Ekam
Guru Granth Sahib

Ang 473

Ang 473 · Line 1

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 473 · Line 2

ਸਤਿਗੁਰੁ ਵਡਾ ਕਰਿ ਸਾਲਾਹੀਐ; ਜਿਸੁ ਵਿਚਿ ਵਡੀਆ ਵਡਿਆਈਆ ॥

satigur vaddaa kar saalaaheeai; jis vich vaddeea vaddiaaeea |

Punjabi

ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ।

Bhai Manmohan Singh (Shabad OS, CC BY-SA)

English

Praise the Great True Guru; within Him is the greatest greatness.

Dr. Sant Singh Khalsa (Shabad OS, CC BY-SA)
Ang 473 · Line 3

ਸਹਿ ਮੇਲੇ; ਤਾ ਨਦਰੀ ਆਈਆ ॥

seh mele; taa nadaree aaeea |

Punjabi

ਜੇਕਰ ਸੁਆਮੀ ਇਨਸਾਨ ਨੂੰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਉਹ ਗੁਰਾਂ ਦੀਆਂ ਬਜ਼ੁਰਗੀਆਂ ਨੂੰ ਵੇਖਦਾ ਹੈ।

Bhai Manmohan Singh (Shabad OS, CC BY-SA)

English

When the Lord causes us to meet the Guru, then we come to see them.

Dr. Sant Singh Khalsa (Shabad OS, CC BY-SA)
Ang 473 · Line 4

ਜਾ ਤਿਸੁ ਭਾਣਾ; ਤਾ ਮਨਿ ਵਸਾਈਆ ॥

jaa tis bhaanaa; taa man vasaaeea |

Punjabi

ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਉਨ੍ਹਾਂ ਨੂੰ ਆਦਮੀ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।

Bhai Manmohan Singh (Shabad OS, CC BY-SA)

English

When it pleases Him, they come to dwell in our minds.

Dr. Sant Singh Khalsa (Shabad OS, CC BY-SA)
Ang 473 · Line 5

ਕਰਿ ਹੁਕਮੁ ਮਸਤਕਿ ਹਥੁ ਧਰਿ; ਵਿਚਹੁ ਮਾਰਿ ਕਢੀਆ ਬੁਰਿਆਈਆ ॥

kar hukam masatak hath dhar; vichahu maar kadteea buriaaeea |

Punjabi

ਗੁਰੂ ਬੰਦੇ ਦੇ ਮੱਥੇ ਉੱਤੇ ਆਪਣਾ ਹੱਥ ਰਖਦਾ ਹੈ ਅਤੇ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੁੱਟ ਕੇ ਕੱਢ ਦਿੰਦਾ ਹੈ।

Bhai Manmohan Singh (Shabad OS, CC BY-SA)

English

By His Command, when He places His hand on our foreheads, wickedness departs from within.

Dr. Sant Singh Khalsa (Shabad OS, CC BY-SA)
Ang 473 · Line 6

ਸਹਿ ਤੁਠੈ; ਨਉ ਨਿਧਿ ਪਾਈਆ ॥੧੮॥

seh tutthai; nau nidh paaeea |18|

Punjabi

ਜਦ ਕੰਤ ਪ੍ਰਸੰਨ ਥੀ ਵੰਞਦਾ ਹੈ ਤਾਂ ਨੌਂ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

When the Lord is thoroughly pleased, the nine treasures are obtained. ||18||

Dr. Sant Singh Khalsa (Shabad OS, CC BY-SA)
Ang 473 · Line 7

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 473 · Line 8

ਪਹਿਲਾ ਸੁਚਾ ਆਪਿ ਹੋਇ; ਸੁਚੈ ਬੈਠਾ ਆਇ ॥

pahilaa suchaa aap hoe; suchai baitthaa aae |

Punjabi

ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ।

Bhai Manmohan Singh (Shabad OS, CC BY-SA)

English

First, purifying himself, the Brahmin comes and sits in his purified enclosure.

Dr. Sant Singh Khalsa (Shabad OS, CC BY-SA)
Ang 473 · Line 9

ਸੁਚੇ ਅਗੈ ਰਖਿਓਨੁ; ਕੋਇ. ਨ ਭਿਟਿਓ ਜਾਇ ॥

suche agai rakhion; koe. na bhittio jaae |

Punjabi

ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The pure foods, which no one else has touched, are placed before him.

Dr. Sant Singh Khalsa (Shabad OS, CC BY-SA)
Ang 473 · Line 10

ਸੁਚਾ ਹੋਇ ਕੈ ਜੇਵਿਆ; ਲਗਾ ਪੜਣਿ ਸਲੋਕੁ ॥

suchaa hoe kai jeviaa; lagaa parran salok |

Punjabi

ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ।

Bhai Manmohan Singh (Shabad OS, CC BY-SA)

English

Being purified, he takes his food, and begins to read his sacred verses.

Dr. Sant Singh Khalsa (Shabad OS, CC BY-SA)
Ang 473 · Line 11

ਕੁਹਥੀ ਜਾਈ ਸਟਿਆ; ਕਿਸੁ ਏਹੁ ਲਗਾ ਦੋਖੁ ॥

kuhathee jaaee sattiaa; kis ehu lagaa dokh |

Punjabi

ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ?

Bhai Manmohan Singh (Shabad OS, CC BY-SA)

English

But it is then thrown into a filthy place - whose fault is this?

Dr. Sant Singh Khalsa (Shabad OS, CC BY-SA)
Ang 473 · Line 12

ਅੰਨੁ ਦੇਵਤਾ ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ ॥

an devataa paanee devataa, baisantar devataa loon |

Punjabi

ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ।

Bhai Manmohan Singh (Shabad OS, CC BY-SA)

English

The corn is sacred, the water is sacred; the fire and salt are sacred as well;

Dr. Sant Singh Khalsa (Shabad OS, CC BY-SA)
Ang 473 · Line 13

ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥

panjavaa paaeaa ghirat | taa hoaa paak pavit |

Punjabi

ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ, ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When the fifth thing, the ghee, is added, then the food becomes pure and sanctified.

Dr. Sant Singh Khalsa (Shabad OS, CC BY-SA)
Ang 473 · Line 14

ਪਾਪੀ ਸਿਉ ਤਨੁ ਗਡਿਆ; ਥੁਕਾ ਪਈਆ ਤਿਤੁ ॥

paapee siau tan gaddiaa; thukaa peea tith |

Punjabi

ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ।

Bhai Manmohan Singh (Shabad OS, CC BY-SA)

English

Coming into contact with the sinful human body, the food becomes so impure that is is spat upon.

Dr. Sant Singh Khalsa (Shabad OS, CC BY-SA)
Ang 473 · Line 15

ਜਿਤੁ ਮੁਖਿ ਨਾਮੁ. ਨ ਊਚਰਹਿ; ਬਿਨੁ ਨਾਵੈ. ਰਸ ਖਾਹਿ ॥

jit mukh naam. na aoochareh; bin naavai. ras khaeh |

Punjabi

ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ,

Bhai Manmohan Singh (Shabad OS, CC BY-SA)

English

That mouth which does not chant the Naam, and without the Name eats tasty foods

Dr. Sant Singh Khalsa (Shabad OS, CC BY-SA)
Ang 473 · Line 16

ਨਾਨਕ. ਏਵੈ ਜਾਣੀਐ; ਤਿਤੁ ਮੁਖਿ ਥੁਕਾ ਪਾਹਿ ॥੧॥

naanak. evai jaaneeai; tith mukh thukaa paeh |1|

Punjabi

ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ।

Bhai Manmohan Singh (Shabad OS, CC BY-SA)

English

- O Nanak, know this: such a mouth is to be spat upon. ||1||

Dr. Sant Singh Khalsa (Shabad OS, CC BY-SA)
Ang 473 · Line 17

ਮਃ ੧ ॥

mahalaa 1 |

Punjabi

ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 473 · Line 18

ਭੰਡਿ ਜੰਮੀਐ. ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥

bhandd jameeai. bhandd ninmeeai; bhandd mangan veeaahu |

Punjabi

ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਵਾਹ ਹੁੰਦਾ ਹੈ।

Bhai Manmohan Singh (Shabad OS, CC BY-SA)

English

From woman, man is born; within woman, man is conceived; to woman he is engaged and married.

Dr. Sant Singh Khalsa (Shabad OS, CC BY-SA)
Ang 473 · Line 19

ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥

bhanddahu hovai dosatee; bhanddahu chalai raahu |

Punjabi

ਇਸਤਰੀ ਨਾਲ ਹੀ ਆਦਮੀ ਯਾਰੀ ਗੰਢਦਾ ਹੈ ਅਤੇ ਇਸਤਰੀ ਰਾਹੀਂ ਹੀ ਉਤਪਤੀ ਦਾ ਮਾਰਗ ਜਾਰੀ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Woman becomes his friend; through woman, the future generations come.

Dr. Sant Singh Khalsa (Shabad OS, CC BY-SA)
Ang 473 · Line 20

ਭੰਡੁ ਮੁਆ. ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥

bhandd muaa. bhandd bhaaleeai; bhandd hovai bandhaan |

Punjabi

ਜਦ ਬੰਦੇ ਦੀ ਪਤਨੀ ਮਰ ਜਾਂਦੀ ਹੈ ਹੋਰ ਇਸਤਰੀ ਲਭੀ ਜਾਂਦੀ ਹੈ। ਇਸਤਰੀ ਨਾਲ ਬੰਦਾ ਜਬਤ ਵਿੱਚ ਰਹਿੰਦਾ ਹੈ।

Bhai Manmohan Singh (Shabad OS, CC BY-SA)

English

When his woman dies, he seeks another woman; to woman he is bound.

Dr. Sant Singh Khalsa (Shabad OS, CC BY-SA)
Ang 473 · Line 21

ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥

so kiau mandaa aakheeai; jit jameh raajaan |

Punjabi

ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ?

Bhai Manmohan Singh (Shabad OS, CC BY-SA)

English

So why call her bad? From her, kings are born.

Dr. Sant Singh Khalsa (Shabad OS, CC BY-SA)
Ang 473 · Line 22

ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ. ਨ ਕੋਇ ॥

bhanddahu hee bhandd aoopajai; bhanddai baajh. na koe |

Punjabi

ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ।

Bhai Manmohan Singh (Shabad OS, CC BY-SA)

English

From woman, woman is born; without woman, there would be no one at all.

Dr. Sant Singh Khalsa (Shabad OS, CC BY-SA)
Ang 473 · Line 23

ਨਾਨਕ. ਭੰਡੈ ਬਾਹਰਾ; ਏਕੋ ਸਚਾ ਸੋਇ ॥

naanak. bhanddai baaharaa; eko sachaa soe |

Punjabi

ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ।

Bhai Manmohan Singh (Shabad OS, CC BY-SA)

English

O Nanak, only the True Lord is without a woman.

Dr. Sant Singh Khalsa (Shabad OS, CC BY-SA)
Ang 473 · Line 24

ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥

jit mukh sadaa saalaaheeai; bhaagaa ratee chaar |

Punjabi

ਮੁਖੜਾ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ।

Bhai Manmohan Singh (Shabad OS, CC BY-SA)

English

That mouth which praises the Lord continually is blessed and beautiful.

Dr. Sant Singh Khalsa (Shabad OS, CC BY-SA)
Ang 473 · Line 25

ਨਾਨਕ. ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥੨॥

naanak. te mukh aoojale; tith sachai darabaar |2|

Punjabi

ਨਾਨਕ ਉਹ ਚਿਹਰੇ ਉਸ ਸੱਚੇ ਸੁਆਮੀ ਦੀ ਦਰਗਾਹ ਵਿੱਚ ਰੌਸ਼ਨ ਹੋਣਗੇ।

Bhai Manmohan Singh (Shabad OS, CC BY-SA)

English

O Nanak, those faces shall be radiant in the Court of the True Lord. ||2||

Dr. Sant Singh Khalsa (Shabad OS, CC BY-SA)
Ang 473 · Line 26

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 473 · Line 27

ਸਭੁ ਕੋ ਆਖੈ ਆਪਣਾ; ਜਿਸੁ ਨਾਹੀ. ਸੋ ਚੁਣਿ ਕਢੀਐ ॥

sabh ko aakhai aapanaa; jis naahee. so chun kadteeai |

Punjabi

ਸਾਰੇ ਤੈਨੂੰ ਆਪਣਾ ਨਿੱਜ ਦਾ ਕਹਿੰਦੇ ਹਨ, ਜਿਸ ਦਾ ਤੂੰ ਨਹੀਂ ਹੈਂ, ਉਸ ਨੂੰ ਚੁਗ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

All call You their own, Lord; one who does not own You, is picked up and thrown away.

Dr. Sant Singh Khalsa (Shabad OS, CC BY-SA)
Ang 473 · Line 28

ਕੀਤਾ ਆਪੋ ਆਪਣਾ; ਆਪੇ ਹੀ ਲੇਖਾ ਸੰਢੀਐ ॥

keetaa aapo aapanaa; aape hee lekhaa sandteeai |

Punjabi

ਹਰ ਜਣੇ ਨੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਣਾ ਹੈ ਅਤੇ ਆਪਣਾ ਹਿਸਾਬ-ਕਿਤਾਬ ਚੁਕਤਾ ਕਰਨਾ ਹੈ।

Bhai Manmohan Singh (Shabad OS, CC BY-SA)

English

Everyone receives the rewards of his own actions; his account is adjusted accordingly.

Dr. Sant Singh Khalsa (Shabad OS, CC BY-SA)
Ang 473 · Line 29

ਜਾ ਰਹਣਾ ਨਾਹੀ. ਐਤੁ ਜਗਿ; ਤਾ ਕਾਇਤੁ ਗਾਰਬਿ ਹੰਢੀਐ ॥

jaa rahanaa naahee. ait jag; taa kaaeit gaarab handteeai |

Punjabi

ਜਦ ਆਦਮੀ ਨੇ ਇਸ ਜਹਾਨ ਅੰਦਰ ਨਹੀਂ ਰਹਿਣਾ ਤਾਂ ਉਹ ਕਿਉਂ ਹੰਕਾਰ ਕਰੇ।

Bhai Manmohan Singh (Shabad OS, CC BY-SA)

English

Since one is not destined to remain in this world anyway, why should he ruin himself in pride?

Dr. Sant Singh Khalsa (Shabad OS, CC BY-SA)
Ang 473 · Line 30

ਮੰਦਾ. ਕਿਸੈ ਨ ਆਖੀਐ; ਪੜਿ ਅਖਰੁ. ਏਹੋ ਬੁਝੀਐ ॥

mandaa. kisai na aakheeai; parr akhar. eho bujheeai |

Punjabi

ਕਿਸੇ ਨੂੰ ਭੀ ਬੁਰਾ ਨਾਂ ਕਹੁ, ਇਨ੍ਹਾਂ ਸ਼ਬਦਾਂ ਨੂੰ ਵਾਚਕੇ ਇਸ ਗੱਲ ਨੂੰ ਸਮਝੋ।

Bhai Manmohan Singh (Shabad OS, CC BY-SA)

English

Do not call anyone bad; read these words, and understand.

Dr. Sant Singh Khalsa (Shabad OS, CC BY-SA)
Ang 473 · Line 31

ਮੂਰਖੈ ਨਾਲਿ; ਨ ਲੁਝੀਐ ॥੧੯॥

moorakhai naal; na lujheeai |19|

Punjabi

ਬੇਵਕੂਫ ਨਾਲ ਵਾਦ-ਵਿਵਾਦ ਨਾਂ ਕਰ।

Bhai Manmohan Singh (Shabad OS, CC BY-SA)

English

Don't argue with fools. ||19||

Dr. Sant Singh Khalsa (Shabad OS, CC BY-SA)
Ang 473 · Line 32

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 473 · Line 33

ਨਾਨਕ. ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥

naanak. fikai boliai; tan man fikaa hoe |

Punjabi

ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, speaking insipid words, the body and mind become insipid.

Dr. Sant Singh Khalsa (Shabad OS, CC BY-SA)
Ang 473 · Line 34

ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥

fiko fikaa sadeeai; fike fikee soe |

Punjabi

ਉਹ ਮਲੀਣਾਂ ਵਿਚੋਂ ਪਰਮ ਮਲੀਨ ਆਖਿਆ ਜਾਂਦਾ ਹੈ ਅਤੇ ਮਹਾਂ ਮੰਦੀ ਹੈ ਉਸ ਦੀ ਸ਼ੁਹਰਤ।

Bhai Manmohan Singh (Shabad OS, CC BY-SA)

English

He is called the most insipid of the insipid; the most insipid of the insipid is his reputation.

Dr. Sant Singh Khalsa (Shabad OS, CC BY-SA)
Ang 473 · Line 35

ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥

fikaa daragah satteeai; muhi thukaa fike paae |

Punjabi

ਤਰਸ਼-ਜਬਾਨ ਪੁਰਸ਼ ਰੱਬ ਦੇ ਦਰਬਾਰ ਵਿਚੋਂ ਦੁਰਕਾਰਿਆਂ ਜਾਂਦਾ ਹੈ ਤੇ ਬੁਰੇ ਬੰਦੇ ਦੇ ਚਿਹਰੇ ਉੱਤੇ ਰਾਲਾਂ ਪੈਦੀਆਂ ਹਨ।

Bhai Manmohan Singh (Shabad OS, CC BY-SA)

English

The insipid person is discarded in the Court of the Lord, and the insipid one's face is spat upon.

Dr. Sant Singh Khalsa (Shabad OS, CC BY-SA)
Ang 473 · Line 36

ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥੧॥

fikaa moorakh aakheeai; paanaa lahai sajaae |1|

Punjabi

ਬਦ-ਜਬਾਨ ਬੰਦਾ ਬੇਵਕੂਫ ਆਖਿਆ ਜਾਂਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਦੇ ਹਨ।

Bhai Manmohan Singh (Shabad OS, CC BY-SA)

English

The insipid one is called a fool; he is beaten with shoes in punishment. ||1||

Dr. Sant Singh Khalsa (Shabad OS, CC BY-SA)
Ang 473 · Line 37

ਮਃ ੧ ॥

mahalaa 1 |

Punjabi

ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 473 · Line 38

ਅੰਦਰਹੁ ਝੂਠੇ ਪੈਜ ਬਾਹਰਿ; ਦੁਨੀਆ ਅੰਦਰਿ ਫੈਲੁ ॥

andarahu jhootthe paij baahar; duneea andar fail |

Punjabi

ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ।

Bhai Manmohan Singh (Shabad OS, CC BY-SA)

English

Those who are false within, and honorable on the outside, are very common in this world.

Dr. Sant Singh Khalsa (Shabad OS, CC BY-SA)
Ang 473 · Line 39

ਅਠਸਠਿ ਤੀਰਥ ਜੇ ਨਾਵਹਿ; ਉਤਰੈ ਨਾਹੀ. ਮੈਲੁ ॥

atthasatth teerath je naaveh; utarai naahee. mail |

Punjabi

ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Even though they may bathe at the sixty-eight sacred shrines of pilgrimage, still, their filth does not depart.

Dr. Sant Singh Khalsa (Shabad OS, CC BY-SA)
Ang 473 · Line 40

ਜਿਨੑ ਪਟੁ ਅੰਦਰਿ, ਬਾਹਰਿ ਗੁਦੜੁ; ਤੇ ਭਲੇ ਸੰਸਾਰਿ ॥

jina patt andar, baahar gudarr; te bhale sansaar |

Punjabi

ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।

Bhai Manmohan Singh (Shabad OS, CC BY-SA)

English

Those who have silk on the inside and rags on the outside, are the good ones in this world.

Dr. Sant Singh Khalsa (Shabad OS, CC BY-SA)
Ang 473 · Line 41

ਤਿਨੑ ਨੇਹੁ ਲਗਾ ਰਬ ਸੇਤੀ; ਦੇਖਨੑੇ ਵੀਚਾਰਿ ॥

tina nehu lagaa rab setee; dekhanae veechaar |

Punjabi

ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ।

Bhai Manmohan Singh (Shabad OS, CC BY-SA)

English

They embrace love for the Lord, and contemplate beholding Him.

Dr. Sant Singh Khalsa (Shabad OS, CC BY-SA)
Ang 473 · Line 42

ਰੰਗਿ ਹਸਹਿ, ਰੰਗਿ ਰੋਵਹਿ; ਚੁਪ ਭੀ ਕਰਿ ਜਾਹਿ ॥

rang haseh, rang roveh; chup bhee kar jaeh |

Punjabi

ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

In the Lord's Love, they laugh, and in the Lord's Love, they weep, and also keep silent.

Dr. Sant Singh Khalsa (Shabad OS, CC BY-SA)
Ang 473 · Line 43

ਪਰਵਾਹ ਨਾਹੀ. ਕਿਸੈ ਕੇਰੀ; ਬਾਝੁ ਸਚੇ ਨਾਹ ॥

paravaah naahee. kisai keree; baajh sache naah |

Punjabi

ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ।

Bhai Manmohan Singh (Shabad OS, CC BY-SA)

English

They do not care for anything else, except their True Husband Lord.

Dr. Sant Singh Khalsa (Shabad OS, CC BY-SA)
Ang 473 · Line 44

ਦਰਿ ਵਾਟ ਉਪਰਿ ਖਰਚੁ ਮੰਗਾ; ਜਬੈ ਦੇਇ. ਤ ਖਾਹਿ ॥

dar vaatt upar kharach mangaa; jabai dee. ta khaeh |

Punjabi

ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।

Bhai Manmohan Singh (Shabad OS, CC BY-SA)

English

Sitting, waiting at the Lord's Door, they beg for food, and when He gives to them, they eat.

Dr. Sant Singh Khalsa (Shabad OS, CC BY-SA)
Ang 473 · Line 45

ਦੀਬਾਨੁ ਏਕੋ. ਕਲਮ ਏਕਾ; ਹਮਾ ਤੁਮੑਾ ਮੇਲੁ ॥

deebaan eko. kalam ekaa; hamaa tumaa mel |

Punjabi

ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ।

Bhai Manmohan Singh (Shabad OS, CC BY-SA)

English

There is only One Court of the Lord, and He has only one pen; there, you and I shall meet.

Dr. Sant Singh Khalsa (Shabad OS, CC BY-SA)
Ang 473 · Line 46

ਦਰਿ ਲਏ ਲੇਖਾ. ਪੀੜਿ ਛੁਟੈ; ਨਾਨਕਾ. ਜਿਉ ਤੇਲੁ ॥੨॥

dar le lekhaa. peerr chhuttai; naanakaa. jiau tel |2|

Punjabi

ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ।

Bhai Manmohan Singh (Shabad OS, CC BY-SA)

English

In the Court of the Lord, the accounts are examined; O Nanak, the sinners are crushed, like oil seeds in the press. ||2||

Dr. Sant Singh Khalsa (Shabad OS, CC BY-SA)