Ang 350
ਜੇ ਸਉ ਵਰ੍ਹਿਆ; ਜੀਵਣ ਖਾਣੁ ॥
je sau varhiaa; jeevan khaan |
Punjabi
ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,
English
If one were to live and eat for hundreds of years,
ਖਸਮ ਪਛਾਣੈ; ਸੋ ਦਿਨੁ ਪਰਵਾਣੁ ॥੨॥
khasam pachhaanai; so din paravaan |2|
Punjabi
ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ।
English
that day alone would be auspicious, when he recognizes his Lord and Master. ||2||
ਦਰਸਨਿ ਦੇਖਿਐ; ਦਇਆ ਨ ਹੋਇ ॥
darasan dekhiai; deaa na hoe |
Punjabi
ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ।
English
Beholding the sight of the petitioner, compassion is not aroused.
ਲਏ ਦਿਤੇ ਵਿਣੁ; ਰਹੈ ਨ ਕੋਇ ॥
le dite vin; rahai na koe |
Punjabi
ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ।
English
No one lives without give and take.
ਰਾਜਾ ਨਿਆਉ ਕਰੇ; ਹਥਿ ਹੋਇ ॥
raajaa niaau kare; hath hoe |
Punjabi
ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
English
The king administers justice only if his palm is greased.
ਕਹੈ ਖੁਦਾਇ; ਨ ਮਾਨੈ ਕੋਇ ॥੩॥
kahai khudaae; na maanai koe |3|
Punjabi
ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ।
English
No one is moved by the Name of God. ||3||
ਮਾਣਸ ਮੂਰਤਿ; ਨਾਨਕੁ ਨਾਮੁ ॥
maanas moorat; naanak naam |
Punjabi
ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ।
English
O Nanak, they are human beings in form and name only;
ਕਰਣੀ ਕੁਤਾ; ਦਰਿ ਫੁਰਮਾਨੁ ॥
karanee kutaa; dar furamaan |
Punjabi
ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ।
English
by their deeds they are dogs - this is the Command of the Lord's Court.
ਗੁਰ ਪਰਸਾਦਿ; ਜਾਣੈ ਮਿਹਮਾਨੁ ॥
gur parasaad; jaanai mihamaan |
Punjabi
ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ,
English
By Guru's Grace, if one sees himself as a guest in this world,
ਤਾ ਕਿਛੁ; ਦਰਗਹ ਪਾਵੈ ਮਾਨੁ ॥੪॥੪॥
taa kichh; daragah paavai maan |4|4|
Punjabi
ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ।
English
then he gains honor in the Court of the Lord. ||4||4||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਜੇਤਾ ਸਬਦੁ. ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ ॥
jetaa sabad. surat dhun tetee; jetaa roop kaaeaa teree |
Punjabi
ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ।
English
As much as the Shabad is in the mind, so much is Your melody; as much as the form of the universe is, so much is Your body, Lord.
ਤੂੰ ਆਪੇ ਰਸਨਾ. ਆਪੇ ਬਸਨਾ; ਅਵਰੁ ਨ ਦੂਜਾ ਕਹਉ ਮਾਈ ॥੧॥
toon aape rasanaa. aape basanaa; avar na doojaa khau maaee |1|
Punjabi
ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ।
English
You Yourself are the tongue, and You Yourself are the nose. Do not speak of any other, O my mother. ||1||
ਸਾਹਿਬੁ ਮੇਰਾ ਏਕੋ ਹੈ ॥
saahib meraa eko hai |
Punjabi
ਮੈਡਾਂ ਸੁਆਮੀ ਕੇਵਲ ਇੱਕ ਹੈ।
English
My Lord and Master is One;
ਏਕੋ ਹੈ ਭਾਈ; ਏਕੋ ਹੈ ॥੧॥ ਰਹਾਉ ॥
eko hai bhaaee; eko hai |1| rahaau |
Punjabi
ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ।
English
He is the One and Only; O Siblings of Destiny, He is the One alone. ||1||Pause||
ਆਪੇ ਮਾਰੇ ਆਪੇ ਛੋਡੈ; ਆਪੇ ਲੇਵੈ ਦੇਇ ॥
aape maare aape chhoddai; aape levai dee |
Punjabi
ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ।
English
He Himself kills, and He Himself emancipates; He Himself gives and takes.
ਆਪੇ ਵੇਖੈ. ਆਪੇ ਵਿਗਸੈ; ਆਪੇ ਨਦਰਿ ਕਰੇਇ ॥੨॥
aape vekhai. aape vigasai; aape nadar karee |2|
Punjabi
ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
English
He Himself beholds, and He Himself rejoices; He Himself bestows His Glance of Grace. ||2||
ਜੋ ਕਿਛੁ ਕਰਣਾ. ਸੋ ਕਰਿ ਰਹਿਆ; ਅਵਰੁ. ਨ ਕਰਣਾ ਜਾਈ ॥
jo kichh karanaa. so kar rahiaa; avar. na karanaa jaaee |
Punjabi
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
English
Whatever He is to do, that is what He is doing. No one else can do anything.
ਜੈਸਾ ਵਰਤੈ. ਤੈਸੋ ਕਹੀਐ; ਸਭ ਤੇਰੀ ਵਡਿਆਈ ॥੩॥
jaisaa varatai. taiso kaheeai; sabh teree vaddiaaee |3|
Punjabi
ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ!
English
As He projects Himself, so do we describe Him; this is all Your Glorious Greatness, Lord. ||3||
ਕਲਿ ਕਲਵਾਲੀ, ਮਾਇਆ ਮਦੁ ਮੀਠਾ; ਮਨੁ ਮਤਵਾਲਾ, ਪੀਵਤੁ ਰਹੈ ॥
kal kalavaalee, maaeaa mad meetthaa; man matavaalaa, peevat rahai |
Punjabi
ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ।
English
The Dark Age of Kali Yuga is the bottle of wine; Maya is the sweet wine, and the intoxicated mind continues to drink it in.
ਆਪੇ ਰੂਪ ਕਰੇ ਬਹੁ ਭਾਂਤੀਂ; ਨਾਨਕੁ ਬਪੁੜਾ. ਏਵ ਕਹੈ ॥੪॥੫॥
aape roop kare bahu bhaanteen; naanak bapurraa. ev kahai |4|5|
Punjabi
ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ।
English
He Himself assumes all sorts of forms; thus poor Nanak speaks. ||4||5||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਵਾਜਾ ਮਤਿ; ਪਖਾਵਜੁ ਭਾਉ ॥
vaajaa mat; pakhaavaj bhaau |
Punjabi
ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
English
Make your intellect your instrument, and love your tambourine;
ਹੋਇ ਅਨੰਦੁ; ਸਦਾ ਮਨਿ ਚਾਉ ॥
hoe anand; sadaa man chaau |
Punjabi
ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
English
thus bliss and lasting pleasure shall be produced in your mind.
ਏਹਾ ਭਗਤਿ; ਏਹੋ ਤਪ ਤਾਉ ॥
ehaa bhagat; eho tap taau |
Punjabi
ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
English
This is devotional worship, and this is the practice of penance.
ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੧॥
eit rang naachahu; rakh rakh paau |1|
Punjabi
ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
English
So dance in this love, and keep the beat with your feet. ||1||
ਪੂਰੇ ਤਾਲ; ਜਾਣੈ ਸਾਲਾਹ ॥
poore taal; jaanai saalaah |
Punjabi
ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
English
Know that the perfect beat is the Praise of the Lord;
ਹੋਰੁ ਨਚਣਾ; ਖੁਸੀਆ ਮਨ ਮਾਹ ॥੧॥ ਰਹਾਉ ॥
hor nachanaa; khuseea man maah |1| rahaau |
Punjabi
ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ।
English
other dances produce only temporary pleasure in the mind. ||1||Pause||
ਸਤੁ ਸੰਤੋਖੁ; ਵਜਹਿ ਦੁਇ ਤਾਲ ॥
sat santokh; vajeh due taal |
Punjabi
ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ।
English
Play the two cymbals of truth and contentment.
ਪੈਰੀ ਵਾਜਾ; ਸਦਾ ਨਿਹਾਲ ॥
pairee vaajaa; sadaa nihaal |
Punjabi
ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ।
English
Let your ankle bells be the lasting Vision of the Lord.
ਰਾਗੁ ਨਾਦੁ; ਨਹੀ ਦੂਜਾ ਭਾਉ ॥
raag naad; nahee doojaa bhaau |
Punjabi
ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ।
English
Let your harmony and music be the elimination of duality.
ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੨॥
eit rang naachahu; rakh rakh paau |2|
Punjabi
ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
English
So dance in this love, and keep the beat with your feet. ||2||
ਭਉ ਫੇਰੀ; ਹੋਵੈ ਮਨ ਚੀਤਿ ॥
bhau feree; hovai man cheet |
Punjabi
ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ,
English
Let the fear of God within your heart and mind be your spinning dance,
ਬਹਦਿਆ ਉਠਦਿਆ; ਨੀਤਾ ਨੀਤਿ ॥
bahadiaa utthadiaa; neetaa neet |
Punjabi
ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ।
English
and keep up, whether sitting or standing.
ਲੇਟਣਿ ਲੇਟਿ; ਜਾਣੈ ਤਨੁ ਸੁਆਹੁ ॥
lettan lett; jaanai tan suaahu |
Punjabi
ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
English
To roll around in the dust is to know that the body is only ashes.
ਇਤੁ ਰੰਗਿ ਨਾਚਹੁ; ਰਖਿ ਰਖਿ ਪਾਉ ॥੩॥
eit rang naachahu; rakh rakh paau |3|
Punjabi
ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
English
So dance in this love, and keep the beat with your feet. ||3||
ਸਿਖ ਸਭਾ; ਦੀਖਿਆ ਕਾ ਭਾਉ ॥
sikh sabhaa; deekhiaa kaa bhaau |
Punjabi
ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ।
English
Keep the company of the disciples, the students who love the teachings.
ਗੁਰਮੁਖਿ ਸੁਣਣਾ. ਸਾਚਾ ਨਾਉ ॥
guramukh sunanaa. saachaa naau |
Punjabi
ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ।
English
As Gurmukh, listen to the True Name.
ਨਾਨਕ; ਆਖਣੁ ਵੇਰਾ ਵੇਰ ॥
naanak; aakhan veraa ver |
Punjabi
ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ।
English
O Nanak, chant it, over and over again.
ਇਤੁ ਰੰਗਿ ਨਾਚਹੁ; ਰਖਿ ਰਖਿ ਪੈਰ ॥੪॥੬॥
eit rang naachahu; rakh rakh pair |4|6|
Punjabi
ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
English
So dance in this love, and keep the beat with your feet. ||4||6||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ॥
paun upaae dharee sabh dharatee; jal aganee kaa bandh keea |
Punjabi
ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ।
English
He created the air, and He supports the whole world; he bound water and fire together.
ਅੰਧੁਲੈ ਦਹਸਿਰਿ ਮੂੰਡੁ ਕਟਾਇਆ; ਰਾਵਣੁ ਮਾਰਿ ਕਿਆ ਵਡਾ ਭਇਆ ॥੧॥
andhulai dahasir moondd kattaaeaa; raavan maar kiaa vaddaa bheaa |1|
Punjabi
ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
English
The blind, ten-headed Raavan had his heads cut off, but what greatness was obtained by killing him? ||1||
ਕਿਆ ਉਪਮਾ ਤੇਰੀ; ਆਖੀ ਜਾਇ ॥
kiaa upamaa teree; aakhee jaae |
Punjabi
ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ?
English
What Glories of Yours can be chanted?
ਤੂੰ ਸਰਬੇ ਪੂਰਿ ਰਹਿਆ; ਲਿਵ ਲਾਇ ॥੧॥ ਰਹਾਉ ॥
toon sarabe poor rahiaa; liv laae |1| rahaau |
Punjabi
ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ।
English
You are totally pervading everywhere; You love and cherish all. ||1||Pause||
ਜੀਅ ਉਪਾਇ ਜੁਗਤਿ ਹਥਿ ਕੀਨੀ; ਕਾਲੀ ਨਥਿ ਕਿਆ ਵਡਾ ਭਇਆ ॥
jeea upaae jugat hath keenee; kaalee nath kiaa vaddaa bheaa |
Punjabi
ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ?
English
You created all beings, and You hold the world in Your Hands; what greatness is it to put a ring in the nose of the black cobra, as Krishna did?
ਕਿਸੁ ਤੂੰ ਪੁਰਖੁ. ਜੋਰੂ ਕਉਣ ਕਹੀਐ; ਸਰਬ ਨਿਰੰਤਰਿ ਰਵਿ ਰਹਿਆ ॥੨॥
kis toon purakh. joroo kaun kaheeai; sarab nirantar rav rahiaa |2|
Punjabi
ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ।
English
Whose Husband are You? Who is Your wife? You are subtly diffused and pervading in all. ||2||
ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
naal kuttanb saath varadaataa; brahamaa bhaalan srisatt geaa |
Punjabi
ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
English
Brahma, the bestower of blessings, entered the stem of the lotus, with his relatives, to find the extent of the universe.
ਆਗੈ. ਅੰਤੁ ਨ ਪਾਇਓ, ਤਾ ਕਾ; ਕੰਸੁ ਛੇਦਿ. ਕਿਆ ਵਡਾ ਭਇਆ ॥੩॥
aagai. ant na paaeo, taa kaa; kans chhed. kiaa vaddaa bheaa |3|
Punjabi
ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ?
English
Proceeding on, he could not find its limits; what glory was obtained by killing Kansa, the king? ||3||
ਰਤਨ ਉਪਾਇ ਧਰੇ, ਖੀਰੁ ਮਥਿਆ; ਹੋਰਿ ਭਖਲਾਏ, ਜਿ ਅਸੀ ਕੀਆ ॥
ratan upaae dhare, kheer mathiaa; hor bhakhalaae, ji asee keea |
Punjabi
ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ।"
English
The jewels were produced and brought forth by churning the ocean of milk. The other gods proclaimed We are the ones who did this!