Ekam
Guru Granth Sahib

Ang 430

Ang 430 · Line 1

ਭਗਤਿ ਨਿਰਾਲੀ ਅਲਾਹ ਦੀ; ਜਾਪੈ ਗੁਰ ਵੀਚਾਰਿ ॥

bhagat niraalee alaah dee; jaapai gur veechaar |

Punjabi

ਸੁਆਮੀ ਦੀ ਪ੍ਰਸਤਿਸ਼ (ਪੂਜਾ) ਇਸ ਗੱਲ ਵਿੱਚ ਅਨੋਖੀ ਹੈ ਕਿ ਇਹ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਜਾਣੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The worship of the Lord is unique - it is known only by reflecting upon the Guru.

Dr. Sant Singh Khalsa (Shabad OS, CC BY-SA)
Ang 430 · Line 2

ਨਾਨਕ. ਨਾਮੁ ਹਿਰਦੈ ਵਸੈ; ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥

naanak. naam hiradai vasai; bhai bhagatee naam savaar |9|14|36|

Punjabi

ਨਾਨਕ ਜਿਸ ਦੇ ਮਨ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਪ੍ਰਭੂ ਦੇ ਡਰ ਅਤੇ ਅਨੁਰਾਗ ਰਾਹੀਂ ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, one whose mind is filled with the Naam, through the Lord's Fear and devotion, is embellished with the Naam. ||9||14||36||

Dr. Sant Singh Khalsa (Shabad OS, CC BY-SA)
Ang 430 · Line 3

ਆਸਾ ਮਹਲਾ ੩ ॥

aasaa mahalaa 3 |

Punjabi

ਆਸਾ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Third Mehl:

Dr. Sant Singh Khalsa (Shabad OS, CC BY-SA)
Ang 430 · Line 4

ਅਨ ਰਸ ਮਹਿ ਭੋਲਾਇਆ; ਬਿਨੁ ਨਾਮੈ. ਦੁਖ ਪਾਇ ॥

an ras meh bholaaeaa; bin naamai. dukh paae |

Punjabi

ਪ੍ਰਾਣੀ ਹੋਰਨਾਂ ਸਵਾਦਾਂ ਅੰਦਰ ਭਟਕਦਾ ਹੈ। ਨਾਮ ਦੇ ਬਾਝੋਂ ਤਕਲੀਫ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

He wanders around, engrossed in other pleasures, but without the Naam, he suffers in pain.

Dr. Sant Singh Khalsa (Shabad OS, CC BY-SA)
Ang 430 · Line 5

ਸਤਿਗੁਰੁ ਪੁਰਖੁ. ਨ ਭੇਟਿਓ; ਜਿ ਸਚੀ ਬੂਝ ਬੁਝਾਇ ॥੧॥

satigur purakh. na bhettio; ji sachee boojh bujhaae |1|

Punjabi

ਉਹ ਰੱਬ ਰੂਪ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਜੋ ਸੱਚੀ ਗਿਆਤ ਦਰਸਾਉਂਦੇ ਹਨ।

Bhai Manmohan Singh (Shabad OS, CC BY-SA)

English

He does not meet the True Guru, the Primal Being, who imparts true understanding. ||1||

Dr. Sant Singh Khalsa (Shabad OS, CC BY-SA)
Ang 430 · Line 6

ਏ ਮਨ ਮੇਰੇ ਬਾਵਲੇ; ਹਰਿ ਰਸੁ ਚਖਿ. ਸਾਦੁ ਪਾਇ ॥

e man mere baavale; har ras chakh. saad paae |

Punjabi

ਹੇ ਮੈਡੀ! ਕਮਲੀ ਜਿੰਦੜੀਏ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਅਤੇ ਇਸ ਦਾ ਸਵਾਦ ਮਾਣ।

Bhai Manmohan Singh (Shabad OS, CC BY-SA)

English

O my insane mind, drink in the sublime essence of the Lord, and savor its taste.

Dr. Sant Singh Khalsa (Shabad OS, CC BY-SA)
Ang 430 · Line 7

ਅਨ ਰਸਿ ਲਾਗਾ ਤੂੰ ਫਿਰਹਿ; ਬਿਰਥਾ ਜਨਮੁ ਗਵਾਇ ॥੧॥ ਰਹਾਉ ॥

an ras laagaa toon fireh; birathaa janam gavaae |1| rahaau |

Punjabi

ਹੋਰਨਾਂ ਭੋਗ ਬਿਲਾਸਾਂ ਨਾਲ ਜੁੜੀ ਹੋਈ ਤੂੰ ਭਟਕਦੀ ਫਿਰਦੀ ਹੈਂ। ਤੂੰ ਆਪਣਾ ਜੀਵਨ ਬੇਫਾਇਦਾ ਵੰਞਾ ਰਹੀ ਹੈਂ। ਠਹਿਰਾਉ।

Bhai Manmohan Singh (Shabad OS, CC BY-SA)

English

Attached to other pleasures, you wander around, and your life wastes away uselessly. ||1||Pause||

Dr. Sant Singh Khalsa (Shabad OS, CC BY-SA)
Ang 430 · Line 8

ਇਸੁ ਜੁਗ ਮਹਿ ਗੁਰਮੁਖ ਨਿਰਮਲੇ; ਸਚਿ ਨਾਮਿ ਰਹਹਿ ਲਿਵ ਲਾਇ ॥

eis jug meh guramukh niramale; sach naam raheh liv laae |

Punjabi

ਇਸ ਯੁਗ ਅੰਦਰ ਬੇਦਾਗ ਹਨ ਗੁਰੂ ਅਨਸਾਰੀ, ਜੋ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

In this age, the Gurmukhs are pure; they remain absorbed in the love of the True Name.

Dr. Sant Singh Khalsa (Shabad OS, CC BY-SA)
Ang 430 · Line 9

ਵਿਣੁ ਕਰਮਾ. ਕਿਛੁ ਪਾਈਐ ਨਹੀ; ਕਿਆ ਕਰਿ. ਕਹਿਆ ਜਾਇ ॥੨॥

vin karamaa. kichh paaeeai nahee; kiaa kar. kahiaa jaae |2|

Punjabi

ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਆਪਾਂ ਕੀ ਆਖ ਜਾਂ ਕਰ ਸਕਦੇ ਹਾਂ?

Bhai Manmohan Singh (Shabad OS, CC BY-SA)

English

Without the destiny of good karma, nothing can be obtained; what can we say or do? ||2||

Dr. Sant Singh Khalsa (Shabad OS, CC BY-SA)
Ang 430 · Line 10

ਆਪੁ ਪਛਾਣਹਿ ਸਬਦਿ ਮਰਹਿ; ਮਨਹੁ ਤਜਿ ਵਿਕਾਰ ॥

aap pachhaaneh sabad mareh; manahu taj vikaar |

Punjabi

ਜੋ ਆਪਣੇ ਹਿਰਦੇ ਵਿੱਚੋਂ ਬਦੀ ਨੂੰ ਕੱਢ ਦਿੰਦਾ ਹੈ, ਅਤੇ ਗੁਰਾਂ ਦੀ ਬਾਣੀ ਦੁਆਰਾ ਮਰ ਵੰਞਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।

Bhai Manmohan Singh (Shabad OS, CC BY-SA)

English

He understands his own self, and dies in the Word of the Shabad; he banishes corruption from his mind.

Dr. Sant Singh Khalsa (Shabad OS, CC BY-SA)
Ang 430 · Line 11

ਗੁਰ ਸਰਣਾਈ ਭਜਿ ਪਏ; ਬਖਸੇ ਬਖਸਣਹਾਰ ॥੩॥

gur saranaaee bhaj pe; bakhase bakhasanahaar |3|

Punjabi

ਜੋ ਗੁਰਾਂ ਦੀ ਛਤ੍ਰ-ਛਾਇਆ ਹੇਠ, ਦੌੜ ਕੇ ਚਲੇ ਜਾਂਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਮਾਫੀ ਦੇ ਦਿੰਦਾ ਹੈ।

Bhai Manmohan Singh (Shabad OS, CC BY-SA)

English

He hurries to the Guru's Sanctuary, and is forgiven by the Forgiving Lord. ||3||

Dr. Sant Singh Khalsa (Shabad OS, CC BY-SA)
Ang 430 · Line 12

ਬਿਨੁ ਨਾਵੈ. ਸੁਖੁ ਨ ਪਾਈਐ; ਨਾ ਦੁਖੁ ਵਿਚਹੁ ਜਾਇ ॥

bin naavai. sukh na paaeeai; naa dukh vichahu jaae |

Punjabi

ਨਾਮ ਦੇ ਬਾਝੋਂ ਆਰਾਮ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਦਰਦ ਅੰਦਰੋਂ ਦੂਰ ਹੁੰਦਾ ਹੈ।

Bhai Manmohan Singh (Shabad OS, CC BY-SA)

English

Without the Name, peace is not obtained, and pain does not depart from within.

Dr. Sant Singh Khalsa (Shabad OS, CC BY-SA)
Ang 430 · Line 13

ਇਹੁ ਜਗੁ ਮਾਇਆ ਮੋਹਿ ਵਿਆਪਿਆ; ਦੂਜੈ ਭਰਮਿ ਭੁਲਾਇ ॥੪॥

eihu jag maaeaa mohi viaapiaa; doojai bharam bhulaae |4|

Punjabi

ਇਹ ਸੰਸਾਰ ਧਨ-ਦੌਲਤ ਦੀ ਲਗਨ ਵਿੱਚ ਖੱਚਤ ਹੋਇਆ ਹੋਇਆ ਹੈ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਇਆ ਹੋਇਆ ਹੈ।

Bhai Manmohan Singh (Shabad OS, CC BY-SA)

English

This world is engrossed in attachment to Maya; it has gone astray in duality and doubt. ||4||

Dr. Sant Singh Khalsa (Shabad OS, CC BY-SA)
Ang 430 · Line 14

ਦੋਹਾਗਣੀ. ਪਿਰ ਕੀ ਸਾਰ. ਨ ਜਾਣਹੀ; ਕਿਆ ਕਰਿ ਕਰਹਿ ਸੀਗਾਰੁ ॥

dohaaganee. pir kee saar. na jaanahee; kiaa kar kareh seegaar |

Punjabi

ਕੂੜੀਆਂ ਪਤਨੀਆਂ ਆਪਣੇ ਪਤੀ ਦੀ ਕਦਰ ਨਹੀਂ ਜਾਣਦੀਆਂ, ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ?

Bhai Manmohan Singh (Shabad OS, CC BY-SA)

English

The forsaken soul-brides do not know the value of their Husband Lord; how can they decorate themselves?

Dr. Sant Singh Khalsa (Shabad OS, CC BY-SA)
Ang 430 · Line 15

ਅਨਦਿਨੁ ਸਦਾ ਜਲਦੀਆ ਫਿਰਹਿ; ਸੇਜੈ ਰਵੈ ਨ. ਭਤਾਰੁ ॥੫॥

anadin sadaa jaladeea fireh; sejai ravai na. bhataar |5|

Punjabi

ਰੈਣ-ਦਿਹੁੰ ਉਹ ਹਮੇਸ਼ਾਂ ਸੜਦੀਆਂ ਰਹਿੰਦੀਆਂ ਹਨ ਅਤੇ ਆਪਣੇ ਕੰਤ ਦੇ ਪਲੰਘ ਨੂੰ ਨਹੀਂ ਮਾਣਦੀਆਂ।

Bhai Manmohan Singh (Shabad OS, CC BY-SA)

English

Night and day, they continually burn, and they do not enjoy the Bed of their Husband Lord. ||5||

Dr. Sant Singh Khalsa (Shabad OS, CC BY-SA)
Ang 430 · Line 16

ਸੋਹਾਗਣੀ ਮਹਲੁ ਪਾਇਆ; ਵਿਚਹੁ ਆਪੁ ਗਵਾਇ ॥

sohaaganee mehal paaeaa; vichahu aap gavaae |

Punjabi

ਆਪਣੀ ਸਵੈ-ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਸੱਚੀਆਂ ਪਤਨੀਆਂ ਆਪਣੇ ਸੁਆਮੀ ਦੇ ਮੰਦਰ ਨੂੰ ਹਾਂਸਲ ਕਰ ਲੈਦੀਆਂ ਹਨ!

Bhai Manmohan Singh (Shabad OS, CC BY-SA)

English

The happy soul-brides obtain the Mansion of His Presence, eradicating their self-conceit from within.

Dr. Sant Singh Khalsa (Shabad OS, CC BY-SA)
Ang 430 · Line 17

ਗੁਰਸਬਦੀ ਸੀਗਾਰੀਆ; ਅਪਣੇ ਸਹਿ ਲਈਆ ਮਿਲਾਇ ॥੬॥

gurasabadee seegaareea; apane seh leea milaae |6|

Punjabi

ਗੁਰਾਂ ਦੀ ਬਾਣੀ ਨਾਲ ਉਹ ਸਜੀਆਂ ਧਜੀਆਂ ਹਨ ਅਤੇ ਉਹਨਾਂ ਦਾ ਖਸਮ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

They decorate themselves with the Word of the Guru's Shabad, and their Husband Lord unites them with Himself. ||6||

Dr. Sant Singh Khalsa (Shabad OS, CC BY-SA)
Ang 430 · Line 18

ਮਰਣਾ ਮਨਹੁ ਵਿਸਾਰਿਆ; ਮਾਇਆ ਮੋਹੁ ਗੁਬਾਰੁ ॥

maranaa manahu visaariaa; maaeaa mohu gubaar |

Punjabi

ਧਨ-ਦੌਲਤ ਦੀ ਲਗਨ ਦੇ ਅੰਨ੍ਹੇਰੇ ਵਿੱਚ, ਬੰਦੇ ਨੇ ਆਪਣੇ ਚਿੱਤੋਂ ਮੌਤ ਨੂੰ ਭੁਲਾ ਛੱਡਿਆ ਹੈ।

Bhai Manmohan Singh (Shabad OS, CC BY-SA)

English

He has forgotten death, in the darkness of attachment to Maya.

Dr. Sant Singh Khalsa (Shabad OS, CC BY-SA)
Ang 430 · Line 19

ਮਨਮੁਖ ਮਰਿ ਮਰਿ ਜੰਮਹਿ. ਭੀ ਮਰਹਿ; ਜਮ ਦਰਿ ਹੋਹਿ ਖੁਆਰੁ ॥੭॥

manamukh mar mar jameh. bhee mareh; jam dar hohi khuaar |7|

Punjabi

ਆਪ-ਹੁਦਰੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਉਹ ਫੇਰ ਮਰਦੇ ਹਨ ਅਤੇ ਮੌਤ ਦੇ ਬੂਹੇ ਤੇ ਦੁਖੀ ਹੁੰਦੇ ਹਨ।

Bhai Manmohan Singh (Shabad OS, CC BY-SA)

English

The self-willed manmukhs die again and again, and are reborn; they die again, and are miserable at the Gate of Death. ||7||

Dr. Sant Singh Khalsa (Shabad OS, CC BY-SA)
Ang 430 · Line 20

ਆਪਿ ਮਿਲਾਇਅਨੁ ਸੇ ਮਿਲੇ; ਗੁਰ ਸਬਦਿ ਵੀਚਾਰਿ ॥

aap milaaeian se mile; gur sabad veechaar |

Punjabi

ਜਿੰਨ੍ਹਾਂ ਨੂੰ ਮਾਲਕ ਖੁਦ ਮਿਲਾਉਂਦਾ ਹੈ, ਉਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਉਸ ਨਾਲ ਮਿਲ ਜਾਂਦੇ ਹਨ।

Bhai Manmohan Singh (Shabad OS, CC BY-SA)

English

They alone are united, whom the Lord unites with Himself; they contemplate the Word of the Guru's Shabad.

Dr. Sant Singh Khalsa (Shabad OS, CC BY-SA)
Ang 430 · Line 21

ਨਾਨਕ. ਨਾਮਿ ਸਮਾਣੇ, ਮੁਖ ਉਜਲੇ; ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

naanak. naam samaane, mukh ujale; tith sachai darabaar |8|22|15|37|

Punjabi

ਨਾਨਕ, ਉਸ ਸੱਚੀ ਦਰਗਾਹ ਅੰਦਰ ਸੁਰਖ਼ਰੂ ਹੋ ਜਾਂਦੇ ਹਨ-ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਅੰਦਰ ਲੀਨ ਹੋਏ ਹਨ।

Bhai Manmohan Singh (Shabad OS, CC BY-SA)

English

O Nanak, they are absorbed in the Naam; their faces are radiant, in that True Court. ||8||22||15||37||

Dr. Sant Singh Khalsa (Shabad OS, CC BY-SA)
Ang 430 · Line 22

ਆਸਾ ਮਹਲਾ ੫ ਅਸਟਪਦੀਆ ਘਰੁ ੨ ॥

aasaa mahalaa 5 asattapadeea ghar 2 |

Punjabi

ਆਸਾ ਪੰਜਵੀਂ ਪਾਤਸ਼ਾਹੀ। ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Aasaa, Fifth Mehl, Ashtpadheeyaa, Second House:

Dr. Sant Singh Khalsa (Shabad OS, CC BY-SA)
Ang 430 · Line 23

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 430 · Line 24

ਪੰਚ ਮਨਾਏ; ਪੰਚ ਰੁਸਾਏ ॥

panch manaae; panch rusaae |

Punjabi

ਜਦ ਮੈਂ ਗੁਣਾਂ ਨਾਲ ਬਾਣੀ ਲਈ ਅਤੇ ਪੰਜਾਂ ਬਦੀਆਂ ਨਾਲ ਵਿਗਾੜ ਪਾ ਲਿਆ,

Bhai Manmohan Singh (Shabad OS, CC BY-SA)

English

When the five virtues were reconciled, and the five passions were estranged,

Dr. Sant Singh Khalsa (Shabad OS, CC BY-SA)
Ang 430 · Line 25

ਪੰਚ ਵਸਾਏ; ਪੰਚ ਗਵਾਏ ॥੧॥

panch vasaae; panch gavaae |1|

Punjabi

ਤਾਂ ਪੰਜਾਂ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ, ਅਤੇ ਪੰਜਾਂ ਨੂੰ ਪਰੇ ਸੁਟ ਦਿੱਤਾ।

Bhai Manmohan Singh (Shabad OS, CC BY-SA)

English

I enshrined the five within myself, and cast out the other five. ||1||

Dr. Sant Singh Khalsa (Shabad OS, CC BY-SA)
Ang 430 · Line 26

ਇਨੑ ਬਿਧਿ ਨਗਰੁ ਵੁਠਾ; ਮੇਰੇ ਭਾਈ ॥

eina bidh nagar vutthaa; mere bhaaee |

Punjabi

ਇਸ ਤਰੀਕੇ ਨਾਲ ਮੇਰੀ ਦੇਹ ਦਾ ਪਿੰਡ ਆਬਾਦ ਹੋ ਗਿਆ। ਹੇ ਮੇਰੇ ਵੀਰ!

Bhai Manmohan Singh (Shabad OS, CC BY-SA)

English

In this way, the village of my body became inhabited, O my Siblings of Destiny.

Dr. Sant Singh Khalsa (Shabad OS, CC BY-SA)
Ang 430 · Line 27

ਦੁਰਤੁ ਗਇਆ; ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥

durat geaa; gur giaan drirraaee |1| rahaau |

Punjabi

ਪਾਪ ਦੂਰ ਹੋ ਗਿਆ ਅਤੇ ਗੁਰਾਂ ਨੇ ਮੇਰੇ ਅੰਦਰ ਬ੍ਰਹਮ ਗਿਆਤ ਅਸਥਾਪਨ ਕਰ ਦਿੱਤੀ। ਠਹਿਰਾਓ।

Bhai Manmohan Singh (Shabad OS, CC BY-SA)

English

Vice departed, and the Guru's spiritual wisdom was implanted within me. ||1||Pause||

Dr. Sant Singh Khalsa (Shabad OS, CC BY-SA)
Ang 430 · Line 28

ਸਾਚ ਧਰਮ ਕੀ; ਕਰਿ ਦੀਨੀ ਵਾਰਿ ॥

saach dharam kee; kar deenee vaar |

Punjabi

ਇਸ ਗ੍ਰਾਮ ਦੇ ਉਦਾਲੇ ਗੁਰਾਂ ਨੇ ਸੱਚੇ ਪੰਥ ਦੀ ਵਾੜ ਕਰ ਦਿੱਤੀ ਹੈ।

Bhai Manmohan Singh (Shabad OS, CC BY-SA)

English

The fence of true Dharmic religion has been built around it.

Dr. Sant Singh Khalsa (Shabad OS, CC BY-SA)
Ang 430 · Line 29

ਫਰਹੇ ਮੁਹਕਮ; ਗੁਰ ਗਿਆਨੁ ਬੀਚਾਰਿ ॥੨॥

farahe muhakam; gur giaan beechaar |2|

Punjabi

ਗੁਰਾਂ ਦੇ ਦਿੱਤੇ ਹੋਏ ਬ੍ਰਹਮ ਬੋਧ ਅਤੇ ਬੰਦਗੀ ਦੇ ਮਜਬੂਤ ਫਟਿਆਂ ਇਸ ਦਾ ਦਰਵਾਜਾ ਬਣਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

The spiritual wisdom and reflective meditation of the Guru has become its strong gate. ||2||

Dr. Sant Singh Khalsa (Shabad OS, CC BY-SA)
Ang 430 · Line 30

ਨਾਮੁ ਖੇਤੀ ਬੀਜਹੁ; ਭਾਈ ਮੀਤ ॥

naam khetee beejahu; bhaaee meet |

Punjabi

ਸੁਆਮੀ ਦੇ ਨਾਮ ਦੀ ਫਸਲ ਬੀਜ ਹੁਣ ਮੇਰੇ ਵੀਰਾ ਅਤੇ ਮਿੱਤਰ!

Bhai Manmohan Singh (Shabad OS, CC BY-SA)

English

So plant the seed of the Naam, the Name of the Lord, O friends, O Siblings of Destiny.

Dr. Sant Singh Khalsa (Shabad OS, CC BY-SA)
Ang 430 · Line 31

ਸਉਦਾ ਕਰਹੁ; ਗੁਰੁ ਸੇਵਹੁ ਨੀਤ ॥੩॥

saudaa karahu; gur sevahu neet |3|

Punjabi

ਨਿਤਾਪ੍ਰਤੀ ਗੁਰਾਂ ਦੀ ਚਾਕਰੀ ਕਮਾਉਣ ਦਾ ਵਣਜ ਕਰ।

Bhai Manmohan Singh (Shabad OS, CC BY-SA)

English

Deal only in the constant service of the Guru. ||3||

Dr. Sant Singh Khalsa (Shabad OS, CC BY-SA)
Ang 430 · Line 32

ਸਾਂਤਿ ਸਹਜ; ਸੁਖ ਕੇ ਸਭਿ ਹਾਟ ॥

saant sehaj; sukh ke sabh haatt |

Punjabi

ਠੰਢ-ਚੈਨ, ਅਡੋਲਤਾ ਅਤੇ ਪ੍ਰਸੰਨਤਾ ਨਾਲ ਸਾਰੀਆਂ ਹੱਟੀਆਂ ਭਰੀਆਂ ਹੋਈਆਂ ਹਨ।

Bhai Manmohan Singh (Shabad OS, CC BY-SA)

English

With intuitive peace and happiness, all the shops are filled.

Dr. Sant Singh Khalsa (Shabad OS, CC BY-SA)
Ang 430 · Line 33

ਸਾਹ ਵਾਪਾਰੀ; ਏਕੈ ਥਾਟ ॥੪॥

saah vaapaaree; ekai thaatt |4|

Punjabi

ਗੁਰੂ ਸ਼ਾਹੂਕਾਰ ਅਤੇ ਸਿੱਖ ਵਣਜਾਰਾ ਇਕੋ ਹੀ ਟਿਕਾਣੇ ਤੇ ਵੱਸਦੇ ਹਨ।

Bhai Manmohan Singh (Shabad OS, CC BY-SA)

English

The Banker and the dealers dwell in the same place. ||4||

Dr. Sant Singh Khalsa (Shabad OS, CC BY-SA)
Ang 430 · Line 34

ਜੇਜੀਆ ਡੰਨੁ; ਕੋ ਲਏ ਨ. ਜਗਾਤਿ ॥

jejeea ddan; ko le na. jagaat |

Punjabi

ਕੋਈ ਕਾਫਰਾਨਾ ਟੈਕਸ, ਜੁਰਮਾਨਾ ਅਤੇ ਮਸੂਲ ਚੂੰਗੀ ਨਹੀਂ ਲੱਗਦੇ,

Bhai Manmohan Singh (Shabad OS, CC BY-SA)

English

There is no tax on non-believers, nor any fines or taxes at death.

Dr. Sant Singh Khalsa (Shabad OS, CC BY-SA)
Ang 430 · Line 35

ਸਤਿਗੁਰਿ ਕਰਿ ਦੀਨੀ; ਧੁਰ ਕੀ ਛਾਪ ॥੫॥

satigur kar deenee; dhur kee chhaap |5|

Punjabi

ਜਦ ਸੱਚੇ ਗੁਰਾਂ ਨੇ ਵਾਹਿਗੁਰੂ ਦੀ ਮੋਹਰ-ਛਾਪ ਲਾ ਦਿੱਤੀ ਹੈ।

Bhai Manmohan Singh (Shabad OS, CC BY-SA)

English

The True Guru has set the Seal of the Primal Lord upon these goods. ||5||

Dr. Sant Singh Khalsa (Shabad OS, CC BY-SA)
Ang 430 · Line 36

ਵਖਰੁ ਨਾਮੁ ਲਦਿ; ਖੇਪ ਚਲਾਵਹੁ ॥

vakhar naam lad; khep chalaavahu |

Punjabi

ਨਾਮ ਦੇ ਸੌਦੇ ਸੂਤ ਨੂੰ ਤੂੰ ਬਾਰ ਕਰ ਅਤੇ ਸੁਦਾਗਰੀ ਦੇ ਮਾਲ ਨੂੰ ਰਵਾਨਾ ਕਰ।

Bhai Manmohan Singh (Shabad OS, CC BY-SA)

English

So load the merchandise of the Naam, and set sail with your cargo.

Dr. Sant Singh Khalsa (Shabad OS, CC BY-SA)
Ang 430 · Line 37

ਲੈ ਲਾਹਾ; ਗੁਰਮੁਖਿ ਘਰਿ ਆਵਹੁ ॥੬॥

lai laahaa; guramukh ghar aavahu |6|

Punjabi

ਇਸ ਤਰ੍ਹਾਂ ਤੂੰ ਗੁਰਾਂ ਦੇ ਉਪਦੇਸ਼ ਤਾਬੇ ਨਫਾ ਕਮਾ ਕੇ ਆਪਣੇ ਗ੍ਰਹਿ ਨੂੰ ਆਵੇਗਾਂ।

Bhai Manmohan Singh (Shabad OS, CC BY-SA)

English

Earn your profit, as Gurmukh, and you shall return to your own home. ||6||

Dr. Sant Singh Khalsa (Shabad OS, CC BY-SA)
Ang 430 · Line 38

ਸਤਿਗੁਰੁ ਸਾਹੁ; ਸਿਖ ਵਣਜਾਰੇ ॥

satigur saahu; sikh vanajaare |

Punjabi

ਸੱਚੇ ਗੁਰੂ ਜੀ ਥੋਕ ਦੇ ਵਪਾਰੀ ਹਨ ਅਤੇ ਉਖ਼ਸ ਦੇ ਸਿੱਖ ਪਰਚੂਨ ਦੇ ਵੰਜਾਰੇ।

Bhai Manmohan Singh (Shabad OS, CC BY-SA)

English

The True Guru is the Banker, and His Sikhs are the traders.

Dr. Sant Singh Khalsa (Shabad OS, CC BY-SA)
Ang 430 · Line 39

ਪੂੰਜੀ ਨਾਮੁ; ਲੇਖਾ ਸਾਚੁ ਸਮ੍ਹਾਰੇ ॥੭॥

poonjee naam; lekhaa saach samhaare |7|

Punjabi

ਮਾਲਮੱਤਾ ਸੁਆਮੀ ਦਾ ਨਾਮ ਹੈ ਅਤੇ ਸੱਚੇ ਸਾਈਂ ਦਾ ਸਿਮਰਨ ਹਿਸਾਬ ਕਿਤਾਬ।

Bhai Manmohan Singh (Shabad OS, CC BY-SA)

English

Their merchandise is the Naam, and meditation on the True Lord is their account. ||7||

Dr. Sant Singh Khalsa (Shabad OS, CC BY-SA)
Ang 430 · Line 40

ਸੋ ਵਸੈ ਇਤੁ ਘਰਿ; ਜਿਸੁ ਗੁਰੁ ਪੂਰਾ ਸੇਵ ॥

so vasai it ghar; jis gur pooraa sev |

Punjabi

ਜੋ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹੈ, ਓਹੀ ਇਸ ਰੱਬੀ-ਘਰ ਵਿੱਚ ਰਹਿੰਦਾ ਹੈ।

Bhai Manmohan Singh (Shabad OS, CC BY-SA)

English

One who serves the True Guru dwells in this house.

Dr. Sant Singh Khalsa (Shabad OS, CC BY-SA)
Ang 430 · Line 41

ਅਬਿਚਲ ਨਗਰੀ; ਨਾਨਕ ਦੇਵ ॥੮॥੧॥

abichal nagaree; naanak dev |8|1|

Punjabi

ਹੇ ਨਾਨਕ! ਨਾਂ-ਚਲਾਇਮਾਨ ਹੈ ਸਾਹਿਬ ਦਾ ਸ਼ਹਿਰ।

Bhai Manmohan Singh (Shabad OS, CC BY-SA)

English

O Nanak, the Divine City is eternal. ||8||1||

Dr. Sant Singh Khalsa (Shabad OS, CC BY-SA)