Ang 399
ਸੀਤਲੁ ਹਰਿ ਹਰਿ ਨਾਮੁ; ਸਿਮਰਤ ਤਪਤਿ ਜਾਇ ॥੩॥
seetal har har naam; simarat tapat jaae |3|
Punjabi
ਠੰਢਾ ਹੈ ਵਾਹਿਗੁਰੂ ਸੁਆਮੀ ਦਾ ਨਾਮ, ਇਸ ਦਾ ਜਾਪ ਕਰਨ ਦੁਆਰਾ ਸੜਾਂਦ ਬੁੱਝ ਜਾਂਦੀ ਹੈ।
English
The Name of the Lord, Har, Har, is soothing and cool; remembering it in meditation, the inner fire is quenched. ||3||
ਸੂਖ ਸਹਜ ਆਨੰਦ ਘਣਾ; ਨਾਨਕ ਜਨ ਧੂਰਾ ॥
sookh sehaj aanand ghanaa; naanak jan dhooraa |
Punjabi
ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ।
English
Peace, poise, and immense bliss, O Nanak, are obtained, when one becomes the dust of the feet of the humble servants of the Lord.
ਕਾਰਜ ਸਗਲੇ ਸਿਧਿ ਭਏ; ਭੇਟਿਆ ਗੁਰੁ ਪੂਰਾ ॥੪॥੧੦॥੧੧੨॥
kaaraj sagale sidh bhe; bhettiaa gur pooraa |4|10|112|
Punjabi
ਪੂਰਨ ਗੁਰਾਂ ਨੂੰ ਮਿਲਣ ਦੁਆਰਾ ਸਾਰੇ ਕੰਮ ਰਾਸ ਹੋ ਗਏ ਹਨ।
English
All of one's affairs are perfectly resolved, meeting with the Perfect Guru. ||4||10||112||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਗੋਬਿੰਦੁ ਗੁਣੀ ਨਿਧਾਨੁ; ਗੁਰਮੁਖਿ ਜਾਣੀਐ ॥
gobind gunee nidhaan; guramukh jaaneeai |
Punjabi
ਸ੍ਰਿਸ਼ਟੀ ਦਾ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
English
The Lord of the Universe is the treasure of excellence; He is known only to the Gurmukh.
ਹੋਇ ਕ੍ਰਿਪਾਲੁ ਦਇਆਲੁ; ਹਰਿ ਰੰਗੁ ਮਾਣੀਐ ॥੧॥
hoe kripaal deaal; har rang maaneeai |1|
Punjabi
ਜਦ ਗੁਰੂ ਜੀ ਦਇਆਵਾਨ ਤੇ ਮਿਹਰਵਾਨ ਹੋ ਜਾਂਦੇ ਹਨ, ਤਦ ਬੰਦਾ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
English
When He shows His Mercy and Kindness, we revel in the Lord's Love. ||1||
ਆਵਹੁ ਸੰਤ ਮਿਲਾਹ; ਹਰਿ ਕਥਾ ਕਹਾਣੀਆ ॥
aavahu sant milaah; har kathaa kahaaneea |
Punjabi
ਤੁਸੀਂ ਆਓ ਸਾਧੂਓ, ਆਪਾ ਮਿਲ ਕੇ ਵਾਹਿਗੁਰੂ ਦੀਆਂ ਗੋਸ਼ਟਾਂ ਅਤੇ ਸਾਖੀਆਂ ਦੀ ਵਿਚਾਰ ਕਰੀਏ।
English
Come, O Saints - let us join together and speak the Sermon of the Lord.
ਅਨਦਿਨੁ ਸਿਮਰਹ ਨਾਮੁ; ਤਜਿ ਲਾਜ ਲੋਕਾਣੀਆ ॥੧॥ ਰਹਾਉ ॥
anadin simarah naam; taj laaj lokaaneea |1| rahaau |
Punjabi
ਲੋਕਾਂ ਦੀ ਨੁਕਤਾਚੀਨੀ ਨੂੰ ਛੱਡ ਕੇ, ਆਓ ਆਪਾ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੀਏ। ਠਹਿਰਾਉ।
English
Night and day, meditate on the Naam, the Name of the Lord, and ignore the criticism of others. ||1||Pause||
ਜਪਿ ਜਪਿ ਜੀਵਾ ਨਾਮੁ; ਹੋਵੈ ਅਨਦੁ ਘਣਾ ॥
jap jap jeevaa naam; hovai anad ghanaa |
Punjabi
ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ।
English
I live by chanting and meditating on the Naam, and so I obtain immense bliss.
ਮਿਥਿਆ ਮੋਹੁ ਸੰਸਾਰੁ; ਝੂਠਾ ਵਿਣਸਣਾ ॥੨॥
mithiaa mohu sansaar; jhootthaa vinasanaa |2|
Punjabi
ਨਾਸਵੰਤ ਹੈ ਜਗਤ ਦੀ ਮਮਤਾ, ਕੂੜੀ ਹੋਣ ਕਾਰਨ ਇਹ ਛੇਤੀ ਹੀ ਨਾਸ ਹੋ ਜਾਂਦੀ ਹੈ।
English
Attachment to the world is useless and vain; it is false, and perishes in the end. ||2||
ਚਰਣ ਕਮਲ ਸੰਗਿ ਨੇਹੁ; ਕਿਨੈ ਵਿਰਲੈ ਲਾਇਆ ॥
charan kamal sang nehu; kinai viralai laaeaa |
Punjabi
ਬਹੁਤ ਹੀ ਥੋੜੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।
English
How rare are those who embrace love for the Lord's Lotus Feet.
ਧੰਨੁ ਸੁਹਾਵਾ ਮੁਖੁ; ਜਿਨਿ ਹਰਿ ਧਿਆਇਆ ॥੩॥
dhan suhaavaa mukh; jin har dhiaaeaa |3|
Punjabi
ਮੁਬਾਰਕ ਅਤੇ ਸੁੰਦਰ ਹੈ ਉਹ ਮੂੰਹ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
English
Blessed and beautiful is that mouth, which meditates on the Lord. ||3||
ਜਨਮ ਮਰਣ ਦੁਖ ਕਾਲ; ਸਿਮਰਤ. ਮਿਟਿ ਜਾਵਈ ॥
janam maran dukh kaal; simarat. mitt jaavee |
Punjabi
ਸੁਆਮੀ ਦੇ ਸਿਮਰਨ ਦੁਆਰਾ ਆਵਾਗਉਣ ਅਤੇ ਮੌਤ ਦਾ ਦਰਦ ਮੁੱਕ ਜਾਂਦਾ ਹੈ।
English
The pains of birth, death and reincarnation are erased by meditating on the Lord.
ਨਾਨਕ ਕੈ. ਸੁਖੁ ਸੋਇ; ਜੋ ਪ੍ਰਭ ਭਾਵਈ ॥੪॥੧੧॥੧੧੩॥
naanak kai. sukh soe; jo prabh bhaavee |4|11|113|
Punjabi
ਨਾਨਕ ਲਈ ਕੇਵਲ ਓਹੀ ਆਰਾਮ ਚੈਨ ਹੈ, ਜਿਹੜਾ ਸੁਆਮੀ ਨੂੰ ਚੰਗਾ ਲਗਦਾ ਹੈ।
English
That alone is Nanak's joy, which is pleasing to God. ||4||11||113||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਆਵਹੁ ਮੀਤ. ਇਕਤ੍ਰ ਹੋਇ; ਰਸ ਕਸ ਸਭਿ ਭੁੰਚਹ ॥
aavahu meet. ikatr hoe; ras kas sabh bhunchah |
Punjabi
ਆਓ ਮਿੱਤਰੋਂ! ਆਪਾਂ ਇਕੱਠੇ ਹੋ ਕੇ ਸਾਰੇ ਮਿੱਠੇ ਅਤੇ ਸਲੂਣੇ ਸੁਆਦ ਮਾਣੀਏ।
English
Come, O friends: let us meet together and enjoy all the tastes and flavors.
ਅੰਮ੍ਰਿਤ ਨਾਮੁ ਹਰਿ ਹਰਿ ਜਪਹ; ਮਿਲਿ. ਪਾਪਾ ਮੁੰਚਹ ॥੧॥
amrit naam har har japah; mil. paapaa munchah |1|
Punjabi
ਆਓ ਆਪਾਂ ਮਿਲ ਕੇ ਵਾਹਿਗੁਰੂ ਸੁਆਮੀ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰੀਏ ਅਤੇ ਆਪਣੇ ਗੁਨਾਹਾਂ ਨੂੰ ਮੇਸੀਏ।
English
Let us join together and chant the Ambrosial Name of the Lord, Har, Har, and so wipe away our sins. ||1||
ਤਤੁ ਵੀਚਾਰਹੁ ਸੰਤ ਜਨਹੁ; ਤਾ ਤੇ ਬਿਘਨੁ. ਨ ਲਾਗੈ ॥
tat veechaarahu sant janahu; taa te bighan. na laagai |
Punjabi
ਅਸਲੀਅਤ ਦਾ ਆਰਾਧਨ ਕਰੋ, ਹੇ ਪਵਿੱਤ੍ਰ ਪੁਰਸ਼ੋ, ਤਾਂ ਜੋ ਤੁਹਾਨੂੰ ਕੋਈ ਤਕਲੀਫ ਨਾਂ ਵਾਪਰੇ।
English
Reflect upon the essence of reality, O Saintly beings, and no troubles shall afflict you.
ਖੀਨ ਭਏ ਸਭਿ ਤਸਕਰਾ; ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥
kheen bhe sabh tasakaraa; guramukh jan jaagai |1| rahaau |
Punjabi
ਨੇਕ ਬੰਦੇ ਜਾਗਦੇ ਰਹਿੰਦੇ ਹਨ ਅਤੇ ਸਾਰੇ ਚੌਰਾਂ (ਪੰਜਾਂ ਵਿਕਾਰਾਂ) ਨੂੰ ਮਾਰ ਸੁੱਟਦੇ ਹਨ। ਠਹਿਰਾਉ।
English
All of the thieves shall be destroyed, as the Gurmukhs remain wakeful. ||1||Pause||
ਬੁਧਿ ਗਰੀਬੀ ਖਰਚੁ ਲੈਹੁ; ਹਉਮੈ ਬਿਖੁ ਜਾਰਹੁ ॥
budh gareebee kharach laihu; haumai bikh jaarahu |
Punjabi
ਸਿਆਣਪ ਅਤੇ ਨਿਮ੍ਰਤਾ ਨੂੰ ਆਪਣੇ ਸਫਰ-ਖਰਚ ਵਜੋਂ ਪਰਾਪਤ ਕਰਕੇ ਹੰਕਾਰ ਦੇ ਪਾਪ ਨੂੰ ਸਾੜ ਸੁੱਟੋ।
English
Take wisdom and humility as your supplies, and burn away the poison of pride.
ਸਾਚਾ ਹਟੁ, ਪੂਰਾ ਸਉਦਾ; ਵਖਰੁ ਨਾਮੁ ਵਾਪਾਰਹੁ ॥੨॥
saachaa hatt, pooraa saudaa; vakhar naam vaapaarahu |2|
Punjabi
ਸੱਚੀ ਹੈ ਦੁਕਾਨ ਅਤੇ ਪੁਰਨ ਹੈ ਸੁਦਾਗਰੀ। ਨਾਮ ਦੇ ਸੌਦੇ ਸੂਤ ਦਾ ਵਣਜ ਕਰੋ।
English
True is that shop, and perfect the transaction; deal only in the merchandise of the Naam, the Name of the Lord. ||2||
ਜੀਉ ਪਿੰਡੁ ਧਨੁ ਅਰਪਿਆ; ਸੇਈ ਪਤਿਵੰਤੇ ॥
jeeo pindd dhan arapiaa; seee pativante |
Punjabi
ਜੋ ਆਪਣੀਆਂ ਜਿੰਦੜੀਆਂ, ਦੇਹਾਂ ਅਤੇ ਦੌਲਤ ਸਮਰਪਣ ਕਰਦੇ ਹਨ, ਓਹੀ ਕੀਰਤੀਮਾਨ ਹਨ।
English
They alone are accepted and approved, who dedicate their souls, bodies and wealth.
ਆਪਨੜੇ ਪ੍ਰਭ ਭਾਣਿਆ; ਨਿਤ ਕੇਲ ਕਰੰਤੇ ॥੩॥
aapanarre prabh bhaaniaa; nit kel karante |3|
Punjabi
ਜੋ ਆਪਣੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਸਦਾ ਮੌਜਾ ਮਾਣਦੇ ਹਨ।
English
Those who are pleasing to their God, celebrate in happiness. ||3||
ਦੁਰਮਤਿ ਮਦੁ. ਜੋ ਪੀਵਤੇ; ਬਿਖਲੀ ਪਤਿ ਕਮਲੀ ॥
duramat mad. jo peevate; bikhalee pat kamalee |
Punjabi
ਖੋਟੀ ਬੁੱਧੀ ਵਾਲੇ ਮੂਰਖ ਜੋ ਸ਼ਰਾਬ ਪੀਦੇ ਹਨ, ਕੰਜਰੀ ਦੇ ਯਾਰ ਹੁੰਦੇ ਹਨ।
English
Those fools, who drink in the wine of evil-mindedness, become the husbands of prostitutes.
ਰਾਮ ਰਸਾਇਣਿ ਜੋ ਰਤੇ; ਨਾਨਕ. ਸਚ ਅਮਲੀ ॥੪॥੧੨॥੧੧੪॥
raam rasaaein jo rate; naanak. sach amalee |4|12|114|
Punjabi
ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਸੱਚੇ ਸ਼ਰਾਬੀ ਹਨ, ਹੇ ਨਾਨਕ!
English
But those who are imbued with the sublime essence of the Lord, O Nanak, are intoxicated with the Truth. ||4||12||114||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਉਦਮੁ ਕੀਆ ਕਰਾਇਆ; ਆਰੰਭੁ ਰਚਾਇਆ ॥
audam keea karaaeaa; aaranbh rachaaeaa |
Punjabi
ਗੁਰਾਂ ਦੇ ਕਰਾਇਆ ਹੋਇਆ, ਮੈਂ ਉਪਰਾਲਾ ਕੀਤਾ ਅਤੇ ਮੁਢ ਬੱਧਾ।
English
I made the effort; I did it, and made a beginning.
ਨਾਮੁ ਜਪੇ ਜਪਿ ਜੀਵਣਾ; ਗੁਰਿ ਮੰਤ੍ਰੁ ਦ੍ਰਿੜਾਇਆ ॥੧॥
naam jape jap jeevanaa; gur mantru drirraaeaa |1|
Punjabi
ਮੈਂ ਨਾਮ ਨੂੰ ਆਖ ਅਤੇ ਉਚਾਰ ਕੇ ਜੀਉਂਦਾ ਹਾਂ। ਮੇਰੇ ਅੰਦਰ ਗੁਰਾਂ ਨੇ ਨਾਮ ਦਾ ਜਾਦੂ ਪੱਕਾ ਕੀਤਾ ਹੈ।
English
I live by chanting and meditating on the Naam. The Guru has implanted this Mantra within me. ||1||
ਪਾਇ ਪਰਹ ਸਤਿਗੁਰੂ ਕੈ; ਜਿਨਿ ਭਰਮੁ ਬਿਦਾਰਿਆ ॥
paae parah satiguroo kai; jin bharam bidaariaa |
Punjabi
ਮੈਂ ਆਪਣੇ ਸੱਚੇ ਗੁਰਾਂ ਦੇ ਪੈਰੀ ਪੈਦਾ ਹਾਂ, ਜਿਨ੍ਹਾਂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ।
English
I fall at the Feet of the True Guru, who has dispelled my doubts.
ਕਰਿ ਕਿਰਪਾ ਪ੍ਰਭਿ ਆਪਣੀ; ਸਚੁ ਸਾਜਿ ਸਵਾਰਿਆ ॥੧॥ ਰਹਾਉ ॥
kar kirapaa prabh aapanee; sach saaj savaariaa |1| rahaau |
Punjabi
ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ।
English
Bestowing His Mercy, God has dressed me, and decorated me with the Truth. ||1||Pause||
ਕਰੁ ਗਹਿ ਲੀਨੇ ਆਪਣੇ; ਸਚੁ ਹੁਕਮਿ ਰਜਾਈ ॥
kar geh leene aapane; sach hukam rajaaee |
Punjabi
ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
English
Taking me by the hand, He made me His own, through the True Order of His Command.
ਜੋ ਪ੍ਰਭਿ ਦਿਤੀ ਦਾਤਿ; ਸਾ ਪੂਰਨ ਵਡਿਆਈ ॥੨॥
jo prabh ditee daat; saa pooran vaddiaaee |2|
Punjabi
ਜਿਹੜੀ ਬਖਸ਼ਸ਼ ਸਾਹਿਬ ਨੇ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਮੁਕੰਮਲ ਇੱਜ਼ਤ ਹੈ।
English
That gift which God gave to me, is perfect greatness. ||2||
ਸਦਾ ਸਦਾ ਗੁਣ ਗਾਈਅਹਿ; ਜਪਿ ਨਾਮੁ ਮੁਰਾਰੀ ॥
sadaa sadaa gun gaaeeeh; jap naam muraaree |
Punjabi
ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਹਮੇਸ਼ਾ, ਹਮੇਸ਼ਾਂ ਉਸ ਦਾ ਜੱਸ ਗਾਇਨ ਕਰ।
English
Forever and ever, sing the Glorious Praises of the Lord, and chant the Name of the Destroyer of ego.
ਨੇਮੁ ਨਿਬਾਹਿਓ ਸਤਿਗੁਰੂ; ਪ੍ਰਭਿ ਕਿਰਪਾ ਧਾਰੀ ॥੩॥
nem nibaahio satiguroo; prabh kirapaa dhaaree |3|
Punjabi
ਸੁਆਮੀ ਨੇ ਮਿਹਰ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਦਇਆ ਦੁਆਰਾ ਮੇਰੀ ਪਰਤੱਗਿਆ ਸੰਪੂਰਨ ਹੋ ਗਈ ਹੈ।
English
My vows have been honored, by the Grace of God and the True Guru, who has showered His Mercy. ||3||
ਨਾਮੁ ਧਨੁ ਗੁਣ ਗਾਉ; ਲਾਭੁ. ਪੂਰੈ ਗੁਰਿ ਦਿਤਾ ॥
naam dhan gun gaau; laabh. poorai gur ditaa |
Punjabi
ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦੌਲਤ ਅਤੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦਾ ਮੁਨਾਫਾ ਦਿਤਾ ਹੈ।
English
The Perfect Guru has given the wealth of the Naam, and the profit of singing the Lord's Glorious Praises.
ਵਣਜਾਰੇ ਸੰਤ ਨਾਨਕਾ; ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥
vanajaare sant naanakaa; prabh saahu amitaa |4|13|115|
Punjabi
ਹੇ ਨਾਨਕ! ਸਾਧੂ ਛੋਟੇ ਵਾਪਾਰੀ ਹਨ ਅਤੇ ਅਨੰਤ ਸੁਆਮੀ ਉਨ੍ਹਾਂ ਦਾ ਸ਼ਾਹੂਕਾਰ ਹੈ।
English
The Saints are the traders, O Nanak, and the Infinite Lord God is their Banker. ||4||13||115||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਾ ਕਾ ਠਾਕੁਰੁ ਤੁਹੀ ਪ੍ਰਭ; ਤਾ ਕੇ ਵਡਭਾਗਾ ॥
jaa kaa tthaakur tuhee prabh; taa ke vaddabhaagaa |
Punjabi
ਜਿਸ ਦਾ ਤੂੰ ਮਾਲਕ ਹੈ, ਹੇ ਸੁਆਮੀ ਉਸ ਦੀ ਪਰਮ ਚੰਗੀ ਕਿਸਮਤ ਹੈ।
English
One who has You as His Master, O God, is blessed with great destiny.
ਓਹੁ ਸੁਹੇਲਾ ਸਦ ਸੁਖੀ; ਸਭੁ ਭ੍ਰਮੁ ਭਉ ਭਾਗਾ ॥੧॥
ohu suhelaa sad sukhee; sabh bhram bhau bhaagaa |1|
Punjabi
ਉਹ ਸੁਖੀ ਹੈ ਅਤੇ ਹਮੇਸ਼ਾਂ ਹੀ ਪ੍ਰਸੰਨ ਹੈ। ਉਸਦਾ ਸੰਦੇਹ ਤੇ ਡਰ ਸਭ ਦੂਰ ਹੋ ਗਏ ਹਨ।
English
He is happy, and forever at peace; his doubts and fears are all dispelled. ||1||
ਹਮ ਚਾਕਰ ਗੋਬਿੰਦ ਕੇ; ਠਾਕੁਰੁ ਮੇਰਾ ਭਾਰਾ ॥
ham chaakar gobind ke; tthaakur meraa bhaaraa |
Punjabi
ਸ੍ਰਿਸ਼ਟੀ ਦੇ ਥੰਮਣਹਾਰ ਵਾਹਿਗੁਰੂ ਦਾ ਮੈਂ ਨੌਕਰ ਹਾਂ। ਵੱਡਾ ਹੈ ਮੈਡਾ ਮਾਲਕ।
English
I am the slave of the Lord of the Universe; my Master is the greatest of all.
ਕਰਨ ਕਰਾਵਨ ਸਗਲ ਬਿਧਿ; ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
karan karaavan sagal bidh; so satiguroo hamaaraa |1| rahaau |
Punjabi
ਜੋ ਹਰ ਤਰ੍ਹਾਂ ਨਾਲ ਢੋ-ਮੇਲ ਮੇਲਣਹਾਰ ਹੈ, ਉਹ ਮੇਰਾ ਸੱਚਾ ਗੁਰੂ ਹੈ। ਠਹਿਰਾਉ।
English
He is the Creator, the Cause of causes; He is my True Guru. ||1||Pause||
ਦੂਜਾ ਨਾਹੀ ਅਉਰੁ ਕੋ; ਤਾ. ਕਾ ਭਉ ਕਰੀਐ ॥
doojaa naahee aaur ko; taa. kaa bhau kareeai |
Punjabi
ਕੋਈ ਹੋਰ ਹੈ ਹੀ ਨਹੀਂ, ਜਿਸ ਦਾ ਡਰ ਮੈਂ ਧਾਰਨ ਕਰਾਂ।
English
There is no other whom I should fear.