Ang 426
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਆਪੈ ਆਪੁ ਪਛਾਣਿਆ; ਸਾਦੁ ਮੀਠਾ ਭਾਈ ॥
aapai aap pachhaaniaa; saad meetthaa bhaaee |
Punjabi
ਜੋ ਆਪਣੇ ਆਪ ਨੂੰ ਸਿਆਣਦੇ ਹਨ, ਉਹ ਮਿੱਠਾ ਸੁਆਦ ਮਾਣਦੇ ਹਨ, ਹੇ ਭਰਾਵਾਂ!
English
Those who recognize their own selves, enjoy the sweet flavor, O Siblings of Destiny.
ਹਰਿ ਰਸਿ ਚਾਖਿਐ. ਮੁਕਤੁ ਭਏ; ਜਿਨੑਾ ਸਾਚੋ ਭਾਈ ॥੧॥
har ras chaakhiai. mukat bhe; jinaa saacho bhaaee |1|
Punjabi
ਜੋ ਸੱਚ ਨੂੰ ਪਿਆਰ ਕਰਦੇ ਹਨ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਮੋਖ਼ਸ਼ ਹੋ ਜਾਂਦੇ ਹਨ।
English
Those who drink in the sublime essence of the Lord are emancipated; they love the Truth. ||1||
ਹਰਿ ਜੀਉ. ਨਿਰਮਲ ਨਿਰਮਲਾ; ਨਿਰਮਲ ਮਨਿ ਵਾਸਾ ॥
har jeeo. niramal niramalaa; niramal man vaasaa |
Punjabi
ਪੂਜਯ ਪ੍ਰਭੂ ਪਵਿੱਤਰਾਂ ਦਾ ਪਰਮ ਪਵਿੱਤ੍ਰ ਹੈ, ਅਤੇ ਪਵਿੱਤ੍ਰ ਹਿਰਦੇ ਅੰਦਰ ਵਸਦਾ ਹੈ।
English
The Beloved Lord is the purest of the pure; He comes to dwell in the pure mind.
ਗੁਰਮਤੀ ਸਾਲਾਹੀਐ; ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
guramatee saalaaheeai; bikhiaa maeh udaasaa |1| rahaau |
Punjabi
ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਦੀ ਸਿਫ਼ਤ ਕਰਕੇ ਆਦਮੀ ਪ੍ਰਾਣ ਨਾਸਕ ਮਾਇਆ ਵਿੱਚ ਨਿਰਲੇਪ ਰਹਿੰਦਾ ਹੈ। ਠਹਿਰਾਉ।
English
Praising the Lord, through the Guru's Teachings, one remains unaffected by corruption. ||1||Pause||
ਬਿਨੁ ਸਬਦੈ. ਆਪੁ ਨ ਜਾਪਈ; ਸਭ ਅੰਧੀ ਭਾਈ ॥
bin sabadai. aap na jaapee; sabh andhee bhaaee |
Punjabi
ਨਾਮ ਦੇ ਬਗੈਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦਾ, ਇਸ ਦੇ ਬਿਨਾ ਸਾਰੇ ਅੰਨ੍ਹੇ ਹਨ, ਹੇ ਵੀਰ!
English
Without the Word of the Shabad, they do not understand themselves -they are totally blind, O Siblings of Destiny.
ਗੁਰਮਤੀ ਘਟਿ ਚਾਨਣਾ; ਨਾਮੁ ਅੰਤਿ ਸਖਾਈ ॥੨॥
guramatee ghatt chaananaa; naam ant sakhaaee |2|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਅਖੀਰ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਹੁੰਦਾ ਹੈ।
English
Through the Guru's Teachings, the heart is illuminated, and in the end, only the Naam shall be your companion. ||2||
ਨਾਮੇ ਹੀ ਨਾਮਿ ਵਰਤਦੇ; ਨਾਮੇ ਵਰਤਾਰਾ ॥
naame hee naam varatade; naame varataaraa |
Punjabi
ਗੁਰਮੁਖ ਨਿਰੋਲ ਨਾਮ ਅੰਦਰ ਵਸਦੇ ਹਨ ਅਤੇ ਕੇਵਲ ਨਾਮ ਦਾ ਹੀ ਵਿਉਹਾਰ ਕਰਦੇ ਹਨ।
English
They are occupied with the Naam, and only the Naam; they deal only in the Naam.
ਅੰਤਰਿ ਨਾਮੁ, ਮੁਖਿ ਨਾਮੁ ਹੈ; ਨਾਮੇ ਸਬਦਿ ਵੀਚਾਰਾ ॥੩॥
antar naam, mukh naam hai; naame sabad veechaaraa |3|
Punjabi
ਉਨ੍ਹਾਂ ਦੇ ਦਿਲ ਵਿੱਚ ਨਾਮ ਹੈ, ਉਨ੍ਹਾਂ ਦੇ ਮੂੰਹ ਵਿੱਚ ਨਾਮ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਹੀ ਉਹ ਚਿੰਤਨ ਕਰਦੇ ਹਨ।
English
Deep within their hearts is the Naam; upon their lips is the Naam; they contemplate the Word of God, and the Naam. ||3||
ਨਾਮੁ ਸੁਣੀਐ. ਨਾਮੁ ਮੰਨੀਐ; ਨਾਮੇ ਵਡਿਆਈ ॥
naam suneeai. naam maneeai; naame vaddiaaee |
Punjabi
ਉਹ ਨਾਮ ਸ੍ਰਵਣ ਕਰਦੇ ਹਨ, ਨਾਮ ਊਤੇ ਭਰੋਸਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਪ੍ਰਭਤਾ ਪਾਉਂਦੇ ਹਨ।
English
They listen to the Naam, believe in the Naam, and through the Naam, they obtain glory.
ਨਾਮੁ ਸਲਾਹੇ ਸਦਾ ਸਦਾ; ਨਾਮੇ ਮਹਲੁ ਪਾਈ ॥੪॥
naam salaahe sadaa sadaa; naame mehal paaee |4|
Punjabi
ਹਮੇਸ਼ਾਂ, ਹਮੇਸ਼ਾਂ ਉਹ ਨਾਮ ਦੀ ਪ੍ਰਸੰਸਾ ਕਰਦੇ ਹਨ, ਅਤੇ ਨਾਮ ਦੇ ਜ਼ਰੀਏ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।
English
They praise the Naam, forever and ever, and through the Naam, they obtain the Mansion of the Lord's Presence. ||4||
ਨਾਮੇ ਹੀ ਘਟਿ ਚਾਨਣਾ; ਨਾਮੇ ਸੋਭਾ ਪਾਈ ॥
naame hee ghatt chaananaa; naame sobhaa paaee |
Punjabi
ਨਾਮ ਦੇ ਰਾਹੀਂ ਉਨ੍ਹਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ, ਅਤੇ ਨਾਮ ਦੁਆਰਾ ਹੀ ਉਹ ਇੱਜ਼ਤ-ਆਬਰੂ ਪਾਉਂਦੇ ਹਨ।
English
Through the Naam, their hearts are illumined, and through the Naam, they obtain honor.
ਨਾਮੇ ਹੀ ਸੁਖੁ ਊਪਜੈ; ਨਾਮੇ ਸਰਣਾਈ ॥੫॥
naame hee sukh aoopajai; naame saranaaee |5|
Punjabi
ਨਾਮ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ, ਇਸ ਲਈ ਮੈਂ ਨਾਮ ਦੀ ਪਨਾਹ ਲੈਦਾ ਹਾਂ।
English
Through the Naam, peace wells up; I seek the Sanctuary of the Naam. ||5||
ਬਿਨੁ ਨਾਵੈ. ਕੋਇ ਨ ਮੰਨੀਐ; ਮਨਮੁਖਿ ਪਤਿ ਗਵਾਈ ॥
bin naavai. koe na maneeai; manamukh pat gavaaee |
Punjabi
ਨਾਮ ਦੇ ਬਗੈਰ ਕੋਈ ਭੀ ਕਬੂਲ ਨਹੀਂ ਪੈਦਾ। ਅਧਰਮੀ ਆਪਣੀ ਇੱਜ਼ਤ ਵੰਞਾ ਲੈਂਦੇ ਹਨ।
English
Without the Naam, no one is accepted; the self-willed manmukhs lose their honor.
ਜਮ ਪੁਰਿ ਬਾਧੇ ਮਾਰੀਅਹਿ; ਬਿਰਥਾ ਜਨਮੁ ਗਵਾਈ ॥੬॥
jam pur baadhe maareeeh; birathaa janam gavaaee |6|
Punjabi
ਉਹ ਮੌਤ ਦੇ ਸ਼ਹਿਰ ਵਿੱਚ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
English
In the City of Death, they are tied down and beaten, and they lose their lives in vain. ||6||
ਨਾਮੈ ਕੀ ਸਭ ਸੇਵਾ ਕਰੈ; ਗੁਰਮੁਖਿ ਨਾਮੁ ਬੁਝਾਈ ॥
naamai kee sabh sevaa karai; guramukh naam bujhaaee |
Punjabi
ਸਾਰੇ ਇਨਸਾਨ ਜਿਨ੍ਹਾਂ ਉਤੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਨਾਜ਼ਲ ਹੋਇਆ ਹੈ, ਨਾਮ ਦੀ ਘਾਲ ਕਮਾਊਦੇ ਹਨ।
English
Those Gurmukhs who realize the Naam, all serve the Naam.
ਨਾਮਹੁ ਹੀ ਨਾਮੁ ਮੰਨੀਐ; ਨਾਮੇ ਵਡਿਆਈ ॥੭॥
naamahu hee naam maneeai; naame vaddiaaee |7|
Punjabi
ਤੂੰ ਹੇ ਬੰਦੇ! ਕੇਵਲ ਨਾਮ ਦੀ ਹੀ ਉਪਾਸ਼ਨਾ ਕਰ, ਨਾਮ ਦੇ ਰਾਹੀਂ ਹੀ ਉੱਚਤਾ ਪ੍ਰਾਪਤ ਹੁੰਦੀ ਹੈ।
English
So believe in the Naam, and only the Naam; through the Naam, glorious greatness is obtained. ||7||
ਜਿਸ ਨੋ ਦੇਵੈ. ਤਿਸੁ ਮਿਲੈ; ਗੁਰਮਤੀ ਨਾਮੁ ਬੁਝਾਈ ॥
jis no devai. tis milai; guramatee naam bujhaaee |
Punjabi
ਕੇਵਲ ਓਹੀ ਨਾਮ ਨੂੰ ਹਾਸਲ ਕਰਦਾ ਹੈ, ਜਿਸ ਨੂੰ ਗੁਰੂ ਦਿੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅਨੁਭਵ ਕੀਤਾ ਜਾਂਦਾ ਹੈ।
English
He alone receives it, unto whom it is given. Through the Guru's Teachings, the Naam is realized.
ਨਾਨਕ. ਸਭ ਕਿਛੁ ਨਾਵੈ ਕੈ ਵਸਿ ਹੈ; ਪੂਰੈ ਭਾਗਿ. ਕੋ ਪਾਈ ॥੮॥੭॥੨੯॥
naanak. sabh kichh naavai kai vas hai; poorai bhaag. ko paaee |8|7|29|
Punjabi
ਨਾਨਕ, ਹਰ ਵਸਤੂ ਨਾਮ ਦੇ ਅਖਤਿਆਰ ਵਿੱਚ ਹੈ। ਪੂਰਨ ਚੰਗੇ ਨਸੀਬਾਂ ਰਾਹੀਂ, ਕੋਈ ਵਿਰਲਾ ਹੀ ਨਾਮ ਨੂੰ ਪਾਉਂਦਾ ਹੈ।
English
O Nanak, everything is under the influence of the Naam; by perfect good destiny, a few obtain it. ||8||7||29||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਦੋਹਾਗਣੀ. ਮਹਲੁ ਨ ਪਾਇਨੑੀ; ਨ ਜਾਣਨਿ. ਪਿਰ ਕਾ ਸੁਆਉ ॥
dohaaganee. mehal na paaeinaee; na jaanan. pir kaa suaau |
Punjabi
ਛੁੱਟੜ ਪਤਨੀਆਂ ਆਪਣੇ ਖ਼ਸਮ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਉਸ ਦੇ ਸੁਆਦ ਨੂੰ ਜਾਣਦੀਆਂ ਹਨ।
English
The deserted brides do not obtain the Mansion of their Husband's Presence, nor do they know His taste.
ਫਿਕਾ ਬੋਲਹਿ. ਨਾ ਨਿਵਹਿ; ਦੂਜਾ ਭਾਉ ਸੁਆਉ ॥੧॥
fikaa boleh. naa niveh; doojaa bhaau suaau |1|
Punjabi
ਉਹ ਕੌੜਾ ਬੋਲਦੀਆਂ ਹਨ, ਪ੍ਰਭੂ ਅੱਗੇ ਨਹੀਂ ਨਿਊਦੀਆਂ ਅਤੇ ਹੋਰਸ ਦੇ ਪਿਆਰ ਦਾ ਸੁਆਦ ਲੈਦੀਆਂ ਹਨ।
English
They speak harsh words, and do not bow to Him; they are in love with another. ||1||
ਇਹੁ ਮਨੂਆ; ਕਿਉ ਕਰਿ ਵਸਿ ਆਵੈ ॥
eihu manooaa; kiau kar vas aavai |
Punjabi
ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆ ਸਕਦਾ ਹੈ?
English
How can this mind come under control?
ਗੁਰ ਪਰਸਾਦੀ ਠਾਕੀਐ; ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
gur parasaadee tthaakeeai; giaan matee ghar aavai |1| rahaau |
Punjabi
ਗੁਰਾਂ ਦੀ ਰਹਿਮਤ ਦੁਆਰਾ ਇਹ ਰੋਕਿਆ ਜਾਂਦਾ ਹੈ ਅਤੇ ਬ੍ਰਹਿਮ ਬੋਧ ਦਾ ਪ੍ਰਬੋਧਿਆ ਹੋਇਆ ਇਹ ਆਪਣੇ ਗ੍ਰਹਿ ਆ ਜਾਂਦਾ ਹੈ। ਠਹਿਰਾਉ।
English
By Guru's Grace, it is held in check; instructed in spiritual wisdom, it returns to its home. ||1||Pause||
ਸੋਹਾਗਣੀ ਆਪਿ ਸਵਾਰੀਓਨੁ; ਲਾਇ ਪ੍ਰੇਮ ਪਿਆਰੁ ॥
sohaaganee aap savaareeon; laae prem piaar |
Punjabi
ਸੱਚੀਆਂ ਪਤਨੀਆਂ ਨੂੰ ਪਤੀ ਨੇ ਆਪੇ ਹੀ ਸਸ਼ੋਭਤ ਕੀਤਾ ਹੈ। ਉਹ ਉਸ ਨਾਲ ਪ੍ਰੀਤ ਤੇ ਪਿਰਹੜੀ ਕਰਦੀਆਂ ਹਨ।
English
He Himself adorns the happy soul-brides; they bear Him love and affection.
ਸਤਿਗੁਰ ਕੈ ਭਾਣੈ ਚਲਦੀਆ; ਨਾਮੇ ਸਹਜਿ ਸੀਗਾਰੁ ॥੨॥
satigur kai bhaanai chaladeea; naame sehaj seegaar |2|
Punjabi
ਉਹ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀਆਂ ਹਨ ਅਤੇ ਸੁਖੈਨ ਹੀ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀਆਂ ਹੋਈਆਂ ਹਨ।
English
They live in harmony with the Sweet Will of the True Guru, naturally adorned with the Naam. ||2||
ਸਦਾ ਰਾਵਹਿ ਪਿਰੁ ਆਪਣਾ; ਸਚੀ ਸੇਜ ਸੁਭਾਇ ॥
sadaa raaveh pir aapanaa; sachee sej subhaae |
Punjabi
ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ ਅਤੇ ਉਨ੍ਹਾਂ ਦਾ ਪਲੰਘ ਸੱਚੀ ਮੁੱਚੀ ਸਸ਼ੋਭਤ ਹੋਇਆ ਹੋਇਆ ਹੈ।
English
They enjoy their Beloved forever, and their bed is decorated with Truth.
ਪਿਰ ਕੈ ਪ੍ਰੇਮਿ ਮੋਹੀਆ; ਮਿਲਿ ਪ੍ਰੀਤਮ ਸੁਖੁ ਪਾਇ ॥੩॥
pir kai prem moheea; mil preetam sukh paae |3|
Punjabi
ਆਪਣੇ ਪਤੀ ਦੇ ਪਿਆਰ ਨਾਲ ਉਹ ਫ਼ਰੇਫ਼ਤਾ ਹੋਈਆਂ ਹੋਈਆਂ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਊਦੀਆਂ ਹਨ।
English
They are fascinated with the Love of their Husband Lord; meeting their Beloved, they obtain peace. ||3||
ਗਿਆਨ ਅਪਾਰੁ ਸੀਗਾਰੁ ਹੈ; ਸੋਭਾਵੰਤੀ ਨਾਰਿ ॥
giaan apaar seegaar hai; sobhaavantee naar |
Punjabi
ਕੀਰਤੀਮਾਨ ਇਸਤਰੀ ਦਾ ਬ੍ਰਹਿਮ ਬੀਚਾਰ ਲਾਸਾਨੀ ਹਾਰ ਸ਼ਿੰਗਾਰ ਹੈ।
English
Spiritual wisdom is the incomparable decoration of the happy soul-bride.
ਸਾ ਸਭਰਾਈ ਸੁੰਦਰੀ; ਪਿਰ ਕੈ ਹੇਤਿ. ਪਿਆਰਿ ॥੪॥
saa sabharaaee sundaree; pir kai het. piaar |4|
Punjabi
ਆਪਣੇ ਪਤੀ ਦੀ ਪ੍ਰੀਤ ਅਤੇ ਪ੍ਰੇਮ ਦੀ ਬਰਕਤ ਉਹ ਸੁਹਣੀ ਅਤੇ ਸਾਰਿਆਂ ਦੀ ਰਾਣੀ ਹੈ।
English
She is so beautiful - she is the queen of all; she enjoys the love and affection of her Husband Lord. ||4||
ਸੋਹਾਗਣੀ ਵਿਚਿ. ਰੰਗੁ ਰਖਿਓਨੁ; ਸਚੈ ਅਲਖਿ ਅਪਾਰਿ ॥
sohaaganee vich. rang rakhion; sachai alakh apaar |
Punjabi
ਨੇਕ ਪਤਨੀਆਂ ਅੰਦਰ ਸੱਚੇ, ਅਦ੍ਰਿਸ਼ਟ ਅਤੇ ਅੰਤਰਹਿਤ ਸੁਆਮੀ ਨੇ ਆਪਣੀ ਪ੍ਰੀਤ ਭਰੀ ਹੈ।
English
The True Lord, the Unseen, the Infinite, has infused His Love among the happy soul-brides.
ਸਤਿਗੁਰੁ ਸੇਵਨਿ ਆਪਣਾ; ਸਚੈ ਭਾਇ ਪਿਆਰਿ ॥੫॥
satigur sevan aapanaa; sachai bhaae piaar |5|
Punjabi
ਦਿਲੀ ਪ੍ਰੀਤ ਅਤੇ ਪ੍ਰੇਮ ਨਾਲ ਉਹ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੀਆਂ ਹਨ।
English
They serve their True Guru, with true love and affection. ||5||
ਸੋਹਾਗਣੀ ਸੀਗਾਰੁ ਬਣਾਇਆ; ਗੁਣ ਕਾ ਗਲਿ ਹਾਰੁ ॥
sohaaganee seegaar banaaeaa; gun kaa gal haar |
Punjabi
ਸਤਿਵੰਤੀ ਵਹੁਟੀ ਨੇ ਨੇਕੀਆਂ ਦੀ ਮਾਲਾ ਆਪਣੀ ਗਰਦਨ ਦੁਆਲੇ ਪਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ।
English
The happy soul-bride has adorned herself with the necklace of virtue.
ਪ੍ਰੇਮ ਪਿਰਮਲੁ. ਤਨਿ ਲਾਵਣਾ; ਅੰਤਰਿ. ਰਤਨੁ ਵੀਚਾਰੁ ॥੬॥
prem piramal. tan laavanaa; antar. ratan veechaar |6|
Punjabi
ਉਹ ਪਿਆਰ ਦੀ ਖੁਸ਼ਬੋ ਆਪਣੀ ਦੇਹਿ ਨੂੰ ਮਲਦੀ ਹੈ ਅਤੇ ਉਸ ਦੇ ਹਿਰਦੇ ਅੰਦਰ ਬੰਦਗੀ ਦਾ ਜਵੇਹਰ ਹੈ।
English
She applies the perfume of love to her body, and within her mind is the jewel of reflective meditation. ||6||
ਭਗਤਿ ਰਤੇ. ਸੇ ਊਤਮਾ; ਜਤਿ ਪਤਿ ਸਬਦੇ ਹੋਇ ॥
bhagat rate. se aootamaa; jat pat sabade hoe |
Punjabi
ਜੋ ਅਨੁਰਾਗ ਨਾਲ ਰੰਗੀਜੀਆਂ ਹਨ, ਉਹ ਪਰਮ ਸ਼੍ਰੇਸ਼ਟ ਹਨ। ਜਾਤ ਅਤੇ ਇੱਜ਼ਤ ਨਾਮ ਤੋਂ ਉਤਪੰਨ ਹੁੰਦੀਆਂ ਹਨ।
English
Those who are imbued with devotional worship are the most exalted. Their social standing and honor come from the Word of the Shabad.
ਬਿਨੁ ਨਾਵੈ. ਸਭ ਨੀਚ ਜਾਤਿ ਹੈ; ਬਿਸਟਾ ਕਾ ਕੀੜਾ ਹੋਇ ॥੭॥
bin naavai. sabh neech jaat hai; bisattaa kaa keerraa hoe |7|
Punjabi
ਨਾਮ ਦੇ ਬਾਝੋਂ ਹਰ ਕੋਈ ਅਧਮ ਵਰਨ ਦਾ ਹੈ, ਅਤੇ ਗੰਦਗੀ ਦਾ ਕਿਰਮ ਬਣਦਾ ਹੈ।
English
Without the Naam, all are low class, like maggots in manure. ||7||
ਹਉ ਹਉ ਕਰਦੀ ਸਭ ਫਿਰੈ; ਬਿਨੁ ਸਬਦੈ. ਹਉ ਨ ਜਾਇ ॥
hau hau karadee sabh firai; bin sabadai. hau na jaae |
Punjabi
ਹਰ ਜਣਾ ਮੈਂ ਮੈਂ ਕਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਨਾਮ ਬਗੈਰ ਹੰਗਤਾ ਦੂਰ ਨਹੀਂ ਹੁੰਦੀ।
English
Everyone proclaims, "Me, me!"; but without the Shabad, the ego does not depart.
ਨਾਨਕ ਨਾਮਿ ਰਤੇ. ਤਿਨ ਹਉਮੈ ਗਈ; ਸਚੈ ਰਹੇ ਸਮਾਇ ॥੮॥੮॥੩੦॥
naanak naam rate. tin haumai gee; sachai rahe samaae |8|8|30|
Punjabi
ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਅੰਦਰ ਲੀਨ ਹੋਏ ਰਹਿੰਦੇ ਹਨ।
English
O Nanak, those who are imbued with the Naam lose their ego; they remain absorbed in the True Lord. ||8||8||30||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਸਚੇ ਰਤੇ ਸੇ ਨਿਰਮਲੇ; ਸਦਾ ਸਚੀ ਸੋਇ ॥
sache rate se niramale; sadaa sachee soe |
Punjabi
ਜਿਹੜੇ ਸਤਿਪੁਰਖ ਨਾਲ ਰੰਗੇ ਹਨ, ਉਹ ਪਵਿੱਤਰ ਹਨ ਤੇ ਹਮੇਸ਼ਾਂ ਹੀ ਸੱਚੀ ਹੈ ਉਨ੍ਹਾਂ ਦੀ ਸ਼ੁਹਰਤ।
English
Those who are imbued with the True Lord are spotless and pure; their reputation is forever true.
ਐਥੈ ਘਰਿ ਘਰਿ ਜਾਪਦੇ; ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
aithai ghar ghar jaapade; aagai jug jug paragatt hoe |1|
Punjabi
ਏਥੇ ਉਹ ਹਰੀ-ਧਾਮ ਅੰਦਰ ਜਾਂਦੇ ਹਨ, ਅਤੇ ਅੱਗੇ ਉਹ ਸਾਰਿਆਂ ਯੁਗਾਂ ਅੰਦਰ ਪਰਸਿੱਧ ਹੁੰਦੇ ਹਨ।
English
Here, they are known in each and every home, and hereafter, they are famous throughout the ages. ||1||