Ang 298
ਊਤਮੁ ਊਚੌ ਪਾਰਬ੍ਰਹਮੁ; ਗੁਣ. ਅੰਤੁ ਨ ਜਾਣਹਿ ਸੇਖ ॥
aootam aoochau paarabraham; gun. ant na jaaneh sekh |
Punjabi
ਜਿਸ ਦੀਆਂ ਨੇਕੀਆਂ ਅਤੇ ਓੜਕ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਨਹੀਂ ਜਾਣਦਾ।
English
that the Supreme Lord God is the most sublime and lofty. Even the thousand-tongued serpent does not know the limits of His Glories.
ਨਾਰਦ ਮੁਨਿ ਜਨ ਸੁਕ ਬਿਆਸ; ਜਸੁ ਗਾਵਤ ਗੋਬਿੰਦ ॥
naarad mun jan suk biaas; jas gaavat gobind |
Punjabi
ਨਾਰਦ, ਪਵਿੱਤ੍ਰ ਪੁਰਸ਼, ਸੁਕ ਅਤੇ ਵਿਆਸ, ਧਰਤੀ ਦੇ ਰਖਿਅਕ ਸੁਆਮੀ ਦੀ ਕੀਰਤੀ ਗਾਇਨ ਕਰਦੇ ਹਨ।
English
Naarad, the humble beings, Suk and Vyaasa sing the Praises of the Lord of the Universe.
ਰਸ ਗੀਧੇ. ਹਰਿ ਸਿਉ ਬੀਧੇ; ਭਗਤ ਰਚੇ ਭਗਵੰਤ ॥
ras geedhe. har siau beedhe; bhagat rache bhagavant |
Punjabi
ਉਹ ਨਾਮ ਅੰਮ੍ਰਿਤ ਨਾਲ ਰਚੇ ਹੋਏ ਹਨ, ਵਾਹਿਗੁਰੂ ਨਾਲ ਮਿਲੇ ਹੋਏ ਹਨ ਅਤੇ ਸਾਹਿਬ ਦੇ ਸਿਮਰਨ ਅੰਦਰ ਲੀਨ ਹਨ।
English
They are imbued with the Lord's essence; united with Him; they are absorbed in devotional worship of the Lord God.
ਮੋਹ ਮਾਨ ਭ੍ਰਮੁ ਬਿਨਸਿਓ; ਪਾਈ ਸਰਨਿ ਦਇਆਲ ॥
moh maan bhram binasio; paaee saran deaal |
Punjabi
ਮਿਹਰਬਾਨ ਮਾਲਕ ਦੀ ਪਨਾਹ ਲੈਣ ਦੁਆਰਾ, ਸੰਸਾਰੀ ਲਗਨ, ਹੰਕਾਰ ਤੇ ਸੰਦੇਹ ਨਾਸ ਹੋ ਜਾਂਦੇ ਹਨ।
English
Emotional attachment, pride and doubt are eliminated, when one takes to the Sanctuary of the Merciful Lord.
ਚਰਨ ਕਮਲ ਮਨਿ ਤਨਿ ਬਸੇ; ਦਰਸਨੁ ਦੇਖਿ ਨਿਹਾਲ ॥
charan kamal man tan base; darasan dekh nihaal |
Punjabi
ਸਾਹਿਬ ਦੇ ਚਰਨ ਕੰਵਲ ਮੇਰੀ ਆਤਮਾ ਤੇ ਦੇਹਿ ਅੰਦਰ ਵਸਦੇ ਹਨ ਅਤੇ ਮੈਂ ਉਸ ਦਾ ਦੀਦਾਰ ਤੱਕ ਕੇ ਪ੍ਰਸੰਨ ਹੋ ਗਿਆ ਹਾਂ।
English
His Lotus Feet abide within my mind and body and I am enraptured, beholding the Blessed Vision of His Darshan.
ਲਾਭੁ ਮਿਲੈ. ਤੋਟਾ ਹਿਰੈ; ਸਾਧਸੰਗਿ ਲਿਵ ਲਾਇ ॥
laabh milai. tottaa hirai; saadhasang liv laae |
Punjabi
ਸਤਿ ਸੰਗਤ ਅੰਦਰ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਬੰਦਾ ਨਫ਼ਾ ਖੱਟਦਾ ਹੈ ਅਤੇ ਨੁਕਸਾਨ ਨਹੀਂ ਉਠਾਉਂਦਾ।
English
People reap their profits, and suffer no loss, when they embrace love for the Saadh Sangat, the Company of the Holy.
ਖਾਟਿ ਖਜਾਨਾ ਗੁਣ ਨਿਧਿ ਹਰੇ; ਨਾਨਕ. ਨਾਮੁ ਧਿਆਇ ॥੬॥
khaatt khajaanaa gun nidh hare; naanak. naam dhiaae |6|
Punjabi
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
English
They gather in the treasure of the Lord, the Ocean of Excellence, O Nanak, by meditating on the Naam. ||6||
ਸਲੋਕੁ ॥
salok |
Punjabi
ਸਲੋਕ।
English
Salok:
ਸੰਤ ਮੰਡਲ. ਹਰਿ ਜਸੁ ਕਥਹਿ; ਬੋਲਹਿ ਸਤਿ ਸੁਭਾਇ ॥
sant manddal. har jas katheh; boleh sat subhaae |
Punjabi
ਸਾਧੂਆਂ ਦੀ ਮਜਲਸ ਵਾਹਿਗੁਰੂ ਦੇ ਗੁਣਾਵਾਦ ਵਰਨਣ ਕਰਦੀ ਹੈ ਅਤੇ ਪਿਆਰ ਨਾਲ ਸੱਚ ਬੋਲਦੀ ਹੈ।
English
In the gathering of the Saints, chant the Praises of the Lord, and speak the Truth with love.
ਨਾਨਕ. ਮਨੁ ਸੰਤੋਖੀਐ; ਏਕਸੁ ਸਿਉ ਲਿਵ ਲਾਇ ॥੭॥
naanak. man santokheeai; ekas siau liv laae |7|
Punjabi
ਨਾਨਕ ਇਕ ਪ੍ਰਭੂ ਨਾਲ ਪ੍ਰੀਤੀ ਪਾਉਣ ਦੁਆਰਾ, ਆਤਮਾ ਸੰਤੁਸ਼ਟ ਹੋ ਜਾਂਦੀ ਹੈ।
English
O Nanak, the mind becomes contented, enshrining love for the One Lord. ||7||
ਪਉੜੀ ॥
paurree |
Punjabi
ਪਉੜੀ।
English
Pauree:
ਸਪਤਮਿ. ਸੰਚਹੁ ਨਾਮ ਧਨੁ; ਟੂਟਿ ਨ ਜਾਹਿ. ਭੰਡਾਰ ॥
sapatam. sanchahu naam dhan; ttoott na jaeh. bhanddaar |
Punjabi
ਸੱਤਵੀਂ ਥਿਤ-ਨਾਮ ਦੀ ਦੌਲਤ ਜਮ੍ਹਾਂ ਕਰ। ਇਹ ਖ਼ਜ਼ਾਨਾ ਮੁੱਕਦਾ ਨਹੀਂ।
English
The seventh day of the lunar cycle: Gather the wealth of the Naam; this is a treasure which shall never be exhausted.
ਸੰਤਸੰਗਤਿ ਮਹਿ ਪਾਈਐ; ਅੰਤੁ ਨ ਪਾਰਾਵਾਰ ॥
santasangat meh paaeeai; ant na paaraavaar |
Punjabi
ਸੁਆਮੀ ਜਿਸ ਦਾ ਕੋਈ ਓੜਕ ਜਾਂ ਹੱਦਬੰਨਾ ਨਹੀਂ, ਸਾਧ ਸਮੇਲਨ ਅੰਦਰ ਪ੍ਰਾਪਤ ਹੁੰਦਾ ਹੈ।
English
In the Society of the Saints, He is obtained; He has no end or limitations.
ਆਪੁ ਤਜਹੁ. ਗੋਬਿੰਦ ਭਜਹੁ; ਸਰਨਿ ਪਰਹੁ ਹਰਿ ਰਾਇ ॥
aap tajahu. gobind bhajahu; saran parahu har raae |
Punjabi
ਆਪਣੀ ਸਵੈ-ਹੰਗਤਾ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।
English
Renounce your selfishness and conceit, and meditate, vibrate on the Lord of the Universe; take to the Sanctuary of the Lord, our King.
ਦੂਖ ਹਰੈ. ਭਵਜਲੁ ਤਰੈ; ਮਨ ਚਿੰਦਿਆ ਫਲੁ ਪਾਇ ॥
dookh harai. bhavajal tarai; man chindiaa fal paae |
Punjabi
ਤੇਰਾ ਦੁੱਖੜਾ ਦੂਰ ਹੋ ਜਾਏਗਾ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਅਤੇ ਦਿਲ ਚਾਹੁੰਦਾ ਮੇਵਾ ਪਾ ਲਵੇਗਾ।
English
Your pains shall depart - swim across the terrifying world-ocean, and obtain the fruits of your mind's desires.
ਆਠ ਪਹਰ ਮਨਿ ਹਰਿ ਜਪੈ; ਸਫਲੁ ਜਨਮੁ ਪਰਵਾਣੁ ॥
aatth pehar man har japai; safal janam paravaan |
Punjabi
ਲਾਭਦਾਇਕ ਤੇ ਪ੍ਰਮਾਣੀਕ ਹੈ ਉਸ ਦਾ ਆਗਮਨ, ਜੋ ਦਿਨ ਰਾਤ ਦੀ ਦਿਲੋਂ ਵਾਹਿਗੁਰੂ ਦਾ ਆਰਾਧਨ ਕਰਦਾ ਹੈ।
English
One who meditates on the Lord twenty-four hours a day - fruitful and blessed is his coming into the world.
ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ਪਛਾਣੁ ॥
antar baahar sadaa sang; karanaihaar pachhaan |
Punjabi
ਅੰਦਰ ਤੇ ਬਾਹਰ, ਸਦੀਵ ਹੀ, ਸਿਰਜਣਹਾਰ ਨੂੰ ਆਪਣੇ ਨਾਲ ਅਨੁਭਵ ਕਰ।
English
Inwardly and outwardly, realize that the Creator Lord is always with you.
ਸੋ ਸਾਜਨੁ. ਸੋ ਸਖਾ ਮੀਤੁ; ਜੋ. ਹਰਿ ਕੀ ਮਤਿ ਦੇਇ ॥
so saajan. so sakhaa meet; jo. har kee mat dee |
Punjabi
ਉਹੀ ਦੋਸਤ, ਓਹੀ ਸਾਥੀ ਤੇ ਮਿੱਤ੍ਰ ਹੈ ਜਿਹੜਾ ਮੈਨੂੰ ਈਸ਼ਵਰੀ ਉਪਦੇਸ਼ ਦਿੰਦਾ ਹੈ।
English
He is your friend, your companion, your very best friend, who imparts the Teachings of the Lord.
ਨਾਨਕ. ਤਿਸੁ ਬਲਿਹਾਰਣੈ; ਹਰਿ ਹਰਿ ਨਾਮੁ ਜਪੇਇ ॥੭॥
naanak. tis balihaaranai; har har naam japee |7|
Punjabi
ਨਾਨਕ ਉਸ ਉਤੋਂ ਸਦਕੇ ਜਾਂਦਾ ਹੈ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
English
Nanak is a sacrifice to one who chants the Name of the Lord, Har, Har. ||7||
ਸਲੋਕੁ ॥
salok |
Punjabi
ਸਲੋਕ।
English
Salok:
ਆਠ ਪਹਰ ਗੁਨ ਗਾਈਅਹਿ; ਤਜੀਅਹਿ ਅਵਰਿ ਜੰਜਾਲ ॥
aatth pehar gun gaaeeeh; tajeeeh avar janjaal |
Punjabi
ਹੋਰ ਪੁਆੜੇ ਛੱਡ ਦੇ ਅਤੇ ਦਿਨ ਦੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
English
Sing the Glorious Praises of the Lord twenty-four hours a day; renounce other entanglements.
ਜਮਕੰਕਰੁ. ਜੋਹਿ ਨ ਸਕਈ; ਨਾਨਕ. ਪ੍ਰਭੂ ਦਇਆਲ ॥੮॥
jamakankar. johi na sakee; naanak. prabhoo deaal |8|
Punjabi
ਜਿਸ ਇਨਸਾਨ ਤੇ ਮਾਲਕ ਮਿਹਰਬਾਨ ਹੈ, ਹੇ ਨਾਨਕ! ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ।
English
The Minister of Death cannot even see that person, O Nanak, unto whom God is merciful. ||8||
ਪਉੜੀ ॥
paurree |
Punjabi
ਪਉੜੀ।
English
Pauree:
ਅਸਟਮੀ. ਅਸਟ ਸਿਧਿ ਨਵ ਨਿਧਿ ॥
asattamee. asatt sidh nav nidh |
Punjabi
ਅੱਠਵੀਂ ਤਿੱਥ-ਅੱਠ ਕਰਾਮਾਤੀ ਸ਼ਕਤੀਆਂ ਨੌ ਖ਼ਜ਼ਾਨੇ,
English
The eighth day of the lunar cycle: The eight spiritual powers of the Siddhas, the nine treasures,
ਸਗਲ ਪਦਾਰਥ; ਪੂਰਨ ਬੁਧਿ ॥
sagal padaarath; pooran budh |
Punjabi
ਸਮੂਹ ਵਡਮੁੱਲੀਆਂ ਵਸਤੂਆਂ, ਮੁਕੰਮਲ ਅਕਲ,
English
all precious things, perfect intellect,
ਕਵਲ ਪ੍ਰਗਾਸ ਸਦਾ ਆਨੰਦ ॥
kaval pragaas sadaa aanand |
Punjabi
ਦਿਲ ਕਮਲ ਦਾ ਖਿੜਾਓ, ਸਦੀਵੀ ਪਰਸੰਨਤਾ,
English
the opening of the heart-lotus, eternal bliss,
ਨਿਰਮਲ ਰੀਤਿ; ਨਿਰੋਧਰ ਮੰਤ ॥
niramal reet; nirodhar mant |
Punjabi
ਪਵਿੱਤ੍ਰ ਜੀਵਨ ਰਹੁਰੀਤੀ, ਅਚੂਕ ਉਪਦੇਸ਼,
English
pure lifestyle, the infallible Mantra,
ਸਗਲ ਧਰਮ; ਪਵਿਤ੍ਰ ਇਸਨਾਨੁ ॥
sagal dharam; pavitr isanaan |
Punjabi
ਸਾਰੀਆਂ ਨੇਕੀਆਂ, ਨਿਰਮਲ ਨ੍ਹਾਉਣੇ,
English
all Dharmic virtues, sacred purifying baths,
ਸਭ ਮਹਿ ਊਚ; ਬਿਸੇਖ ਗਿਆਨੁ ॥
sabh meh aooch; bisekh giaan |
Punjabi
ਅਤੇ ਸਭ ਤੋਂ ਉੱਚਾ ਅਤੇ ਸਰੇਸ਼ਟ ਬ੍ਰਹਮ-ਬੋਧ,
English
the most lofty and sublime spiritual wisdom
ਹਰਿ ਹਰਿ ਭਜਨੁ; ਪੂਰੇ ਗੁਰ ਸੰਗਿ ॥
har har bhajan; poore gur sang |
Punjabi
ਮੁਕੰਮਲ ਗੁਰਾਂ ਦੀ ਸੰਗਤ ਵਿੱਚ ਵਾਹਿਗੁਰੂ ਸੁਆਮੀ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦੇ ਹਨ।
English
these are obtained by meditating, vibrating upon the Lord, Har, Har, in the Company of the Perfect Guru.
ਜਪਿ ਤਰੀਐ ਨਾਨਕ; ਨਾਮ ਹਰਿ ਰੰਗਿ ॥੮॥
jap tareeai naanak; naam har rang |8|
Punjabi
ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਬੰਦਾ ਪਾਰ ਉਤਰ ਜਾਂਦਾ ਹੈ।
English
You shall be saved, O Nanak, by lovingly chanting the Lord's Name. ||8||
ਸਲੋਕੁ ॥
salok |
Punjabi
ਸਲੋਕ।
English
Salok:
ਨਾਰਾਇਣੁ. ਨਹ ਸਿਮਰਿਓ; ਮੋਹਿਓ ਸੁਆਦ ਬਿਕਾਰ ॥
naaraaein. neh simario; mohio suaad bikaar |
Punjabi
ਪ੍ਰਾਣੀ ਵਿਆਪਕ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ ਅਤੇ ਉਸ ਨੂੰ ਪਾਪਾਂ ਦਿਆਂ ਰਸਾਂ ਨੇ ਫਰੇਫਤਾ ਕਰ ਲਿਆ ਹੈ।
English
He does not remember the Lord in meditation; he is fascinated by the pleasures of corruption.
ਨਾਨਕ ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥੯॥
naanak naam bisaariai; narak surag avataar |9|
Punjabi
ਨਾਮ ਨੂੰ ਭੁਲਾ ਕੇ ਉਹ ਦੋਜਕ ਅਤੇ ਬਹਿਸ਼ਤ ਵਿੱਚ ਪੈਦਾ ਹੈ, ਹੇ ਨਾਨਕ!
English
O Nanak, forgetting the Naam, he is reincarnated into heaven and hell. ||9||
ਪਉੜੀ ॥
paurree |
Punjabi
ਪਉੜੀ।
English
Pauree:
ਨਉਮੀ. ਨਵੇ ਛਿਦ੍ਰ ਅਪਵੀਤ ॥
naumee. nave chhidr apaveet |
Punjabi
ਨੌਵੀ ਤਿੱਥਕ-ਗੰਦੀਆਂ ਹਨ ਸਰੀਰ ਦੀਆਂ ਨੌ ਹੀ ਗੋਲਕਾਂ।
English
The ninth day of the lunar cycle: The nine holes of the body are defiled.
ਹਰਿ ਨਾਮੁ. ਨ ਜਪਹਿ; ਕਰਤ ਬਿਪਰੀਤਿ ॥
har naam. na japeh; karat bipareet |
Punjabi
ਜੀਵ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਖੋਟੇ ਰਾਹੀਂ ਪੈਦੇ ਹਨ।
English
People do not chant the Lord's Name; instead, they practice evil.
ਪਰ ਤ੍ਰਿਅ ਰਮਹਿ; ਬਕਹਿ ਸਾਧ ਨਿੰਦ ॥
par tria rameh; bakeh saadh nind |
Punjabi
ਉਹ ਹੋਰਨਾਂ ਦੀਆਂ ਇਸਤਰੀਆਂ ਨੂੰ ਭੋਗਦੇ ਹਨ, ਸੰਤਾਂ ਦੀ ਬਦਖੋਈ ਬਕਦੇ ਹਨ,
English
They commit adultery, slander the Saints,
ਕਰਨ. ਨ ਸੁਨਹੀ; ਹਰਿ ਜਸੁ ਬਿੰਦ ॥
karan. na sunahee; har jas bind |
Punjabi
ਅਤੇ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਭੋਰਾ ਭਰ ਭੀ ਕੀਰਤੀ ਨਹੀਂ ਸੁਣਦੇ।
English
and do not listen to even a tiny bit of the Lord's Praise.
ਹਿਰਹਿ ਪਰ ਦਰਬੁ; ਉਦਰ ਕੈ ਤਾਈ ॥
hireh par darab; udar kai taaee |
Punjabi
ਆਪਣੇ ਪੇਟ ਦੀ ਖਾਤਰ ਉਹ ਹੋਰਨਾਂ ਦੀ ਦੋਲਤ ਨੂੰ ਖੱਸਦੇ ਹਨ,
English
They steal others' wealth for the sake of their own bellies,
ਅਗਨਿ. ਨ ਨਿਵਰੈ; ਤ੍ਰਿਸਨਾ. ਨ ਬੁਝਾਈ ॥
agan. na nivarai; trisanaa. na bujhaaee |
Punjabi
ਉਨ੍ਹਾਂ ਦੀ ਅੱਗ ਨਹੀਂ ਬੁਝਦੀ, ਨਾਂ ਹੀ ਉਨ੍ਹਾਂ ਦੀ ਖਾਹਿਸ਼ ਦੂਰ ਹੁੰਦੀ ਹੈ।
English
but the fire is not extinguished, and their thirst is not quenched.
ਹਰਿ ਸੇਵਾ ਬਿਨੁ; ਏਹ ਫਲ ਲਾਗੇ ॥
har sevaa bin; eeh fal laage |
Punjabi
ਰੱਬ ਦੀ ਟਹਿਲ ਸੇਵਾ ਦੇ ਬਾਝੋਂ ਬੰਦੇ ਨੂੰ ਐਸੇ ਇਵਜ਼ਾਨੇ ਮਿਲਦੇ ਹਨ।
English
Without serving the Lord, these are their rewards.
ਨਾਨਕ. ਪ੍ਰਭ ਬਿਸਰਤ; ਮਰਿ ਜਮਹਿ ਅਭਾਗੇ ॥੯॥
naanak. prabh bisarat; mar jameh abhaage |9|
Punjabi
ਨਾਨਕ, ਸੁਆਮੀ ਨੂੰ ਭੁਲਾ ਕੇ, ਨਿਕਰਮਣ ਬੰਦੇ ਆਵਾਗਉਣ ਵਿੱਚ ਪੈਦੇ ਹਨ।
English
O Nanak, forgetting God, the unfortunate people are born, only to die. ||9||
ਸਲੋਕੁ ॥
salok |
Punjabi
ਸਲੋਕ।
English
Salok:
ਦਸ ਦਿਸ ਖੋਜਤ. ਮੈ ਫਿਰਿਓ; ਜਤ ਦੇਖਉ ਤਤ ਸੋਇ ॥
das dis khojat. mai firio; jat dekhau tat soe |
Punjabi
ਮੈਂ ਦਸੀ ਪਾਸੀ ਹੀ ਲੱਭਦਾ ਫਿਰਿਆ ਹਾਂ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਹ ਸੁਆਮੀ ਨੂੰ ਪਾਉਂਦਾ ਹਾਂ।
English
I have wandered, searching in the ten directions - wherever I look, there I see Him.
ਮਨੁ ਬਸਿ ਆਵੈ. ਨਾਨਕਾ; ਜੇ. ਪੂਰਨ ਕਿਰਪਾ ਹੋਇ ॥੧੦॥
man bas aavai. naanakaa; je. pooran kirapaa hoe |10|
Punjabi
ਨਾਨਕ ਬੰਦੇ ਦਾ ਮਨੂਆ ਤਾਂ ਕਾਬੂ ਵਿੱਚ ਆਉਂਦਾ ਹੈ, ਜੇਕਰ ਸਾਈਂ ਉਸ ਉਤੇ ਆਪਣੀ ਮੁਕੰਮਲ ਮਿਹਰ ਧਾਰੇ।
English
The mind comes to be controlled, O Nanak, if He grants His Perfect Grace. ||10||
ਪਉੜੀ ॥
paurree |
Punjabi
ਪਉੜੀ।
English
Pauree:
ਦਸਮੀ. ਦਸ ਦੁਆਰ; ਬਸਿ ਕੀਨੇ ॥
dasamee. das duaar; bas keene |
Punjabi
ਦੱਸਵੀ ਤਿੱਥ-ਜੋ ਆਪਣੇ ਦਸਾਂ ਦਰਵਾਜ਼ਿਆਂ (ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ) ਨੂੰ ਕਾਬੂ ਕਰ ਲੈਦਾ ਹੈ,
English
The tenth day of the lunar cycle: Overpower the ten sensory and motor organs;
ਮਨਿ ਸੰਤੋਖੁ; ਨਾਮ ਜਪਿ ਲੀਨੇ ॥
man santokh; naam jap leene |
Punjabi
ਉਹ ਦਿਲੋਂ ਸੰਤੁਸ਼ਟ ਹੁੰਦਾ ਹੈ ਅਤੇ ਨਾਮ ਨੂੰ ਉਚਾਰਦਾ ਹੈ।
English
your mind will be content, as you chant the Naam.
ਕਰਨੀ ਸੁਨੀਐ; ਜਸੁ ਗੋਪਾਲ ॥
karanee suneeai; jas gopaal |
Punjabi
ਆਪਣੇ ਕੰਨਾਂ ਨਾਲ ਤੂੰ ਸੁਆਮੀ ਦੀ ਸਿਫ਼ਤ ਸਨਾ ਸ੍ਰਵਣ ਕਰ,
English
With your ears, hear the Praises of the Lord of the World;
ਨੈਨੀ ਪੇਖਤ; ਸਾਧ ਦਇਆਲ ॥
nainee pekhat; saadh deaal |
Punjabi
ਆਪਣੀਆਂ ਅੱਖਾਂ ਨਾਲ ਕ੍ਰਿਪਾਲੂ ਸੰਤਾਂ ਨੂੰ ਦੇਖ।
English
with your eyes, behold the kind, Holy Saints.
ਰਸਨਾ ਗੁਨ ਗਾਵੈ; ਬੇਅੰਤ ॥
rasanaa gun gaavai; beant |
Punjabi
ਆਪਣੀ ਜੀਭ ਨਾਲ ਅਨੰਤ ਸੁਆਮੀ ਦੀਆਂ ਵਡਿਆਈਆਂ ਗਾਇਨ ਕਰ।
English
With your tongue, sing the Glorious Praises of the Infinite Lord.
ਮਨ ਮਹਿ ਚਿਤਵੈ; ਪੂਰਨ ਭਗਵੰਤ ॥
man meh chitavai; pooran bhagavant |
Punjabi
ਆਪਣੇ ਚਿੱਤ ਅੰਦਰ ਮੁਕੰਮਲ ਮਾਲਕ ਦਾ ਖਿਆਲ ਕਰ।
English
In your mind, remember the Perfect Lord God.