Ang 370
ਰਾਖੁ ਸਰਣਿ ਜਗਦੀਸੁਰ ਪਿਆਰੇ; ਮੋਹਿ ਸਰਧਾ ਪੂਰਿ, ਹਰਿ ਗੁਸਾਈ ॥
raakh saran jagadeesur piaare; mohi saradhaa poor, har gusaaee |
Punjabi
ਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!
English
Keep me under Your Protection, O Beloved Master of the Universe; fulfill my faith, O Lord of the World.
ਜਨ ਨਾਨਕ ਕੈ ਮਨਿ. ਅਨਦੁ ਹੋਤ ਹੈ; ਹਰਿ ਦਰਸਨੁ. ਨਿਮਖ ਦਿਖਾਈ ॥੨॥੩੯॥੧੩॥੧੫॥੬੭॥
jan naanak kai man. anad hot hai; har darasan. nimakh dikhaaee |2|39|13|15|67|
Punjabi
ਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ।
English
Servant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
ਰਾਗੁ ਆਸਾ ਘਰੁ ੨ ਮਹਲਾ ੫ ॥
raag aasaa ghar 2 mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Raag Aasaa, Second House, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਜਿਨਿ ਲਾਈ ਪ੍ਰੀਤਿ; ਸੋਈ ਫਿਰਿ ਖਾਇਆ ॥
jin laaee preet; soee fir khaaeaa |
Punjabi
ਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ।
English
One who loves her, is ultimately devoured.
ਜਿਨਿ ਸੁਖਿ ਬੈਠਾਲੀ; ਤਿਸੁ ਭਉ ਬਹੁਤੁ ਦਿਖਾਇਆ ॥
jin sukh baitthaalee; tis bhau bahut dikhaaeaa |
Punjabi
ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ।
English
One who seats her in comfort, is totally terrified by her.
ਭਾਈ ਮੀਤ ਕੁਟੰਬ; ਦੇਖਿ ਬਿਬਾਦੇ ॥
bhaaee meet kuttanb; dekh bibaade |
Punjabi
ਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ।
English
Siblings, friends and family, beholding her, argue.
ਹਮ ਆਈ ਵਸਗਤਿ; ਗੁਰ ਪਰਸਾਦੇ ॥੧॥
ham aaee vasagat; gur parasaade |1|
Punjabi
ਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ।
English
But she has come under my control, by Guru's Grace. ||1||
ਐਸਾ ਦੇਖਿ; ਬਿਮੋਹਿਤ ਹੋਏ ॥
aisaa dekh; bimohit hoe |
Punjabi
ਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ,
English
Beholding her, all are bewitched:
ਸਾਧਿਕ ਸਿਧ ਸੁਰਦੇਵ ਮਨੁਖਾ; ਬਿਨੁ ਸਾਧੂ. ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥
saadhik sidh suradev manukhaa; bin saadhoo. sabh dhrohan dhrohe |1| rahaau |
Punjabi
ਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ।
English
the strivers, the Siddhas, the demi-gods, angels and mortals. All, except the Saadhus, are deceived by her deception. ||1||Pause||
ਇਕਿ ਫਿਰਹਿ ਉਦਾਸੀ; ਤਿਨੑ ਕਾਮਿ ਵਿਆਪੈ ॥
eik fireh udaasee; tina kaam viaapai |
Punjabi
ਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ।
English
Some wander around as renunciates, but they are engrossed in sexual desire.
ਇਕਿ ਸੰਚਹਿ ਗਿਰਹੀ; ਤਿਨੑ ਹੋਇ ਨ ਆਪੈ ॥
eik sancheh girahee; tina hoe na aapai |
Punjabi
ਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ।
English
Some grow rich as householders, but she does not belong to them.
ਇਕਿ ਸਤੀ ਕਹਾਵਹਿ; ਤਿਨੑ ਬਹੁਤੁ ਕਲਪਾਵੈ ॥
eik satee kahaaveh; tina bahut kalapaavai |
Punjabi
ਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ।
English
Some call themselves men of charity, and she torments them terribly.
ਹਮ. ਹਰਿ ਰਾਖੇ; ਲਗਿ ਸਤਿਗੁਰ ਪਾਵੈ ॥੨॥
ham. har raakhe; lag satigur paavai |2|
Punjabi
ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ।
English
The Lord has saved me, by attaching me to the Feet of the True Guru. ||2||
ਤਪੁ ਕਰਤੇ; ਤਪਸੀ ਭੂਲਾਏ ॥
tap karate; tapasee bhoolaae |
Punjabi
ਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ।
English
She leads astray the penitents who practice penance.
ਪੰਡਿਤ ਮੋਹੇ; ਲੋਭਿ ਸਬਾਏ ॥
panddit mohe; lobh sabaae |
Punjabi
ਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ।
English
The scholarly Pandits are all seduced by greed.
ਤ੍ਰੈ ਗੁਣ ਮੋਹੇ; ਮੋਹਿਆ ਆਕਾਸੁ ॥
trai gun mohe; mohiaa aakaas |
Punjabi
ਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ।
English
The world of the three qualities is enticed, and the heavens are enticed.
ਹਮ. ਸਤਿਗੁਰ ਰਾਖੇ; ਦੇ ਕਰਿ ਹਾਥੁ ॥੩॥
ham. satigur raakhe; de kar haath |3|
Punjabi
ਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ।
English
The True Guru has saved me, by giving me His Hand. ||3||
ਗਿਆਨੀ ਕੀ; ਹੋਇ ਵਰਤੀ ਦਾਸਿ ॥
giaanee kee; hoe varatee daas |
Punjabi
ਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ।
English
She is the slave of those who are spiritually wise.
ਕਰ ਜੋੜੇ; ਸੇਵਾ ਕਰੇ ਅਰਦਾਸਿ ॥
kar jorre; sevaa kare aradaas |
Punjabi
ਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ:
English
With her palms pressed together, she serves them and offers her prayer:
ਜੋ ਤੂੰ ਕਹਹਿ; ਸੁ ਕਾਰ ਕਮਾਵਾ ॥
jo toon kaheh; su kaar kamaavaa |
Punjabi
ਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ,
English
"Whatever you wish, that is what I shall do."
ਜਨ ਨਾਨਕ ਗੁਰਮੁਖ ਨੇੜਿ; ਨ ਆਵਾ ॥੪॥੧॥
jan naanak guramukh nerr; na aavaa |4|1|
Punjabi
ਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ", ਹੇ ਗੋਲੇ ਨਾਨਕ।
English
O servant Nanak, she does not draw near to the Gurmukh. ||4||1||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸਸੂ ਤੇ; ਪਿਰਿ ਕੀਨੀ ਵਾਖਿ ॥
sasoo te; pir keenee vaakh |
Punjabi
ਮੇਰੀ ਸੱਸ (ਮਾਇਆ) ਨਾਲੋਂ, ਮੇਰੇ ਪ੍ਰੀਤਮ (ਹਰੀ) ਨੇ ਮੈਨੂੰ ਅਲੱਗ ਕਰ ਦਿੱਤਾ ਹੈ।
English
I have been separated from my Beloved by Maya (my mother-in-law).
ਦੇਰ ਜਿਠਾਣੀ ਮੁਈ; ਦੂਖਿ ਸੰਤਾਪਿ ॥
der jitthaanee muee; dookh santaap |
Punjabi
ਮੇਰੀ ਦਰਾਣੀ (ਆਸਾ) ਅਤੇ ਜਿਠਾਣੀ (ਤ੍ਰਿਸ਼ਨਾ) ਤਕਲੀਫ ਅਤੇ ਗ਼ਮ ਨਾਲ ਮਰ ਗਈਆਂ ਹਨ।
English
Hope and desire (my younger brother-in-law and sister-in-law) are dying of grief.
ਘਰ ਕੇ ਜਿਠੇਰੇ ਕੀ; ਚੂਕੀ ਕਾਣਿ ॥
ghar ke jitthere kee; chookee kaan |
Punjabi
ਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਦੀ ਮੁਹਤਾਜੀ ਛੱਡ ਦਿੱਤੀ ਹੈ।
English
I am no longer swayed by the fear of Death (my elder brother-in-law).
ਪਿਰਿ ਰਖਿਆ ਕੀਨੀ; ਸੁਘੜ ਸੁਜਾਣਿ ॥੧॥
pir rakhiaa keenee; sugharr sujaan |1|
Punjabi
ਮੇਰੇ ਸਿਆਣੇ ਅਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ।
English
I am protected by my All-knowing, Wise Husband Lord. ||1||
ਸੁਨਹੁ ਲੋਕਾ; ਮੈ ਪ੍ਰੇਮ ਰਸੁ ਪਾਇਆ ॥
sunahu lokaa; mai prem ras paaeaa |
Punjabi
ਸੁਣੋ ਹੇ ਪੁਰਸ਼ੋ! ਮੈਂ ਪ੍ਰੀਤ ਦਾ ਰਸ ਪਾ ਲਿਆ ਹੈ।
English
Listen, O people: I have tasted the elixir of love.
ਦੁਰਜਨ ਮਾਰੇ ਵੈਰੀ ਸੰਘਾਰੇ; ਸਤਿਗੁਰਿ. ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥
durajan maare vairee sanghaare; satigur. mo kau har naam divaaeaa |1| rahaau |
Punjabi
ਮੈਂ ਖੋਟੇ ਪੁਰਸ਼ ਨੂੰ ਮਾਰ ਸੁੱਟਿਆ ਹੈ ਅਤੇ ਆਪਣੇ ਦੁਸ਼ਮਨਾਂ ਨੂੰ ਨਾਸ ਕਰ ਦਿੱਤਾ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ। ਠਹਿਰਾਉ।
English
The evil ones are dead, and my enemies are destroyed. The True Guru has given me the Name of the Lord. ||1||Pause||
ਪ੍ਰਥਮੇ; ਤਿਆਗੀ ਹਉਮੈ ਪ੍ਰੀਤਿ ॥
prathame; tiaagee haumai preet |
Punjabi
ਪਹਿਲਾਂ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਹੈ।
English
First, I renounced my egotistical love of myself.
ਦੁਤੀਆ; ਤਿਆਗੀ ਲੋਗਾ ਰੀਤਿ ॥
duteea; tiaagee logaa reet |
Punjabi
ਦੂਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਲਾਂਜਲੀ ਦੇ ਦਿੱਤੀ ਹੈ।
English
Second, I renounced the ways of the world.
ਤ੍ਰੈ ਗੁਣ ਤਿਆਗਿ; ਦੁਰਜਨ ਮੀਤ ਸਮਾਨੇ ॥
trai gun tiaag; durajan meet samaane |
Punjabi
ਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤ੍ਰਾਂ ਨੂੰ ਇਕ ਬਰਾਬਰ ਜਾਣਦਾ ਹਾਂ।
English
Renouncing the three qualities, I look alike upon friend and enemy.
ਤੁਰੀਆ ਗੁਣੁ; ਮਿਲਿ ਸਾਧ ਪਛਾਨੇ ॥੨॥
tureea gun; mil saadh pachhaane |2|
Punjabi
ਸੰਤ ਗੁਰਾਂ ਨੂੰ ਮਿਲ ਕੇ ਮੈਂ ਚੋਥੀ ਅਵਸਥਾ ਦੀਆਂ ਉਤਕ੍ਰਿਸ਼ਟਤਾਈਆਂ (ਖੁਬੀਆਂ) ਨੂੰ ਅਨੁਭਵ ਕਰ ਲਿਆ ਹੈ।
English
And then, the fourth state of bliss was revealed to me by the Holy One. ||2||
ਸਹਜ ਗੁਫਾ ਮਹਿ; ਆਸਣੁ ਬਾਧਿਆ ॥
sehaj gufaa meh; aasan baadhiaa |
Punjabi
ਬੈਕੁੰਠੀ ਪਰਮ ਅਨੰਦ ਦੀ ਕੰਦਰਾ (ਦਸਮ ਦੁਆਰ) ਵਿੱਚ ਮੈਂ ਟਿਕਾਣਾ ਮੱਲਿਆ ਹੈ।
English
In the cave of celestial bliss, I have obtained a seat.
ਜੋਤਿ ਸਰੂਪ; ਅਨਾਹਦੁ ਵਾਜਿਆ ॥
jot saroop; anaahad vaajiaa |
Punjabi
ਰੌਸ਼ਨੀ ਦੇ ਰੂਪ, ਵਾਹਿਗੁਰੂ ਨੇ ਬੈਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ।
English
The Lord of Light plays the unstruck melody of bliss.
ਮਹਾ ਅਨੰਦੁ; ਗੁਰਸਬਦੁ ਵੀਚਾਰਿ ॥
mahaa anand; gurasabad veechaar |
Punjabi
ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪਰਾਪਤ ਹੋਈ ਹੈ।
English
I am in ecstasy, contemplating the Word of the Guru's Shabad.
ਪ੍ਰਿਅ ਸਿਉ ਰਾਤੀ; ਧਨ ਸੋਹਾਗਣਿ ਨਾਰਿ ॥੩॥
pria siau raatee; dhan sohaagan naar |3|
Punjabi
ਆਪਣੇ ਪ੍ਰੀਤਮ ਨਾਲ ਰੰਗੀਜੀ ਹੋਈ ਮੈਂ ਮੁਬਾਰਕ ਤੇ ਪਰਸੰਨ ਪਤਨੀ ਹੋ ਗਈ ਹਾਂ।
English
Imbued with my Beloved Husband Lord, I am the blessed, happy soul-bride. ||3||
ਜਨ ਨਾਨਕੁ ਬੋਲੇ; ਬ੍ਰਹਮ ਬੀਚਾਰੁ ॥
jan naanak bole; braham beechaar |
Punjabi
ਗੋਲਾ ਨਾਨਕ, ਸੁਆਮੀ ਦਾ ਸਿਮਰਨ ਉਚਾਰਨ ਕਰਦਾ ਹੈ।
English
Servant Nanak chants the wisdom of God;
ਜੋ ਸੁਣੇ ਕਮਾਵੈ; ਸੁ ਉਤਰੈ ਪਾਰਿ ॥
jo sune kamaavai; su utarai paar |
Punjabi
ਜੋ ਇਸ ਨੂੰ ਸੁਣਦਾ ਅਤੇ ਇਸ ਦੀ ਕਮਾਈ ਕਰਦਾ ਹੈ ਉਹ ਤਰ ਜਾਂਦਾ ਹੈ।
English
one who listens and practices it, is carried across and saved.
ਜਨਮਿ ਨ ਮਰੈ; ਨ ਆਵੈ. ਨ ਜਾਇ ॥
janam na marai; na aavai. na jaae |
Punjabi
ਉਹ ਜੰਮਦਾ ਨਹੀਂ, ਨਾਂ ਹੀ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
English
He is not born, and he does not die; he does not come or go.
ਹਰਿ ਸੇਤੀ; ਓਹੁ ਰਹੈ ਸਮਾਇ ॥੪॥੨॥
har setee; ohu rahai samaae |4|2|
Punjabi
ਵਾਹਿਗੁਰੂ ਨਾਲ ਉਹ ਅਭੇਦ ਹੋਇਆ ਰਹਿੰਦਾ ਹੈ।
English
He remains blended with the Lord. ||4||2||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਨਿਜ ਭਗਤੀ; ਸੀਲਵੰਤੀ ਨਾਰਿ ॥
nij bhagatee; seelavantee naar |
Punjabi
ਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ,
English
The bride shows such special devotion, and has such an agreeable disposition.
ਰੂਪਿ ਅਨੂਪ; ਪੂਰੀ ਆਚਾਰਿ ॥
roop anoop; pooree aachaar |
Punjabi
ਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ।
English
Her beauty is incomparable, and her character is perfect.
ਜਿਤੁ ਗ੍ਰਿਹਿ ਵਸੈ; ਸੋ ਗ੍ਰਿਹੁ ਸੋਭਾਵੰਤਾ ॥
jit grihi vasai; so grihu sobhaavantaa |
Punjabi
ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ।
English
The house in which she dwells is such a praiseworthy house.
ਗੁਰਮੁਖਿ ਪਾਈ; ਕਿਨੈ ਵਿਰਲੈ ਜੰਤਾ ॥੧॥
guramukh paaee; kinai viralai jantaa |1|
Punjabi
ਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ।
English
But rare are those who, as Gurmukh, attain that state||1||
ਸੁਕਰਣੀ ਕਾਮਣਿ; ਗੁਰ ਮਿਲਿ. ਹਮ ਪਾਈ ॥
sukaranee kaaman; gur mil. ham paaee |
Punjabi
ਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ।
English
As the soul-bride of pure actions, I have met with the Guru.