Ang 404
ਸਾਜਨ ਸੰਤ. ਹਮਾਰੇ ਮੀਤਾ; ਬਿਨੁ ਹਰਿ ਹਰਿ. ਆਨੀਤਾ ਰੇ ॥
saajan sant. hamaare meetaa; bin har har. aaneetaa re |
Punjabi
ਹੇ ਮੇਰੇ ਦੋਸਤ ਅਤੇ ਮਿੱਤ੍ਰ ਸਾਧੂਓ! ਵਾਹਿਗੁਰੂ ਦੇ ਨਾਮ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
English
O Saints, my friends and companions, without the Lord, Har, Har, you shall perish.
ਸਾਧਸੰਗਿ ਮਿਲਿ ਹਰਿ ਗੁਣ ਗਾਏ; ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥
saadhasang mil har gun gaae; ihu janam padaarath jeetaa re |1| rahaau |
Punjabi
ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਇਹ ਅਮੋਲਕ ਮਨੁਸ਼ੀ ਜੀਵਨ ਜਿੱਤ ਲਿਆ ਹੈ। ਠਹਿਰਾਉ।
English
Joining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ; ਕਹਹੁ ਕਵਨ ਬਿਧਿ ਤਰੀਐ ਰੇ ॥
trai gun maaeaa braham kee keenaee; kahahu kavan bidh tareeai re |
Punjabi
ਤਿੰਨਾਂ ਲੱਛਣਾ ਵਾਲਾ ਸੰਸਾਰ ਸੁਆਮੀ ਨੇ ਸਾਜਿਆ ਹੈ ਦਸ ਹੇ ਬੰਦੇ! ਕਿਸ ਤਰੀਕੇ ਨਾਲ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ?
English
God has created Maya of the three qualities; tell me, how can it be crossed over?
ਘੂਮਨ ਘੇਰ. ਅਗਾਹ ਗਾਖਰੀ; ਗੁਰਸਬਦੀ. ਪਾਰਿ ਉਤਰੀਐ ਰੇ ॥੨॥
ghooman gher. agaah gaakharee; gurasabadee. paar utareeai re |2|
Punjabi
ਘੁੰਮਣ ਘੇਰੀ ਅਥਾਹ ਅਤੇ ਕਠਨ ਹੈ। ਗੁਰਾਂ ਦੇ ਕਲਾਮ ਦੁਆਰਾ ਇਹ ਤਰ ਲਈ ਜਾਂਦੀ ਹੈ।
English
The whirlpool is awesome and unfathomable; only through the Word of the Guru's Shabad is one carried across. ||2||
ਖੋਜਤ ਖੋਜਤ ਖੋਜਿ ਬੀਚਾਰਿਓ; ਤਤੁ ਨਾਨਕ ਇਹੁ ਜਾਨਾ ਰੇ ॥
khojat khojat khoj beechaario; tat naanak ihu jaanaa re |
Punjabi
ਲਗਾਤਾਰ ਢੁੰਡ, ਭਾਲ ਅਤੇ ਵਿਚਾਰ ਕਰਨ ਦੁਆਰਾ, ਨਾਨਕ ਨੇ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ,
English
Searching and searching endlessly, seeking and deliberating, Nanak has realized the true essence of reality.
ਸਿਮਰਤ ਨਾਮੁ ਨਿਧਾਨੁ ਨਿਰਮੋਲਕੁ; ਮਨੁ ਮਾਣਕੁ. ਪਤੀਆਨਾ ਰੇ ॥੩॥੧॥੧੩੦॥
simarat naam nidhaan niramolak; man maanak. pateeaanaa re |3|1|130|
Punjabi
ਅਮੋਲਕ ਨਾਮ ਦੇ ਖਜਾਨੇ ਦਾ ਆਰਾਧਨ ਕਰਨ ਦੁਆਰਾ ਦਿਲ ਹੀਰਾ ਪਤੀਜ ਜਾਂਦਾ ਹੈ।
English
Meditating on the invaluable treasure of the Naam, the Name of the Lord, the jewel of the mind is satisfied. ||3||1||130||
ਆਸਾ ਮਹਲਾ ੫ ਦੁਪਦੇ ॥
aasaa mahalaa 5 dupade |
Punjabi
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
English
Aasaa, Fifth Mehl, Dho-Padhay:
ਗੁਰ ਪਰਸਾਦਿ. ਮੇਰੈ ਮਨਿ ਵਸਿਆ; ਜੋ ਮਾਗਉ. ਸੋ ਪਾਵਉ ਰੇ ॥
gur parasaad. merai man vasiaa; jo maagau. so paavau re |
Punjabi
ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਛ ਮੈਂ ਮੰਗਦਾ ਹਾਂ, ਓਹੀ ਮੈਨੂੰ ਮਿਲ ਜਾਂਦਾ ਹੈ।
English
By Guru's Grace, He dwells within my mind; whatever I ask for, I receive.
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ. ਨ ਕਤਹੂੰ ਧਾਵਉ ਰੇ ॥੧॥
naam rang ihu man tripataanaa; bahur. na katahoon dhaavau re |1|
Punjabi
ਨਾਮ ਦੀ ਪ੍ਰੀਤ ਨਾਲ ਇਹ ਮਨੂਆ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ।
English
This mind is satisfied with the Love of the Naam, the Name of the Lord; it does not go out, anywhere, anymore. ||1||
ਹਮਰਾ ਠਾਕੁਰੁ. ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥
hamaraa tthaakur. sabh te aoochaa; rain dinas tis gaavau re |
Punjabi
ਮੇਰਾ ਮਾਲਕ ਸਾਰਿਆਂ ਨਾਲੋਂ ਬੁਲੰਦ ਹੈ। ਰਾਤ ਅਤੇ ਦਿਨ ਮੈਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
English
My Lord and Master is the highest of all; night and day, I sing the Glories of His Praises.
ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ. ਤੁਝਹਿ ਡਰਾਵਉ ਰੇ ॥੧॥ ਰਹਾਉ ॥
khin meh thaap uthaapanahaaraa; tis te. tujheh ddaraavau re |1| rahaau |
Punjabi
ਇਕ ਮੁਹਤ ਵਿੱਚ ਉਹ ਟਿਕਾਉਣ ਅਤੇ ਉਖੇੜਨ ਨੂੰ ਸਮਰਥ ਹੈ ਉਸ ਦੇ ਰਾਹੀਂ ਮੈਂ ਤੈਨੂੰ ਭੈ-ਭੀਤ ਕਰਦਾ ਹਾਂ। ਠਹਿਰਾਉ।
English
In an instant, He establishes and disestablishes; through Him, I frighten you. ||1||Pause||
ਜਬ ਦੇਖਉ. ਪ੍ਰਭੁ ਅਪੁਨਾ ਸੁਆਮੀ; ਤਉ ਅਵਰਹਿ ਚੀਤਿ. ਨ ਪਾਵਉ ਰੇ ॥
jab dekhau. prabh apunaa suaamee; tau avareh cheet. na paavau re |
Punjabi
ਜਦ ਮੈਂ ਆਪਣੇ ਸਾਈਂ ਮਾਲਕ ਨੂੰ ਵੇਖ ਲੈਦਾ ਹਾਂ, ਤਦ ਮੈਂ ਹੋਰਸ ਕਿਸੇ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
English
When I behold my God, my Lord and Master, I do not pay any attention to any other.
ਨਾਨਕੁ ਦਾਸੁ. ਪ੍ਰਭਿ ਆਪਿ ਪਹਿਰਾਇਆ; ਭ੍ਰਮੁ ਭਉ ਮੇਟਿ. ਲਿਖਾਵਉ ਰੇ ॥੨॥੨॥੧੩੧॥
naanak daas. prabh aap pahiraaeaa; bhram bhau mett. likhaavau re |2|2|131|
Punjabi
ਗੋਲੇ ਨਾਨਕ ਨੂੰ ਠਾਕੁਰ ਨੇ ਖੁਦ ਇਜ਼ਤ ਦੀ ਪੁਸ਼ਾਕ ਪਹਿਨਾਈ ਹੈ। ਆਪਣੇ ਸੰਦੇਹ ਅਤੇ ਡਰ ਨੂੰ ਦੂਰ ਕਰਕੇ ਉਹ ਠਾਕੁਰ ਦੀਆਂ ਸਿਫਤਾਂ ਲਿਖਦਾ ਹੈ।
English
God Himself has adorned servant Nanak; his doubts and fears have been dispelled, and he writes the account of the Lord. ||2||2||131||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਚਾਰਿ ਬਰਨ. ਚਉਹਾ ਕੇ ਮਰਦਨ; ਖਟੁ ਦਰਸਨ. ਕਰ ਤਲੀ ਰੇ ॥
chaar baran. chauhaa ke maradan; khatt darasan. kar talee re |
Punjabi
ਚਾਰ ਜਾਤਾਂ, ਚੋਹਾਂ ਜਾਤਾਂ ਦੇ ਨੇਕ ਬੰਦੇ, ਉਹ ਪੁਰਸ਼ ਜਿਨ੍ਹਾਂ ਦੀ ਹੱਥ ਦੀ ਹਥੇਲੀ ਉਤੇ ਛੇ ਸ਼ਾਸਤਰ ਹਨ,
English
The four castes and social classes, and the preachers with the six Shaastras on their finger-tips,
ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ. ਮੋਹਿ ਛਲੀ ਰੇ ॥੧॥
sundar sughar saroop siaane; panchahu hee. mohi chhalee re |1|
Punjabi
ਸੁਹਣੇ ਸੁਨੱਖੇ, ਕਾਮਲ, ਮਨੋਹਰ ਅਤੇ ਅਕਲਮੰਦ, ਉਨ੍ਹਾਂ ਨੂੰ ਪ੍ਰਾਣ ਲੇਵਾ ਪੰਜਾਂ ਵਿਕਾਰਾਂ (ਕਾਮ ਆਦਿਂ) ਨੇ ਮੋਹਿਤ ਕਰਕੇ ਠੱਗ ਲਿਆ ਹੈ।
English
the beautiful, the refined, the shapely and the wise - the five passions have enticed and beguiled them all. ||1||
ਜਿਨਿ ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨੁ ਬਲੀ ਰੇ ॥
jin mil maare panch soorabeer; aiso kaun balee re |
Punjabi
ਐਹੋ ਜੇਹਾ ਜੋਰਾਵਰ ਪੁਰਸ਼ ਕਿਹੜਾ ਹੈ, ਜਿਸ ਨੇ ਪੰਜਾਂ ਬਲਵਾਨ ਸੂਰਮਿਆਂ ਨੂੰ ਫੜ ਕੇ ਮਾਰ ਮੁਕਾਇਆ ਹੈ।
English
Who has seized and conquered the five powerful fighters? Is there anyone strong enough?
ਜਿਨਿ ਪੰਚ ਮਾਰਿ. ਬਿਦਾਰਿ ਗੁਦਾਰੇ; ਸੋ ਪੂਰਾ. ਇਹ ਕਲੀ ਰੇ ॥੧॥ ਰਹਾਉ ॥
jin panch maar. bidaar gudaare; so pooraa. ih kalee re |1| rahaau |
Punjabi
ਜੋ ਪੰਜਾਂ ਨੂੰ ਹਰਾ ਅਤੇ ਮਾਰ ਕੇ ਆਪਣਾ ਜੀਵਨ ਗੁਜਾਰਦਾ ਹੈ, ਉਹ ਇਸ ਕਾਲੇ ਸਮੇਂ ਅੰਦਰ ਪੂਰਨ ਹੈ। ਠਹਿਰਾਉ।
English
He alone, who conquers and defeats the five demons, is perfect in this Dark Age of Kali Yuga. ||1||Pause||
ਵਡੀ ਕੋਮ. ਵਸਿ ਭਾਗਹਿ ਨਾਹੀ; ਮੁਹਕਮ ਫਉਜ. ਹਠਲੀ ਰੇ ॥
vaddee kom. vas bhaageh naahee; muhakam fauj. hatthalee re |
Punjabi
ਉਨ੍ਹਾਂ ਦੀ ਇਹ ਭਾਰੀ ਕੌਮ ਹੈ, ਜੋ ਕਾਬੂ ਨਹੀਂ ਕੀਤੀ ਜਾ ਸਕਦੀ ਅਤੇ ਜੋ ਭਜਦੀ ਨਹੀਂ, ਉਨ੍ਹਾਂ ਦੀ ਜਬਰਦਸਤ ਤੇ ਪੱਕੇ ਇਰਾਦੇ ਵਾਲੀ ਸੈਨਾ ਹੈ।
English
They are so awesome and great; they cannot be controlled, and they do not run away. Their army is mighty and unyielding.
ਕਹੁ ਨਾਨਕ. ਤਿਨਿ ਜਨਿ ਨਿਰਦਲਿਆ; ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥
kahu naanak. tin jan niradaliaa; saadhasangat kai jhalee re |2|3|132|
Punjabi
ਗੁਰੂ ਜੀ ਆਖਦੇ ਹਨ, ਉਹ ਇਨਸਾਨ ਜੋ ਸਤਿ ਸੰਗਤ ਦੀ ਪਨਾਹ ਹੇਠਾ ਹੈ ਉਹ ਉਨ੍ਹਾਂ ਨੂੰ ਕੁਚਲ ਸੁਟਦਾ ਹੈ।
English
Says Nanak, that humble being who is under the protection of the Saadh Sangat, crushes those terrible demons. ||2||3||132||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਨੀਕੀ ਜੀਅ ਕੀ. ਹਰਿ ਕਥਾ ਊਤਮ; ਆਨ ਸਗਲ ਰਸ. ਫੀਕੀ ਰੇ ॥੧॥ ਰਹਾਉ ॥
neekee jeea kee. har kathaa aootam; aan sagal ras. feekee re |1| rahaau |
Punjabi
ਆਤਮਾ ਲਈ ਚੰਗੀ ਚੀਜ਼ ਸੁਆਮੀ ਦੀ ਸ਼੍ਰੇਸ਼ਟ ਵਾਰਤਾ ਹੈ, ਹੋਰ ਸਾਰੇ ਸੁਆਦ ਫਿਕਲੇ ਹਨ। ਠਹਿਰਾਉ।
English
The Sublime Sermon of the Lord is the best thing for the soul. All other tastes are insipid. ||1||Pause||
ਬਹੁ ਗੁਨਿ ਧੁਨਿ, ਮੁਨਿ ਜਨ ਖਟੁ ਬੇਤੇ; ਅਵਰੁ ਨ ਕਿਛੁ. ਲਾਈਕੀ ਰੇ ॥੧॥
bahu gun dhun, mun jan khatt bete; avar na kichh. laaeekee re |1|
Punjabi
ਬਹੁਤੀਆਂ ਖੂਬੀਆਂ ਅਤੇ ਰਾਗਵਿਦਿਆਂ ਵਾਲੇ ਬੰਦੇ ਖਾਮੋਸ਼ ਰਿਸ਼ੀ ਅਤੇ ਛੇ ਸ਼ਾਸਤਰਾਂ ਨੂੰ ਜਾਨਣ ਵਾਲੇ ਹੋਰ ਕਿਸੇ ਸ਼ੈ ਨੂੰ ਬੰਦੇ ਦੀ ਵੀਚਾਰ ਦੇ ਲਾਇਕ ਨਹੀਂ ਸਮਝਦੇ।
English
The worthy beings, heavenly singers, silent sages and the knowers of the six Shaastras proclaim that nothing else is worthy of consideration. ||1||
ਬਿਖਾਰੀ ਨਿਰਾਰੀ ਅਪਾਰੀ ਸਹਜਾਰੀ; ਸਾਧਸੰਗਿ ਨਾਨਕ. ਪੀਕੀ ਰੇ ॥੨॥੪॥੧੩੩॥
bikhaaree niraaree apaaree sahajaaree; saadhasang naanak. peekee re |2|4|133|
Punjabi
ਵਾਹਿਗੁਰੂ ਦੀ ਇਹ ਕਥਾ, ਵਿਸ਼ੇ ਵੇਗਾਂ ਨੂੰ ਮਾਰਨ ਵਾਲੀ, ਨਿਰਾਲੀ, ਲਾਸਾਨੀ ਅਤੇ ਆਰਾਮ ਦੇਣਹਾਰ ਹੈ, ਅਤੇ ਸਤਿ ਸੰਗਤ ਅੰਦਰ ਪੀਤੀ ਜਾਂਦੀ ਹੈ, ਹੇ ਨਾਨਕ!
English
It is the cure for evil passions, unique, unequalled and peace-giving; in the Saadh Sangat, the Company of the Holy, O Nanak, drink it in. ||2||4||133||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਮਾਰੀ ਪਿਆਰੀ. ਅੰਮ੍ਰਿਤ ਧਾਰੀ; ਗੁਰਿ. ਨਿਮਖ, ਨ ਮਨ ਤੇ ਟਾਰੀ ਰੇ ॥੧॥ ਰਹਾਉ ॥
hamaaree piaaree. amrit dhaaree; gur. nimakh, na man te ttaaree re |1| rahaau |
Punjabi
ਗੁਰਬਾਨੀ ਮੈਨੂੰ ਮਿੱਠੜੀ ਲਗਦੀ ਹੈ। ਇਹ ਰੱਬੀ ਰਸ ਦੀ ਨਦੀ ਹੈ। ਗੁਰਾਂ ਨੇ ਇੱਕ ਮੁਹਤ ਲਈ ਭੀ ਇਸ ਦਾ ਵਗਣਾ ਮੇਰੇ ਚਿੱਤ ਤੋਂ ਪਰੇ ਨਹੀਂ ਹਟਾਇਆ। ਠਹਿਰਾਉ।
English
My Beloved has brought forth a river of nectar. The Guru has not held it back from my mind, even for an instant. ||1||Pause||
ਦਰਸਨ ਪਰਸਨ. ਸਰਸਨ ਹਰਸਨ; ਰੰਗਿ ਰੰਗੀ. ਕਰਤਾਰੀ ਰੇ ॥੧॥
darasan parasan. sarasan harasan; rang rangee. karataaree re |1|
Punjabi
ਇਸ ਨੂੰ ਵੇਖ ਅਤੇ ਛੂਹ ਕੇ ਮੈਂ ਮਿੱਠੜਾ ਅਤੇ ਪ੍ਰਸੰਨ ਹੋ ਗਿਆ ਹਾਂ। ਇਹ ਸਿਰਜਣਹਾਰ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
English
Beholding it, and touching it, I am sweetened and delighted. It is imbued with the Creator's Love. ||1||
ਖਿਨੁ ਰਮ ਗੁਰ ਗਮ, ਹਰਿ ਦਮ. ਨਹ ਜਮ; ਹਰਿ ਕੰਠਿ ਨਾਨਕ. ਉਰਿ ਹਾਰੀ ਰੇ ॥੨॥੫॥੧੩੪॥
khin ram gur gam, har dam. neh jam; har kantth naanak. ur haaree re |2|5|134|
Punjabi
ਇਕ ਛਿਨ ਮਾਤ੍ਰ ਇਸ ਦਾ ਪਾਠ ਕਰਨ ਦੁਆਰਾ ਇਨਸਾਨ ਗੁਰਾਂ ਕੋਲ ਪੁਜ ਜਾਂਦਾ ਹੈ। ਸਦਾ ਹੀ ਇਸ ਦਾ ਉਚਾਰਨ ਕਰਨ ਦੁਆਰਾ ਉਹ ਮੌਤ ਦੇ ਦੂਤ ਦੇ ਜਾਲ ਵਿੱਚ ਨਹੀਂ ਫਸਦਾ। ਵਾਹਿਗੁਰੂ ਨੇ ਨਾਨਕ ਦੇ ਗਲ ਅਤੇ ਦਿਲ ਵਿੱਚ ਗੁਰਬਾਣੀ ਦਾ ਹਾਰ ਪਾਇਆ ਹੈ।
English
Chanting it even for a moment, I rise to the Guru; meditating on it, one is not trapped by the Messenger of Death. The Lord has placed it as a garland around Nanak's neck, and within his heart. ||2||5||134||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਨੀਕੀ; ਸਾਧ ਸੰਗਾਨੀ ॥ ਰਹਾਉ ॥
neekee; saadh sangaanee | rahaau |
Punjabi
ਚੰਗੀ ਹੈ ਸਤਿ ਸੰਗਤ। ਠਹਿਰਾਉ।
English
The Saadh Sangat, the Company of the Holy, is exalted and sublime. ||Pause||
ਪਹਰ ਮੂਰਤ ਪਲ, ਗਾਵਤ ਗਾਵਤ; ਗੋਵਿੰਦ ਗੋਵਿੰਦ ਵਖਾਨੀ ॥੧॥
pehar moorat pal, gaavat gaavat; govind govind vakhaanee |1|
Punjabi
ਹਰ ਪਹਿਰ, ਘੰਟੇ ਤੇ ਮੁਹਤ ਮੈਂ ਜਗਤ ਦੇ ਰਖਿਅਕ ਦਾ ਜੱਸ ਲਗਾਤਾਰ ਗਾਇਨ ਕਰਦਾ ਹਾਂ ਅਤੇ ਸੁਆਮੀ ਦਾ ਉਚਾਰਨ ਕਰਦਾ ਹਾਂ।
English
Every day, hour and moment, I continually sing and speak of Govind, Govind, the Lord of the Universe. ||1||
ਚਾਲਤ ਬੈਸਤ ਸੋਵਤ ਹਰਿ ਜਸੁ; ਮਨਿ ਤਨਿ ਚਰਨ ਖਟਾਨੀ ॥੨॥
chaalat baisat sovat har jas; man tan charan khattaanee |2|
Punjabi
ਖਲੋਦਿਆਂ, ਬਹਿੰਦਿਆਂ ਤੇ ਸੁੱਤਿਆਂ, ਮੈਂ ਹਰੀ ਦੀ ਕੀਰਤੀ ਉਚਾਰਦਾ ਹਾਂ ਅਤੇ ਮੇਰੀ ਆਤਮਾ ਅਤੇ ਦੇਹਿ ਨੂੰ ਉਸ ਦੇ ਪੈਰ ਚੰਗੇ ਲਗਦੇ ਹਨ।
English
Walking, sitting and sleeping, I chant the Lord's Praises; I treasure His Feet in my mind and body. ||2||
ਹਂਉ ਹਉਰੋ. ਤੂ ਠਾਕੁਰੁ ਗਉਰੋ; ਨਾਨਕ. ਸਰਨਿ ਪਛਾਨੀ ॥੩॥੬॥੧੩੫॥
hnau hauro. too tthaakur gauro; naanak. saran pachhaanee |3|6|135|
Punjabi
ਮੈਂ ਛੋਟਾ ਹਾ, ਤੂੰ ਵੱਡਾ ਹੈ, ਹੇ ਸੁਆਮੀ! ਮੈਂ, ਹੇ ਨਾਨਕ, ਤੇਰੀ ਪਨਾਹ ਲਈ ਹੈ।
English
I am so small, and You are so great, O Lord and Master; Nanak seeks Your Sanctuary. ||3||6||135||