Ang 332
ਆਂਧੀ ਪਾਛੇ. ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥
aandhee paachhe. jo jal barakhai; tihi teraa jan bheenaan |
Punjabi
ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
English
Your servant is drenched with the rain that has fallen in this storm.
ਕਹਿ ਕਬੀਰ. ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥੪੩॥
keh kabeer. man bheaa pragaasaa; udai bhaan jab cheenaa |2|43|
Punjabi
ਕਬੀਰ ਜੀ ਆਖਦੇ ਹਨ, ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ।
English
Says Kabeer, my mind became enlightened, when I saw the sun rise. ||2||43||
ਗਉੜੀ ਚੇਤੀ ॥
gaurree chetee |
Punjabi
ਗਉੜੀ ਚੇਤੀ।
English
Gauree Chaytee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
har jas suneh na har gun gaaveh |
Punjabi
ਜੋ ਨਾਂ ਵਾਹਿਗੁਰੂ ਦੀ ਕੀਰਤੀ ਸੁਣਦੇ ਹਨ ਅਤੇ ਨਾਂ ਹੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਂਦੇ ਹਨ,
English
They do not listen to the Lord's Praises, and they do not sing the Lord's Glories,
ਬਾਤਨ ਹੀ; ਅਸਮਾਨੁ ਗਿਰਾਵਹਿ ॥੧॥
baatan hee; asamaan giraaveh |1|
Punjabi
ਪਰ ਆਪਣੀਆਂ ਗੱਲਾਂ ਨਾਲ ਹੀ ਅਕਾਸ਼ ਨੂੰ ਢਾਉਂਦੇ ਹਨ।
English
but they try to bring down the sky with their talk. ||1||
ਐਸੇ ਲੋਗਨ ਸਿਉ; ਕਿਆ ਕਹੀਐ ॥
aise logan siau; kiaa kaheeai |
Punjabi
ਇਹੋ ਜਿਹੇ ਲੋਕਾਂ ਨੂੰ ਬੰਦਾ ਕੀ ਆਖੇ?
English
What can anyone say to such people?
ਜੋ ਪ੍ਰਭ. ਕੀਏ ਭਗਤਿ ਤੇ ਬਾਹਜ; ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
jo prabh. kee bhagat te baahaj; tin te sadaa ddaraane raheeai |1| rahaau |
Punjabi
ਜਿਨ੍ਹਾਂ ਨੂੰ ਸੁਆਮੀ ਨੇ ਆਪਣੀ ਪ੍ਰੇਮ-ਮਈ ਸੇਵਾ ਤੋਂ ਵਾਝਿਆ ਰੱਖਿਆ ਹੈ, ਤੂੰ ਉਨ੍ਹਾਂ ਤੋਂ ਸਦੀਵ ਹੀ ਡਰਦਾ ਰਹੋ। ਠਹਿਰਾਉ।
English
You should always be careful around those whom God has excluded from His devotional worship. ||1||Pause||
ਆਪਿ ਨ ਦੇਹਿ; ਚੁਰੂ ਭਰਿ ਪਾਨੀ ॥
aap na dehi; churoo bhar paanee |
Punjabi
ਖੁਦ ਤਾਂ ਉਹ ਪਾਣੀ ਦੀ ਇਕ ਚੁਲੀ ਭਰ ਭੀ ਨਹੀਂ ਦਿੰਦੇ,
English
They do not offer even a handful of water,
ਤਿਹ ਨਿੰਦਹਿ; ਜਿਹ ਗੰਗਾ ਆਨੀ ॥੨॥
tih nindeh; jih gangaa aanee |2|
Punjabi
ਪਰ ਬਦਖੋਈ ਉਸ ਦੀ ਕਰਦੇ ਹਨ ਜਿਸ ਨੇ ਗੰਗਾ ਲਿਆਦੀ ਹੈ।
English
while they slander the one who brought forth the Ganges. ||2||
ਬੈਠਤ ਉਠਤ; ਕੁਟਿਲਤਾ ਚਾਲਹਿ ॥
baitthat utthat; kuttilataa chaaleh |
Punjabi
ਬਹਿੰਦਿਆਂ ਤੇ ਉਠਦਿਆਂ ਟੇਢੀ ਹੈ ਉਨ੍ਹਾਂ ਦੀ ਚਾਲ।
English
Sitting down or standing up, their ways are crooked and evil.
ਆਪੁ ਗਏ; ਅਉਰਨ ਹੂ ਘਾਲਹਿ ॥੩॥
aap ge; aauran hoo ghaaleh |3|
Punjabi
ਉਹ ਖੁਦ ਤਬਾਹ ਹੋ ਗਏ ਨੇ ਅਤੇ ਹੋਰਨਾ ਨੂੰ ਤਬਾਹ ਕਰਦੇ ਹਨ।
English
They ruin themselves, and then they ruin others. ||3||
ਛਾਡਿ ਕੁਚਰਚਾ; ਆਨ. ਨ ਜਾਨਹਿ ॥
chhaadd kucharachaa; aan. na jaaneh |
Punjabi
ਮੰਦੀ ਗੱਲਬਾਤ ਦੇ ਬਗੈਰ ਉਹ ਹੋਰ ਕੁਛ ਨਹੀਂ ਜਾਣਦੇ।
English
They know nothing except evil talk.
ਬ੍ਰਹਮਾ ਹੂ ਕੋ; ਕਹਿਓ. ਨ ਮਾਨਹਿ ॥੪॥
brahamaa hoo ko; kahio. na maaneh |4|
Punjabi
ਉਹ ਬ੍ਰਹਮਾ ਜੀ ਦੀ ਗੱਲ ਭੀ ਨਹੀਂ ਮੰਨਦੇ।
English
They would not even obey Brahma's orders. ||4||
ਆਪੁ ਗਏ; ਅਉਰਨ ਹੂ ਖੋਵਹਿ ॥
aap ge; aauran hoo khoveh |
Punjabi
ਉਹ ਆਪ ਕੁਰਾਹੇ ਪਏ ਹੋਏ ਹਨ ਅਤੇ ਹੋਰਨਾ ਨੂੰ ਭੀ ਗੁਮਰਾਹ ਕਰਦੇ ਹਨ।
English
They themselves are lost, and they mislead others as well.
ਆਗਿ ਲਗਾਇ; ਮੰਦਰ ਮੈ ਸੋਵਹਿ ॥੫॥
aag lagaae; mandar mai soveh |5|
Punjabi
ਆਪਣੇ ਮਹਿਲ ਨੂੰ ਲੂੰਬਾ ਲਾ ਕੇ ਉਹ ਉਸ ਅੰਦਰ ਸੌਂਦੇ ਹਨ।
English
They set their own temple on fire, and then they fall asleep within it. ||5||
ਅਵਰਨ ਹਸਤ; ਆਪ ਹਹਿ ਕਾਂਨੇ ॥
avaran hasat; aap heh kaane |
Punjabi
ਉਹ ਹੋਰਨਾਂ ਦੀ ਹੱਸੀ ਉਡਾਉਂਦੇ ਹਨ ਭਾਵੇਂ ਖੁਦ ਇਕ ਅੱਖ ਵਾਲੇ ਹਨ।
English
They laugh at others, while they themselves are one-eyed.
ਤਿਨ ਕਉ ਦੇਖਿ; ਕਬੀਰ ਲਜਾਨੇ ॥੬॥੧॥੪੪॥
tin kau dekh; kabeer lajaane |6|1|44|
Punjabi
ਉਨ੍ਹਾਂ ਨੂੰ ਵੇਖ ਕੇ ਕਬੀਰ ਨੂੰ ਸ਼ਰਮ ਆਉਂਦੀ ਹੈ।
English
Seeing them, Kabeer is embarrassed. ||6||1||44||
ਰਾਗੁ ਗਉੜੀ ਬੈਰਾਗਣਿ₁ ਕਬੀਰ ਜੀ ॥
raag gaurree bairaagana₁ kabeer jee |
Punjabi
ਰਾਗ ਗਉੜੀ ਬੈਰਾਗਣਿ ਕਬੀਰ ਜੀ।
English
Raag Gauree Bairaagan, Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਜੀਵਤ ਪਿਤਰ. ਨ ਮਾਨੈ ਕੋਊ; ਮੂਏਂ. ਸਿਰਾਧ ਕਰਾਹੀ ॥
jeevat pitar. na maanai koaoo; mooen. siraadh karaahee |
Punjabi
ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।
English
He does not honor his ancestors while they are alive, but he holds feasts in their honor after they have died.
ਪਿਤਰ ਭੀ ਬਪੁਰੇ. ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ॥੧॥
pitar bhee bapure. kahu kiau paaveh; kaooaa kookar khaahee |1|
Punjabi
ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
English
Tell me, how can his poor ancestors receive what the crows and the dogs have eaten up? ||1||
ਮੋ ਕਉ; ਕੁਸਲੁ ਬਤਾਵਹੁ ਕੋਈ ॥
mo kau; kusal bataavahu koee |
Punjabi
ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
English
If only someone would tell me what real happiness is!
ਕੁਸਲੁ ਕੁਸਲੁ ਕਰਤੇ. ਜਗੁ ਬਿਨਸੈ; ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
kusal kusal karate. jag binasai; kusal bhee kaise hoee |1| rahaau |
Punjabi
ਮਾਨਸਕ ਧਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ? ਠਹਿਰਾਉ।
English
Speaking of happiness and joy, the world is perishing. How can happiness be found? ||1||Pause||
ਮਾਟੀ ਕੇ ਕਰਿ ਦੇਵੀ ਦੇਵਾ; ਤਿਸੁ ਆਗੈ ਜੀਉ ਦੇਹੀ ॥
maattee ke kar devee devaa; tis aagai jeeo dehee |
Punjabi
ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਨ੍ਹਾਂ ਨੂੰ ਜੀਉਂਦੇ ਜੀਵਾਂ ਦੀਆਂ ਭੇਟਾ ਚੜ੍ਹਾਉਂਦੇ ਹਨ।
English
Making gods and goddesses out of clay, people sacrifice living beings to them.
ਐਸੇ ਪਿਤਰ ਤੁਮਾਰੇ ਕਹੀਅਹਿ; ਆਪਨ ਕਹਿਆ ਨ ਲੇਹੀ ॥੨॥
aise pitar tumaare kaheeeh; aapan kahiaa na lehee |2|
Punjabi
ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
English
Such are your dead ancestors, who cannot ask for what they want. ||2||
ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ॥
sarajeeo kaatteh, nirajeeo poojeh; ant kaal kau bhaaree |
Punjabi
ਤੁਸੀਂ ਪ੍ਰਾਣਧਾਰੀਆਂ ਨੂੰ ਮਾਰ ਕੇ ਮੁਰਦਾ ਸ਼ੈਆਂ ਨੂੰ ਪੁਜਦੇ ਹੋ। ਅਖੀਰ ਦੇ ਵੇਲੇ ਤੁਹਾਨੂੰ ਬਹੁਤ ਮੁਸ਼ਕਿਲ ਬਣੇਗੀ।
English
You murder living beings and worship lifeless things; at your very last moment, you shall suffer in terrible pain.
ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ॥੩॥
raam naam kee gat nahee jaanee; bhai ddoobe sansaaree |3|
Punjabi
ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ! ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ।
English
You do not know the value of the Lord's Name; you shall drown in the terrifying world-ocean. ||3||
ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮੁ ਨਹੀ ਜਾਨਾ ॥
devee devaa poojeh ddoleh; paarabraham nahee jaanaa |
Punjabi
ਤੁਸੀਂ ਦੇਵੀਆਂ ਅਤੇ ਦੇਵਦਿਆਂ ਦੀ ਉਪਾਸ਼ਨਾ ਕਰਦੇ ਹੋ। ਆਪਣੇ ਭਰੋਸੇ ਵਿੱਚ ਡੋਲਦੇ ਰਹਿਦੇ ਹੋ ਅਤੇ ਸ਼ਰੋਮਣੀ ਸਾਹਿਬ ਨੂੰ ਨਹੀਂ ਸਮਝਦੇ।
English
You worship gods and goddesses, but you do not know the Supreme Lord God.
ਕਹਤ ਕਬੀਰ. ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥੪॥੧॥੪੫॥
kehat kabeer. akul nahee chetiaa; bikhiaa siau lapattaanaa |4|1|45|
Punjabi
ਕਬੀਰ ਜੀ ਆਖਦੇ ਹਨ, ਤੁਸੀਂ ਕੁਲ-ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ-ਨਾਸਕ ਪਾਪਾਂ ਨਾਲ ਚਿਮੜੇ ਹੋਏ ਹੋ।
English
Says Kabeer, you have not remembered the Lord who has no ancestors; you are clinging to your corrupt ways. ||4||1||45||
ਗਉੜੀ ॥
gaurree |
Punjabi
ਗਉੜੀ।
English
Gauree:
ਜੀਵਤ ਮਰੈ. ਮਰੈ ਫੁਨਿ ਜੀਵੈ; ਐਸੇ ਸੁੰਨਿ ਸਮਾਇਆ ॥
jeevat marai. marai fun jeevai; aise sun samaaeaa |
Punjabi
ਆਦਮੀ ਨੂੰ ਜੀਉਦਿਆਂ ਮਰੇ ਰਹਿਣਾ ਚਾਹੀਦਾ ਹੈ ਅਤੇ ਮਰ ਕੇ, ਨਾਮ ਦੇ ਰਾਹੀਂ ਮੁੜ ਕੇ ਜੀਉਣਾ ਚਾਹੀਦਾ ਹੈ। ਐਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
English
One who remains dead while yet alive, will live even after death; thus he merges into the Primal Void of the Absolute Lord.
ਅੰਜਨ ਮਾਹਿ ਨਿਰੰਜਨਿ ਰਹੀਐ; ਬਹੁੜਿ. ਨ ਭਵਜਲਿ ਪਾਇਆ ॥੧॥
anjan maeh niranjan raheeai; bahurr. na bhavajal paaeaa |1|
Punjabi
ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨਕ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ।
English
Remaining pure in the midst of impurity, he will never again fall into the terrifying world-ocean. ||1||
ਮੇਰੇ ਰਾਮ; ਐਸਾ ਖੀਰੁ ਬਿਲੋਈਐ ॥
mere raam; aisaa kheer biloeeai |
Punjabi
ਮੇਰੇ ਮਾਲਕ! ਇਹੋ ਜਿਹਾ ਦੁਧ ਰਿੜਕਣਾ ਉਚਿਤ ਹੈ।
English
O my Lord, this is the milk to be churned.
ਗੁਰਮਤਿ ਮਨੂਆ ਅਸਥਿਰੁ ਰਾਖਹੁ; ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
guramat manooaa asathir raakhahu; in bidh amrit peeoeeai |1| rahaau |
Punjabi
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਆਪਣੇ ਮਨ ਨੂੰ ਅਹਿੱਲ ਰੱਖ। ਇਸ ਤਰੀਕੇ ਨਾਲ ਤੂੰ ਨਾਮ ਦੇ ਸੁਧਾਰਸ ਨੂੰ ਪਾਨ ਕਰ ਲਵੇਗਾ। ਠਹਿਰਾਉ।
English
Through the Guru's Teachings, hold your mind steady and stable, and in this way, drink in the Ambrosial Nectar. ||1||Pause||
ਗੁਰ ਕੈ ਬਾਣਿ. ਬਜਰ ਕਲ ਛੇਦੀ; ਪ੍ਰਗਟਿਆ ਪਦੁ ਪਰਗਾਸਾ ॥
gur kai baan. bajar kal chhedee; pragattiaa pad paragaasaa |
Punjabi
ਗੁਰਾਂ ਦੇ ਤੀਰ ਨੇ ਕਰੜੇ ਕਲਜੁਗ ਨੂੰ ਵਿੰਨ੍ਹ ਸੁਟਿਆ ਹੈ ਅਤੇ ਪਰਕਾਸ਼ ਦੀ ਅਵਸਥਾ ਮੇਰੇ ਉਤੇ ਆ ਉਦੈ ਹੋਈ ਹੈ।
English
The Guru's arrow has pierced the hard core of this Dark Age of Kali Yuga, and the state of enlightenment has dawned.
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ; ਨਿਹਚਲੁ ਸਿਵ ਘਰਿ ਬਾਸਾ ॥੨॥
sakat adher jevarree bhram chookaa; nihachal siv ghar baasaa |2|
Punjabi
ਮਾਇਆ ਦੇ ਅਨ੍ਹੇਰੇ ਦੇ ਸਬੱਬ ਰੰਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤ-ਫਹਿਮੀ ਦੂਰ ਹੋ ਗਈ ਹੈ ਅਤੇ ਮੈਂ ਹੁਣ ਸੁਆਮੀ ਦੇ ਸਦੀਵੀ ਸਥਿਰ ਮੰਦਰ ਅੰਦਰ ਵਸਦਾ ਹਾਂ।
English
In the darkness of Maya, I mistook the rope for the snake, but that is over, and now I dwell in the eternal home of the Lord. ||2||
ਤਿਨਿ. ਬਿਨੁ ਬਾਣੈ ਧਨਖੁ ਚਢਾਈਐ; ਇਹੁ ਜਗੁ ਬੇਧਿਆ ਭਾਈ ॥
tin. bin baanai dhanakh chadtaaeeai; ihu jag bedhiaa bhaaee |
Punjabi
ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਵਿੰਨ੍ਹ ਸੁੱਟਿਆ ਹੈ, ਹੇ ਮੇਰੇ ਭਰਾਓ।
English
Maya has drawn her bow without an arrow, and has pierced this world, O Siblings of Destiny.