Ang 395
ਕਰਿ ਕਿਰਪਾ. ਅਪੁਨੈ ਨਾਇ ਲਾਏ; ਸਰਬ ਸੂਖ. ਪ੍ਰਭ ਤੁਮਰੀ ਰਜਾਇ ॥ ਰਹਾਉ ॥
kar kirapaa. apunai naae laae; sarab sookh. prabh tumaree rajaae | rahaau |
Punjabi
ਤੂੰ ਹੇ ਸੁਆਮੀ! ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ। ਸਾਰੇ ਆਰਾਮ ਤੇਰੇ ਹੁਕਮ ਦੀ ਤਾਬੇਦਾਰੀ ਵਿੱਚ ਹਨ। ਠਹਿਰਾਉ।
English
Bestowing Your Mercy, God, You attach us to Your Name; all peace comes by Your Will. ||Pause||
ਸੰਗਿ ਹੋਵਤ ਕਉ; ਜਾਨਤ ਦੂਰਿ ॥
sang hovat kau; jaanat door |
Punjabi
ਜੋ ਪੁਰਸ਼ ਸਦੀਵੀ-ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਦੁਰੇਡੇ ਖਿਆਲ ਕਰਦਾ ਹੈ,
English
The Lord is Ever-present; one who deems Him to be far away,
ਸੋ ਜਨੁ ਮਰਤਾ; ਨਿਤ ਨਿਤ ਝੂਰਿ ॥੨॥
so jan marataa; nit nit jhoor |2|
Punjabi
ਉਹ ਹਮੇਸ਼ਾਂ ਹੀ ਪਸਚਾਤਾਪ ਕਰਦਾ ਹੋਇਆ ਮਰ ਜਾਂਦਾ ਹੈ।
English
Dies again and again, repenting. ||2||
ਜਿਨਿ ਸਭੁ ਕਿਛੁ ਦੀਆ; ਤਿਸੁ ਚਿਤਵਤ ਨਾਹਿ ॥
jin sabh kichh deea; tis chitavat naeh |
Punjabi
ਜਿਸ ਨੇ ਉਸ ਨੂੰ ਸਾਰਾ ਕੁਝ ਦਿੱਤਾ ਹੈ ਉਸ ਨੂੰ ਬੰਦਾ ਚੇਤੇ ਨਹੀਂ ਕਰਦਾ।
English
The mortals do not remember the One, who has given them everything.
ਮਹਾ ਬਿਖਿਆ ਮਹਿ; ਦਿਨੁ ਰੈਨਿ ਜਾਹਿ ॥੩॥
mahaa bikhiaa meh; din rain jaeh |3|
Punjabi
ਖਰੇ ਹੀ ਪ੍ਰਾਣਨਾਸ਼ਕ ਪਾਪਾਂ ਵਿੱਚ ਖਚਤ ਹੋਇਆ ਹੋਇਆ ਉਸ ਦੇ ਦਿਹੁੰ ਤੇ ਰੈਣ ਬਰਬਾਦ ਹੋ ਜਾਂਦੇ ਹਨ।
English
Engrossed in such terrible corruption, their days and nights waste away. ||3||
ਕਹੁ ਨਾਨਕ; ਪ੍ਰਭੁ ਸਿਮਰਹੁ ਏਕ ॥
kahu naanak; prabh simarahu ek |
Punjabi
ਗੁਰੂ ਜੀ ਆਖਦੇ ਹਨ, ਤੂੰ ਇਕ ਸੁਆਮੀ ਦਾ ਆਰਾਧਨ ਕਰ।
English
Says Nanak, meditate in remembrance of the One Lord God.
ਗਤਿ ਪਾਈਐ; ਗੁਰ ਪੂਰੇ ਟੇਕ ॥੪॥੩॥੯੭॥
gat paaeeai; gur poore ttek |4|3|97|
Punjabi
ਪੂਰਨ ਗੁਰਾਂ ਦੀ ਪਨਾਹ ਲੈਣ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
English
Salvation is obtained, in the Shelter of the Perfect Guru. ||4||3||97||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਨਾਮੁ ਜਪਤ; ਮਨੁ ਤਨੁ ਸਭੁ ਹਰਿਆ ॥
naam japat; man tan sabh hariaa |
Punjabi
ਰੱਬ ਦੇ ਨਾਮ ਦਾ ਸਿਮਰਨ ਕਰਨ ਨਾਲ ਆਦਮੀ ਦੀ ਆਤਮਾਂ ਅਤੇ ਦੇਹਿ ਸਮੂਹ ਹਰੇ ਭਰੇ ਥੀਂ ਜਾਂਵਦੇ ਹਨ।
English
Meditating on the Naam, the Name of the Lord, the mind and body are totally rejuvenated.
ਕਲਮਲ ਦੋਖ; ਸਗਲ ਪਰਹਰਿਆ ॥੧॥
kalamal dokh; sagal parahariaa |1|
Punjabi
ਉਸ ਦੇ ਸਾਰੇ ਪਾਪ ਅਤੇ ਅਉਗਣ ਧੋਤੇ ਜਾਂਦੇ ਹਨ।
English
All sins and sorrows are washed away. ||1||
ਸੋਈ ਦਿਵਸੁ ਭਲਾ; ਮੇਰੇ ਭਾਈ ॥
soee divas bhalaa; mere bhaaee |
Punjabi
ਮੁਬਾਰਕ ਹੈ ਉਹ ਦਿਹਾੜਾ, ਮੇਰੇ ਵੀਰ,
English
How blessed is that day, O my Siblings of Destiny,
ਹਰਿ ਗੁਨ ਗਾਇ; ਪਰਮ ਗਤਿ ਪਾਈ ॥ ਰਹਾਉ ॥
har gun gaae; param gat paaee | rahaau |
Punjabi
ਜਦ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਨ ਮਰਤਬਾ ਪਾਇਆ ਜਾਂਦਾ ਹੈ। ਠਹਿਰਾਉ।
English
when the Glorious Praises of the Lord are sung, and the supreme status is obtained. ||Pause||
ਸਾਧ ਜਨਾ ਕੇ; ਪੂਜੇ ਪੈਰ ॥
saadh janaa ke; pooje pair |
Punjabi
ਪਵਿੱਤਰ ਪੁਰਸ਼ਾਂ ਦੇ ਪੈਰ ਪੂਜਣ ਦੁਆਰਾ,
English
Worshipping the feet of the Holy Saints,
ਮਿਟੇ ਉਪਦ੍ਰਹ; ਮਨ ਤੇ ਬੈਰ ॥੨॥
mitte upadrah; man te bair |2|
Punjabi
ਮਨੁੱਖ ਦੇ ਮਨੂਏ ਤੋਂ ਬਖੇੜਾ ਤੇ ਦੁਸ਼ਮਣੀ ਮਿੱਟ ਜਾਂਦੇ ਹਨ।
English
troubles and hatred are eliminated from the mind. ||2||
ਗੁਰ ਪੂਰੇ ਮਿਲਿ; ਝਗਰੁ ਚੁਕਾਇਆ ॥
gur poore mil; jhagar chukaaeaa |
Punjabi
ਪੂਰਨ ਗੁਰਾਂ ਨੂੰ ਮਿਲਣ ਦੁਆਰਾ ਝਗੜਾ ਮਿਟ ਜਾਂਦਾ ਹੈ,
English
Meeting with the Perfect Guru, conflict is ended,
ਪੰਚ ਦੂਤ; ਸਭਿ ਵਸਗਤਿ ਆਇਆ ॥੩॥
panch doot; sabh vasagat aaeaa |3|
Punjabi
ਅਤੇ ਸਮੂਹ ਪੰਜੇ ਭੂਤਨੇ ਕਾਬੂ ਆ ਜਾਂਦੇ ਹਨ।
English
and the five demons are totally subdued. ||3||
ਜਿਸੁ ਮਨਿ ਵਸਿਆ; ਹਰਿ ਕਾ ਨਾਮੁ ॥
jis man vasiaa; har kaa naam |
Punjabi
ਨਾਨਕ ਉਸ ਉਤੋਂ ਬਲਿਹਾਰਨੇ ਜਾਂਦਾ ਹੈ,
English
One whose mind is filled with the Name of the Lord,
ਨਾਨਕ; ਤਿਸੁ ਊਪਰਿ ਕੁਰਬਾਨ ॥੪॥੪॥੯੮॥
naanak; tis aoopar kurabaan |4|4|98|
Punjabi
ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ।
English
O Nanak - I am a sacrifice to him. ||4||4||98||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਗਾਵਿ ਲੇਹਿ ਤੂ ਗਾਵਨਹਾਰੇ ॥
gaav lehi too gaavanahaare |
Punjabi
ਹੇ ਗਵੱਈਏ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ,
English
O singer, sing of the One,
ਜੀਅ ਪਿੰਡ ਕੇ; ਪ੍ਰਾਨ ਅਧਾਰੇ ॥
jeea pindd ke; praan adhaare |
Punjabi
ਜੋ ਆਤਮਾ, ਦੇਹਿ ਅਤੇ ਜਿੰਦ-ਜਾਨ ਦਾ ਆਸਰਾ ਹੈ।
English
who is the Support of the soul, the body and the breath of life.
ਜਾ ਕੀ ਸੇਵਾ; ਸਰਬ ਸੁਖ ਪਾਵਹਿ ॥
jaa kee sevaa; sarab sukh paaveh |
Punjabi
ਉਸ ਦੀ ਟਹਿਲ ਕਮਾ, ਜਿਸ ਦੀ ਟਹਿਲ ਅੰਦਰ ਤੂੰ ਸਾਰੇ ਆਰਾਮ ਪਰਾਪਤ ਕਰ ਲਵੇਗਾਂ।
English
Serving Him, all peace is obtained.
ਅਵਰ ਕਾਹੂ ਪਹਿ; ਬਹੁੜਿ. ਨ ਜਾਵਹਿ ॥੧॥
avar kaahoo peh; bahurr. na jaaveh |1|
Punjabi
ਤਦ ਤੂੰ ਮੁੜ ਕੇ ਕਿਸੇ ਹੋਰ ਕੋਲ ਨਹੀਂ ਜਾਵੇਗਾਂ।
English
You shall no longer go to any other. ||1||
ਸਦਾ ਅਨੰਦ. ਅਨੰਦੀ ਸਾਹਿਬੁ; ਗੁਨ ਨਿਧਾਨ ਨਿਤ ਨਿਤ ਜਾਪੀਐ ॥
sadaa anand. anandee saahib; gun nidhaan nit nit jaapeeai |
Punjabi
ਮੇਰਾ ਖੁਸ਼ ਬਾਸ਼ ਮਾਲਕ, ਹਮੇਸ਼ਾਂ ਪ੍ਰਸੰਨ ਰਹਿੰਦਾ ਹੈ। ਸਦਾ ਸਦਾ ਤੂੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਸਾਹਿਬ ਦਾ ਸਿਮਰਨ ਕਰ।
English
My Blissful Lord Master is forever in bliss; meditate continually and forever, on the Lord, the treasure of excellence.
ਬਲਿਹਾਰੀ ਤਿਸੁ ਸੰਤ ਪਿਆਰੇ; ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥
balihaaree tis sant piaare; jis prasaad prabh man vaaseeai | rahaau |
Punjabi
ਮੈਂ ਉਸ ਲਾਡਲੇ ਸਾਧੂ ਉਤੋਂ ਸਦਕੇ ਜਾਂਦਾ ਹਾਂ, ਜਿਸ ਦੀ ਦਇਆ ਦੁਆਰਾ ਸੁਆਮੀ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਠਹਿਰਾਉ।
English
I am a sacrifice to the Beloved Saints; by their kind favor, God comes to dwell in the mind. ||Pause||
ਜਾ ਕਾ ਦਾਨੁ; ਨਿਖੂਟੈ ਨਾਹੀ ॥
jaa kaa daan; nikhoottai naahee |
Punjabi
ਜਿਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।
English
His gifts are never exhausted.
ਭਲੀ ਭਾਤਿ; ਸਭ ਸਹਜਿ ਸਮਾਹੀ ॥
bhalee bhaat; sabh sehaj samaahee |
Punjabi
ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ।
English
In His subtle way, He easily absorbs all.
ਜਾ ਕੀ ਬਖਸ; ਨ ਮੇਟੈ ਕੋਈ ॥
jaa kee bakhas; na mettai koee |
Punjabi
ਜਿਸ ਦੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ।
English
His benevolence cannot be erased.
ਮਨਿ ਵਾਸਾਈਐ; ਸਾਚਾ ਸੋਈ ॥੨॥
man vaasaaeeai; saachaa soee |2|
Punjabi
ਉਹ ਸੱਚੇ ਸੁਆਮੀ ਨੂੰ ਤੂੰ ਆਪਣੇ ਚਿੱਤ ਵਿੱਚ ਟਿਕਾ।
English
So enshrine that True Lord within your mind. ||2||
ਸਗਲ ਸਮਗ੍ਰੀ; ਗ੍ਰਿਹ ਜਾ ਕੈ ਪੂਰਨ ॥
sagal samagree; grih jaa kai pooran |
Punjabi
ਜਿਸ ਦੇ ਘਰ ਵਿੱਚ ਸਾਰੀਆਂ ਵਸਤੂਆਂ ਪਰੀਪੂਰਨ ਹਨ,
English
His house is filled with all sorts of articles;
ਪ੍ਰਭ ਕੇ ਸੇਵਕ; ਦੂਖ ਨ ਝੂਰਨ ॥
prabh ke sevak; dookh na jhooran |
Punjabi
ਉਹ ਸਾਹਿਬ ਦੇ ਗੋਲੇ ਕਦਾਚਿਤ ਤਕਲੀਫ ਅੰਦਰ ਪਛਤਾਵਾ ਨਹੀਂ ਕਰਦੇ।
English
God's servants never suffer pain.
ਓਟਿ ਗਹੀ; ਨਿਰਭਉ ਪਦੁ ਪਾਈਐ ॥
ott gahee; nirbhau pad paaeeai |
Punjabi
ਉਸ ਦੀ ਪਨਾਹ ਪਕੜਨ ਦੁਆਰਾ ਡਰ-ਰਹਿਤ ਮਰਤਬਾ ਪਾ ਲਈਦਾ ਹੈ।
English
Holding to His Support, the state of fearless dignity is obtained.
ਸਾਸਿ ਸਾਸਿ; ਸੋ ਗੁਨ ਨਿਧਿ ਗਾਈਐ ॥੩॥
saas saas; so gun nidh gaaeeai |3|
Punjabi
ਹਰ ਸੁਆਸ ਨਾਲ ਤੂੰ ਹੇ ਬੰਦੇ! ਉਸ ਖੂਬੀਆਂ ਦੇ ਖ਼ਜ਼ਾਨੇ ਸੁਆਮੀ ਦੀ ਕੀਰਤੀ ਗਾਇਨ ਕਰ।
English
With each and every breath, sing of the Lord, the treasure of excellence. ||3||
ਦੂਰਿ ਨ ਹੋਈ ਕਤਹੂ ਜਾਈਐ ॥
door na hoee katahoo jaaeeai |
Punjabi
ਉਹ ਪ੍ਰਾਣੀ ਕੋਲੋਂ ਦੁਰੇਡੇ ਨਹੀਂ ਅਤੇ ਕਿਧਰੇ ਜਾਂਦਾ ਨਹੀਂ।
English
He is not far from us, wherever we go.
ਨਦਰਿ ਕਰੇ; ਤਾ ਹਰਿ ਹਰਿ ਪਾਈਐ ॥
nadar kare; taa har har paaeeai |
Punjabi
ਜੇਕਰ ਉਹ ਮਿਹਰ ਧਾਰੇ, ਕੇਵਲ ਤਦ ਹੀ ਸੁਆਮੀ ਦਾ ਨਾਮ ਪਰਾਪਤ ਹੁੰਦਾ ਹੈ।
English
When He shows His Mercy, we obtain the Lord, Har, Har.
ਅਰਦਾਸਿ ਕਰੀ; ਪੂਰੇ ਗੁਰ ਪਾਸਿ ॥
aradaas karee; poore gur paas |
Punjabi
ਮੈਂ ਪੁਰਨ ਗੁਰਾਂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦਾ ਹਾਂ।
English
I offer this prayer to the Perfect Guru.
ਨਾਨਕੁ ਮੰਗੈ; ਹਰਿ ਧਨੁ ਰਾਸਿ ॥੪॥੫॥੯੯॥
naanak mangai; har dhan raas |4|5|99|
Punjabi
ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਦੀ ਯਾਂਚਨਾ ਕਰਦਾ ਹੈ।
English
Nanak begs for the treasure of the Lord's Name. ||4||5||99||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪ੍ਰਥਮੇ ਮਿਟਿਆ; ਤਨ ਕਾ ਦੂਖ ॥
prathame mittiaa; tan kaa dookh |
Punjabi
ਪਹਿਲਾਂ ਦੇਹਿ ਦੀ ਪੀੜ ਨਾਸ ਹੋ ਗਈ ਹੈ,
English
First, the pains of the body vanish;
ਮਨ ਸਗਲ ਕਉ; ਹੋਆ ਸੂਖੁ ॥
man sagal kau; hoaa sookh |
Punjabi
ਅਤੇ ਮਗਰੋਂ ਚਿੱਤ ਨੂੰ ਸਮੂਹ ਆਰਾਮ ਪਰਾਪਤ ਹੋ ਗਿਆ ਹੈ।
English
then, the mind becomes totally peaceful.
ਕਰਿ ਕਿਰਪਾ; ਗੁਰ ਦੀਨੋ ਨਾਉ ॥
kar kirapaa; gur deeno naau |
Punjabi
ਮਿਹਰਬਾਨੀ ਕਰਕੇ ਗੁਰਾਂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ।
English
In His Mercy, the Guru bestows the Lord's Name.
ਬਲਿ ਬਲਿ; ਤਿਸੁ ਸਤਿਗੁਰ ਕਉ ਜਾਉ ॥੧॥
bal bal; tis satigur kau jaau |1|
Punjabi
ਕੁਰਬਾਨ, ਕੁਰਬਾਨ ਹਾਂ, ਮੈਂ ਉਸ ਸੱਚੇ ਗੁਰੂ ਉਤੋਂ।
English
I am a sacrifice, a sacrifice to that True Guru. ||1||
ਗੁਰੁ ਪੂਰਾ ਪਾਇਓ; ਮੇਰੇ ਭਾਈ ॥
gur pooraa paaeo; mere bhaaee |
Punjabi
ਪੂਰਨ ਗੁਰਾਂ ਨੂੰ ਪਰਾਪਤ ਕਰ ਲਿਆ ਹੈ, ਹੇ ਮੈਡੇ ਵੀਰ!
English
I have obtained the Perfect Guru, O my Siblings of Destiny.
ਰੋਗ ਸੋਗ ਸਭ ਦੂਖ ਬਿਨਾਸੇ; ਸਤਿਗੁਰ ਕੀ ਸਰਣਾਈ ॥ ਰਹਾਉ ॥
rog sog sabh dookh binaase; satigur kee saranaaee | rahaau |
Punjabi
ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ, ਮੇਰੀਆਂ ਸਾਰੀਆਂ ਬੀਮਾਰੀਆਂ ਗਮ ਅਤੇ ਤਕਲੀਫਾਂ ਨਾਸ ਹੋ ਗਈਆਂ ਹਨ। ਠਹਿਰਾਉ।
English
All illness, sorrows and sufferings are dispelled, in the Sanctuary of the True Guru. ||Pause||
ਗੁਰ ਕੇ ਚਰਨ; ਹਿਰਦੈ ਵਸਾਏ ॥
gur ke charan; hiradai vasaae |
Punjabi
ਗੁਰਾਂ ਦੇ ਪੈਰ ਮੈਂ ਆਪਣੇ ਚਿੱਤ ਅੰਦਰ ਟਿਕਾਏ ਹਨ,
English
The feet of the Guru abide within my heart;
ਮਨ ਚਿੰਤਤ; ਸਗਲੇ ਫਲ ਪਾਏ ॥
man chintat; sagale fal paae |
Punjabi
ਅਤੇ ਮੈਂ ਆਪਣੇ ਦਿਲ ਲੁੜੀਦੇ (ਚਿੱਤ ਚਾਹੁੰਦੇ) ਮੇਵੇ ਪਾ ਲਏ ਹਨ।
English
I have received all the fruits of my heart's desires.
ਅਗਨਿ ਬੁਝੀ; ਸਭ ਹੋਈ ਸਾਂਤਿ ॥
agan bujhee; sabh hoee saant |
Punjabi
ਮੇਰੀ ਅੱਗ ਬੁਝ ਗਈ ਹੈ ਅਤੇ ਮੈਂ ਸਮੂਹ ਠੰਢ ਚੈਨ ਵਿੱਚ ਹਾਂ।
English
The fire is extinguished, and I am totally peaceful.
ਕਰਿ ਕਿਰਪਾ; ਗੁਰਿ ਕੀਨੀ ਦਾਤਿ ॥੨॥
kar kirapaa; gur keenee daat |2|
Punjabi
ਆਪਣੀ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ।
English
Showering His Mercy, the Guru has given this gift. ||2||
ਨਿਥਾਵੇ ਕਉ; ਗੁਰਿ. ਦੀਨੋ ਥਾਨੁ ॥
nithaave kau; gur. deeno thaan |
Punjabi
ਆਸਰਾ ਵਿਹੂਣ ਨੂੰ ਗੁਰੂ ਨੇ ਆਸਰਾ ਦਿੱਤਾ ਹੈ।
English
The Guru has given shelter to the shelterless.
ਨਿਮਾਨੇ ਕਉ; ਗੁਰਿ ਕੀਨੋ ਮਾਨੁ ॥
nimaane kau; gur keeno maan |
Punjabi
ਬੇਇਜ਼ਤੇ ਨੂੰ ਗੁਰਾਂ ਨੇ ਇੱਜ਼ਤ ਬਖਸ਼ੀ ਹੈ।
English
The Guru has given honor to the dishonored.
ਬੰਧਨ ਕਾਟਿ; ਸੇਵਕ ਕਰਿ ਰਾਖੇ ॥
bandhan kaatt; sevak kar raakhe |
Punjabi
ਬੇੜੀਆਂ ਵੱਢ ਕੇ, ਗੁਰਾਂ ਨੇ ਮੇਰੀ ਆਪਣੇ ਗੋਲੇ ਦੀ ਤਰ੍ਹਾਂ ਰੱਖਿਆ ਕੀਤੀ ਹੈ।
English
Shattering his bonds, the Guru has saved His servant.
ਅੰਮ੍ਰਿਤ ਬਾਨੀ; ਰਸਨਾ ਚਾਖੇ ॥੩॥
amrit baanee; rasanaa chaakhe |3|
Punjabi
ਸੁਧਾ ਸਰੂਪ ਗੁਰਬਾਣੀ, ਹੁਣ ਮੈਂ ਆਪਣੀ ਜੀਭ ਨਾਲ ਚੱਖਦਾ ਹਾਂ।
English
I taste with my tongue the Ambrosial Bani of His Word. ||3||
ਵਡੈ ਭਾਗਿ; ਪੂਜ ਗੁਰ ਚਰਨਾ ॥
vaddai bhaag; pooj gur charanaa |
Punjabi
ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕੀਤੀ ਹੈ।
English
By great good fortune, I worship the Guru's feet.
ਸਗਲ ਤਿਆਗਿ; ਪਾਈ ਪ੍ਰਭ ਸਰਨਾ ॥
sagal tiaag; paaee prabh saranaa |
Punjabi
ਸਭ ਨੂੰ ਛੱਡ ਕੇ ਮੈਂ ਸੁਆਮੀ ਦੀ ਪਨਾਹ ਪਰਾਪਤ ਕੀਤੀ ਹੈ।
English
Forsaking everything, I have obtained God's Sanctuary.