Ekam
Guru Granth Sahib

Ang 432

Ang 432 · Line 1

ਜੋ ਤੁਧੁ ਭਾਵੈ ਸੋ ਭਲਾ. ਪਿਆਰੇ; ਤੇਰੀ ਅਮਰੁ ਰਜਾਇ ॥੭॥

jo tudh bhaavai so bhalaa. piaare; teree amar rajaae |7|

Punjabi

ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਓਹੀ ਸਰੇਸ਼ਟ ਹੈ, ਹੇ ਪਿਆਰਿਆ! ਤੂੰ ਅਟੱਲ ਹੈਂ ਅਤੇ ਤੇਰਾ ਫੁਰਮਾਨ।

Bhai Manmohan Singh (Shabad OS, CC BY-SA)

English

Whatever pleases You is good, O Beloved; Your Will is Eternal. ||7||

Dr. Sant Singh Khalsa (Shabad OS, CC BY-SA)
Ang 432 · Line 2

ਨਾਨਕ. ਰੰਗਿ ਰਤੇ ਨਾਰਾਇਣੈ ਪਿਆਰੇ; ਮਾਤੇ ਸਹਜਿ ਸੁਭਾਇ ॥੮॥੨॥੪॥

naanak. rang rate naaraaeinai piaare; maate sehaj subhaae |8|2|4|

Punjabi

ਹੇ ਨਾਨਕ! ਜੋ ਸਰਵ ਵਿਆਪਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ, ਉਹ ਸੁਭਾਵਕ ਹੀ ਮਤਵਾਲੇ ਰਹਿੰਦੇ ਹਨ। ਹੇ ਪ੍ਰੀਤਮ!

Bhai Manmohan Singh (Shabad OS, CC BY-SA)

English

Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||

Dr. Sant Singh Khalsa (Shabad OS, CC BY-SA)
Ang 432 · Line 3

ਸਭ ਬਿਧਿ ਤੁਮ ਹੀ ਜਾਨਤੇ ਪਿਆਰੇ; ਕਿਸੁ ਪਹਿ ਕਹਉ ਸੁਨਾਇ ॥੧॥

sabh bidh tum hee jaanate piaare; kis peh khau sunaae |1|

Punjabi

ਤੂੰ ਮੇਰੀ ਸਾਰੀ ਦਸ਼ਾ ਨੂੰ ਜਾਣਦਾ ਹੈਂ, ਹੇ ਪਿਆਰਿਆ! ਮੈਂ ਕੀਹਦੇ ਕੋਲ ਇਸਨੂੰ ਆਖਾਂ ਤੇ ਬਿਆਨ ਕਰਾਂ?

Bhai Manmohan Singh (Shabad OS, CC BY-SA)

English

You know all about my condition, O Beloved; who can I speak to about it? ||1||

Dr. Sant Singh Khalsa (Shabad OS, CC BY-SA)
Ang 432 · Line 4

ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ॥੨॥

toon daataa jeea sabhanaa kaa; teraa ditaa pahireh khaae |2|

Punjabi

ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਜਿਹੜਾ ਕੁਝ ਤੂੰ ਦਿੰਦਾ ਹੈਂ, ਉਸ ਨੂੰ ਹੀ ਉਹ ਖਾਂਦੇ ਅਤੇ ਪਹਿਨਦੇ ਹਨ।

Bhai Manmohan Singh (Shabad OS, CC BY-SA)

English

You are the Giver of all beings; they eat and wear what You give them. ||2||

Dr. Sant Singh Khalsa (Shabad OS, CC BY-SA)
Ang 432 · Line 5

ਸੁਖੁ ਦੁਖੁ. ਤੇਰੀ ਆਗਿਆ ਪਿਆਰੇ; ਦੂਜੀ. ਨਾਹੀ ਜਾਇ ॥੩॥

sukh dukh. teree aagiaa piaare; doojee. naahee jaae |3|

Punjabi

ਖੁਸ਼ੀ ਤੇ ਗ਼ਮੀ ਤੇਰੀ ਰਜਾ ਅੰਦਰ ਹਨ ਹੇ ਪ੍ਰੀਤਮ! ਹੋਰ ਕੋਈ ਨਹੀਂ ਜਿਥੋਂ ਉਹ ਉਤਪੰਨ ਹੁੰਦੇ ਹਨ।

Bhai Manmohan Singh (Shabad OS, CC BY-SA)

English

Pleasure and pain come by Your Will, O Beloved; they do not come from any other. ||3||

Dr. Sant Singh Khalsa (Shabad OS, CC BY-SA)
Ang 432 · Line 6

ਜੋ ਤੂੰ ਕਰਾਵਹਿ ਸੋ ਕਰੀ ਪਿਆਰੇ; ਅਵਰੁ ਕਿਛੁ. ਕਰਣੁ ਨ ਜਾਇ ॥੪॥

jo toon karaaveh so karee piaare; avar kichh. karan na jaae |4|

Punjabi

ਮੈਡੇ ਦਿਲਬਰਾ! ਜਿਹੜਾ ਕੁਝ ਤੂੰ ਕਰਾਉਂਦਾ ਹੈਂ, ਕੇਵਲ ਓਹੀ ਮੈਂ ਕਰਦਾ ਹਾਂ, ਹੋਰ ਕੁਝ ਮੈਂ ਕਰ ਹੀ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Whatever You cause me to do, that I do, O Beloved; I cannot do anything else. ||4||

Dr. Sant Singh Khalsa (Shabad OS, CC BY-SA)
Ang 432 · Line 7

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ; ਜਿਤੁ ਜਪੀਐ ਹਰਿ ਨਾਉ ॥੫॥

din rain sabh suhaavane piaare; jit japeeai har naau |5|

Punjabi

ਸੁਭਾਇਮਾਨ ਹਨ ਸਾਰੇ ਦਿਹਾੜੇ ਅਤੇ ਰਾਤਰੀਆਂ ਹੇ ਮੇਰੇ ਪ੍ਰੀਤਮਾਂ! ਜਦ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

All my days and nights are blessed, O Beloved, when I chant and meditate on the Lord's Name. ||5||

Dr. Sant Singh Khalsa (Shabad OS, CC BY-SA)
Ang 432 · Line 8

ਸਾਈ ਕਾਰ ਕਮਾਵਣੀ ਪਿਆਰੇ; ਧੁਰਿ ਮਸਤਕਿ ਲੇਖੁ ਲਿਖਾਇ ॥੬॥

saaee kaar kamaavanee piaare; dhur masatak lekh likhaae |6|

Punjabi

ਪ੍ਰਾਣੀ ਓਹੀ ਕੰਮ ਕਰਦਾ ਹੈ, ਜਿਹੜੇ ਮੁਢ ਤੋਂ ਉਸ ਦੇ ਮੱਥੇ ਤੇ ਲਿਖੇ ਹੋਏ ਹਨ ਹੇ ਮੇਰੇ ਸਨੇਹੀਆ!

Bhai Manmohan Singh (Shabad OS, CC BY-SA)

English

He does the deeds, O Beloved, which are pre-ordained, and inscribed upon his forehead. ||6||

Dr. Sant Singh Khalsa (Shabad OS, CC BY-SA)
Ang 432 · Line 9

ਏਕੋ ਆਪਿ ਵਰਤਦਾ ਪਿਆਰੇ; ਘਟਿ ਘਟਿ ਰਹਿਆ ਸਮਾਇ ॥੭॥

eko aap varatadaa piaare; ghatt ghatt rahiaa samaae |7|

Punjabi

ਇਕੋ ਸਾਈਂ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਮੇਰੇ ਪ੍ਰੀਤਮਾਂ! ਹਰ ਦਿਲ ਅੰਦਰ ਉਹ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The One is Himself prevailing everywhere, O Beloved; He is pervading in each and every heart. ||7||

Dr. Sant Singh Khalsa (Shabad OS, CC BY-SA)
Ang 432 · Line 10

ਸੰਸਾਰ ਕੂਪ ਤੇ. ਉਧਰਿ ਲੈ ਪਿਆਰੇ; ਨਾਨਕ. ਹਰਿ ਸਰਣਾਇ ॥੮॥੩॥੨੨॥੧੫॥੨॥੪੨॥

sansaar koop te. udhar lai piaare; naanak. har saranaae |8|3|22|15|2|42|

Punjabi

ਨਾਨਕ ਨੇ ਤੇਰੀ ਸ਼ਰਣਾਗਤੀ ਸੰਭਾਲੀ ਹੈ, ਪ੍ਰੀਤਮ ਵਾਹਿਗੁਰੂ ਉਸ ਨੂੰ ਜਗਤ ਦੇ ਖੂਹ ਵਿਚੋਂ ਬਾਹਰ ਕੱਢ ਲੈ।

Bhai Manmohan Singh (Shabad OS, CC BY-SA)

English

Lift me up out of the deep pit of the world, O Beloved; Nanak has taken to Your Sanctuary. ||8||3||22||15||2||42||

Dr. Sant Singh Khalsa (Shabad OS, CC BY-SA)
Ang 432 · Line 11

ਰਾਗੁ ਆਸਾ ਮਹਲਾ ੧ ਪਟੀ ਲਿਖੀ ॥

raag aasaa mahalaa 1 pattee likhee |

Punjabi

ਆਸਾ ਪਹਿਲੀ ਪਾਤਸ਼ਾਹੀ। ਫੱਟੀ ਦਾ ਲਿਖਣਾ।

Bhai Manmohan Singh (Shabad OS, CC BY-SA)

English

Raag Aasaa, First Mehl, Patee Likhee ~ The Poem Of The Alphabet:

Dr. Sant Singh Khalsa (Shabad OS, CC BY-SA)
Ang 432 · Line 12

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 432 · Line 13

ਸਸੈ ਸੋਇ, ਸ੍ਰਿਸਟਿ ਜਿਨਿ ਸਾਜੀ; ਸਭਨਾ ਸਾਹਿਬੁ. ਏਕੁ ਭਇਆ ॥

sasai soe, srisatt jin saajee; sabhanaa saahib. ek bheaa |

Punjabi

ਸ-ਉਹ ਸੁਆਮੀ ਜਿਸ ਨੇ ਜਗਤ ਰਚਿਆ ਹੈ, ਸਾਰਿਆਂ ਦਾ ਕਲਮਕੱਲਾ ਹੀ ਮਾਲਕ ਹੈ।

Bhai Manmohan Singh (Shabad OS, CC BY-SA)

English

Sassa: He who created the world, is the One Lord and Master of all.

Dr. Sant Singh Khalsa (Shabad OS, CC BY-SA)
Ang 432 · Line 14

ਸੇਵਤ ਰਹੇ. ਚਿਤੁ ਜਿਨੑ ਕਾ ਲਾਗਾ; ਆਇਆ ਤਿਨੑ ਕਾ. ਸਫਲੁ ਭਇਆ ॥੧॥

sevat rahe. chit jina kaa laagaa; aaeaa tina kaa. safal bheaa |1|

Punjabi

ਲਾਭਦਾਇਕ ਹੋ ਜਾਂਦਾ ਹੈ। ਉਹਨਾਂ ਦਾ ਆਗਮਨ ਇਸ ਜਗਤ ਅੰਦਰ ਜਿਨ੍ਹਾਂ ਦਾ ਮਨ ਸੁਆਮੀ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Those whose consciousness remains committed to His Service - blessed is their birth and their coming into the world. ||1||

Dr. Sant Singh Khalsa (Shabad OS, CC BY-SA)
Ang 432 · Line 15

ਮਨ ਕਾਹੇ ਭੂਲੇ; ਮੂੜ ਮਨਾ ॥

man kaahe bhoole; moorr manaa |

Punjabi

ਹੇ ਬੰਦੇ! ਹੇ ਮੂਰਖ ਬੰਦੇ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ?

Bhai Manmohan Singh (Shabad OS, CC BY-SA)

English

O mind, why forget Him? You foolish mind!

Dr. Sant Singh Khalsa (Shabad OS, CC BY-SA)
Ang 432 · Line 16

ਜਬ ਲੇਖਾ ਦੇਵਹਿ ਬੀਰਾ; ਤਉ ਪੜਿਆ ॥੧॥ ਰਹਾਉ ॥

jab lekhaa deveh beeraa; tau parriaa |1| rahaau |

Punjabi

ਜਦ ਤੂੰ ਆਪਣਾ ਹਿਸਾਬ ਕਿਤਾਬ ਬੇਬਾਕ ਕਰ ਦੇਵੇਗਾਂ ਹੇ ਵੀਰ! ਕੇਵਲ ਤਦ ਹੀ ਤੂੰ ਵਿਦਵਾਨ ਜਾਣਿਆਂ ਜਾਵੇਗਾਂ। ਠਹਿਰਾਉ।

Bhai Manmohan Singh (Shabad OS, CC BY-SA)

English

When your account is adjusted, O brother, only then shall you be judged wise. ||1||Pause||

Dr. Sant Singh Khalsa (Shabad OS, CC BY-SA)
Ang 432 · Line 17

ਈਵੜੀ. ਆਦਿ ਪੁਰਖੁ ਹੈ ਦਾਤਾ; ਆਪੇ ਸਚਾ ਸੋਈ ॥

eevarree. aad purakh hai daataa; aape sachaa soee |

Punjabi

ੲ-ਆਦਿ ਪ੍ਰਭੂ ਹੀ ਦਾਤਾਰ ਹੈ। ਕੇਵਲ ਓਹੀ ਸੱਚਾ ਹੈ।

Bhai Manmohan Singh (Shabad OS, CC BY-SA)

English

Eevree: The Primal Lord is the Giver; He alone is True.

Dr. Sant Singh Khalsa (Shabad OS, CC BY-SA)
Ang 432 · Line 18

ਏਨਾ ਅਖਰਾ ਮਹਿ, ਜੋ ਗੁਰਮੁਖਿ ਬੂਝੈ; ਤਿਸੁ ਸਿਰਿ. ਲੇਖੁ ਨ ਹੋਈ ॥੨॥

enaa akharaa meh, jo guramukh boojhai; tis sir. lekh na hoee |2|

Punjabi

ਉਸ ਗੁਰੂ ਅਨੁਸਾਰੀ ਦੇ ਜਿੰਮੇ ਕੋਈ ਲੇਖਾ ਪੱਤਾ ਨਹੀਂ ਰਹਿੰਦਾ ਜੋ ਇਹਨਾਂ ਅਖਸ਼ਰਾਂ ਰਾਹੀਂ ਸਾਹਿਬ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

No accounting is due from the Gurmukh who understands the Lord through these letters. ||2||

Dr. Sant Singh Khalsa (Shabad OS, CC BY-SA)
Ang 432 · Line 19

ਊੜੈ. ਉਪਮਾ ਤਾ ਕੀ ਕੀਜੈ; ਜਾ ਕਾ. ਅੰਤੁ ਨ ਪਾਇਆ ॥

aoorrai. upamaa taa kee keejai; jaa kaa. ant na paaeaa |

Punjabi

ੳ-ਤੂੰਜ਼ ਉਸ ਦੀ ਸਿਫ਼ਤ ਗਾਇਨ ਕਰ, ਜਿਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Ooraa: Sing the Praises of the One whose limit cannot be found.

Dr. Sant Singh Khalsa (Shabad OS, CC BY-SA)
Ang 432 · Line 20

ਸੇਵਾ ਕਰਹਿ. ਸੇਈ ਫਲੁ ਪਾਵਹਿ; ਜਿਨੑੀ ਸਚੁ ਕਮਾਇਆ ॥੩॥

sevaa kareh. seee fal paaveh; jinaee sach kamaaeaa |3|

Punjabi

ਜੋ ਘਾਲ ਕਮਾਉਂਦੇ ਹਨ ਅਤੇ ਸੱਚੇ ਦੀ ਸਾਧਨਾ ਕਰਦੇ ਹਨ, ਉਹ ਮੇਵੇ ਨੂੰ ਪ੍ਰਾਪਤ ਕਰਦੇ ਹਨ।

Bhai Manmohan Singh (Shabad OS, CC BY-SA)

English

Those who perform service and practice truth, obtain the fruits of their rewards. ||3||

Dr. Sant Singh Khalsa (Shabad OS, CC BY-SA)
Ang 432 · Line 21

ਙੰਙੈ. ਙਿਆਨੁ ਬੂਝੈ ਜੇ ਕੋਈ; ਪੜਿਆ ਪੰਡਿਤੁ ਸੋਈ ॥

ngangai. ngiaan boojhai je koee; parriaa panddit soee |

Punjabi

ਜੇਕਰ ਕੋਈ ਜਣਾ ਬ੍ਰਹਿਮ ਗਿਆਨ ਨੂੰ ਸਮਝ ਲਵੇ ਤਾਂ ਉਹ ਵਿਦਵਾਨ ਆਲਮ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Nganga: One who understands spiritual wisdom becomes a Pandit, a religious scholar.

Dr. Sant Singh Khalsa (Shabad OS, CC BY-SA)
Ang 432 · Line 22

ਸਰਬ ਜੀਆ ਮਹਿ ਏਕੋ ਜਾਣੈ; ਤਾ ਹਉਮੈ. ਕਹੈ ਨ ਕੋਈ ॥੪॥

sarab jeea meh eko jaanai; taa haumai. kahai na koee |4|

Punjabi

ਜੇਕਰ ਕੋਈ ਜਣਾ ਸਾਰਿਆਂ ਜੀਵਾਂ ਅੰਦਰ ਇਕ ਸਾਈਂ ਨੂੰ ਜਾਣ ਲਵੇ। ਤਦ ਉਹ ਹੰਕਾਰ ਦੀ ਗੱਲ ਹੀ ਨਹੀਂ ਕਰਦਾ।

Bhai Manmohan Singh (Shabad OS, CC BY-SA)

English

One who recognizes the One Lord among all beings does not talk of ego. ||4||

Dr. Sant Singh Khalsa (Shabad OS, CC BY-SA)
Ang 432 · Line 23

ਕਕੈ. ਕੇਸ ਪੁੰਡਰ ਜਬ ਹੂਏ; ਵਿਣੁ ਸਾਬੂਣੈ ਉਜਲਿਆ ॥

kakai. kes punddar jab hooe; vin saaboonai ujaliaa |

Punjabi

ਕ-ਜਦ ਵਾਲ ਚਿੱਟੇ ਹੋ ਜਾਂਦੇ ਹਨ, ਉਹ ਸਾਬਣ ਦੇ ਬਗੈਰ ਹੀ ਚਮਕਦੇ ਹਨ।

Bhai Manmohan Singh (Shabad OS, CC BY-SA)

English

Kakka: When the hair grows grey, then it shines without shampoo.

Dr. Sant Singh Khalsa (Shabad OS, CC BY-SA)
Ang 432 · Line 24

ਜਮ ਰਾਜੇ ਕੇ ਹੇਰੂ ਆਏ; ਮਾਇਆ ਕੈ ਸੰਗਲਿ. ਬੰਧਿ ਲਇਆ ॥੫॥

jam raaje ke heroo aae; maaeaa kai sangal. bandh leaa |5|

Punjabi

ਮੌਤ ਪਾਤਸ਼ਾਹ ਦੇ ਸ਼ਿਕਾਰੀ ਆ ਜਾਂਦੇ ਹਨ ਅਤੇ ਉਹ ਉਸ ਨੂੰ ਮੋਹਣੀ ਦੀ ਜੰਜੀਰ ਨਾਲ ਜਕੜ ਲੈਂਦੇ ਹਨ।

Bhai Manmohan Singh (Shabad OS, CC BY-SA)

English

The hunters of the King of Death come, and bind him in the chains of Maya. ||5||

Dr. Sant Singh Khalsa (Shabad OS, CC BY-SA)
Ang 432 · Line 25

ਖਖੈ. ਖੁੰਦਕਾਰੁ ਸਾਹ ਆਲਮੁ; ਕਰਿ ਖਰੀਦਿ ਜਿਨਿ ਖਰਚੁ ਦੀਆ ॥

khakhai. khundakaar saah aalam; kar khareed jin kharach deea |

Punjabi

ਖ-ਸਿਰਜਣਹਾਰ ਸ੍ਰਿਸ਼ਟੀ ਦਾ ਪਾਤਸ਼ਾਹ ਹੈ ਜੋ ਆਪਣੇ ਗੁਲਾਮਾਂ ਨੂੰ ਰੋਜੀ ਦਿੰਦਾ ਹੈ।

Bhai Manmohan Singh (Shabad OS, CC BY-SA)

English

Khakha: The Creator is the King of the world; He enslaves by giving nourishment.

Dr. Sant Singh Khalsa (Shabad OS, CC BY-SA)
Ang 432 · Line 26

ਬੰਧਨਿ ਜਾ ਕੈ. ਸਭੁ ਜਗੁ ਬਾਧਿਆ; ਅਵਰੀ ਕਾ. ਨਹੀ ਹੁਕਮੁ ਪਇਆ ॥੬॥

bandhan jaa kai. sabh jag baadhiaa; avaree kaa. nahee hukam peaa |6|

Punjabi

ਉਸ ਦੀਆਂ ਜੰਜੀਰਾਂ ਅੰਦਰ ਸਾਰਾ ਜਹਾਨ ਜਕੜਿਆ ਹੋਇਆ ਹੈ। ਹੋਰ ਕਿਸੇ ਦਾ ਫੁਰਮਾਨ ਪ੍ਰਚੱਲਿਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

By His Binding, all the world is bound; no other Command prevails. ||6||

Dr. Sant Singh Khalsa (Shabad OS, CC BY-SA)
Ang 432 · Line 27

ਗਗੈ. ਗੋਇ ਗਾਇ ਜਿਨਿ ਛੋਡੀ; ਗਲੀ ਗੋਬਿਦੁ. ਗਰਬਿ ਭਇਆ ॥

gagai. goe gaae jin chhoddee; galee gobid. garab bheaa |

Punjabi

ਗ-ਜੋ ਸੁਆਮੀ ਦੀ ਗੁਰਬਾਣੀ ਦਾ ਗਾਇਨ ਕਰਨਾ ਤਿਆਗ ਦਿੰਦਾ ਹੈ, ਉਹ ਆਪਣੀ ਗੱਲਬਾਤ ਵਿੱਚ ਹੰਕਾਰੀ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Gagga: One who renounces the singing of the songs of the Lord of the Universe, becomes arrogant in his speech.

Dr. Sant Singh Khalsa (Shabad OS, CC BY-SA)
Ang 432 · Line 28

ਘੜਿ ਭਾਂਡੇ. ਜਿਨਿ ਆਵੀ ਸਾਜੀ; ਚਾੜਣ ਵਾਹੈ ਤਈ ਕੀਆ ॥੭॥

gharr bhaandde. jin aavee saajee; chaarran vaahai tee keea |7|

Punjabi

ਸੁਆਮੀ ਜਿਸ ਦੇ ਬਰਤਨ ਬਣਾਏ ਹਨ, ਅਤੇ ਜਗਤ ਦੀ ਭੱਠੀ ਰਚੀ ਹੈ, ਉਹਨਾਂ ਨੂੰ ਉਸ ਵਿੱਚ ਪਾਉਣ ਦਾ ਸਮਾਂ ਨਿਯਤ ਕਰਦਾ ਹੈ।

Bhai Manmohan Singh (Shabad OS, CC BY-SA)

English

One who has shaped the pots, and made the world the kiln, decides when to put them in it. ||7||

Dr. Sant Singh Khalsa (Shabad OS, CC BY-SA)
Ang 432 · Line 29

ਘਘੈ. ਘਾਲ ਸੇਵਕੁ ਜੇ ਘਾਲੈ; ਸਬਦਿ ਗੁਰੂ ਕੈ ਲਾਗਿ ਰਹੈ ॥

ghaghai. ghaal sevak je ghaalai; sabad guroo kai laag rahai |

Punjabi

ਘ-ਟਹਿਲੂਆ, ਜਿਹੜਾ ਗੁਰਾਂ ਦੀ ਸੇਵਾ ਕਮਾਉਂਦਾ ਹੈ ਅਤੇ ਗੁਰਾਂ ਦੀ ਬਾਣੀ ਨਾਲ ਜੁੜਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Ghagha: The servant who performs service, remains attached to the Word of the Guru's Shabad.

Dr. Sant Singh Khalsa (Shabad OS, CC BY-SA)
Ang 432 · Line 30

ਬੁਰਾ ਭਲਾ. ਜੇ ਸਮ ਕਰਿ ਜਾਣੈ; ਇਨ ਬਿਧਿ. ਸਾਹਿਬੁ ਰਮਤੁ ਰਹੈ ॥੮॥

buraa bhalaa. je sam kar jaanai; in bidh. saahib ramat rahai |8|

Punjabi

ਅਤੇ ਜਿਹੜਾ ਮੰਦੇ ਤੇ ਚੰਗੇ ਨੂੰ ਬਰਾਬਰ ਕਰ ਕੇ ਸਮਝਦਾ ਹੈ ਉਹ ਇਸ ਤਰੀਕੇ ਨਾਲ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who recognizes bad and good as one and the same - in this way he is absorbed into the Lord and Master. ||8||

Dr. Sant Singh Khalsa (Shabad OS, CC BY-SA)
Ang 432 · Line 31

ਚਚੈ. ਚਾਰਿ ਵੇਦ. ਜਿਨਿ ਸਾਜੇ; ਚਾਰੇ ਖਾਣੀ. ਚਾਰਿ ਜੁਗਾ ॥

chachai. chaar ved. jin saaje; chaare khaanee. chaar jugaa |

Punjabi

ਚ-ਜਿਸ ਨੇ ਚਾਰੇ ਵੇਦ ਚਾਰੋਂ ਹੀ ਕਾਨਾਂ ਅਤੇ ਚਾਰ ਯੁਗ ਰਚੇ ਹਨ,

Bhai Manmohan Singh (Shabad OS, CC BY-SA)

English

Chacha: He created the four Vedas, the four sources of creation, and the four ages

Dr. Sant Singh Khalsa (Shabad OS, CC BY-SA)
Ang 432 · Line 32

ਜੁਗੁ ਜੁਗੁ ਜੋਗੀ. ਖਾਣੀ ਭੋਗੀ; ਪੜਿਆ ਪੰਡਿਤੁ ਆਪਿ ਥੀਆ ॥੯॥

jug jug jogee. khaanee bhogee; parriaa panddit aap theea |9|

Punjabi

ਸਾਰਿਆਂ ਹੀ ਯੁਗਾਂ ਅੰਦਰ ਉਹ ਖੁਦ ਹੀ ਤਿਆਗੀ ਕਾਨਾਂ ਦੇ ਅਨੰਦ ਮਾਨਣ ਵਾਲਾ ਅਤੇ ਵਿਦਵਾਨ ਆਲਮ ਹੋਇਆ ਹੈ।

Bhai Manmohan Singh (Shabad OS, CC BY-SA)

English

- through each and every age, He Himself has been the Yogi, the enjoyer, the Pandit and the scholar. ||9||

Dr. Sant Singh Khalsa (Shabad OS, CC BY-SA)