Ang 354
ਐਸਾ ਗੁਰਮਤਿ; ਰਮਤੁ ਸਰੀਰਾ ॥
aisaa guramat; ramat sareeraa |
Punjabi
ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ,
English
Through the Guru's Teachings, realize that He is pervading in all bodies;
ਹਰਿ ਭਜੁ. ਮੇਰੇ ਮਨ; ਗਹਿਰ ਗੰਭੀਰਾ ॥੧॥ ਰਹਾਉ ॥
har bhaj. mere man; gahir ganbheeraa |1| rahaau |
Punjabi
ਜੋ ਸਾਰੀਆਂ ਦੇਹਾਂ ਅੰਦਰ ਰਮਿਆ ਹੋਇਆ ਤੇ ਬਹੁਤ ਹੀ ਡੂੰਘਾ ਹੈ। ਠਹਿਰਾਉ।
English
O my soul, vibrate on the Profound, Unfathomable Lord. ||1||Pause||
ਅਨਤ ਤਰੰਗ; ਭਗਤਿ ਹਰਿ ਰੰਗਾ ॥
anat tarang; bhagat har rangaa |
Punjabi
ਵਾਹਿਗੁਰੂ ਦੀ ਸੇਵਾ ਪ੍ਰੀਤ ਅੰਦਰ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ।
English
Loving devotion to the Lord brings endless waves of joy and delight.
ਅਨਦਿਨੁ ਸੂਚੇ; ਹਰਿ ਗੁਣ ਸੰਗਾ ॥
anadin sooche; har gun sangaa |
Punjabi
ਜਿਸ ਨੂੰ ਵਾਹਿਗੁਰੂ ਦੀ ਸਿਫ਼ਤ ਸਾਲਾਹ ਦੀ ਸੰਗਤ ਪ੍ਰਾਪਤ ਹੈ, ਉਹ ਹਮੇਸ਼ਾਂ ਹੀ ਪਵਿੱਤ੍ਰ ਹੈ।
English
One who dwells with the Glorious Praises of the Lord, night and day, is sanctified.
ਮਿਥਿਆ ਜਨਮੁ; ਸਾਕਤ ਸੰਸਾਰਾ ॥
mithiaa janam; saakat sansaaraa |
Punjabi
ਇਸ ਜਹਾਨ ਅੰਦਰ ਮਾਇਆ ਦੇ ਉਪਾਸ਼ਕ ਦਾ ਜੰਮਣਾ ਬੇਫ਼ਾਇਦਾ ਹੈ।
English
The birth into the world of the faithless cynic is totally useless.
ਰਾਮ ਭਗਤਿ ਜਨੁ; ਰਹੈ ਨਿਰਾਰਾ ॥੨॥
raam bhagat jan; rahai niraaraa |2|
Punjabi
ਸਾਹਿਬ ਦੀ ਸੇਵਾ ਦੇ ਸਮਰਪਣ ਹੋਇਆ ਹੋਇਆ ਬੰਦਾ ਨਿਰਲੇਪ ਰਹਿੰਦਾ ਹੈ।
English
The humble devotee of the Lord remains unattached. ||2||
ਸੂਚੀ ਕਾਇਆ; ਹਰਿ ਗੁਣ ਗਾਇਆ ॥
soochee kaaeaa; har gun gaaeaa |
Punjabi
ਪਵਿੱਤ੍ਰ ਹੈ ਉਹ ਦੇਹ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ।
English
The body which sings the Glorious Praises of the Lord is sanctified.
ਆਤਮੁ ਚੀਨਿ; ਰਹੈ ਲਿਵ ਲਾਇਆ ॥
aatam cheen; rahai liv laaeaa |
Punjabi
ਆਪਣੇ ਚਿੱਤ ਅੰਦਰ ਵਾਹਿਗੁਰੂ ਨੂੰ ਚੇਤੇ ਕਰ ਕੇ, ਇਹ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।
English
The soul remains conscious of the Lord, absorbed in His Love.
ਆਦਿ ਅਪਾਰੁ; ਅਪਰੰਪਰੁ ਹੀਰਾ ॥
aad apaar; aparanpar heeraa |
Punjabi
ਸਾਹਿਬ ਸਾਰਿਆਂ ਦਾ ਆਰੰਭ, ਬੇਅੰਤ, ਦੁਰੇਡਿਆਂ ਦਾ ਪਰਮ ਦੁਰੇਡਾ ਅਤੇ ਅਮੋਲਕ ਹੈ।
English
The Lord is the Infinite Primal Being, beyond the beyond, the priceless jewel.
ਲਾਲਿ ਰਤਾ; ਮੇਰਾ ਮਨੁ ਧੀਰਾ ॥੩॥
laal rataa; meraa man dheeraa |3|
Punjabi
ਉਸ ਪ੍ਰੀਤਮ ਨਾਲ ਮੇਰਾ ਚਿੱਤ ਰੰਗੀਜਿਆ ਤੇ ਸੰਤੁਸ਼ਟ ਹੋਇਆ ਹੋਇਆ ਹੈ।
English
My mind is totally content, imbued with my Beloved. ||3||
ਕਥਨੀ ਕਹਹਿ; ਕਹਹਿ ਸੇ ਮੂਏ ॥
kathanee kaheh; kaheh se mooe |
Punjabi
ਜੋ ਕੇਵਲ ਜਬਾਨੀ ਕਹਾਣੀਆਂ ਕਹਿੰਦੇ ਤੇ ਆਖਦੇ ਹਨ, ਉਹ ਅਸਲ ਵਿੱਚ ਮਰੇ ਹੋਏ ਹਨ।
English
Those who speak and babble on and on, are truly dead.
ਸੋ ਪ੍ਰਭੁ. ਦੂਰਿ ਨਾਹੀ; ਪ੍ਰਭੁ ਤੂੰ ਹੈ ॥
so prabh. door naahee; prabh toon hai |
Punjabi
ਉਹ ਸੁਆਮੀ ਦੁਰੇਡੇ ਨਹੀਂ। ਤੂੰ ਹੇ ਸੁਆਮੀ, ਐਨ ਨੇੜੇ ਹੀ ਹੈਂ।
English
God is not far away - O God, You are right here.
ਸਭੁ ਜਗੁ ਦੇਖਿਆ; ਮਾਇਆ ਛਾਇਆ ॥
sabh jag dekhiaa; maaeaa chhaaeaa |
Punjabi
ਮੈਂ ਸਾਰੇ ਜਹਾਨ ਨੂੰ ਮੋਹਨੀ ਮਾਇਆ ਨਾਲ ਲਪੇਟਿਆ ਹੋਇਆ ਵੇਖਿਆ ਹੈ।
English
I have seen that the whole world is engrossed in Maya.
ਨਾਨਕ; ਗੁਰਮਤਿ ਨਾਮੁ ਧਿਆਇਆ ॥੪॥੧੭॥
naanak; guramat naam dhiaaeaa |4|17|
Punjabi
ਨਾਨਕ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।
English
O Nanak, through the Guru's Teachings, I meditate on the Naam, the Name of the Lord. ||4||17||
ਆਸਾ ਮਹਲਾ ੧ ਤਿਤੁਕਾ ॥
aasaa mahalaa 1 titukaa |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl, Thi-Thukay:
ਕੋਈ ਭੀਖਕੁ; ਭੀਖਿਆ ਖਾਇ ॥
koee bheekhak; bheekhiaa khaae |
Punjabi
ਕੋਈ ਮੰਗਤਾ ਹੈ, ਜੋ ਮੰਗ ਪਿੰਨ ਕੇ ਖਾਂਦਾ ਹੈ,
English
One is a beggar, living on charity;
ਕੋਈ ਰਾਜਾ; ਰਹਿਆ ਸਮਾਇ ॥
koee raajaa; rahiaa samaae |
Punjabi
ਅਤੇ ਕੋਈ ਪਾਤਸ਼ਾਹ, ਜੋ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ।
English
another is a king, absorbed in himself.
ਕਿਸ ਹੀ ਮਾਨੁ; ਕਿਸੈ ਅਪਮਾਨੁ ॥
kis hee maan; kisai apamaan |
Punjabi
ਕਿਸੇ ਨੂੰ ਇੱਜ਼ਤ ਮਿਲਦੀ ਹੈ, ਕਿਸੇ ਨੂੰ ਬੇਇੱਜ਼ਤੀ।
English
One receives honor, and another dishonor.
ਢਾਹਿ ਉਸਾਰੇ; ਧਰੇ ਧਿਆਨੁ ॥
dtaeh usaare; dhare dhiaan |
Punjabi
ਸੁਆਮੀ ਨਾਸ ਕਰਦਾ ਹੈ, ਰਚਦਾ ਹੈ ਅਤੇ ਸਾਰਿਆਂ ਨੂੰ ਆਪਣੇ ਖਿਆਲ ਵਿੱਚ ਰੱਖਦਾ ਹੈ।
English
The Lord destroys and creates; He is enshrined in His meditation.
ਤੁਝ ਤੇ ਵਡਾ; ਨਾਹੀ ਕੋਇ ॥
tujh te vaddaa; naahee koe |
Punjabi
ਤੇਰੇ ਨਾਲੋਂ ਵਿਸ਼ਾਲ ਕੋਈ ਨਹੀਂ ਹੇ ਪ੍ਰਭੂ!
English
There is no other as great as You.
ਕਿਸੁ ਵੇਖਾਲੀ; ਚੰਗਾ ਹੋਇ ॥੧॥
kis vekhaalee; changaa hoe |1|
Punjabi
ਮੈਂ ਕਿਸ ਨੂੰ ਤੇਰੇ ਮੂਹਰੇ ਪੇਸ਼ ਕਰਾਂ, ਜੋ ਮੇਰੇ ਨਾਲੋਂ ਅੱਛਾ ਹੈ?
English
So whom should I present to You? Who is good enough? ||1||
ਮੈ ਤਾਂ; ਨਾਮੁ ਤੇਰਾ ਆਧਾਰੁ ॥
mai taan; naam teraa aadhaar |
Punjabi
ਮੇਰਾ ਆਸਰਾ ਕੇਵਲ ਤੇਰਾ ਨਾਮ ਹੀ ਹੈ।
English
The Naam, the Name of the Lord, is my only Support.
ਤੂੰ ਦਾਤਾ; ਕਰਣਹਾਰੁ ਕਰਤਾਰੁ ॥੧॥ ਰਹਾਉ ॥
toon daataa; karanahaar karataar |1| rahaau |
Punjabi
ਤੂੰ ਦਾਨ ਦੇਣਹਾਰ, ਕਾਰਜ ਸਾਧਣ ਵਾਲਾ ਅਤੇ ਸਿਰਜਣਹਾਰ ਹੈਂ। ਠਹਿਰਾਉ।
English
You are the Great Giver, the Doer, the Creator. ||1||Pause||
ਵਾਟ. ਨ ਪਾਵਉ; ਵੀਗਾ ਜਾਉ ॥
vaatt. na paavau; veegaa jaau |
Punjabi
ਮੈਂ ਤੇਰੇ ਰਸਤੇ ਨਹੀਂ ਟੁਰਦਾ ਅਤੇ ਟੇਢੇ ਰਾਹੇ ਜਾਂਦਾ ਹਾਂ।
English
I have not walked on Your Path; I have followed the crooked path.
ਦਰਗਹ, ਬੈਸਣ ਨਾਹੀ ਥਾਉ ॥
daragah, baisan naahee thaau |
Punjabi
ਰੱਬ ਦੇ ਦਰਬਾਰ ਅੰਦਰ ਮੈਨੂੰ ਬਹਿਣ ਲਈ ਕੋਈ ਥਾਂ ਨਹੀਂ ਮਿਲਦੀ।
English
In the Court of the Lord, I find no place to sit.
ਮਨ ਕਾ ਅੰਧੁਲਾ; ਮਾਇਆ ਕਾ ਬੰਧੁ ॥
man kaa andhulaa; maaeaa kaa bandh |
Punjabi
ਮੈਂ ਮਾਨਸਕ ਤੌਰ ਤੇ ਅੰਨ੍ਹਾ ਹਾਂ ਅਤੇ ਮੋਹਨੀ ਦਾ ਨਰੜਿਆ ਹੋਇਆ ਹਾਂ,
English
I am mentally blind, in the bondage of Maya.
ਖੀਨ ਖਰਾਬੁ ਹੋਵੈ; ਨਿਤ ਕੰਧੁ ॥
kheen kharaab hovai; nit kandh |
Punjabi
ਅਤੇ ਮੇਰੀ ਦੇਹਿ ਦੀ ਦੀਵਾਰ ਸਦਾ ਹੀ ਨਾਸ ਤੇ ਕਮਜ਼ੋਰ ਹੋ ਰਹੀ ਹੈ।
English
The wall of my body is breaking down, wearing away, growing weaker.
ਖਾਣ ਜੀਵਣ ਕੀ; ਬਹੁਤੀ ਆਸ ॥
khaan jeevan kee; bahutee aas |
Punjabi
ਤੂੰ ਖਾਣ ਅਤੇ ਵਧੇਰਾ ਜੀਉਣ ਦੀ ਭਾਰੀ ਉਮੈਦ ਬੰਨ੍ਹੀ ਹੋਈ ਹੈ,
English
You have such high hopes of eating and living
ਲੇਖੈ ਤੇਰੈ; ਸਾਸ ਗਿਰਾਸ ॥੨॥
lekhai terai; saas giraas |2|
Punjabi
ਪਰ ਤੂੰ ਜਾਣਦਾ ਨਹੀਂ ਕਿ ਤੇਰੇ ਸਾਹ ਅਤੇ ਬੁਰਕੀਆਂ ਅਗੇ ਗਿਣੀਆਂ ਹੋਈਆਂ ਹਨ।
English
- your breaths and morsels of food are already counted! ||2||
ਅਹਿਨਿਸਿ; ਅੰਧੁਲੇ ਦੀਪਕੁ ਦੇਇ ॥
ahinis; andhule deepak dee |
Punjabi
ਹੇ ਸੁਆਮੀ! ਮੁਨਾਖੇ ਮਨੁੱਖ ਨੂੰ ਸਦਾ ਹੀ ਚਾਨਣ ਬਖ਼ਸ਼,
English
Night and day they are blind - please, bless them with Your Light.
ਭਉਜਲ ਡੂਬਤ; ਚਿੰਤ ਕਰੇਇ ॥
bhaujal ddoobat; chint karee |
Punjabi
ਅਤੇ ਉਸ ਦਾ iਫ਼ਕਰ ਕਰ ਜੋ ਭਿਆਨਕ ਸੰਸਾਰ-ਸਮੁੰਦਰ ਅੰਦਰ ਡੁੱਬ ਰਿਹਾ ਹੈ।
English
They are drowning in the terrifying world-ocean, crying out in pain.
ਕਹਹਿ ਸੁਣਹਿ; ਜੋ ਮਾਨਹਿ ਨਾਉ ॥
kaheh suneh; jo maaneh naau |
Punjabi
ਜੋ ਨਾਮ ਦਾ ਉਚਾਰਣ ਸ੍ਰਵਣ ਅਤੇ ਮੰਨਣ ਕਰਦੇ ਹਨ,
English
I am a sacrifice to those who chant,
ਹਉ ਬਲਿਹਾਰੈ; ਤਾ ਕੈ ਜਾਉ ॥
hau balihaarai; taa kai jaau |
Punjabi
ਮੈਂ ਉਨ੍ਹਾਂ ਉੱਤੋ ਕੁਰਬਾਨ ਜਾਂਦਾ ਹਾਂ।
English
Hear and believe in the Name.
ਨਾਨਕੁ; ਏਕ ਕਹੈ ਅਰਦਾਸਿ ॥
naanak; ek kahai aradaas |
Punjabi
ਨਾਨਕ ਇਕ ਬੇਨਤੀ ਕਰਦਾ ਹੈ,
English
Nanak utters this one prayer;
ਜੀਉ ਪਿੰਡੁ ਸਭੁ; ਤੇਰੈ ਪਾਸਿ ॥੩॥
jeeo pindd sabh; terai paas |3|
Punjabi
ਕਿ ਉਸ ਦੀ ਆਤਮਾ ਅਤੇ ਦੇਹਿ ਸਾਰੇ ਤੇਰੇ ਹਵਾਲੇ ਹਨ, ਹੇ ਸੁਆਮੀ!
English
soul and body, all belong to You, Lord. ||3||
ਜਾਂ ਤੂੰ ਦੇਹਿ; ਜਪੀ ਤੇਰਾ ਨਾਉ ॥
jaan toon dehi; japee teraa naau |
Punjabi
ਜੇ ਦੇਵੇ ਤਾਂ ਮੈਂ ਤੇਰੇ ਨਾਮ ਦਾ ਜਾਪ ਕਰਾਂਗਾ।
English
When You bless me, I chant Your Name.
ਦਰਗਹ ਬੈਸਣ, ਹੋਵੈ ਥਾਉ ॥
daragah baisan, hovai thaau |
Punjabi
ਇਸ ਤਰ੍ਹਾਂ ਮੈਂ ਰੱਬ ਦੇ ਦਰਬਾਰ ਅੰਦਰ ਬਹਿਣ ਨੂੰ ਥਾਂ ਪਾ ਲਵਾਂਗਾ।
English
Thus I find my seat in the Court of the Lord.
ਜਾਂ ਤੁਧੁ ਭਾਵੈ; ਤਾ ਦੁਰਮਤਿ ਜਾਇ ॥
jaan tudh bhaavai; taa duramat jaae |
Punjabi
ਜਦ ਤੈਨੂੰ ਚੰਗਾ ਲਗਦਾ ਹੈ, ਤਦ, ਮੰਦੀ ਅਕਲ ਦੂਰ ਹੋ ਜਾਂਦੀ ਹੈ,
English
When it pleases You, evil-mindedness departs,
ਗਿਆਨ ਰਤਨੁ; ਮਨਿ ਵਸੈ ਆਇ ॥
giaan ratan; man vasai aae |
Punjabi
ਅਤੇ ਬ੍ਰਹਿਮ ਵੀਚਾਰ ਦਾ ਹੀਰਾ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ।
English
and the jewel of spiritual wisdom comes to dwell in the mind.
ਨਦਰਿ ਕਰੇ ਤਾ ਸਤਿਗੁਰੁ ਮਿਲੈ ॥
nadar kare taa satigur milai |
Punjabi
ਜੇਕਰ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਆਦਮੀ ਸਚੇ ਗੁਰਾਂ ਨੂੰ ਮਿਲ ਪੈਦਾ ਹੈ,
English
When the Lord bestows His Glance of Grace, then one comes to meet the True Guru.
ਪ੍ਰਣਵਤਿ ਨਾਨਕੁ; ਭਵਜਲੁ ਤਰੈ ॥੪॥੧੮॥
pranavat naanak; bhavajal tarai |4|18|
Punjabi
ਅਤੇ ਭਿਆਨਕ ਸੰਸਾਰ ਸੁੰਮਦਰ ਤੋਂ ਪਾਰ ਹੋ ਜਾਂਦਾ ਹੈ, ਨਾਨਕ ਪ੍ਰਾਰਥਨਾ ਕਰਦਾ ਹੈ।
English
Prays Nanak, carry us across the terrifying world-ocean. ||4||18||
ਆਸਾ ਮਹਲਾ ੧ ਪੰਚਪਦੇ₆ ॥
aasaa mahalaa 1 panchapade₆ |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ ਪੰਚਪਦੇ।
English
Aasaa, First Mehl, Panch-Padhay:
ਦੁਧ ਬਿਨੁ ਧੇਨੁ. ਪੰਖ ਬਿਨੁ ਪੰਖੀ; ਜਲ ਬਿਨੁ. ਉਤਭੁਜ ਕਾਮਿ ਨਾਹੀ ॥
dudh bin dhen. pankh bin pankhee; jal bin. utabhuj kaam naahee |
Punjabi
ਦੁਧ ਤੋਂ ਬਿਨਾਂ ਗਾਂ, ਪਰਾਂ ਤੋਂ ਬਗੈਰ ਪਰਿੰਦਾ ਅਤੇ ਪਾਣੀ ਤੋਂ ਬਗੈਰ ਬਨਾਸਪਤੀ ਕਿਸੇ ਕੰਮ ਨਹੀਂ।
English
A cow without milk; a bird without wings; a garden without water - totally useless!
ਕਿਆ ਸੁਲਤਾਨੁ. ਸਲਾਮ ਵਿਹੂਣਾ; ਅੰਧੀ ਕੋਠੀ. ਤੇਰਾ ਨਾਮੁ ਨਾਹੀ ॥੧॥
kiaa sulataan. salaam vihoonaa; andhee kotthee. teraa naam naahee |1|
Punjabi
ਪਰਣਾਮ ਦੇ ਬਾਝੋਂ ਪਾਤਸ਼ਾਹ ਕੀ ਹੈ? ਏਸੇ ਤਰ੍ਹਾਂ ਤੇਰੇ ਨਾਮ ਦੇ ਬਾਝੋਂ ਆਤਮਾ ਦੀ ਕੋਠੜੀ ਅਨ੍ਹੇਰ ਘੁੱਪ ਹੈ।
English
What is an emperor, without respect? The chamber of the soul is so dark, without the Name of the Lord. ||1||
ਕੀ ਵਿਸਰਹਿ; ਦੁਖੁ ਬਹੁਤਾ ਲਾਗੈ ॥
kee visareh; dukh bahutaa laagai |
Punjabi
ਮੈਂ ਤੈਨੂੰ ਕਿਉਂ ਭੁਲਾਵਾਂ, ਜਿਸ ਦੇ ਬਾਝੋਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ?
English
How could I ever forget You? It would be so painful!
ਦੁਖੁ ਲਾਗੈ; ਤੂੰ ਵਿਸਰੁ ਨਾਹੀ ॥੧॥ ਰਹਾਉ ॥
dukh laagai; toon visar naahee |1| rahaau |
Punjabi
ਮੇਰੇ ਸੁਆਮੀ, ਮੈਨੂੰ ਨਾਂ ਵਿਸਾਰ, ਕਿਉਂ ਜੋ ਮੈਨੂੰ ਕਸ਼ਟ ਹੁੰਦਾ ਹੈ। ਠਹਿਰਾਉ।
English
I would suffer such pain - no, I shall not forget You! ||1||Pause||
ਅਖੀ ਅੰਧੁ. ਜੀਭ ਰਸੁ ਨਾਹੀ; ਕੰਨੀ. ਪਵਣੁ ਨ ਵਾਜੈ ॥
akhee andh. jeebh ras naahee; kanee. pavan na vaajai |
Punjabi
ਆਦਮੀ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ, ਜੀਭ ਦਾ ਸੁਆਦ ਮਾਰਿਆ ਜਾਂਦਾ ਹੈ ਅਤੇ ਉਸ ਦੇ ਕੰਨ ਅਵਾਜ਼ ਨਹੀਂ ਸੁਣਦੇ।
English
The eyes grow blind, the tongue does not taste, and the ears do not hear any sound.
ਚਰਣੀ ਚਲੈ. ਪਜੂਤਾ ਆਗੈ; ਵਿਣੁ ਸੇਵਾ. ਫਲ ਲਾਗੇ ॥੨॥
charanee chalai. pajootaa aagai; vin sevaa. fal laage |2|
Punjabi
ਕਿਸੇ ਦੇ ਅੱਗੋਂ ਆਸਰਾ ਦਿੱਤਿਆਂ ਹੋਇਆਂ ਹੀ, ਉਹ ਪੈਰਾਂ ਨਾਲ ਤੁਰਦਾ ਹੈ। ਬਗੈਰ ਟਹਿਲ ਸੇਵਾ ਦੇ ਐਹੋ ਜੇਹੇ ਮੇਵੇ ਜੀਵਨ ਨੂੰ ਲਗਦੇ ਹਨ।
English
He walks on his feet only when supported by someone else; without serving the Lord, such are the fruits of life. ||2||
ਅਖਰ ਬਿਰਖ ਬਾਗ, ਭੁਇ ਚੋਖੀ; ਸਿੰਚਿਤ ਭਾਉ ਕਰੇਹੀ ॥
akhar birakh baag, bhue chokhee; sinchit bhaau karehee |
Punjabi
ਆਪਣੇ ਦਿਲ ਦੀ ਬਗੀਚੀ ਦੇ ਖੁੱਲ੍ਹੇ ਖੇਤ ਅੰਦਰ ਗੁਰਾਂ ਦੇ ਉਪਦੇਸ਼ ਦਾ ਪੌਦਾ ਪੈਦਾ ਕਰ, ਅਤੇ ਇਸ ਨੂੰ ਪ੍ਰਭੂ ਦੀ ਪ੍ਰੀਤ ਨਾਲ ਸਿੰਝ।
English
The Word is the tree; the garden of the heart is the farm; tend it, and irrigate it with the Lord's Love.
ਸਭਨਾ ਫਲੁ ਲਾਗੈ ਨਾਮੁ ਏਕੋ; ਬਿਨੁ ਕਰਮਾ. ਕੈਸੇ ਲੇਹੀ ॥੩॥
sabhanaa fal laagai naam eko; bin karamaa. kaise lehee |3|
Punjabi
ਸਾਰਿਆਂ ਪੌਦਿਆਂ ਨੂੰ ਇਕ ਹਰੀ ਦੇ ਨਾਮ ਦਾ ਮੇਵਾ ਲੱਗਿਆ ਹੈ। ਉਸ ਦੀ ਮਿਹਰ ਬਿਨਾਂ ਬੰਦਾ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
English
All these trees bear the fruit of the Name of the One Lord; but without the karma of good actions, how can anyone obtain it? ||3||
ਜੇਤੇ ਜੀਅ. ਤੇਤੇ ਸਭਿ ਤੇਰੇ; ਵਿਣੁ ਸੇਵਾ. ਫਲੁ ਕਿਸੈ ਨਾਹੀ ॥
jete jeea. tete sabh tere; vin sevaa. fal kisai naahee |
Punjabi
ਜਿੰਨੇ ਪ੍ਰਾਨ ਧਾਰੀ ਹਨ, ਉੱਨੇ ਹੀ ਤੈਡੇਂ ਹਨ। ਘਾਲ ਸੇਵਾ ਦੇ ਬਾਝੋਂ ਕਿਸੇ ਨੂੰ ਭੀ ਫਲ ਪਰਾਪਤ ਨਹੀਂ ਹੁੰਦਾ।
English
As many living beings are there are, they are all Yours. Without selfless service, no one obtains any reward.
ਦੁਖੁ ਸੁਖੁ ਭਾਣਾ ਤੇਰਾ ਹੋਵੈ; ਵਿਣੁ ਨਾਵੈ. ਜੀਉ ਰਹੈ ਨਾਹੀ ॥੪॥
dukh sukh bhaanaa teraa hovai; vin naavai. jeeo rahai naahee |4|
Punjabi
ਗ਼ਮੀ ਤੇ ਖੁਸ਼ੀ ਤੇਰੀ ਰਜਾ ਅੰਦਰ ਹੈ। ਨਾਮ ਦੇ ਬਾਝੋਂ ਜੀਵਨ ਨਹੀਂ ਰਹਿੰਦਾ।
English
Pain and pleasure come by Your Will; without the Name, the soul does not even exist. ||4||
ਮਤਿ ਵਿਚਿ ਮਰਣੁ. ਜੀਵਣੁ ਹੋਰੁ ਕੈਸਾ; ਜਾ ਜੀਵਾ ਤਾਂ ਜੁਗਤਿ ਨਾਹੀ ॥
mat vich maran. jeevan hor kaisaa; jaa jeevaa taan jugat naahee |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਮਰਨਾ ਹੀ ਸੱਚੀ ਜ਼ਿੰਦਗੀ ਹੈ। ਦੂਜੀ ਤਰ੍ਹਾਂ ਕਿਸ ਤਰ੍ਹਾਂ ਜੀਵਨ ਹੋ ਸਕਦਾ ਹੈ? ਜੇਕਰ ਮੈਂ ਹੋਰਸ ਤਰ੍ਹਾਂ ਜੀਉਂਦਾ ਹਾਂ, ਤਦ ਉਹ ਦਰੁਸਤ ਤਰੀਕਾ ਨਹੀਂ।
English
To die in the Teachings is to live. Otherwise, what is life? That is not the way.