Ang 360
ਬਾਬਾ ਜੁਗਤਾ ਜੀਉ, ਜੁਗਹ ਜੁਗ ਜੋਗੀ; ਪਰਮ ਤੰਤ ਮਹਿ ਜੋਗੰ ॥
baabaa jugataa jeeo, jugah jug jogee; param tant meh jogan |
Punjabi
ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।
English
O father, the soul which is united in union as a Yogi, remains united in the supreme essence throughout the ages.
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ; ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥
amrit naam niranjan paaeaa; giaan kaaeaa ras bhogan |1| rahaau |
Punjabi
ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।
English
One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||
ਸਿਵ ਨਗਰੀ ਮਹਿ, ਆਸਣਿ ਬੈਸਉ; ਕਲਪ ਤਿਆਗੀ ਬਾਦੰ ॥
siv nagaree meh, aasan baisau; kalap tiaagee baadan |
Punjabi
ਉਹ ਖ਼ਾਹਿਸ਼ਾਂ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸ਼ਹਿਰ (ਆਤਮ-ਮੰਡਲ) ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ।
English
In the Lord's City, he sits in his Yogic posture, and he forsakes his desires and conflicts.
ਸਿੰਙੀ ਸਬਦੁ. ਸਦਾ ਧੁਨਿ ਸੋਹੈ; ਅਹਿਨਿਸਿ ਪੂਰੈ ਨਾਦੰ ॥੨॥
singee sabad. sadaa dhun sohai; ahinis poorai naadan |2|
Punjabi
ਸਿੰਙੀ ਦੀ ਅਵਾਜ਼ ਤੋਂ ਇਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਹੈ ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰੀ ਪੂਰਨ ਰਖਦੀ ਹੈ।
English
The sound of the horn ever rings out its beautiful melody, and day and night, he is filled with the sound current of the Naad. ||2||
ਪਤੁ ਵੀਚਾਰੁ. ਗਿਆਨ ਮਤਿ. ਡੰਡਾ; ਵਰਤਮਾਨ ਬਿਭੂਤੰ ॥
pat veechaar. giaan mat. ddanddaa; varatamaan bibhootan |
Punjabi
ਸਿਮਰਨ ਉਸ ਦਾ ਪਿਆਲਾ ਤੇ ਬ੍ਰਹਿਮ-ਵੀਚਾਰ ਉਸ ਦਾ ਸੰਪ੍ਰਦਾਈ ਸੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਵੱਸਣਾ ਉਸ ਦੀ ਸੁਆਹ ਹੈ।
English
My cup is reflective meditation, and spiritual wisdom is my walking stick; to dwell in the Lord's Presence is the ashes I apply to my body.
ਹਰਿ ਕੀਰਤਿ. ਰਹਰਾਸਿ ਹਮਾਰੀ; ਗੁਰਮੁਖਿ ਪੰਥੁ ਅਤੀਤੰ ॥੩॥
har keerat. raharaas hamaaree; guramukh panth ateetan |3|
Punjabi
ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।
English
The Praise of the Lord is my occupation; and to live as Gurmukh is my pure religion. ||3||
ਸਗਲੀ ਜੋਤਿ, ਹਮਾਰੀ ਸੰਮਿਆ; ਨਾਨਾ ਵਰਨ ਅਨੇਕੰ ॥
sagalee jot, hamaaree samiaa; naanaa varan anekan |
Punjabi
ਸੁਆਮੀ ਦਾ ਨੂਰ ਸਾਰਿਆਂ ਅੰਦਰ ਵੇਖਣਾ, ਮੇਰੀ ਬਾਹਾਂ ਦੀ ਟਿਕਟਿਕੀ (ਬੈਰਾਗਣ) ਹੈ। ਇਸ ਦੇ ਮੁਖਤਲਿਫ ਤੇ ਘਣੇਰੇ ਰੰਗ ਹਨ।
English
My arm-rest is to see the Lord's Light in all, although their forms and colors are so numerous.
ਕਹੁ ਨਾਨਕ. ਸੁਣਿ ਭਰਥਰਿ ਜੋਗੀ; ਪਾਰਬ੍ਰਹਮ ਲਿਵ ਏਕੰ ॥੪॥੩॥੩੭॥
kahu naanak. sun bharathar jogee; paarabraham liv ekan |4|3|37|
Punjabi
ਗੁਰੂ ਜੀ ਆਖਦੇ ਹਨ, ਹੇ ਭਰਥਰੀਖ ਯੋਗੀ! ਤੂੰ ਸ੍ਰਵਣ ਕਰ। ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ।
English
Says Nanak, listen, O Bharthari Yogi: love only the Supreme Lord God. ||4||3||37||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਗੁੜੁ ਕਰਿ ਗਿਆਨੁ. ਧਿਆਨੁ ਕਰਿ ਧਾਵੈ; ਕਰਿ ਕਰਣੀ ਕਸੁ ਪਾਈਐ ॥
gurr kar giaan. dhiaan kar dhaavai; kar karanee kas paaeeai |
Punjabi
ਤੂੰ ਬ੍ਰਹਿਮ-ਬੋਧ ਨੂੰ ਆਪਣਾ ਸੀਰਾ ਬਣਾ ਅਤੇ ਸਿਮਰਨ ਨੂੰ ਮਹੂਏ ਦੇ ਫੁੱਲ ਬਣਾ। ਉਨ੍ਹਾਂ ਵਿੱਚ ਚੰਗੇ ਅਮਲਾਂ ਦੀ ਕਮਾਈ ਨੂੰ ਖ਼ਮੀਰ ਉਠਾਉਣ ਵਾਲੇ ਸੱਕ ਵਜੋਂ ਪਾ।
English
Make spiritual wisdom your molasses, and meditation your scented flowers; let good deeds be the herbs.
ਭਾਠੀ ਭਵਨੁ. ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥੧॥
bhaatthee bhavan. prem kaa pochaa; it ras amiau chuaaeeai |1|
Punjabi
ਈਮਾਨ ਨੂੰ ਆਪਣੀ ਭੱਠੀ ਤੇ ਪ੍ਰੀਤ ਨੂੰ ਆਪਣਾ ਲੇਪ ਬਣਾ। ਇਸ ਤਰੀਕੇ ਨਾਲ ਮਿੱਠਾ ਅੰਮ੍ਰਿਤ ਕਸ਼ੀਦ ਕੀਤਾ (ਕੱਢਿਆ) ਜਾਂਦਾ ਹੈ।
English
Let devotional faith be the distilling fire, and your love the ceramic cup. Thus the sweet nectar of life is distilled. ||1||
ਬਾਬਾ. ਮਨੁ ਮਤਵਾਰੋ, ਨਾਮ ਰਸੁ ਪੀਵੈ; ਸਹਜ ਰੰਗ ਰਚਿ ਰਹਿਆ ॥
baabaa. man matavaaro, naam ras peevai; sehaj rang rach rahiaa |
Punjabi
ਹੇ ਬਜੁਰਗਵਾਰ! ਨਾਮ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਮਨੂਆ ਖੀਵਾ ਹੋ ਜਾਂਦਾ ਹੈ ਅਤੇ ਪ੍ਰਭੂ-ਪ੍ਰੀਤ ਵਿੱਚ ਸੁਖੈਨ ਹੀ ਲੀਨ ਰਹਿੰਦਾ ਹੈ।
English
O Baba, the mind is intoxicated with the Naam, drinking in its Nectar. It remains absorbed in the Lord's Love.
ਅਹਿਨਿਸਿ ਬਨੀ. ਪ੍ਰੇਮ ਲਿਵ ਲਾਗੀ; ਸਬਦੁ ਅਨਾਹਦ ਗਹਿਆ ॥੧॥ ਰਹਾਉ ॥
ahinis banee. prem liv laagee; sabad anaahad gahiaa |1| rahaau |
Punjabi
ਵਾਹਿਗੁਰੂ ਦੇ ਪਿਆਰ ਨਾਲ ਬਿਰਤੀ ਜੋੜਣ ਅਤੇ ਬੈਕੁੰਠੀ ਕੀਰਤਨ ਸੁਣਨ ਦੁਆਰਾ, ਰਾਤ ਦਿਨ ਸਫਲ ਹੋ ਜਾਂਦੇ ਹਨ। ਠਹਿਰਾਉ।
English
Night and day, remaining attached to the Love of the Lord, the celestial music of the Shabad resounds. ||1||Pause||
ਪੂਰਾ ਸਾਚੁ. ਪਿਆਲਾ ਸਹਜੇ; ਤਿਸਹਿ ਪੀਆਏ, ਜਾ ਕਉ ਨਦਰਿ ਕਰੇ ॥
pooraa saach. piaalaa sahaje; tiseh peeae, jaa kau nadar kare |
Punjabi
ਇਹ ਸੱਚ ਦਾ ਕਟੋਰਾ, ਪੂਰਨ ਪੁਰਖ, ਸੁਭਾਵਕ ਉਸ ਨੂੰ ਪੀਣ ਲਈ ਦਿੰਦਾ ਹੈ, ਜਿਸ ਉੱਤੇ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
English
The Perfect Lord naturally gives the cup of Truth, to the one upon whom He casts His Glance of Grace.
ਅੰਮ੍ਰਿਤ ਕਾ ਵਾਪਾਰੀ ਹੋਵੈ; ਕਿਆ ਮਦਿ ਛੂਛੈ ਭਾਉ ਧਰੇ ॥੨॥
amrit kaa vaapaaree hovai; kiaa mad chhoochhai bhaau dhare |2|
Punjabi
ਜੋ ਅਮ੍ਰਿਤ ਦਾ ਵਣਜਾਰਾ ਹੈ, ਉਹ ਤੁਛ ਸ਼ਰਾਬ ਨੂੰ ਕਾਹਨੂੰ ਪਿਆਰ ਕਰਦਾ ਹੈ?
English
One who trades in this Nectar - how could he ever love the wine of the world? ||2||
ਗੁਰ ਕੀ ਸਾਖੀ. ਅੰਮ੍ਰਿਤ ਬਾਣੀ; ਪੀਵਤ ਹੀ ਪਰਵਾਣੁ ਭਇਆ ॥
gur kee saakhee. amrit baanee; peevat hee paravaan bheaa |
Punjabi
ਗੁਰਾਂ ਦਾ ਕਲਾਮ ਸੁਧਾ-ਰੂਪ ਬਚਨ ਬਿਲਾਸ ਹੈ। ਇਸ ਨੂੰ ਪਾਨ ਕਰਦੇ ਸਾਰ ਬੰਦਾ (ਹਰੀ-ਦਰ) ਕਬੂਲ ਪੈ ਜਾਂਦਾ ਹੈ।
English
The Teachings of the Guru, the Ambrosial Bani - drinking them in, one becomes acceptable and renowned.
ਦਰ ਦਰਸਨ ਕਾ ਪ੍ਰੀਤਮੁ ਹੋਵੈ; ਮੁਕਤਿ ਬੈਕੁੰਠੈ ਕਰੈ ਕਿਆ ॥੩॥
dar darasan kaa preetam hovai; mukat baikuntthai karai kiaa |3|
Punjabi
ਜੋ ਸੁਆਮੀ ਦੇ ਦਰਬਾਰ ਅਤੇ ਦੀਦਾਰ ਦਾ ਪ੍ਰੀਤਵਾਨ ਹੈ, ਉਹ ਮੋਖਸ਼ ਅਤੇ ਸੁਰਗ ਨੂੰ ਕੀ ਕਰੇ?
English
Unto the one who loves the Lord's Court, and the Blessed Vision of His Darshan, of what use is liberation or paradise? ||3||
ਸਿਫਤੀ ਰਤਾ. ਸਦ ਬੈਰਾਗੀ; ਜੂਐ ਜਨਮੁ ਨ ਹਾਰੈ ॥
sifatee rataa. sad bairaagee; jooai janam na haarai |
Punjabi
ਜੋ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਤਿਆਗੀ ਹੈ ਅਤੇ ਆਪਣਾ ਜੀਵਨ ਜੂਏ ਵਿੱਚ ਨਹੀਂ ਹਾਰਦਾ।
English
Imbued with the Lord's Praises, one is forever a Bairaagee, a renunciate, and one's life is not lost in the gamble.
ਕਹੁ ਨਾਨਕ. ਸੁਣਿ ਭਰਥਰਿ ਜੋਗੀ; ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥
kahu naanak. sun bharathar jogee; kheevaa amrit dhaarai |4|4|38|
Punjabi
ਗੁਰੂ ਜੀ ਆਖਦੇ ਹਨ: ਕੰਨ ਕਰ ਹੇ ਪਰਬਰੀ ਜੋਗੀ! ਮੈਂ ਅਮ੍ਰਿਤ ਦੀ ਨਦੀ ਨਾਲ ਮਤਵਾਲਾ ਹੋਇਆ ਹੋਇਆ ਹਾਂ।
English
Says Nanak, listen, O Bharthari Yogi: drink in the intoxicating nectar of the Lord. ||4||4||38||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਖੁਰਾਸਾਨ ਖਸਮਾਨਾ ਕੀਆ; ਹਿੰਦੁਸਤਾਨੁ ਡਰਾਇਆ ॥
khuraasaan khasamaanaa keea; hindusataan ddaraaeaa |
Punjabi
ਖੁਰਾਸਾਨ ਨੂੰ ਫ਼ਤਹ ਕਰਕੇ ਬਾਬਰ ਨੇ ਹਿੰਦੁਸਤਾਨ ਨੂੰ ਭੈ-ਭੀਤ ਕੀਤਾ ਹੈ।
English
Having attacked Khuraasaan, Baabar terrified Hindustan.
ਆਪੈ. ਦੋਸੁ ਨ ਦੇਈ ਕਰਤਾ; ਜਮੁ ਕਰਿ ਮੁਗਲੁ ਚੜਾਇਆ ॥
aapai. dos na deee karataa; jam kar mugal charraaeaa |
Punjabi
ਸਿਰਜਣਹਾਰ ਆਪਣੇ ਆਪ ਉੱਤੇ ਇਲਜ਼ਾਮ ਨਹੀਂ ਲੈਂਦਾ ਅਤੇ ਉਸ ਨੇ ਮੁਗਲ ਨੂੰ ਮੌਤ ਦਾ ਫ਼ਰਿਸ਼ਤਾ ਬਣਾ ਕੇ ਘੱਲਿਆ ਹੈ।
English
The Creator Himself does not take the blame, but has sent the Mugal as the messenger of death.
ਏਤੀ ਮਾਰ ਪਈ ਕਰਲਾਣੇ; ਤੈਂ. ਕੀ ਦਰਦੁ ਨ ਆਇਆ ॥੧॥
etee maar pee karalaane; tain. kee darad na aaeaa |1|
Punjabi
ਐਨੀ ਕੁੱਟ ਪਈ ਕਿ ਲੋਕੀਂ ਕੁਰਲਾ ਉੱਠੇ। ਕੀ ਤੈਨੂੰ ਹੇ ਵਾਹਿਗੁਰੂ! ਤਰਸ ਨਾਂ ਆਇਆ?
English
There was so much slaughter that the people screamed. Didn't You feel compassion, Lord? ||1||
ਕਰਤਾ; ਤੂੰ ਸਭਨਾ ਕਾ ਸੋਈ ॥
karataa; toon sabhanaa kaa soee |
Punjabi
ਤੂੰ ਹੇ ਰਚਣਹਾਰ! ਸਾਰਿਆਂ ਦਾ ਇੱਕੋ ਜੇਹਾ ਮਾਲਕ ਹੈਂ।
English
O Creator Lord, You are the Master of all.
ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
je sakataa sakate kau maare; taa man ros na hoee |1| rahaau |
Punjabi
ਜੇਕਰ ਇੱਕ ਬਲਵਾਨ ਹੋਰਸ ਬਲਵਾਨ ਨੂੰ ਮਾਰੇ ਤਦ ਚਿੱਤ ਵਿੱਚ ਗੁੱਸਾ-ਗਿਲਾ ਨਹੀਂ ਆਉਂਦਾ। ਠਹਿਰਾਉ।
English
If some powerful man strikes out against another man, then no one feels any grief in their mind. ||1||Pause||
ਸਕਤਾ ਸੀਹੁ. ਮਾਰੇ ਪੈ ਵਗੈ; ਖਸਮੈ. ਸਾ ਪੁਰਸਾਈ ॥
sakataa seehu. maare pai vagai; khasamai. saa purasaaee |
Punjabi
ਜੇਕਰ ਇੱਕ ਜੋਰਦਾਰ ਸ਼ੇਰ ਚੋਣੇ ਨੂੰ ਪੈ ਜਾਏ ਅਤੇ ਇਸ ਨੂੰ ਮਾਰੇ ਤਦ ਇਸ ਦੇ ਮਾਲਕ ਤੋਂ ਪੁੱਛ ਗਿੱਛ ਹੋਣੀ ਚਾਹੀਦੀ ਹੈ। ਜੇ ਪੁਰਸਾਈ ਨੂੰ ਪੁਰਸ਼ਿਸ਼ (ਫਾਰਸੀ) ਤੋਂ ਮੰਨਿਆ ਜਾਵੇ ਤਾ ਅਰਥ "ਪੁਛ-ਗਿਛ" ਹੀ ਹੋਣਗੇ।
English
But if a powerful tiger attacks a flock of sheep and kills them, then its master must answer for it.
ਰਤਨ ਵਿਗਾੜਿ ਵਿਗੋਏ ਕੁਤਂੀ; ਮੁਇਆ. ਸਾਰ ਨ ਕਾਈ ॥
ratan vigaarr vigoe kutanee; mueaa. saar na kaaee |
Punjabi
ਕੁੱਤਿਆਂ ਨੇ ਅਮੋਲਕ ਮੁਲਕ ਨੂੰ ਖਰਾਬ ਕਰ ਸੁਟਿਆ ਹੈ, ਮੋਇਆ ਹੋਇਆਂ ਦੀ ਕੋਈ ਬਾਤ ਨਹੀਂ ਪੁੱਛਦਾ।
English
This priceless country has been laid waste and defiled by dogs, and no one pays any attention to the dead.
ਆਪੇ ਜੋੜਿ. ਵਿਛੋੜੇ ਆਪੇ; ਵੇਖੁ ਤੇਰੀ ਵਡਿਆਈ ॥੨॥
aape jorr. vichhorre aape; vekh teree vaddiaaee |2|
Punjabi
ਹੇ ਸੁਆਮੀ! ਤੂੰ ਖੁਦ ਮਿਲਾਉਂਦਾ ਅਤੇ ਖੁਦ ਹੀ ਵਿਛੋੜਦਾ ਹੈਂ। ਤੱਕੋ! ਇਹ ਹੈ ਤੈਡੀਂ ਬਜੁਰਗੀ।
English
You Yourself unite, and You Yourself separate; I gaze upon Your Glorious Greatness. ||2||
ਜੇ ਕੋ ਨਾਉ ਧਰਾਏ ਵਡਾ; ਸਾਦ ਕਰੇ ਮਨਿ ਭਾਣੇ ॥
je ko naau dharaae vaddaa; saad kare man bhaane |
Punjabi
ਜੇਕਰ ਕੋਈ ਜਣਾ ਆਪਣਾ ਉੱਚਾ ਨਾਮ ਰਖਵਾ ਲਵੇ ਅਤੇ ਆਪਣੇ ਚਿੱਤ-ਭਾਉਂਦੇ ਸਾਰੇ ਸੁਆਦ ਮਾਣੇ,
English
One may give himself a great name, and revel in the pleasures of the mind,
ਖਸਮੈ ਨਦਰੀ ਕੀੜਾ ਆਵੈ; ਜੇਤੇ ਚੁਗੈ ਦਾਣੇ ॥
khasamai nadaree keerraa aavai; jete chugai daane |
Punjabi
ਸਾਰੇ ਦਾਣੇ ਚੁਣਕੇ ਚੁਗਦਾ ਹੋਇਆ, ਉਹ ਮਾਲਕ ਦੀ ਨਜ਼ਰ ਵਿੱਚ ਕੇਵਲ ਇਕ ਕਿਰਮ ਹੈ।
English
but in the Eyes of the Lord and Master, he is just a worm, for all the corn that he eats.
ਮਰਿ ਮਰਿ ਜੀਵੈ. ਤਾ ਕਿਛੁ ਪਾਏ; ਨਾਨਕ. ਨਾਮੁ ਵਖਾਣੇ ॥੩॥੫॥੩੯॥
mar mar jeevai. taa kichh paae; naanak. naam vakhaane |3|5|39|
Punjabi
ਜੇਕਰ ਪ੍ਰਾਣੀ ਜੀਉਂਦੇ ਜੀ ਹਊਮੇ-ਭਾਵ ਤੋਂ ਮਰਿਆ ਰਹੇ, ਕੇਵਲ ਤਦ ਹੀ ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੁੱਝ ਹਾਸਲ ਕਰਦਾ ਹੈ।
English
Only one who dies to his ego while yet alive, obtains the blessings, O Nanak, by chanting the Lord's Name. ||3||5||39||
ਰਾਗੁ ਆਸਾ ਘਰੁ ੨ ਮਹਲਾ ੩ ॥
raag aasaa ghar 2 mahalaa 3 |
Punjabi
ਰਾਗ ਆਸਾ ਤੀਜੀ ਪਾਤਸ਼ਾਹੀ।
English
Raag Aasaa, Second House, Third Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਹਰਿ ਦਰਸਨੁ; ਪਾਵੈ ਵਡਭਾਗਿ ॥
har darasan; paavai vaddabhaag |
Punjabi
ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।
English
The Blessed Vision of the Lord's Darshan is obtained by great good fortune.
ਗੁਰ ਕੈ ਸਬਦਿ; ਸਚੈ ਬੈਰਾਗਿ ॥
gur kai sabad; sachai bairaag |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।
English
Through the Word of the Guru's Shabad, true detachment is obtained.
ਖਟੁ ਦਰਸਨੁ; ਵਰਤੈ ਵਰਤਾਰਾ ॥
khatt darasan; varatai varataaraa |
Punjabi
ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,
English
The six systems of philosophy are pervasive,