Ekam
Guru Granth Sahib

Ang 429

Ang 429 · Line 1

ਸਹਜੇ ਨਾਮੁ ਧਿਆਈਐ; ਗਿਆਨੁ ਪਰਗਟੁ ਹੋਇ ॥੧॥

sahaje naam dhiaaeeai; giaan paragatt hoe |1|

Punjabi

ਆਤਮਕ ਅਡੋਲਤਾ ਨਾਲ ਨਾਮ ਦਾ ਸਿਮਰਨ ਕਰਨ ਦੁਆਰਾ ਬ੍ਰਹਿਮ ਵੀਚਾਰ ਪ੍ਰਕਾਸ਼ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Meditating on the Naam, the Name of the Lord, with intuitive ease and poise, spiritual wisdom is revealed. ||1||

Dr. Sant Singh Khalsa (Shabad OS, CC BY-SA)
Ang 429 · Line 2

ਏ ਮਨ. ਮਤ ਜਾਣਹਿ. ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ ॥

e man. mat jaaneh. har door hai; sadaa vekh hadoor |

Punjabi

ਹੇ ਮੇਰੀ ਜਿੰਦੜੀਏ! ਵਾਹਿਗੁਰੂ ਨੂੰ ਦੁਰੇਡੇ ਖਿਆਲ ਨਾਂ ਕਰ, ਹਮੇਸ਼ਾਂ ਹੀ ਉਸ ਨੂੰ ਆਪਣੇ ਐਨ ਲਾਗੇ ਦੇਖ।

Bhai Manmohan Singh (Shabad OS, CC BY-SA)

English

O my mind, do not think of the Lord as being far away; behold Him ever close at hand.

Dr. Sant Singh Khalsa (Shabad OS, CC BY-SA)
Ang 429 · Line 3

ਸਦ ਸੁਣਦਾ. ਸਦ ਵੇਖਦਾ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

sad sunadaa. sad vekhadaa; sabad rahiaa bharapoor |1| rahaau |

Punjabi

ਉਹ ਹਮੇਸ਼ਾਂ ਸੁਣਦਾ ਹੈ, ਹਮੇਸ਼ਾਂ ਹੀ ਦੇਖਦਾ ਹੈ ਅਤੇ ਸੰਸਾਰ ਅੰਦਰ ਉਹ ਪਰੀਪੂਰਨ ਹੋ ਰਿਹਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He is always listening, and always watching over us; the Word of His Shabad is all-pervading everywhere. ||1||Pause||

Dr. Sant Singh Khalsa (Shabad OS, CC BY-SA)
Ang 429 · Line 4

ਗੁਰਮੁਖਿ ਆਪੁ ਪਛਾਣਿਆ; ਤਿਨੑੀ ਇਕ ਮਨਿ ਧਿਆਇਆ ॥

guramukh aap pachhaaniaa; tinaee ik man dhiaaeaa |

Punjabi

ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦੇ ਹਨ। ਉਹ ਇਕ ਚਿੱਤ ਨਾਲ ਸੁਆਮੀ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

The Gurmukhs understand their own selves; they meditate single-mindedly on the Lord.

Dr. Sant Singh Khalsa (Shabad OS, CC BY-SA)
Ang 429 · Line 5

ਸਦਾ ਰਵਹਿ ਪਿਰੁ ਆਪਣਾ; ਸਚੈ ਨਾਮਿ ਸੁਖੁ ਪਾਇਆ ॥੨॥

sadaa raveh pir aapanaa; sachai naam sukh paaeaa |2|

Punjabi

ਹਮੇਸ਼ਾਂ ਹੀ ਉਹ ਆਪਣੇ ਸਾਹਿਬ ਨੂੰ ਮਾਣਦੇ ਹਨ ਅਤੇ ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

They enjoy their Husband Lord continually; through the True Name, they find peace. ||2||

Dr. Sant Singh Khalsa (Shabad OS, CC BY-SA)
Ang 429 · Line 6

ਏ ਮਨ. ਤੇਰਾ ਕੋ ਨਹੀ; ਕਰਿ ਵੇਖੁ ਸਬਦਿ ਵੀਚਾਰੁ ॥

e man. teraa ko nahee; kar vekh sabad veechaar |

Punjabi

ਹੇ ਮੇਰੀ ਜਿੰਦੜੀਏ! ਤੈਡਾਂ ਕੋਈ ਨਹੀਂ! ਗੁਰਾਂ ਦੀ ਬਾਣੀ ਨੂੰ ਸੋਚ ਵਿਚਾਰ ਕੇ ਤੂੰ (ਇਹ ਗੱਲ) ਤਸਦੀਕ ਕਰ ਲੈ।

Bhai Manmohan Singh (Shabad OS, CC BY-SA)

English

O my mind, no one belongs to you; contemplate the Shabad, and see this.

Dr. Sant Singh Khalsa (Shabad OS, CC BY-SA)
Ang 429 · Line 7

ਹਰਿ ਸਰਣਾਈ ਭਜਿ ਪਉ; ਪਾਇਹਿ ਮੋਖ ਦੁਆਰੁ ॥੩॥

har saranaaee bhaj pau; paaeihi mokh duaar |3|

Punjabi

ਤੂੰ ਦੌੜ ਕੇ ਵਾਹਿਗੁਰੂ ਦੀ ਪਨਾਹ ਲੈ ਲੈ। ਇਸ ਤਰ੍ਹਾਂ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾਂ।

Bhai Manmohan Singh (Shabad OS, CC BY-SA)

English

So run to the Lord's Sanctuary, and find the gate of salvation. ||3||

Dr. Sant Singh Khalsa (Shabad OS, CC BY-SA)
Ang 429 · Line 8

ਸਬਦਿ ਸੁਣੀਐ. ਸਬਦਿ ਬੁਝੀਐ; ਸਚਿ ਰਹੈ ਲਿਵ ਲਾਇ ॥

sabad suneeai. sabad bujheeai; sach rahai liv laae |

Punjabi

ਤੂੰ ਨਾਮ ਨੂੰ ਸੁਣ ਤੂੰ ਨਾਮ ਹੀ ਸਮਝ ਅਤੇ ਤੂੰ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜੀ ਰੱਖ।

Bhai Manmohan Singh (Shabad OS, CC BY-SA)

English

Listen to the Shabad, and understand the Shabad, and lovingly focus your consciousness on the True One.

Dr. Sant Singh Khalsa (Shabad OS, CC BY-SA)
Ang 429 · Line 9

ਸਬਦੇ. ਹਉਮੈ ਮਾਰੀਐ; ਸਚੈ ਮਹਲਿ. ਸੁਖੁ ਪਾਇ ॥੪॥

sabade. haumai maareeai; sachai mehal. sukh paae |4|

Punjabi

ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਨਵਿਰਤ ਕਰ, ਅਤੇ ਮਾਲਕ ਦੇ ਸੱਚੇ ਮੰਦਰ ਅੰਦਰ ਪ੍ਰਸੰਨਤਾ ਨੂੰ ਪ੍ਰਾਪਤ ਹੋ।

Bhai Manmohan Singh (Shabad OS, CC BY-SA)

English

Through the Shabad, conquer your ego, and in the True Mansion of the Lord's Presence, you shall find peace. ||4||

Dr. Sant Singh Khalsa (Shabad OS, CC BY-SA)
Ang 429 · Line 10

ਇਸੁ ਜੁਗ ਮਹਿ. ਸੋਭਾ ਨਾਮ ਕੀ; ਬਿਨੁ ਨਾਵੈ. ਸੋਭ ਨ ਹੋਇ ॥

eis jug meh. sobhaa naam kee; bin naavai. sobh na hoe |

Punjabi

ਇਸ ਯੁੱਗ ਅੰਦਰ ਮਹਿਮਾ ਨਾਮ ਦੀ ਹੈ। ਸੁਆਮੀ ਦੇ ਨਾਮ ਦੇ ਬਾਝੋਂ ਮਹਿਮਾ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

In this age, the Naam, the Name of the Lord, is glory; without the Name, there is no glory.

Dr. Sant Singh Khalsa (Shabad OS, CC BY-SA)
Ang 429 · Line 11

ਇਹ ਮਾਇਆ ਕੀ ਸੋਭਾ. ਚਾਰਿ ਦਿਹਾੜੇ; ਜਾਦੀ. ਬਿਲਮੁ ਨ ਹੋਇ ॥੫॥

eih maaeaa kee sobhaa. chaar dihaarre; jaadee. bilam na hoe |5|

Punjabi

ਇਨ੍ਹਾਂ ਸੰਸਾਰੀ ਪਦਾਰਥਾਂ ਦੀ ਵਿਸ਼ਾਲਤਾ ਚਾਰ ਦਿਨ ਰਹਿੰਦੀ ਹੈ। ਅਲੋਪ ਹੁੰਦਿਆਂ ਇਸ ਨੂੰ ਦੇਰੀ ਨਹੀਂ ਲੱਗਦੀ।

Bhai Manmohan Singh (Shabad OS, CC BY-SA)

English

The glory of this Maya lasts for only a few days; it disappears in an instant. ||5||

Dr. Sant Singh Khalsa (Shabad OS, CC BY-SA)
Ang 429 · Line 12

ਜਿਨੀ ਨਾਮੁ ਵਿਸਾਰਿਆ; ਸੇ ਮੁਏ ਮਰਿ ਜਾਹਿ ॥

jinee naam visaariaa; se mue mar jaeh |

Punjabi

ਜੋ ਨਾਮ ਨੂੰ ਭੁਲਾਉਂਦੇ ਹਨ, ਉਹ ਮਰਦੇ ਹਨ ਅਤੇ ਮਰਦੇ ਰਹਿਣਗੇ।

Bhai Manmohan Singh (Shabad OS, CC BY-SA)

English

Those who forget the Naam are already dead, and they continue dying.

Dr. Sant Singh Khalsa (Shabad OS, CC BY-SA)
Ang 429 · Line 13

ਹਰਿ ਰਸ ਸਾਦੁ. ਨ ਆਇਓ; ਬਿਸਟਾ ਮਾਹਿ ਸਮਾਹਿ ॥੬॥

har ras saad. na aaeo; bisattaa maeh samaeh |6|

Punjabi

ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਨਹੀਂ ਮਾਣਦੇ, ਅਤੇ ਗੰਦਗੀ ਅੰਦਰ ਗਰਕ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They do not enjoy the sublime essence of the Lord's taste; they sink into the manure. ||6||

Dr. Sant Singh Khalsa (Shabad OS, CC BY-SA)
Ang 429 · Line 14

ਇਕਿ ਆਪੇ ਬਖਸਿ ਮਿਲਾਇਅਨੁ; ਅਨਦਿਨੁ ਨਾਮੇ ਲਾਇ ॥

eik aape bakhas milaaeian; anadin naame laae |

Punjabi

ਕਈਆਂ ਨੂੰ ਸੁਆਮੀ ਖੁਦ ਰੈਣ ਦਿਹੁੰ ਨਾਮ ਨਾਲ ਜੋੜੀ ਰੱਖਦਾ ਹੈ। ਉਨ੍ਹਾਂ ਨੂੰ ਉਹ ਮਾਫੀ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Some are forgiven by the Lord; He unites them with Himself, and keeps them attached to the Naam, night and day.

Dr. Sant Singh Khalsa (Shabad OS, CC BY-SA)
Ang 429 · Line 15

ਸਚੁ ਕਮਾਵਹਿ ਸਚਿ ਰਹਹਿ; ਸਚੇ ਸਚਿ ਸਮਾਹਿ ॥੭॥

sach kamaaveh sach raheh; sache sach samaeh |7|

Punjabi

ਉਹ ਸੱਚ ਦੀ ਕਮਾਈ ਕਰਦੇ ਹਨ, ਸੱਚ ਅੰਦਰ ਵੱਸਦੇ ਹਨ ਅਤੇ ਸਤਿਵਾਦੀ ਹੋਣ ਕਰਕੇ ਸੱਚ ਵਿੱਚ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They practice Truth, and abide in Truth; being truthful, they merge into Truth. ||7||

Dr. Sant Singh Khalsa (Shabad OS, CC BY-SA)
Ang 429 · Line 16

ਬਿਨੁ ਸਬਦੈ. ਸੁਣੀਐ ਨ ਦੇਖੀਐ; ਜਗੁ ਬੋਲਾ. ਅੰਨੑਾ ਭਰਮਾਇ ॥

bin sabadai. suneeai na dekheeai; jag bolaa. anaa bharamaae |

Punjabi

ਨਾਮ ਦੇ ਬਗੈਰ ਦੁਨੀਆਂ ਨੂੰ ਕੁਝ ਸੁਣਦਾ ਤੇ ਦਿਸਦਾ ਨਹੀਂ। ਡੋਰੀ (ਬੋਲੀ) ਤੇ ਮੁਨਾਖੀ ਹੋਣ ਕਾਰਣ ਇਹ ਆਪ ਮੁਹਾਰੀ ਭਟਕਦੀ ਫਿਰਦੀ ਹੈ।

Bhai Manmohan Singh (Shabad OS, CC BY-SA)

English

Without the Shabad, the world does not hear, and does not see; deaf and blind, it wanders around.

Dr. Sant Singh Khalsa (Shabad OS, CC BY-SA)
Ang 429 · Line 17

ਬਿਨੁ ਨਾਵੈ. ਦੁਖੁ ਪਾਇਸੀ; ਨਾਮੁ ਮਿਲੈ ਤਿਸੈ ਰਜਾਇ ॥੮॥

bin naavai. dukh paaeisee; naam milai tisai rajaae |8|

Punjabi

ਨਾਮ ਦੇ ਬਾਝੋਂ ਇਹ ਤਸੀਹੇ ਕੱਟੇਗੀ। ਨਾਮ ਉਸ ਦੇ ਭਾਣੇ ਰਾਹੀਂ ਮਿਲਦਾ ਹੈ।

Bhai Manmohan Singh (Shabad OS, CC BY-SA)

English

Without the Naam, it obtains only misery; the Naam is received only by His Will. ||8||

Dr. Sant Singh Khalsa (Shabad OS, CC BY-SA)
Ang 429 · Line 18

ਜਿਨ ਬਾਣੀ ਸਿਉ ਚਿਤੁ ਲਾਇਆ; ਸੇ ਜਨ ਨਿਰਮਲ ਪਰਵਾਣੁ ॥

jin baanee siau chit laaeaa; se jan niramal paravaan |

Punjabi

ਪਵਿੱਤਰ ਅਤੇ ਮਕਬੂਲ ਹਨ, ਉਹ ਪੁਰਸ਼, ਜੋ ਆਪਣੇ ਮਨ ਨੂੰ ਗੁਰਾਂ ਦੀ ਬਾਦੀ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

Those persons who link their consciousness with the Word of His Bani, are immaculately pure, and approved by the Lord.

Dr. Sant Singh Khalsa (Shabad OS, CC BY-SA)
Ang 429 · Line 19

ਨਾਨਕ ਨਾਮੁ ਤਿਨੑਾ. ਕਦੇ ਨ ਵੀਸਰੈ; ਸੇ ਦਰਿ ਸਚੇ ਜਾਣੁ ॥੯॥੧੩॥੩੫॥

naanak naam tinaa. kade na veesarai; se dar sache jaan |9|13|35|

Punjabi

ਨਾਨਕ, ਉਨ੍ਹਾਂ ਨੂੰ ਨਾਮ ਕਦਾਚਿੱਤ ਨਹੀਂ ਭੁਲਦਾ। ਸਾਹਿਬ ਦੇ ਦਰਬਾਰ ਅੰਦਰ ਉਹ ਸੱਚੇ ਜਾਣੇ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, they never forget the Naam, and in the Court of the Lord, they are known as true. ||9||13||35||

Dr. Sant Singh Khalsa (Shabad OS, CC BY-SA)
Ang 429 · Line 20

ਆਸਾ ਮਹਲਾ ੩ ॥

aasaa mahalaa 3 |

Punjabi

ਆਸਾ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Third Mehl:

Dr. Sant Singh Khalsa (Shabad OS, CC BY-SA)
Ang 429 · Line 21

ਸਬਦੌ ਹੀ ਭਗਤ ਜਾਪਦੇ; ਜਿਨੑ ਕੀ ਬਾਣੀ ਸਚੀ ਹੋਇ ॥

sabadau hee bhagat jaapade; jina kee baanee sachee hoe |

Punjabi

ਸਾਧੂ, ਜਿੰਨ੍ਹਾਂ ਦਾ ਬਚਨ ਸੱਚਾ ਹੁੰਦਾ ਹੈ, ਸੁਆਮੀ ਦੇ ਨਾਮ ਦੇ ਰਾਹੀਂ ਪ੍ਰਸਿੱਧ ਹੁੰਦੇ ਹਨ।

Bhai Manmohan Singh (Shabad OS, CC BY-SA)

English

Through the Word of the Shabad, the devotees are known; their words are true.

Dr. Sant Singh Khalsa (Shabad OS, CC BY-SA)
Ang 429 · Line 22

ਵਿਚਹੁ ਆਪੁ ਗਇਆ. ਨਾਉ ਮੰਨਿਆ; ਸਚਿ ਮਿਲਾਵਾ ਹੋਇ ॥੧॥

vichahu aap geaa. naau maniaa; sach milaavaa hoe |1|

Punjabi

ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ, ਉਹ ਨਾਮ ਨੂੰ ਪੂਜਦੇ ਹਨ, ਅਤੇ ਸੱਚੇ ਸਾਹਿਬ ਨੂੰ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

They eradicate ego from within themselves; they surrender to the Naam, the Name of the Lord, and meet with the True One. ||1||

Dr. Sant Singh Khalsa (Shabad OS, CC BY-SA)
Ang 429 · Line 23

ਹਰਿ ਹਰਿ ਨਾਮੁ; ਜਨ ਕੀ ਪਤਿ ਹੋਇ ॥

har har naam; jan kee pat hoe |

Punjabi

ਵਾਹਿਗੁਰੂ ਸੁਆਮੀ ਦੇ ਨਾਮ ਦੁਆਰਾ, ਉਨ੍ਹਾਂ ਦਾ ਗੋਲਾ ਇਜ਼ਤ ਆਬਰੂ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Through the Name of the Lord, Har, Har, His humble servants obtain honor.

Dr. Sant Singh Khalsa (Shabad OS, CC BY-SA)
Ang 429 · Line 24

ਸਫਲੁ ਤਿਨੑਾ ਕਾ ਜਨਮੁ ਹੈ; ਤਿਨੑ ਮਾਨੈ ਸਭੁ ਕੋਇ ॥੧॥ ਰਹਾਉ ॥

safal tinaa kaa janam hai; tina maanai sabh koe |1| rahaau |

Punjabi

ਅਮੋਘ ਹੈ, ਉਨ੍ਹਾਂ ਦਾ ਆਗਮਨ। ਉਨ੍ਹਾਂ ਦੀ ਹਰ ਕੋਈ ਉਪਾਸਨਾ ਕਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

How blessed is their coming into the world! Everyone adores them. ||1||Pause||

Dr. Sant Singh Khalsa (Shabad OS, CC BY-SA)
Ang 429 · Line 25

ਹਉਮੈ ਮੇਰਾ ਜਾਤਿ ਹੈ; ਅਤਿ ਕ੍ਰੋਧੁ ਅਭਿਮਾਨੁ ॥

haumai meraa jaat hai; at krodh abhimaan |

Punjabi

ਹੰਕਾਰ, ਅਪਣੱਤ, ਪਰਮ ਰੋਹ ਅਤੇ ਆਕੜ, ਇਨਸਾਨਾਂ ਦੀ ਜਾਤੀ (ਖਾਸਾ) ਹਨ।

Bhai Manmohan Singh (Shabad OS, CC BY-SA)

English

Ego, self-centeredness, excessive anger and pride are the lot of mankind.

Dr. Sant Singh Khalsa (Shabad OS, CC BY-SA)
Ang 429 · Line 26

ਸਬਦਿ ਮਰੈ. ਤਾ ਜਾਤਿ ਜਾਇ; ਜੋਤੀ ਜੋਤਿ ਮਿਲੈ ਭਗਵਾਨੁ ॥੨॥

sabad marai. taa jaat jaae; jotee jot milai bhagavaan |2|

Punjabi

ਜੇਕਰ ਇਨਸਾਨ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਇਸ ਜਾਤੀ ਤੋਂ ਖਲਾਸੀ ਪਾ ਜਾਂਦਾ ਹੈ, ਅਤੇ ਉਸ ਦਾ ਨੂਰ ਕੀਰਤੀਮਾਨ ਪ੍ਰਭੂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

If one dies in the Word of the Shabad, then he is rid of this, and his light is merged into the Light of the Lord God. ||2||

Dr. Sant Singh Khalsa (Shabad OS, CC BY-SA)
Ang 429 · Line 27

ਪੂਰਾ ਸਤਿਗੁਰੁ ਭੇਟਿਆ; ਸਫਲ ਜਨਮੁ ਹਮਾਰਾ ॥

pooraa satigur bhettiaa; safal janam hamaaraa |

Punjabi

ਪੂਰਨ ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਜੰਮਣਾ ਲਾਭਦਾਇਕ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Meeting with the Perfect True Guru, my life has been blessed.

Dr. Sant Singh Khalsa (Shabad OS, CC BY-SA)
Ang 429 · Line 28

ਨਾਮੁ ਨਵੈ ਨਿਧਿ ਪਾਇਆ; ਭਰੇ ਅਖੁਟ ਭੰਡਾਰਾ ॥੩॥

naam navai nidh paaeaa; bhare akhutt bhanddaaraa |3|

Punjabi

ਮੈਂ ਵਾਹਿਗੁਰੂ ਦੇ ਨਾਮ ਦੇ ਨੌਂ ਖਜਾਨੇ ਪਾ ਲਏ ਹਨ, ਅਤੇ ਪਰੀਪੂਰਨ ਅਤੇ ਅਮੁੱਕ ਹਨ ਮੇਰੇ ਮਾਲ ਗੁਦਾਮ।

Bhai Manmohan Singh (Shabad OS, CC BY-SA)

English

I have obtained the nine treasures of the Naam, and my storehouse is inexhaustible, filled to overflowing. ||3||

Dr. Sant Singh Khalsa (Shabad OS, CC BY-SA)
Ang 429 · Line 29

ਆਵਹਿ ਇਸੁ ਰਾਸੀ ਕੇ ਵਾਪਾਰੀਏ; ਜਿਨੑਾ ਨਾਮੁ ਪਿਆਰਾ ॥

aaveh is raasee ke vaapaaree; jinaa naam piaaraa |

Punjabi

ਏਥੇ, ਇਸ ਨਾਮ-ਰਸ ਦੇ ਵਪਾਰੀ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਹੈ, ਆਉਂਦੇ ਹਨ।

Bhai Manmohan Singh (Shabad OS, CC BY-SA)

English

Those who love the Naam come as dealers in the merchandise of the Naam.

Dr. Sant Singh Khalsa (Shabad OS, CC BY-SA)
Ang 429 · Line 30

ਗੁਰਮੁਖਿ ਹੋਵੈ. ਸੋ ਧਨੁ ਪਾਏ; ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥

guramukh hovai. so dhan paae; tinaa antar sabad veechaaraa |4|

Punjabi

ਜੋ ਗੁਰੂ ਸਮਰਪਨ ਹੋ ਜਾਂਦੇ ਹਨ, ਉਹ ਇਸ ਦੌਲਤ ਨੂੰ ਪਾਉਂਦੇ ਹਨ, ਕਿਉਂਕਿ ਉਨ੍ਹਾਂ ਦੇ ਮਨ ਵਿੱਚ ਨਾਮ ਦਾ ਸਿਮਰਨ ਹੈ।

Bhai Manmohan Singh (Shabad OS, CC BY-SA)

English

Those who become Gurmukh obtain this wealth; deep within, they contemplate the Shabad. ||4||

Dr. Sant Singh Khalsa (Shabad OS, CC BY-SA)
Ang 429 · Line 31

ਭਗਤੀ ਸਾਰ. ਨ ਜਾਣਨੑੀ; ਮਨਮੁਖ ਅਹੰਕਾਰੀ ॥

bhagatee saar. na jaananaee; manamukh ahankaaree |

Punjabi

ਮਗਰੂਰ, ਅਧਰਮੀ ਸੁਆਮੀ ਦੀ ਉਪਾਸਨਾ ਦੀ ਕਦਰ ਨੂੰ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

The egotistical, self-willed manmukhs do not appreciate the value of devotional worship.

Dr. Sant Singh Khalsa (Shabad OS, CC BY-SA)
Ang 429 · Line 32

ਧੁਰਹੁ ਆਪਿ ਖੁਆਇਅਨੁ; ਜੂਐ ਬਾਜੀ ਹਾਰੀ ॥੫॥

dhurahu aap khuaaeian; jooai baajee haaree |5|

Punjabi

ਪ੍ਰਭੂ ਨੇ ਆਪੇ ਹੀ ਉਨ੍ਹਾਂ ਨੂੰ ਗੁਮਰਾਹ ਕੀਤਾ ਹੈ, ਉਹ ਜੂਏ ਵਿੱਚ ਆਪਣੀ ਜੀਵਨ ਖੇਡ ਨੂੰ ਹਾਰ ਦਿੰਦੇ ਹਨ।

Bhai Manmohan Singh (Shabad OS, CC BY-SA)

English

The Primal Lord Himself has beguiled them; they lose their lives in the gamble. ||5||

Dr. Sant Singh Khalsa (Shabad OS, CC BY-SA)
Ang 429 · Line 33

ਬਿਨੁ ਪਿਆਰੈ. ਭਗਤਿ ਨ ਹੋਵਈ; ਨਾ ਸੁਖੁ ਹੋਇ ਸਰੀਰਿ ॥

bin piaarai. bhagat na hovee; naa sukh hoe sareer |

Punjabi

ਪ੍ਰੀਤ ਦੇ ਬਗੈਰ ਸਿਮਰਨ ਕੀਤਾ ਨਹੀਂ ਜਾ ਸਕਦਾ, ਨਾਂ ਹੀ ਦੇਹਿ ਨੂੰ ਆਰਾਮ ਆਉਂਦਾ ਹੈ।

Bhai Manmohan Singh (Shabad OS, CC BY-SA)

English

Without loving affection, devotional worship is not possible, and the body cannot be at peace.

Dr. Sant Singh Khalsa (Shabad OS, CC BY-SA)
Ang 429 · Line 34

ਪ੍ਰੇਮ ਪਦਾਰਥੁ ਪਾਈਐ; ਗੁਰ ਭਗਤੀ ਮਨ ਧੀਰਿ ॥੬॥

prem padaarath paaeeai; gur bhagatee man dheer |6|

Punjabi

ਪਿਆਰ ਦੀ ਦੌਲਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ। ਸਾਹਿਬ ਦੀ ਸੇਵਾ ਰਾਹੀਂ ਆਤਮਾ ਸਥਿਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The wealth of love is obtained from the Guru; through devotion, the mind becomes steady. ||6||

Dr. Sant Singh Khalsa (Shabad OS, CC BY-SA)
Ang 429 · Line 35

ਜਿਸ ਨੋ ਭਗਤਿ ਕਰਾਏ. ਸੋ ਕਰੇ; ਗੁਰਸਬਦ ਵੀਚਾਰਿ ॥

jis no bhagat karaae. so kare; gurasabad veechaar |

Punjabi

ਕੇਵਲ ਓਹੀ ਸੁਆਮੀ ਦੀ ਸੇਵਾ ਕਰਦਾ ਹੈ, ਜਿਸ ਨੂੰ ਉਹ ਇਸ ਦੀ ਦਾਤ ਬਖਸ਼ਦਾ ਹੈ। ਅਤੇ ਉਹ ਗੁਰਬਾਣੀ ਦਾ ਚਿੰਤਨ ਕਰਦਾ ਹੈ।

Bhai Manmohan Singh (Shabad OS, CC BY-SA)

English

He alone performs devotional worship, whom the Lord so blesses; he contemplates the Word of the Guru's Shabad.

Dr. Sant Singh Khalsa (Shabad OS, CC BY-SA)
Ang 429 · Line 36

ਹਿਰਦੈ ਏਕੋ ਨਾਮੁ ਵਸੈ; ਹਉਮੈ ਦੁਬਿਧਾ ਮਾਰਿ ॥੭॥

hiradai eko naam vasai; haumai dubidhaa maar |7|

Punjabi

ਉਸ ਦੇ ਮਨ ਅੰਦਰ ਕੇਵਲ ਇੱਕ ਨਾਮ ਹੀ ਨਿਵਾਸ ਰੱਖਦਾ ਹੈ, ਅਤੇ ਉਹ ਆਪਣੀ ਹੰਗਤਾ ਦੇ ਦਵੈਤ ਭਾਵ ਨੂੰ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The One Name abides in his heart, and he conquers his ego and duality. ||7||

Dr. Sant Singh Khalsa (Shabad OS, CC BY-SA)
Ang 429 · Line 37

ਭਗਤਾ ਕੀ ਜਤਿ ਪਤਿ. ਏਕੋੁ ਨਾਮੁ ਹੈ; ਆਪੇ ਲਏ ਸਵਾਰਿ ॥

bhagataa kee jat pat. ekuo naam hai; aape le savaar |

Punjabi

ਇੱਕ ਨਾਮ ਹੀ ਸਾਈਂ ਦੇ ਅਨੁਰਾਗੀਆਂ (ਪ੍ਰੇਮੀਆਂ) ਦੀ ਜਾਤ ਤੇ ਇਜ਼ਤ ਹੈ। ਉਹ ਖੁਦ ਹੀ ਉਹਨਾਂ ਨੂੰ ਸਸ਼ੋਭਤ ਕਰਦਾ ਹੈ।

Bhai Manmohan Singh (Shabad OS, CC BY-SA)

English

The One Name is the social status and honor of the devotees; the Lord Himself adorns them.

Dr. Sant Singh Khalsa (Shabad OS, CC BY-SA)
Ang 429 · Line 38

ਸਦਾ ਸਰਣਾਈ ਤਿਸ ਕੀ; ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥

sadaa saranaaee tis kee; jiau bhaavai tiau kaaraj saar |8|

Punjabi

ਉਹ ਹਮੇਸ਼ਾਂ ਉਸ ਦੀ ਪਨਾਹ ਹੇਠਾਂ ਵਿਚਰਦੇ ਹਨ। ਅਤੇ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਉਹਨਾਂ ਦੇ ਕੰਮ ਰਾਸ ਕਰਦਾ ਹੈ।

Bhai Manmohan Singh (Shabad OS, CC BY-SA)

English

They remain forever in the Protection of His Sanctuary. As it pleases His Will, He arranges their affairs. ||8||

Dr. Sant Singh Khalsa (Shabad OS, CC BY-SA)