Ang 467
ਓਨੑੀ ਮੰਦੈ ਪੈਰੁ. ਨ ਰਖਿਓ; ਕਰਿ ਸੁਕ੍ਰਿਤੁ ਧਰਮੁ ਕਮਾਇਆ ॥
onaee mandai pair. na rakhio; kar sukrit dharam kamaaeaa |
Punjabi
ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ।
English
They do not place their feet in sin, but do good deeds and live righteously in Dharma.
ਓਨੑੀ. ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥
onaee. duneea torre bandhanaa; an paanee thorraa khaaeaa |
Punjabi
ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।
English
They burn away the bonds of the world, and eat a simple diet of grain and water.
ਤੂੰ ਬਖਸੀਸੀ ਅਗਲਾ; ਨਿਤ ਦੇਵਹਿ. ਚੜਹਿ ਸਵਾਇਆ ॥
toon bakhaseesee agalaa; nit deveh. charreh savaaeaa |
Punjabi
ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
English
You are the Great Forgiver; You give continually, more and more each day.
ਵਡਿਆਈ ਵਡਾ ਪਾਇਆ ॥੭॥
vaddiaaee vaddaa paaeaa |7|
Punjabi
ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ।
English
By His greatness, the Great Lord is obtained. ||7||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ॥
purakhaan birakhaan teerathaan; tattaan meghaan khetaanh |
Punjabi
ਇਨਸਾਨ, ਦਰਖਤਾਂ, ਧਰਮ-ਅਸਥਾਨਾਂ, ਪਵਿੱਤਰ ਨਦੀਆਂ ਦਿਆਂ ਕਿਨਾਰਿਆਂ, ਬੱਦਲਾਂ, ਪੈਲੀਆਂ,
English
Men, trees, sacred shrines of pilgrimage, banks of sacred rivers, clouds, fields,
ਦੀਪਾਂ ਲੋਆਂ ਮੰਡਲਾਂ; ਖੰਡਾਂ ਵਰਭੰਡਾਂਹ ॥
deepaan loaan manddalaan; khanddaan varabhanddaanh |
Punjabi
ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ,
English
islands, continents, worlds, solar systems, and universes;
ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ॥
anddaj jeraj utabhujaan; khaanee setajaanh |
Punjabi
ਉਤਪਤੀ ਦੇ ਨਿਕਾਸਾਂ, ਜੋ ਆਂਡੇ ਤੋਂ ਪੈਦਾ ਹੋਇਆ, ਗਰਭ ਤੋਂ ਪੈਦਾ ਹੋਇਆ, ਧਰਤੀ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਪੈਦਾ ਹੋਇਆ,
English
the four sources of creation - born of eggs, born of the womb, born of the earth and born of sweat;
ਸੋ ਮਿਤਿ ਜਾਣੈ ਨਾਨਕਾ; ਸਰਾਂ ਮੇਰਾਂ ਜੰਤਾਹ ॥
so mit jaanai naanakaa; saraan meraan jantaah |
Punjabi
ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ, ਉਹ ਸਾਹਿਬ ਉਹਨਾਂ ਸਭ ਦੀ ਦਿਸ਼ਾ ਨੂੰ ਜਾਣਦਾ ਹੈ, ਹੇ ਨਾਨਕ!
English
oceans, mountains, and all beings - O Nanak, He alone knows their condition.
ਨਾਨਕ. ਜੰਤ ਉਪਾਇ ਕੈ; ਸੰਮਾਲੇ ਸਭਨਾਹ ॥
naanak. jant upaae kai; samaale sabhanaah |
Punjabi
ਨਾਨਕ, ਜੀਵਾਂ ਨੂੰ ਪੈਦਾ ਕਰਕੇ, ਸੁਆਮੀ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ।
English
O Nanak, having created the living beings, He cherishes them all.
ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥
jin karatai karanaa keea; chintaa bhi karanee taah |
Punjabi
ਸਿਰਜਣਹਾਰ, ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦਾ ਖਿਆਲ ਭੀ ਕਰਦਾ ਹੈ।
English
The Creator who created the creation, takes care of it as well.
ਸੋ ਕਰਤਾ ਚਿੰਤਾ ਕਰੇ; ਜਿਨਿ ਉਪਾਇਆ ਜਗੁ ॥
so karataa chintaa kare; jin upaaeaa jag |
Punjabi
ਉਹ ਘੜਨਹਾਰ: ਜਿਸਨੇ ਆਲਮ ਘੜਿਆ ਹੈ, ਇਸ ਦਾ ਫਿਕਰ ਭੀ ਕਰਦਾ ਹੈ।
English
He, the Creator who formed the world, cares for it.
ਤਿਸੁ ਜੋਹਾਰੀ. ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ ॥
tis johaaree. suasat tis; tis deebaan abhag |
Punjabi
ਉਸ ਨੂੰ ਮੇਰੀ ਨਮਸਕਾਰ ਹੈ ਅਤੇ ਉਸੇ ਨੂੰ ਹੀ ਮੇਰੀ ਪ੍ਰਣਾਮ। ਅਬਿਨਾਸ਼ੀ ਹੈ ਉਸ ਦਾ ਦਰਬਾਰ।
English
Unto Him I bow and offer my reverence; His Royal Court is eternal.
ਨਾਨਕ. ਸਚੇ ਨਾਮ ਬਿਨੁ; ਕਿਆ ਟਿਕਾ. ਕਿਆ ਤਗੁ ॥੧॥
naanak. sache naam bin; kiaa ttikaa. kiaa tag |1|
Punjabi
ਨਾਨਕ, ਸਤਿਨਾਮ ਦੇ ਬਗੈਰ ਕੀ ਫਾਇਦਾ ਹੈ ਤਿਲਕ ਦਾ, ਅਤੇ ਕੀ ਜਨੇਊ ਦਾ?
English
O Nanak, without the True Name, of what use is the frontal mark of the Hindus, or their sacred thread? ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਲਖ ਨੇਕੀਆ ਚੰਗਿਆਈਆ; ਲਖ ਪੁੰਨਾ ਪਰਵਾਣੁ ॥
lakh nekeea changiaaeea; lakh punaa paravaan |
Punjabi
ਲੱਖਾਂ ਪਵਿੱਤਰਤਾਈਆਂ ਅਤੇ ਸ਼ੁਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ,
English
Hundreds of thousands of virtues and good actions, and hundreds of thousands of blessed charities,
ਲਖ ਤਪ ਉਪਰਿ ਤੀਰਥਾਂ; ਸਹਜ ਜੋਗ ਬੇਬਾਣ ॥
lakh tap upar teerathaan; sehaj jog bebaan |
Punjabi
ਧਰਮ ਅਸਥਾਨਾਂ ਤੇ ਲੱਖਾਂ ਹੀ ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਅਭਿਆਸ,
English
hundreds of thousands of penances at sacred shrines, and the practice of Sehj Yoga in the wilderness,
ਲਖ ਸੂਰਤਣ ਸੰਗਰਾਮ; ਰਣ ਮਹਿ ਛੁਟਹਿ ਪਰਾਣ ॥
lakh sooratan sangaraam; ran meh chhutteh paraan |
Punjabi
ਲੱਖਾਂ ਸੂਰਮਤਾਈਆਂ ਅਤੇ ਮੁਠ ਭੀੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ,
English
hundreds of thousands of courageous actions and giving up the breath of life on the field of battle,
ਲਖ ਸੁਰਤੀ. ਲਖ ਗਿਆਨ ਧਿਆਨ; ਪੜੀਅਹਿ ਪਾਠ ਪੁਰਾਣ ॥
lakh suratee. lakh giaan dhiaan; parreeeh paatth puraan |
Punjabi
ਲੱਖਾਂ ਬ੍ਰਹਿਮ-ਗਿਆਨ ਤੇ ਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ,
English
hundreds of thousands of divine understandings, hundreds of thousands of divine wisdoms and meditations and readings of the Vedas and the Puraanas
ਜਿਨਿ ਕਰਤੈ ਕਰਣਾ ਕੀਆ; ਲਿਖਿਆ ਆਵਣ ਜਾਣੁ ॥
jin karatai karanaa keea; likhiaa aavan jaan |
Punjabi
ਜਿਸ ਨੇ ਸੰਸਾਰ ਸਾਜਿਆ ਹੈ, ਅਤੇ ਆਵਨ ਤੇ ਗਮਨ ਲਿਖਿਆ ਹੈ,
English
- before the Creator who created the creation, and who ordained coming and going,
ਨਾਨਕ. ਮਤੀ ਮਿਥਿਆ; ਕਰਮੁ ਸਚਾ ਨੀਸਾਣੁ ॥੨॥
naanak. matee mithiaa; karam sachaa neesaan |2|
Punjabi
ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ।
English
O Nanak, all these things are false. True is the Insignia of His Grace. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਚਾ ਸਾਹਿਬੁ ਏਕੁ ਤੂੰ; ਜਿਨਿ ਸਚੋ ਸਚੁ ਵਰਤਾਇਆ ॥
sachaa saahib ek toon; jin sacho sach varataaeaa |
Punjabi
ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ।
English
You alone are the True Lord. The Truth of Truths is pervading everywhere.
ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ; ਤਾ ਤਿਨੑੀ ਸਚੁ ਕਮਾਇਆ ॥
jis toon dehi, tis milai sach; taa tinaee sach kamaaeaa |
Punjabi
ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ।
English
He alone receives the Truth, unto whom You give it; then, he practices Truth.
ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑ ਕੈ ਹਿਰਦੈ ਸਚੁ ਵਸਾਇਆ ॥
satigur miliai. sach paaeaa; jina kai hiradai sach vasaaeaa |
Punjabi
ਸੱਚੇ ਗੁਰਾਂ, ਜਿਨ੍ਹਾਂ ਦੇ ਮਨ ਅੰਦਰ ਸੱਚ ਵੱਸਦਾ ਹੈ, ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ।
English
Meeting the True Guru, Truth is found. In His Heart, Truth is abiding.
ਮੂਰਖ. ਸਚੁ ਨ ਜਾਣਨੑੀ; ਮਨਮੁਖੀ ਜਨਮੁ ਗਵਾਇਆ ॥
moorakh. sach na jaananaee; manamukhee janam gavaaeaa |
Punjabi
ਬੇਵਕੂਫ ਸੱਚ ਨੂੰ ਨਹੀਂ ਜਾਣਦੇ। ਆਪ-ਹੁਦਰੇ ਹੋਣ ਕਾਰਣ ਉਹ ਆਪਣਾ ਜੀਵਨ ਗੁਆ ਲੈਂਦੇ ਹਨ।
English
The fools do not know the Truth. The self-willed manmukhs waste their lives away in vain.
ਵਿਚਿ ਦੁਨੀਆ; ਕਾਹੇ ਆਇਆ ॥੮॥
vich duneea; kaahe aaeaa |8|
Punjabi
ਅਹਿਜੇ ਲੋਕ ਕਿਉਂ ਜਹਾਨ ਵਿੱਚ ਆਏ ਹਨ?
English
Why have they even come into the world? ||8||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥
parr parr gaddee ladeeeh; parr parr bhareeeh saath |
Punjabi
ਬੰਦਾ ਗ੍ਰੰਥ ਪੜ੍ਹ-ਵਾਚ ਕੇ ਛਕੜ ਭਰ ਲਵੇ। ਉਹ ਪੁਸਤਕਾਂ ਦੇ ਸਾਰੇ ਸਮੁਦਾਇ ਪੜ੍ਹ-ਵਾਚ ਲਵੇ।
English
You may read and read loads of books; you may read and study vast multitudes of books.
ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥
parr parr berree paaeeai; parr parr gaddeeeh khaat |
Punjabi
ਉਹ ਕਿਤਾਬਾਂ ਪੜ੍ਹ ਵਾਚ ਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਪਾ ਲਵੇ। ਉਹ ਪੋਥੀਆਂ ਪੜ੍ਹ-ਵਾਚ ਕੇ ਉਹਨਾਂ ਨਾਲ ਟੋਏ ਭਰ ਲਵੇ।
English
You may read and read boat-loads of books; you may read and read and fill pits with them.
ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥
parreeeh jete baras baras; parreeeh jete maas |
Punjabi
ਉਹ ਸਾਲ-ਬ-ਸਾਲ ਪੜ੍ਹਦਾ ਰਹੇ, ਅਤੇ ਉਹ ਜਿੰਨੇ ਭੀ ਮਹੀਨੇ ਹਨ, ਸਾਰੇ ਵਾਚਦਾ ਹੀ ਰਹੇ।
English
You may read them year after year; you may read them as many months are there are.
ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥
parreeai jetee aarajaa; parreeeh jete saas |
Punjabi
ਉਹ ਆਪਣੀ ਸਾਰੀ ਉਮਰ ਵਾਚਦਾ ਹੀ ਰਹੇ ਅਤੇ ਆਪਣੇ ਹਰ ਸੁਆਸ ਨਾਲ ਪੜ੍ਹੇ।
English
You may read them all your life; you may read them with every breath.
ਨਾਨਕ. ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥੧॥
naanak. lekhai ik gal; hor haumai jhakhanaa jhaakh |1|
Punjabi
ਨਾਨਕ, ਕੇਵਲ ਇੱਕ ਚੀਜ, ਰੱਬ ਦਾ ਨਾਮ, ਹਿਸਾਬ ਵਿੱਚ ਹੈ। ਬਾਕੀ ਸਮੂਹ ਹੰਕਾਰ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ।
English
O Nanak, only one thing is of any account: everything else is useless babbling and idle talk in ego. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਲਿਖਿ ਲਿਖਿ ਪੜਿਆ; ॥ ਤੇਤਾ ਕੜਿਆ ॥
likh likh parriaa; | tetaa karriaa |
Punjabi
ਜਿੰਨ੍ਹਾਂ ਬਹੁਤਾ ਬੰਦਾ ਲਿਖਦਾ-ਪੜ੍ਹਦਾ ਹੈ, ਓਨਾ ਹੀ ਬਹੁਤਾ ਸੜਦਾ ਬਲਦਾ ਹੈ।
English
The more one write and reads, the more one burns.
ਬਹੁ ਤੀਰਥ ਭਵਿਆ. ॥ ਤੇਤੋ ਲਵਿਆ ॥
bahu teerath bhaviaa. | teto laviaa |
Punjabi
ਜਿੰਨਾਂ ਜਿਆਦਾ ਉਹ ਯਾਤ੍ਰਾ ਅਸਥਾਨਾਂ ਤੇ ਭਾਉਂਦਾ ਹੈ, ਉਨ੍ਹਾਂ ਜਿਆਦਾ ਹੀ ਉਹ ਬੋਲਦਾ ਹੈ।
English
The more one wanders at sacred shrines of pilgrimage, the more one talks uselessly.
ਬਹੁ ਭੇਖ ਕੀਆ; ਦੇਹੀ ਦੁਖੁ ਦੀਆ ॥
bahu bhekh keea; dehee dukh deea |
Punjabi
ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ।
English
The more one wears religious robes, the more pain he causes his body.
ਸਹੁ ਵੇ ਜੀਆ, ਅਪਣਾ ਕੀਆ ॥
sahu ve jeea, apanaa keea |
Punjabi
ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ।
English
O my soul, you must endure the consequences of your own actions.
ਅੰਨੁ. ਨ ਖਾਇਆ; ਸਾਦੁ ਗਵਾਇਆ ॥
an. na khaaeaa; saad gavaaeaa |
Punjabi
ਜੋ ਅਨਾਜ ਨਹੀਂ ਖਾਂਦਾ, ਉਹ ਜੀਵਨ ਦਾ ਸੁਆਦ ਵੰਞਾ ਲੈਂਦਾ ਹੈ।
English
One who does not eat the corn, misses out on the taste.
ਬਹੁ ਦੁਖੁ ਪਾਇਆ; ਦੂਜਾ ਭਾਇਆ ॥
bahu dukh paaeaa; doojaa bhaaeaa |
Punjabi
ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਹੁਤੀ ਤਕਲੀਫ ਉਠਾਉਂਦਾ ਹੈ।
English
One obtains great pain, in the love of duality.
ਬਸਤ੍ਰ ਨ ਪਹਿਰੈ; ॥ ਅਹਿਨਿਸਿ ਕਹਰੈ ॥
basatr na pahirai; | ahinis kaharai |
Punjabi
ਜੋ ਕੱਪੜੇ ਨਹੀਂ ਪਹਿਨਦਾ, ਉਹ ਦਿਹੁੰ ਰੈਣ ਮੁਸੀਬਤ ਸਹਾਰਦਾ ਹੈ।
English
One who does not wear any clothes, suffers night and day.
ਮੋਨਿ ਵਿਗੂਤਾ; ॥ ਕਿਉ ਜਾਗੈ. ਗੁਰ ਬਿਨੁ, ਸੂਤਾ ॥
mon vigootaa; | kiau jaagai. gur bin, sootaa |
Punjabi
ਚੁੱਪ-ਚਾਪ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ। ਸੁੱਤਾ ਹੋਇਆ ਇਨਸਾਨ ਗੁਰੂ ਬਗੈਰ ਕਿਸ ਤਰ੍ਹਾਂ ਜਾਗ ਸਕਦਾ ਹੈ?
English
Through silence, he is ruined. How can the sleeping one be awakened without the Guru?
ਪਗ ਉਪੇਤਾਣਾ; ॥ ਅਪਣਾ ਕੀਆ ਕਮਾਣਾ ॥
pag upetaanaa; | apanaa keea kamaanaa |
Punjabi
ਜੋ ਨੰਗੀਂ ਪੈਰੀਂ ਫਿਰਦਾ ਹੈ, ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
English
One who goes barefoot suffers by his own actions.
ਅਲੁ ਮਲੁ ਖਾਈ; ਸਿਰਿ ਛਾਈ ਪਾਈ ॥
al mal khaaee; sir chhaaee paaee |
Punjabi
ਜੋ ਗੰਦਗੀ ਖਾਂਦਾ ਹੈ, ਉਹ ਆਪਣੇ ਸੀਸ ਤੇ ਸੁਆਹ ਪਾਉਂਦਾ ਹੈ।
English
One who eats filth and throws ashes on his head
ਮੂਰਖਿ ਅੰਧੈ; ਪਤਿ ਗਵਾਈ ॥
moorakh andhai; pat gavaaee |
Punjabi
ਉਹ ਅੰਨ੍ਹਾਂ, ਬੇਵਕੂਫ ਆਪਣੀ ਇਜ਼ਤ ਗੁਆ ਲੈਂਦਾ ਹੈ।
English
the blind fool loses his honor.
ਵਿਣੁ ਨਾਵੈ; ਕਿਛੁ. ਥਾਇ ਨ ਪਾਈ ॥
vin naavai; kichh. thaae na paaee |
Punjabi
ਨਾਮ ਦੇ ਬਾਝੋਂ ਕੋਈ ਚੀਜ ਭੀ ਕਬੂਲ ਨਹੀਂ ਪੈਂਦੀ।
English
Without the Name, nothing is of any use.
ਰਹੈ ਬੇਬਾਣੀ; ਮੜੀ ਮਸਾਣੀ ॥
rahai bebaanee; marree masaanee |
Punjabi
ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ।
English
One who lives in the wilderness, in cemetaries and cremation grounds
ਅੰਧੁ ਨ ਜਾਣੈ; ਫਿਰਿ ਪਛੁਤਾਣੀ ॥
andh na jaanai; fir pachhutaanee |
Punjabi
ਅੰਨ੍ਹਾਂ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ ਅਤੇ ਮਗਰੋਂ ਅਫਸੋਸ ਕਰਦਾ ਹੈ।
English
- that blind man does not know the Lord; he regrets and repents in the end.