Ang 398
ਜਿਸ ਨੋ ਮੰਨੇ ਆਪਿ; ਸੋਈ ਮਾਨੀਐ ॥
jis no mane aap; soee maaneeai |
Punjabi
ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ।
English
Those whom You approve, are approved.
ਪ੍ਰਗਟ ਪੁਰਖੁ ਪਰਵਾਣੁ; ਸਭ ਠਾਈ ਜਾਨੀਐ ॥੩॥
pragatt purakh paravaan; sabh tthaaee jaaneeai |3|
Punjabi
ਐਹੋ ਜੇਹਾ ਕਬੂਲ ਹੋਇਆ ਅਤੇ ਨਾਮਵਰ ਪੁਰਸ਼ ਹਰ ਥਾਂ ਜਾਣਿਆ ਜਾਂਦਾ ਹੈ।
English
Such a celebrated and honored person is known everywhere. ||3||
ਦਿਨਸੁ ਰੈਣਿ ਆਰਾਧਿ; ਸਮੑਾਲੇ ਸਾਹ ਸਾਹ ॥
dinas rain aaraadh; samaale saah saah |
Punjabi
ਕਿ ਮੈਂ ਦਿਨ ਤੇ ਰਾਤ ਅਤੇ ਹਰ ਸੁਆਸ ਨਾਲ ਤੈਡਾ ਸਿਮਰਨ ਅਤੇ ਚਿੰਤਨ ਕਰਾਂ,
English
Day and night, with every breath to worship and adore the Lord
ਨਾਨਕ ਕੀ ਲੋਚਾ ਪੂਰਿ; ਸਚੇ ਪਾਤਿਸਾਹ ॥੪॥੬॥੧੦੮॥
naanak kee lochaa poor; sache paatisaah |4|6|108|
Punjabi
ਨਾਨਕ ਦੀ ਇਹ ਖਾਹਿਸ਼ ਪੂਰੀ ਕਰ, ਹੇ ਸੱਚੇ ਸ਼ਹਿਨਸ਼ਾਹ!
English
- please, O True Supreme King, fulfill this, Nanak's desire. ||4||6||108||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪੂਰਿ ਰਹਿਆ ਸ੍ਰਬ ਠਾਇ; ਹਮਾਰਾ ਖਸਮੁ ਸੋਇ ॥
poor rahiaa srab tthaae; hamaaraa khasam soe |
Punjabi
ਉਹ ਮੇਰਾ ਕੰਤ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੋ ਰਿਹਾ ਹੈ।
English
He, my Lord Master, is fully pervading all places.
ਏਕੁ ਸਾਹਿਬੁ ਸਿਰਿ ਛਤੁ; ਦੂਜਾ ਨਾਹਿ ਕੋਇ ॥੧॥
ek saahib sir chhat; doojaa naeh koe |1|
Punjabi
ਅਦੁੱਤੀ ਹੈ ਮੇਰਾ ਸੁਆਮੀ ਜਿਸ ਦੇ ਸੀਸ ਉਤੇ ਪਾਤਸ਼ਾਹੀ ਛਤ੍ਰ ਹੈ। ਹੋਰ ਕੋਈ ਹੈ ਹੀ ਨਹੀਂ।
English
He is the One Lord Master, the roof over our heads; there is no other than Him. ||1||
ਜਿਉ ਭਾਵੈ ਤਿਉ ਰਾਖੁ; ਰਾਖਣਹਾਰਿਆ ॥
jiau bhaavai tiau raakh; raakhanahaariaa |
Punjabi
ਹੇ ਬਚਾਉਣਹਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਬਚਾ ਲੈ!
English
As it pleases Your Will, please save me, O Savior Lord.
ਤੁਝ ਬਿਨੁ. ਅਵਰੁ ਨ ਕੋਇ; ਨਦਰਿ ਨਿਹਾਰਿਆ ॥੧॥ ਰਹਾਉ ॥
tujh bin. avar na koe; nadar nihaariaa |1| rahaau |
Punjabi
ਤੇਰੇ ਬਗੈਰ, ਆਪਣੀਆਂ ਅੱਖਾਂ ਨਾਲ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ। ਠਹਿਰਾਉ।
English
Without You, my eyes see no other at all. ||1||Pause||
ਪ੍ਰਤਿਪਾਲੇ ਪ੍ਰਭੁ ਆਪਿ; ਘਟਿ ਘਟਿ ਸਾਰੀਐ ॥
pratipaale prabh aap; ghatt ghatt saareeai |
Punjabi
ਸੁਆਮੀ ਖੁਦ ਪਾਲਣਾ-ਪੋਸ਼ਣਾ ਕਰਦਾ ਹੈ ਅਤੇ ਸਾਰਿਆਂ ਦਿਲਾਂ ਦੀ ਸੰਭਾਲ ਕਰਦਾ ਹੈ।
English
God Himself is the Cherisher; He takes care of each and every heart.
ਜਿਸੁ ਮਨਿ ਵੁਠਾ ਆਪਿ; ਤਿਸੁ. ਨ ਵਿਸਾਰੀਐ ॥੨॥
jis man vutthaa aap; tis. na visaareeai |2|
Punjabi
ਜਿਸ ਦੇ ਦਿਲ ਅੰਦਰ ਤੂੰ ਖੁਦ ਵੱਸਦਾ ਹੈ, ਉਹ ਤੈਨੂੰ ਨਹੀਂ ਉਲਾਉਂਦਾ।
English
That person, within whose mind You Yourself dwell, never forgets You. ||2||
ਜੋ ਕਿਛੁ ਕਰੇ ਸੁ ਆਪਿ; ਆਪਣ ਭਾਣਿਆ ॥
jo kichh kare su aap; aapan bhaaniaa |
Punjabi
ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ।
English
He does that which is pleasing to Himself.
ਭਗਤਾ ਕਾ ਸਹਾਈ; ਜੁਗਿ ਜੁਗਿ ਜਾਣਿਆ ॥੩॥
bhagataa kaa sahaaee; jug jug jaaniaa |3|
Punjabi
ਸਾਰਿਆਂ ਯੁਗਾਂ ਅੰਦਰ ਉਹ ਆਪਣੇ ਅਨੁਰਾਗੀਆਂ ਦਾ ਮਦਦਗਾਰ ਜਾਣਿਆ ਜਾਂਦਾ ਹੈ।
English
He is known as the help and support of His devotees, throughout the ages. ||3||
ਜਪਿ ਜਪਿ ਹਰਿ ਕਾ ਨਾਮੁ; ਕਦੇ ਨ ਝੂਰੀਐ ॥
jap jap har kaa naam; kade na jhooreeai |
Punjabi
ਰੱਬ ਦੇ ਨਾਮ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਪ੍ਰਾਣੀ ਕਦਾਚਿਤ ਪਸਚਾਤਾਪ ਨਹੀਂ ਕਰਦਾ।
English
Chanting and meditating up the Lord's Name, the mortal never comes to regret anything.
ਨਾਨਕ ਦਰਸ ਪਿਆਸ; ਲੋਚਾ ਪੂਰੀਐ ॥੪॥੭॥੧੦੯॥
naanak daras piaas; lochaa pooreeai |4|7|109|
Punjabi
ਹੇ ਨਾਨਕ, ਮੈਨੂੰ ਤੇਰੇ ਦਰਸ਼ਨ ਦੀ ਤ੍ਰੇਹ ਹੈ। ਮੇਰੀ ਖ਼ਾਹਿਸ਼ ਪੁਰੀ ਕਰ, ਹੇ ਪ੍ਰਭੂ!
English
O Nanak, I thirst for the Blessed Vision of Your Darshan; please, fulfill my desire, O Lord. ||4||7||109||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕਿਆ ਸੋਵਹਿ. ਨਾਮੁ ਵਿਸਾਰਿ; ਗਾਫਲ ਗਹਿਲਿਆ ॥
kiaa soveh. naam visaar; gaafal gahiliaa |
Punjabi
ਹੇ ਬੇਪਰਵਾਹ ਅਤੇ ਬੇਖਬਰ ਬੰਦੇ! ਤੂੰ ਨਾਮ ਨੂੰ ਭੁਲਾ ਕੇ ਕਿਉਂ ਸੁੱਤਾ ਪਿਆ ਹੈ।
English
Why are you sleeping, and forgetting the Name, O careless and foolish mortal?
ਕਿਤਂੀ ਇਤੁ ਦਰੀਆਇ; ਵੰਞਨਿੑ ਵਹਦਿਆ ॥੧॥
kitanee it dareeae; vanyana vahadiaa |1|
Punjabi
ਇਸ ਜੀਵਨ ਦੀ ਨਦੀ ਅੰਦਰ ਅਨੇਕਾਂ ਹੀ ਰੁੜ੍ਹੇ ਵਹਿੰਦੇ ਜਾ ਰਹੇ ਹਨ।
English
So many have been washed away and carried off by this river of life. ||1||
ਬੋਹਿਥੜਾ ਹਰਿ ਚਰਣ; ਮਨ ਚੜਿ ਲੰਘੀਐ ॥
bohitharraa har charan; man charr langheeai |
Punjabi
ਹੇ ਬੰਦੇ! ਵਾਹਿਗੁਰੂ ਦੇ ਪੈਰਾ ਦੇ ਜਹਾਜ਼ ਤੇ ਸਵਾਰ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
English
O mortal, get aboard the boat of the Lord's Lotus Feet, and cross over.
ਆਠ ਪਹਰ ਗੁਣ ਗਾਇ; ਸਾਧੂ ਸੰਗੀਐ ॥੧॥ ਰਹਾਉ ॥
aatth pehar gun gaae; saadhoo sangeeai |1| rahaau |
Punjabi
ਅੱਠੇ ਪਹਿਰ ਦੀ ਤੂੰ ਸਤਿ ਸੰਗਤ ਅੰਦਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰ। ਠਹਿਰਾਉ।
English
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
ਭੋਗਹਿ ਭੋਗ ਅਨੇਕ; ਵਿਣੁ ਨਾਵੈ. ਸੁੰਞਿਆ ॥
bhogeh bhog anek; vin naavai. sunyiaa |
Punjabi
ਤੂੰ ਅਨੇਕਾਂ ਰੰਗ ਰਲੀਆਂ ਮਾਣਦਾ ਹੈ, ਪਰ ਨਾਮ ਦੇ ਬਾਝੋਂ ਉਹਾ ਸੱਖਣੀਆਂ ਹਨ।
English
You may enjoy various pleasures, but they are useless without the Name.
ਹਰਿ ਕੀ ਭਗਤਿ ਬਿਨਾ; ਮਰਿ ਮਰਿ ਰੁੰਨਿਆ ॥੨॥
har kee bhagat binaa; mar mar runiaa |2|
Punjabi
ਹਰੀ ਦੀ ਪ੍ਰੇਮ ਮਈ ਸੇਵਾ ਦੇ ਬਗੈਰ ਤੂੰ ਰੌ ਰੋ ਕੇ ਮਰ ਖੱਪ ਜਾਵੇਗਾ।
English
Without devotion to the Lord, you shall die in sorrow, again and again. ||2||
ਕਪੜ ਭੋਗ ਸੁਗੰਧ; ਤਨਿ ਮਰਦਨ ਮਾਲਣਾ ॥
kaparr bhog sugandh; tan maradan maalanaa |
Punjabi
ਤੂੰ ਬਸਤ੍ਰ ਪਹਿਣਦਾ, ਖਾਦਾ ਪੀਦਾ, ਆਪਣੀ ਦੇਹਿ ਨੂੰ ਮਹਿਕਾਉਂਦਾ ਅਤੇ ਅਤਰ ਮਲਦਾ ਹੈ।
English
You may dress and eat and apply scented oils to your body,
ਬਿਨੁ ਸਿਮਰਨ. ਤਨੁ ਛਾਰੁ; ਸਰਪਰ ਚਾਲਣਾ ॥੩॥
bin simaran. tan chhaar; sarapar chaalanaa |3|
Punjabi
ਪਰ ਸਾਈਂ ਦੀ ਬੰਦਗੀ ਦੇ ਬਾਝੋਂ ਤੇਰੀ ਦੇਹਿ ਸੁਆਹ ਹੋ ਜਾਵੇਗੀ ਅਤੇ ਤੂੰ ਨਿਸਚਿਤ ਹੀ ਟੁਰ ਵੰਞੇਗਾ।
English
but without the meditative remembrance of the Lord, your body shall surely turn to dust, and you shall have to depart. ||3||
ਮਹਾ ਬਿਖਮੁ ਸੰਸਾਰੁ; ਵਿਰਲੈ ਪੇਖਿਆ ॥
mahaa bikham sansaar; viralai pekhiaa |
Punjabi
ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
English
How very treacherous is this world-ocean; how very few realize this!
ਛੂਟਨੁ ਹਰਿ ਕੀ ਸਰਣਿ; ਲੇਖੁ ਨਾਨਕ ਲੇਖਿਆ ॥੪॥੮॥੧੧੦॥
chhoottan har kee saran; lekh naanak lekhiaa |4|8|110|
Punjabi
ਬੰਦ-ਖਲਾਸ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਹੈ, ਹੇ ਨਾਨਕ! ਇਹ ਸੁਆਮੀ ਦੀ ਲਿਖੀ ਹੋਈ ਲਿਖਤਾਕਾਰ ਹੈ।
English
Salvation rests in the Lord's Sanctuary; O Nanak, this is your pre-ordained destiny. ||4||8||110||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕੋਇ. ਨ ਕਿਸ ਹੀ ਸੰਗਿ; ਕਾਹੇ ਗਰਬੀਐ ॥
koe. na kis hee sang; kaahe garabeeai |
Punjabi
ਕੋਈ ਜਣਾ ਕਿਸੇ ਦਾ ਸਾਥੀ ਨਹੀਂ, ਇਸ ਲਈ ਆਪਣੇ ਸਨਬੰਧੀਆਂ ਦਾ ਕੋਈ ਕਿਉਂ ਹੰਕਾਰ ਕਰੇ?
English
No one is anyone's companion; why take any pride in others?
ਏਕੁ ਨਾਮੁ ਆਧਾਰੁ; ਭਉਜਲੁ ਤਰਬੀਐ ॥੧॥
ek naam aadhaar; bhaujal tarabeeai |1|
Punjabi
ਇਕ ਨਾਮ ਦੇ ਆਸਰੇ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
English
With the Support of the One Name, this terrible world-ocean is crossed over. ||1||
ਮੈ ਗਰੀਬ. ਸਚੁ ਟੇਕ ਤੂੰ; ਮੇਰੇ. ਸਤਿਗੁਰ ਪੂਰੇ ॥
mai gareeb. sach ttek toon; mere. satigur poore |
Punjabi
ਮੈਡੇ ਪੁਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ।
English
You are the True Support of me, the poor mortal, O my Perfect True Guru.
ਦੇਖਿ ਤੁਮੑਾਰਾ ਦਰਸਨੋ; ਮੇਰਾ ਮਨੁ ਧੀਰੇ ॥੧॥ ਰਹਾਉ ॥
dekh tumaaraa darasano; meraa man dheere |1| rahaau |
Punjabi
ਤੇਰਾ ਦੀਦਾਰ ਤੱਕ ਕੇ, ਮੈਰੇ ਚਿੱਤ ਦਾ ਹੌਸਲਾ ਬੱਝ ਜਾਂਦਾ ਹੈ। ਠਹਿਰਾਉ।
English
Gazing upon the Blessed Vision of Your Darshan, my mind is encouraged. ||1||Pause||
ਰਾਜੁ ਮਾਲੁ ਜੰਜਾਲੁ; ਕਾਜਿ ਨ ਕਿਤੈ. ਗਨੋੁ ॥
raaj maal janjaal; kaaj na kitai. ganuo |
Punjabi
ਪਾਤਸ਼ਾਹੀ, ਪਦਾਰਥ ਅਤੇ ਰੁਝੇਵੇ ਕਿਸੇ ਕੰਮ ਦੇ ਨਹੀਂ ਗਿਣੇ ਜਾਂਦੇ।
English
Royal powers, wealth, and worldly involvements are of no use at all.
ਹਰਿ ਕੀਰਤਨੁ ਆਧਾਰੁ; ਨਿਹਚਲੁ ਏਹੁ ਧਨੋੁ ॥੨॥
har keeratan aadhaar; nihachal ehu dhanuo |2|
Punjabi
ਵਾਹਿਗੁਰੂ ਦਾ ਜੱਸ ਮੇਰਾ ਆਸਰਾ ਹੈ ਅਤੇ ਸਦੀਵੀ ਸਥਿਰ ਹੈ ਇਹ ਦੌਲਤ।
English
The Kirtan of the Lord's Praise is my Support; this wealth is everlasting. ||2||
ਜੇਤੇ ਮਾਇਆ ਰੰਗ; ਤੇਤ ਪਛਾਵਿਆ ॥
jete maaeaa rang; tet pachhaaviaa |
Punjabi
ਜਿੰਨੀਆਂ ਭੀ ਧਨ-ਧੌਲਤ ਦੀਆਂ ਰੰਗ-ਰਲੀਆਂ ਹਨ ਉਹ ਸਭ ਕੇਵਲ ਛਾਂ ਮਾਤ੍ਰ ਹਨ।
English
As many as are the pleasures of Maya, so many are the shadows they leave.
ਸੁਖ ਕਾ ਨਾਮੁ ਨਿਧਾਨੁ; ਗੁਰਮੁਖਿ ਗਾਵਿਆ ॥੩॥
sukh kaa naam nidhaan; guramukh gaaviaa |3|
Punjabi
ਨਾਮ ਅਮਨ ਚੈਨ ਦਾ ਖਜਾਨਾ ਹੈ, ਗੁਰੂ ਸਮਰਪਣ, ਉਸ ਦਾ ਜੱਸ ਗਾਇਨ ਕਰਦੇ ਹਨ।
English
The Gurmukhs sing of the Naam, the treasure of peace. ||3||
ਸਚਾ ਗੁਣੀ ਨਿਧਾਨੁ ਤੂੰ; ਪ੍ਰਭ ਗਹਿਰ ਗੰਭੀਰੇ ॥
sachaa gunee nidhaan toon; prabh gahir ganbheere |
Punjabi
ਸੱਚਾ ਸੁਆਮੀ ਸ੍ਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ। ਤੂੰ ਹੇ ਮਾਲਕ! ਡੂੰਘਾ ਅਤੇ ਅਗਾਧ ਹੈ।
English
You are the True Lord, the treasure of excellence; O God, You are deep and unfathomable.
ਆਸ ਭਰੋਸਾ ਖਸਮ ਕਾ; ਨਾਨਕ ਕੇ ਜੀਅਰੇ ॥੪॥੯॥੧੧੧॥
aas bharosaa khasam kaa; naanak ke jeeare |4|9|111|
Punjabi
ਮਾਲਕ ਦੀ ਉਮੈਦ ਅਤੇ ਆਸਰਾ ਨਾਨਕ ਜੋ ਮਨ ਵਿੱਚ ਹਨ।
English
The Lord Master is the hope and support of Nanak's mind. ||4||9||111||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਿਸੁ ਸਿਮਰਤ ਦੁਖੁ ਜਾਇ; ਸਹਜ ਸੁਖੁ ਪਾਈਐ ॥
jis simarat dukh jaae; sehaj sukh paaeeai |
Punjabi
ਉਸ ਪ੍ਰਭੂ ਦਾ ਆਰਾਧਨ ਕਰਨ ਵਾਲਾ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
English
Remembering Him, suffering is removed, and celestial peace is obtained.
ਰੈਣਿ ਦਿਨਸੁ ਕਰ ਜੋੜਿ; ਹਰਿ ਹਰਿ ਧਿਆਈਐ ॥੧॥
rain dinas kar jorr; har har dhiaaeeai |1|
Punjabi
ਹੱਥ ਬੰਨ੍ਹ ਕੇ ਰਾਤ ਦਿਨ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
English
Night and day, with your palms pressed together, meditate on the Lord, Har, Har. ||1||
ਨਾਨਕ ਕਾ ਪ੍ਰਭੁ ਸੋਇ; ਜਿਸ ਕਾ ਸਭੁ ਕੋਇ ॥
naanak kaa prabh soe; jis kaa sabh koe |
Punjabi
ਕੇਵਲ ਓਹੀ ਨਾਨਕ ਦਾ ਸੁਆਮੀ ਹੈ ਜਿਸ ਦੀ ਸਾਰੇ ਹੀ ਮਲਕੀਅਤ ਹਨ।
English
He alone is Nanak's God, unto whom all beings belong.
ਸਰਬ ਰਹਿਆ ਭਰਪੂਰਿ; ਸਚਾ ਸਚੁ ਸੋਇ ॥੧॥ ਰਹਾਉ ॥
sarab rahiaa bharapoor; sachaa sach soe |1| rahaau |
Punjabi
ਉਹ ਸਚਿਆਰਾ ਦਾ ਪਰਮ ਸਚਿਆਰਾ ਹਰ ਥਾਂ ਪਰੀ ਪੁਰਨ ਹੋ ਰਿਹਾ ਹੈ। ਠਹਿਰਾਉ।
English
He is totally pervading everywhere, the Truest of the True. ||1||Pause||
ਅੰਤਰਿ ਬਾਹਰਿ ਸੰਗਿ; ਸਹਾਈ ਗਿਆਨ ਜੋਗੁ ॥
antar baahar sang; sahaaee giaan jog |
Punjabi
ਅੰਦਰ ਤੇ ਬਾਹਰ ਉਹ ਮੇਰਾ ਸਾਥੀ ਤੇ ਸਹਾਇਕ ਹੈ। ਉਹ ਅਨੁਭਵ ਕੀਤੇ ਜਾਣ ਦੇ ਲਾਇਕ ਹੈ।
English
Inwardly and outwardly, He is my companion and my helper; He is the One to be realized.
ਤਿਸਹਿ ਅਰਾਧਿ ਮਨਾ; ਬਿਨਾਸੈ ਸਗਲ ਰੋਗੁ ॥੨॥
tiseh araadh manaa; binaasai sagal rog |2|
Punjabi
ਉਸ ਦਾ ਚਿੰਤਨ ਕਰ, ਮੇਰੀ ਜਿੰਦੜੀਏ, ਅਤੇ ਤੇਰੀਆਂ ਸਾਰੀਆਂ ਬੀਮਾਰੀਆਂ ਮਿੱਟ ਜਾਣਗੀਆਂ।
English
Adoring Him, my mind is cured of all its ailments. ||2||
ਰਾਖਨਹਾਰੁ ਅਪਾਰੁ; ਰਾਖੈ ਅਗਨਿ ਮਾਹਿ ॥
raakhanahaar apaar; raakhai agan maeh |
Punjabi
ਬੇਅੰਤ ਸੁਆਮੀ ਰੱਖਣ ਵਾਲਾ ਹੈ। ਉਹ ਆਦਮੀ ਨੂੰ ਅੱਗ ਵਿੱਚ ਭੀ ਰੱਖ ਲੈਦਾ ਹੈ।
English
The Savior Lord is infinite; He saves us from the fire of the womb.