Ang 257
ਤ੍ਰਾਸ ਮਿਟੈ. ਜਮ ਪੰਥ ਕੀ; ਜਾਸੁ ਬਸੈ ਮਨਿ ਨਾਉ ॥
traas mittai. jam panth kee; jaas basai man naau |
Punjabi
ਜਿਸ ਦੇ ਦਿਲ ਵਿੱਚ ਨਾਮ ਨਿਵਾਸ ਰਖਦਾ ਹੈ, ਉਸ ਨੂੰ ਮੌਤ ਵਾਲੀ ਸੜਕ ਤੇ ਡਰ ਨਹੀਂ ਵਾਪਰਦਾ।
English
One whose heart is filled with the Name shall have no fear on the path of death.
ਗਤਿ ਪਾਵਹਿ. ਮਤਿ ਹੋਇ ਪ੍ਰਗਾਸ ਮਹਲੀ; ਪਾਵਹਿ ਠਾਉ ॥
gat paaveh. mat hoe pragaas mahalee; paaveh tthaau |
Punjabi
ਉਹ ਮੁਕਤੀ ਹਾਸਲ ਕਰ ਲਵੇਗਾ, ਉਸ ਦੀ ਸੁਰਤੀ ਪ੍ਰਕਾਸ਼ਵਾਨ ਹੋ ਜਾਏਗੀ ਅਤੇ ਉਸ ਨੂੰ ਮਾਲਕ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਏਗਾ।
English
He shall obtain salvation, and his intellect shall be enlightened; he will find his place in the Mansion of the Lord's Presence.
ਤਾਹੂ ਸੰਗਿ. ਨ ਧਨੁ ਚਲੈ; ਗ੍ਰਿਹ ਜੋਬਨ ਨਹ ਰਾਜ ॥
taahoo sang. na dhan chalai; grih joban neh raaj |
Punjabi
ਤੇਰੇ ਨਾਲ ਨਾਂ ਦੌਲਤ, ਨਾਂ ਘਰ, ਨਾਂ ਜੁਆਨੀ, ਨਾਂ ਹੀ ਪਾਤਸ਼ਾਹੀ ਜਾਵੇਗੀ।
English
Neither wealth, nor household, nor youth, nor power shall go along with you.
ਸੰਤਸੰਗਿ ਸਿਮਰਤ ਰਹਹੁ; ਇਹੈ ਤੁਹਾਰੈ ਕਾਜ ॥
santasang simarat rahahu; ihai tuhaarai kaaj |
Punjabi
ਸਾਧ ਸੰਗਤ ਅੰਦਰ ਵਾਹਿਗੁਰੂ ਦਾ ਭਜਨ ਕਰਦਾ ਰਹੁ ਕੇਵਲ ਇਹੀ ਤੇਰੇ ਕੰਮ ਆਏਗਾ।
English
In the Society of the Saints, meditate in remembrance on the Lord. This alone shall be of use to you.
ਤਾਤਾ. ਕਛੂ ਨ ਹੋਈ ਹੈ; ਜਉ ਤਾਪ ਨਿਵਾਰੈ ਆਪ ॥
taataa. kachhoo na hoee hai; jau taap nivaarai aap |
Punjabi
ਜਦ ਪ੍ਰਭੂ ਖੁਦ ਤੇਰਾ ਬੁਖਾਰ ਉਤਾਰੇਗਾ, ਤਾਂ ਹੰਢੋ ਹੀ ਕੋਈ ਸੜੇਵਾਂ ਨਹੀਂ ਹੋਵੇਗਾ।
English
There will be no burning at all, when He Himself takes away your fever.
ਪ੍ਰਤਿਪਾਲੈ ਨਾਨਕ ਹਮਹਿ; ਆਪਹਿ ਮਾਈ ਬਾਪ ॥੩੨॥
pratipaalai naanak hameh; aapeh maaee baap |32|
Punjabi
ਨਾਨਕ, ਵਾਹਿਗੁਰੂ ਆਪੇ ਹੀ ਸਾਨੂੰ ਪਾਲਦਾ ਪੋਸਦਾ ਹੈ। ਉਹ ਸਾਡੀ ਅੰਮੜੀ ਅਤੇ ਬਾਬਲ ਹੈ।
English
O Nanak, the Lord Himself cherishes us; He is our Mother and Father. ||32||
ਸਲੋਕੁ ॥
salok |
Punjabi
ਸਲੋਕ।
English
Salok:
ਥਾਕੇ ਬਹੁ ਬਿਧਿ ਘਾਲਤੇ; ਤ੍ਰਿਪਤਿ ਨ ਤ੍ਰਿਸਨਾ ਲਾਥ ॥
thaake bahu bidh ghaalate; tripat na trisanaa laath |
Punjabi
ਅਧਰਮੀ ਅਨੇਕਾਂ ਤਰੀਕਿਆਂ ਨਾਲ ਮਿਹਨਤ ਕਰਨ ਦੁਆਰਾ ਹਾਰ ਹੁੱਟ ਗਏ ਹਨ। ਉਨ੍ਹਾਂ ਨੂੰ ਰੱਜ ਨਹੀਂ ਆਇਆ ਅਤੇ ਨਾਂ ਹੀ ਉਨ੍ਹਾਂ ਦੀ ਤਰੇਹ ਬੁੱਝੀ ਹੈ।
English
They have grown weary, struggling in all sorts of ways; but they are not satisfied, and their thirst is not quenched.
ਸੰਚਿ ਸੰਚਿ ਸਾਕਤ ਮੂਏ; ਨਾਨਕ. ਮਾਇਆ ਨ ਸਾਥ ॥੧॥
sanch sanch saakat mooe; naanak. maaeaa na saath |1|
Punjabi
ਇਕੱਠੀ ਤੇ ਇਕੱਤ੍ਰ ਕਰਦੇ ਕਰਦੇ ਮਾਇਆ ਦੇ ਪੁਜਾਰੀ ਮਰ ਜਾਂਦੇ ਹਨ ਅਤੇ ਮਾਲ ਧਨ ਉਨ੍ਹਾਂ ਦੇ ਨਾਲ ਨਹੀਂ ਜਾਂਦਾ।
English
Gathering in and hoarding what they can, the faithless cynics die, O Nanak, but the wealth of Maya does not go with them in the end. ||1||
ਪਉੜੀ ॥
paurree |
Punjabi
ਪਉੜੀ।
English
Pauree:
ਥਥਾ. ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ॥
thathaa. thir koaoo nahee; kaae pasaarahu paav |
Punjabi
ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?
English
T'HAT'HA: Nothing is permanent - why do you stretch out your feet?
ਅਨਿਕ ਬੰਚ. ਬਲ ਛਲ ਕਰਹੁ; ਮਾਇਆ ਏਕ ਉਪਾਵ ॥
anik banch. bal chhal karahu; maaeaa ek upaav |
Punjabi
ਕੇਵਲ ਦੌਲਤ ਦੇ ਉਪਰਾਲੇ ਦੀ ਖਾਤਰ ਤੂੰ ਬੜੇ ਧੋਖੇ ਅਤੇ ਠੱਗੀਆਂ-ਬੱਗੀਆਂ ਕਰਦਾ ਹੈ।
English
You commit so many fraudulent and deceitful actions as you chase after Maya.
ਥੈਲੀ ਸੰਚਹੁ. ਸ੍ਰਮੁ ਕਰਹੁ; ਥਾਕਿ ਪਰਹੁ ਗਾਵਾਰ ॥
thailee sanchahu. sram karahu; thaak parahu gaavaar |
Punjabi
ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।
English
You work to fill up your bag, you fool, and then you fall down exhausted.
ਮਨ ਕੈ ਕਾਮਿ. ਨ ਆਵਈ; ਅੰਤੇ ਅਉਸਰ ਬਾਰ ॥
man kai kaam. na aavee; ante aausar baar |
Punjabi
ਉਹ ਅਖੀਰ ਦੇ ਮੂਹਤ ਵੇਲੇ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਣੀ।
English
But this shall be of no use to you at all at that very last instant.
ਥਿਤਿ ਪਾਵਹੁ ਗੋਬਿਦ ਭਜਹੁ; ਸੰਤਹ ਕੀ ਸਿਖ ਲੇਹੁ ॥
thit paavahu gobid bhajahu; santah kee sikh lehu |
Punjabi
ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸਾਧੂਆਂ ਦੇ ਉਪਦੇਸ਼ ਨੂੰ ਮੰਨਣ ਦੁਆਰਾ ਤੂੰ ਅਸਥਿਰਤਾ ਨੂੰ ਪ੍ਰਾਪਤ ਹੋ ਜਾਵੇਗਾ।
English
You shall find stability only by vibrating upon the Lord of the Universe, and accepting the Teachings of the Saints.
ਪ੍ਰੀਤਿ ਕਰਹੁ ਸਦ ਏਕ ਸਿਉ; ਇਆ ਸਾਚਾ ਅਸਨੇਹੁ ॥
preet karahu sad ek siau; eaa saachaa asanehu |
Punjabi
ਹਮੇਸ਼ਾਂ ਇਕ ਸੁਆਮੀ ਨਾਲ ਪਿਰਹੜੀ ਪਾ! ਏਹੀ ਸੱਚਾ ਪ੍ਰੇਮ ਹੈ।
English
Embrace love for the One Lord forever - this is true love!
ਕਾਰਨ ਕਰਨ ਕਰਾਵਨੋ; ਸਭ ਬਿਧਿ ਏਕੈ ਹਾਥ ॥
kaaran karan karaavano; sabh bidh ekai haath |
Punjabi
ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।
English
He is the Doer, the Cause of causes. All ways and means are in His Hands alone.
ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਨਾਨਕ. ਜੰਤ ਅਨਾਥ ॥੩੩॥
jit jit laavahu, tith tit lageh; naanak. jant anaath |33|
Punjabi
ਜਿਥੇ ਜਿਥੇ ਤੂੰ ਉਸ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲਗ ਜਾਂਦਾ ਹੈ, ਹੇ ਸੁਆਮੀ! ਜੀਵ, ਹੇ ਨਾਨਕ! ਨਿਹੱਥਲ ਹੈ।
English
Whatever You attach me to, to that I am attached; O Nanak, I am just a helpless creature. ||33||
ਸਲੋਕੁ ॥
salok |
Punjabi
ਸਲੋਕ।
English
Salok:
ਦਾਸਹ ਏਕੁ ਨਿਹਾਰਿਆ; ਸਭੁ ਕਛੁ ਦੇਵਨਹਾਰ ॥
daasah ek nihaariaa; sabh kachh devanahaar |
Punjabi
ਉਸ ਦੇ ਗੋਲਿਆਂ ਨੇ ਇਕ ਮਾਲਕ ਨੂੰ ਵੇਖਿਆ ਹੈ, ਜੋ ਸਾਰਾ ਕੁਛ ਦੇਣ ਵਾਲਾ ਹੈ।
English
His slaves have gazed upon the One Lord, the Giver of everything.
ਸਾਸਿ ਸਾਸਿ ਸਿਮਰਤ ਰਹਹਿ; ਨਾਨਕ. ਦਰਸ ਅਧਾਰ ॥੧॥
saas saas simarat raheh; naanak. daras adhaar |1|
Punjabi
ਹਰ ਸੁਆਸ ਨਾਲ ਉਹ ਵਾਹਿਗੁਰੂ ਦਾ ਚਿੰਤਨ ਕਰੀ ਜਾਂਦੇ ਹਨ। ਨਾਨਕ ਉਸ ਦਾ ਦੀਦਾਰ ਉਨ੍ਹਾਂ ਦਾ ਆਸਰਾ ਹੈ।
English
They continue to contemplate Him with each and every breath; O Nanak, the Blessed Vision of His Darshan is their Support. ||1||
ਪਉੜੀ ॥
paurree |
Punjabi
ਪਉੜੀ।
English
Pauree:
ਦਦਾ. ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥
dadaa. daataa ek hai; sabh kau devanahaar |
Punjabi
ਦ-ਅਦੁੱਤੀ ਸਾਹਿਬ ਦੀ ਦਾਤਾਰ ਹੈ। ਉਹ ਸਾਰਿਆਂ ਨੂੰ ਦੇਣ ਵਾਲਾ ਹੈ।
English
DADDA: The One Lord is the Great Giver; He is the Giver to all.
ਦੇਂਦੇ. ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥
dende. tott na aavee; aganat bhare bhanddaar |
Punjabi
ਉਸ ਦੇ ਦੇਣ ਵਿੱਚ ਕਮੀ ਨਹੀਂ। ਅਨਗਿਣਤ ਹਨ ਉਸ ਦੇ ਪਰੀਪੂਰਨ ਖ਼ਜ਼ਾਨੇ।
English
There is no limit to His Giving. His countless warehouses are filled to overflowing.
ਦੈਨਹਾਰੁ; ਸਦ ਜੀਵਨਹਾਰਾ ॥
dainahaar; sad jeevanahaaraa |
Punjabi
ਦੇਣ ਵਾਲਾ ਸਦੀਵੀ ਸੁਰਜੀਤ ਹੈ।
English
The Great Giver is alive forever.
ਮਨ ਮੂਰਖ; ਕਿਉ ਤਾਹਿ ਬਿਸਾਰਾ ॥
man moorakh; kiau taeh bisaaraa |
Punjabi
ਹੈ ਮੂੜ ਮਨੁੱਖ! ਤੂੰ ਉਸ ਨੂੰ ਕਿਉਂ ਭੁਲਾ ਦਿੱਤਾ ਹੈ।
English
O foolish mind, why have you forgotten Him?
ਦੋਸੁ ਨਹੀ; ਕਾਹੂ ਕਉ ਮੀਤਾ ॥
dos nahee; kaahoo kau meetaa |
Punjabi
ਕਿਸੇ ਦਾ ਕਸੂਰ ਨਹੀਂ, ਹੈ ਮੇਰੀ ਮਿੱਤ੍ਰ!
English
No one is at fault, my friend.
ਮਾਇਆ ਮੋਹ; ਬੰਧੁ ਪ੍ਰਭਿ ਕੀਤਾ ॥
maaeaa moh; bandh prabh keetaa |
Punjabi
ਮੋਹਨੀ ਦੀ ਲਗਨ ਦੀਆਂ ਬੇੜੀਆਂ ਸਾਹਿਬ ਨੇ ਹੀ ਘੜੀਆਂ ਹਨ।
English
God created the bondage of emotional attachment to Maya.
ਦਰਦ ਨਿਵਾਰਹਿ ਜਾ ਕੇ ਆਪੇ ॥
darad nivaareh jaa ke aape |
Punjabi
ਜਿਸ ਦਾ ਉਹ ਆਪ ਦੁਖ ਦੂਰ ਕਰ ਦਿੰਦਾ ਹੈ,
English
He Himself removes the pains of the Gurmukh;
ਨਾਨਕ; ਤੇ ਤੇ ਗੁਰਮੁਖਿ ਧ੍ਰਾਪੇ ॥੩੪॥
naanak; te te guramukh dhraape |34|
Punjabi
ਉਹ ਗੁਰੂ-ਅਨੁਸਾਰੀ ਰੱਜ ਜਾਂਦਾ ਹੈ, ਹੇ ਨਾਨਕ!
English
O Nanak, he is fulfilled. ||34||
ਸਲੋਕੁ ॥
salok |
Punjabi
ਸਲੋਕ।
English
Salok:
ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ ॥
dhar jeeare ik ttek too; laeh biddaanee aas |
Punjabi
ਹੈ ਮੇਰੀ ਜਿੰਦੜੀਏ! ਤੂੰ ਇਕ ਵਾਹਿਗੁਰੂ ਦਾ ਆਸਰਾ ਪਕੜ। ਹੋਰਸ ਦੀ ਉਮੀਦ ਨੂੰ ਤਿਆਗ ਦੇ।
English
O my soul, grasp the Support of the One Lord; give up your hopes in others.
ਨਾਨਕ. ਨਾਮੁ ਧਿਆਈਐ; ਕਾਰਜੁ ਆਵੈ ਰਾਸਿ ॥੧॥
naanak. naam dhiaaeeai; kaaraj aavai raas |1|
Punjabi
ਨਾਨਕ, ਨਾਮ ਦਾ ਆਰਾਧਨ ਕਰਨ ਦੁਆਰਾ ਕੰਮ ਠੀਕ ਹੋ ਜਾਂਦੇ ਹਨ।
English
O Nanak, meditating on the Naam, the Name of the Lord, your affairs shall be resolved. ||1||
ਪਉੜੀ ॥
paurree |
Punjabi
ਪਉੜੀ।
English
Pauree:
ਧਧਾ, ਧਾਵਤ ਤਉ ਮਿਟੈ; ਸੰਤਸੰਗਿ ਹੋਇ ਬਾਸੁ ॥
dhadhaa, dhaavat tau mittai; santasang hoe baas |
Punjabi
ਧ- ਕੇਵਲ ਤਦੇ ਹੀ ਭਟਕਣ ਮੁਕਦੀ ਹੈ, ਤਦ ਇਨਸਾਨ ਨੂੰ ਸਤਿਸੰਗਤ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ ਹੈ।
English
DHADHA: The mind's wanderings cease, when one comes to dwell in the Society of the Saints.
ਧੁਰ ਤੇ. ਕਿਰਪਾ ਕਰਹੁ ਆਪਿ; ਤਉ ਹੋਇ ਮਨਹਿ ਪਰਗਾਸੁ ॥
dhur te. kirapaa karahu aap; tau hoe maneh paragaas |
Punjabi
ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।
English
If the Lord is Merciful from the very beginning, then one's mind is enlightened.
ਧਨੁ ਸਾਚਾ; ਤੇਊ ਸਚ ਸਾਹਾ ॥
dhan saachaa; teaoo sach saahaa |
Punjabi
ਜਿਨ੍ਹਾਂ ਕੋਲ ਸੱਚੀ ਦੌਲਤ ਹੈ, ਉਹੀ ਸੱਚੇ ਸਾਹੂਕਾਰ ਹਨ।
English
Those who have the true wealth are the true bankers.
ਹਰਿ ਹਰਿ ਪੂੰਜੀ; ਨਾਮ ਬਿਸਾਹਾ ॥
har har poonjee; naam bisaahaa |
Punjabi
ਮਾਲਕ ਸੁਆਮੀ ਦਾ ਨਾਮ ਉਨ੍ਹਾਂ ਦੀ ਰਕਮ-ਰਾਸ ਹੈ ਅਤੇ ਉਹ ਉਸ ਦੇ ਨਾਮ ਦਾ ਵਣਜ ਕਰਦੇ ਹਨ।
English
The Lord, Har, Har, is their wealth, and they trade in His Name.
ਧੀਰਜੁ ਜਸੁ ਸੋਭਾ; ਤਿਹ ਬਨਿਆ ॥
dheeraj jas sobhaa; tih baniaa |
Punjabi
ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,
English
Patience, glory and honor come to those
ਹਰਿ ਹਰਿ ਨਾਮੁ; ਸ੍ਰਵਨ ਜਿਹ ਸੁਨਿਆ ॥
har har naam; sravan jih suniaa |
Punjabi
ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਸ੍ਰਵਣ ਕਰਦਾ ਹੈ।
English
who listen to the Name of the Lord, Har, Har.
ਗੁਰਮੁਖਿ ਜਿਹ ਘਟਿ; ਰਹੇ ਸਮਾਈ ॥
guramukh jih ghatt; rahe samaaee |
Punjabi
ਜਿਸ ਪੁਰਸ਼ ਦੇ ਦਿਲ ਅੰਦਰ ਮੁਖੀ ਮਾਲਕ ਰਮਿਆ ਹੋਇਆ ਹੈ,
English
That Gurmukh whose heart remains merged with the Lord,
ਨਾਨਕ ਤਿਹ ਜਨ; ਮਿਲੀ ਵਡਾਈ ॥੩੫॥
naanak tih jan; milee vaddaaee |35|
Punjabi
ਹੇ ਨਾਨਕ! ਉਹ ਮਹਿਮਾ ਨੂੰ ਪਰਾਪਤ ਹੋ ਜਾਂਦਾ ਹੈ।
English
O Nanak, obtains glorious greatness. ||35||
ਸਲੋਕੁ ॥
salok |
Punjabi
ਸਲੋਕ।
English
Salok:
ਨਾਨਕ. ਨਾਮੁ ਨਾਮੁ ਜਪੁ ਜਪਿਆ; ਅੰਤਰਿ ਬਾਹਰਿ ਰੰਗਿ ॥
naanak. naam naam jap japiaa; antar baahar rang |
Punjabi
ਨਾਨਕ ਜੋ ਅੰਦਰ ਅਤੇ ਬਾਹਰ ਅਨੁਰਾਗ ਅਤੇ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
English
O Nanak, one who chants the Naam, and meditates on the Naam with love inwardly and outwardly,
ਗੁਰਿ ਪੂਰੈ ਉਪਦੇਸਿਆ; ਨਰਕੁ ਨਾਹਿ. ਸਾਧਸੰਗਿ ॥੧॥
gur poorai upadesiaa; narak naeh. saadhasang |1|
Punjabi
ਪੂਰਨ ਗੁਰਾਂ ਪਾਸੋਂ ਸਿਖ-ਮਤ ਲੈਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਦੋਜਕ ਵਿੱਚ ਨਹੀਂ ਪੈਦਾ।
English
receives the Teachings from the Perfect Guru; he joins the Saadh Sangat, the Company of the Holy, and does not fall into hell. ||1||
ਪਉੜੀ ॥
paurree |
Punjabi
ਪਉੜੀ।
English
Pauree:
ਨੰਨਾ; ਨਰਕਿ ਪਰਹਿ ਤੇ ਨਾਹੀ ॥
nanaa; narak pareh te naahee |
Punjabi
ਨ- ਉਹ ਦੋਜ਼ਕ ਵਿੱਚ ਨਹੀਂ ਪੈਦੇ,
English
NANNA: Those whose minds and bodies are filled with the Naam,
ਜਾ ਕੈ ਮਨਿ ਤਨਿ; ਨਾਮੁ ਬਸਾਹੀ ॥
jaa kai man tan; naam basaahee |
Punjabi
ਜਿਨ੍ਹਾਂ ਦੇ ਦਿਲ ਅਤੇ ਦੇਹਿ ਅੰਦਰ ਨਾਮ ਵਸਦਾ ਹੈ,
English
The Name of the Lord, shall not fall into hell.
ਨਾਮੁ ਨਿਧਾਨੁ; ਗੁਰਮੁਖਿ ਜੋ ਜਪਤੇ ॥
naam nidhaan; guramukh jo japate |
Punjabi
ਜੋ ਗੁਰਾਂ ਦੇ ਰਾਹੀਂ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ,
English
Those Gurmukhs who chant the treasure of the Naam,
ਬਿਖੁ ਮਾਇਆ ਮਹਿ; ਨਾ ਓਇ ਖਪਤੇ ॥
bikh maaeaa meh; naa oe khapate |
Punjabi
ਉਹ ਮੋਹਨੀ ਦੀ ਜ਼ਹਿਰ ਵਿੱਚ ਤਬਾਹ ਨਹੀਂ ਹੁੰਦੇ।
English
are not destroyed by the poison of Maya.
ਨੰਨਾਕਾਰੁ; ਨ ਹੋਤਾ ਤਾ ਕਹੁ ॥
nanaakaar; na hotaa taa kahu |
Punjabi
ਉਨ੍ਹਾਂ ਨੂੰ ਕੋਈ ਇਨਕਾਰ ਨਹੀਂ ਹੁੰਦਾ,
English
Those who have been given the Mantra of the Naam by the Guru,
ਨਾਮੁ ਮੰਤ੍ਰੁ; ਗੁਰਿ ਦੀਨੋ ਜਾ ਕਹੁ ॥
naam mantru; gur deeno jaa kahu |
Punjabi
ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਜਾਦੂ ਬਖਸ਼ਿਆ ਹੈ।
English
Shall not be turned away.