Ekam
Guru Granth Sahib

Ang 403

Ang 403 · Line 1

ਜੈਸੇ ਮੀਠੈ ਸਾਦਿ ਲੋਭਾਏ; ਝੂਠ ਧੰਧਿ ਦੁਰਗਾਧੇ ॥੨॥

jaise meetthai saad lobhaae; jhootth dhandh duragaadhe |2|

Punjabi

ਜਿਸ ਤਰ੍ਹਾਂ ਬੰਦਿਆਂ ਨੂੰ ਮਿੱਠੇ ਸੁਆਦਾਂ ਨੇ ਲੁਭਾਇਮਾਨ ਕੀਤਾ ਹੋਇਆ ਹੈ, ਏਸੇ ਤਰ੍ਹਾਂ ਹੀ ਤੈਨੂੰ ਕੂੜੇ ਤੇ ਗੰਦੇ ਕਾਰਾਂ-ਵਿਹਾਰਾ ਨੇ।

Bhai Manmohan Singh (Shabad OS, CC BY-SA)

English

The sweet flavors tempt you, and you are occupied by your false and filthy business. ||2||

Dr. Sant Singh Khalsa (Shabad OS, CC BY-SA)
Ang 403 · Line 2

ਕਾਮ ਕ੍ਰੋਧ ਅਰੁ ਲੋਭ ਮੋਹ; ਇਹ ਇੰਦ੍ਰੀ ਰਸਿ ਲਪਟਾਧੇ ॥

kaam krodh ar lobh moh; ih indree ras lapattaadhe |

Punjabi

ਤੇਰੇ ਇਹ ਗਿਆਨ-ਅੰਗ ਵਿਸ਼ੇ ਭੋਗ, ਗੁਸੇ, ਲਾਲਚ ਅਤੇ ਸੰਸਾਰੀ ਮਮਤਾ ਦੇ ਸੁਆਦਾ ਨਾਲ ਜੁੜੇ ਹੋਏ ਹਨ।

Bhai Manmohan Singh (Shabad OS, CC BY-SA)

English

Your senses are beguiled by sensual pleasures of sex, by anger, greed and emotional attachment.

Dr. Sant Singh Khalsa (Shabad OS, CC BY-SA)
Ang 403 · Line 3

ਦੀਈ ਭਵਾਰੀ ਪੁਰਖਿ ਬਿਧਾਤੈ; ਬਹੁਰਿ ਬਹੁਰਿ ਜਨਮਾਧੇ ॥੩॥

deeee bhavaaree purakh bidhaatai; bahur bahur janamaadhe |3|

Punjabi

ਸਰਬ-ਸ਼ਕਤੀਵਾਨ ਕਿਸਮਤ ਦੇ ਲਿਖਾਰੀ ਨੇ ਤੈਨੂੰ ਮੁੜ ਮੁੜ ਕੇ ਜਨਮਾਂ ਅੰਦਰ ਜਾਣ ਦੀ ਭੁਆਟਣੀ ਦਿੱਤੀ ਹੈ।

Bhai Manmohan Singh (Shabad OS, CC BY-SA)

English

The All-powerful Architect of Destiny has ordained that you shall be reincarnated over and over again. ||3||

Dr. Sant Singh Khalsa (Shabad OS, CC BY-SA)
Ang 403 · Line 4

ਜਉ ਭਇਓ ਕ੍ਰਿਪਾਲੁ. ਦੀਨ ਦੁਖ ਭੰਜਨੁ; ਤਉ ਗੁਰ ਮਿਲਿ, ਸਭ ਸੁਖ ਲਾਧੇ ॥

jau bheo kripaal. deen dukh bhanjan; tau gur mil, sabh sukh laadhe |

Punjabi

ਜਦ ਗਰੀਬਾ ਦੇ ਗਮ ਨਾਸ ਕਰਨ ਵਾਲਾ ਮਿਹਰਬਾਨ ਹੋ ਜਾਂਦਾ ਹੈ, ਤਦ ਗੁਰਾਂ ਨੂੰ ਮਿਲ ਕੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

When the Destroyer of the pains of the poor becomes merciful, then, as Gurmukh, you shall find absolute peace.

Dr. Sant Singh Khalsa (Shabad OS, CC BY-SA)
Ang 403 · Line 5

ਕਹੁ ਨਾਨਕ. ਦਿਨੁ ਰੈਨਿ ਧਿਆਵਉ; ਮਾਰਿ ਕਾਢੀ. ਸਗਲ ਉਪਾਧੇ ॥੪॥

kahu naanak. din rain dhiaavau; maar kaadtee. sagal upaadhe |4|

Punjabi

ਗੁਰੂ ਜੀ ਆਖਦੇ ਹਨ, ਮੈਂ ਦਿਹੁੰ ਰਾਤ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਉਸ ਨੇ ਮੇਰੇ ਸਾਰੇ ਰੋਗ ਕੁਟ ਕੇ ਬਾਹਰ ਕੱਢ ਛੱਡੇ ਹਨ।

Bhai Manmohan Singh (Shabad OS, CC BY-SA)

English

Says Nanak, meditate on the Lord, day and night, and all your sickness shall be banished. ||4||

Dr. Sant Singh Khalsa (Shabad OS, CC BY-SA)
Ang 403 · Line 6

ਇਉ ਜਪਿਓ ਭਾਈ; ਪੁਰਖੁ ਬਿਧਾਤੇ ॥

eiau japio bhaaee; purakh bidhaate |

Punjabi

ਇਸ ਤਰ੍ਹਾਂ ਹੇ ਮੇਰੇ ਵੀਰ! ਤੂੰ ਬਲਵਾਨ, ਕਿਸਮਤ ਦੇ ਸੁਆਮੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Meditate in this way, O Siblings of Destiny, on the Lord, the Architect of Destiny.

Dr. Sant Singh Khalsa (Shabad OS, CC BY-SA)
Ang 403 · Line 7

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

bheo kripaal deen dukh bhanjan; janam maran dukh laathe |1| rahaau doojaa |4|4|126|

Punjabi

ਮਸਕੀਨਾਂ ਦੇ ਗਮ ਦੂਰ ਕਰਨ ਵਾਲਾ ਦਇਆਵਾਨ ਹੋ ਗਿਆ ਹੈ ਅਤੇ ਮੇਰੀ ਜੰਮਨ ਅਤੇ ਮਰਣ ਦੀ ਪੀੜ ਨਵਿਰਤ ਹੋ ਗਈ ਹੈ। ਠਹਿਰਾਉ ਦੂਜਾ।

Bhai Manmohan Singh (Shabad OS, CC BY-SA)

English

The Destroyer of the pains of the poor has become merciful; He has removed the pains of birth and death. ||1||Second Pause||4||4||126||

Dr. Sant Singh Khalsa (Shabad OS, CC BY-SA)
Ang 403 · Line 8

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 403 · Line 9

ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥

nimakh kaam suaad kaaran; kott dinas dukh paaveh |

Punjabi

ਸ਼ਹਿਵਤ ਦੀ ਮੁਹਤ ਦੀ ਮੋਜਬਹਾਰ ਖਾਤਰ ਤੂੰ ਕਰੋੜਾਂ ਦਿਹਾੜੇ ਕਸ਼ਟ ਉਠਾਵੇਗਾ।

Bhai Manmohan Singh (Shabad OS, CC BY-SA)

English

For a moment of sexual pleasure, you shall suffer in pain for millions of days.

Dr. Sant Singh Khalsa (Shabad OS, CC BY-SA)
Ang 403 · Line 10

ਘਰੀ ਮੁਹਤ ਰੰਗ ਮਾਣਹਿ; ਫਿਰਿ. ਬਹੁਰਿ ਬਹੁਰਿ ਪਛੁਤਾਵਹਿ ॥੧॥

gharee muhat rang maaneh; fir. bahur bahur pachhutaaveh |1|

Punjabi

ਤੂੰ ਇਕ ਚਸੇ ਅਤੇ ਛਿਨ ਲਈ ਰੰਗ-ਰਲੀਆਂ ਭੋਗੇਗਾ ਅਤੇ ਮਗਰੋਂ ਮੁੜ ਮੁੜ ਕੇ ਤੂੰ ਪਸਚਾਤਾਪ ਕਰੇਗਾ।

Bhai Manmohan Singh (Shabad OS, CC BY-SA)

English

For an instant, you may savor pleasure, but afterwards, you shall regret it, again and again. ||1||

Dr. Sant Singh Khalsa (Shabad OS, CC BY-SA)
Ang 403 · Line 11

ਅੰਧੇ ਚੇਤਿ; ਹਰਿ ਹਰਿ ਰਾਇਆ ॥

andhe chet; har har raaeaa |

Punjabi

ਹੇ ਮੁਨਾਖੇ ਮਨੁੱਖ! ਤੂੰ ਆਪਣੇ ਪਾਤਸ਼ਾਹ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

O blind man, meditate on the Lord, the Lord, your King.

Dr. Sant Singh Khalsa (Shabad OS, CC BY-SA)
Ang 403 · Line 12

ਤੇਰਾ ਸੋ ਦਿਨੁ; ਨੇੜੈ ਆਇਆ ॥੧॥ ਰਹਾਉ ॥

teraa so din; nerrai aaeaa |1| rahaau |

Punjabi

ਤੇਰਾ ਉਹ ਮੌਤ ਦਾ ਦਿਹਾੜਾ ਤੇਰੇ ਨਜ਼ਦੀਕ ਢੁਕ ਰਿਹਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Your day is drawing near. ||1||Pause||

Dr. Sant Singh Khalsa (Shabad OS, CC BY-SA)
Ang 403 · Line 13

ਪਲਕ ਦ੍ਰਿਸਟਿ ਦੇਖਿ ਭੂਲੋ; ਆਕ ਨੀਮ ਕੋ. ਤੂੰਮਰੁ ॥

palak drisatt dekh bhoolo; aak neem ko. toonmar |

Punjabi

ਤੂੰ ਇਕ ਮੁਹਤ ਲਈ ਆਪਣੀਆਂ ਅੱਖਾਂ ਨਾਲ ਕੌੜੇ ਅੱਕ ਨਿੰਮ ਤੇ ਤੁਮੇ ਨੂੰ ਵੇਖ ਕੇ ਭੁੱਲ ਗਿਆ ਹੈ।

Bhai Manmohan Singh (Shabad OS, CC BY-SA)

English

You are deceived, beholding with your eyes, the bitter melon and swallow-wort.

Dr. Sant Singh Khalsa (Shabad OS, CC BY-SA)
Ang 403 · Line 14

ਜੈਸਾ ਸੰਗੁ. ਬਿਸੀਅਰ ਸਿਉ ਹੈ ਰੇ; ਤੈਸੋ ਹੀ ਇਹੁ ਪਰ ਗ੍ਰਿਹੁ ॥੨॥

jaisaa sang. biseear siau hai re; taiso hee ihu par grihu |2|

Punjabi

ਜਿਸ ਤਰ੍ਹਾਂ ਦੀ ਸੁਹਬਤ ਹੈ ਜ਼ਹਿਰੀਲੇ ਸੱਪ ਦੀ ਉਸੇ ਤਰ੍ਹਾਂ ਦਾ ਹੈ ਭੋਗ-ਬਿਲਾਸ ਪ੍ਰਾਈ ਇਸਤਰੀ ਦਾ।

Bhai Manmohan Singh (Shabad OS, CC BY-SA)

English

But, like the companionship of a poisonous snake, so is the desire for another's spouse. ||2||

Dr. Sant Singh Khalsa (Shabad OS, CC BY-SA)
Ang 403 · Line 15

ਬੈਰੀ ਕਾਰਣਿ ਪਾਪ ਕਰਤਾ; ਬਸਤੁ ਰਹੀ ਅਮਾਨਾ ॥

bairee kaaran paap karataa; basat rahee amaanaa |

Punjabi

ਆਪਣੀ ਦੁਸ਼ਮਣ ਧਨ-ਦੋਲਤ ਖਾਤਰ ਤੂੰ ਗੁਨਾਹ ਕਰਦਾ ਹੈ ਅਤੇ ਸੁਆਮੀ ਦੇ ਈਮਾਨ ਦੇ ਵਖਰੇ ਨੂੰ ਤਿਆਗ ਦਿੱਤਾ ਹੈ।

Bhai Manmohan Singh (Shabad OS, CC BY-SA)

English

For the sake of your enemy, you commit sins, while you neglect the reality of your faith.

Dr. Sant Singh Khalsa (Shabad OS, CC BY-SA)
Ang 403 · Line 16

ਛੋਡਿ ਜਾਹਿ. ਤਿਨ ਹੀ ਸਿਉ ਸੰਗੀ; ਸਾਜਨ ਸਿਉ ਬੈਰਾਨਾ ॥੩॥

chhodd jaeh. tin hee siau sangee; saajan siau bairaanaa |3|

Punjabi

ਜੌ ਮੈਨੂੰ ਤਿਆਗ ਦਿੰਦੇ ਹਨ, ਉਨ੍ਹਾਂ ਨਾਲ ਤੇਰਾ ਸੰਗਪਣ ਹੈ ਅਤੇ ਆਪਣੇ ਮਿੱਤ੍ਰਾਂ ਨਾਲ ਤੇਰਾ ਵੈਰ ਹੈ।

Bhai Manmohan Singh (Shabad OS, CC BY-SA)

English

Your friendship is with those who abandon you, and you are angry with your friends. ||3||

Dr. Sant Singh Khalsa (Shabad OS, CC BY-SA)
Ang 403 · Line 17

ਸਗਲ ਸੰਸਾਰੁ. ਇਹੈ ਬਿਧਿ ਬਿਆਪਿਓ; ਸੋ ਉਬਰਿਓ ਜਿਸੁ ਗੁਰੁ ਪੂਰਾ ॥

sagal sansaar. ihai bidh biaapio; so ubario jis gur pooraa |

Punjabi

ਸਾਰਾ ਜਹਾਨ ਏਸੇ ਤਰੀਕੇ ਨਾਲ ਫ਼ਾਬਾ ਹੋਇਆ ਹੈ। ਕੇਵਲ ਓਹੀ ਪਾਰ ਉਤਰਦਾ ਹੈ, ਜਿਸ ਦਾ ਗੁਰੂ ਪੂਰਨ ਹੈ।

Bhai Manmohan Singh (Shabad OS, CC BY-SA)

English

The entire world is entangled in this way; he alone is saved, who has the Perfect Guru.

Dr. Sant Singh Khalsa (Shabad OS, CC BY-SA)
Ang 403 · Line 18

ਕਹੁ ਨਾਨਕ. ਭਵ ਸਾਗਰੁ ਤਰਿਓ; ਭਏ ਪੁਨੀਤ ਸਰੀਰਾ ॥੪॥੫॥੧੨੭॥

kahu naanak. bhav saagar tario; bhe puneet sareeraa |4|5|127|

Punjabi

ਗੁਰੂ ਜੀ ਆਖਦੇ ਹਨ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੀ ਦੇਹਿ ਪਵਿੱਤ੍ਰ ਹੋ ਗਈ ਹੈ।

Bhai Manmohan Singh (Shabad OS, CC BY-SA)

English

Says Nanak, I have crossed over the terrifying world-ocean; my body has become sanctified. ||4||5||127||

Dr. Sant Singh Khalsa (Shabad OS, CC BY-SA)
Ang 403 · Line 19

ਆਸਾ ਮਹਲਾ ੫ ਦੁਪਦੇ ॥

aasaa mahalaa 5 dupade |

Punjabi

ਆਸਾ ਪੰਜਵੀਂ ਪਾਤਸ਼ਾਹੀ ਦੁਪਦੇ।

Bhai Manmohan Singh (Shabad OS, CC BY-SA)

English

Aasaa, Fifth Mehl Dho-Padhay:

Dr. Sant Singh Khalsa (Shabad OS, CC BY-SA)
Ang 403 · Line 20

ਲੂਕਿ ਕਮਾਨੋ. ਸੋਈ ਤੁਮੑ ਪੇਖਿਓ; ਮੂੜ ਮੁਗਧ ਮੁਕਰਾਨੀ ॥

look kamaano. soee tuma pekhio; moorr mugadh mukaraanee |

Punjabi

ਜਿਹੜਾ ਕੁੱਝ ਇਨਸਾਨ ਲੁਕਾ ਕੇ ਕਰਦਾ ਹੈ, ਉਸ ਨੂੰ ਤੂੰ ਦੇਖਦਾ ਹੈ, ਸੁਆਮੀ! ਭਾਵੇਂ ਮੂਰਖ ਤੇ ਬੁੱਧੂ ਇਸ ਤੋਂ ਮੁਕਰਦੇ ਹਨ।

Bhai Manmohan Singh (Shabad OS, CC BY-SA)

English

O Lord, You behold whatever we do in secrecy; the fool may stubbornly deny it.

Dr. Sant Singh Khalsa (Shabad OS, CC BY-SA)
Ang 403 · Line 21

ਆਪ ਕਮਾਨੇ ਕਉ ਲੇ ਬਾਂਧੇ; ਫਿਰਿ ਪਾਛੈ ਪਛੁਤਾਨੀ ॥੧॥

aap kamaane kau le baandhe; fir paachhai pachhutaanee |1|

Punjabi

ਆਪਣੇ ਨਿੱਜ ਦੇ ਅਮਲਾਂ ਦੀ ਖਾਤਰ ਉਹ ਨਰੜ ਲਿਆ ਜਾਂਦਾ ਹੈ ਅਤੇ ਤਦ, ਉਹ ਮਗਰੋਂ ਅਫਸੋਸ ਕਰਦਾ ਹੈ।

Bhai Manmohan Singh (Shabad OS, CC BY-SA)

English

By his own actions, he is tied down, and in the end, he regrets and repents. ||1||

Dr. Sant Singh Khalsa (Shabad OS, CC BY-SA)
Ang 403 · Line 22

ਪ੍ਰਭ ਮੇਰੇ; ਸਭ ਬਿਧਿ ਆਗੈ ਜਾਨੀ ॥

prabh mere; sabh bidh aagai jaanee |

Punjabi

ਮੈਡਾ ਸੁਆਮੀ ਬੰਦੇ ਦੇ ਸਾਰੇ ਤ੍ਰੀਕੇ, ਪਹਿਲਾ ਹੀ ਜਾਣ ਲੈਦਾ ਹੈ।

Bhai Manmohan Singh (Shabad OS, CC BY-SA)

English

My God knows, ahead of time, all things.

Dr. Sant Singh Khalsa (Shabad OS, CC BY-SA)
Ang 403 · Line 23

ਭ੍ਰਮ ਕੇ ਮੂਸੇ. ਤੂੰ ਰਾਖਤ ਪਰਦਾ; ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

bhram ke moose. toon raakhat paradaa; paachhai jeea kee maanee |1| rahaau |

Punjabi

ਵਹਿਮ ਦੇ ਠੱਗੇ ਹੋਏ ਹੇ ਬੰਦੇ! ਤੂੰ ਆਪਣੇ ਅਮਲਾਂ ਤੇ ਪੜਦਾ ਪਾਉਂਦਾ ਹੈ, ਪ੍ਰੰਤੂ ਮਗਰੋਂ ਤੈਨੂੰ ਆਪਣੇ ਮਨ ਦੇ ਭੈਤਾਂ ਤਸਲੀਮ ਕਰਨਾ ਪਵੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

Deceived by doubt, you may hide your actions, but in the end, you shall have to confess the secrets of your mind. ||1||Pause||

Dr. Sant Singh Khalsa (Shabad OS, CC BY-SA)
Ang 403 · Line 24

ਜਿਤੁ ਜਿਤੁ ਲਾਏ. ਤਿਤੁ ਤਿਤੁ ਲਾਗੇ; ਕਿਆ ਕੋ ਕਰੈ ਪਰਾਨੀ ॥

jit jit laae. tith tit laage; kiaa ko karai paraanee |

Punjabi

ਜਿੱਥੇ ਕਿਤੇ ਉਹ ਜੋੜੇ ਹਨ, ਉਸੇ ਨੂੰ ਹੀ ਜੁੜੇ ਰਹਿੰਦੇ ਹਨ। ਕੋਈ ਫਾਨੀ ਬੰਦਾ ਕੀ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

Whatever they are attached to, they remain joined to that. What can any mere mortal do?

Dr. Sant Singh Khalsa (Shabad OS, CC BY-SA)
Ang 403 · Line 25

ਬਖਸਿ ਲੈਹੁ ਪਾਰਬ੍ਰਹਮ ਸੁਆਮੀ; ਨਾਨਕ. ਸਦ ਕੁਰਬਾਨੀ ॥੨॥੬॥੧੨੮॥

bakhas laihu paarabraham suaamee; naanak. sad kurabaanee |2|6|128|

Punjabi

ਹੇ ਸ਼੍ਰੋਮਣੀ ਸਾਹਿਬ-ਮਾਲਕ! ਮੈਨੂੰ ਮਾਫ ਕਰ ਦੇ, ਨਾਨਕ ਸਦੀਵ ਹੀ ਮੇਰੇ ਉਤੋਂ ਘੋਲੀ ਵੰਞਦਾ ਹੈ।

Bhai Manmohan Singh (Shabad OS, CC BY-SA)

English

Please, forgive me, O Supreme Lord Master. Nanak is forever a sacrifice to You. ||2||6||128||

Dr. Sant Singh Khalsa (Shabad OS, CC BY-SA)
Ang 403 · Line 26

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 403 · Line 27

ਅਪੁਨੇ ਸੇਵਕ ਕੀ. ਆਪੇ ਰਾਖੈ; ਆਪੇ ਨਾਮੁ ਜਪਾਵੈ ॥

apune sevak kee. aape raakhai; aape naam japaavai |

Punjabi

ਸੁਆਮੀ ਆਪ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

He Himself preserves His servants; He causes them to chant His Name.

Dr. Sant Singh Khalsa (Shabad OS, CC BY-SA)
Ang 403 · Line 28

ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ ॥੧॥

jeh jeh kaaj kirat sevak kee; tahaa tahaa utth dhaavai |1|

Punjabi

ਜਿੱਥੇ ਕਿਤੇ ਭੀ ਉਸ ਦੇ ਗੋਲੇ ਦਾ ਕੰਮ ਕਾਜ ਹੈ, ਉਥੇ ਹੀ ਸੁਅਮੀ ਭੱਜ ਕੇ ਜਾਂਦਾ ਹੈ।

Bhai Manmohan Singh (Shabad OS, CC BY-SA)

English

Wherever the business and affairs of His servants are, there the Lord hurries to be. ||1||

Dr. Sant Singh Khalsa (Shabad OS, CC BY-SA)
Ang 403 · Line 29

ਸੇਵਕ ਕਉ; ਨਿਕਟੀ ਹੋਇ ਦਿਖਾਵੈ ॥

sevak kau; nikattee hoe dikhaavai |

Punjabi

ਆਪਣੇ ਨੌਕਰ ਨੂੰ ਸਾਹਿਬ ਆਪਣੇ ਆਪ ਨੂੰ ਨੇੜੇ ਵਿਖਾਲਦਾ ਹੈ।

Bhai Manmohan Singh (Shabad OS, CC BY-SA)

English

The Lord appears near at hand to His servant.

Dr. Sant Singh Khalsa (Shabad OS, CC BY-SA)
Ang 403 · Line 30

ਜੋ ਜੋ ਕਹੈ ਠਾਕੁਰ ਪਹਿ ਸੇਵਕੁ; ਤਤਕਾਲ ਹੋਇ ਆਵੈ ॥੧॥ ਰਹਾਉ ॥

jo jo kahai tthaakur peh sevak; tatakaal hoe aavai |1| rahaau |

Punjabi

ਜਿਹੜਾ ਕੁਛ ਨੌਕਰ ਆਪਣੇ ਮਾਲਕ ਕੋਲ ਆਖਦਾ ਹੈ, ਉਹ ਤੁਰਤ ਹੀ ਹੋ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Whatever the servant asks of his Lord and Master, immediately comes to pass. ||1||Pause||

Dr. Sant Singh Khalsa (Shabad OS, CC BY-SA)
Ang 403 · Line 31

ਤਿਸੁ ਸੇਵਕ ਕੈ ਹਉ ਬਲਿਹਾਰੀ; ਜੋ ਅਪਨੇ ਪ੍ਰਭ ਭਾਵੈ ॥

tis sevak kai hau balihaaree; jo apane prabh bhaavai |

Punjabi

ਮੈਂ ਉਸ ਟਹਿਲੂਏ ਉਤੇ ਕੁਰਬਾਨ ਹਾਂ, ਜਿਹੜਾ ਆਪਣੇ ਮਾਲਕ ਨੂੰ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

I am a sacrifice to that servant, who is pleasing to his God.

Dr. Sant Singh Khalsa (Shabad OS, CC BY-SA)
Ang 403 · Line 32

ਤਿਸ ਕੀ ਸੋਇ ਸੁਣੀ, ਮਨੁ ਹਰਿਆ; ਤਿਸੁ ਨਾਨਕ. ਪਰਸਣਿ ਆਵੈ ॥੨॥੭॥੧੨੯॥

tis kee soe sunee, man hariaa; tis naanak. parasan aavai |2|7|129|

Punjabi

ਉਸ ਦੀ ਸੋਭਾ ਸੁਣ ਕੇ ਨਾਨਕ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ। ਉਸ ਦੇ ਪੈਰਾ ਨੂੰ ਛੁਹਣ ਲਈ ਨਾਨਕ ਉਸ ਕੋਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Hearing of his glory, the mind is rejuvenated; Nanak comes to touch his feet. ||2||7||129||

Dr. Sant Singh Khalsa (Shabad OS, CC BY-SA)
Ang 403 · Line 33

ਆਸਾ ਘਰੁ ੧੧ ਮਹਲਾ ੫ ॥

aasaa ghar 11 mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Eleventh House, Fifth Mehl:

Dr. Sant Singh Khalsa (Shabad OS, CC BY-SA)
Ang 403 · Line 34

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 403 · Line 35

ਨਟੂਆ ਭੇਖ ਦਿਖਾਵੈ. ਬਹੁ ਬਿਧਿ; ਜੈਸਾ ਹੈ. ਓਹੁ ਤੈਸਾ ਰੇ ॥

nattooaa bhekh dikhaavai. bahu bidh; jaisaa hai. ohu taisaa re |

Punjabi

ਬਰੂਪੀਆਂ ਬਹੁਤਿਆਂ ਤਰੀਕਿਆਂ ਨਾਲ ਸਾਗ ਵਿਖਾਲਦਾ ਹੈ। ਪਰ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਜੇਹੋ ਜੇਹਾ ਉਹ ਹੈ।

Bhai Manmohan Singh (Shabad OS, CC BY-SA)

English

The actor displays himself in many disguises, but he remains just as he is.

Dr. Sant Singh Khalsa (Shabad OS, CC BY-SA)
Ang 403 · Line 36

ਅਨਿਕ ਜੋਨਿ ਭ੍ਰਮਿਓ. ਭ੍ਰਮ ਭੀਤਰਿ; ਸੁਖਹਿ. ਨਾਹੀ ਪਰਵੇਸਾ ਰੇ ॥੧॥

anik jon bhramio. bhram bheetar; sukheh. naahee paravesaa re |1|

Punjabi

ਏਸੇ ਤਰ੍ਹਾਂ ਸੰਦੇਹ ਦੇ ਰਾਹੀਂ ਬਹੁਤਿਆਂ ਜਨਮਾਂ ਅੰਦਰ ਭਟਕਦੀ ਹੈ ਪ੍ਰੰਤੂ ਉਹੋ ਜੇਹੀ ਹੀ ਰਹਿੰਦੀ ਹੈ ਅਤੇ ਆਰਾਮ ਅੰਦਰ ਦਾਖਲ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

The soul wanders through countless incarnations in doubt, but it does not come to dwell in peace. ||1||

Dr. Sant Singh Khalsa (Shabad OS, CC BY-SA)