Ang 357
ਆਸ ਪਿਆਸੀ; ਸੇਜੈ ਆਵਾ ॥
aas piaasee; sejai aavaa |
Punjabi
ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
English
With hope and desire, I approach His Bed,
ਆਗੈ ਸਹ ਭਾਵਾ; ਕਿ ਨ ਭਾਵਾ ॥੨॥
aagai seh bhaavaa; ki na bhaavaa |2|
Punjabi
ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।
English
but I do not know whether He will be pleased with me or not. ||2||
ਕਿਆ ਜਾਨਾ; ਕਿਆ ਹੋਇਗਾ. ਰੀ ਮਾਈ ॥
kiaa jaanaa; kiaa hoeigaa. ree maaee |
Punjabi
ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ?
English
How do I know what will happen to me, O my mother?
ਹਰਿ ਦਰਸਨ ਬਿਨੁ; ਰਹਨੁ ਨ ਜਾਈ ॥੧॥ ਰਹਾਉ ॥
har darasan bin; rehan na jaaee |1| rahaau |
Punjabi
ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ।
English
Without the Blessed Vision of the Lord's Darshan, I cannot survive. ||1||Pause||
ਪ੍ਰੇਮੁ. ਨ ਚਾਖਿਆ; ਮੇਰੀ ਤਿਸ. ਨ ਬੁਝਾਨੀ ॥
prem. na chaakhiaa; meree tis. na bujhaanee |
Punjabi
ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
English
I have not tasted His Love, and my thirst is not quenched.
ਗਇਆ ਸੁ ਜੋਬਨੁ; ਧਨ ਪਛੁਤਾਨੀ ॥੩॥
geaa su joban; dhan pachhutaanee |3|
Punjabi
ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ।
English
My beautiful youth has run away, and now I, the soul-bride, repent and regret. ||3||
ਅਜੈ ਸੁ ਜਾਗਉ; ਆਸ ਪਿਆਸੀ ॥
ajai su jaagau; aas piaasee |
Punjabi
ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ।
English
Even now, I am held by hope and desire.
ਭਈਲੇ ਉਦਾਸੀ; ਰਹਉ ਨਿਰਾਸੀ ॥੧॥ ਰਹਾਉ ॥
bheele udaasee; rhau niraasee |1| rahaau |
Punjabi
ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ।
English
I am depressed; I have no hope at all. ||1||Pause||
ਹਉਮੈ ਖੋਇ; ਕਰੇ ਸੀਗਾਰੁ ॥
haumai khoe; kare seegaar |
Punjabi
ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ,
English
She overcomes her egotism, and adorns herself;
ਤਉ ਕਾਮਣਿ; ਸੇਜੈ ਰਵੈ ਭਤਾਰੁ ॥੪॥
tau kaaman; sejai ravai bhataar |4|
Punjabi
ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ।
English
the Husband Lord now ravishes and enjoys the soul-bride on His Bed. ||4||
ਤਉ ਨਾਨਕ; ਕੰਤੈ ਮਨਿ ਭਾਵੈ ॥
tau naanak; kantai man bhaavai |
Punjabi
ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
English
Then, O Nanak, the bride becomes pleasing to the Mind of her Husband Lord;
ਛੋਡਿ ਵਡਾਈ; ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
chhodd vaddaaee; apane khasam samaavai |1| rahaau |26|
Punjabi
ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
English
she sheds her self-conceit, and is absorbed in her Lord and Master. ||1||Pause||26||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਪੇਵਕੜੈ; ਧਨ ਖਰੀ ਇਆਣੀ ॥
pevakarrai; dhan kharee eaanee |
Punjabi
ਇਸ ਜਹਾਨ ਅੰਦਰ (ਪੇਕੇ ਵਿੱਚ), ਮੈਂ ਪਤਨੀ ਬਹੁਤ ਬੇਸਮਝ ਰਹੀ,
English
In this world of my father's house, I, the soul-bride, have been very childish;
ਤਿਸੁ ਸਹ ਕੀ ਮੈ; ਸਾਰ ਨ ਜਾਣੀ ॥੧॥
tis seh kee mai; saar na jaanee |1|
Punjabi
ਅਤੇ ਉਸ ਪਤੀ ਦੀ ਕਦਰ ਦੀ ਮੈਂ ਸਿੰਆਣ ਨਾਂ ਕੀਤੀ।
English
I did not realize the value of my Husband Lord. ||1||
ਸਹੁ ਮੇਰਾ ਏਕੁ; ਦੂਜਾ ਨਹੀ ਕੋਈ ॥
sahu meraa ek; doojaa nahee koee |
Punjabi
ਮੈਡਾਂ ਭਤਾਰ ਕੇਵਲ ਇਕ ਹੈ। ਹੋਰ ਕੋਈ ਦੂਸਰਾ ਉਸ ਵਰਗਾ ਨਹੀਂ।
English
My Husband is the One; there is no other like Him.
ਨਦਰਿ ਕਰੇ; ਮੇਲਾਵਾ ਹੋਈ ॥੧॥ ਰਹਾਉ ॥
nadar kare; melaavaa hoee |1| rahaau |
Punjabi
ਜੇਕਰ ਉਹ ਮਿਹਰ ਦੀ ਨਜ਼ਰ ਧਾਰੇ, ਤਦ ਮੇਂ ਉਸ ਨੂੰ ਮਿਲ ਪਵਾਂਗੀ। ਠਹਿਰਾਉ।
English
If He bestows His Glance of Grace, then I shall meet Him. ||1||Pause||
ਸਾਹੁਰੜੈ ਧਨ; ਸਾਚੁ ਪਛਾਣਿਆ ॥
saahurarrai dhan; saach pachhaaniaa |
Punjabi
ਅਗਲੇ ਜਹਾਨ ਅੰਦਰ ਪਤਨੀ ਅਸਲੀਅਤ ਨੂੰ ਜਾਣ ਲਊਗੀ,
English
In the next world of my in-law's house, I, the the soul-bride, shall realize Truth;
ਸਹਜਿ ਸੁਭਾਇ; ਅਪਣਾ ਪਿਰੁ ਜਾਣਿਆ ॥੨॥
sehaj subhaae; apanaa pir jaaniaa |2|
Punjabi
ਅਤੇ ਸੁਖੈਨ ਹੀ ਆਪਣੇ ਪ੍ਰੀਤਮ ਨੂੰ ਸਿੰਆਣ ਲਵੇਗੀ।
English
I shall come to know the celestial peace of my Husband Lord. ||2||
ਗੁਰ ਪਰਸਾਦੀ; ਐਸੀ ਮਤਿ ਆਵੈ ॥
gur parasaadee; aisee mat aavai |
Punjabi
ਗੁਰਾਂ ਦੀ ਦਇਆ ਦੁਆਰਾ, ਜੇਕਰ ਉਸ ਨੂੰ ਐਹੋ ਜੇਹੀ ਅਕਲ ਆ ਜਾਵੇ,
English
By Guru's Grace, such wisdom comes to me,
ਤਾਂ ਕਾਮਣਿ; ਕੰਤੈ ਮਨਿ ਭਾਵੈ ॥੩॥
taan kaaman; kantai man bhaavai |3|
Punjabi
ਤਦ, ਪਤਨੀ ਆਪਣੇ ਪਤੀ ਦੇ ਦਿਲ ਨੂੰ ਭਾ ਜਾਵੇਗੀ।
English
so that the soul-bride becomes pleasing to the Mind of the Husband Lord. ||3||
ਕਹਤੁ ਨਾਨਕੁ; ਭੈ ਭਾਵ ਕਾ ਕਰੇ ਸੀਗਾਰੁ ॥
kehat naanak; bhai bhaav kaa kare seegaar |
Punjabi
ਗੁਰੂ ਜੀ ਆਖਦੇ ਹਨ, ਜੋ ਸਾਈਂ ਦੇ ਡਰ ਦੇ ਪਿਆਰ ਨਾਲ ਸਸ਼ੋਭਤ ਹੋਈ ਹੋਈ ਹੈ,
English
Says Nanak, she who adorns herself with the Love and the Fear of God,
ਸਦ ਹੀ; ਸੇਜੈ ਰਵੈ ਭਤਾਰੁ ॥੪॥੨੭॥
sad hee; sejai ravai bhataar |4|27|
Punjabi
ਉਹ ਆਪਣੇ ਭਰਤੇ ਨੂੰ, ਹਮੇਸ਼ਾਂ, ਪਲੰਘ ਉੱਤੇ ਮਾਣਦੀ ਹੈ।
English
enjoys her Husband Lord forever on His Bed. ||4||27||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਨ ਕਿਸ ਕਾ ਪੂਤੁ; ਨ ਕਿਸ ਕੀ ਮਾਈ ॥
n kis kaa poot; na kis kee maaee |
Punjabi
ਨਾਂ ਕਿਸੇ ਦਾ ਕੋਈ ਪੁੱਤਰ ਹੈ, ਨਾਂ ਹੀ ਕਿਸੇ ਦੀ ਕੋਈ ਮਾਤਾ।
English
No one is anyone else's son, and no one is anyone else's mother.
ਝੂਠੈ ਮੋਹਿ; ਭਰਮਿ ਭੁਲਾਈ ॥੧॥
jhootthai mohi; bharam bhulaaee |1|
Punjabi
ਕੂੜੀ ਸੰਸਾਰੀ ਮਮਤਾ ਦੇ ਰਾਹੀਂ ਪ੍ਰਾਣੀ ਵਹਿਮ ਅੰਦਰ ਭਟਕਦਾ ਹੈ।
English
Through false attachments, people wander around in doubt. ||1||
ਮੇਰੇ ਸਾਹਿਬ; ਹਉ ਕੀਤਾ ਤੇਰਾ ॥
mere saahib; hau keetaa teraa |
Punjabi
ਮੈਂਡ ਮਾਲਕ! ਮੈਂ ਤੇਰੀ ਰਚਨਾ ਹਾਂ।
English
O My Lord and Master, I am created by You.
ਜਾਂ ਤੂੰ ਦੇਹਿ; ਜਪੀ ਨਾਉ ਤੇਰਾ ॥੧॥ ਰਹਾਉ ॥
jaan toon dehi; japee naau teraa |1| rahaau |
Punjabi
ਜੇਕਰ ਤੂੰ ਇਸ ਨੂੰ ਮੈਨੂੰ ਦੇਵੇ, ਤਾਂ ਮੈਂ ਤੇਰੇ ਨਾਮ ਦਾ ਉਚਾਰਨ ਕਰਾਂਗਾ। ਠਹਿਰਾਉ।
English
If You give it to me, I will chant Your Name. ||1||Pause||
ਬਹੁਤੇ ਅਉਗਣ; ਕੂਕੈ ਕੋਈ ॥
bahute aaugan; kookai koee |
Punjabi
ਜੇਕਰ ਕੋਈ ਜਣਾ ਘਣੇਰਿਆਂ ਪਾਪਾਂ ਨਾਲ ਪੂਰਤ ਹੋਵੇ, ਅਤੇ ਸੁਆਮੀ ਦੇ ਦੁਆਰੇ ਉਤੇ ਪ੍ਰਾਰਥਨਾ ਕਰੇ,
English
That person who is filled with all sorts of sins may pray at the Lord's Door,
ਜਾ ਤਿਸੁ ਭਾਵੈ; ਬਖਸੇ ਸੋਈ ॥੨॥
jaa tis bhaavai; bakhase soee |2|
Punjabi
ਪ੍ਰੰਤੂ, ਕੇਵਲ ਤਦ ਹੀ ਉਹ ਉਸ ਨੂੰ ਮਾਫ ਕਰੇਗਾ, ਜਦ ਉਸ ਨੂੰ ਚੰਗਾ ਲੱਗੇਗਾ।
English
but he is forgiven only when the Lord so wills. ||2||
ਗੁਰ ਪਰਸਾਦੀ; ਦੁਰਮਤਿ ਖੋਈ ॥
gur parasaadee; duramat khoee |
Punjabi
ਗੁਰਾਂ ਦੀ ਦਇਆ ਦੁਆਰਾ ਖੋਟੀ ਅਕਲ ਜੜੋਂ ਮੇਖੋਂ ਪੁੱਟੀ ਜਾਂਦੀ ਹੈ।
English
By Guru's Grace, evil-mindedness is destroyed.
ਜਹ ਦੇਖਾ; ਤਹ ਏਕੋ ਸੋਈ ॥੩॥
jeh dekhaa; teh eko soee |3|
Punjabi
ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਅਦੁੱਤੀ ਸੁਆਮੀ ਨੂੰ ਪਾਉਂਦਾ ਹਾਂ।
English
Wherever I look, there I find the One Lord. ||3||
ਕਹਤ ਨਾਨਕ; ਐਸੀ ਮਤਿ ਆਵੈ ॥
kehat naanak; aisee mat aavai |
Punjabi
ਗੁਰੂ ਜੀ ਆਖਦੇ ਹਨ ਜੇਕਰ ਕਿਸੇ ਨੂੰ ਐਹੋ ਜੇਹੀ ਸਮਝ ਆ ਜਾਵੇ,
English
Says Nanak, if one comes to such an understanding,
ਤਾਂ ਕੋ; ਸਚੇ ਸਚਿ ਸਮਾਵੈ ॥੪॥੨੮॥
taan ko; sache sach samaavai |4|28|
Punjabi
ਤਦ ਉਹ ਸਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਜਾਂਦਾ ਹੈ।
English
then he is absorbed into the Truest of the True. ||4||28||
ਆਸਾ ਮਹਲਾ ੧ ਦੁਪਦੇ ॥
aasaa mahalaa 1 dupade |
Punjabi
ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ।
English
Aasaa, First Mehl, Dho-Padhay:
ਤਿਤੁ ਸਰਵਰੜੈ. ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥
tit saravararrai. bheele nivaasaa; paanee paavak tineh keea |
Punjabi
ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ।
English
In that pool of the world, the people have their homes; there, the Lord has created water and fire.
ਪੰਕਜੁ ਮੋਹ. ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥
pankaj moh. pag nahee chaalai; ham dekhaa. teh ddoobeeale |1|
Punjabi
ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ।
English
In the mud of earthly attachment, their feet have become mired, and I have seen them drowning there. ||1||
ਮਨ. ਏਕੁ ਨ ਚੇਤਸਿ; ਮੂੜ ਮਨਾ ॥
man. ek na chetas; moorr manaa |
Punjabi
ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ?
English
O foolish people, why don't you remember the One Lord?
ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥
har bisarat; tere gun galiaa |1| rahaau |
Punjabi
ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ।
English
Forgetting the Lord, your virtues shall wither away. ||1||Pause||
ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥
naa hau jatee satee. nahee parriaa; moorakh mugadhaa janam bheaa |
Punjabi
ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ।
English
I am not a celibate, nor am I truthful, nor a scholar; I was born foolish and ignorant.
ਪ੍ਰਣਵਤਿ ਨਾਨਕ. ਤਿਨੑ ਕੀ ਸਰਣਾ; ਜਿਨੑ ਤੂੰ. ਨਾਹੀ ਵੀਸਰਿਆ ॥੨॥੨੯॥
pranavat naanak. tina kee saranaa; jina toon. naahee veesariaa |2|29|
Punjabi
ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ!
English
Prays Nanak, I seek the Sanctuary of those who do not forget You, Lord. ||2||29||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਛਿਅ ਘਰ. ਛਿਅ ਗੁਰ; ਛਿਅ ਉਪਦੇਸ ॥
chhia ghar. chhia gur; chhia upades |
Punjabi
ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ।
English
There are six systems of philosophy, six teachers, and six doctrines;
ਗੁਰ ਗੁਰੁ ਏਕੋ ਵੇਸ; ਅਨੇਕ ॥੧॥
gur gur eko ves; anek |1|
Punjabi
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
English
but the Teacher of teachers is the One Lord, who appears in so many forms. ||1||
ਜੈ ਘਰਿ; ਕਰਤੇ ਕੀਰਤਿ ਹੋਇ ॥
jai ghar; karate keerat hoe |
Punjabi
ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ,
English
That system, where the Praises of the Creator are sung
ਸੋ ਘਰੁ ਰਾਖੁ; ਵਡਾਈ ਤੋਹਿ ॥੧॥ ਰਹਾਉ ॥
so ghar raakh; vaddaaee tohi |1| rahaau |
Punjabi
ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
English
- follow that system; in it rests greatness. ||1||Pause||
ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਭਇਆ ॥
visue chasiaa gharreea paharaa; thitee vaaree maahu bheaa |
Punjabi
ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ,
English
As the seconds, minutes, hours, days, weekdays months
ਸੂਰਜੁ ਏਕੋ; ਰੁਤਿ ਅਨੇਕ ॥
sooraj eko; rut anek |
Punjabi
ਅਤੇ ਕਈ ਮੌਸਮ ਉਤਪੰਨ ਹੁੰਦੇ ਹਨ, ਇਕੱਲੇ ਆਫਤਾਬ ਤੋਂ,
English
And seasons all originate from the one sun,
ਨਾਨਕ; ਕਰਤੇ ਕੇ ਕੇਤੇ ਵੇਸ ॥੨॥੩੦॥
naanak; karate ke kete ves |2|30|
Punjabi
ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ!
English
O Nanak, so do all forms originate from the One Creator. ||2||30||