Ekam
Guru Granth Sahib

Ang 437

Ang 437 · Line 1

ਕਰਿ ਮਜਨੋ ਸਪਤ ਸਰੇ; ਮਨ ਨਿਰਮਲ ਮੇਰੇ ਰਾਮ ॥

kar majano sapat sare; man niramal mere raam |

Punjabi

ਤੂੰ ਸੱਤਾਂ ਸਮੁੰਦਰਾਂ ਅੰਦਰ ਇਸ਼ਨਾਨ ਕਰ ਹੇ ਮੇਰੀ ਆਤਮਾਂ! ਅਤੇ ਪਵਿੱਤਰ ਹੋ ਵੰਞ।

Bhai Manmohan Singh (Shabad OS, CC BY-SA)

English

Take your bath in the seven seas, O my mind, and become pure.

Dr. Sant Singh Khalsa (Shabad OS, CC BY-SA)
Ang 437 · Line 2

ਨਿਰਮਲ ਜਲਿ ਨੑਾਏ, ਜਾ ਪ੍ਰਭ ਭਾਏ; ਪੰਚ ਮਿਲੇ ਵੀਚਾਰੇ ॥

niramal jal naae, jaa prabh bhaae; panch mile veechaare |

Punjabi

ਜਦ ਸੁਆਮੀ ਨੂੰ ਚੰਗਾ ਲੱਗਦਾ ਹੈ ਇਨਸਾਨ ਪਵਿੱਤਰ ਪਾਣੀ ਅੰਦਰ ਇਸ਼ਨਾਨ ਕਰ ਲੈਂਦਾ ਹੈ। ਅਤੇ ਸਿਮਰਨ ਦੇ ਦੁਆਰਾ ਪੰਜ ਗੁਣਾ ਨੂੰ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One bathes in the water of purity when it is pleasing to God, and obtains the five virtues by reflective meditation.

Dr. Sant Singh Khalsa (Shabad OS, CC BY-SA)
Ang 437 · Line 3

ਕਾਮੁ ਕਰੋਧੁ ਕਪਟੁ. ਬਿਖਿਆ ਤਜਿ; ਸਚੁ ਨਾਮੁ ਉਰਿ ਧਾਰੇ ॥

kaam karodh kapatt. bikhiaa taj; sach naam ur dhaare |

Punjabi

ਭੋਗ-ਵਿਲਾਸ, ਗੁੱਸੇ ਛਲ ਅਤੇ ਪ੍ਰਾਣ ਨਾਸਕ ਪਾਪਾਂ ਨੂੰ ਛੱਡ ਕੇ ਸੱਚੇ ਨਾਮ ਨੂੰ ਆਪਣੇ ਦਿਲ ਨਾਲ ਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Renouncing sexual desire, anger, deceit and corruption, he enshrines the True Name in his heart.

Dr. Sant Singh Khalsa (Shabad OS, CC BY-SA)
Ang 437 · Line 4

ਹਉਮੈ ਲੋਭ ਲਹਰਿ, ਲਬ ਥਾਕੇ; ਪਾਏ ਦੀਨ ਦਇਆਲਾ ॥

haumai lobh lehar, lab thaake; paae deen deaalaa |

Punjabi

ਜਦ ਹੰਕਾਰ ਲਾਲਚ ਅਤੇ ਤਮ੍ਹਾ ਦੇ ਤਰੰਗ ਮਿੱਟ ਜਾਂਦੇ ਹਨ ਤਾਂ ਇਨਸਾਨ ਮਸਕੀਨਾਂ ਦੇ ਮਿਹਰਬਾਨ ਮਾਲਕ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

When the waves of ego, greed and avarice subside, he finds the Lord Master, Merciful to the meek.

Dr. Sant Singh Khalsa (Shabad OS, CC BY-SA)
Ang 437 · Line 5

ਨਾਨਕ ਗੁਰ ਸਮਾਨਿ. ਤੀਰਥੁ ਨਹੀ ਕੋਈ; ਸਾਚੇ ਗੁਰ ਗੋਪਾਲਾ ॥੩॥

naanak gur samaan. teerath nahee koee; saache gur gopaalaa |3|

Punjabi

ਨਾਨਕ ਗੁਰਾਂ ਦੇ ਤੁਲ ਕੋਈ ਯਾਤਰਾ ਅਸਥਾਨ ਨਹੀਂ, ਸੱਚੇ ਗੁਰੂ ਜੀ ਖੁਦ ਪ੍ਰਿਥਵੀ ਦੇ ਪਾਲਕ ਪ੍ਰਭੂ ਹਨ।

Bhai Manmohan Singh (Shabad OS, CC BY-SA)

English

O Nanak, there is no place of pilgrimage comparable to the Guru; the True Guru is the Lord of the world. ||3||

Dr. Sant Singh Khalsa (Shabad OS, CC BY-SA)
Ang 437 · Line 6

ਹਉ ਬਨੁ ਬਨੋ ਦੇਖਿ ਰਹੀ; ਤ੍ਰਿਣੁ ਦੇਖਿ ਸਬਾਇਆ ਰਾਮ ॥

hau ban bano dekh rahee; trin dekh sabaaeaa raam |

Punjabi

ਮੈਂ ਜੰਗਲ ਅਤੇ ਬੇਲੇ ਢੂੰਢੇ ਹਨ। ਅਤੇ ਘਾਹ ਦੀਆਂ ਤਿੜਾਂ ਵੀ ਸਮੂਹ ਤੱਕੀਆਂ ਹਨ।

Bhai Manmohan Singh (Shabad OS, CC BY-SA)

English

I have searched the jungles and forests, and looked upon all the fields.

Dr. Sant Singh Khalsa (Shabad OS, CC BY-SA)
Ang 437 · Line 7

ਤ੍ਰਿਭਵਣੋ ਤੁਝਹਿ ਕੀਆ; ਸਭੁ ਜਗਤੁ ਸਬਾਇਆ ਰਾਮ ॥

tribhavano tujheh keea; sabh jagat sabaaeaa raam |

Punjabi

ਤਿੰਨੇ ਜਹਾਨ ਸਮੂਹ ਪ੍ਰਾਣਧਾਰੀ ਸਾਰਾ ਆਲਮ ਤੂੰ ਰਚਿਆ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

You created the three worlds, the entire universe, everything.

Dr. Sant Singh Khalsa (Shabad OS, CC BY-SA)
Ang 437 · Line 8

ਤੇਰਾ ਸਭੁ ਕੀਆ. ਤੂੰ ਥਿਰੁ ਥੀਆ; ਤੁਧੁ ਸਮਾਨਿ ਕੋ ਨਾਹੀ ॥

teraa sabh keea. toon thir theea; tudh samaan ko naahee |

Punjabi

ਸਾਰੇ ਤੇਰੇ ਸਾਜੇ ਹੋਏ ਹਨ, ਕੇਵਲ ਤੂੰ ਹੀ ਸਦੀਵੀ ਸਥਿਰ ਹੈਂ, ਤੇਰੇ ਬਰਾਬਰ ਦਾ ਕੋਈ ਨਹੀਂ।

Bhai Manmohan Singh (Shabad OS, CC BY-SA)

English

You created everything; You alone are permanent. Nothing is equal to You.

Dr. Sant Singh Khalsa (Shabad OS, CC BY-SA)
Ang 437 · Line 9

ਤੂੰ ਦਾਤਾ ਸਭ ਜਾਚਿਕ ਤੇਰੇ; ਤੁਧੁ ਬਿਨੁ. ਕਿਸੁ ਸਾਲਾਹੀ ॥

toon daataa sabh jaachik tere; tudh bin. kis saalaahee |

Punjabi

ਤੂੰ ਦਾਤਾਰ ਹੈਂ, ਹੋਰ ਸਾਰੇ ਤੇਰੇ ਮੰਗਤੇ ਹਨ। ਤੇਰੇ ਬਗੈਰ ਮੈਂ ਕਾਹਦੀ ਤਰੀਫ ਕਰਾਂ?

Bhai Manmohan Singh (Shabad OS, CC BY-SA)

English

You are the Giver - all are Your beggars; without You, who should we praise?

Dr. Sant Singh Khalsa (Shabad OS, CC BY-SA)
Ang 437 · Line 10

ਅਣਮੰਗਿਆ ਦਾਨੁ ਦੀਜੈ ਦਾਤੇ; ਤੇਰੀ ਭਗਤਿ ਭਰੇ ਭੰਡਾਰਾ ॥

anamangiaa daan deejai daate; teree bhagat bhare bhanddaaraa |

Punjabi

ਮੇਰੇ ਦਾਨੀ, ਤੂੰ ਬਿਨਾਂ ਮੰਗਿਆਂ ਦਾਤਾਂ ਦਿੰਦਾ ਹੈਂ। ਪਰੀ-ਪੂਰਨ ਹਨ ਤੈਡੇਂ ਸਿਮਰਨ ਦੇ ਖਜ਼ਾਨੇ।

Bhai Manmohan Singh (Shabad OS, CC BY-SA)

English

You bestow Your gifts, even when we do not ask for them, O Great Giver; devotion to You is a treasure over-flowing.

Dr. Sant Singh Khalsa (Shabad OS, CC BY-SA)
Ang 437 · Line 11

ਰਾਮ ਨਾਮ ਬਿਨੁ. ਮੁਕਤਿ ਨ ਹੋਈ; ਨਾਨਕੁ ਕਹੈ ਵੀਚਾਰਾ ॥੪॥੨॥

raam naam bin. mukat na hoee; naanak kahai veechaaraa |4|2|

Punjabi

ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਮੋਖਸ਼ ਨਹੀਂ ਹੁੰਦਾ, ਮਸਕੀਨ ਨਾਨਕ ਐਸ ਤਰ੍ਹਾਂ ਆਖਦਾ ਹੈ।

Bhai Manmohan Singh (Shabad OS, CC BY-SA)

English

Without the Lord's Name, there is no liberation; so says Nanak, the meek. ||4||2||

Dr. Sant Singh Khalsa (Shabad OS, CC BY-SA)
Ang 437 · Line 12

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 437 · Line 13

ਮੇਰਾ ਮਨੋ. ਮੇਰਾ ਮਨੁ ਰਾਤਾ; ਰਾਮ ਪਿਆਰੇ ਰਾਮ ॥

meraa mano. meraa man raataa; raam piaare raam |

Punjabi

ਮੇਰੀ ਜਿੰਦੜੀ, ਮੇਰੀ ਜਿੰਦੜੀ ਆਪਣੇ ਪ੍ਰੀਤਮ ਸੁਆਮੀ ਮਾਲਕ ਦੇ ਪਿਆਰ ਨਾਲ ਰੰਗੀ ਹੋਈ ਹੈ।

Bhai Manmohan Singh (Shabad OS, CC BY-SA)

English

My mind, my mind is attuned to the Love of my Beloved Lord.

Dr. Sant Singh Khalsa (Shabad OS, CC BY-SA)
Ang 437 · Line 14

ਸਚੁ ਸਾਹਿਬੋ ਆਦਿ ਪੁਰਖੁ; ਅਪਰੰਪਰੋ ਧਾਰੇ ਰਾਮ ॥

sach saahibo aad purakh; aparanparo dhaare raam |

Punjabi

ਸੱਚਾ ਅਤੇ ਬੇਅੰਤ ਹੈ ਆਦੀ ਸੁਆਮੀ ਮਾਲਕ! ਜੋ ਧਰਤੀ ਨੂੰ ਆਸਰਾ ਦੇ ਰਿਹਾ ਹੈ।

Bhai Manmohan Singh (Shabad OS, CC BY-SA)

English

The True Lord Master, the Primal Being, the Infinite One, is the Support of the earth.

Dr. Sant Singh Khalsa (Shabad OS, CC BY-SA)
Ang 437 · Line 15

ਅਗਮ ਅਗੋਚਰੁ ਅਪਰ ਅਪਾਰਾ; ਪਾਰਬ੍ਰਹਮੁ ਪਰਧਾਨੋ ॥

agam agochar apar apaaraa; paarabraham paradhaano |

Punjabi

ਪਹੁੰਚ ਤੋਂ ਪਰ੍ਹੇ ਸੋਚ ਸਮਝ ਤੋਂ ਉਚੇਰਾ, ਹੱਦਬੰਨਾ ਰਹਿਤ, ਅਤੇ ਲਾਸਾਨੀ ਪਰਮ ਮਾਲਕ, ਸਾਰਿਆਂ ਦਾ ਸ਼੍ਰੋਮਣੀ ਸਾਹਿਬ ਹੈ।

Bhai Manmohan Singh (Shabad OS, CC BY-SA)

English

He is unfathomable, unapproachable, infinite and incomparable. He is the Supreme Lord God, the Lord above all.

Dr. Sant Singh Khalsa (Shabad OS, CC BY-SA)
Ang 437 · Line 16

ਆਦਿ ਜੁਗਾਦੀ ਹੈ ਭੀ ਹੋਸੀ; ਅਵਰੁ ਝੂਠਾ ਸਭੁ ਮਾਨੋ ॥

aad jugaadee hai bhee hosee; avar jhootthaa sabh maano |

Punjabi

ਆਦੀ ਪ੍ਰਭੂ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਹੋਵੇਗਾ ਵੀ। ਹੋਰ ਸਾਰਿਆਂ ਨੂੰ ਕੂੜੇ ਕਰਕੇ ਜਾਣ।

Bhai Manmohan Singh (Shabad OS, CC BY-SA)

English

He is the Lord, from the beginning, throughout the ages, now and forevermore; know that all else is false.

Dr. Sant Singh Khalsa (Shabad OS, CC BY-SA)
Ang 437 · Line 17

ਕਰਮ ਧਰਮ ਕੀ ਸਾਰ. ਨ ਜਾਣੈ; ਸੁਰਤਿ ਮੁਕਤਿ ਕਿਉ ਪਾਈਐ ॥

karam dharam kee saar. na jaanai; surat mukat kiau paaeeai |

Punjabi

ਇਨਸਾਨ ਨੇਕ ਅਮਲਾਂ ਅਤੇ ਪਵਿੱਤਰਤਾ ਦੀ ਕਦਰ ਨੂੰ ਨਹੀਂ ਸਮਝਦਾ। ਉਹ ਉਚ ਗਿਆਨ ਅਤੇ ਮੋਖਸ਼ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?

Bhai Manmohan Singh (Shabad OS, CC BY-SA)

English

If one does not appreciate the value of good deeds and Dharmic faith, how can one obtain clarity of consciousness and liberation?

Dr. Sant Singh Khalsa (Shabad OS, CC BY-SA)
Ang 437 · Line 18

ਨਾਨਕ. ਗੁਰਮੁਖਿ ਸਬਦਿ ਪਛਾਣੈ; ਅਹਿਨਿਸਿ ਨਾਮੁ ਧਿਆਈਐ ॥੧॥

naanak. guramukh sabad pachhaanai; ahinis naam dhiaaeeai |1|

Punjabi

ਨਾਨਕ ਪਵਿੱਤਰ ਪੁਰਸ਼ ਕੇਵਲ ਪ੍ਰਭੂ ਨੂੰ ਹੀ ਜਾਣਦਾ ਹੈ ਅਤੇ ਦਿਹੁੰ ਰੈਣ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh realizes the Word of the Shabad; night and day, he meditates on the Naam, the Name of the Lord. ||1||

Dr. Sant Singh Khalsa (Shabad OS, CC BY-SA)
Ang 437 · Line 19

ਮੇਰਾ ਮਨੋ. ਮੇਰਾ ਮਨੁ ਮਾਨਿਆ; ਨਾਮੁ ਸਖਾਈ ਰਾਮ ॥

meraa mano. meraa man maaniaa; naam sakhaaee raam |

Punjabi

ਮੇਰੀ ਆਤਮਾ, ਮੇਰੀ ਆਤਮਾ ਨੂੰ ਯਕੀਨ ਆ ਗਿਆ ਹੈ ਕਿ ਕੇਵਲ ਸੁਆਮੀ ਦਾ ਨਾਮ ਹੀ ਆਦਮੀ ਦਾ ਸਹਾਇਕ ਹੈ।

Bhai Manmohan Singh (Shabad OS, CC BY-SA)

English

My mind, my mind has come to accept, that the Naam is our only Friend.

Dr. Sant Singh Khalsa (Shabad OS, CC BY-SA)
Ang 437 · Line 20

ਹਉਮੈ ਮਮਤਾ ਮਾਇਆ; ਸੰਗਿ. ਨ ਜਾਈ ਰਾਮ ॥

haumai mamataa maaeaa; sang. na jaaee raam |

Punjabi

ਹੰਗਤਾ, ਸੰਸਾਰੀ ਲਗਨ ਅਤੇ ਧਨ ਦੌਲਤ ਉਸ ਦੇ ਨਾਲ ਨਹੀਂ ਜਾਂਦੀਆਂ।

Bhai Manmohan Singh (Shabad OS, CC BY-SA)

English

Egotism, worldly attachment, and the lures of Maya shall not go with you.

Dr. Sant Singh Khalsa (Shabad OS, CC BY-SA)
Ang 437 · Line 21

ਮਾਤਾ ਪਿਤ ਭਾਈ, ਸੁਤ ਚਤੁਰਾਈ; ਸੰਗਿ ਨ ਸੰਪੈ ਨਾਰੇ ॥

maataa pit bhaaee, sut chaturaaee; sang na sanpai naare |

Punjabi

ਅਮੜੀ, ਬਾਬਲ, ਵੀਰ, ਪੁੱਤਰ, ਚਾਲਾਕੀ, ਜਾਇਦਾਦ ਅਤੇ ਵਹੁਟੀ ਉਸ ਦਾ ਸਾਥ ਨਹੀਂ ਦਿੰਦੇ।

Bhai Manmohan Singh (Shabad OS, CC BY-SA)

English

Mother, father, famliy, children, cleverness, property and spouses - none of these shall go with you.

Dr. Sant Singh Khalsa (Shabad OS, CC BY-SA)
Ang 437 · Line 22

ਸਾਇਰ ਕੀ ਪੁਤ੍ਰੀ, ਪਰਹਰਿ ਤਿਆਗੀ; ਚਰਣ ਤਲੈ ਵੀਚਾਰੇ ॥

saaeir kee putree, parahar tiaagee; charan talai veechaare |

Punjabi

ਸਾਹਿਬ ਦੇ ਸਿਮਰਨ ਦੇ ਰਾਹੀਂ ਮੈਂ ਸਮੁੰਦਰ ਦੀ ਲੜਕੀ, ਮਾਇਆ ਨੂੰ ਤਲਾਂਜਲੀ ਅਤੇ ਫਾਰਖਤੀ ਦੇ ਦਿੱਤੀ ਹੈ ਅਤੇ ਇਸ ਨੂੰ ਆਪਣੇ ਪੈਰਾਂ ਹੇਠ ਲਿਤਾੜ ਸੁੱਟਿਆ ਹੈ।

Bhai Manmohan Singh (Shabad OS, CC BY-SA)

English

I have renounced Maya, the daughter of the ocean; reflecting upon reality, I have trampled it under my feet.

Dr. Sant Singh Khalsa (Shabad OS, CC BY-SA)
Ang 437 · Line 23

ਆਦਿ ਪੁਰਖਿ ਇਕੁ ਚਲਤੁ ਦਿਖਾਇਆ; ਜਹ ਦੇਖਾ ਤਹ ਸੋਈ ॥

aad purakh ik chalat dikhaaeaa; jeh dekhaa teh soee |

Punjabi

ਆਦੀ ਪ੍ਰਭੂ ਨੇ ਇੱਕ ਅਲੌਕਿਕ ਦ੍ਰਿਸ਼ਯ ਵਿਖਾਲਿਆ ਹੈ ਕਿ ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਓਥੇ ਮੈਂ ਉਸ ਨੂੰ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

The Primal Lord has revealed this wondrous show; wherever I look, there I see Him.

Dr. Sant Singh Khalsa (Shabad OS, CC BY-SA)
Ang 437 · Line 24

ਨਾਨਕ. ਹਰਿ ਕੀ ਭਗਤਿ, ਨ ਛੋਡਉ; ਸਹਜੇ ਹੋਇ ਸੁ ਹੋਈ ॥੨॥

naanak. har kee bhagat, na chhoddau; sahaje hoe su hoee |2|

Punjabi

ਨਾਨਕ ਮੈਂ ਪ੍ਰਭੂ ਦੀ ਪ੍ਰੇਮ ਮਈ ਸੇਵਾ ਨੂੰ ਨਹੀਂ ਤਿਆਗਦਾ। ਸੁਤੇ ਸਿਧ ਜੋ ਹੋਣਾ ਹੈ ਉਹ ਪਿਆ ਹੋਵੇ।

Bhai Manmohan Singh (Shabad OS, CC BY-SA)

English

O Nanak, I shall not forsake the Lord's devotional worship; in the natural course, what shall be, shall be. ||2||

Dr. Sant Singh Khalsa (Shabad OS, CC BY-SA)
Ang 437 · Line 25

ਮੇਰਾ ਮਨੋ. ਮੇਰਾ ਮਨੁ ਨਿਰਮਲੁ; ਸਾਚੁ ਸਮਾਲੇ ਰਾਮ ॥

meraa mano. meraa man niramal; saach samaale raam |

Punjabi

ਮੇਰਾ ਹਿਰਦਾ, ਮੇਰਾ ਹਿਰਦਾ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

My mind, my mind has become immaculately pure, contemplating the True Lord.

Dr. Sant Singh Khalsa (Shabad OS, CC BY-SA)
Ang 437 · Line 26

ਅਵਗਣ ਮੇਟਿ ਚਲੇ; ਗੁਣ ਸੰਗਮ ਨਾਲੇ ਰਾਮ ॥

avagan mett chale; gun sangam naale raam |

Punjabi

ਬਦੀਆਂ ਮੈਂ ਮੇਟ ਛੱਡੀਆਂ ਹਨ ਅਤੇ ਮੈਂ ਹੁਣ ਗੁਣਵਾਨਾਂ ਦੀ ਸੰਗਤ ਨਾਲ ਤੁਰਦਾ ਹਾਂ।

Bhai Manmohan Singh (Shabad OS, CC BY-SA)

English

I have dispelled my vices, and now I walk in the company of the virtuous.

Dr. Sant Singh Khalsa (Shabad OS, CC BY-SA)
Ang 437 · Line 27

ਅਵਗਣ ਪਰਹਰਿ ਕਰਣੀ ਸਾਰੀ; ਦਰਿ ਸਚੈ ਸਚਿਆਰੋ ॥

avagan parahar karanee saaree; dar sachai sachiaaro |

Punjabi

ਪਾਪਾਂ ਨੂੰ ਤਿਆਗ ਕੇ ਮੈਂ ਭਲੇ ਕਰਮ ਕਮਾਉਂਦਾ ਹਾਂ ਅਤੇ ਸੱਚੇ ਦਰਬਾਰ ਅੰਦਰ ਸੁਰਖਰੂ ਥੀਵਦਾ ਹਾਂ।

Bhai Manmohan Singh (Shabad OS, CC BY-SA)

English

Discarding my vices, I do good deeds, and in the True Court, I am judged as true.

Dr. Sant Singh Khalsa (Shabad OS, CC BY-SA)
Ang 437 · Line 28

ਆਵਣੁ ਜਾਵਣੁ. ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ ॥

aavan jaavan. tthaak rahaae; guramukh tat veechaaro |

Punjabi

ਮੇਰਾ ਆਉਣਾ ਤੇ ਜਾਣਾ ਵਰਜ ਅਤੇ ਰੋਕ ਦਿੱਤੇ ਗਏ ਹਨ, ਕਿਉਂਕਿ ਮੈਂ ਗੁਰਾਂ ਦੇ ਰਾਹੀਂ ਸਾਰ ਵਸਤੂ ਦਾ ਚਿੰਤਨ ਕੀਤਾ ਹੈ।

Bhai Manmohan Singh (Shabad OS, CC BY-SA)

English

My coming and going has come to an end; as Gurmukh, I reflect upon the nature of reality.

Dr. Sant Singh Khalsa (Shabad OS, CC BY-SA)
Ang 437 · Line 29

ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ ॥

saajan meet sujaan sakhaa toon; sach milai vaddiaaee |

Punjabi

ਮੇਰੇ ਮਾਲਕ ਤੂੰ ਮੇਰਾ ਯਾਰ, ਮਿੱਤਰ ਅਤੇ ਸਿਆਣਾ ਸਾਥੀ ਹੈਂ, ਮੈਨੂੰ ਆਪਣੇ ਸੱਚੇ ਨਾਮ ਦੀ ਕੀਰਤੀ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

O my Dear Friend, You are my all-knowing companion; grant me the glory of Your True Name.

Dr. Sant Singh Khalsa (Shabad OS, CC BY-SA)
Ang 437 · Line 30

ਨਾਨਕ. ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ ॥੩॥

naanak. naam ratan paragaasiaa; aisee guramat paaee |3|

Punjabi

ਨਾਨਕ ਗੁਰਾਂ ਪਾਸੋਂ ਮੈਨੂੰ ਐਹੋ ਜਿਹਾ ਉਪਦੇਸ਼ ਪ੍ਰਾਪਤ ਹੋਇਆ ਹੈ ਕਿ ਨਾਮ ਦਾ ਜਵੇਹਰ ਮੇਰੇ ਤੇ ਪ੍ਰਗਟ ਹੋ ਆਇਆ ਹੈ।

Bhai Manmohan Singh (Shabad OS, CC BY-SA)

English

O Nanak, the jewel of the Naam has been revealed to me; such are the Teachings I have received from the Guru. ||3||

Dr. Sant Singh Khalsa (Shabad OS, CC BY-SA)
Ang 437 · Line 31

ਸਚੁ ਅੰਜਨੋ ਅੰਜਨੁ ਸਾਰਿ; ਨਿਰੰਜਨਿ ਰਾਤਾ ਰਾਮ ॥

sach anjano anjan saar; niranjan raataa raam |

Punjabi

ਸੂਰਮਾਂ ਸੱਚ ਦਾ ਸੂਰਮਾਂ, ਮੈਂ ਸੰਭਾਲ ਕੇ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਮੈਂ ਪਵਿੱਤਰ ਪ੍ਰਭੂ ਨਾਲ ਰੰਗਿਆ ਗਿਆ ਹਾਂ।

Bhai Manmohan Singh (Shabad OS, CC BY-SA)

English

I have carefully applied the healing ointment to my eyes, and I am attuned to the Immaculate Lord.

Dr. Sant Singh Khalsa (Shabad OS, CC BY-SA)
Ang 437 · Line 32

ਮਨਿ ਤਨਿ ਰਵਿ ਰਹਿਆ; ਜਗਜੀਵਨੋ ਦਾਤਾ ਰਾਮ ॥

man tan rav rahiaa; jagajeevano daataa raam |

Punjabi

ਮੇਰੀ ਆਤਮਾਂ ਤੇ ਦੇਹਿ ਅੰਦਰ ਜਗਤ ਦੀ ਜਿੰਦਜਾਨ ਦਾਤਾਰ ਪ੍ਰਭੂ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

He is permeating my mind and body, the Life of the world, the Lord, the Great Giver.

Dr. Sant Singh Khalsa (Shabad OS, CC BY-SA)
Ang 437 · Line 33

ਜਗਜੀਵਨੁ ਦਾਤਾ ਹਰਿ ਮਨਿ ਰਾਤਾ; ਸਹਜਿ ਮਿਲੈ ਮੇਲਾਇਆ ॥

jagajeevan daataa har man raataa; sehaj milai melaaeaa |

Punjabi

ਮੇਰੀ ਜਿੰਦੜੀ ਸੰਸਾਰ ਦੀ ਜਿੰਦ ਜਾਨ ਉਦਾਰਚਿਤ ਵਾਹਿਗੁਰੂ ਨਾਲ ਰੰਗੀਜੀ ਹੋਈ ਹੈ ਅਤੇ ਸੁਖੈਨ ਹੀ ਉਸ ਨਾਲ ਅਭੇਦ ਹੋ ਗਈ ਹੈ।

Bhai Manmohan Singh (Shabad OS, CC BY-SA)

English

My mind is imbued with the Lord, the Great Giver, the Life of the world; I have merged and blended with Him, with intuitive ease.

Dr. Sant Singh Khalsa (Shabad OS, CC BY-SA)
Ang 437 · Line 34

ਸਾਧ ਸਭਾ. ਸੰਤਾ ਕੀ ਸੰਗਤਿ; ਨਦਰਿ ਪ੍ਰਭੂ ਸੁਖੁ ਪਾਇਆ ॥

saadh sabhaa. santaa kee sangat; nadar prabhoo sukh paaeaa |

Punjabi

ਸਾਈਂ ਦੀ ਮਿਹਰ ਦੁਆਰਾ ਇਨਸਾਨ ਨੇਕਾਂ ਦੀ ਸੋਹਬਤ ਅਤੇ ਪਵਿੱਤਰ ਪੁਰਸ਼ਾਂ ਦੇ ਮੇਲ ਮਿਲਾਪ ਅੰਦਰ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

In the Company of the Holy, and the Saints' Society, by God's Grace, peace is obtained.

Dr. Sant Singh Khalsa (Shabad OS, CC BY-SA)
Ang 437 · Line 35

ਹਰਿ ਕੀ ਭਗਤਿ ਰਤੇ ਬੈਰਾਗੀ; ਚੂਕੇ ਮੋਹ ਪਿਆਸਾ ॥

har kee bhagat rate bairaagee; chooke moh piaasaa |

Punjabi

ਜਗਤ-ਤਿਆਗੀ ਵਾਹਿਗੁਰੂ ਦੀ ਊਪਾਸਨਾ ਅੰਦਰ ਲੀਨ ਰਹਿੰਦੇ ਹਨ। ਅਤੇ ਲਗਨ ਤੇ ਖਾਹਿਸ਼ ਤੋਂ ਖਲਾਸੀ ਪਾ ਜਾਂਦੇ ਹਨ।

Bhai Manmohan Singh (Shabad OS, CC BY-SA)

English

The renunciates remain absorbed in devotional worship to the Lord; they are rid of emotional attachment and desire.

Dr. Sant Singh Khalsa (Shabad OS, CC BY-SA)
Ang 437 · Line 36

ਨਾਨਕ. ਹਉਮੈ ਮਾਰਿ ਪਤੀਣੇ; ਵਿਰਲੇ ਦਾਸ ਉਦਾਸਾ ॥੪॥੩॥

naanak. haumai maar pateene; virale daas udaasaa |4|3|

Punjabi

ਨਾਨਕ ਕੋਈ ਟਾਵਾਂ ਹੀ ਇੱਛਾ ਰਹਿਤ, ਹਰੀ ਦਾ ਗੋਲਾ ਹੈ, ਜੋ ਆਪਣੀ ਹੰਗਤਾ ਨੂੰ ਮੇਟ ਕੇ ਸੁਆਮੀ ਨਾਲ ਪ੍ਰਸੰਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

O Nanak, how rare is that unattached servant, who conquers his ego, and remains pleased with the Lord. ||4||3||

Dr. Sant Singh Khalsa (Shabad OS, CC BY-SA)