Ang 436
ਧਨ ਪਿਰਹਿ ਮੇਲਾ ਹੋਇ ਸੁਆਮੀ; ਆਪਿ ਪ੍ਰਭੁ ਕਿਰਪਾ ਕਰੇ ॥
dhan pireh melaa hoe suaamee; aap prabh kirapaa kare |
Punjabi
ਜੇਕਰ ਸਾਹਿਬ ਮਾਲਕ ਖੁਦ ਉਸ ਤੇ ਮਿਹਰ ਧਾਰੇ, ਤਦ ਵਹੁਟੀ ਆਪਣੇ ਭਰਤੇ ਨੂੰ ਮਿਲ ਪੈਂਦੀ ਹੈ।
English
The soul-bride meets her Husband Lord, when the Lord Master Himself showers His favor upon her.
ਸੇਜਾ ਸੁਹਾਵੀ. ਸੰਗਿ ਪਿਰ ਕੈ; ਸਾਤ ਸਰ ਅੰਮ੍ਰਿਤ ਭਰੇ ॥
sejaa suhaavee. sang pir kai; saat sar amrit bhare |
Punjabi
ਉਸ ਦਾ ਪਲੰਘ ਆਪਣੇ ਪਿਆਰੇ ਦੀ ਸੰਗਤ ਨਾਲ ਸੁਸ਼ੋਭਤ ਹੋ ਜਾਂਦਾ ਹੈ ਤੇ ਉਸ ਦੇ ਸੱਤੇ ਹੀ ਤਾਲਾਬ ਸੁਧਾਰਸ ਨਾਲ ਪਰੀਪੂਰਨ ਹੋ ਜਾਂਦੇ ਹਨ।
English
Her bed is decorated in the company of her Beloved, and her seven pools are filled with ambrosial nectar.
ਕਰਿ ਦਇਆ ਮਇਆ, ਦਇਆਲ ਸਾਚੇ; ਸਬਦਿ ਮਿਲਿ ਗੁਣ ਗਾਵਓ ॥
kar deaa meaa, deaal saache; sabad mil gun gaavo |
Punjabi
ਮੇਰੇ ਉਤੇ ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਸੱਚੇ ਸੁਆਮੀ! ਤਾਂ ਜੋ ਮੈਨੂੰ ਗੁਰਾਂ ਦਾ ਉਪਦੇਸ਼ ਪ੍ਰਾਪਤ ਹੋਵੇ ਅਤੇ ਮੈਂ ਤੇਰਾ ਜੱਸ ਗਾਇਨ ਕਰਾਂ।
English
Be kind and compassionate to me, O Merciful True Lord, that I may obtain the Word of the Shabad, and sing Your Glorious Praises.
ਨਾਨਕਾ. ਹਰਿ ਵਰੁ ਦੇਖਿ ਬਿਗਸੀ; ਮੁੰਧ ਮਨਿ ਓਮਾਹਓ ॥੧॥
naanakaa. har var dekh bigasee; mundh man omaaho |1|
Punjabi
ਨਾਨਕ ਵਾਹਿਗੁਰੂ ਆਪਣੇ ਖਸਮ ਨੂੰ ਦੇਖ ਕੇ ਵਹੁਟੀ ਪ੍ਰਸੰਨ ਹੋ ਗਈ ਹੈ, ਅਤੇ ਉਸ ਦੇ ਚਿੱਤ ਵਿੱਚ ਖੁਸ਼ੀ ਹੈ।
English
O Nanak, gazing upon her Husband Lord, the soul-bride is delighted, and her mind is filled with joy. ||1||
ਮੁੰਧ ਸਹਜਿ ਸਲੋਨੜੀਏ; ਇਕ ਪ੍ਰੇਮ ਬਿਨੰਤੀ ਰਾਮ ॥
mundh sehaj salonarree; ik prem binantee raam |
Punjabi
ਹੇ ਕੁਦਰਤੀ ਸੁੰਦਰਤਾ ਵਾਲੀ ਪਤਨੀ! ਆਪਣੇ ਸੁਆਮੀ ਅੱਗੇ ਇੱਕ ਲਾਡਲੀ ਪ੍ਰਾਰਥਨਾਂ ਕਰ।
English
O bride of natural beauty, offer your loving prayers to the Lord.
ਮੈ ਮਨਿ ਤਨਿ ਹਰਿ ਭਾਵੈ; ਪ੍ਰਭ ਸੰਗਮਿ ਰਾਤੀ ਰਾਮ ॥
mai man tan har bhaavai; prabh sangam raatee raam |
Punjabi
ਮੇਰੀ ਜਿੰਦੜੀ ਅਤੇ ਦੇਹਿ ਨੂੰ ਵਾਹਿਗੁਰੂ ਚੰਗਾ ਲੱਗਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਮੇਲ ਮਿਲਾਪ ਅਤੇ ਫਰੇਫਤਾ ਹੋ ਗਈ ਹਾਂ।
English
The Lord is pleasing to my mind and body; I am intoxicated in my Lord God's Company.
ਪ੍ਰਭ ਪ੍ਰੇਮਿ ਰਾਤੀ. ਹਰਿ ਬਿਨੰਤੀ; ਨਾਮਿ ਹਰਿ ਕੈ ਸੁਖਿ ਵਸੈ ॥
prabh prem raatee. har binantee; naam har kai sukh vasai |
Punjabi
ਸਾਹਿਬ ਦੀ ਪ੍ਰੀਤ ਨਾਲ ਮੈਂ ਰੰਗੀ ਗਈ ਹਾਂ, ਵਾਹਿਗੁਰੂ ਅੱਗੇ ਮੈਂ ਜੋਦੜੀ ਕਰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਮੈਂ ਆਰਾਮ ਅੰਦਰ ਵੱਸਦੀ ਹਾਂ।
English
Imbued with the Love of God, I pray to the Lord, and through the Lord's Name, I abide in peace.
ਤਉ ਗੁਣ ਪਛਾਣਹਿ, ਤਾ ਪ੍ਰਭੁ ਜਾਣਹਿ; ਗੁਣਹ ਵਸਿ, ਅਵਗਣ ਨਸੈ ॥
tau gun pachhaaneh, taa prabh jaaneh; gunah vas, avagan nasai |
Punjabi
ਜੇਕਰ ਤੂੰ ਉਸ ਦੀਆਂ ਨੇਕੀਆਂ ਜਾਣ ਲਵੇਂ ਤਦ ਤੂੰ ਸੁਆਮੀ ਨੂੰ ਜਾਣ ਲਵੇਗਾਂ। ਇਸ ਤਰਾਂ ਭਲਿਆਈਆਂ ਤੇਰੇ ਅੰਦਰ ਟਿੱਕ ਜਾਣਗੀਆਂ ਅਤੇ ਬਦੀਆਂ ਦੌੜ ਜਾਣਗੀਆਂ।
English
If you recognize His Glorious Virtues, then you shall come to know God; thus virtue shall dwell in you, and sin shall run away.
ਤੁਧੁ ਬਾਝੁ, ਇਕੁ ਤਿਲੁ ਰਹਿ ਨ ਸਾਕਾ; ਕਹਣਿ ਸੁਨਣਿ ਨ ਧੀਜਏ ॥
tudh baajh, ik til reh na saakaa; kehan sunan na dheeje |
Punjabi
ਤੇਰੇ ਬਿਨਾਂ ਮੈਂ ਇੱਕ ਮੁਹਤ ਲਈ ਭੀ ਰਹਿ ਨਹੀਂ ਸਕਦੀ। ਨਿਰਾਪੁਰਾ ਆਖਣ ਤੇ ਸ੍ਰਵਣ ਕਰਨ ਦੁਆਰਾ ਮੈਨੂੰ ਰੱਜ ਨਹੀਂ ਆਉਂਦਾ।
English
Without You, I cannot survive, even for an instant; by merely talking and listening about You, I am not satisfied.
ਨਾਨਕਾ. ਪ੍ਰਿਉ ਪ੍ਰਿਉ ਕਰਿ ਪੁਕਾਰੇ; ਰਸਨ ਰਸਿ. ਮਨੁ ਭੀਜਏ ॥੨॥
naanakaa. priau priau kar pukaare; rasan ras. man bheeje |2|
Punjabi
ਨਾਨਕ ਹੇ ਪ੍ਰੀਤਮ, ਹੇ ਮੇਰੇ ਪ੍ਰੀਤਮ! ਕਰਕੇ ਕੂਕਦਾ ਹੈ, ਉਸਦੀ ਜੀਹਭਾ ਤੇ ਜਿੰਦੜੀ ਪ੍ਰਭੂ ਦੇ ਅੰਮ੍ਰਿਤ ਨਾਲ ਭਿੱਜੀਆਂ ਹੋਈਆਂ ਹਨ।
English
Nanak proclaims, "O Beloved, O Beloved!" His tongue and mind are drenched with the Lord's sublime essence. ||2||
ਸਖੀਹੋ ਸਹੇਲੜੀਹੋ; ਮੇਰਾ ਪਿਰੁ ਵਣਜਾਰਾ ਰਾਮ ॥
sakheeho sahelarreeho; meraa pir vanajaaraa raam |
Punjabi
ਹੇ ਮੈਡੀਂ ਹਮਜੋਲਣੋਂ ਅਤੇ ਸੱਜਣੀਓ! ਮੈਡਾਂ ਪ੍ਰੀਤਮ ਇੱਕ ਸੁਦਾਗਰ ਹੈ।
English
O my companions and friends, my Husband Lord is the merchant.
ਹਰਿ ਨਾਮੋੁ ਵਣੰਜੜਿਆ; ਰਸਿ ਮੋਲਿ ਅਪਾਰਾ ਰਾਮ ॥
har naamuo vananjarriaa; ras mol apaaraa raam |
Punjabi
ਵਾਹਿਗੁਰੂ ਦਾ ਨਾਮ ਮੈਂ ਉਸ ਪਾਸੋਂ ਖਰੀਦਿਆ ਹੈ। ਇਸ ਦੀ ਮਿਠਾਸ ਅਤੇ ਮੁੱਲ ਬੇਇੰਤਹਾ ਹਨ।
English
I have purchased the Lord's Name; its sweetness and value are unlimited.
ਮੋਲਿ ਅਮੋਲੋ. ਸਚ ਘਰਿ ਢੋਲੋ; ਪ੍ਰਭ ਭਾਵੈ. ਤਾ ਮੁੰਧ ਭਲੀ ॥
mol amolo. sach ghar dtolo; prabh bhaavai. taa mundh bhalee |
Punjabi
ਅਮੋਲਕ ਹੈ ਉਸ ਦਾ ਮੁਲ ਅਤੇ ਵੱਸਦਾ ਹੈ ਉਹ ਸੱਚੇ ਮੰਦਰ ਅੰਦਰ। ਜੇਕਰ ਪਤਨੀ ਪਿਆਰੇ ਸੁਆਮੀ ਨੂੰ ਚੰਗੀ ਲੱਗਣ ਲੱਗ ਜਾਵੇ, ਤਦ ਉਹ ਕੀਰਤੀਮਾਨ ਥੀ ਵੰਞਦੀ ਹੈ।
English
His value is invaluable; the Beloved dwells in His true home. If it is pleasing to God, then He blesses His bride.
ਇਕਿ ਸੰਗਿ. ਹਰਿ ਕੈ ਕਰਹਿ ਰਲੀਆ; ਹਉ ਪੁਕਾਰੀ ਦਰਿ ਖਲੀ ॥
eik sang. har kai kareh raleea; hau pukaaree dar khalee |
Punjabi
ਕਈ ਵਾਹਿਗੁਰੂ ਨਾਲ ਨਾਜ ਨਖਰੇ ਮਾਣਦੀਆਂ ਹਨ, ਜਦ ਕਿ ਮੈਂ ਉਸ ਦੇ ਬੂਹੇ ਤੇ ਖੜੀ ਕੂਕਦੀ ਹਾਂ।
English
Some enjoy sweet pleasures with the Lord, while I stand crying at His door.
ਕਰਣ ਕਾਰਣ ਸਮਰਥ ਸ੍ਰੀਧਰ; ਆਪਿ ਕਾਰਜੁ ਸਾਰਏ ॥
karan kaaran samarath sreedhar; aap kaaraj saare |
Punjabi
ਕੰਮਾਂ ਦੇ ਕਰਨ ਵਾਲਾ ਅਤੇ ਸਰਬ ਸ਼ਕਤੀਵਾਨ ਧਨ ਦੌਲਤ ਦਾ ਸੁਆਮੀ, ਖੁਦ ਹੀ ਕੰਮ ਕਾਜ ਰਾਸ ਕਰਦਾ ਹੈ।
English
The Creator, the Cause of causes, the All-powerful Lord Himself arranges our affairs.
ਨਾਨਕ. ਨਦਰੀ ਧਨ ਸੋਹਾਗਣਿ; ਸਬਦੁ ਅਭ ਸਾਧਾਰਏ ॥੩॥
naanak. nadaree dhan sohaagan; sabad abh saadhaare |3|
Punjabi
ਨਾਨਕ ਮੁਬਾਰਕ ਹੈ ਉਹ ਪਤਨੀ, ਜਿਸ ਉਤੇ ਸੁਆਮੀ ਦੀ ਰਹਿਮਤ ਹੈ। ਆਪਣੇ ਦਿਲ ਅੰਦਰ ਉਹ ਨਾਮ ਨੂੰ ਇਕੱਤਰ ਕਰਦੀ ਹੈ।
English
O Nanak, blessed is the soul-bride, upon whom He casts His Glance of Grace; she enshrines the Word of the Shabad in her heart. ||3||
ਹਮ ਘਰਿ ਸਾਚਾ ਸੋਹਿਲੜਾ; ਪ੍ਰਭ ਆਇਅੜੇ ਮੀਤਾ ਰਾਮ ॥
ham ghar saachaa sohilarraa; prabh aaeiarre meetaa raam |
Punjabi
ਮੇਰੇ ਗ੍ਰਹਿ ਵਿੱਚ ਸੱਚਾ ਖੁਸ਼ੀ ਦਾ ਗਾਉਣਾ ਹੈ। ਮੇਰੇ ਮਿਤ੍ਰ ਸੁਆਮੀ ਨੇ ਮੈਨੂੰ ਦਰਸ਼ਨ ਦਿੱਤਾ ਹੈ।
English
In my home, the true songs of rejoicing resound; the Lord God, my Friend, has come to me.
ਰਾਵੇ ਰੰਗਿ ਰਾਤੜਿਆ; ਮਨੁ ਲੀਅੜਾ ਦੀਤਾ ਰਾਮ ॥
raave rang raatarriaa; man leearraa deetaa raam |
Punjabi
ਪਿਆਰ ਨਾਲ ਰੰਗੀਜਿਆ ਹੋਇਆ ਸਾਈਂ ਮੈਨੂੰ ਮਾਣਦਾ ਹੈ। ਉਸ ਦਾ ਦਿਲ ਮੈਂ ਮੋਹਤ ਕਰ ਲਿਆ ਹੈ ਅਤੇ ਆਪਣਾ ਉਸ ਨੂੰ ਦੇ ਦਿੱਤਾ ਹੈ।
English
He enjoys me, and imbued with His Love, I have captivated His heart, and given mine to Him.
ਆਪਣਾ ਮਨੁ ਦੀਆ ਹਰਿ ਵਰੁ ਲੀਆ; ਜਿਉ ਭਾਵੈ ਤਿਉ ਰਾਵਏ ॥
aapanaa man deea har var leea; jiau bhaavai tiau raave |
Punjabi
ਮੈਂ ਆਪਣੀ ਜਿੰਦੜੀ ਅਰਪਨ ਕਰ ਦਿੱਤੀ ਅਤੇ ਵਾਹਿਗੁਰੂ ਪਤੀ ਨੂੰ ਪਾ ਲਿਆ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਮੈਨੂੰ ਮਾਣਦਾ ਹੈ।
English
I gave my mind, and obtained the Lord as my Husband; as it pleases His Will, He enjoys me.
ਤਨੁ ਮਨੁ ਪਿਰ ਆਗੈ. ਸਬਦਿ ਸਭਾਗੈ; ਘਰਿ ਅੰਮ੍ਰਿਤ ਫਲੁ ਪਾਵਏ ॥
tan man pir aagai. sabad sabhaagai; ghar amrit fal paave |
Punjabi
ਮੈਂ ਆਪਣੀ ਦੇਹਿ ਅਤੇ ਜਿੰਦੜੀ ਪ੍ਰੀਤਮ ਮੂਹਰੇ ਧਰ ਦਿੱਤੀ ਹੈ ਅਤੇ ਨਾਮ ਦੇ ਰਾਹੀਂ ਪਰਮ ਕਿਸਮਤ ਵਾਲਾ ਥੀ ਗਿਆ ਹਾਂ। ਆਪਣੇ ਗ੍ਰਹਿ ਅੰਦਰ ਮੈਂ ਸੁਧਸਰੂਪ ਮੇਵਾ ਪ੍ਰਾਪਤ ਕਰ ਲਿਆ ਹੈ।
English
I have placed my body and mind before my Husband Lord, and through the Shabad, I have been blessed. Within the home of my own self, I have obtained the ambrosial fruit.
ਬੁਧਿ ਪਾਠਿ. ਨ ਪਾਈਐ, ਬਹੁ ਚਤੁਰਾਈਐ; ਭਾਇ ਮਿਲੈ. ਮਨਿ ਭਾਣੇ ॥
budh paatth. na paaeeai, bahu chaturaaeeai; bhaae milai. man bhaane |
Punjabi
ਅਕਲ, ਪੂਜਾ ਪਾਠ ਅਤੇ ਬਹੁਤੀ ਚਲਾਕੀ ਰਾਹੀਂ ਸੁਆਮੀ ਪ੍ਰਾਪਤ ਨਹੀਂ ਹੁੰਦਾ। ਜਿਹੜਾ ਕੁਛ ਜਿੰਦੜੀ ਲੋੜਦੀ ਹੈ, ਉਹ ਪ੍ਰੀਤ ਦੁਆਰਾ ਹਾਸਲ ਹੁੰਦਾ ਹੈ।
English
He is not obtained by intellectual recitation or great cleverness; only by love does the mind obtain Him.
ਨਾਨਕ ਠਾਕੁਰ ਮੀਤ ਹਮਾਰੇ; ਹਮ. ਨਾਹੀ ਲੋਕਾਣੇ ॥੪॥੧॥
naanak tthaakur meet hamaare; ham. naahee lokaane |4|1|
Punjabi
ਨਾਨਕ ਪ੍ਰਭੂ ਮੇਰਾ ਮਿੱਤਰ ਹੈ। ਮੈਂ ਲੋਕਾਂ ਵਿੱਚੋਂ ਨਹੀਂ ਹਾਂ।
English
O Nanak, the Lord Master is my Best Friend; I am not an ordinary person. ||4||1||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਅਨਹਦੋ ਅਨਹਦੁ ਵਾਜੈ; ਰੁਣ ਝੁਣਕਾਰੇ, ਰਾਮ ॥
anahado anahad vaajai; run jhunakaare, raam |
Punjabi
ਸੰਗੀਤਕ ਸਾਜਾਂ ਦੀ ਧੁਨੀ ਦੇ ਨਾਲ ਰੱਬੀ ਕੀਰਤਨ, ਰੱਬੀ ਕੀਰਤਨ ਹੋ ਰਿਹਾ ਹੈ।
English
The unstruck melody of the sound current resounds with the vibrations of the celestial instruments.
ਮੇਰਾ ਮਨੋ ਮੇਰਾ ਮਨੁ ਰਾਤਾ; ਲਾਲ ਪਿਆਰੇ ਰਾਮ ॥
meraa mano meraa man raataa; laal piaare raam |
Punjabi
ਮੈਡੀਂ ਆਤਮਾਂ, ਮੈਡੀਂ ਆਤਮਾਂ ਆਪਣੇ ਪ੍ਰੀਤਮ ਮਹਿਬੂਬ ਦੇ ਪਿਆਰ ਨਾਲ ਰੰਗੀਜੀ ਹੋਈ ਹੈ।
English
My mind, my mind is imbued with the Love of my Darling Beloved.
ਅਨਦਿਨੁ ਰਾਤਾ ਮਨੁ ਬੈਰਾਗੀ; ਸੁੰਨ ਮੰਡਲਿ ਘਰੁ ਪਾਇਆ ॥
anadin raataa man bairaagee; sun manddal ghar paaeaa |
Punjabi
ਉਪਰਾਮ ਆਤਮਾ, ਰੈਣ ਦਿਹੁੰ ਇੱਕ ਵਾਹਿਗੁਰੂ ਅੰਦਰ ਲੀਨ ਰਹਿੰਦੀ ਹੈ ਅਤੇ ਅਫੁਰ ਸਮਾਧੀ ਦੇ ਦੇਸ ਵਿੱਚ ਵਾਸਾ ਪਾ ਲੈਂਦੀ ਹੈ।
English
Night and day, my detached mind remains absorbed in the Lord, and I obtain my home in the profound trance of the celestial void.
ਆਦਿ ਪੁਰਖੁ ਅਪਰੰਪਰੁ ਪਿਆਰਾ; ਸਤਿਗੁਰਿ ਅਲਖੁ ਲਖਾਇਆ ॥
aad purakh aparanpar piaaraa; satigur alakh lakhaaeaa |
Punjabi
ਸੱਚੇ ਗੁਰਾਂ ਨੇ ਮੈਨੂੰ ਹਦਬੰਨਾ-ਰਹਿਤ, ਅਦ੍ਰਿਸ਼ਟ ਅਤੇ ਲਾਡਲਾ ਆਦੀ-ਪ੍ਰਭੂ ਵਿਖਾਲ ਦਿੱਤਾ ਹੈ।
English
The True Guru has revealed to me the Primal Lord, the Infinite, my Beloved, the Unseen.
ਆਸਣਿ ਬੈਸਣਿ. ਥਿਰੁ ਨਾਰਾਇਣੁ; ਤਿਤੁ ਮਨੁ ਰਾਤਾ ਵੀਚਾਰੇ ॥
aasan baisan. thir naaraaein; tith man raataa veechaare |
Punjabi
ਮੇਰੇ ਪ੍ਰਭੂ ਦਾ ਬਹਿਣ ਦਾ ਅਸਥਾਨ ਅਹਿੱਲ ਹੈ। ਉਸ ਦੇ ਸਿਮਰਨ ਅੰਦਰ ਮੇਰੀ ਆਤਮਾ ਲੀਨ ਹੋਈ ਹੋਈ ਹੈ।
English
The Lord's posture and His seat are permanent; my mind is absorbed in reflective contemplation upon Him.
ਨਾਨਕ. ਨਾਮਿ ਰਤੇ ਬੈਰਾਗੀ; ਅਨਹਦ ਰੁਣ ਝੁਣਕਾਰੇ ॥੧॥
naanak. naam rate bairaagee; anahad run jhunakaare |1|
Punjabi
ਨਾਨਕ ਇੱਛਾ ਰਹਿਤ ਪ੍ਰਾਣੀ ਨਾਮ ਨਾਲ ਰੰਗੇ ਹੋਏ ਹਨ ਅਤੇ ਸੁਰੀਲਾ ਬੈਕੁੰਠੀ ਕੀਰਤਨ ਸ੍ਰਵਨ ਕਰਦੇ ਹਨ।
English
O Nanak, the detached ones are imbued with His Name, the unstruck melody, and the celestial vibrations. ||1||
ਤਿਤੁ ਅਗਮ. ਤਿਤੁ ਅਗਮ ਪੁਰੇ; ਕਹੁ. ਕਿਤੁ ਬਿਧਿ ਜਾਈਐ ਰਾਮ ॥
tit agam. tith agam pure; kahu. kit bidh jaaeeai raam |
Punjabi
ਦੱਸੋ ਮੈਂ ਸਾਹਿਬ ਦੇ ਉਸ ਅਪੁੱਜ, ਉਸ ਅਪੁੱਜ ਸ਼ਹਿਰ ਵਿੱਚ ਕਿਸ ਤਰੀਕੇ ਨਾਲ ਪੁੱਜ ਸਕਦਾ ਹਾਂ?
English
Tell me, how can I reach that unreachable, that unreachable city?
ਸਚੁ ਸੰਜਮੋ ਸਾਰਿ ਗੁਣਾ; ਗੁਰਸਬਦੁ ਕਮਾਈਐ ਰਾਮ ॥
sach sanjamo saar gunaa; gurasabad kamaaeeai raam |
Punjabi
ਸੱਚ ਤੇ ਸਵੈ-ਰੋਕਥਾਮ ਕਮਾਉਣ, ਸਾਹਿਬ ਦੀਆਂ ਸਿਫਤਾਂ ਦਾ ਧਿਆਨ ਧਾਰਨ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ।
English
By practicing truthfulness and self-restraint, by contemplating His Glorious Virtues, and living the Word of the Guru's Shabad.
ਸਚੁ ਸਬਦੁ ਕਮਾਈਐ. ਨਿਜ ਘਰਿ ਜਾਈਐ; ਪਾਈਐ ਗੁਣੀ ਨਿਧਾਨਾ ॥
sach sabad kamaaeeai. nij ghar jaaeeai; paaeeai gunee nidhaanaa |
Punjabi
ਸੱਚੇ ਨਾਮ ਦਾ ਅਭਿਆਸ ਕਰਨ ਦੁਆਰਾ, ਬੰਦਾ ਆਪਣੇ ਨਿੱਜ ਦੇ ਧਾਮ ਪੁੱਜ ਜਾਂਦਾ ਹੈ ਅਤੇ ਸ੍ਰੇਸ਼ਟਤਾਈਆਂ ਦੇ ਖਜ਼ਾਨੇ ਨੂੰ ਪਾ ਲੈਂਦਾ ਹੈ।
English
Practicing the True Word of the Shabad, one comes to the home of his own inner being, and obtains the treasure of virtue.
ਤਿਤੁ ਸਾਖਾ ਮੂਲੁ, ਪਤੁ ਨਹੀ ਡਾਲੀ; ਸਿਰਿ ਸਭਨਾ ਪਰਧਾਨਾ ॥
tit saakhaa mool, pat nahee ddaalee; sir sabhanaa paradhaanaa |
Punjabi
ਉਸ ਦੇ ਕੋਈ ਟਹਿਣੇ ਜੜਾਂ, ਪੱਤੇ ਅਤੇ ਟਹਿਣੀਆਂ ਨਹੀਂ ਅਤੇ ਉਹ ਸਾਰਿਆਂ ਦੇ ਸੀਸਾਂ ਉਤੇ ਸ਼੍ਰੋਮਣੀ ਸਾਹਿਬ ਹੈ।
English
He has no stems, roots, leaves or branches, but He is the Supreme Lord over the heads of all.
ਜਪੁ ਤਪੁ ਕਰਿ ਕਰਿ ਸੰਜਮ, ਥਾਕੀ; ਹਠਿ ਨਿਗ੍ਰਹਿ ਨਹੀ ਪਾਈਐ ॥
jap tap kar kar sanjam, thaakee; hatth nigreh nahee paaeeai |
Punjabi
ਲੋਕੀਂ ਪੂਜਾ ਪਾਠ, ਤਪੱਸਿਆ ਅਤੇ ਸਵੈ ਜਬਤ ਕਰਦੇ ਕਰਦੇ ਹਾਰ ਹੁੱਟ ਗਏ ਹਨ। ਹਠੀਲੇ ਕਰਮ ਕਾਂਡਾਂ ਰਾਹੀਂ ਭੀ ਉਹ ਉਸ ਨੂੰ ਪ੍ਰਾਪਤ ਨਹੀਂ ਹੁੰਦੇ।
English
Practicing intensive meditation, chanting and self-discipline, people have grown weary; stubbornly practicing these rituals, they still have not found Him.
ਨਾਨਕ. ਸਹਜਿ ਮਿਲੇ ਜਗਜੀਵਨ; ਸਤਿਗੁਰ. ਬੂਝ ਬੁਝਾਈਐ ॥੨॥
naanak. sehaj mile jagajeevan; satigur. boojh bujhaaeeai |2|
Punjabi
ਨਾਨਕ ਬ੍ਰਹਮ ਗਿਆਨ ਦੇ ਰਾਹੀਂ ਜਗਤ ਦੀ ਜਿੰਦ ਜਾਨ ਸੁਆਮੀ ਮਿਲਦਾ ਹੈ। ਸੱਚੇ ਗੁਰੂ ਜੀ ਇਹ ਗਿਆਤ ਦਰਸਾਉਂਦੇ ਹਨ।
English
O Nanak, through spiritual wisdom, the Lord, the Life of the world, is met; the True Guru imparts this understanding. ||2||
ਗੁਰੁ ਸਾਗਰੋ ਰਤਨਾਗਰੁ; ਤਿਤੁ ਰਤਨ ਘਣੇਰੇ ਰਾਮ ॥
gur saagaro ratanaagar; tith ratan ghanere raam |
Punjabi
ਗੁਰੂ ਜੀ ਜਵਾਹਿਰਾਤ ਦੀ ਖਾਣ ਅਤੇ ਸਮੁੰਦਰ ਹਨ, ਜਿਸ ਅੰਦਰ ਬਹੁਤੇ ਮੋਤੀ ਹਨ।
English
The Guru is the ocean, the mountain of jewels, overflowing with jewels.