Ang 434
ਜੀਅ ਜੰਤ ਸਭ ਸਾਰੀ ਕੀਤੇ; ਪਾਸਾ ਢਾਲਣਿ ਆਪਿ ਲਗਾ ॥੨੬॥
jeea jant sabh saaree keete; paasaa dtaalan aap lagaa |26|
Punjabi
ਉਸ ਨੇ ਸਾਰੇ ਇਨਸਾਨਾਂ ਅਤੇ ਹੋਰ ਪ੍ਰਾਣ ਧਾਰੀਆਂ ਨੂੰ ਭੀ ਆਪਣੀਆਂ ਨਰਦਾਂ ਬਣਾ ਲਿਆ। ਅਤੇ ਖੁਦ ਗੋਟੀਆਂ ਸੁਟਣੀਆਂ ਆਰੰਭ ਕਰ ਦਿੱਤੀਆਂ।
English
He made all beings and creatures his chessmen, and He Himself threw the dice. ||26||
ਭਭੈ. ਭਾਲਹਿ ਸੇ ਫਲੁ ਪਾਵਹਿ; ਗੁਰ ਪਰਸਾਦੀ. ਜਿਨੑ ਕਉ ਭਉ ਪਇਆ ॥
bhabhai. bhaaleh se fal paaveh; gur parasaadee. jina kau bhau peaa |
Punjabi
ਭ-ਜੋ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਨੂੰ ਲੱਭਦੇ ਅਤੇ ਉਸ ਦੇ ਡਰ ਨੂੰ ਅਨੁਭਵ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ।
English
Bhabha: Those who search, find the fruits of their rewards; by Guru's Grace, they live in the Fear of God.
ਮਨਮੁਖ ਫਿਰਹਿ. ਨ ਚੇਤਹਿ ਮੂੜੇ; ਲਖ ਚਉਰਾਸੀਹ ਫੇਰੁ ਪਇਆ ॥੨੭॥
manamukh fireh. na cheteh moorre; lakh chauraaseeh fer peaa |27|
Punjabi
ਆਪ ਹੁਦਰੇ ਮੂਰਖ ਭਟਕਦੇ ਫਿਰਦੇ ਹਨ ਅਤੇ ਸੁਆਮੀ ਨੂੰ ਨਹੀਂ ਸਿਮਰਦੇ। ਉਹ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਪੈਦੇ ਹਨ।
English
The self-willed manmukhs wander around, and they do not remember the Lord; the fools are consigned to the cycle of 8.4 million incarnations. ||27||
ਮੰਮੈ. ਮੋਹੁ ਮਰਣੁ ਮਧੁਸੂਦਨੁ; ਮਰਣੁ ਭਇਆ ਤਬ ਚੇਤਵਿਆ ॥
mamai. mohu maran madhusoodan; maran bheaa tab chetaviaa |
Punjabi
ਮ-ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਅੰਮ੍ਰਿਤ ਦੇ ਪਿਆਰੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ।
English
Mamma: In emotional attachment, he dies; he only thinks of the Lord, the Love of Nectar, when he dies.
ਕਾਇਆ ਭੀਤਰਿ, ਅਵਰੋ ਪੜਿਆ; ਮੰਮਾ ਅਖਰੁ ਵੀਸਰਿਆ ॥੨੮॥
kaaeaa bheetar, avaro parriaa; mamaa akhar veesariaa |28|
Punjabi
ਜਦ ਤਾਈਂ ਸਰੀਰ ਵਿੱਚ ਸੁਆਸ ਹੈ। ਉਹ ਹੋਰਸ ਚੀਜਾਂ ਬਾਰੇ ਪੜ੍ਹਦਾ ਹੈ ਅਤੇ ਮੰਮਾ ਦੇ ਅਖਸਰ ਮੌਤ ਤੇ ਮਧ ਸੂਦਣ ਨੂੰ ਭੁਲਾ ਛੱਡਦਾ ਹੈ।
English
As long as the body is alive, he reads other things, and forgets the letter 'm', which stands for marnaa - death. ||28||
ਯਯੈ. ਜਨਮੁ, ਨ ਹੋਵੀ ਕਦ ਹੀ; ਜੇ ਕਰਿ ਸਚੁ ਪਛਾਣੈ ॥
yayai. janam, na hovee kad hee; je kar sach pachhaanai |
Punjabi
ਯ-ਜੇ ਇਨਸਾਨ ਸੱਚੇ ਸਾਹਿਬ ਨੂੰ ਸਿਆਣ ਲਵੇ, ਤਦ ਉਹ ਮੁੜ ਕੇ ਕਦਾਚਿਤ ਜਨਮ ਨਹੀਂ ਧਾਰਦਾ।
English
Yaya: He is never reincarnated again, if he recognizes the True Lord.
ਗੁਰਮੁਖਿ ਆਖੈ. ਗੁਰਮੁਖਿ ਬੂਝੈ; ਗੁਰਮੁਖਿ ਏਕੋ ਜਾਣੈ ॥੨੯॥
guramukh aakhai. guramukh boojhai; guramukh eko jaanai |29|
Punjabi
ਕੇਵਲ ਇੱਕ ਵਾਹਿਗੁਰੂ ਨੂੰ ਹੀ ਗੁਰੂ ਅਨੁਸਾਰੀ ਉਚਾਰਦਾ ਹੈ। ਗੁਰੂ ਅਨੁਸਾਰੀ ਸਮਝਦਾ ਹੈ ਅਤੇ ਗੁਰੂ ਅਨੁਸਾਰੀ ਜਾਣਦਾ ਹੈ।
English
The Gurmukh speaks, the Gurmukh understands, and the Gurmukh knows only the One Lord. ||29||
ਰਾਰੈ. ਰਵਿ ਰਹਿਆ. ਸਭ ਅੰਤਰਿ; ਜੇਤੇ ਕੀਏ ਜੰਤਾ ॥
raarai. rav rahiaa. sabh antar; jete kee jantaa |
Punjabi
ਰ-ਸੁਆਮੀ ਸਾਰੇ ਜੀਆਂ ਅੰਦਰ ਵਿਆਪਕ ਹੋ ਰਿਹਾ ਹੈ, ਜਿਹੜੇ ਉਸ ਨੇ ਪੈਦਾ ਕੀਤੇ ਹਨ।
English
Rarra: The Lord is contained among all; He created all beings.
ਜੰਤ ਉਪਾਇ. ਧੰਧੈ ਸਭ ਲਾਏ; ਕਰਮੁ ਹੋਆ. ਤਿਨ ਨਾਮੁ ਲਇਆ ॥੩੦॥
jant upaae. dhandhai sabh laae; karam hoaa. tin naam leaa |30|
Punjabi
ਪ੍ਰਾਣਧਾਰੀਆਂ ਨੂੰ ਪੈਦਾ ਕਰਕੇ ਉਸ ਨੇ ਉਹਨਾਂ ਸਾਰਿਆਂ ਨੂੰ ਕੰਮਾਂ ਵਿੱਚ ਲਾ ਦਿੱਤਾ ਹੈ। ਜਿਹਨਾਂ ਉਤੇ ਉਸ ਦੀ ਰਹਿਮਤ ਹੈ, ਉਹ ਉਸ ਦਾ ਨਾਮ ਲੈਂਦੇ ਹਨ।
English
Having created His beings, He has put them all to work; they alone remember the Naam, upon whom He bestows His Grace. ||30||
ਲਲੈ. ਲਾਇ ਧੰਧੈ ਜਿਨਿ ਛੋਡੀ; ਮੀਠਾ ਮਾਇਆ ਮੋਹੁ ਕੀਆ ॥
lalai. laae dhandhai jin chhoddee; meetthaa maaeaa mohu keea |
Punjabi
ਲ-ਜਿਸ ਨੇ ਜੀਵ ਜੰਤਾਂ ਨੂੰ ਮੁਖਤਲਿਫ ਵਿਹਾਰਾਂ ਵਿੱਚ ਲਾਇਆ ਹੈ, ਉਸ ਨੇ ਉਹਨਾਂ ਨੂੰ ਧਨ ਦੌਲਤ ਦਾ ਪਿਆਰ ਮਿੱਠਾ ਲਾ ਦਿੱਤਾ ਹੈ।
English
Lalla: He has assigned people to their tasks, and made the love of Maya seem sweet to them.
ਖਾਣਾ ਪੀਣਾ ਸਮ ਕਰਿ ਸਹਣਾ; ਭਾਣੈ ਤਾ ਕੈ ਹੁਕਮੁ ਪਇਆ ॥੩੧॥
khaanaa peenaa sam kar sahanaa; bhaanai taa kai hukam peaa |31|
Punjabi
ਪ੍ਰਭੂ ਖਾਣ ਅਤੇ ਪੀਣ ਨੂੰ ਦਿੰਦਾ ਹੈ, ਜਿਹੜਾ ਕੁਝ ਉਸ ਦੀ ਰਜਾ ਅਤੇ ਫੁਰਮਾਨ ਤਾਬੇ ਆਦਮੀ ਨਾਲ ਵਾਪਰਦਾ ਹੈ, ਉਸ ਨੂੰ ਇਕ ਸਮਾਨ ਕਰਕੇ ਸਹਾਰਨਾ ਚਾਹੀਦਾ ਹੈ।
English
We eat and drink; we should endure equally whatever occurs, by His Will, by His Command. ||31||
ਵਵੈ. ਵਾਸੁਦੇਉ ਪਰਮੇਸਰੁ; ਵੇਖਣ ਕਉ ਜਿਨਿ ਵੇਸੁ ਕੀਆ ॥
vavai. vaasudeo paramesar; vekhan kau jin ves keea |
Punjabi
ਵ-ਸਰਬ ਵਿਆਪਕ ਸੁਆਮੀ ਸਾਡਾ ਮਾਲਕ ਹੈ। ਜਿਸ ਨੇ ਸੰਸਾਰ ਦੇ ਭੇਸ ਨੂੰ ਦੇਖਣ ਲਈ ਰਚਿਆ ਹੈ।
English
Wawa: The all-pervading Transcendent Lord beholds the world; He created the form it wears.
ਵੇਖੈ ਚਾਖੈ ਸਭੁ ਕਿਛੁ ਜਾਣੈ; ਅੰਤਰਿ ਬਾਹਰਿ ਰਵਿ ਰਹਿਆ ॥੩੨॥
vekhai chaakhai sabh kichh jaanai; antar baahar rav rahiaa |32|
Punjabi
ਉਹ ਦੇਖਦਾ, ਚਖਦਾ ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਅਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
English
He beholds, tastes, and knows everything; He is pervading and permeating inwardly and outwardly. ||32||
ੜਾੜੈ. ਰਾੜਿ ਕਰਹਿ ਕਿਆ ਪ੍ਰਾਣੀ; ਤਿਸਹਿ ਧਿਆਵਹੁ. ਜਿ ਅਮਰੁ ਹੋਆ ॥
rraarrai. raarr kareh kiaa praanee; tiseh dhiaavahu. ji amar hoaa |
Punjabi
ੜ-ਤੂੰ ਕਿਉਂ ਬਖੇੜਾ ਕਰਦਾ ਹੈ, ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜੋ ਅਭਿਲਾਸੀ ਪ੍ਰਭੂ ਹੈ।
English
Rarra: Why do you quarrel, O mortal? Meditate on the Imperishable Lord,
ਤਿਸਹਿ ਧਿਆਵਹੁ ਸਚਿ ਸਮਾਵਹੁ; ਓਸੁ ਵਿਟਹੁ ਕੁਰਬਾਣੁ ਕੀਆ ॥੩੩॥
tiseh dhiaavahu sach samaavahu; os vittahu kurabaan keea |33|
Punjabi
ਉਸ ਦਾ ਸਿਮਰਨ ਕਰ, ਸਤਪੁਰਖ ਦੇ ਅੰਦਰ ਲੀਨ ਥੀ ਵੰਞ, ਅਤੇ ਉਸ ਉਤੋਂ ਬਲਿਹਾਰ ਹੋ ਜਾ।
English
and be absorbed into the True One. Become a sacrifice to Him. ||33||
ਹਾਹੈ ਹੋਰੁ. ਨ ਕੋਈ ਦਾਤਾ; ਜੀਅ ਉਪਾਇ ਜਿਨਿ ਰਿਜਕੁ ਦੀਆ ॥
haahai hor. na koee daataa; jeea upaae jin rijak deea |
Punjabi
ਹ-ਉਸ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ, ਜੋ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦਿੰਦਾ ਹੈ।
English
Haha: There is no other Giver than Him; having created the creatures, He gives them nourishment.
ਹਰਿ ਨਾਮੁ ਧਿਆਵਹੁ. ਹਰਿ ਨਾਮਿ ਸਮਾਵਹੁ; ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
har naam dhiaavahu. har naam samaavahu; anadin laahaa har naam leea |34|
Punjabi
ਰੱਬ ਦੇ ਨਾਮ ਦਾ ਸਿਮਰਨ ਕਰ। ਰੱਬ ਦੇ ਨਾਮ ਅੰਦਰ ਲੀਨ ਹੋ ਜਾ, ਅਤੇ ਰੈਣ ਦਿਹੁੰ ਤੂੰ ਰੱਬ ਦੇ ਨਾਮ ਦਾ ਨਫਾ ਉਠਾ।
English
Meditate on the Lord's Name, be absorbed into the Lord's Name, and night and day, reap the Profit of the Lord's Name. ||34||
ਆਇੜੈ, ਆਪਿ ਕਰੇ ਜਿਨਿ ਛੋਡੀ; ਜੋ ਕਿਛੁ ਕਰਣਾ. ਸੁ ਕਰਿ ਰਹਿਆ ॥
aaeirrai, aap kare jin chhoddee; jo kichh karanaa. su kar rahiaa |
Punjabi
ਅ-ਜਿਹੜਾ ਕੁਝ ਵਾਹਿਗੁਰੂ ਜਿਸ ਨੇ ਖੁਦ ਸੰਸਾਰ ਸਾਜਿਆ ਹੈ ਨੇ ਕਰਨਾ ਹੈ। ਉਸ ਨੂੰ ਉਹ ਕਰੀ ਜਾਂਦਾ ਹੈ।
English
Airaa: He Himself created the world; whatever He has to do, He continues to do.
ਕਰੇ ਕਰਾਏ ਸਭ ਕਿਛੁ ਜਾਣੈ; ਨਾਨਕ ਸਾਇਰ ਇਵ ਕਹਿਆ ॥੩੫॥੧॥
kare karaae sabh kichh jaanai; naanak saaeir iv kahiaa |35|1|
Punjabi
ਜੋ ਕੁਝ ਸਾਹਿਬ ਕਰਦਾ ਅਤੇ ਕਰਾਉਂਦਾ ਹੈ। ਉਹ ਸਾਰਾ ਕੁਝ ਜਾਣਦਾ ਹੈ, ਨਾਨਕ ਕਵੀ ਇਸ ਤਰ੍ਹਾਂ ਆਖਦਾ ਹੈ।
English
He acts, and causes others to act, and He knows everything; so says Nanak, the poet. ||35||1||
ਰਾਗੁ ਆਸਾ ਮਹਲਾ ੩ ਪਟੀ ॥
raag aasaa mahalaa 3 pattee |
Punjabi
ਰਾਗ ਆਸਾ ਤੀਜੀ ਪਾਤਸ਼ਾਹੀ ਪੈਤੀ ਅੱਖਰਾਂ ਵਾਰਸ਼ਾਹੀ।
English
Raag Aasaa, Third Mehl, Patee - The Alphabet:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਅਯੋ ਅੰਙੈ. ਸਭੁ ਜਗੁ ਆਇਆ; ਕਾਖੈ ਘੰਙੈ. ਕਾਲੁ ਭਇਆ ॥
ayo angai. sabh jag aaeaa; kaakhai ghangai. kaal bheaa |
Punjabi
ਅਯੋ ਅੰਙੈ ਅਤੇ ਕਖੈ ਹੈ ਘੰਙੇ। ਸਾਰਾ ਸੰਸਾਰ ਜੋ ਜਨਮਿਆ ਹੈ ਮਰ ਵੰਞੇਗਾ।
English
Ayo, Angai: The whole world which was created - Kaahkai, Ghangai: It shall pass away.
ਰੀਰੀ ਲਲੀ ਪਾਪ ਕਮਾਣੇ; ਪੜਿ ਅਵਗਣ, ਗੁਣ ਵੀਸਰਿਆ ॥੧॥
reeree lalee paap kamaane; parr avagan, gun veesariaa |1|
Punjabi
ਰੀਰੀ ਲਲੀ ਪ੍ਰਾਣੀ ਗੁਨਾਹ ਕਰਦਾ ਹੈ ਅਤੇ ਬਦੀਆਂ ਵਿੱਚ ਪੈ ਕੇ ਨੇਕੀਆਂ ਨੂੰ ਭੁਨ ਜਾਂਦਾ ਹੈ।
English
Reeree, Laalee: People commit sins, and falling into vice, forget virtue. ||1||
ਮਨ. ਐਸਾ ਲੇਖਾ, ਤੂੰ ਕੀ ਪੜਿਆ ॥
man. aisaa lekhaa, toon kee parriaa |
Punjabi
ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ,
English
O mortal, why have you studied such an account,
ਲੇਖਾ ਦੇਣਾ; ਤੇਰੈ ਸਿਰਿ ਰਹਿਆ ॥੧॥ ਰਹਾਉ ॥
lekhaa denaa; terai sir rahiaa |1| rahaau |
Punjabi
ਜਿਸ ਕਰਕੇ ਹਿਸਾਬ ਕਿਤਾਬ ਦੇਣਾ ਅਜੇ ਭੀ ਤੇਰੇ ਜਿੰਮੇ ਬਾਕੀ ਹੈ, ਠਹਿਰਾਉ।
English
which shall call you to answer for payment? ||1||Pause||
ਸਿਧੰਙਾਇਐ ਸਿਮਰਹਿ ਨਾਹੀ; ਨੰਨੈ. ਨਾ ਤੁਧੁ ਨਾਮੁ ਲਇਆ ॥
sidhangaaeiai simareh naahee; nanai. naa tudh naam leaa |
Punjabi
ਸਿੰਧ ਙਾਇਐ ਤੂੰ ਹੇ ਬੰਦੇ ਵਾਹਿਗੁਰੂ ਨੂੰ ਨਹੀਂ ਆਰਾਧਦਾ। ਨ-ਨਾਂ ਹੀ ਤੂੰ ਨਾਮ ਲੈਂਦਾ ਹੈ।
English
Sidhan, Ngaayiyai: You do not remember the Lord. Nanna: You do not take the Lord's Name.
ਛਛੈ. ਛੀਜਹਿ ਅਹਿਨਿਸਿ ਮੂੜੇ; ਕਿਉ ਛੂਟਹਿ. ਜਮਿ ਪਾਕੜਿਆ ॥੨॥
chhachhai. chheejeh ahinis moorre; kiau chhootteh. jam paakarriaa |2|
Punjabi
ਛ- ਦਿਹੁੰ ਰੈਣ ਤੂੰ ਨਾਸ ਹੁੰਦਾ ਜਾ ਰਿਹਾ ਹੈ। ਹੇ ਮੂਰਖ! ਮੌਤ ਦੇ ਦੂਤ ਦਾ ਫੜਿਆ ਹੋਇਆ ਤੂੰ ਕਿਸ ਤਰ੍ਹਾਂ ਛੁਟਕਾਰਾ ਪਾਵੇਗਾਂ?
English
Chhachha: You are wearing away, every night and day; you fool, how will you find release? You are held in the grip of death. ||2||
ਬਬੈ. ਬੂਝਹਿ ਨਾਹੀ ਮੂੜੇ; ਭਰਮਿ ਭੁਲੇ, ਤੇਰਾ ਜਨਮੁ ਗਇਆ ॥
babai. boojheh naahee moorre; bharam bhule, teraa janam geaa |
Punjabi
ਬ -ਤੂੰ ਸਮਝਦਾ ਨਹੀਂ ਹੇ ਬੇਸਮਝ ਬੰਦੇ! ਸੰਦੇਹ ਦਾ ਕੁਰਾਹੇ ਪਾਇਆ ਹੋਇਆ ਤੂੰ ਆਪਣਾ ਜੀਵਨ ਗਵਾ ਰਿਹਾ ਹੈਂ।
English
Babba: You do not understand, you fool; deluded by doubt, you are wasting your life.
ਅਣਹੋਦਾ ਨਾਉ ਧਰਾਇਓ ਪਾਧਾ; ਅਵਰਾ ਕਾ ਭਾਰੁ, ਤੁਧੁ ਲਇਆ ॥੩॥
anahodaa naau dharaaeo paadhaa; avaraa kaa bhaar, tudh leaa |3|
Punjabi
ਤੂੰ ਬਿਨਾਂ ਵਜਾਅ ਆਪਣੇ ਆਪ ਨੂੰ ਉਸਤਾਦ ਅਖਵਾਉਂਦਾ ਹੈ, ਅਤੇ ਹੋਰਨਾਂ ਦਾ ਬੋਝ ਆਪਣੇ ਉਤੇ ਲੈਂਦਾ ਹੈ।
English
Without justification, you call yourself a teacher; thus you take on the loads of others. ||3||
ਜਜੈ. ਜੋਤਿ ਹਿਰਿ ਲਈ ਤੇਰੀ ਮੂੜੇ; ਅੰਤਿ ਗਇਆ ਪਛੁਤਾਵਹਿਗਾ ॥
jajai. jot hir lee teree moorre; ant geaa pachhutaavahigaa |
Punjabi
ਜ -ਤੇਰਾ ਈਸ਼ਵਰੀ ਨੂਰ ਲੁਟਿਆ ਪੁਟਿਆ ਗਿਆ ਹੈ, ਹੇ ਬੇਵਕੂਫ! ਅਖੀਰ ਨੂੰ ਜਾਂਦਾ ਹੋਇਆ ਤੂੰ ਪਸ਼ਚਾਤਾਪ ਕਰੇਗਾ।
English
Jajja: You have been robbed of your Light, you fool; in the end, you shall have to depart, and you shall regret and repent.
ਏਕੁ ਸਬਦੁ. ਤੂੰ ਚੀਨਹਿ ਨਾਹੀ; ਫਿਰਿ ਫਿਰਿ ਜੂਨੀ ਆਵਹਿਗਾ ॥੪॥
ek sabad. toon cheeneh naahee; fir fir joonee aavahigaa |4|
Punjabi
ਇੱਕ ਪ੍ਰਭੂ ਦਾ ਤੂੰ ਸਿਮਰਨ ਨਹੀਂ ਕਰਦਾ, ਇਸ ਲਈ ਤੂੰ ਮੁੜ ਮੁੜ ਕੇ ਗਰਭ ਵਿੱਚ ਪਵੇਗਾਂ।
English
You have not remembered the One Word of the Shabad, and so you shall have to enter the womb over and over again. ||4||
ਤੁਧੁ ਸਿਰਿ ਲਿਖਿਆ, ਸੋ ਪੜੁ ਪੰਡਿਤ; ਅਵਰਾ ਨੋ. ਨ ਸਿਖਾਲਿ ਬਿਖਿਆ ॥
tudh sir likhiaa, so parr panddit; avaraa no. na sikhaal bikhiaa |
Punjabi
ਤੂੰ ਉਸ ਨੂੰ ਵਾਚ ਜਿਹੜਾ ਤੇਰੇ ਮਸਤਕ ਤੇ ਲਿਖਿਆ ਹੋਇਆ ਹੈ ਹੇ ਵਿਦਵਾਨ! ਤੂੰ ਹੋਰਨਾਂ ਨੂੰ ਕੁਕਰਮ ਨਾਂ ਪੜ੍ਹਾ।
English
Read that which is written on your forehead, O Pandit, and do not teach wickedness to others.