Ekam
Guru Granth Sahib

Ang 369

Ang 369 · Line 1

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 369 · Line 2

ਰਾਗੁ ਆਸਾ ਘਰੁ ੮ ਕੇ ਕਾਫੀ₂, ਮਹਲਾ ੪ ॥

raag aasaa ghar 8 ke kaafee₂, mahalaa 4 |

Punjabi

ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Raag Aasaa, Eighth House, Kaafee, Fourth Mehl:

Dr. Sant Singh Khalsa (Shabad OS, CC BY-SA)
Ang 369 · Line 3

ਆਇਆ ਮਰਣੁ ਧੁਰਾਹੁ; ਹਉਮੈ ਰੋਈਐ ॥

aaeaa maran dhuraahu; haumai roeeai |

Punjabi

ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।

Bhai Manmohan Singh (Shabad OS, CC BY-SA)

English

Death is ordained from the very beginning, and yet ego makes us cry.

Dr. Sant Singh Khalsa (Shabad OS, CC BY-SA)
Ang 369 · Line 4

ਗੁਰਮੁਖਿ ਨਾਮੁ ਧਿਆਇ; ਅਸਥਿਰੁ ਹੋਈਐ ॥੧॥

guramukh naam dhiaae; asathir hoeeai |1|

Punjabi

ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meditating on the Naam, as Gurmukh, one becomes stable and steady. ||1||

Dr. Sant Singh Khalsa (Shabad OS, CC BY-SA)
Ang 369 · Line 5

ਗੁਰ ਪੂਰੇ ਸਾਬਾਸਿ; ਚਲਣੁ ਜਾਣਿਆ ॥

gur poore saabaas; chalan jaaniaa |

Punjabi

ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਞਣਾ ਅਨੁਭਵ ਹੁੰਦਾ ਹੈ।

Bhai Manmohan Singh (Shabad OS, CC BY-SA)

English

Blessed is the Perfect Guru, through whom the way of Death is known.

Dr. Sant Singh Khalsa (Shabad OS, CC BY-SA)
Ang 369 · Line 6

ਲਾਹਾ ਨਾਮੁ, ਸੁ ਸਾਰੁ; ਸਬਦਿ ਸਮਾਣਿਆ ॥੧॥ ਰਹਾਉ ॥

laahaa naam, su saar; sabad samaaniaa |1| rahaau |

Punjabi

ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

The sublime people earn the profit of the Naam, the Name of the Lord; they are absorbed in the Word of the Shabad. ||1||Pause||

Dr. Sant Singh Khalsa (Shabad OS, CC BY-SA)
Ang 369 · Line 7

ਪੂਰਬਿ ਲਿਖੇ ਡੇਹ; ਸਿ ਆਏ ਮਾਇਆ ॥

poorab likhe ddeh; si aae maaeaa |

Punjabi

ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!

Bhai Manmohan Singh (Shabad OS, CC BY-SA)

English

The days of one's life are pre-ordained; they will come to their end, O mother.

Dr. Sant Singh Khalsa (Shabad OS, CC BY-SA)
Ang 369 · Line 8

ਚਲਣੁ ਅਜੁ ਕਿ ਕਲਿੑ; ਧੁਰਹੁ ਫੁਰਮਾਇਆ ॥੨॥

chalan aj ki kala; dhurahu furamaaeaa |2|

Punjabi

ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰਞੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।

Bhai Manmohan Singh (Shabad OS, CC BY-SA)

English

One must depart, today or tomorrow, according to the Lord's Primal Order. ||2||

Dr. Sant Singh Khalsa (Shabad OS, CC BY-SA)
Ang 369 · Line 9

ਬਿਰਥਾ ਜਨਮੁ ਤਿਨਾ; ਜਿਨੑੀ ਨਾਮੁ ਵਿਸਾਰਿਆ ॥

birathaa janam tinaa; jinaee naam visaariaa |

Punjabi

ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।

Bhai Manmohan Singh (Shabad OS, CC BY-SA)

English

Useless are the lives of those, who have forgotten the Naam.

Dr. Sant Singh Khalsa (Shabad OS, CC BY-SA)
Ang 369 · Line 10

ਜੂਐ ਖੇਲਣੁ ਜਗਿ; ਕਿ ਇਹੁ ਮਨੁ ਹਾਰਿਆ ॥੩॥

jooai khelan jag; ki ihu man haariaa |3|

Punjabi

ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।

Bhai Manmohan Singh (Shabad OS, CC BY-SA)

English

They play the game of chance in this world, and lose their mind. ||3||

Dr. Sant Singh Khalsa (Shabad OS, CC BY-SA)
Ang 369 · Line 11

ਜੀਵਣਿ ਮਰਣਿ ਸੁਖੁ ਹੋਇ; ਜਿਨੑਾ ਗੁਰੁ ਪਾਇਆ ॥

jeevan maran sukh hoe; jinaa gur paaeaa |

Punjabi

ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।

Bhai Manmohan Singh (Shabad OS, CC BY-SA)

English

Those who have found the Guru are at peace, in life and in death.

Dr. Sant Singh Khalsa (Shabad OS, CC BY-SA)
Ang 369 · Line 12

ਨਾਨਕ ਸਚੇ ਸਚਿ; ਸਚਿ ਸਮਾਇਆ ॥੪॥੧੨॥੬੪॥

naanak sache sach; sach samaaeaa |4|12|64|

Punjabi

ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, the true ones are truly absorbed into the True Lord. ||4||12||64||

Dr. Sant Singh Khalsa (Shabad OS, CC BY-SA)
Ang 369 · Line 13

ਆਸਾ ਮਹਲਾ ੪ ॥

aasaa mahalaa 4 |

Punjabi

ਆਸਾ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth Mehl:

Dr. Sant Singh Khalsa (Shabad OS, CC BY-SA)
Ang 369 · Line 14

ਜਨਮੁ ਪਦਾਰਥੁ ਪਾਇ; ਨਾਮੁ ਧਿਆਇਆ ॥

janam padaarath paae; naam dhiaaeaa |

Punjabi

ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Having obtained the treasure of this human birth, I meditate on the Naam, the Name of the Lord.

Dr. Sant Singh Khalsa (Shabad OS, CC BY-SA)
Ang 369 · Line 15

ਗੁਰ ਪਰਸਾਦੀ ਬੁਝਿ; ਸਚਿ ਸਮਾਇਆ ॥੧॥

gur parasaadee bujh; sach samaaeaa |1|

Punjabi

ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

By Guru's Grace, I understand, and I am absorbed into the True Lord. ||1||

Dr. Sant Singh Khalsa (Shabad OS, CC BY-SA)
Ang 369 · Line 16

ਜਿਨੑ ਧੁਰਿ ਲਿਖਿਆ ਲੇਖੁ; ਤਿਨੑੀ ਨਾਮੁ ਕਮਾਇਆ ॥

jina dhur likhiaa lekh; tinaee naam kamaaeaa |

Punjabi

ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।

Bhai Manmohan Singh (Shabad OS, CC BY-SA)

English

Those who have such pre-ordained destiny practice the Naam.

Dr. Sant Singh Khalsa (Shabad OS, CC BY-SA)
Ang 369 · Line 17

ਦਰਿ ਸਚੈ ਸਚਿਆਰ; ਮਹਲਿ ਬੁਲਾਇਆ ॥੧॥ ਰਹਾਉ ॥

dar sachai sachiaar; mehal bulaaeaa |1| rahaau |

Punjabi

ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The True Lord summons the truthful to the Mansion of His Presence. ||1||Pause||

Dr. Sant Singh Khalsa (Shabad OS, CC BY-SA)
Ang 369 · Line 18

ਅੰਤਰਿ ਨਾਮੁ ਨਿਧਾਨੁ; ਗੁਰਮੁਖਿ ਪਾਈਐ ॥

antar naam nidhaan; guramukh paaeeai |

Punjabi

ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Deep within is the treasure of the Naam; it is obtained by the Gurmukh.

Dr. Sant Singh Khalsa (Shabad OS, CC BY-SA)
Ang 369 · Line 19

ਅਨਦਿਨੁ ਨਾਮੁ ਧਿਆਇ; ਹਰਿ ਗੁਣ ਗਾਈਐ ॥੨॥

anadin naam dhiaae; har gun gaaeeai |2|

Punjabi

ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।

Bhai Manmohan Singh (Shabad OS, CC BY-SA)

English

Night and day, meditate on the Naam, and sing the Glorious Praises of the Lord. ||2||

Dr. Sant Singh Khalsa (Shabad OS, CC BY-SA)
Ang 369 · Line 20

ਅੰਤਰਿ ਵਸਤੁ ਅਨੇਕ; ਮਨਮੁਖਿ ਨਹੀ ਪਾਈਐ ॥

antar vasat anek; manamukh nahee paaeeai |

Punjabi

ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Deep within are infinite substances, but the self-willed manmukh does not find them.

Dr. Sant Singh Khalsa (Shabad OS, CC BY-SA)
Ang 369 · Line 21

ਹਉਮੈ ਗਰਬੈ ਗਰਬੁ; ਆਪਿ ਖੁਆਈਐ ॥੩॥

haumai garabai garab; aap khuaaeeai |3|

Punjabi

ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

In egotism and pride, the mortal's proud self consumes him. ||3||

Dr. Sant Singh Khalsa (Shabad OS, CC BY-SA)
Ang 369 · Line 22

ਨਾਨਕ ਆਪੇ ਆਪਿ; ਆਪਿ ਖੁਆਈਐ ॥

naanak aape aap; aap khuaaeeai |

Punjabi

ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, his identity consumes his identical identity.

Dr. Sant Singh Khalsa (Shabad OS, CC BY-SA)
Ang 369 · Line 23

ਗੁਰਮਤਿ ਮਨਿ ਪਰਗਾਸੁ; ਸਚਾ ਪਾਈਐ ॥੪॥੧੩॥੬੫॥

guramat man paragaas; sachaa paaeeai |4|13|65|

Punjabi

ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਞਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।

Bhai Manmohan Singh (Shabad OS, CC BY-SA)

English

Through the Guru's Teachings, the mind is illumined, and meets the True Lord. ||4||13||65||

Dr. Sant Singh Khalsa (Shabad OS, CC BY-SA)
Ang 369 · Line 24

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥

raag aasaavaree ghar 16 ke 2 mahalaa 4 sudhang |

Punjabi

ਰਾਗ ਆਸਾਵਰੀ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Raag Aasaavaree, 2 Of Sixteenth House, Fourth Mehl, Sudhang:

Dr. Sant Singh Khalsa (Shabad OS, CC BY-SA)
Ang 369 · Line 25

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 369 · Line 26

ਹਉ ਅਨਦਿਨੁ; ਹਰਿ ਨਾਮੁ ਕੀਰਤਨੁ ਕਰਉ ॥

hau anadin; har naam keeratan krau |

Punjabi

ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Night and day, I sing the Kirtan, the Praises of the Name of the Lord.

Dr. Sant Singh Khalsa (Shabad OS, CC BY-SA)
Ang 369 · Line 27

ਸਤਿਗੁਰਿ ਮੋ ਕਉ. ਹਰਿ ਨਾਮੁ ਬਤਾਇਆ; ਹਉ. ਹਰਿ ਬਿਨੁ, ਖਿਨੁ ਪਲੁ. ਰਹਿ ਨ ਸਕਉ ॥੧॥ ਰਹਾਉ ॥

satigur mo kau. har naam bataaeaa; hau. har bin, khin pal. reh na skau |1| rahaau |

Punjabi

ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।

Bhai Manmohan Singh (Shabad OS, CC BY-SA)

English

The True Guru has revealed to me the Name of the Lord; without the Lord, I cannot live, for a moment, even an instant. ||1||Pause||

Dr. Sant Singh Khalsa (Shabad OS, CC BY-SA)
Ang 369 · Line 28

ਹਮਰੈ ਸ੍ਰਵਣੁ. ਸਿਮਰਨੁ ਹਰਿ ਕੀਰਤਨੁ; ਹਉ. ਹਰਿ ਬਿਨੁ, ਰਹਿ ਨ ਸਕਉ ਹਉ ਇਕੁ ਖਿਨੁ ॥

hamarai sravan. simaran har keeratan; hau. har bin, reh na skau hau ik khin |

Punjabi

ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।

Bhai Manmohan Singh (Shabad OS, CC BY-SA)

English

My ears hear the Lord's Kirtan, and I contemplate Him; without the Lord, I cannot live, even for an instant.

Dr. Sant Singh Khalsa (Shabad OS, CC BY-SA)
Ang 369 · Line 29

ਜੈਸੇ ਹੰਸੁ. ਸਰਵਰ ਬਿਨੁ, ਰਹਿ ਨ ਸਕੈ; ਤੈਸੇ ਹਰਿ ਜਨੁ, ਕਿਉ ਰਹੈ ਹਰਿ ਸੇਵਾ ਬਿਨੁ ॥੧॥

jaise hans. saravar bin, reh na sakai; taise har jan, kiau rahai har sevaa bin |1|

Punjabi

ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?

Bhai Manmohan Singh (Shabad OS, CC BY-SA)

English

As the swan cannot live without the lake, how can the Lord's slave live without serving Him? ||1||

Dr. Sant Singh Khalsa (Shabad OS, CC BY-SA)
Ang 369 · Line 30

ਕਿਨਹੂੰ ਪ੍ਰੀਤਿ ਲਾਈ, ਦੂਜਾ ਭਾਉ ਰਿਦ ਧਾਰਿ; ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥

kinahoon preet laaee, doojaa bhaau rid dhaar; kinahoon preet laaee moh apamaan |

Punjabi

ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Some enshrine love for duality in their hearts, and some pledge love for worldly attachments and ego.

Dr. Sant Singh Khalsa (Shabad OS, CC BY-SA)
Ang 369 · Line 31

ਹਰਿ ਜਨ ਪ੍ਰੀਤਿ ਲਾਈ, ਹਰਿ ਨਿਰਬਾਣ ਪਦ; ਨਾਨਕ. ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥

har jan preet laaee, har nirabaan pad; naanak. simarat har har bhagavaan |2|14|66|

Punjabi

ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

The Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||

Dr. Sant Singh Khalsa (Shabad OS, CC BY-SA)
Ang 369 · Line 32

ਆਸਾਵਰੀ ਮਹਲਾ ੪ ॥

aasaavaree mahalaa 4 |

Punjabi

ਆਸਾਵਰੀ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaavaree, Fourth Mehl:

Dr. Sant Singh Khalsa (Shabad OS, CC BY-SA)
Ang 369 · Line 33

ਮਾਈ. ਮੋਰੋ ਪ੍ਰੀਤਮੁ ਰਾਮੁ; ਬਤਾਵਹੁ. ਰੀ ਮਾਈ ॥

maaee. moro preetam raam; bataavahu. ree maaee |

Punjabi

ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।

Bhai Manmohan Singh (Shabad OS, CC BY-SA)

English

O mother, my mother, tell me about my Beloved Lord.

Dr. Sant Singh Khalsa (Shabad OS, CC BY-SA)
Ang 369 · Line 34

ਹਉ. ਹਰਿ ਬਿਨੁ ਖਿਨੁ ਪਲੁ, ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

hau. har bin khin pal, reh na skau; jaise karahal bel reejhaaee |1| rahaau |

Punjabi

ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Without the Lord, I cannot live for a moment, even an instant; I love Him, like the camel loves the vine. ||1||Pause||

Dr. Sant Singh Khalsa (Shabad OS, CC BY-SA)
Ang 369 · Line 35

ਹਮਰਾ ਮਨੁ. ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥

hamaraa man. bairaag birakat bheo; har darasan meet kai taaee |

Punjabi

ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।

Bhai Manmohan Singh (Shabad OS, CC BY-SA)

English

My mind has become sad and distant, longing for the Blessed Vision of the Lord's Darshan, my Friend.

Dr. Sant Singh Khalsa (Shabad OS, CC BY-SA)
Ang 369 · Line 36

ਜੈਸੇ ਅਲਿ. ਕਮਲਾ ਬਿਨੁ ਰਹਿ ਨ ਸਕੈ; ਤੈਸੇ. ਮੋਹਿ ਹਰਿ ਬਿਨੁ. ਰਹਨੁ ਨ ਜਾਈ ॥੧॥

jaise al. kamalaa bin reh na sakai; taise. mohi har bin. rehan na jaaee |1|

Punjabi

ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।

Bhai Manmohan Singh (Shabad OS, CC BY-SA)

English

As the bumblebee cannot live without the lotus, I cannot live without the Lord. ||1||

Dr. Sant Singh Khalsa (Shabad OS, CC BY-SA)