Ang 425
ਆਪਣੈ ਹਥਿ ਵਡਿਆਈਆ; ਦੇ ਨਾਮੇ ਲਾਏ ॥
aapanai hath vaddiaaeea; de naame laae |
Punjabi
ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ।
English
Glory is in His Hands; He bestows His Name, and attaches us to it.
ਨਾਨਕ. ਨਾਮੁ ਨਿਧਾਨੁ, ਮਨਿ ਵਸਿਆ; ਵਡਿਆਈ ਪਾਏ ॥੮॥੪॥੨੬॥
naanak. naam nidhaan, man vasiaa; vaddiaaee paae |8|4|26|
Punjabi
ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ।
English
O Nanak, the treasure of the Naam abides within the mind, and glory is obtained. ||8||4||26||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਸੁਣਿ ਮਨ, ਮੰਨਿ ਵਸਾਇ ਤੂੰ; ਆਪੇ ਆਇ ਮਿਲੈ. ਮੇਰੇ ਭਾਈ ॥
sun man, man vasaae toon; aape aae milai. mere bhaaee |
Punjabi
ਹੇ ਬੰਦੇ! ਮੇਰੇ ਵੀਰ, ਤੂੰ ਸੁਆਮੀ ਦੇ ਨਾਮ ਨੂੰ ਸ੍ਰਵਣ ਕਰ ਅਤੇ ਆਪਣੇ ਹਿਰਦੇ ਅੰਦਰ ਟਿਕਾ। ਉਹ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ।
English
Listen, O mortal: enshrine His Name within your mind; He shall come to meet with you, O my Sibling of Destiny.
ਅਨਦਿਨੁ, ਸਚੀ ਭਗਤਿ ਕਰਿ; ਸਚੈ ਚਿਤੁ ਲਾਈ ॥੧॥
anadin, sachee bhagat kar; sachai chit laaee |1|
Punjabi
ਰੈਣ ਦਿਹੁੰ ਸਾਹਿਬ ਦੀ ਦਿਲੀ ਉਪਾਸ਼ਨਾ ਧਾਰਨ ਕਰ, ਅਤੇ ਆਪਣੀ ਬਿਰਤੀ ਸਤਿਪੁਰਖ ਨਾਲ ਜੋੜ।
English
Night and day, center your consciousness on true devotional worship of the True Lord. ||1||
ਏਕੋ ਨਾਮੁ ਧਿਆਇ ਤੂੰ; ਸੁਖੁ ਪਾਵਹਿ. ਮੇਰੇ ਭਾਈ ॥
eko naam dhiaae toon; sukh paaveh. mere bhaaee |
Punjabi
ਤੂੰ ਇਕ ਨਾਮ ਦਾ ਆਰਾਧਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ, ਹੇ ਮੈਡੇ ਵੀਰ!
English
Meditate on the One Naam, and you shall find peace, O my Siblings of Destiny.
ਹਉਮੈ ਦੂਜਾ ਦੂਰਿ ਕਰਿ; ਵਡੀ ਵਡਿਆਈ ॥੧॥ ਰਹਾਉ ॥
haumai doojaa door kar; vaddee vaddiaaee |1| rahaau |
Punjabi
ਆਪਣੀ ਹੰਗਤਾ ਅਤੇ ਦਵੈਤ-ਭਾਵ ਨੂੰ ਮੇਟ ਦੇ ਅਤੇ ਵਿਸ਼ਾਲ ਹੋ ਵੰਞੇਗੀ ਤੇਰੀ ਸ਼ਾਨ-ਸ਼ੌਕਤ। ਠਹਿਰਾਉ।
English
Eradicate egotism and duality, and your glory shall be glorious. ||1||Pause||
ਇਸੁ ਭਗਤੀ ਨੋ. ਸੁਰਿ ਨਰ ਮੁਨਿ ਜਨ ਲੋਚਦੇ; ਵਿਣੁ ਸਤਿਗੁਰ. ਪਾਈ ਨ ਜਾਇ ॥
eis bhagatee no. sur nar mun jan lochade; vin satigur. paaee na jaae |
Punjabi
ਸੁਆਮੀ ਦੇ ਏਸ ਸਿਮਰਨ ਨੂੰ ਦੇਵਤੇ, ਮਨੁਸ਼ ਅਤੇ ਚੁੱਪ ਧਾਰੀ ਰਿਸ਼ੀ ਤਰਸਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
English
The angels, humans and silent sages long for this devotional worship, but without the True Guru, it cannot be attained.
ਪੰਡਿਤ ਪੜਦੇ ਜੋਤਿਕੀ; ਤਿਨ ਬੂਝ. ਨ ਪਾਇ ॥੨॥
panddit parrade jotikee; tin boojh. na paae |2|
Punjabi
ਵਿਦਵਾਨ ਅਤੇ ਜੋਤਸ਼ੀ ਪੁਸਤਕਾਂ ਵਾਚਦੇ ਹਨ, ਪਰ ਉਨ੍ਹਾਂ ਨੂੰ ਗਿਆਤ ਹਾਸਲ ਨਹੀਂ ਹੁੰਦੀ।
English
The Pandits, the religious scholars, and the astrologers read their books, but they do not understand. ||2||
ਆਪੈ ਥੈ ਸਭੁ ਰਖਿਓਨੁ; ਕਿਛੁ ਕਹਣੁ ਨ ਜਾਈ ॥
aapai thai sabh rakhion; kichh kehan na jaaee |
Punjabi
ਪ੍ਰਭੂ ਸਾਰਿਆਂ ਨੂੰ ਆਪਣੇ ਹੱਥ ਵਿੱਚ ਰਖਦਾ ਹੈ। ਹੋਰ ਕੁਛ ਆਖਿਆ ਨਹੀਂ ਜਾ ਸਕਦਾ।
English
He Himself keeps all in His Hand; nothing else can be said.
ਆਪੇ ਦੇਇ. ਸੁ ਪਾਈਐ; ਗੁਰਿ. ਬੂਝ ਬੁਝਾਈ ॥੩॥
aape dee. su paaeeai; gur. boojh bujhaaee |3|
Punjabi
ਜੋ ਕੁਛ ਪ੍ਰਭੂ ਆਪ ਦਿੰਦਾ ਹੈ, ਉਸ ਨੂੰ ਹੀ ਇਨਸਾਨ ਪ੍ਰਾਪਤ ਕਰਦਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।
English
Whatever He gives, is received. The Guru has imparted this understanding to me. ||3||
ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ ॥
jeea jant sabh tis de; sabhanaa kaa soee |
Punjabi
ਸਾਰੇ ਪ੍ਰਾਣੀ ਅਤੇ ਪਸ਼ੂ-ਪੰਛੀ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਹੈ।
English
All beings and creatures are His; He belongs to all.
ਮੰਦਾ ਕਿਸ ਨੋ ਆਖੀਐ; ਜੇ ਦੂਜਾ ਹੋਈ ॥੪॥
mandaa kis no aakheeai; je doojaa hoee |4|
Punjabi
ਆਪਾਂ ਕੀਹਨੂੰ ਭੈੜਾ ਕਹੀਏ? ਜੇਕਰ ਕੋਈ ਹੋਰ ਹੋਵੇ ਤਾਂ ਆਪਾਂ ਭਾਵੇਂ ਆਖ ਸਕੀਏ।
English
So who can we call bad, since there is no other? ||4||
ਇਕੋ ਹੁਕਮੁ ਵਰਤਦਾ; ਏਕਾ ਸਿਰਿ ਕਾਰਾ ॥
eiko hukam varatadaa; ekaa sir kaaraa |
Punjabi
ਕੇਵਲ ਸੁਆਮੀ ਦਾ ਫੁਰਮਾਨ ਹੀ ਸਾਰਿਆਂ ਤੇ ਲਾਗੂ ਹੈ, ਅਤੇ ਉਨ੍ਹਾਂ ਦੇ ਸੀਸ ਉਤੇ ਇੱਕੋ ਸੁਆਮੀ ਦਾ ਲਾਇਆ ਹੋਇਆ ਫਰਜ ਹੈ।
English
The Command of the One Lord is pervading throughout; duty to the One Lord is upon the heads of all.
ਆਪਿ ਭਵਾਲੀ ਦਿਤੀਅਨੁ; ਅੰਤਰਿ ਲੋਭੁ ਵਿਕਾਰਾ ॥੫॥
aap bhavaalee diteean; antar lobh vikaaraa |5|
Punjabi
ਉਸ ਨੇ ਖੁਦ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਦਿਲ ਅੰਦਰ ਲਾਲਚ ਤੇ ਗੁਨਾਹ ਵਸਦੇ ਹਨ।
English
He Himself has led them astray, and placed greed and corruption within their hearts. ||5||
ਇਕ ਆਪੇ ਗੁਰਮੁਖਿ ਕੀਤਿਅਨੁ; ਬੂਝਨਿ ਵੀਚਾਰਾ ॥
eik aape guramukh keetian; boojhan veechaaraa |
Punjabi
ਕਈਆਂ ਨੂੰ ਉਸ ਨੇ ਆਪੇ ਹੀ ਪਵਿੱਤਰ ਕੀਤਾ ਹੈ, ਅਤੇ ਉਹ ਸੁਆਮੀ ਨੂੰ ਸਮਝਦੇ ਅਤੇ ਸਿਮਰਦੇ ਹਨ।
English
He has sanctified those few Gurmukhs who understand Him, and reflect upon Him.
ਭਗਤਿ ਭੀ ਓਨਾ ਨੋ ਬਖਸੀਅਨੁ; ਅੰਤਰਿ ਭੰਡਾਰਾ ॥੬॥
bhagat bhee onaa no bakhaseean; antar bhanddaaraa |6|
Punjabi
ਆਪਣੀ ਪ੍ਰੇਮ-ਮਈ ਸੇਵਾ ਭੀ ਉਹ ਉਨ੍ਹਾਂ ਨੂੰ ਪਰਦਾਨ ਕਰ ਦਿੰਦਾ ਹੈ। ਉਨ੍ਹਾਂ ਦੇ ਅੰਦਰ ਪਵਿੱਤਰਤਾ ਦਾ ਖ਼ਜ਼ਾਨਾ ਹੈ।
English
He grants devotional worship to them, and within them is the treasure. ||6||
ਗਿਆਨੀਆ ਨੋ ਸਭੁ ਸਚੁ ਹੈ; ਸਚੁ ਸੋਝੀ ਹੋਈ ॥
giaaneea no sabh sach hai; sach sojhee hoee |
Punjabi
ਬ੍ਰਹਿਮ ਬੇਤੇ ਨਿਰੋਲ ਸੱਚ ਨੂੰ ਹੀ ਜਾਣਦੇ ਹਨ। ਉਨ੍ਹਾਂ ਨੂੰ ਸੱਚ ਸਮਝ ਪ੍ਰਾਪਤ ਹੁੰਦੀ ਹੈ।
English
The spiritual teachers know nothing but the Truth; they obtain true understanding.
ਓਇ ਭੁਲਾਏ. ਕਿਸੈ ਦੇ, ਨ ਭੁਲਨੑੀ; ਸਚੁ ਜਾਣਨਿ ਸੋਈ ॥੭॥
oe bhulaae. kisai de, na bhulanaee; sach jaanan soee |7|
Punjabi
ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ ਸੱਚੇ ਸੁਆਮੀ ਨੂੰ ਹੀ ਜਾਣਦੇ ਹਨ।
English
They are led astray by Him, but they do not go astray, because they know the True Lord. ||7||
ਘਰ ਮਹਿ ਪੰਚ ਵਰਤਦੇ; ਪੰਚੇ ਵੀਚਾਰੀ ॥
ghar meh panch varatade; panche veechaaree |
Punjabi
ਉਨ੍ਹਾਂ ਦੀ ਦੇਹਿ ਅੰਦਰ ਭੀ ਪੰਜ ਮੰਦੇ ਵਿਸ਼ੇ ਵੇਗ ਹਨ, ਪਰ ਏਥੇ ਪੰਜੇ ਹੀ ਸਿਆਣਪ ਨਾਲ ਪੇਸ਼ ਆਉਂਦੇ ਹਨ।
English
Within the homes of their bodies, the five passions are pervading, but here, the five are well-behaved.
ਨਾਨਕ. ਬਿਨੁ ਸਤਿਗੁਰ, ਵਸਿ ਨ ਆਵਨੑੀ; ਨਾਮਿ. ਹਉਮੈ ਮਾਰੀ ॥੮॥੫॥੨੭॥
naanak. bin satigur, vas na aavanaee; naam. haumai maaree |8|5|27|
Punjabi
ਨਾਨਕ, ਸੱਚੇ ਗੁਰਾਂ ਦੇ ਬਾਝੋਂ ਉਹ ਕਾਬੂ ਨਹੀਂ ਆਉਂਦੇ। ਨਾਮ ਦੇ ਰਾਹੀਂ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
English
O Nanak, without the True Guru, they are not overcome; through the Naam, the ego is conquered. ||8||5||27||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਘਰੈ ਅੰਦਰਿ. ਸਭੁ ਵਥੁ ਹੈ; ਬਾਹਰਿ ਕਿਛੁ ਨਾਹੀ ॥
gharai andar. sabh vath hai; baahar kichh naahee |
Punjabi
ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ।
English
Everything is within the home of your own self; there is nothing beyond it.
ਗੁਰ ਪਰਸਾਦੀ ਪਾਈਐ; ਅੰਤਰਿ ਕਪਟ ਖੁਲਾਹੀ ॥੧॥
gur parasaadee paaeeai; antar kapatt khulaahee |1|
Punjabi
ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ।
English
By Guru's Grace, it is obtained, and the doors of the inner heart are opened wide. ||1||
ਸਤਿਗੁਰ ਤੇ; ਹਰਿ ਪਾਈਐ ਭਾਈ ॥
satigur te; har paaeeai bhaaee |
Punjabi
ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ!
English
From the True Guru, the Lord's Name is obtained, O Siblings of Destiny.
ਅੰਤਰਿ ਨਾਮੁ ਨਿਧਾਨੁ ਹੈ; ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
antar naam nidhaan hai; poorai satigur deea dikhaaee |1| rahaau |
Punjabi
ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ।
English
The treasure of the Naam is within; the Perfect True Guru has shown this to me. ||1||Pause||
ਹਰਿ ਕਾ ਗਾਹਕੁ ਹੋਵੈ. ਸੋ ਲਏ; ਪਾਏ ਰਤਨੁ ਵੀਚਾਰਾ ॥
har kaa gaahak hovai. so le; paae ratan veechaaraa |
Punjabi
ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ।
English
One who is a buyer of the Lord's Name, finds it, and obtains the jewel of contemplation.
ਅੰਦਰੁ ਖੋਲੈ ਦਿਬ ਦਿਸਟਿ; ਦੇਖੈ ਮੁਕਤਿ ਭੰਡਾਰਾ ॥੨॥
andar kholai dib disatt; dekhai mukat bhanddaaraa |2|
Punjabi
ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ।
English
He opens the doors deep within, and through the Eyes of Divine Vision, beholds the treasure of liberation. ||2||
ਅੰਦਰਿ ਮਹਲ ਅਨੇਕ ਹਹਿ; ਜੀਉ ਕਰੇ ਵਸੇਰਾ ॥
andar mehal anek heh; jeeo kare vaseraa |
Punjabi
ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ।
English
There are so many mansions within the body; the soul dwells within them.
ਮਨ ਚਿੰਦਿਆ ਫਲੁ ਪਾਇਸੀ; ਫਿਰਿ. ਹੋਇ ਨ ਫੇਰਾ ॥੩॥
man chindiaa fal paaeisee; fir. hoe na feraa |3|
Punjabi
ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ।
English
He obtains the fruits of his mind's desires, and he shall not have to go through reincarnation again. ||3||
ਪਾਰਖੀਆ. ਵਥੁ ਸਮਾਲਿ ਲਈ; ਗੁਰ. ਸੋਝੀ ਹੋਈ ॥
paarakheea. vath samaal lee; gur. sojhee hoee |
Punjabi
ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ।
English
The appraisers cherish the commodity of the Name; they obtain understanding from the Guru.
ਨਾਮੁ ਪਦਾਰਥੁ ਅਮੁਲੁ ਸਾ; ਗੁਰਮੁਖਿ ਪਾਵੈ ਕੋਈ ॥੪॥
naam padaarath amul saa; guramukh paavai koee |4|
Punjabi
ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
English
The wealth of the Naam is priceless; how few are the Gurmukhs who obtain it. ||4||
ਬਾਹਰੁ ਭਾਲੇ, ਸੁ ਕਿਆ ਲਹੈ; ਵਥੁ ਘਰੈ ਅੰਦਰਿ ਭਾਈ ॥
baahar bhaale, su kiaa lahai; vath gharai andar bhaaee |
Punjabi
ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ!
English
Searching outwardly, what can anyone find? The commodity is deep within the home of the self, O Siblings of Destiny.
ਭਰਮੇ ਭੂਲਾ ਸਭੁ ਜਗੁ ਫਿਰੈ; ਮਨਮੁਖਿ ਪਤਿ ਗਵਾਈ ॥੫॥
bharame bhoolaa sabh jag firai; manamukh pat gavaaee |5|
Punjabi
ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ।
English
The entire world is wandering around, deluded by doubt; the self-willed manmukhs lose their honor. ||5||
ਘਰੁ ਦਰੁ ਛੋਡੇ ਆਪਣਾ; ਪਰ ਘਰਿ ਝੂਠਾ ਜਾਈ ॥
ghar dar chhodde aapanaa; par ghar jhootthaa jaaee |
Punjabi
ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ।
English
The false one leaves his own hearth and home, and goes out to another's home.
ਚੋਰੈ ਵਾਂਗੂ ਪਕੜੀਐ; ਬਿਨੁ ਨਾਵੈ. ਚੋਟਾ ਖਾਈ ॥੬॥
chorai vaangoo pakarreeai; bin naavai. chottaa khaaee |6|
Punjabi
ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ।
English
Like a thief, he is caught, and without the Naam, he is beaten and struck down. ||6||
ਜਿਨੑੀ ਘਰੁ ਜਾਤਾ ਆਪਣਾ; ਸੇ ਸੁਖੀਏ ਭਾਈ ॥
jinaee ghar jaataa aapanaa; se sukhee bhaaee |
Punjabi
ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ!
English
Those who know their own home, are happy, O Siblings of Destiny.
ਅੰਤਰਿ ਬ੍ਰਹਮੁ ਪਛਾਣਿਆ; ਗੁਰ ਕੀ ਵਡਿਆਈ ॥੭॥
antar braham pachhaaniaa; gur kee vaddiaaee |7|
Punjabi
ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ।
English
They realize God within their own hearts, through the glorious greatness of the Guru. ||7||
ਆਪੇ ਦਾਨੁ ਕਰੇ. ਕਿਸੁ ਆਖੀਐ; ਆਪੇ ਦੇਇ ਬੁਝਾਈ ॥
aape daan kare. kis aakheeai; aape dee bujhaaee |
Punjabi
ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ?
English
He Himself gives gifts, and He Himself bestows understanding; unto whom can we complain?
ਨਾਨਕ. ਨਾਮੁ ਧਿਆਇ ਤੂੰ; ਦਰਿ ਸਚੈ ਸੋਭਾ ਪਾਈ ॥੮॥੬॥੨੮॥
naanak. naam dhiaae toon; dar sachai sobhaa paaee |8|6|28|
Punjabi
ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ।
English
O Nanak, meditate on the Naam, the Name of the Lord, and you shall obtain glory in the True Court. ||8||6||28||