Ang 355
ਕਹੈ ਨਾਨਕੁ. ਜੀਵਾਲੇ ਜੀਆ; ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥
kahai naanak. jeevaale jeea; jeh bhaavai teh raakh tuhee |5|19|
Punjabi
ਗੁਰੂ ਜੀ ਆਖਦੇ ਹਨ, ਪ੍ਰਭੂ ਪ੍ਰਾਣਧਾਰੀਆਂ ਨੂੰ ਜੀਵਨ ਬਖ਼ਸ਼ਦਾ ਹੈ। ਹੇ ਪ੍ਰਭੂ, ਮੈਨੂੰ ਉਥੇ ਰੱਖ, ਜਿਥੇ ਤੈਨੂੰ ਚੰਗਾ ਲੱਗਦਾ ਹੈ।
English
Says Nanak, He grants life to the living beings; O Lord, please keep me according to Your Will. ||5||19||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਕਾਇਆ ਬ੍ਰਹਮਾ; ਮਨੁ ਹੈ ਧੋਤੀ ॥
kaaeaa brahamaa; man hai dhotee |
Punjabi
ਮੈਂ ਆਪਣੇ ਤਨ ਨੂੰ ਬ੍ਰਹਮਨ, ਦਿਲ ਨੂੰ ਧੋਤੀ, ਗਿਆਨ ਨੂੰ ਜਨੇਊ,
English
Let the body be the Brahmin, and let the mind be the loin-cloth;
ਗਿਆਨੁ ਜਨੇਊ; ਧਿਆਨੁ ਕੁਸਪਾਤੀ ॥
giaan janeaoo; dhiaan kusapaatee |
Punjabi
ਅਤੇ ਪ੍ਰਭੂ-ਧਿਆਨ (ਸਿਮਰਨ) ਨੂੰ ਦੱਭ ਦੇ ਪੱਤੇ ਬਣਾਉਂਦਾ ਹਾਂ।
English
let spiritual wisdom be the sacred thread, and meditation the ceremonial ring.
ਹਰਿ ਨਾਮਾ ਜਸੁ; ਜਾਚਉ ਨਾਉ ॥
har naamaa jas; jaachau naau |
Punjabi
ਤੀਰਥਾਂ ਉਤੇ ਇਸ਼ਨਾਨ ਦੀ ਥਾਂ ਮੈਂ ਵਾਹਿਗੁਰੂ ਦਾ ਨਾਮ ਅਤੇ ਸਿਫ਼ਤ ਸ਼ਲਾਘਾ ਮੰਗਦਾ ਹਾਂ।
English
I seek the Name of the Lord and His Praise as my cleansing bath.
ਗੁਰ ਪਰਸਾਦੀ; ਬ੍ਰਹਮਿ ਸਮਾਉ ॥੧॥
gur parasaadee; braham samaau |1|
Punjabi
ਗੁਰਾਂ ਦੀ ਰਹਿਮਤ ਸਦਕਾ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।
English
By Guru's Grace, I am absorbed into God. ||1||
ਪਾਂਡੇ; ਐਸਾ ਬ੍ਰਹਮ ਬੀਚਾਰੁ ॥
paandde; aisaa braham beechaar |
Punjabi
ਹੇ ਪੰਡਿਤ! ਐਸ ਤਰ੍ਹਾਂ ਪ੍ਰਭੂ ਦਾ ਸਿਮਰਨ ਕਰ,
English
O Pandit, O religious scholar, contemplate God in such a way
ਨਾਮੇ ਸੁਚਿ. ਨਾਮੋ ਪੜਉ; ਨਾਮੇ ਚਜੁ ਆਚਾਰੁ ॥੧॥ ਰਹਾਉ ॥
naame such. naamo prrau; naame chaj aachaar |1| rahaau |
Punjabi
ਕਿ ਉਸ ਦਾ ਨਾਮ ਤੇਰੀ ਪਵਿੱਤ੍ਰਤਾ, ਉਸ ਦਾ ਨਾਮ ਤੇਰੀ ਪੜ੍ਹਾਈ, ਉਸ ਦਾ ਨਾਮ ਤੇਰੀ ਸਿਆਣਪ ਅਤੇ ਜੀਵਨ-ਰਹੁ-ਰੀਤੀ ਹੋਵੇ। ਠਹਿਰਾਉ।
English
that His Name may sanctify you, that His Name may be your study, and His Name your wisdom and way of life. ||1||Pause||
ਬਾਹਰਿ ਜਨੇਊ; ਜਿਚਰੁ ਜੋਤਿ ਹੈ ਨਾਲਿ ॥
baahar janeaoo; jichar jot hai naal |
Punjabi
ਬਾਹਰਲਾ ਜੰਞੂ ਤਦ ਤਾਂਈ ਰਹਿੰਦਾ ਹੈ, ਜਦ ਤੋੜੀਂ ਈਸ਼ਵਰੀ ਪ੍ਰਕਾਸ਼ ਤੇਰੇ ਅੰਦਰ ਹੈ।
English
The outer sacred thread is worthwhile only as long as the Divine Light is within.
ਧੋਤੀ ਟਿਕਾ; ਨਾਮੁ ਸਮਾਲਿ ॥
dhotee ttikaa; naam samaal |
Punjabi
ਨਾਮ ਦੇ ਸਿਮਰਨ ਨੂੰ ਆਪਣੇ ਤੇੜ ਦੀ ਚਾਦਰ ਅਤੇ ਤਿਲਕ ਬਣਾ।
English
So make the remembrance of the Naam, the Name of the Lord, your loin-cloth and the ceremonial mark on your forehead.
ਐਥੈ ਓਥੈ; ਨਿਬਹੀ ਨਾਲਿ ॥
aithai othai; nibahee naal |
Punjabi
ਕੇਵਲ ਨਾਮ ਹੀ ਏਥੇ ਅਤੇ ਓਥੇ ਤੇਰਾ ਪੱਖ ਪੂਰੇਗਾ।
English
Here and hereafter, the Name alone shall stand by you.
ਵਿਣੁ ਨਾਵੈ; ਹੋਰਿ ਕਰਮ. ਨ ਭਾਲਿ ॥੨॥
vin naavai; hor karam. na bhaal |2|
Punjabi
ਨਾਮ ਦੇ ਬਗੈਰ, ਹੋਰਸ ਅਮਲਾਂ ਦੀ ਖੋਜ ਭਾਲ ਨਾਂ ਕਰ।
English
Do not seek any other actions, except the Name. ||2||
ਪੂਜਾ ਪ੍ਰੇਮ; ਮਾਇਆ ਪਰਜਾਲਿ ॥
poojaa prem; maaeaa parajaal |
Punjabi
ਪ੍ਰਭੂ ਦੇ ਪਿਆਰ ਨਾਲ ਉਪਾਸ਼ਨਾ ਕਰ ਤੇ ਧਨ ਦੌਲਤ ਦੀ ਖ਼ਾਹਿਸ਼ ਨੂੰ ਸਾੜ ਸੁੱਟ।
English
Worship the Lord in loving adoration, and burn your desire for Maya.
ਏਕੋ ਵੇਖਹੁ; ਅਵਰੁ ਨ ਭਾਲਿ ॥
eko vekhahu; avar na bhaal |
Punjabi
ਕੇਵਲ ਇੱਕ ਵਾਹਿਗੁਰੂ ਨੂੰ ਦੇਖ, ਤੇ ਹੋਰ ਕਿਸੇ ਦੀ ਤਲਾਸ਼ ਨਾਂ ਕਰ।
English
Behold only the One Lord, and do not seek out any other.
ਚੀਨੑੈ ਤਤੁ; ਗਗਨ ਦਸ ਦੁਆਰ ॥
cheenai tat; gagan das duaar |
Punjabi
ਦਸਵੇਂ ਦਰਵਾਜ਼ੇ ਦੇ ਆਕਾਸ਼ ਤੇ ਤੂੰ ਅਸਲੀਅਤ ਨੂੰ ਵੇਖ,
English
Become aware of reality, in the Sky of the Tenth Gate;
ਹਰਿ ਮੁਖਿ ਪਾਠ ਪੜੈ; ਬੀਚਾਰ ॥੩॥
har mukh paatth parrai; beechaar |3|
Punjabi
ਅਤੇ ਤੂੰ ਆਪਣੇ ਮੂੰਹ ਨਾਲ ਹਰੀ ਦੀ ਵਾਰਤਾ ਵਾਚ ਅਤੇ ਇਸ ਦੀ ਸੋਚ ਵੀਚਾਰ ਕਰ।
English
read aloud the Lord's Word, and contemplate it. ||3||
ਭੋਜਨੁ ਭਾਉ; ਭਰਮੁ ਭਉ ਭਾਗੈ ॥
bhojan bhaau; bharam bhau bhaagai |
Punjabi
ਪ੍ਰਭੂ ਦੀ ਪ੍ਰੀਤ ਦੀ ਖੁਰਾਕ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ।
English
With the diet of His Love, doubt and fear depart.
ਪਾਹਰੂਅਰਾ ਛਬਿ; ਚੋਰੁ ਨ ਲਾਗੈ ॥
paaharooaraa chhab; chor na laagai |
Punjabi
ਜੇਕਰ ਰੋਹਬ ਦਾਬ ਵਾਲਾ ਸੰਤਰੀ ਪਹਿਰੇ ਤੇ ਹੋਵੇ ਤਾਂ ਚੋਰ ਰਾਤ ਨੂੰ ਸੰਨ੍ਹ ਨਹੀਂ ਲਾਉਂਦਾ।
English
With the Lord as your night watchman, no thief will dare to break in.
ਤਿਲਕੁ ਲਿਲਾਟਿ; ਜਾਣੈ ਪ੍ਰਭੁ ਏਕੁ ॥
tilak lilaatt; jaanai prabh ek |
Punjabi
ਇਕ ਸੁਆਮੀ ਦੀ ਗਿਆਤ ਹੀ ਮੱਥੇ ਉਪਰ ਦਾ ਟਿੱਕਾ ਹੈ।
English
Let the knowledge of the One God be the ceremonial mark on your forehead.
ਬੂਝੈ ਬ੍ਰਹਮੁ; ਅੰਤਰਿ ਬਿਬੇਕੁ ॥੪॥
boojhai braham; antar bibek |4|
Punjabi
ਇਹ ਅਨੁਭਵਕਤਾ ਹੀ ਕਿ ਪ੍ਰਭੂ ਤੇਰੇ ਅੰਦਰ ਹੈ, ਤੇਰੀ ਪ੍ਰਬੀਨ ਵੀਚਾਰ ਹੈ।
English
Let the realization that God is within you be your discrimination. ||4||
ਆਚਾਰੀ; ਨਹੀ ਜੀਤਿਆ ਜਾਇ ॥
aachaaree; nahee jeetiaa jaae |
Punjabi
ਕਰਮ ਕਾਂਡਾਂ ਰਾਹੀਂ ਵਾਹਿਗੁਰੁ ਜਿੱਤਿਆਂ ਨਹੀਂ ਜਾ ਸਕਦਾ,
English
Through ritual actions, God cannot be won over;
ਪਾਠ ਪੜੈ; ਨਹੀ ਕੀਮਤਿ ਪਾਇ ॥
paatth parrai; nahee keemat paae |
Punjabi
ਨਾਂ ਹੀ ਧਾਰਮਕ ਗ੍ਰੰਥਾਂ ਦੇ ਵਾਚਣ ਰਾਹੀਂ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ।
English
by reciting sacred scriptures, His value cannot be estimated.
ਅਸਟ ਦਸੀ ਚਹੁ; ਭੇਦੁ. ਨ ਪਾਇਆ ॥
asatt dasee chahu; bhed. na paaeaa |
Punjabi
ਅਠਾਹਰਾਂ ਪੁਰਾਣ ਅਤੇ ਚਾਰ ਵੇਦ ਉਸਦੇ ਭੇਤ ਨੂੰ ਨਹੀਂ ਜਾਣਦੇ।
English
The eighteen Puraanas and the four Vedas do not know His mystery.
ਨਾਨਕ ਸਤਿਗੁਰਿ; ਬ੍ਰਹਮੁ ਦਿਖਾਇਆ ॥੫॥੨੦॥
naanak satigur; braham dikhaaeaa |5|20|
Punjabi
ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ।
English
O Nanak, the True Guru has shown me the Lord God. ||5||20||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਸੇਵਕੁ ਦਾਸੁ; ਭਗਤੁ ਜਨੁ ਸੋਈ ॥
sevak daas; bhagat jan soee |
Punjabi
ਜੋ ਗੁਰੂ-ਸਮਰਪਨ ਸਿੱਖ ਸਾਹਿਬ ਦਾ ਟਹਿਲੂਆ ਬਣ ਜਾਂਦਾ ਹੈ,
English
He alone is the selfless servant, slave and humble devotee,
ਠਾਕੁਰ ਕਾ ਦਾਸੁ; ਗੁਰਮੁਖਿ ਹੋਈ ॥
tthaakur kaa daas; guramukh hoee |
Punjabi
ਕੇਵਲ ਓਹੀ ਨੌਕਰ, ਗੋਲਾ ਅਤੇ ਭਗਤ ਹੈ।
English
who as Gurmukh, becomes the slave of his Lord and Master.
ਜਿਨਿ ਸਿਰਿ ਸਾਜੀ; ਤਿਨਿ ਫੁਨਿ ਗੋਈ ॥
jin sir saajee; tin fun goee |
Punjabi
ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਹੀ ਓੜਕ ਨੂੰ ਇਸ ਨੂੰ ਲੈ ਕਰ ਦੇਵੇਗਾ।
English
He, who created the Universe, shall ultimately destroy it.
ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥੧॥
tis bin doojaa; avar na koee |1|
Punjabi
ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
English
Without Him, there is no other at all. ||1||
ਸਾਚੁ ਨਾਮੁ; ਗੁਰ ਸਬਦਿ ਵੀਚਾਰਿ ॥
saach naam; gur sabad veechaar |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ,
English
Through the Word of the Guru's Shabad, the Gurmukh reflects upon the True Name;
ਗੁਰਮੁਖਿ ਸਾਚੇ; ਸਾਚੈ ਦਰਬਾਰਿ ॥੧॥ ਰਹਾਉ ॥
guramukh saache; saachai darabaar |1| rahaau |
Punjabi
ਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ।
English
In the True Court, he is found to be true. ||1||Pause||
ਸਚਾ ਅਰਜੁ; ਸਚੀ ਅਰਦਾਸਿ ॥
sachaa araj; sachee aradaas |
Punjabi
ਸੱਚੀ ਬੇਨਤੀ ਅਤੇ ਦਿਲੀ ਪ੍ਰਾਰਥਨਾ ਨੂੰ,
English
The true supplication, the true prayer
ਮਹਲੀ ਖਸਮੁ ਸੁਣੇ; ਸਾਬਾਸਿ ॥
mahalee khasam sune; saabaas |
Punjabi
ਆਪਣੇ ਮੰਦਰ ਅੰਦਰ ਕੰਤ ਸਰਵਣ ਕਰਦਾ ਅਤੇ ਸਲਾਹੁੰਦਾ ਹੈ।
English
- within the Mansion of His Sublime Presence, the True Lord Master hears and applauds these.
ਸਚੈ ਤਖਤਿ; ਬੁਲਾਵੈ ਸੋਇ ॥
sachai takhat; bulaavai soe |
Punjabi
ਉਹ ਸੁਆਮੀ ਸਚਿਆਰਾਂ ਨੂੰ ਆਪਣੇ ਰਾਜ ਸਿੰਘਾਸਣ ਉਤੇ ਸੱਦ ਘਲਦਾ ਹੈ,
English
He summons the truthful to His Heavenly Throne
ਦੇ ਵਡਿਆਈ; ਕਰੇ ਸੁ ਹੋਇ ॥੨॥
de vaddiaaee; kare su hoe |2|
Punjabi
ਅਤੇ ਉਨ੍ਹਾਂ ਨੂੰ ਇੱਜ਼ਤ ਬਖਸ਼ਦਾ ਹੈ। ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
English
and bestows glorious greatness upon them; that which He wills, comes to pass. ||2||
ਤੇਰਾ ਤਾਣੁ; ਤੂਹੈ ਦੀਬਾਣੁ ॥
teraa taan; toohai deebaan |
Punjabi
ਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ।
English
The Power is Yours; You are my only Support.
ਗੁਰ ਕਾ ਸਬਦੁ; ਸਚੁ ਨੀਸਾਣੁ ॥
gur kaa sabad; sach neesaan |
Punjabi
ਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ।
English
The Word of the Guru's Shabad is my true password.
ਮੰਨੇ ਹੁਕਮੁ; ਸੁ ਪਰਗਟੁ ਜਾਇ ॥
mane hukam; su paragatt jaae |
Punjabi
ਜੋ ਸੁਆਮੀ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਜ਼ਾਹਿਰਾ ਹੀ ਉਸ ਕੋਲ ਚਲਿਆ ਜਾਂਦਾ ਹੈ।
English
One who obeys the Hukam of the Lord's Command, goes to Him openly.
ਸਚੁ ਨੀਸਾਣੈ; ਠਾਕ ਨ ਪਾਇ ॥੩॥
sach neesaanai; tthaak na paae |3|
Punjabi
ਸੱਚ ਦੇ ਚਿੰਨ੍ਹ ਕਰਕੇ ਉਸ ਨੂੰ ਰੁਕਾਵਟ ਨਹੀਂ ਪੈਦੀ।
English
With the password of truth, his way is not blocked. ||3||
ਪੰਡਿਤ ਪੜਹਿ; ਵਖਾਣਹਿ ਵੇਦੁ ॥
panddit parreh; vakhaaneh ved |
Punjabi
ਬ੍ਰਹਿਮਣ ਵੇਦਾਂ ਨੂੰ ਵਾਚਦਾ ਤੇ ਉਨ੍ਹਾਂ ਦੀ ਵਿਆਖਿਆ ਕਰਦਾ ਹੈ।
English
The Pandit reads and expounds on the Vedas,
ਅੰਤਰਿ ਵਸਤੁ; ਨ ਜਾਣਹਿ ਭੇਦੁ ॥
antar vasat; na jaaneh bhed |
Punjabi
ਉਹ ਆਪਣੇ ਅੰਦਰ ਦੇ ਵੱਖਰ ਦੇ ਭੇਤ ਨੂੰ ਨਹੀਂ ਸਮਝਦਾ।
English
but he does not know the secret of the thing within himself.
ਗੁਰ ਬਿਨੁ; ਸੋਝੀ ਬੂਝ. ਨ ਹੋਇ ॥
gur bin; sojhee boojh. na hoe |
Punjabi
ਗੁਰਾਂ ਦੇ ਬਗੈਰ ਇਹ ਸਮਝ ਅਤੇ ਗਿਆਤ ਪ੍ਰਾਪਤ ਨਹੀਂ ਹੁੰਦੀ,
English
Without the Guru, understanding and realization are not obtained;
ਸਾਚਾ ਰਵਿ ਰਹਿਆ; ਪ੍ਰਭੁ ਸੋਇ ॥੪॥
saachaa rav rahiaa; prabh soe |4|
Punjabi
ਕਿ ਉਹ ਸੱਚਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
English
but still God is True, pervading everywhere. ||4||
ਕਿਆ ਹਉ ਆਖਾ; ਆਖਿ ਵਖਾਣੀ ॥
kiaa hau aakhaa; aakh vakhaanee |
Punjabi
ਮੈਂ ਕੀ ਕਹਾਂ, ਅਤੇ ਉਚਾਰਨ ਤੇ ਬਿਆਨ ਕਰਾਂ?
English
What should I say, or speak or describe?
ਤੂੰ ਆਪੇ ਜਾਣਹਿ; ਸਰਬ ਵਿਡਾਣੀ ॥
toon aape jaaneh; sarab viddaanee |
Punjabi
ਤੂੰ ਹੇ ਪੂਰਨ ਅਸਚਰਜ ਰੂਪ! ਖੁਦ ਹੀ ਸਾਰਾ ਕੁਛ ਸਮਝਦਾ ਹੈਂ।
English
Only You Yourself know, O Lord of total wonder.
ਨਾਨਕ ਏਕੋ; ਦਰੁ ਦੀਬਾਣੁ ॥
naanak eko; dar deebaan |
Punjabi
ਨਾਨਕ ਦਾ ਆਸਰਾ ਕੇਵਲ ਇੱਕ ਦਰਵਾਜ਼ਾ ਹੀ ਹੈ,
English
Nanak takes the Support of the Door of the One God.
ਗੁਰਮੁਖਿ ਸਾਚੁ; ਤਹਾ ਗੁਦਰਾਣੁ ॥੫॥੨੧॥
guramukh saach; tahaa gudaraan |5|21|
Punjabi
ਉਥੇ ਸੱਚੇ ਦੁਆਰੇ ਅੰਦਰ ਹੀ ਪਵਿੱਤ੍ਰ ਪੁਰਸ਼ਾਂ ਦੀ ਗੁਜ਼ਰਾਨ ਹੈ।
English
There, at the True Door, the Gurmukhs sustain themselves. ||5||21||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਕਾਚੀ ਗਾਗਰਿ ਦੇਹ ਦੁਹੇਲੀ; ਉਪਜੈ ਬਿਨਸੈ ਦੁਖੁ ਪਾਈ ॥
kaachee gaagar deh duhelee; upajai binasai dukh paaee |
Punjabi
ਸਰੀਰ ਦਾ ਕੱਚਾ ਘੜਾ ਦੁਖੀ ਹੈ। ਜੰਮਣ ਤੇ ਮਰਨ ਵਿੱਚ ਇਹ ਕਸ਼ਟ ਉਠਾਉਂਦਾ ਹੈ।
English
The clay pitcher of the body is miserable; it suffers in pain through birth and death.
ਇਹੁ ਜਗੁ ਸਾਗਰੁ ਦੁਤਰੁ. ਕਿਉ ਤਰੀਐ; ਬਿਨੁ ਹਰਿ ਗੁਰ. ਪਾਰਿ ਨ ਪਾਈ ॥੧॥
eihu jag saagar dutar. kiau tareeai; bin har gur. paar na paaee |1|
Punjabi
ਇਹ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰੱਬ ਰੂਪ ਗੁਰਾਂ ਦੇ ਬਗੈਰ ਇਹ ਤਰਿਆ ਨਹੀਂ ਜਾ ਸਕਦਾ।
English
How can this terrifying world-ocean be crossed over? Without the Lord - Guru, it cannot be crossed. ||1||
ਤੁਝ ਬਿਨੁ. ਅਵਰੁ ਨ ਕੋਈ ਮੇਰੇ ਪਿਆਰੇ; ਤੁਝ ਬਿਨੁ. ਅਵਰੁ ਨ ਕੋਇ ਹਰੇ ॥
tujh bin. avar na koee mere piaare; tujh bin. avar na koe hare |
Punjabi
ਤੇਰੇ ਬਾਝੋਂ ਹੋਰ ਕੋਈ ਨਹੀਂ ਮੈਡੇ ਪ੍ਰੀਤਮਾ ਵਾਹਿਗੁਰੂ। ਤੈਡੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
English
Without You, there is no other at all, O my Beloved; without you, there is no other at all.
ਸਰਬੀ ਰੰਗੀ ਰੂਪੀ ਤੂੰਹੈ; ਤਿਸੁ ਬਖਸੇ. ਜਿਸੁ ਨਦਰਿ ਕਰੇ ॥੧॥ ਰਹਾਉ ॥
sarabee rangee roopee toonhai; tis bakhase. jis nadar kare |1| rahaau |
Punjabi
ਸਾਰੀਆਂ ਰੰਗਤਾਂ ਅਤੇ ਸ਼ਕਲਾਂ ਅੰਦਰ ਤੂੰ ਹੀ ਹੈ। ਉਹ ਉਸ ਨੂੰ ਮਾਫ ਕਰ ਦਿੰਦਾ ਹੈ ਜਿਸ ਉੱਤੇ ਉਹ ਰਹਿਮ ਦੀ ਨਿਗ੍ਹਾ ਕਰਦਾ ਹੈ। ਠਹਿਰਾਉ।
English
You are in all colors and forms; he alone is forgiven, upon whom You bestow Your Glance of Grace. ||1||Pause||
ਸਾਸੁ ਬੁਰੀ. ਘਰਿ ਵਾਸੁ, ਨ ਦੇਵੈ; ਪਿਰ ਸਿਉ ਮਿਲਣ. ਨ ਦੇਇ, ਬੁਰੀ ॥
saas buree. ghar vaas, na devai; pir siau milan. na dee, buree |
Punjabi
ਮੇਰੀ ਸੱਸ ਮੰਦੀ ਹੈ। ਉਹ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੰਦੀ। ਭੈੜੀ ਸੱਸ ਮੈਨੂੰ ਆਪਣੇ ਕੰਤ ਨੂੰ ਮਿਲਣ ਨਹੀਂ ਦਿੰਦੀ।
English
Maya, my mother-in-law, is evil; she does not let me live in my own home. The vicious one does not let me meet with my Husband Lord.
ਸਖੀ ਸਾਜਨੀ ਕੇ. ਹਉ ਚਰਨ ਸਰੇਵਉ; ਹਰਿ ਗੁਰ ਕਿਰਪਾ ਤੇ. ਨਦਰਿ ਧਰੀ ॥੨॥
sakhee saajanee ke. hau charan sarevau; har gur kirapaa te. nadar dharee |2|
Punjabi
ਸਾਥਣਾਂ ਤੇ ਸਹੇਲੀਆਂ ਦੇ ਪੈਰਾਂ ਦੀ ਮੈਂ ਸੇਵਾ ਕਰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹਰੀ ਨੇ ਮੇਰੇ ਵੱਲ ਮਿਹਰ ਨਾਲ ਤੱਕਿਆ ਹੈ।
English
I serve at the feet of my companions and friends; the Lord has showered me with His Mercy, through Guru's Grace. ||2||