Ang 275
ਤਿਸ ਕਾ ਨਾਮੁ; ਸਤਿ ਰਾਮਦਾਸੁ ॥
tis kaa naam; sat raamadaas |
Punjabi
ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
English
- his name is truly Ram Das, the Lord's servant.
ਆਤਮ ਰਾਮੁ; ਤਿਸੁ ਨਦਰੀ ਆਇਆ ॥
aatam raam; tis nadaree aaeaa |
Punjabi
ਉਹ ਸਰਬ-ਵਿਆਪਕ ਰੂਹ ਨੂੰ ਵੇਖ ਲੈਂਦਾ ਹੈ।
English
He comes to have the Vision of the Lord, the Supreme Soul.
ਦਾਸ ਦਸੰਤਣ ਭਾਇ; ਤਿਨਿ ਪਾਇਆ ॥
daas dasantan bhaae; tin paaeaa |
Punjabi
ਸਾਈਂ ਦੇ ਗੋਲੇ ਦੇ ਗੋਲੇ ਵਾਲੇ ਵਲਵਲੇ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
English
Deeming himself to be the slave of the Lord's slaves, he obtains it.
ਸਦਾ ਨਿਕਟਿ ਨਿਕਟਿ ਹਰਿ ਜਾਨੁ ॥
sadaa nikatt nikatt har jaan |
Punjabi
ਵਾਹਿਗੁਰੂ ਦਾ ਉਹ ਨਫ਼ਰ, ਜੋ ਸਦੀਵ, ਉਸ ਨੂੰ ਨੇੜੇ ਨਾਲੋਂ ਪਰਮ ਨੇੜੇ ਸਮਝਦਾ ਹੈ,
English
He knows the Lord to be Ever-present, close at hand.
ਸੋ ਦਾਸੁ; ਦਰਗਹ ਪਰਵਾਨੁ ॥
so daas; daragah paravaan |
Punjabi
ਉਸ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
English
Such a servant is honored in the Court of the Lord.
ਅਪੁਨੇ ਦਾਸ ਕਉ; ਆਪਿ ਕਿਰਪਾ ਕਰੈ ॥
apune daas kau; aap kirapaa karai |
Punjabi
ਆਪਣੇ ਸੇਵਕ ਉਤੇ ਮਾਲਕ ਆਪੇ ਹੀ ਮਿਹਰ ਕਰਦਾ ਹੈ।
English
To His servant, He Himself shows His Mercy.
ਤਿਸੁ ਦਾਸ ਕਉ; ਸਭ ਸੋਝੀ ਪਰੈ ॥
tis daas kau; sabh sojhee parai |
Punjabi
ਤਦ ਉਸ ਸੇਵਕ ਨੂੰ ਸਮੂਹ ਗਿਆਤ ਹੋ ਜਾਂਦੀ ਹੈ।
English
Such a servant understands everything.
ਸਗਲ ਸੰਗਿ; ਆਤਮ ਉਦਾਸੁ ॥
sagal sang; aatam udaas |
Punjabi
ਸਾਰਿਆਂ ਆਦਮੀਆਂ ਨਾਲ ਮਿਲਦਾ ਵਰਤਦਾ ਹੋਇਆ ਉਹ ਆਪਣੇ ਦਿਲ ਵਿੱਚ ਨਿਰਲੇਪ ਵਿਚਰਦਾ ਹੈ,
English
Amidst all, his soul is unattached.
ਐਸੀ ਜੁਗਤਿ; ਨਾਨਕ ਰਾਮਦਾਸੁ ॥੬॥
aisee jugat; naanak raamadaas |6|
Punjabi
ਹੇ ਨਾਨਕ! ਇਹੋ ਜਿਹੀ ਮਰਿਆਦਾ ਹੈ ਸੁਆਮੀ ਦੇ ਬੰਦੇ ਦੀ।
English
Such is the way, O Nanak, of the Lord's servant. ||6||
ਪ੍ਰਭ ਕੀ ਆਗਿਆ; ਆਤਮ ਹਿਤਾਵੈ ॥
prabh kee aagiaa; aatam hitaavai |
Punjabi
ਜਿਸ ਦੇ ਦਿਲ ਨੂੰ ਸੁਆਮੀ ਦਾ ਹੁਕਮ ਪਿਆਰਾ ਲੱਗਦਾ ਹੈ,
English
One who, in his soul, loves the Will of God,
ਜੀਵਨ ਮੁਕਤਿ; ਸੋਊ ਕਹਾਵੈ ॥
jeevan mukat; soaoo kahaavai |
Punjabi
ਉਹ ਜੀਉਂਦੇ ਜੀ ਮੁਕਤ ਹੋਇਆ ਆਖਿਆ ਜਾਂਦਾ ਹੈ।
English
is said to be Jivan Mukta - liberated while yet alive.
ਤੈਸਾ ਹਰਖੁ; ਤੈਸਾ ਉਸੁ ਸੋਗੁ ॥
taisaa harakh; taisaa us sog |
Punjabi
ਜੇਹੋ ਜੇਹੀ ਉਸ ਨੂੰ ਖੁਸ਼ੀ ਹੈ, ਉਹੋ ਜੇਹੀ ਹੀ ਗ਼ਮੀ।
English
As is joy, so is sorrow to him.
ਸਦਾ ਅਨੰਦੁ; ਤਹ ਨਹੀ ਬਿਓਗੁ ॥
sadaa anand; teh nahee biog |
Punjabi
ਉਸ ਹਾਲਤ ਵਿੱਚ ਸਦੀਵੀ ਪਰਸੰਨਤਾ ਹੈ ਅਤੇ ਵਾਹਿਗੁਰੂ ਨਾਲੋਂ ਕੋਈ ਵਿਛੋੜਾ ਨਹੀਂ।
English
He is in eternal bliss, and is not separated from God.
ਤੈਸਾ ਸੁਵਰਨੁ; ਤੈਸੀ ਉਸੁ ਮਾਟੀ ॥
taisaa suvaran; taisee us maattee |
Punjabi
ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
English
As is gold, so is dust to him.
ਤੈਸਾ ਅੰਮ੍ਰਿਤੁ; ਤੈਸੀ ਬਿਖੁ ਖਾਟੀ ॥
taisaa amrit; taisee bikh khaattee |
Punjabi
ਉਸ ਦੇ ਲਈ ਇਹੋ ਜਿਹਾ ਸੁਧਾਰਸ ਹੈ, ਉਹੋ ਜੇਹੀ ਹੀ ਹੈ ਖੱਟੀ ਜ਼ਹਿਰ।
English
As is ambrosial nectar, so is bitter poison to him.
ਤੈਸਾ ਮਾਨੁ; ਤੈਸਾ ਅਭਿਮਾਨੁ ॥
taisaa maan; taisaa abhimaan |
Punjabi
ਉਸ ਦੇ ਲਈ ਓਹੋ ਜਿਹੀ ਹੈ ਇਜ਼ਤ ਅਤੇ ਉਹੋ ਜਿਹੀ ਬੇਇਜ਼ਤੀ।
English
As is honor, so is dishonor.
ਤੈਸਾ ਰੰਕੁ; ਤੈਸਾ ਰਾਜਾਨੁ ॥
taisaa rank; taisaa raajaan |
Punjabi
ਜੇਹੋ ਜੇਹਾ ਕੰਗਲਾ ਹੈ, ਉਹੋ ਜੇਹਾ ਹੀ ਬਾਦਸ਼ਾਹ।
English
As is the beggar, so is the king.
ਜੋ ਵਰਤਾਏ; ਸਾਈ ਜੁਗਤਿ ॥
jo varataae; saaee jugat |
Punjabi
ਜੋ ਵਾਹਿਗੁਰੂ ਦੇ ਕੀਤੇ ਨੂੰ ਠੀਕ ਰਸਤਾ ਸਮਝਦਾ ਹੈ,
English
Whatever God ordains, that is his way.
ਨਾਨਕ. ਓਹੁ ਪੁਰਖੁ; ਕਹੀਐ ਜੀਵਨ ਮੁਕਤਿ ॥੭॥
naanak. ohu purakh; kaheeai jeevan mukat |7|
Punjabi
ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
English
O Nanak, that being is known as Jivan Mukta. ||7||
ਪਾਰਬ੍ਰਹਮ ਕੇ; ਸਗਲੇ ਠਾਉ ॥
paarabraham ke; sagale tthaau |
Punjabi
ਸਾਰੀਆਂ ਥਾਵਾਂ ਸ਼੍ਰੋਮਣੀ ਸਾਹਿਬ ਦੀਆਂ ਮਲਕੀਅਤ ਹਨ।
English
All places belong to the Supreme Lord God.
ਜਿਤੁ ਜਿਤੁ ਘਰਿ ਰਾਖੈ; ਤੈਸਾ ਤਿਨ ਨਾਉ ॥
jit jit ghar raakhai; taisaa tin naau |
Punjabi
ਜਿਹੋ ਜਿਹੇ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
English
According to the homes in which they are placed, so are His creatures named.
ਆਪੇ; ਕਰਨ ਕਰਾਵਨ ਜੋਗੁ ॥
aape; karan karaavan jog |
Punjabi
ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ।
English
He Himself is the Doer, the Cause of causes.
ਪ੍ਰਭ ਭਾਵੈ; ਸੋਈ ਫੁਨਿ ਹੋਗੁ ॥
prabh bhaavai; soee fun hog |
Punjabi
ਜੋ ਕੁਛ ਮਾਲਕ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ।
English
Whatever pleases God, ultimately comes to pass.
ਪਸਰਿਓ ਆਪਿ; ਹੋਇ ਅਨਤ ਤਰੰਗ ॥
pasario aap; hoe anat tarang |
Punjabi
ਵਾਹਿਗੁਰੂ ਨੇ ਆਪਣੇ ਆਪ ਨੂੰ ਬੇਅੰਤ ਲਹਿਰਾਂ ਅੰਦਰ ਹੋ ਕੇ ਫੈਲਾਇਆ ਹੋਇਆ ਹੈ।
English
He Himself is All-pervading, in endless waves.
ਲਖੇ ਨ ਜਾਹਿ; ਪਾਰਬ੍ਰਹਮ ਕੇ ਰੰਗ ॥
lakhe na jaeh; paarabraham ke rang |
Punjabi
ਪਰਮ ਪੁਰਖ ਦੇ ਕਉਤਕ ਜਾਣੇ ਨਹੀਂ ਜਾ ਸਕਦੇ।
English
The playful sport of the Supreme Lord God cannot be known.
ਜੈਸੀ ਮਤਿ ਦੇਇ; ਤੈਸਾ ਪਰਗਾਸ ॥
jaisee mat dee; taisaa paragaas |
Punjabi
ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
English
As the understanding is given, so is one enlightened.
ਪਾਰਬ੍ਰਹਮੁ ਕਰਤਾ ਅਬਿਨਾਸ ॥
paarabraham karataa abinaas |
Punjabi
ਸਿਰਜਣਹਾਰ ਸ਼੍ਰੋਮਣੀ ਸਾਹਿਬ ਅਮਰ ਹੈ।
English
The Supreme Lord God, the Creator, is eternal and everlasting.
ਸਦਾ ਸਦਾ; ਸਦਾ ਦਇਆਲ ॥
sadaa sadaa; sadaa deaal |
Punjabi
ਹਮੇਸ਼ਾਂ, ਹਮੇਸ਼ਾਂ, ਹਮੇਸ਼ਾਂ ਉਹ ਮਇਆਵਾਨ ਹੈ।
English
Forever, forever and ever, He is merciful.
ਸਿਮਰਿ ਸਿਮਰਿ; ਨਾਨਕ ਭਏ ਨਿਹਾਲ ॥੮॥੯॥
simar simar; naanak bhe nihaal |8|9|
Punjabi
ਉਸ ਦਾ ਆਰਾਧਨ ਤੇ ਆਰਾਧਨ ਕਰਨ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
English
Remembering Him, remembering Him in meditation, O Nanak, one is blessed with ecstasy. ||8||9||
ਸਲੋਕੁ ॥
salok |
Punjabi
ਸਲੋਕ।
English
Salok:
ਉਸਤਤਿ ਕਰਹਿ. ਅਨੇਕ ਜਨ; ਅੰਤੁ ਨ ਪਾਰਾਵਾਰ ॥
ausatat kareh. anek jan; ant na paaraavaar |
Punjabi
ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।
English
Many people praise the Lord. He has no end or limitation.
ਨਾਨਕ. ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥
naanak. rachanaa prabh rachee; bahu bidh anik prakaar |1|
Punjabi
ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।
English
O Nanak, God created the creation, with its many ways and various species. ||1||
ਅਸਟਪਦੀ ॥
asattapadee |
Punjabi
ਅਸ਼ਟਪਦੀ।
English
Ashtapadee:
ਕਈ ਕੋਟਿ; ਹੋਏ ਪੂਜਾਰੀ ॥
kee kott; hoe poojaaree |
Punjabi
ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
English
Many millions are His devotees.
ਕਈ ਕੋਟਿ; ਆਚਾਰ ਬਿਉਹਾਰੀ ॥
kee kott; aachaar biauhaaree |
Punjabi
ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
English
Many millions perform religious rituals and worldly duties.
ਕਈ ਕੋਟਿ; ਭਏ ਤੀਰਥ ਵਾਸੀ ॥
kee kott; bhe teerath vaasee |
Punjabi
ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
English
Many millions become dwellers at sacred shrines of pilgrimage.
ਕਈ ਕੋਟਿ; ਬਨ ਭ੍ਰਮਹਿ ਉਦਾਸੀ ॥
kee kott; ban bhrameh udaasee |
Punjabi
ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
English
Many millions wander as renunciates in the wilderness.
ਕਈ ਕੋਟਿ; ਬੇਦ ਕੇ ਸ੍ਰੋਤੇ ॥
kee kott; bed ke srote |
Punjabi
ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
English
Many millions listen to the Vedas.
ਕਈ ਕੋਟਿ; ਤਪੀਸੁਰ ਹੋਤੇ ॥
kee kott; tapeesur hote |
Punjabi
ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
English
Many millions become austere penitents.
ਕਈ ਕੋਟਿ; ਆਤਮ ਧਿਆਨੁ ਧਾਰਹਿ ॥
kee kott; aatam dhiaan dhaareh |
Punjabi
ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
English
Many millions enshrine meditation within their souls.
ਕਈ ਕੋਟਿ ਕਬਿ; ਕਾਬਿ ਬੀਚਾਰਹਿ ॥
kee kott kab; kaab beechaareh |
Punjabi
ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
English
Many millions of poets contemplate Him through poetry.
ਕਈ ਕੋਟਿ; ਨਵਤਨ ਨਾਮ ਧਿਆਵਹਿ ॥
kee kott; navatan naam dhiaaveh |
Punjabi
ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
English
Many millions meditate on His eternally new Naam.
ਨਾਨਕ ਕਰਤੇ ਕਾ; ਅੰਤੁ ਨ ਪਾਵਹਿ ॥੧॥
naanak karate kaa; ant na paaveh |1|
Punjabi
ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
English
O Nanak, none can find the limits of the Creator. ||1||
ਕਈ ਕੋਟਿ; ਭਏ ਅਭਿਮਾਨੀ ॥
kee kott; bhe abhimaanee |
Punjabi
ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।
English
Many millions become self-centered.
ਕਈ ਕੋਟਿ; ਅੰਧ ਅਗਿਆਨੀ ॥
kee kott; andh agiaanee |
Punjabi
ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।
English
Many millions are blinded by ignorance.
ਕਈ ਕੋਟਿ; ਕਿਰਪਨ ਕਠੋਰ ॥
kee kott; kirapan katthor |
Punjabi
ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।
English
Many millions are stone-hearted misers.
ਕਈ ਕੋਟਿ; ਅਭਿਗ ਆਤਮ ਨਿਕੋਰ ॥
kee kott; abhig aatam nikor |
Punjabi
ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।
English
Many millions are heartless, with dry, withered souls.
ਕਈ ਕੋਟਿ; ਪਰ ਦਰਬ ਕਉ ਹਿਰਹਿ ॥
kee kott; par darab kau hireh |
Punjabi
ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।
English
Many millions steal the wealth of others.
ਕਈ ਕੋਟਿ; ਪਰ ਦੂਖਨਾ ਕਰਹਿ ॥
kee kott; par dookhanaa kareh |
Punjabi
ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।
English
Many millions slander others.
ਕਈ ਕੋਟਿ; ਮਾਇਆ ਸ੍ਰਮ ਮਾਹਿ ॥
kee kott; maaeaa sram maeh |
Punjabi
ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।
English
Many millions struggle in Maya.
ਕਈ ਕੋਟਿ; ਪਰਦੇਸ ਭ੍ਰਮਾਹਿ ॥
kee kott; parades bhramaeh |
Punjabi
ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।
English
Many millions wander in foreign lands.
ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥
jit jit laavahu; tith tit laganaa |
Punjabi
ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।
English
Whatever God attaches them to - with that they are engaged.
ਨਾਨਕ. ਕਰਤੇ ਕੀ; ਜਾਨੈ ਕਰਤਾ ਰਚਨਾ ॥੨॥
naanak. karate kee; jaanai karataa rachanaa |2|
Punjabi
ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।
English
O Nanak, the Creator alone knows the workings of His creation. ||2||
ਕਈ ਕੋਟਿ; ਸਿਧ ਜਤੀ ਜੋਗੀ ॥
kee kott; sidh jatee jogee |
Punjabi
ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
English
Many millions are Siddhas, celibates and Yogis.
ਕਈ ਕੋਟਿ; ਰਾਜੇ ਰਸ ਭੋਗੀ ॥
kee kott; raaje ras bhogee |
Punjabi
ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
English
Many millions are kings, enjoying worldly pleasures.
ਕਈ ਕੋਟਿ; ਪੰਖੀ ਸਰਪ ਉਪਾਏ ॥
kee kott; pankhee sarap upaae |
Punjabi
ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
English
Many millions of birds and snakes have been created.
ਕਈ ਕੋਟਿ; ਪਾਥਰ ਬਿਰਖ ਨਿਪਜਾਏ ॥
kee kott; paathar birakh nipajaae |
Punjabi
ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
English
Many millions of stones and trees have been produced.
ਕਈ ਕੋਟਿ; ਪਵਣ ਪਾਣੀ ਬੈਸੰਤਰ ॥
kee kott; pavan paanee baisantar |
Punjabi
ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
English
Many millions are the winds, waters and fires.
ਕਈ ਕੋਟਿ; ਦੇਸ ਭੂ ਮੰਡਲ ॥
kee kott; des bhoo manddal |
Punjabi
ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
English
Many millions are the countries and realms of the world.
ਕਈ ਕੋਟਿ; ਸਸੀਅਰ ਸੂਰ ਨਖੵਤ੍ਰ ॥
kee kott; saseear soor nakhayatr |
Punjabi
ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
English
Many millions are the moons, suns and stars.