurable celestial bliss. ||4||2||167||
ਗਉੜੀ ਮਾਝ ਮਹਲਾ ੫ ॥
gaurree maajh mahalaa 5 |
Punjabi
ਗਊੜੀ ਮਾਝ ਪਾਤਸ਼ਾਹੀ ਪੰਜਵੀਂ।
English
Gauree Maajh, Fifth Mehl:
ਸੁਣਿ ਸੁਣਿ ਸਾਜਨ; ਮਨ ਮਿਤ ਪਿਆਰੇ ਜੀਉ ॥
sun sun saajan; man mit piaare jeeo |
Punjabi
ਸ੍ਰਵਣੁ, ਸ੍ਰਵਣੁ ਕਰ ਹੇ ਮੇਰੀ ਜਾਨੀ ਮਿੱਤ੍ਰ! ਤੂੰ ਮੇਰੇ ਚਿੱਤ ਨੂੰ ਮਿਠੜਾ ਲਗਦਾ ਹੈਂ।
English
Listen, listen, O my friend and companion, O Beloved of my mind:
ਮਨੁ ਤਨੁ ਤੇਰਾ; ਇਹੁ ਜੀਉ ਭਿ. ਵਾਰੇ ਜੀਉ ॥
man tan teraa; ihu jeeo bhi. vaare jeeo |
Punjabi
ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ। ਇਹ ਜਿੰਦ ਜਾਨ ਭੀ ਤੇਰੇ ਉਤੋਂ ਕੁਰਬਾਨ ਹੈ।
English
my mind and body are Yours. This life is a sacrifice to You as well.
ਵਿਸਰੁ ਨਾਹੀ ਪ੍ਰਭ; ਪ੍ਰਾਣ ਅਧਾਰੇ ਜੀਉ ॥
visar naahee prabh; praan adhaare jeeo |
Punjabi
ਮੈਂ ਤੈਨੂੰ ਨ ਭੁਲਾਂ, ਹੇ ਸੁਆਮੀ! ਤੂੰ ਮੇਰੀ ਜਿੰਦੜੀ ਦਾ ਆਸਰਾ ਹੈ।
English
May I never forget God, the Support of the breath of life.
ਸਦਾ ਤੇਰੀ ਸਰਣਾਈ ਜੀਉ ॥੧॥
sadaa teree saranaaee jeeo |1|
Punjabi
ਹਮੇਸ਼ਾਂ ਲਈ ਮੈਂ ਤੇਰੀ ਪਨਾਹ ਲਈ ਹੈ।
English
I have come to Your Eternal Sanctuary. ||1||
ਜਿਸੁ ਮਿਲਿਐ; ਮਨੁ ਜੀਵੈ ਭਾਈ ਜੀਉ ॥
jis miliai; man jeevai bhaaee jeeo |
Punjabi
ਜਿਸ ਨੂੰ ਮਿਲ ਪੈਣ ਤੇ ਮੇਰੀ ਆਤਮਾ ਸੁਰਜੀਤ ਹੋ ਗਈ ਹੈ, ਹੇ ਵੀਰ!
English
Meeting Him, my mind is revived, O Siblings of Destiny.
ਗੁਰ ਪਰਸਾਦੀ; ਸੋ. ਹਰਿ ਹਰਿ ਪਾਈ ਜੀਉ ॥
gur parasaadee; so. har har paaee jeeo |
Punjabi
ਗੁਰਾਂ ਦੀ ਦਇਆ ਰਾਹੀਂ ਮੈਂ ਉਸ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਕਰ ਲਿਆ ਹੈ।
English
By Guru's Grace, I have found the Lord, Har, Har.
ਸਭ ਕਿਛੁ ਪ੍ਰਭ ਕਾ; ਪ੍ਰਭ ਕੀਆ ਜਾਈ ਜੀਉ ॥
sabh kichh prabh kaa; prabh keea jaaee jeeo |
Punjabi
ਸਾਰੀਆਂ ਚੀਜ਼ਾਂ ਸੁਆਮੀ ਦੀ ਮਲਕੀਅਤ ਹਨ ਅਤੇ ਸੁਆਮੀ ਦੇ ਹੀ ਸਾਰੇ ਥਾਂ ਹਨ।
English
All things belong to God; all places belong to God.
ਪ੍ਰਭ ਕਉ; ਸਦ ਬਲਿ ਜਾਈ ਜੀਉ ॥੨॥
prabh kau; sad bal jaaee jeeo |2|
Punjabi
ਆਪਣੇ ਸਾਹਿਬ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
English
I am forever a sacrifice to God. ||2||
ਏਹੁ ਨਿਧਾਨੁ; ਜਪੈ ਵਡਭਾਗੀ ਜੀਉ ॥
ehu nidhaan; japai vaddabhaagee jeeo |
Punjabi
ਭਾਰੇ ਨਸੀਬਾਂ ਵਾਲਾ ਇਸ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
English
Very fortunate are those who meditate on this treasure.
ਨਾਮ ਨਿਰੰਜਨ; ਏਕ ਲਿਵ ਲਾਗੀ ਜੀਉ ॥
naam niranjan; ek liv laagee jeeo |
Punjabi
ਉਹ ਇਕ ਪਵਿੱਤਰ ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਂਦਾ ਹੈ।
English
They enshrine love for the Naam, the Name of the One Immaculate Lord.
ਗੁਰੁ ਪੂਰਾ ਪਾਇਆ; ਸਭੁ ਦੁਖੁ ਮਿਟਾਇਆ ਜੀਉ ॥
gur pooraa paaeaa; sabh dukh mittaaeaa jeeo |
Punjabi
ਪੂਰਨ ਗੁਰਾਂ ਦੇ ਪ੍ਰਾਪਤ ਹੋ ਪੈਣ ਤੇ, ਸਾਰੀਆਂ ਤਕਲੀਫਾਂ ਰਫਾ ਹੋ ਜਾਂਦੀਆਂ ਹਨ।
English
Finding the Perfect Guru, all suffering is dispelled.
ਆਠ ਪਹਰ; ਗੁਣ ਗਾਇਆ ਜੀਉ ॥੩॥
aatth pehar; gun gaaeaa jeeo |3|
Punjabi
ਸਾਰਾ ਦਿਹਾੜਾ ਹੀ ਮੈਂ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।
English
Twenty-four hours a day, I sing the Glories of God. ||3||
ਰਤਨ ਪਦਾਰਥ; ਹਰਿ ਨਾਮੁ ਤੁਮਾਰਾ ਜੀਉ ॥
ratan padaarath; har naam tumaaraa jeeo |
Punjabi
ਜਵਾਹਿਰਾਤਾਂ ਦੀ ਦੌਲਤ ਹੈ, ਤੇਰਾ ਨਾਮ, ਹੇ ਮਾਲਕ!
English
Your Name is the treasure of jewels, Lord.
ਤੂੰ ਸਚਾ ਸਾਹੁ; ਭਗਤੁ ਵਣਜਾਰਾ ਜੀਉ ॥
toon sachaa saahu; bhagat vanajaaraa jeeo |
Punjabi
ਤੂੰ ਸਚਾ ਸ਼ਾਹੂਕਾਰ ਹੈਂ। ਤੇਰਾ ਅਨੁਰਾਗੀ ਤੇਰਾ ਗੁਮਾਸ਼ਤਾ ਵਾਪਾਰੀ ਹੈ।
English
You are the True Banker; Your devotee is the trader.
ਹਰਿ ਧਨੁ ਰਾਸਿ; ਸਚੁ ਵਾਪਾਰਾ ਜੀਉ ॥
har dhan raas; sach vaapaaraa jeeo |
Punjabi
ਸੱਚੀ ਹੈ ਉਸ ਦੀ ਸੁਦਾਗਰੀ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।
English
True is the trade of those who have the wealth of the Lord's assets.
ਜਨ ਨਾਨਕ; ਸਦ ਬਲਿਹਾਰਾ ਜੀਉ ॥੪॥੩॥੧੬੮॥
jan naanak; sad balihaaraa jeeo |4|3|168|
Punjabi
ਗੋਲਾ ਨਾਨਕ, ਸਦੀਵ ਹੀ ਸਾਹਿਬ ਉਤੋਂ ਸਦਕੇ ਜਾਂਦਾ ਹੈ।
English
Servant Nanak is forever a sacrifice. ||4||3||168||
ਰਾਗੁ ਗਉੜੀ ਮਾਝ ਮਹਲਾ ੫ ॥
raag gaurree maajh mahalaa 5 |
Punjabi
ਰਾਗੁ ਗਊੜੀ ਮਾਝ ਪਾਤਸ਼ਾਹੀ ਪੰਜਵੀਂ।
English
Raag Gauree Maajh, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਤੂੰ ਮੇਰਾ ਬਹੁ ਮਾਣੁ ਕਰਤੇ; ਤੂੰ ਮੇਰਾ ਬਹੁ ਮਾਣੁ ॥
toon meraa bahu maan karate; toon meraa bahu maan |
Punjabi
ਤੇਰੇ ਉਤੇ ਮੈਂ ਬੜਾ ਫ਼ਖ਼ਰ ਕਰਦਾ ਹਾਂ, ਹੇ ਕਰਤਾਰ। ਤੂੰ ਮੇਰੇ ਭਾਰੇ ਫ਼ਖ਼ਰ ਦੀ ਥਾਂ ਹੈ।
English
I am so proud of You, O Creator; I am so proud of You.
ਜੋਰਿ ਤੁਮਾਰੈ. ਸੁਖਿ ਵਸਾ; ਸਚੁ ਸਬਦੁ ਨੀਸਾਣੁ ॥੧॥ ਰਹਾਉ ॥
jor tumaarai. sukh vasaa; sach sabad neesaan |1| rahaau |
Punjabi
ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ।
English
Through Your Almighty Power, I dwell in peace. The True Word of the Shabad is my banner and insignia. ||1||Pause||
ਸਭੇ ਗਲਾ ਜਾਤੀਆ; ਸੁਣਿ ਕੈ ਚੁਪ ਕੀਆ ॥
sabhe galaa jaateea; sun kai chup keea |
Punjabi
ਇਨਸਾਨ ਜਾਣਦਾ ਤੇ ਸੁਣਦਾ ਸਭ ਕੁਛ ਹੈ, ਪਰ ਉਹ ਖਾਮੋਸ਼ (ਲਾ ਪਰਵਾਹ) ਹੋ ਰਹਿੰਦਾ ਹੈ।
English
He hears and knows everything, but he keeps silent.
ਕਦ ਹੀ ਸੁਰਤਿ. ਨ ਲਧੀਆ; ਮਾਇਆ ਮੋਹੜਿਆ ॥੧॥
kad hee surat. na ladheea; maaeaa moharriaa |1|
Punjabi
ਸੰਸਾਰੀ ਪਦਾਰਥਾਂ ਦਾ ਫ਼ਰੇਫ਼ਤਾ ਕੀਤਾ ਹੋਇਆ ਉਹ ਕਦੇ ਭੀ ਹੋਸ਼ ਨਹੀਂ ਸੰਭਾਲਦਾ।
English
Bewitched by Maya, he never regains awareness. ||1||
ਦੇਇ ਬੁਝਾਰਤ ਸਾਰਤਾ; ਸੇ ਅਖੀ ਡਿਠੜਿਆ ॥
dee bujhaarat saarataa; se akhee ddittharriaa |
Punjabi
ਪਹੇਲੀਆਂ ਤੇ ਇਸ਼ਾਰੇ ਦਿਤੇ ਗਏ ਹਨ। ਉਨ੍ਹਾਂ ਨੂੰ ਜੀਵ ਆਪਣੇ ਨੈਣਾਂ ਨਾਲ ਵੇਖਦਾ ਹੈ।
English
The riddles and hints are given, and he sees them with his eyes.