Ang 470
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਨਾਨਕ. ਮੇਰੁ ਸਰੀਰ ਕਾ; ਇਕੁ ਰਥੁ ਇਕੁ ਰਥਵਾਹੁ ॥
naanak. mer sareer kaa; ik rath ik rathavaahu |
Punjabi
ਨਾਨਕ, ਸ਼੍ਰੋਮਣੀ ਮਨੁੱਖੀ ਦੇਹਿ ਦੀ ਇੱਕ ਗੱਡੀ ਤੇ ਇਕ ਗੱਡੀ ਵਾਨ ਹੈ।
English
O Nanak, the soul of the body has one chariot and one charioteer.
ਜੁਗੁ ਜੁਗੁ ਫੇਰਿ ਵਟਾਈਅਹਿ; ਗਿਆਨੀ ਬੁਝਹਿ ਤਾਹਿ ॥
jug jug fer vattaaeeeh; giaanee bujheh taeh |
Punjabi
ਹਰ ਯੁਗ ਮਗਰੋਂ ਉਹ ਬਦਲ ਜਾਂਦੇ ਹਨ। ਰੱਬੀ ਗਿਆਤ ਵਾਲੇ ਇਸ ਨੂੰ ਸਮਝਦੇ ਹਨ।
English
In age after age they change; the spiritually wise understand this.
ਸਤਜੁਗਿ. ਰਥੁ ਸੰਤੋਖ ਕਾ; ਧਰਮੁ ਅਗੈ ਰਥਵਾਹੁ ॥
satajug. rath santokh kaa; dharam agai rathavaahu |
Punjabi
ਸੁਨਹਿਰੀ ਯੁਗ ਅੰਦਰ ਸੰਤੁਸ਼ਤਾ ਗੱਡੀ ਹੈ ਅਤੇ ਪਵਿੱਤਰਤਾ ਮੂਹਰੇ ਗਾੜੀਵਾਨ।
English
In the Golden Age of Sat Yuga, contentment was the chariot and righteousness the charioteer.
ਤ੍ਰੇਤੈ ਰਥੁ ਜਤੈ ਕਾ; ਜੋਰੁ ਅਗੈ ਰਥਵਾਹੁ ॥
tretai rath jatai kaa; jor agai rathavaahu |
Punjabi
ਚਾਂਦੀ ਦੇ ਯੁਗ ਅੰਦਰ ਪ੍ਰਹੇਜਗਾਰੀ ਦੀ ਗੱਡੀ ਹੈ ਅਤੇ ਤਾਕਤ ਮੂਹਰੇ ਡਰਾਈਵਰ।
English
In the Silver Age of Traytaa Yuga, celibacy was the chariot and power the charioteer.
ਦੁਆਪੁਰਿ ਰਥੁ ਤਪੈ ਕਾ; ਸਤੁ ਅਗੈ ਰਥਵਾਹੁ ॥
duaapur rath tapai kaa; sat agai rathavaahu |
Punjabi
ਪਿੱਤਲ ਦੇ ਯੁਗ ਅੰਦਰ ਤਪੱਸਿਆ ਗੱਡੀ ਹੈ ਅਤੇ ਸੱਚ ਮੂਹਰੇ ਗਾੜੀਵਾਨ।
English
In the Brass Age of Dwaapar Yuga, penance was the chariot and truth the charioteer.
ਕਲਜੁਗਿ ਰਥੁ ਅਗਨਿ ਕਾ; ਕੂੜੁ ਅਗੈ ਰਥਵਾਹੁ ॥੧॥
kalajug rath agan kaa; koorr agai rathavaahu |1|
Punjabi
ਲੋਹੇ ਦੇ ਸਮੇਂ ਅੰਦਰ ਅੱਗ ਦਾ ਰਥ ਹੈ ਅਤੇ ਝੂਠ ਮੂਹਰੇ ਰਥਵਾਨ।
English
In the Iron Age of Kali Yuga, fire is the chariot and falsehood the charioteer. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਸਾਮ ਕਹੈ ਸੇਤੰਬਰੁ ਸੁਆਮੀ; ਸਚ ਮਹਿ ਆਛੈ. ਸਾਚਿ ਰਹੇ ॥
saam kahai setanbar suaamee; sach meh aachhai. saach rahe |
Punjabi
ਸ਼ਾਮ ਵੇਦ ਆਖਦਾ ਹੈ ਕਿ ਸਾਹਿਬ ਸੁਫੈਦ-ਬਸਤਰਾਂ ਵਾਲਾ ਹੈ। ਸੱਚੇ ਯੁੱਗ ਅੰਦਰ ਹਰ ਜਣਾ ਸੱਚ ਨੂੰ ਚਾਹੁੰਦਾ ਸੀ, ਸੱਚ ਵਿੱਚ ਵਸਦਾ ਸੀ,
English
The Sama Veda says that the Lord Master is robed in white; in the Age of Truth,
ਸਭੁ ਕੋ; ਸਚਿ ਸਮਾਵੈ ॥
sabh ko; sach samaavai |
Punjabi
ਅਤੇ ਸੱਚ ਵਿੱਚ ਹੀ ਲੀਨ ਹੁੰਦਾ ਸੀ।
English
Everyone desired Truth, abided in Truth, and was merged in the Truth.
ਰਿਗੁ ਕਹੈ; ਰਹਿਆ ਭਰਪੂਰਿ ॥
rig kahai; rahiaa bharapoor |
Punjabi
ਰਿੱਗ ਵੇਦ ਆਖਦਾ ਹੈ ਕਿ ਵਾਹਿਗੁਰੂ ਹਰ ਜਗ੍ਹਾਂ ਪਰੀ ਪੂਰਨ ਹੈ,
English
The Rig Veda says that God is permeating and pervading everywhere;
ਰਾਮ ਨਾਮੁ; ਦੇਵਾ ਮਹਿ ਸੂਰੁ ॥
raam naam; devaa meh soor |
Punjabi
ਅਤੇ ਦੇਵਤਿਆਂ ਵਿੱਚੋਂ ਰਾਮ ਦਾ ਨਾਮ ਪਰਮ ਉਤਕ੍ਰਿਸ਼ਟ ਹੈ।
English
among the deities, the Lord's Name is the most exalted.
ਨਾਇ ਲਇਐ; ਪਰਾਛਤ ਜਾਹਿ ॥
naae leiai; paraachhat jaeh |
Punjabi
ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ,
English
Chanting the Name, sins depart;
ਨਾਨਕ; ਤਉ ਮੋਖੰਤਰੁ ਪਾਹਿ ॥
naanak; tau mokhantar paeh |
Punjabi
ਅਤੇ ਤਦ, ਹੇ ਨਾਨਕ! ਆਦਮੀ ਮੁਕਤੀ ਪਾ ਲੈਂਦਾ ਹੈ।
English
O Nanak, then, one obtains salvation.
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨੑ ਕ੍ਰਿਸਨੁ ਜਾਦਮੁ ਭਇਆ ॥
juj meh jor chhalee chandraaval; kaana krisan jaadam bheaa |
Punjabi
ਯੁਜਰ ਵੇਦ ਦੇ ਸਮੇਂ ਅੰਦਰ, ਯਾਦਵ ਕੁਲ ਦੇ ਕਾਨ੍ਹ ਕ੍ਰਿਸ਼ਨ ਨੇ ਚੰਦ੍ਰਾਵਲੀ ਨੂੰ ਬਲਿ ਨਾਲ ਠੱਗ ਲਿਆ।
English
In the Jujar Veda, Kaan Krishna of the Yaadva tribe seduced Chandraavali by force.
ਪਾਰਜਾਤੁ. ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥
paarajaat. gopee lai aaeaa; bindraaban meh rang keea |
Punjabi
ਉਸ ਨੇ ਆਪਣੀ ਗੁਆਲਣ ਲਈ ਕਲਪ ਬਿਰਛ ਲੈ ਆਂਦਾ ਅਤੇ ਬਿੰਦ੍ਰਾਬਨ ਵਿੱਚ ਰੰਗ-ਰਲੀਆਂ ਮਾਣੀਆਂ।
English
He brought the Elysian Tree for his milk-maid, and revelled in Brindaaban.
ਕਲਿ ਮਹਿ. ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥
kal meh. bed atharaban hooaa; naau khudaaee alahu bheaa |
Punjabi
ਕਾਲੇ ਸਮੇਂ ਅੰਦਰ ਅਥਰਵ ਵੇਦ ਉਘਾ ਹੋਇਆ ਅਤੇ ਵਾਹਿਗੁਰੂ ਦਾ ਨਾਮ ਅੱਲਾ ਪੈ ਗਿਆ।
English
In the Dark Age of Kali Yuga, the Atharva Veda became prominent; Allah became the Name of God.
ਨੀਲ ਬਸਤ੍ਰ ਲੇ ਕਪੜੇ ਪਹਿਰੇ; ਤੁਰਕ ਪਠਾਣੀ ਅਮਲੁ ਕੀਆ ॥
neel basatr le kaparre pahire; turak patthaanee amal keea |
Punjabi
ਇਨਸਾਨ ਉਦੋਂ ਨੀਲੇ ਬਾਣੇ ਤੇ ਪੁਸ਼ਾਕੇ ਲੈ ਕੇ ਪਾਉਂਦੇ ਸਨ ਅਤੇ ਮੁਸਲਮਾਨ ਤੇ ਪਠਾਣ ਰਾਜ ਕਰਦੇ ਸਨ।
English
Men began to wear blue robes and garments; Turks and Pat'haans assumed power.
ਚਾਰੇ ਵੇਦ ਹੋਏ ਸਚਿਆਰ ॥
chaare ved hoe sachiaar |
Punjabi
ਚਾਰੋਂ ਹੀ ਵੇਦ ਸੱਚੇ ਕਹੇ ਗਏ।
English
The four Vedas each claim to be true.
ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥
parreh guneh tina chaar veechaar |
Punjabi
ਉਨ੍ਹਾਂ ਨੂੰ ਵਾਚਣ ਅਤੇ ਘੋਖਣ ਦੁਆਰਾ, ਇਨਸਾਨ ਉਨ੍ਹਾਂ ਵਿੱਚ ਚਾਰ ਮਤ ਪਾਉਂਦਾ ਹੈ। ਪ੍ਰੰਤੂ।
English
Reading and studying them, four doctrines are found.
ਭਾਉ ਭਗਤਿ ਕਰਿ; ਨੀਚੁ ਸਦਾਏ ॥
bhaau bhagat kar; neech sadaae |
Punjabi
ਜੇਕਰ ਆਦਮੀ ਵਾਹਿਗੁਰੂ ਨਾਲ ਪਿਆਰ ਤੇ ਉਸ ਦਾ ਸਿਮਰਨ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਅਖਵਾਵੇ,
English
With loving devotional worship, abiding in humility,
ਤਉ ਨਾਨਕ; ਮੋਖੰਤਰੁ ਪਾਏ ॥੨॥
tau naanak; mokhantar paae |2|
Punjabi
ਤਾਂ ਹੀ ਹੇ ਨਾਨਕ, ਉਹ ਮੁਕਤੀ ਨੂੰ ਪਾਉਂਦਾ ਹੈ।
English
O Nanak, salvation is attained. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਤਿਗੁਰ ਵਿਟਹੁ ਵਾਰਿਆ; ਜਿਤੁ ਮਿਲਿਐ ਖਸਮੁ ਸਮਾਲਿਆ ॥
satigur vittahu vaariaa; jit miliai khasam samaaliaa |
Punjabi
ਕੁਰਬਾਨ ਹਾਂ ਮੈਂ ਸੱਚੇ ਗੁਰਾਂ ਉੱਤੋਂ ਜਿਨ੍ਹਾਂ ਨੂੰ ਭੇਟਣ ਦੁਆਰਾ ਸਿਮਰਿਆ ਜਾਂਦਾ ਹੈ।
English
I am a sacrifice to the True Guru; meeting Him, I have come to cherish the Lord Master.
ਜਿਨਿ ਕਰਿ ਉਪਦੇਸੁ. ਗਿਆਨ ਅੰਜਨੁ ਦੀਆ; ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥
jin kar upades. giaan anjan deea; inaee netree jagat nihaaliaa |
Punjabi
ਜਿਸ ਨੇ ਮੈਨੂੰ ਸਿਖਿਆ ਦਿੱਤੀ ਅਤੇ ਬ੍ਰਹਿਮ-ਬੋਧ ਦਾ ਸੁਰਮਾ ਬਖਸ਼ਿਆ ਹੈ ਅਤੇ ਇਨ੍ਹਾਂ ਅੱਖਾਂ ਨਾਲ ਮੈਂ ਸੰਸਾਰ ਦੀ ਅਸਲੀਅਤ ਨੂੰ ਵੇਖ ਲਿਆ ਹੈ।
English
He has taught me and given me the healing ointment of spiritual wisdom, and with these eyes, I behold the world.
ਖਸਮੁ ਛੋਡਿ ਦੂਜੈ ਲਗੇ; ਡੁਬੇ ਸੇ ਵਣਜਾਰਿਆ ॥
khasam chhodd doojai lage; ddube se vanajaariaa |
Punjabi
ਸੁਦਾਗਰ ਜੋ ਪਤੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੇ ਹਨ, ਉਹ ਡੁੱਬ ਜਾਂਦੇ ਹਨ।
English
Those dealers who abandon their Lord and Master and attach themselves to another, are drowned.
ਸਤਿਗੁਰੂ ਹੈ ਬੋਹਿਥਾ; ਵਿਰਲੈ ਕਿਨੈ ਵੀਚਾਰਿਆ ॥
satiguroo hai bohithaa; viralai kinai veechaariaa |
Punjabi
ਸੱਚੇ ਗੁਰੂ ਜੀ ਇਹ ਜਹਾਜ਼ ਹਨ। ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
English
The True Guru is the boat, but few are those who realize this.
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
kar kirapaa paar utaariaa |13|
Punjabi
ਆਪਣੀ ਮਿਹਰ ਧਾਰ ਕੇ ਉਹ ਉਨ੍ਹਾਂ ਨੂੰ ਪਾਰ ਕਰ ਦਿੰਦੇ ਹਨ।
English
Granting His Grace, He carries them across. ||13||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਸਿੰਮਲ ਰੁਖੁ ਸਰਾਇਰਾ; ਅਤਿ ਦੀਰਘ ਅਤਿ ਮੁਚੁ ॥
sinmal rukh saraaeiraa; at deeragh at much |
Punjabi
ਸਿੰਬਲ ਦਾ ਬਿਰਛ ਤੀਰ ਵਰਗਾ ਸਿੱਧਾ ਹੈ। ਇਹ ਬਹੁਤਾ ਉੱਚਾ ਅਤੇ ਮਹਾਨ ਮੋਟਾ ਹੁੰਦਾ ਹੈ।
English
The simmal tree is straight as an arrow; it is very tall, and very thick.
ਓਇ ਜਿ ਆਵਹਿ ਆਸ ਕਰਿ; ਜਾਹਿ ਨਿਰਾਸੇ ਕਿਤੁ ॥
oe ji aaveh aas kar; jaeh niraase kit |
Punjabi
ਉਹ ਕਿਤਨੇ ਹੀ ਪੰਛੀ ਜੋ ਉਮੈਦ ਧਾਰ ਕੇ ਇਸ ਕੋਲ ਆਉਂਦੇ ਹਨ, ਬੇ-ਉਮੈਦ ਹੋ ਕੇ ਟੁਰ ਜਾਂਦੇ ਹਨ।
English
But those birds which visit it hopefully, depart disappointed.
ਫਲ ਫਿਕੇ ਫੁਲ ਬਕਬਕੇ; ਕੰਮਿ ਨ ਆਵਹਿ ਪਤ ॥
fal fike ful bakabake; kam na aaveh pat |
Punjabi
ਇਸ ਦੇ ਫਲ ਫਿਕਲੇ ਹੁੰਦੇ ਹਨ, ਫੁੱਲ ਜੀ ਕੱਚਾ ਕਰਨ ਵਾਲੇ ਅਤੇ ਪੱਤੇ ਬੇ-ਮਤਲਬੇ।
English
Its fruits are tasteless, its flowers are nauseating, and its leaves are useless.
ਮਿਠਤੁ ਨੀਵੀ ਨਾਨਕਾ; ਗੁਣ ਚੰਗਿਆਈਆ ਤਤੁ ॥
mitthat neevee naanakaa; gun changiaaeea tat |
Punjabi
ਮਿਠਾਸ ਅਤੇ ਨਿੰਮ੍ਰਤਾ, ਹੇ ਨਾਨਕ! ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।
English
Sweetness and humility, O Nanak, are the essence of virtue and goodness.
ਸਭੁ ਕੋ ਨਿਵੈ ਆਪ ਕਉ; ਪਰ ਕਉ. ਨਿਵੈ ਨ ਕੋਇ ॥
sabh ko nivai aap kau; par kau. nivai na koe |
Punjabi
ਹਰ ਕੋਈ ਆਪਣੀ ਖਾਤਰ ਨਿਉਂਦਾ ਹੈ। ਓਪਰੇ ਦੀ ਖਾਤਰ ਕੋਈ ਨਹੀਂ ਨਿਉਂਦਾ।
English
Everyone bows down to himself; no one bows down to another.
ਧਰਿ ਤਾਰਾਜੂ ਤੋਲੀਐ; ਨਿਵੈ ਸੁ ਗਉਰਾ ਹੋਇ ॥
dhar taaraajoo toleeai; nivai su gauraa hoe |
Punjabi
ਜੇਕਰ ਕੋਈ ਚੀਜ ਤੱਕੜੀ ਦੇ ਪੱਲੜੇ ਵਿੱਚ ਰੱਖ ਕੇ ਜੋਖੀ ਜਾਵੇ ਤਾਂ ਜਿਹੜਾ ਪਾਸਾ ਨੀਵਾਂ ਹੁੰਦਾ ਹੈ ਉਹ ਭਾਰਾ ਹੁੰਦਾ ਹੈ।
English
When something is placed on the balancing scale and weighed, the side which descends is heavier.
ਅਪਰਾਧੀ ਦੂਣਾ ਨਿਵੈ; ਜੋ ਹੰਤਾ ਮਿਰਗਾਹਿ ॥
aparaadhee doonaa nivai; jo hantaa miragaeh |
Punjabi
ਹਰਨ ਦੇ ਸ਼ਿਕਾਰੀ ਦੀ ਮਾਨਿੰਦ ਪਾਪੀ ਦੁਗਣਾ ਨੀਵਾਂ ਹੁੰਦਾ ਹੈ।
English
The sinner, like the deer hunter, bows down twice as much.
ਸੀਸਿ ਨਿਵਾਇਐ, ਕਿਆ ਥੀਐ; ਜਾ ਰਿਦੈ ਕੁਸੁਧੇ ਜਾਹਿ ॥੧॥
sees nivaaeiai, kiaa theeai; jaa ridai kusudhe jaeh |1|
Punjabi
ਸਿਰ ਝੁਕਾਉਣ ਦੁਆਰਾ ਕੀ ਪ੍ਰਾਪਤ ਹੋ ਸਕਦਾ ਹੈ, ਜਦ ਇਨਸਾਨ ਮਲੀਨ ਮਨ ਨਾਲ ਜਾਂਦਾ ਹੈ?
English
But what can be achieved by bowing the head, when the heart is impure? ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਪੜਿ ਪੁਸਤਕ; ਸੰਧਿਆ ਬਾਦੰ ॥
parr pusatak; sandhiaa baadan |
Punjabi
ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
English
You read your books and say your prayers, and then engage in debate;
ਸਿਲ ਪੂਜਸਿ; ਬਗੁਲ ਸਮਾਧੰ ॥
sil poojas; bagul samaadhan |
Punjabi
ਪੱਥਰ ਪੂਜਦੇ ਹੋ, ਤੇ ਬਗਲੇ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
English
you worship stones and sit like a stork, pretending to be in Samaadhi.
ਮੁਖਿ ਝੂਠ; ਬਿਭੂਖਣ ਸਾਰੰ ॥
mukh jhootth; bibhookhan saaran |
Punjabi
ਆਪਣੇ ਮੂੰਹ ਨਾਲ ਤੁਸੀਂ ਪਰਮ ਸ਼੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
English
With your mouth you utter falsehood, and you adorn yourself with precious decorations;
ਤ੍ਰੈਪਾਲ; ਤਿਹਾਲ ਬਿਚਾਰੰ ॥
traipaal; tihaal bichaaran |
Punjabi
ਅਤੇ ਤਿੰਨਾਂ ਪੈਰਾਂ ਵਾਲੀ ਗਾਇਤ੍ਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
English
you recite the three lines of the Gayatri three times a day.
ਗਲਿ ਮਾਲਾ; ਤਿਲਕੁ ਲਿਲਾਟੰ ॥
gal maalaa; tilak lilaattan |
Punjabi
ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਉੱਤੇ ਟਿੱਕਾ,
English
Around your neck is a rosary, and on your forehead is a sacred mark;
ਦੁਇ ਧੋਤੀ; ਬਸਤ੍ਰ ਕਪਾਟੰ ॥
due dhotee; basatr kapaattan |
Punjabi
ਤੁਹਾਡੇ ਸਿਰ ਉੱਤੇ ਤੌਲੀਆਂ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
English
upon your head is a turban, and you wear two loin cloths.
ਜੇ ਜਾਣਸਿ; ਬ੍ਰਹਮੰ ਕਰਮੰ ॥
je jaanas; brahaman karaman |
Punjabi
ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣਦਾ ਹੋਵੇਂ,
English
If you knew the nature of God,
ਸਭਿ ਫੋਕਟ ਨਿਸਚਉ ਕਰਮੰ ॥
sabh fokatt nischau karaman |
Punjabi
ਤਾਂ ਤੈਨੂੰ ਪਤਾ ਲੱਗੇਗਾ ਕਿ ਇਹ ਸਮੂਹ ਨਿਸਚੇ ਤੇ ਸੰਸਕਾਰ ਵਿਅਰਥ ਹਨ।
English
you would know that all of these beliefs and rituals are in vain.
ਕਹੁ ਨਾਨਕ. ਨਿਹਚਉ ਧਿਆਵੈ ॥
kahu naanak. nihchau dhiaavai |
Punjabi
ਗੁਰੂ ਜੀ ਆਖਦੇ ਹਨ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
English
Says Nanak, meditate with deep faith;
ਵਿਣੁ ਸਤਿਗੁਰ; ਵਾਟ ਨ ਪਾਵੈ ॥੨॥
vin satigur; vaatt na paavai |2|
Punjabi
ਸੱਚੇ ਗੁਰਾਂ ਦੇ ਬਾਝੌਂ ਇਨਸਾਨ ਨੂੰ ਰਸਤਾ ਨਹੀਂ ਲੱਭਦਾ।
English
without the True Guru, no one finds the Way. ||2||
ਪਉੜੀ ॥
paurree |
Punjabi
ਪਉੜੀ।
English
Pauree:
ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ॥
kaparr roop suhaavanaa; chhadd duneea andar jaavanaa |
Punjabi
ਸੁਹਣੀ ਪੁਸ਼ਾਕ ਅਤੇ ਸੁੰਦਰਤਾ ਨੂੰ ਇਸ ਸੰਸਾਰ ਵਿੱਚ ਛੱਡ ਕੇ ਇਨਸਾਨ ਟੁਰ ਜਾਂਦਾ ਹੈ।
English
Abandoning the world of beauty, and beautiful clothes, one must depart.
ਮੰਦਾ ਚੰਗਾ ਆਪਣਾ; ਆਪੇ ਹੀ ਕੀਤਾ ਪਾਵਣਾ ॥
mandaa changaa aapanaa; aape hee keetaa paavanaa |
Punjabi
ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।
English
He obtains the rewards of his good and bad deeds.
ਹੁਕਮ ਕੀਏ ਮਨਿ ਭਾਵਦੇ; ਰਾਹਿ ਭੀੜੈ ਅਗੈ ਜਾਵਣਾ ॥
hukam kee man bhaavade; raeh bheerrai agai jaavanaa |
Punjabi
ਬੰਦਾ ਏਥੇ ਆਪਣੇ ਦਿਲ-ਚਾਹੁੰਦੇ ਫੁਰਮਾਨ ਪਿਆ ਜਾਰੀ ਕਰੇ ਪ੍ਰੰਤੂ ਪ੍ਰਲੋਕ ਵਿੱਚ ਉਸ ਨੂੰ ਤੰਗ ਰਸਤੇ ਟੁਰਨਾ ਪਵੇਗਾ।
English
He may issue whatever commands he wishes, but he shall have to take to the narrow path hereafter.