Ekam
Guru Granth Sahib

Ang 433

Ang 433 · Line 1

ਛਛੈ. ਛਾਇਆ ਵਰਤੀ. ਸਭ ਅੰਤਰਿ; ਤੇਰਾ ਕੀਆ. ਭਰਮੁ ਹੋਆ ॥

chhachhai. chhaaeaa varatee. sabh antar; teraa keea. bharam hoaa |

Punjabi

ਛ-ਆਤਮਕ ਅੰਨ੍ਹੇਰਾ ਸਾਰਿਆਂ ਅੰਦਰ ਪਰਵੇਸ਼ ਹੋਇਆ ਹੋਇਆ ਹੈ। ਸੰਦੇਹ ਤੇਰੀ ਹੀ ਰਚਨਾ ਹੈ। ਹੇ ਸੁਆਮੀ!

Bhai Manmohan Singh (Shabad OS, CC BY-SA)

English

Chhachha: Ignorance exists within everyone; doubt is Your doing, O Lord.

Dr. Sant Singh Khalsa (Shabad OS, CC BY-SA)
Ang 433 · Line 2

ਭਰਮੁ ਉਪਾਇ ਭੁਲਾਈਅਨੁ ਆਪੇ; ਤੇਰਾ ਕਰਮੁ ਹੋਆ, ਤਿਨੑ ਗੁਰੂ ਮਿਲਿਆ ॥੧੦॥

bharam upaae bhulaaeean aape; teraa karam hoaa, tina guroo miliaa |10|

Punjabi

ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ।

Bhai Manmohan Singh (Shabad OS, CC BY-SA)

English

Having created doubt, You Yourself cause them to wander in delusion; those whom You bless with Your Mercy meet with the Guru. ||10||

Dr. Sant Singh Khalsa (Shabad OS, CC BY-SA)
Ang 433 · Line 3

ਜਜੈ. ਜਾਨੁ ਮੰਗਤ ਜਨੁ ਜਾਚੈ; ਲਖ ਚਉਰਾਸੀਹ. ਭੀਖ ਭਵਿਆ ॥

jajai. jaan mangat jan jaachai; lakh chauraaseeh. bheekh bhaviaa |

Punjabi

ਜ-ਤੈਡਾਂ ਮੰਗਣ ਵਾਲਾ ਪੁਰਸ਼ ਜੋ ਚੁਰਾਸੀ ਲੱਖ ਜੂਨੀਆਂ ਅੰਦਰ ਮੰਗਦਾ ਫਿਰਦਾ ਸੀ। ਤੇਰੇ ਪਾਸੋਂ ਤੇਰਾ ਬ੍ਰਹਿਮ ਗਿਆਨ ਮੰਗਦਾ ਹੈ ਹੇ ਸਾਹਿਬ!

Bhai Manmohan Singh (Shabad OS, CC BY-SA)

English

Jajja: That humble being who begs for wisdom has wandered begging through 8.4 million incarnations.

Dr. Sant Singh Khalsa (Shabad OS, CC BY-SA)
Ang 433 · Line 4

ਏਕੋ ਲੇਵੈ. ਏਕੋ ਦੇਵੈ; ਅਵਰੁ. ਨ ਦੂਜਾ ਮੈ ਸੁਣਿਆ ॥੧੧॥

eko levai. eko devai; avar. na doojaa mai suniaa |11|

Punjabi

ਇੱਕ ਪ੍ਰਭੂ ਹੀ ਲੈ ਜਾਂਦਾ ਹੈ, ਇੱਕ ਪ੍ਰਭੂ ਹੀ ਦਿੰਦਾ ਹੈ। ਕਿਸੇ ਹੋਰ ਦੂਸਰੇ ਬਾਰੇ ਮੇਰੇ ਕੰਨੀਂ ਬਲੇਲ ਨਹੀਂ ਪਾਈ।

Bhai Manmohan Singh (Shabad OS, CC BY-SA)

English

The One Lord takes away, and the One Lord gives; I have not heard of any other. ||11||

Dr. Sant Singh Khalsa (Shabad OS, CC BY-SA)
Ang 433 · Line 5

ਝਝੈ. ਝੂਰਿ ਮਰਹੁ. ਕਿਆ ਪ੍ਰਾਣੀ; ਜੋ ਕਿਛੁ ਦੇਣਾ. ਸੁ ਦੇ ਰਹਿਆ ॥

jhajhai. jhoor marahu. kiaa praanee; jo kichh denaa. su de rahiaa |

Punjabi

ਝ-ਤੂੰ ਕਿਊਂ ਪਸ਼ਚਾਤਾਪ ਨਾਲ ਮਰਦਾ ਹੈਂ? ਹੇ ਜੀਵ! ਜਿਹੜਾ ਕੁਝ ਵਾਹਿਗੁਰੂ ਨੇ ਦੇਣਾ ਹੈ, ਉਸ ਨੂੰ ਦੇਈ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

Jhajha: O mortal being, why are you dying of anxiety? Whatever the Lord is to give, He shall keep on giving.

Dr. Sant Singh Khalsa (Shabad OS, CC BY-SA)
Ang 433 · Line 6

ਦੇ ਦੇ ਵੇਖੈ. ਹੁਕਮੁ ਚਲਾਏ; ਜਿਉ. ਜੀਆ ਕਾ ਰਿਜਕੁ ਪਇਆ ॥੧੨॥

de de vekhai. hukam chalaae; jiau. jeea kaa rijak peaa |12|

Punjabi

ਉਹ ਦਿੰਦਾ ਹੈ ਦੇਖਦਾ ਹੈ, ਅਤੇ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਹੈ, ਉਸ ਬਾਰੇ ਫਰਮਾਨ ਜਾਰੀ ਕਰਦਾ ਹੈ।

Bhai Manmohan Singh (Shabad OS, CC BY-SA)

English

He gives, and gives, and watches over us; according to the Orders which He issues, His beings receive nourishment. ||12||

Dr. Sant Singh Khalsa (Shabad OS, CC BY-SA)
Ang 433 · Line 7

ਞੰਞੈ ਨਦਰਿ. ਕਰੇ ਜਾ ਦੇਖਾ; ਦੂਜਾ; ਕੋਈ ਨਾਹੀ ॥

yanyai nadar. kare jaa dekhaa; doojaa; koee naahee |

Punjabi

ਜਦ ਮੈਂ ਨਿਗਾਹ ਮਾਰਦਾ ਹਾਂ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।

Bhai Manmohan Singh (Shabad OS, CC BY-SA)

English

Nyanya: When the Lord bestows His Glance of Grace, then I do not behold any other.

Dr. Sant Singh Khalsa (Shabad OS, CC BY-SA)
Ang 433 · Line 8

ਏਕੋ ਰਵਿ ਰਹਿਆ. ਸਭ ਥਾਈ; ਏਕੁ ਵਸਿਆ ਮਨ ਮਾਹੀ ॥੧੩॥

eko rav rahiaa. sabh thaaee; ek vasiaa man maahee |13|

Punjabi

ਇਕ ਸੁਆਮੀ ਹੀ ਹਿਰਦੇ ਅੰਦਰ ਵੱਸਦਾ ਹੈ।

Bhai Manmohan Singh (Shabad OS, CC BY-SA)

English

The One Lord is totally pervading everywhere; the One Lord abides within the mind. ||13||

Dr. Sant Singh Khalsa (Shabad OS, CC BY-SA)
Ang 433 · Line 9

ਟਟੈ. ਟੰਚੁ ਕਰਹੁ ਕਿਆ ਪ੍ਰਾਣੀ; ਘੜੀ ਕਿ. ਮੁਹਤਿ ਕਿ, ਉਠਿ ਚਲਣਾ ॥

ttattai. ttanch karahu kiaa praanee; gharree ki. muhat ki, utth chalanaa |

Punjabi

ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ।

Bhai Manmohan Singh (Shabad OS, CC BY-SA)

English

Tatta: Why do you practice hypocrisy, O mortal? In a moment, in an instant, you shall have to get up and depart.

Dr. Sant Singh Khalsa (Shabad OS, CC BY-SA)
Ang 433 · Line 10

ਜੂਐ. ਜਨਮੁ ਨ ਹਾਰਹੁ, ਅਪਣਾ; ਭਾਜਿ ਪੜਹੁ ਤੁਮ. ਹਰਿ ਸਰਣਾ ॥੧੪॥

jooai. janam na haarahu, apanaa; bhaaj parrahu tum. har saranaa |14|

Punjabi

ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਨਾਂ ਹਾਰ, ਤੂੰ ਨੱਸ ਕੇ ਵਾਹਿਗੁਰੂ ਦੀ ਪਨਾਹ ਹੇਠ ਜਾ ਡਿੱਗ।

Bhai Manmohan Singh (Shabad OS, CC BY-SA)

English

Don't lose your life in the gamble - hurry to the Lord's Sanctuary. ||14||

Dr. Sant Singh Khalsa (Shabad OS, CC BY-SA)
Ang 433 · Line 11

ਠਠੈ. ਠਾਢਿ ਵਰਤੀ. ਤਿਨ ਅੰਤਰਿ; ਹਰਿ ਚਰਣੀ. ਜਿਨੑ ਕਾ ਚਿਤੁ ਲਾਗਾ ॥

tthatthai. tthaadt varatee. tin antar; har charanee. jina kaa chit laagaa |

Punjabi

ਠ-ਆਰਾਮ ਚੈਨ ਉਹਨਾਂ ਦੇ ਦਿਲ ਅੰਦਰ ਰਮ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪੈਰਾਂ ਨਾਲ ਜੁੜਿਆ ਹੈ।

Bhai Manmohan Singh (Shabad OS, CC BY-SA)

English

T'hat'ha: Peace pervades within those who link their consciousness to the Lord's Lotus Feet.

Dr. Sant Singh Khalsa (Shabad OS, CC BY-SA)
Ang 433 · Line 12

ਚਿਤੁ ਲਾਗਾ ਸੇਈ ਜਨ ਨਿਸਤਰੇ; ਤਉ ਪਰਸਾਦੀ ਸੁਖੁ ਪਾਇਆ ॥੧੫॥

chit laagaa seee jan nisatare; tau parasaadee sukh paaeaa |15|

Punjabi

ਜਿਨ੍ਹਾਂ ਦਾ ਮਨ ਇਸ ਤਰ੍ਹਾਂ ਜੁੜਿਆ ਹੈ, ਉਹ ਬੰਦੇ ਪਾਰ ਉਤਰ ਜਾਂਦੇ ਹਨ, ਹੇ ਸੁਆਮੀ! ਤੇਰੀ ਦਇਆ ਉਹ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

Those humble beings, whose consciousness is so linked, are saved; by Your Grace, they obtain peace. ||15||

Dr. Sant Singh Khalsa (Shabad OS, CC BY-SA)
Ang 433 · Line 13

ਡਡੈ. ਡੰਫੁ ਕਰਹੁ ਕਿਆ. ਪ੍ਰਾਣੀ; ਜੋ ਕਿਛੁ ਹੋਆ, ਸੁ ਸਭੁ ਚਲਣਾ ॥

ddaddai. ddanf karahu kiaa. praanee; jo kichh hoaa, su sabh chalanaa |

Punjabi

ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰਞੇਗਾ।

Bhai Manmohan Singh (Shabad OS, CC BY-SA)

English

Dadda: Why do you make such ostentatious shows, O mortal? Whatever exists, shall all pass away.

Dr. Sant Singh Khalsa (Shabad OS, CC BY-SA)
Ang 433 · Line 14

ਤਿਸੈ ਸਰੇਵਹੁ ਤਾ ਸੁਖੁ ਪਾਵਹੁ; ਸਰਬ ਨਿਰੰਤਰਿ ਰਵਿ ਰਹਿਆ ॥੧੬॥

tisai sarevahu taa sukh paavahu; sarab nirantar rav rahiaa |16|

Punjabi

ਉਸ ਦੀ ਸੇਵਾ ਕਰ ਜੋ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਕੇਵਲ ਤਦ ਹੀ ਤੈਨੂੰ ਆਰਾਮ ਮਿਲੇਗਾ।

Bhai Manmohan Singh (Shabad OS, CC BY-SA)

English

So serve Him, who is contained and pervading among everyone, and you shall obtain peace. ||16||

Dr. Sant Singh Khalsa (Shabad OS, CC BY-SA)
Ang 433 · Line 15

ਢਢੈ. ਢਾਹਿ ਉਸਾਰੈ ਆਪੇ; ਜਿਉ ਤਿਸੁ ਭਾਵੈ, ਤਿਵੈ ਕਰੇ ॥

dtadtai. dtaeh usaarai aape; jiau tis bhaavai, tivai kare |

Punjabi

ਢ-ਸੁਆਮੀ ਖੁਦ ਹੀ ਢਾਹੁੰਦਾ ਅਤੇ ਉਸਾਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਕਰਦਾ ਹੈ।

Bhai Manmohan Singh (Shabad OS, CC BY-SA)

English

Dhadha: He Himself establishes and disestablishes; as it pleases His Will, so does He act.

Dr. Sant Singh Khalsa (Shabad OS, CC BY-SA)
Ang 433 · Line 16

ਕਰਿ ਕਰਿ ਵੇਖੈ ਹੁਕਮੁ ਚਲਾਏ; ਤਿਸੁ ਨਿਸਤਾਰੇ. ਜਾ ਕਉ ਨਦਰਿ ਕਰੇ ॥੧੭॥

kar kar vekhai hukam chalaae; tis nisataare. jaa kau nadar kare |17|

Punjabi

ਰਚਨਾ ਨੂੰ ਰਚ ਕੇ ਉਹ ਇਸ ਨੂੰ ਦੇਖਦਾ ਹੈ। ਉਹ ਫਰਮਾਨ ਜਾਰੀ ਕਰਦਾ ਹੈ ਅਤੇ ਊਸ ਦਾ ਪਾਰ ਉਤਾਰਾ ਕਰਦਾ ਹੈ। ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।

Bhai Manmohan Singh (Shabad OS, CC BY-SA)

English

Having created the creation, He watches over it; He issues His Commands, and emancipates those, upon whom He casts His Glance of Grace. ||17||

Dr. Sant Singh Khalsa (Shabad OS, CC BY-SA)
Ang 433 · Line 17

ਣਾਣੈ. ਰਵਤੁ ਰਹੈ. ਘਟ ਅੰਤਰਿ; ਹਰਿ ਗੁਣ ਗਾਵੈ ਸੋਈ ॥

naanai. ravat rahai. ghatt antar; har gun gaavai soee |

Punjabi

ਣ-ਜਿਸ ਦੇ ਚਿੱਤ ਵਿੱਚ ਪ੍ਰਭੂ ਰਮਿਆਂ ਹੋਇਆ ਹੈ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Nanna: One whose heart is filled with the Lord, sings His Glorious Praises.

Dr. Sant Singh Khalsa (Shabad OS, CC BY-SA)
Ang 433 · Line 18

ਆਪੇ ਆਪਿ ਮਿਲਾਏ ਕਰਤਾ; ਪੁਨਰਪਿ. ਜਨਮੁ ਨ ਹੋਈ ॥੧੮॥

aape aap milaae karataa; punarap. janam na hoee |18|

Punjabi

ਜਿਸ ਨੂੰ ਸਿਰਜਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।

Bhai Manmohan Singh (Shabad OS, CC BY-SA)

English

One whom the Creator Lord unites with Himself, is not consigned to reincarnation. ||18||

Dr. Sant Singh Khalsa (Shabad OS, CC BY-SA)
Ang 433 · Line 19

ਤਤੈ. ਤਾਰੂ ਭਵਜਲੁ ਹੋਆ; ਤਾ ਕਾ. ਅੰਤੁ ਨ ਪਾਇਆ ॥

tatai. taaroo bhavajal hoaa; taa kaa. ant na paaeaa |

Punjabi

ਤ-ਡੂੰਘਾ ਹੈ ਭਿਆਨਕ ਸਮੁੰਦਰ, ਉਸ ਦਾ ਓੜਕ ਲੱਭਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Tatta: The terrible world-ocean is so very deep; its limits cannot be found.

Dr. Sant Singh Khalsa (Shabad OS, CC BY-SA)
Ang 433 · Line 20

ਨਾ ਤਰ, ਨਾ ਤੁਲਹਾ, ਹਮ ਬੂਡਸਿ; ਤਾਰਿ ਲੇਹਿ, ਤਾਰਣ ਰਾਇਆ ॥੧੯॥

naa tar, naa tulahaa, ham booddas; taar lehi, taaran raaeaa |19|

Punjabi

ਮੇਰੇ ਕੋਲ ਨਾਂ ਕਿਸ਼ਤੀ ਹੈ, ਨਾਂ ਹੀ ਕੋਈ ਤੁਲਹਾੜਾ, ਮੈਂ ਡੁੱਬ ਰਿਹਾ ਹਾਂ, ਹੇ ਬਚਾਉਣ ਵਾਲੇ ਪਾਤਸ਼ਾਹ! ਮੈਨੂੰ ਬਚਾ ਲੈ।

Bhai Manmohan Singh (Shabad OS, CC BY-SA)

English

I do not have a boat, or even a raft; I am drowning - save me, O Savior King! ||19||

Dr. Sant Singh Khalsa (Shabad OS, CC BY-SA)
Ang 433 · Line 21

ਥਥੈ. ਥਾਨਿ ਥਾਨੰਤਰਿ ਸੋਈ; ਜਾ ਕਾ ਕੀਆ. ਸਭੁ ਹੋਆ ॥

thathai. thaan thaanantar soee; jaa kaa keea. sabh hoaa |

Punjabi

ਥ-ਥਾਵਾਂ ਅਤੇ ਥਾਵਾਂ ਦੇ ਅੰਤਰੀਵ ਉਹ ਸੁਆਮੀ ਹੈ। ਉਸ ਦੇ ਕਰਣ ਦੁਆਰਾ ਹਰ ਸ਼ੈ ਹੋਦਂ ਵਿੱਚ ਆਈ ਹੈ।

Bhai Manmohan Singh (Shabad OS, CC BY-SA)

English

T'hat'ha: In all places and interspaces, He is; everything which exists, is by His doing.

Dr. Sant Singh Khalsa (Shabad OS, CC BY-SA)
Ang 433 · Line 22

ਕਿਆ ਭਰਮੁ. ਕਿਆ ਮਾਇਆ ਕਹੀਐ; ਜੋ ਤਿਸੁ ਭਾਵੈ ਸੋਈ ਭਲਾ ॥੨੦॥

kiaa bharam. kiaa maaeaa kaheeai; jo tis bhaavai soee bhalaa |20|

Punjabi

ਸੰਦੇਹ ਕੀ ਹੈ? ਮੋਹਣੀ ਕਿਸ ਨੂੰ ਆਖਦੇ ਹਨ? ਜਿਹੜਾ ਕੁਝ ਉਸਨੂੰ ਭਾਉਂਦਾ ਹੈ ਓਹੀ ਚੰਗਾ ਹੈ।

Bhai Manmohan Singh (Shabad OS, CC BY-SA)

English

What is doubt? What is called Maya? Whatever pleases Him is good. ||20||

Dr. Sant Singh Khalsa (Shabad OS, CC BY-SA)
Ang 433 · Line 23

ਦਦੈ. ਦੋਸੁ ਨ ਦੇਊ ਕਿਸੈ; ਦੋਸੁ. ਕਰੰਮਾ ਆਪਣਿਆ ॥

dadai. dos na deaoo kisai; dos. karamaa aapaniaa |

Punjabi

ਡ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ।

Bhai Manmohan Singh (Shabad OS, CC BY-SA)

English

Dadda: Do not blame anyone else; blame instead your own actions.

Dr. Sant Singh Khalsa (Shabad OS, CC BY-SA)
Ang 433 · Line 24

ਜੋ. ਮੈ ਕੀਆ, ਸੋ. ਮੈ ਪਾਇਆ; ਦੋਸੁ. ਨ ਦੀਜੈ ਅਵਰ ਜਨਾ ॥੨੧॥

jo. mai keea, so. mai paaeaa; dos. na deejai avar janaa |21|

Punjabi

ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ।

Bhai Manmohan Singh (Shabad OS, CC BY-SA)

English

Whatever I did, for that I have suffered; I do not blame anyone else. ||21||

Dr. Sant Singh Khalsa (Shabad OS, CC BY-SA)
Ang 433 · Line 25

ਧਧੈ. ਧਾਰਿ ਕਲਾ ਜਿਨਿ ਛੋਡੀ; ਹਰਿ ਚੀਜੀ, ਜਿਨਿ ਰੰਗ ਕੀਆ ॥

dhadhai. dhaar kalaa jin chhoddee; har cheejee, jin rang keea |

Punjabi

ਢ-ਜਿਸ ਦੀ ਤਾਕਤ ਨੇ ਧਰਤੀ ਨੂੰ ਟਿਕਾਇਆ ਅਤੇ ਥੰਮਿਆ ਹੋਇਆ ਹੈ, ਜਿਸ ਨੇ ਹਰ ਸ਼ੈ ਨੂੰ ਰੰਗਤ ਬਖਸ਼ੀ ਹੈ,

Bhai Manmohan Singh (Shabad OS, CC BY-SA)

English

Dhadha: His power established and upholds the earth; the Lord has imparted His color to everything.

Dr. Sant Singh Khalsa (Shabad OS, CC BY-SA)
Ang 433 · Line 26

ਤਿਸ ਦਾ ਦੀਆ ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ॥੨੨॥

tis daa deea sabhanee leea; karamee karamee hukam peaa |22|

Punjabi

ਅਤੇ ਜਿਸ ਦੀਆਂ ਦਾਤਾਂ ਹਰ ਜਣਾ ਲੈਂਦਾ ਹੈ; ਉਸ ਦੀ ਰਜਾ ਪ੍ਰਾਣੀਆਂ ਦੇ ਅਮਲਾਂ ਅਨੁਸਾਰ ਕੰਮ ਕਰਦੀ ਹੈ।

Bhai Manmohan Singh (Shabad OS, CC BY-SA)

English

His gifts are received by everyone; all act according to His Command. ||22||

Dr. Sant Singh Khalsa (Shabad OS, CC BY-SA)
Ang 433 · Line 27

ਨੰਨੈ. ਨਾਹ ਭੋਗ ਨਿਤ ਭੋਗੈ; ਨਾ ਡੀਠਾ. ਨਾ ਸੰਮ੍ਹਲਿਆ ॥

nanai. naah bhog nit bhogai; naa ddeetthaa. naa samhaliaa |

Punjabi

ਨ-ਕੰਤ ਸਦਾ ਹੀ ਆਨੰਦ ਮਾਣਦਾ ਹੈ, ਉਹ ਨਾਂ ਦੇਖਿਆ ਤੇ ਨਾਂ ਹੀ ਸਮਝਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Nanna: The Husband Lord enjoys eternal pleasures, but He is not seen or understood.

Dr. Sant Singh Khalsa (Shabad OS, CC BY-SA)
Ang 433 · Line 28

ਗਲੀ. ਹਉ ਸੋਹਾਗਣਿ ਭੈਣੇ; ਕੰਤੁ. ਨ ਕਬਹੂੰ ਮੈ ਮਿਲਿਆ ॥੨੩॥

galee. hau sohaagan bhaine; kant. na kabahoon mai miliaa |23|

Punjabi

ਮੈਂ ਆਖਣ ਨੂੰ ਤਾਂ ਵਿਆਹੁਤੀ ਵਹੁਟੀ ਆਖੀ ਜਾਂਦੀ ਹਾਂ ਪਰ ਮੇਰਾ ਭਰਤਾ ਮੈਨੂੰ ਕਦੇ ਵੀ ਨਹੀਂ ਮਿਲਿਆ ਹੇ ਮੇਰੀ ਅੰਮਾਂ ਜਾਈਏ!

Bhai Manmohan Singh (Shabad OS, CC BY-SA)

English

I am called the happy soul-bride, O sister, but my Husband Lord has never met me. ||23||

Dr. Sant Singh Khalsa (Shabad OS, CC BY-SA)
Ang 433 · Line 29

ਪਪੈ. ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥

papai. paatisaahu paramesar; vekhan kau parapanch keea |

Punjabi

ਪ-ਪਰਮ ਪ੍ਰਭੂ ਸਾਡੇ ਰਾਜੇ ਨੇ ਦੇਖਣ ਲਈ ਸੰਸਾਰ ਸਾਜਿਆ ਹੈ।

Bhai Manmohan Singh (Shabad OS, CC BY-SA)

English

Pappa: The Supreme King, the Transcendent Lord, created the world, and watches over it.

Dr. Sant Singh Khalsa (Shabad OS, CC BY-SA)
Ang 433 · Line 30

ਦੇਖੈ ਬੂਝੈ. ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੨੪॥

dekhai boojhai. sabh kichh jaanai; antar baahar rav rahiaa |24|

Punjabi

ਉਹ ਵੇਖਦਾ ਹੈ ਸਮਝਦਾ ਹੈ, ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

He sees and understands, and knows everything; inwardly and outwardly, he is fully pervading. ||24||

Dr. Sant Singh Khalsa (Shabad OS, CC BY-SA)
Ang 433 · Line 31

ਫਫੈ. ਫਾਹੀ ਸਭੁ ਜਗੁ ਫਾਸਾ; ਜਮ ਕੈ ਸੰਗਲਿ, ਬੰਧਿ ਲਇਆ ॥

fafai. faahee sabh jag faasaa; jam kai sangal, bandh leaa |

Punjabi

ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Faffa: The whole world is caught in the noose of Death, and all are bound by its chains.

Dr. Sant Singh Khalsa (Shabad OS, CC BY-SA)
Ang 433 · Line 32

ਗੁਰ ਪਰਸਾਦੀ. ਸੇ ਨਰ ਉਬਰੇ; ਜਿ. ਹਰਿ ਸਰਣਾਗਤਿ ਭਜਿ ਪਇਆ ॥੨੫॥

gur parasaadee. se nar ubare; ji. har saranaagat bhaj peaa |25|

Punjabi

ਕੇਵਲ ਓਹੀ ਪੁਰਸ਼ ਪਾਰ ਉਤਰਦੇ ਹਨ, ਜੋ ਗੁਰਾਂ ਦੀ ਦਇਆ ਦੁਆਰਾ ਨੱਸ ਕੇ ਵਾਹਿਗੁਰੂ ਦੀ ਓਟ ਲੈ ਲੈਂਦੇ ਹਨ।

Bhai Manmohan Singh (Shabad OS, CC BY-SA)

English

By Guru's Grace, they alone are saved, who hurry to enter the Lord's Sanctuary. ||25||

Dr. Sant Singh Khalsa (Shabad OS, CC BY-SA)
Ang 433 · Line 33

ਬਬੈ. ਬਾਜੀ ਖੇਲਣ ਲਾਗਾ; ਚਉਪੜਿ ਕੀਤੇ. ਚਾਰਿ ਜੁਗਾ ॥

babai. baajee khelan laagaa; chauparr keete. chaar jugaa |

Punjabi

ਬ-ਚਾਰਾਂ ਹੀ ਯੁਗਾਂ ਨੂੰ ਆਪਣਾ ਨਰਦਾਂ ਵਾਲਾ ਕੱਪੜਾ ਬਣਾ ਕੇ ਸਾਈਂ ਨੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ।

Bhai Manmohan Singh (Shabad OS, CC BY-SA)

English

Babba: He set out to play the game, on the chess-board of the four ages.

Dr. Sant Singh Khalsa (Shabad OS, CC BY-SA)