Ekam
Guru Granth Sahib

Ang 358

Ang 358 · Line 1

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 358 · Line 2

ਆਸਾ ਘਰੁ ੩ ਮਹਲਾ ੧ ॥

aasaa ghar 3 mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Third House, First Mehl:

Dr. Sant Singh Khalsa (Shabad OS, CC BY-SA)
Ang 358 · Line 3

ਲਖ ਲਸਕਰ. ਲਖ ਵਾਜੇ ਨੇਜੇ; ਲਖ ਉਠਿ ਕਰਹਿ ਸਲਾਮੁ ॥

lakh lasakar. lakh vaaje neje; lakh utth kareh salaam |

Punjabi

ਤੇਰੇ ਕੋਲ ਲੱਖਾਂ ਹੀ ਫ਼ੌਜਾਂ ਹੋਣ ਅਤੇ ਲੱਖਾਂ ਹੀ ਬੈਡਂ ਬਾਜੇ ਤੇ ਭਾਲੇ, ਅਤੇ ਲੱਖਾਂ ਹੀ ਬੰਦੇ ਤੈਨੂੰ ਬੰਦਨਾ ਕਰਨ ਲਈ ਖੜੇ ਹੋ ਜਾਂਦੇ ਹੋਣ।

Bhai Manmohan Singh (Shabad OS, CC BY-SA)

English

You may have thousands of armies, thousands of marching bands and lances, and thousands of men to rise and salute you.

Dr. Sant Singh Khalsa (Shabad OS, CC BY-SA)
Ang 358 · Line 4

ਲਖਾ ਉਪਰਿ. ਫੁਰਮਾਇਸਿ ਤੇਰੀ; ਲਖ ਉਠਿ. ਰਾਖਹਿ ਮਾਨੁ ॥

lakhaa upar. furamaaeis teree; lakh utth. raakheh maan |

Punjabi

ਤੇਰਾ ਰਾਜ ਲੱਖਾਂ ਹੀ ਮੀਲਾਂ ਤੱਕ ਫੈਲਿਆਂ ਹੋਇਆ ਹੋਵੇ ਅਤੇ ਲੱਖਾਂ ਹੀ ਇਨਸਾਨ ਖੜੇ ਹੋ ਤੇਰੀ ਇੱਜ਼ਤ ਕਰਦੇ ਹੋਣ।

Bhai Manmohan Singh (Shabad OS, CC BY-SA)

English

Your rule may extend over thousands of miles, and thousands of men may rise to honor you.

Dr. Sant Singh Khalsa (Shabad OS, CC BY-SA)
Ang 358 · Line 5

ਜਾਂ ਪਤਿ. ਲੇਖੈ ਨਾ ਪਵੈ; ਤਾਂ ਸਭਿ ਨਿਰਾਫਲ ਕਾਮ ॥੧॥

jaan pat. lekhai naa pavai; taan sabh niraafal kaam |1|

Punjabi

ਪ੍ਰੰਤੂ, ਜੇਕਰ ਤੇਰੀ ਇੱਜ਼ਤ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਨਹੀਂ ਤਦ, ਇਹ ਸਾਰੇ ਅਡੰਬਰੁ ਨਿਸਫਲ ਹਨ।

Bhai Manmohan Singh (Shabad OS, CC BY-SA)

English

But, if your honor is of no account to the Lord, then all of your ostentatious show is useless. ||1||

Dr. Sant Singh Khalsa (Shabad OS, CC BY-SA)
Ang 358 · Line 6

ਹਰਿ ਕੇ ਨਾਮ ਬਿਨਾ; ਜਗੁ ਧੰਧਾ ॥

har ke naam binaa; jag dhandhaa |

Punjabi

ਵਾਹਿਗੁਰੂ ਦੇ ਨਾਮ ਦੇ ਬਾਝੋਂ ਸੰਸਾਰ ਇੱਕ ਨਿਰਾਪੂਰਾ ਬਖੇੜਾ (ਖੱਪ ਖਾਨਾ) ਹੀ ਹੈ।

Bhai Manmohan Singh (Shabad OS, CC BY-SA)

English

Without the Name of the Lord, the world is in turmoil.

Dr. Sant Singh Khalsa (Shabad OS, CC BY-SA)
Ang 358 · Line 7

ਜੇ ਬਹੁਤਾ ਸਮਝਾਈਐ ਭੋਲਾ; ਭੀ ਸੋ ਅੰਧੋ ਅੰਧਾ ॥੧॥ ਰਹਾਉ ॥

je bahutaa samajhaaeeai bholaa; bhee so andho andhaa |1| rahaau |

Punjabi

ਭਾਵੇਂ ਮੂਰਖ ਨੂੰ ਕਿੰਨਾਂ ਹੀ ਸਮਝਾਇਆ ਬੁਝਾਇਆ ਕਿਉਂ ਨਾਂ ਜਾਵੇ, ਉਹ ਅੰਨ੍ਹਿਆਂ ਦਾ ਅੰਨ੍ਹਾ ਹੀ ਰਹਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Even though the fool may be taught again and again, he remains the blindest of the blind. ||1||Pause||

Dr. Sant Singh Khalsa (Shabad OS, CC BY-SA)
Ang 358 · Line 8

ਲਖ ਖਟੀਅਹਿ. ਲਖ ਸੰਜੀਅਹਿ ਖਾਜਹਿ; ਲਖ ਆਵਹਿ. ਲਖ ਜਾਹਿ ॥

lakh khatteeeh. lakh sanjeeeh khaajeh; lakh aaveh. lakh jaeh |

Punjabi

ਆਦਮੀ ਲੱਖਾਂ ਰੁਪਏ ਕਮਾ ਲਵੇ, ਲੱਖਾਂ ਹੀ ਇਕੱਤ੍ਰ ਅਤੇ ਖਰਚ ਕਰ ਲਵੇ, ਅਤੇ ਲੱਖਾਂ ਹੀ ਆਉਣ ਤੇ ਲੱਖਾਂ ਹੀ ਚਲੇ ਜਾਣ,

Bhai Manmohan Singh (Shabad OS, CC BY-SA)

English

You may earn thousands, collect thousands, and spend thousands of dollars; thousands may come, and thousands may go.

Dr. Sant Singh Khalsa (Shabad OS, CC BY-SA)
Ang 358 · Line 9

ਜਾਂ ਪਤਿ. ਲੇਖੈ ਨਾ ਪਵੈ; ਤਾਂ ਜੀਅ ਕਿਥੈ ਫਿਰਿ ਪਾਹਿ ॥੨॥

jaan pat. lekhai naa pavai; taan jeea kithai fir paeh |2|

Punjabi

ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ?

Bhai Manmohan Singh (Shabad OS, CC BY-SA)

English

But, if your honor is of no account to the Lord, then where will you go to find a safe haven? ||2||

Dr. Sant Singh Khalsa (Shabad OS, CC BY-SA)
Ang 358 · Line 10

ਲਖ ਸਾਸਤ ਸਮਝਾਵਣੀ; ਲਖ ਪੰਡਿਤ ਪੜਹਿ ਪੁਰਾਣ ॥

lakh saasat samajhaavanee; lakh panddit parreh puraan |

Punjabi

ਲੱਖਾਂ ਹੀ ਸ਼ਾਸਤਰ ਪ੍ਰਾਣੀ ਨੂੰ ਪੜ੍ਹਾਏ ਜਾਣ ਅਤੇ ਲੱਖਾਂ ਹੀ ਬ੍ਰਹਿਮਣ ਉਸ ਨੂੰ ਪੁਰਾਣ ਵਾਚ ਕੇ ਸੁਣਾਉਣ।

Bhai Manmohan Singh (Shabad OS, CC BY-SA)

English

Thousands of Shaastras may be explained to the mortal, and thousands of Pandits may read the Puraanas to him;

Dr. Sant Singh Khalsa (Shabad OS, CC BY-SA)
Ang 358 · Line 11

ਜਾਂ ਪਤਿ ਲੇਖੈ ਨਾ ਪਵੈ; ਤਾਂ ਸਭੇ ਕੁਪਰਵਾਣ ॥੩॥

jaan pat lekhai naa pavai; taan sabhe kuparavaan |3|

Punjabi

ਜੇਕਰ ਉਸ ਦੀ ਇੱਜ਼ਤ ਪ੍ਰਭੂ ਦੇ ਲੇਖੇ ਪੱਤੇ ਵਿੱਚ ਨਹੀਂ ਤਦ ਇਹ ਸਾਰਾ ਕੁਛ ਕਬੂਲ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

but, if his honor is of no account to the Lord, then all of this is unacceptable. ||3||

Dr. Sant Singh Khalsa (Shabad OS, CC BY-SA)
Ang 358 · Line 12

ਸਚ ਨਾਮਿ. ਪਤਿ ਊਪਜੈ; ਕਰਮਿ ਨਾਮੁ ਕਰਤਾਰੁ ॥

sach naam. pat aoopajai; karam naam karataar |

Punjabi

ਸਤਿਨਾਮ ਮਿਹਰਬਾਨ ਸਿਰਜਣਹਾਰ ਦੇ ਨਾਮ ਤੋਂ ਇੱਜ਼ਤ ਆਬਰੂ ਪਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Honor comes from the True Name, the Name of the Merciful Creator.

Dr. Sant Singh Khalsa (Shabad OS, CC BY-SA)
Ang 358 · Line 13

ਅਹਿਨਿਸਿ ਹਿਰਦੈ ਜੇ ਵਸੈ; ਨਾਨਕ. ਨਦਰੀ ਪਾਰੁ ॥੪॥੧॥੩੧॥

ahinis hiradai je vasai; naanak. nadaree paar |4|1|31|

Punjabi

ਦਿਨ ਰਾਤ, ਜੇਕਰ ਬੰਦੇ ਦੇ ਦਿਲ ਅੰਦਰ ਨਾਮ ਟਿਕ ਜਾਵੇ ਹੇ ਨਾਨਕ! ਤਾਂ ਉਹ ਵਾਹਿਗੁਰੂ ਦੀ ਦਇਆ ਦੁਆਰਾ ਪਾਰ ਉੱਤਰ ਜਾਵੇਗਾ।

Bhai Manmohan Singh (Shabad OS, CC BY-SA)

English

If it abides in the heart, day and night, O Nanak, then the mortal shall swim across, by His Grace. ||4||1||31||

Dr. Sant Singh Khalsa (Shabad OS, CC BY-SA)
Ang 358 · Line 14

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 358 · Line 15

ਦੀਵਾ ਮੇਰਾ ਏਕੁ ਨਾਮੁ; ਦੁਖੁ ਵਿਚਿ ਪਾਇਆ ਤੇਲੁ ॥

deevaa meraa ek naam; dukh vich paaeaa tel |

Punjabi

ਕੇਵਲ ਨਾਮ ਹੀ ਮੇਰਾ ਚਿਰਾਗ ਹੈ ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ।

Bhai Manmohan Singh (Shabad OS, CC BY-SA)

English

The One Name is my lamp; I have put the oil of suffering into it.

Dr. Sant Singh Khalsa (Shabad OS, CC BY-SA)
Ang 358 · Line 16

ਉਨਿ ਚਾਨਣਿ ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥੧॥

aun chaanan ohu sokhiaa; chookaa jam siau mel |1|

Punjabi

ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ।

Bhai Manmohan Singh (Shabad OS, CC BY-SA)

English

Its flame has dried up this oil, and I have escaped my meeting with the Messenger of Death. ||1||

Dr. Sant Singh Khalsa (Shabad OS, CC BY-SA)
Ang 358 · Line 17

ਲੋਕਾ; ਮਤ ਕੋ ਫਕੜਿ ਪਾਇ ॥

lokaa; mat ko fakarr paae |

Punjabi

ਹੇ ਲੋਕੋ! ਤੁਸੀਂ ਮੇਰਾ ਮਖੌਲ ਨਾਂ ਉਡਾਉ!

Bhai Manmohan Singh (Shabad OS, CC BY-SA)

English

O people, do not make fun of me.

Dr. Sant Singh Khalsa (Shabad OS, CC BY-SA)
Ang 358 · Line 18

ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥

lakh marriaa kar ekatthe; ek ratee le bhaeh |1| rahaau |

Punjabi

ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Thousands of wooden logs, piled up together, need only a tiny flame to burn. ||1||Pause||

Dr. Sant Singh Khalsa (Shabad OS, CC BY-SA)
Ang 358 · Line 19

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥

pindd patal meree kesau kiriaa; sach naam karataar |

Punjabi

ਪ੍ਰਭੂ ਹੀ ਮੇਰੇ ਜਵਾਂ ਦੇ ਪਿੰਨ ਤੇ ਪੱਤਿਆਂ ਦੀਆਂ ਪਲੇਟਾਂ ਹੈ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਮਿਰਤਕ ਸੰਸਕਾਰ ਹਨ।

Bhai Manmohan Singh (Shabad OS, CC BY-SA)

English

The Lord is my festive dish, of rice balls on leafy plates; the True Name of the Creator Lord is my funeral ceremony.

Dr. Sant Singh Khalsa (Shabad OS, CC BY-SA)
Ang 358 · Line 20

ਐਥੈ ਓਥੈ ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥

aithai othai aagai paachhai; ehu meraa aadhaar |2|

Punjabi

ਏਥੇ ਤੇ ਉਥੇ, ਭੂਤ ਅਤੇ ਭਵਿਖਤ ਵਿੱਚ ਇਹ ਹੀ ਮੈਡਾਂ ਆਸਰਾ ਹੈ।

Bhai Manmohan Singh (Shabad OS, CC BY-SA)

English

Here and hereafter, in the past and in the future, this is my support. ||2||

Dr. Sant Singh Khalsa (Shabad OS, CC BY-SA)
Ang 358 · Line 21

ਗੰਗ ਬਨਾਰਸਿ. ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥

gang banaaras. sifat tumaaree; naavai aatam raau |

Punjabi

ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ ਅਤੇ ਮੇਰੀ ਵਿਆਪਕ ਰੂਹ ਉੰਥੇ ਇਸ਼ਨਾਨ ਕਰਦੀ ਹੈ।

Bhai Manmohan Singh (Shabad OS, CC BY-SA)

English

The Lord's Praise is my River Ganges and my city of Benares; my soul takes its sacred cleansing bath there.

Dr. Sant Singh Khalsa (Shabad OS, CC BY-SA)
Ang 358 · Line 22

ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥

sachaa naavan taan theeai; jaan ahinis laagai bhaau |3|

Punjabi

ਜੇਕਰ ਦਿਹੁ ਰੈਣ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

That becomes my true cleansing bath, if night and day, I enshrine love for You. ||3||

Dr. Sant Singh Khalsa (Shabad OS, CC BY-SA)
Ang 358 · Line 23

ਇਕ ਲੋਕੀ ਹੋਰੁ ਛਮਿਛਰੀ; ਬ੍ਰਾਹਮਣੁ ਵਟਿ ਪਿੰਡੁ ਖਾਇ ॥

eik lokee hor chhamichharee; braahaman vatt pindd khaae |

Punjabi

ਕਈ ਜਵਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਪ੍ਰੰਤੂ ਪੰਡਤ ਹੀ ਉਨ੍ਹਾਂ ਨੂੰ ਗੁਨ੍ਹ ਕੇ ਖਾ ਜਾਂਦਾ ਹੈ।

Bhai Manmohan Singh (Shabad OS, CC BY-SA)

English

The rice balls are offered to the gods and the dead ancestors, but it is the Brahmins who eat them!

Dr. Sant Singh Khalsa (Shabad OS, CC BY-SA)
Ang 358 · Line 24

ਨਾਨਕ. ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥

naanak. pindd bakhasees kaa; kabahoon nikhoottas naeh |4|2|32|

Punjabi

ਨਾਨਕ, ਪ੍ਰਭੂ ਦੀ ਦਾਤ ਰੂਪੀ ਚਾਉਲਾਂ ਦੇ ਪਿੰਨ ਕਦਾਚਿਤ ਮੁਕਦੇ ਹੀ ਨਹੀਂ।

Bhai Manmohan Singh (Shabad OS, CC BY-SA)

English

O Nanak, the rice balls of the Lord are a gift which is never exhausted. ||4||2||32||

Dr. Sant Singh Khalsa (Shabad OS, CC BY-SA)
Ang 358 · Line 25

ਆਸਾ ਘਰੁ ੪ ਮਹਲਾ ੧ ॥

aasaa ghar 4 mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth House, First Mehl:

Dr. Sant Singh Khalsa (Shabad OS, CC BY-SA)
Ang 358 · Line 26

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 358 · Line 27

ਦੇਵਤਿਆ ਦਰਸਨ ਕੈ ਤਾਈ; ਦੂਖ ਭੂਖ ਤੀਰਥ ਕੀਏ ॥

devatiaa darasan kai taaee; dookh bhookh teerath kee |

Punjabi

ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਤੇ ਭੁਖ ਸਹਾਰੀ ਅਤੇ ਧਰਮ ਅਸਥਾਨਾਂ ਦੇ ਚੱਕਰ ਕੱਟੇ।

Bhai Manmohan Singh (Shabad OS, CC BY-SA)

English

The Gods, yearning for the Blessed Vision of the Lord's Darshan, suffered through pain and hunger at the sacred shrines.

Dr. Sant Singh Khalsa (Shabad OS, CC BY-SA)
Ang 358 · Line 28

ਜੋਗੀ ਜਤੀ ਜੁਗਤਿ ਮਹਿ ਰਹਤੇ; ਕਰਿ ਕਰਿ ਭਗਵੇ ਭੇਖ ਭਏ ॥੧॥

jogee jatee jugat meh rahate; kar kar bhagave bhekh bhe |1|

Punjabi

ਯੋਗੀ ਅਤੇ ਪ੍ਰਹੇਜਗਾਰ ਨਿਯਮ-ਬੱਧ ਰਹਿੰਦੇ ਹਨ। ਹੋਰ ਗੇਰੂ ਰੰਗੇ ਬਸਤ੍ਰ ਪਹਿਨ ਕੇ ਸਾਧੂ ਹੋ ਗਏ ਹਨ।

Bhai Manmohan Singh (Shabad OS, CC BY-SA)

English

The yogis and the celibates live their disciplined lifestyle, while others wear saffron robes and become hermits. ||1||

Dr. Sant Singh Khalsa (Shabad OS, CC BY-SA)
Ang 358 · Line 29

ਤਉ ਕਾਰਣਿ ਸਾਹਿਬਾ; ਰੰਗਿ ਰਤੇ ॥

tau kaaran saahibaa; rang rate |

Punjabi

ਤੇਰੀ ਖਾਤਰ, ਹੇ ਸਾਈਂ! ਉਹ ਪਿਆਰ ਨਾਲ ਰੰਗੀਜੇ ਹਨ।

Bhai Manmohan Singh (Shabad OS, CC BY-SA)

English

For Your sake, O Lord Master, they are imbued with love.

Dr. Sant Singh Khalsa (Shabad OS, CC BY-SA)
Ang 358 · Line 30

ਤੇਰੇ ਨਾਮ ਅਨੇਕਾ. ਰੂਪ ਅਨੰਤਾ; ਕਹਣੁ ਨ ਜਾਹੀ. ਤੇਰੇ ਗੁਣ ਕੇਤੇ ॥੧॥ ਰਹਾਉ ॥

tere naam anekaa. roop anantaa; kehan na jaahee. tere gun kete |1| rahaau |

Punjabi

ਘਣੇਰੇ ਹਨ ਤੇਰੇ ਨਾਮ ਅਤੇ ਬੇਅੰਤ ਹਨ ਤੈਡੇ ਸਰੂਪ। ਕਿੰਨੀਆਂ ਹਨ ਤੇਰੀਆਂ ਸ਼੍ਰੇਸ਼ਟਤਾਈਆਂ, ਕਿਹਾ ਨਹੀਂ ਜਾ ਸਕਦਾ। ਠਹਿਰਾਉ।

Bhai Manmohan Singh (Shabad OS, CC BY-SA)

English

Your Names are so many, and Your Forms are endless. No one can tell how may Glorious Virtues You have. ||1||Pause||

Dr. Sant Singh Khalsa (Shabad OS, CC BY-SA)
Ang 358 · Line 31

ਦਰ ਘਰ ਮਹਲਾ ਹਸਤੀ ਘੋੜੇ; ਛੋਡਿ ਵਿਲਾਇਤਿ ਦੇਸ ਗਏ ॥

dar ghar mahalaa hasatee ghorre; chhodd vilaaeit des ge |

Punjabi

ਘਰ ਬਾਰ, ਮੰਦਰ, ਹਾਥੀ, ਘੋੜੇ ਅਤੇ ਆਪਣਾ ਵਤਨ ਤਿਆਗ ਕੇ, ਬੰਦੇ ਤੇਰੀ ਖੋਜ ਭਾਲ ਅੰਦਰ ਪ੍ਰਦੇਸੀ ਚਲੇ ਗਏ ਹਨ।

Bhai Manmohan Singh (Shabad OS, CC BY-SA)

English

Leaving behind hearth and home, palaces, elephants, horses and native lands, mortals have journeyed to foreign lands.

Dr. Sant Singh Khalsa (Shabad OS, CC BY-SA)
Ang 358 · Line 32

ਪੀਰ ਪੇਕਾਂਬਰ. ਸਾਲਿਕ ਸਾਦਿਕ; ਛੋਡੀ ਦੁਨੀਆ ਥਾਇ ਪਏ ॥੨॥

peer pekaanbar. saalik saadik; chhoddee duneea thaae pe |2|

Punjabi

ਧਾਰਮਕ ਆਗੂ, ਅਵਤਾਰ ਰਹਿਨੁਮਾ ਅਤੇ ਸਿਦਕ-ਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ।

Bhai Manmohan Singh (Shabad OS, CC BY-SA)

English

The spiritual leaders, prophets, seers and men of faith renounced the world, and became acceptable. ||2||

Dr. Sant Singh Khalsa (Shabad OS, CC BY-SA)
Ang 358 · Line 33

ਸਾਦ ਸਹਜ ਸੁਖ ਰਸ ਕਸ ਤਜੀਅਲੇ; ਕਾਪੜ ਛੋਡੇ ਚਮੜ ਲੀਏ ॥

saad sehaj sukh ras kas tajeeale; kaaparr chhodde chamarr lee |

Punjabi

ਸੁਆਦ, ਆਰਾਮ, ਖੁਸ਼ੀ ਅਤੇ ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ ਹਨ।

Bhai Manmohan Singh (Shabad OS, CC BY-SA)

English

Renouncing tasty delicacies, comfort, happiness and pleasures, some have abandoned their clothes and now wear skins.

Dr. Sant Singh Khalsa (Shabad OS, CC BY-SA)
Ang 358 · Line 34

ਦੁਖੀਏ ਦਰਦਵੰਦ ਦਰਿ ਤੇਰੈ; ਨਾਮਿ ਰਤੇ ਦਰਵੇਸ ਭਏ ॥੩॥

dukhee daradavand dar terai; naam rate daraves bhe |3|

Punjabi

ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ-ਪੀੜਤ ਅਤੇ ਗਮਾਂ-ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ।

Bhai Manmohan Singh (Shabad OS, CC BY-SA)

English

Those who suffer in pain, imbued with Your Name, have become beggars at Your Door. ||3||

Dr. Sant Singh Khalsa (Shabad OS, CC BY-SA)
Ang 358 · Line 35

ਖਲੜੀ ਖਪਰੀ ਲਕੜੀ ਚਮੜੀ; ਸਿਖਾ ਸੂਤੁ ਧੋਤੀ ਕੀਨੑੀ ॥

khalarree khaparee lakarree chamarree; sikhaa soot dhotee keenaee |

Punjabi

ਤੈਨੂੰ ਢੂੰਢਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿਖਿਆ ਮੰਗਣ ਵਾਲੇ, ਕਾਠ ਦਾ ਡੰਡਾ-ਧਾਰੀ ਅਤੇ ਮ੍ਰਿਗ ਛਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਦੀ, ਜਨੇਊ ਅਤੇ ਤੋੜ ਦੀ ਚਾਦਰ ਧਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Some wear skins, and carry begging bowls, bearing wooden staffs, and sitting on deer skins. Others raise their hair in tufts and wear sacred threads and loin-cloths.

Dr. Sant Singh Khalsa (Shabad OS, CC BY-SA)
Ang 358 · Line 36

ਤੂੰ ਸਾਹਿਬੁ. ਹਉ ਸਾਂਗੀ ਤੇਰਾ; ਪ੍ਰਣਵੈ ਨਾਨਕੁ. ਜਾਤਿ ਕੈਸੀ ॥੪॥੧॥੩੩॥

toon saahib. hau saangee teraa; pranavai naanak. jaat kaisee |4|1|33|

Punjabi

ਤੂੰ ਸੁਆਮੀ ਹੈ, ਮੈਂ ਤੇਰਾ ਬਹੁਰੂਪੀਆਂ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਣ ਕੀ ਹੋ ਸਕਦਾ?

Bhai Manmohan Singh (Shabad OS, CC BY-SA)

English

You are the Lord Master, I am just Your puppet. Prays Nanak, what is my social status to be? ||4||1||33||

Dr. Sant Singh Khalsa (Shabad OS, CC BY-SA)