Ang 299
ਹਸਤ ਚਰਨ; ਸੰਤ ਟਹਲ ਕਮਾਈਐ ॥
hasat charan; sant ttehal kamaaeeai |
Punjabi
ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ।
English
With your hands and feet, work for the Saints.
ਨਾਨਕ. ਇਹੁ ਸੰਜਮੁ; ਪ੍ਰਭ ਕਿਰਪਾ ਪਾਈਐ ॥੧੦॥
naanak. ihu sanjam; prabh kirapaa paaeeai |10|
Punjabi
ਨਾਨਕ ਇਹ ਜੀਵਨ ਰਹੁ ਰੀਤੀ ਸਾਹਿਬ ਦੀ ਦਇਆ ਦੁਆਰਾ ਪਰਾਪਤ ਹੁੰਦੀ ਹੈ।
English
O Nanak, this way of life is obtained by God's Grace. ||10||
ਸਲੋਕੁ ॥
salok |
Punjabi
ਸਲੋਕ।
English
Salok:
ਏਕੋ ਏਕੁ ਬਖਾਨੀਐ; ਬਿਰਲਾ ਜਾਣੈ ਸ੍ਵਾਦੁ ॥
eko ek bakhaaneeai; biralaa jaanai svaad |
Punjabi
ਸੁਆਮੀ ਨੂੰ ਕੇਵਲ ਇੱਕ ਕਰਕੇ ਬਿਆਨ ਕਰ। ਕੋਈ ਟਾਵਾਂ ਪੁਰਸ਼ ਹੀ ਉਸ ਦੇ ਸੁਆਦ ਨੂੰ ਜਾਣਦਾ ਹੈ।
English
Describe the Lord as the One, the One and Only. How rare are those who know the taste of this essence.
ਗੁਣ ਗੋਬਿੰਦ. ਨ ਜਾਣੀਐ; ਨਾਨਕ ਸਭੁ ਬਿਸਮਾਦੁ ॥੧੧॥
gun gobind. na jaaneeai; naanak sabh bisamaad |11|
Punjabi
ਸ੍ਰਿਸ਼ਟੀ ਦੇ ਸੁਆਮੀ ਦੀਆਂ ਖੂਬੀਆਂ ਜਾਣੀਆਂ ਨਹੀਂ ਜਾ ਸਕਦੀਆਂ। ਨਾਨਕ, ਉਹ ਮੁਕੰਮਲ ਅਸਚਰਜਤਾ ਹੈ।
English
The Glories of the Lord of the Universe cannot be known. O Nanak, He is totally amazing and wonderful! ||11||
ਪਉੜੀ ॥
paurree |
Punjabi
ਪਉੜੀ।
English
Pauree:
ਏਕਾਦਸੀ; ਨਿਕਟਿ ਪੇਖਹੁ ਹਰਿ ਰਾਮੁ ॥
ekaadasee; nikatt pekhahu har raam |
Punjabi
ਗਿਆਰ੍ਹਵੀ ਥਿੱਤ-ਤੂੰ ਵਿਆਪਕ ਪ੍ਰਭੂ ਨੂੰ ਐਨ ਲਾਗੇ ਵੇਖ।
English
The eleventh day of the lunar cycle: Behold the Lord, the Lord, near at hand.
ਇੰਦ੍ਰੀ ਬਸਿ ਕਰਿ; ਸੁਣਹੁ ਹਰਿ ਨਾਮੁ ॥
eindree bas kar; sunahu har naam |
Punjabi
ਆਪਣੇ ਭੋਗ ਵਿਸ਼ੇ ਦੇ ਅੰਗ ਨੂੰ ਕਾਬੂ ਕਰਕੇ ਰੱਬ ਦਾ ਨਾਮ ਸ੍ਰਵਣ ਕਰ।
English
Subdue the desires of your sexual organs, and listen to the Lord's Name.
ਮਨਿ ਸੰਤੋਖੁ; ਸਰਬ ਜੀਅ ਦਇਆ ॥
man santokh; sarab jeea deaa |
Punjabi
ਤੂੰ ਦਿਲੋਂ ਸੰਤੁਸ਼ਟ ਅਤੇ ਸਾਰੇ ਜੀਵਾਂ ਉਤੇ ਮਿਹਰਬਾਨੀ ਕਰ।
English
Let your mind be content, and be kind to all beings.
ਇਨ ਬਿਧਿ; ਬਰਤੁ ਸੰਪੂਰਨ ਭਇਆ ॥
ein bidh; barat sanpooran bheaa |
Punjabi
ਇਸ ਤਰੀਕੇ ਨਾਲ ਤੇਰਾ ਉਪਹਾਸ ਪੂਰਨ ਹੋ ਜਾਏਗਾ।
English
In this way, your fast will be successful.
ਧਾਵਤ ਮਨੁ ਰਾਖੈ; ਇਕ ਠਾਇ ॥
dhaavat man raakhai; ik tthaae |
Punjabi
ਆਪਣੇ ਭਟਕਦੇ ਹੋਏ ਮਨੂਏ ਨੂੰ ਇਕ ਥਾਂ ਤੇ ਰੱਖ।
English
Keep your wandering mind restrained in one place.
ਮਨੁ ਤਨੁ ਸੁਧੁ; ਜਪਤ ਹਰਿ ਨਾਇ ॥
man tan sudh; japat har naae |
Punjabi
ਰੱਬ ਦਾ ਨਾਮ ਉਚਾਰਨ ਕਰਨ ਨਾਲ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
English
Your mind and body shall become pure, chanting the Lord's Name.
ਸਭ ਮਹਿ; ਪੂਰਿ ਰਹੇ ਪਾਰਬ੍ਰਹਮ ॥
sabh meh; poor rahe paarabraham |
Punjabi
ਪਰਮ ਪੁਰਖ ਸਾਰਿਆਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।
English
The Supreme Lord God is pervading amongst all.
ਨਾਨਕ. ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ ॥੧੧॥
naanak. har keeratan kar; attal ehu dharam |11|
Punjabi
ਰੱਬ ਦੀ ਮਹਿਮਾਂ ਗਾਇਨ ਕਰ। ਕੇਵਲ ਏਹੀ ਅਮਰ ਈਮਾਨ ਹੈ, ਹੇ ਨਾਨਕ!
English
O Nanak, sing the Kirtan of the Lord's Praises; this alone is the eternal faith of Dharma. ||11||
ਸਲੋਕੁ ॥
salok |
Punjabi
ਸਲੋਕ।
English
Salok:
ਦੁਰਮਤਿ ਹਰੀ. ਸੇਵਾ ਕਰੀ; ਭੇਟੇ ਸਾਧ ਕ੍ਰਿਪਾਲ ॥
duramat haree. sevaa karee; bhette saadh kripaal |
Punjabi
ਦਿਆਲੂ ਸੰਤਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੰਦੀ-ਅਕਲ ਮਿਟ ਜਾਂਦੀ ਹੈ।
English
Evil-mindedness is eliminated, by meeting with and serving the compassionate Holy Saints.
ਨਾਨਕ. ਪ੍ਰਭ ਸਿਉ ਮਿਲਿ ਰਹੇ; ਬਿਨਸੇ ਸਗਲ ਜੰਜਾਲ ॥੧੨॥
naanak. prabh siau mil rahe; binase sagal janjaal |12|
Punjabi
ਨਾਨਕ, ਸੁਆਮੀ ਨਾਲ ਅਭੈਦ ਹੋ ਗਿਆ ਹੈ, ਅਤੇ ਉਸ ਦੇ ਸਾਰੇ ਅਲੇਸੇਟੇ ਮੁੱਕ ਗਏ ਹਨ।
English
Nanak is merged with God; all his entanglements have come to an end. ||12||
ਪਉੜੀ ॥
paurree |
Punjabi
ਪਉੜੀ।
English
Pauree:
ਦੁਆਦਸੀ; ਦਾਨੁ ਨਾਮੁ ਇਸਨਾਨੁ ॥
duaadasee; daan naam isanaan |
Punjabi
ਬਾਰ੍ਹਵੀ ਤਿੱਥ-ਆਪਣੇ ਆਪ ਨੂੰ ਦਾਨ ਪੁੰਨ ਦੇਣ, ਨਾਮ ਸਿਮਰਨ ਅਤੇ ਆਤਮਾ ਨੂੰ ਸੁੱਧ ਕਰਨ ਦੇ ਸਮਰਪਣ ਕਰ ਦੇ।
English
The twelfth day of the lunar cycle: Dedicate yourself to giving charity, chanting the Naam and purification.
ਹਰਿ ਕੀ ਭਗਤਿ ਕਰਹੁ; ਤਜਿ ਮਾਨੁ ॥
har kee bhagat karahu; taj maan |
Punjabi
ਆਪਣੀ ਹੰਗਤਾ ਛੱਡ ਦੇ ਅਤੇ ਹਰੀ ਦੀ ਪ੍ਰੇਮ-ਮਈ ਸੇਵਾ ਕਰ।
English
Worship the Lord with devotion, and get rid of your pride.
ਹਰਿ ਅੰਮ੍ਰਿਤ ਪਾਨ ਕਰਹੁ; ਸਾਧਸੰਗਿ ॥
har amrit paan karahu; saadhasang |
Punjabi
ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਛੱਕ।
English
Drink in the Ambrosial Nectar of the Lord's Name, in the Saadh Sangat, the Company of the Holy.
ਮਨ ਤ੍ਰਿਪਤਾਸੈ; ਕੀਰਤਨ ਪ੍ਰਭ ਰੰਗਿ ॥
man tripataasai; keeratan prabh rang |
Punjabi
ਪਿਆਰ ਨਾਲ ਸਾਈਂ ਦਾ ਜੱਸ ਗਾਉਣ ਦੁਆਰਾ ਆਤਮਾ ਰੱਜ ਜਾਂਦੀ ਹੈ।
English
The mind is satisfied by lovingly singing the Kirtan of God's Praises.
ਕੋਮਲ ਬਾਣੀ; ਸਭ ਕਉ ਸੰਤੋਖੈ ॥
komal baanee; sabh kau santokhai |
Punjabi
ਮਿੱਠੜੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ।
English
The Sweet Words of His Bani soothe everyone.
ਪੰਚ ਭੂ ਆਤਮਾ; ਹਰਿ ਨਾਮ ਰਸਿ ਪੋਖੈ ॥
panch bhoo aatamaa; har naam ras pokhai |
Punjabi
ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਰੂਹ, ਪੰਜਾਂ ਤੱਤਾਂ ਦੇ ਸੂਖਮ ਅੰਸ਼ ਦੀ ਪਾਲਣਾ-ਪੋਸਣਾ ਹੁੰਦੀ ਹੈ।
English
The soul, the subtle essence of the five elements, cherishes the Nectar of the Naam, the Name of the Lord.
ਗੁਰ ਪੂਰੇ ਤੇ; ਏਹ ਨਿਹਚਉ ਪਾਈਐ ॥
gur poore te; eeh nihchau paaeeai |
Punjabi
ਪੂਰਨ ਗੁਰਾਂ ਪਾਸੋਂ ਇਹ ਭਰੋਸਾ ਪਰਾਪਤ ਹੁੰਦਾ ਹੈ।
English
This faith is obtained from the Perfect Guru.
ਨਾਨਕ. ਰਾਮ ਰਮਤ; ਫਿਰਿ ਜੋਨਿ. ਨ ਆਈਐ ॥੧੨॥
naanak. raam ramat; fir jon. na aaeeai |12|
Punjabi
ਨਾਨਕ, ਵਿਆਪਕ ਸੁਆਮੀ ਦਾ ਸਿਮਰਨ ਕਰਨ ਨਾਲ ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪੈਦਾ!
English
O Nanak, dwelling upon the Lord, you shall not enter the womb of reincarnation again. ||12||
ਸਲੋਕੁ ॥
salok |
Punjabi
ਸਲੋਕ।
English
Salok:
ਤੀਨਿ ਗੁਣਾ ਮਹਿ ਬਿਆਪਿਆ; ਪੂਰਨ ਹੋਤ ਨ. ਕਾਮ ॥
teen gunaa meh biaapiaa; pooran hot na. kaam |
Punjabi
ਤਿੰਨਾਂ ਹਾਲਤਾਂ ਅੰਦਰ ਆਦਮੀ ਗਲਤਾਨ ਹੈ ਅਤੇ ਉਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ।
English
Engrossed in the three qualities, one's efforts do not succeed.
ਪਤਿਤ. ਉਧਾਰਣੁ ਮਨਿ ਬਸੈ; ਨਾਨਕ. ਛੂਟੈ ਨਾਮ ॥੧੩॥
patit. udhaaran man basai; naanak. chhoottai naam |13|
Punjabi
ਨਾਨਕ, ਉਸ ਦਾ ਉਦੋਂ ਪਾਰ ਉਤਾਰਾ ਹੁੰਦਾ ਹੈ, ਜਦ ਪਾਪੀਆਂ ਨੂੰ ਤਾਰਨ ਵਾਲੇ ਪ੍ਰਭੂ ਦੇ ਨਾਮ ਦਾ ਉਸ ਚਿੱਤ ਵਿੱਚ ਵਾਸਾ ਹੁੰਦਾ ਹੈ।
English
When the Saving Grace of sinners dwells in the mind, O Nanak, then one is saved by the Naam, the Name of the Lord. ||13||
ਪਉੜੀ ॥
paurree |
Punjabi
ਪਉੜੀ।
English
Pauree:
ਤ੍ਰਉਦਸੀ; ਤੀਨਿ ਤਾਪ ਸੰਸਾਰ ॥
traudasee; teen taap sansaar |
Punjabi
ਤੇਰ੍ਹਵੀ ਤਿੱਥ-ਜਹਾਨ ਤਿੰਨਾਂ ਗੁਣਾ ਦੇ ਬੁਖਾਰਾਂ ਨਾਲ ਦੁਖਾਂਤ੍ਰ ਹੋਇਆ ਹੋਇਆ ਹੈ।
English
The thirteenth day of the lunar cycle: The world is in the fever of the three qualities.
ਆਵਤ ਜਾਤ; ਨਰਕ ਅਵਤਾਰ ॥
aavat jaat; narak avataar |
Punjabi
ਇਹ ਆਉਂਦਾ ਜਾਂਦਾ ਅਤੇ ਦੋਜ਼ਕ ਵਿੱਚ ਪੈਦਾ ਹੈ।
English
It comes and goes, and is reincarnated in hell.
ਹਰਿ ਹਰਿ ਭਜਨੁ; ਨ ਮਨ ਮਹਿ ਆਇਓ ॥
har har bhajan; na man meh aaeo |
Punjabi
ਵਾਹਿਗੁਰੂ ਸੁਆਮੀ ਦਾ ਸਿਮਰਨ ਇਸ ਦੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦਾ।
English
Meditation on the Lord, Har, Har, does not enter into the minds of the people.
ਸੁਖ ਸਾਗਰ ਪ੍ਰਭੁ; ਨਿਮਖ. ਨ ਗਾਇਓ ॥
sukh saagar prabh; nimakh. na gaaeo |
Punjabi
ਆਰਾਮ ਦੇ ਸਮੁੰਦਰ ਸੁਆਮੀ ਦੀ ਉਸਤਤੀ, ਉਹ ਇਕ ਮੁਹਤ ਲਈ ਭੀ ਗਾਇਨ ਨਹੀਂ ਕਰਦਾ।
English
They do not sing the Praises of God, the Ocean of peace, even for an instant.
ਹਰਖ ਸੋਗ ਕਾ; ਦੇਹ ਕਰਿ ਬਾਧਿਓ ॥
harakh sog kaa; deh kar baadhio |
Punjabi
ਖੁਸ਼ੀ ਤੇ ਗ਼ਮੀ ਦਾ ਇਹ ਸਰੀਰ ਪੁਤਲਾ ਹੈ।
English
This body is the embodiment of pleasure and pain.
ਦੀਰਘ ਰੋਗੁ ਮਾਇਆ; ਆਸਾਧਿਓ ॥
deeragh rog maaeaa; aasaadhio |
Punjabi
ਇਸ ਨੂੰ ਲੰਮੀ ਅਤੇ ਲਾਇਲਾਜ਼ ਮੋਹਨੀ ਦੀ ਬੀਮਾਰੀ ਲੱਗੀ ਹੋਈ ਹੈ।
English
It suffers from the chronic and incurable disease of Maya.
ਦਿਨਹਿ ਬਿਕਾਰ ਕਰਤ; ਸ੍ਰਮੁ ਪਾਇਓ ॥
dineh bikaar karat; sram paaeo |
Punjabi
ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ।
English
By day, people practice corruption, wearing themselves out.
ਨੈਨੀ ਨੀਦ; ਸੁਪਨ ਬਰੜਾਇਓ ॥
nainee need; supan bararraaeo |
Punjabi
ਅੱਖਾਂ ਵਿੱਚ ਨੀਦ੍ਰਂ ਨਾਲ ਉਹ ਸੁਪਨੇ ਵਿੱਚ ਬਰੜਾਉਂਦਾ ਹੈ।
English
And then with sleep in their eyes, they mutter in dreams.
ਹਰਿ ਬਿਸਰਤ; ਹੋਵਤ ਏਹ ਹਾਲ ॥
har bisarat; hovat eeh haal |
Punjabi
ਰੱਬ ਨੂੰ ਭੁਲਾ ਕੇ ਉਸ ਦੀ ਇਹ ਦਸ਼ਾਂ ਹੋ ਜਾਂਦੀ ਹੈ।
English
Forgetting the Lord, this is their condition.
ਸਰਨਿ ਨਾਨਕ; ਪ੍ਰਭ ਪੁਰਖ ਦਇਆਲ ॥੧੩॥
saran naanak; prabh purakh deaal |13|
Punjabi
ਨਾਨਕ ਨੇ ਮਿਹਰਬਾਨ, ਸਮਰਥ ਸੁਆਮੀ ਦੀ ਓਟ ਲਈ ਹੈ।
English
Nanak seeks the Sanctuary of God, the kind and compassionate Primal Being. ||13||
ਸਲੋਕੁ ॥
salok |
Punjabi
ਸਲੋਕ।
English
Salok:
ਚਾਰਿ ਕੁੰਟ. ਚਉਦਹ ਭਵਨ; ਸਗਲ ਬਿਆਪਤ ਰਾਮ ॥
chaar kuntt. chaudah bhavan; sagal biaapat raam |
Punjabi
ਸੁਆਮੀ ਚਾਰੀ ਪਾਸੀ ਅਤੇ ਚੌਦਾ ਜਹਾਨਾ ਅੰਦਰ ਸਾਰੇ ਵਿਆਪਕ ਹੋ ਰਿਹਾ ਹੈ।
English
The Lord is pervading in all the four directions and the fourteen worlds.
ਨਾਨਕ. ਊਨ ਨ ਦੇਖੀਐ; ਪੂਰਨ ਤਾ ਕੇ ਕਾਮ ॥੧੪॥
naanak. aoon na dekheeai; pooran taa ke kaam |14|
Punjabi
ਨਾਨਕ, ਉਹ ਕਿਤੇ ਭੀ ਅਸਪੂਰਨ ਵੇਖਿਆ ਨਹੀਂ ਜਾਂਦਾ ਅਤੇ ਮੁਕੰਮਲ ਹਨ ਉਸ ਦੇ ਕੰਮ।
English
O Nanak, He is not seen to be lacking anything; His works are perfectly complete. ||14||
ਪਉੜੀ ॥
paurree |
Punjabi
ਪਉੜੀ।
English
Pauree:
ਚਉਦਹਿ; ਚਾਰਿ ਕੁੰਟ ਪ੍ਰਭ ਆਪ ॥
chaudeh; chaar kuntt prabh aap |
Punjabi
ਚੋਦ੍ਹਵੀ ਥਿੱਤ-ਚੌਹਾਂ ਤਰਫਾ ਅੰਦਰ ਸੁਆਮੀ ਆਪੇ ਹੀ ਰਮਿਆ ਹੋਇਆ ਹੈ।
English
The fourteenth day of the lunar cycle: God Himself is in all four directions.
ਸਗਲ ਭਵਨ; ਪੂਰਨ ਪਰਤਾਪ ॥
sagal bhavan; pooran parataap |
Punjabi
ਸਾਰਿਆਂ ਜਹਾਨਾਂ ਅੰਦਰ ਮੁਕੰਮਲ ਹੈ ਉਸ ਦਾ ਤਪ ਤੇਜ।
English
On all worlds, His radiant glory is perfect.
ਦਸੇ ਦਿਸਾ; ਰਵਿਆ ਪ੍ਰਭੁ ਏਕੁ ॥
dase disaa; raviaa prabh ek |
Punjabi
ਅਦੁੱਤੀ ਸਾਹਿਬ ਦਸੀ ਪਾਸੀ ਰਮ ਰਿਹਾ ਹੈ।
English
The One God is diffused in the ten directions.
ਧਰਨਿ ਅਕਾਸ; ਸਭ ਮਹਿ ਪ੍ਰਭ ਪੇਖੁ ॥
dharan akaas; sabh meh prabh pekh |
Punjabi
ਧਰਤੀ ਤੇ ਅਸਮਾਨ ਹਰ ਥਾਂ ਵਿੱਚ ਤੂੰ ਆਪਣੇ ਸਾਈਂ ਨੂੰ ਵੇਖ।
English
Behold God in all the earth and sky.
ਜਲ ਥਲ ਬਨ; ਪਰਬਤ ਪਾਤਾਲ ॥
jal thal ban; parabat paataal |
Punjabi
ਸਮੁੰਦਰ, ਜਮੀਨ, ਜੰਗਲ ਪਹਾੜ ਅਤੇ ਹੇਠਲੀ ਦੁਨੀਆਂ,
English
In the water, on the land, in the forests and mountains, and in the nether regions of the underworld,
ਪਰਮੇਸ੍ਵਰ; ਤਹ ਬਸਹਿ ਦਇਆਲ ॥
paramesvar; teh baseh deaal |
Punjabi
ਮਿਹਰਬਾਨ ਉਤਕ੍ਰਿਸ਼ਟ ਪ੍ਰਭੂ ਉਥੇ ਵਸਦਾ ਹੈ।
English
the Merciful Transcendent Lord is abiding.
ਸੂਖਮ ਅਸਥੂਲ; ਸਗਲ ਭਗਵਾਨ ॥
sookham asathool; sagal bhagavaan |
Punjabi
ਮਨ ਅਤੇ ਮਾਦੇ ਅੰਦਰ, ਹਰ ਥਾਂ ਮੁਬਾਰਕ ਮਾਲਕ ਰਮਿਆ ਹੋਇਆ ਹੈ।
English
The Lord God is in all mind and matter, subtle and manifest.
ਨਾਨਕ; ਗੁਰਮੁਖਿ ਬ੍ਰਹਮੁ ਪਛਾਨ ॥੧੪॥
naanak; guramukh braham pachhaan |14|
Punjabi
ਨਾਨਕ, ਗੁਰਾਂ ਦੇ ਰਾਹੀਂ, ਤੂੰ ਐਸ ਤਰ੍ਹਾਂ ਵਿਆਪਕ ਪ੍ਰਭੂ ਨੂੰ ਅਨੁਭਵ ਕਰ।
English
O Nanak, the Gurmukh realizes God. ||14||
ਸਲੋਕੁ ॥
salok |
Punjabi
ਸਲੋਕ।
English
Salok:
ਆਤਮੁ ਜੀਤਾ ਗੁਰਮਤੀ; ਗੁਣ ਗਾਏ ਗੋਬਿੰਦ ॥
aatam jeetaa guramatee; gun gaae gobind |
Punjabi
ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ।
English
The soul is conquered, through the Guru's Teachings, singing the Glories of God.
ਸੰਤ ਪ੍ਰਸਾਦੀ ਭੈ ਮਿਟੇ; ਨਾਨਕ. ਬਿਨਸੀ ਚਿੰਦ ॥੧੫॥
sant prasaadee bhai mitte; naanak. binasee chind |15|
Punjabi
ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ।
English
By the Grace of the Saints, fear is dispelled, O Nanak, and anxiety is ended. ||15||
ਪਉੜੀ ॥
paurree |
Punjabi
ਪਉੜੀ।
English
Pauree:
ਅਮਾਵਸ. ਆਤਮ ਸੁਖੀ ਭਏ; ਸੰਤੋਖੁ ਦੀਆ ਗੁਰਦੇਵ ॥
amaavas. aatam sukhee bhe; santokh deea guradev |
Punjabi
ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ।
English
The day of the new moon: My soul is at peace; the Divine Guru has blessed me with contentment.