Ang 472
ਨੀਲ ਵਸਤ੍ਰ ਪਹਿਰਿ; ਹੋਵਹਿ ਪਰਵਾਣੁ ॥
neel vasatr pahir; hoveh paravaan |
Punjabi
ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ।
English
Wearing blue robes, they seek the approval of the Muslim rulers.
ਮਲੇਛ ਧਾਨੁ ਲੇ; ਪੂਜਹਿ ਪੁਰਾਣੁ ॥
malechh dhaan le; poojeh puraan |
Punjabi
ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾ ਨੂੰ ਪੂਜਦਾ ਹੈ।
English
Accepting bread from the Muslim rulers, they still worship the Puraanas.
ਅਭਾਖਿਆ ਕਾ ਕੁਠਾ; ਬਕਰਾ ਖਾਣਾ ॥
abhaakhiaa kaa kutthaa; bakaraa khaanaa |
Punjabi
ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ।
English
They eat the meat of the goats, killed after the Muslim prayers are read over them,
ਚਉਕੇ ਉਪਰਿ. ਕਿਸੈ ਨ ਜਾਣਾ ॥
chauke upar. kisai na jaanaa |
Punjabi
ਆਪਣੇ ਰਸੋਈ ਕਰਨ ਵਾਲੇ ਵਲਗਣ ਉੱਤੇ ਉਹ ਕਿਸੇ ਨੂੰ ਵੜਨ ਨਹੀਂ ਦਿੰਦਾ।
English
but they do not allow anyone else to enter their kitchen areas.
ਦੇ ਕੈ ਚਉਕਾ, ਕਢੀ ਕਾਰ ॥
de kai chaukaa, kadtee kaar |
Punjabi
ਜ਼ਮੀਨ ਨੂੰ ਲੇਪਨ ਕਰਕੇ ਉਹ ਉਸ ਦੇ ਉਦਾਲੇ ਲਕੀਰਾਂ ਖਿੱਚਦਾ ਹੈ।
English
They draw lines around them, plastering the ground with cow-dung.
ਉਪਰਿ ਆਇ ਬੈਠੇ. ਕੂੜਿਆਰ ॥
aupar aae baitthe. koorriaar |
Punjabi
ਝੂਠੇ ਆ ਕੇ ਉਸ ਉਤੇ ਬਹਿ ਜਾਂਦੇ ਹਨ।
English
The false come and sit within them.
ਮਤੁ ਭਿਟੈ ਵੇ ਮਤੁ ਭਿਟੈ ॥
mat bhittai ve mat bhittai |
Punjabi
ਉਹ ਆਖਦੇ ਹਨ, "ਨਾਲ ਨ ਲੱਗਣਾ, ਓ ਨਾਲ ਨਾਂ ਲਗਣਾ,
English
They cry out, "Do not touch our food,
ਇਹੁ ਅੰਨੁ ਅਸਾਡਾ ਫਿਟੈ ॥
eihu an asaaddaa fittai |
Punjabi
ਨਹੀਂ ਤਾਂ ਸਾਡਾ ਇਹ ਭੋਜਨ ਪਲੀਤ ਹੋ ਜਾਵੇਗਾ।"
English
Or it will be polluted!"
ਤਨਿ ਫਿਟੈ ਫੇੜ ਕਰੇਨਿ ॥
tan fittai ferr karen |
Punjabi
ਪਲੀਤ ਦੇਹ ਨਾਲ ਉਹ ਮੰਦੇ ਅਮਲ ਕਮਾਉਂਦੇ ਹਨ।
English
But with their polluted bodies, they commit evil deeds.
ਮਨਿ ਜੂਠੈ ਚੁਲੀ ਭਰੇਨਿ ॥
man jootthai chulee bharen |
Punjabi
ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ।
English
With filthy minds, they try to cleanse their mouths.
ਕਹੁ ਨਾਨਕ. ਸਚੁ ਧਿਆਈਐ ॥
kahu naanak. sach dhiaaeeai |
Punjabi
ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
English
Says Nanak, meditate on the True Lord.
ਸੁਚਿ ਹੋਵੈ. ਤਾ ਸਚੁ ਪਾਈਐ ॥੨॥
such hovai. taa sach paaeeai |2|
Punjabi
ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ।
English
If you are pure, you will obtain the True Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਚਿਤੈ ਅੰਦਰਿ ਸਭੁ ਕੋ; ਵੇਖਿ ਨਦਰੀ ਹੇਠਿ ਚਲਾਇਦਾ ॥
chitai andar sabh ko; vekh nadaree hetth chalaaeidaa |
Punjabi
(ਹੇ ਹਰੀ) ਸਾਰੇ ਤੇਰੇ ਮਨ ਵਿੱਚ ਹਨ। ਤੂੰ ਉਨ੍ਹਾਂ ਨੂੰ ਦੇਖਦਾ ਅਤੇ ਆਪਣੀ ਨਿਗ੍ਹਾ ਨੀਚੇ ਤੋਰਦਾ ਹੈਂ।
English
All are within Your mind; You see and move them under Your Glance of Grace, O Lord.
ਆਪੇ ਦੇ ਵਡਿਆਈਆ; ਆਪੇ ਹੀ ਕਰਮ ਕਰਾਇਦਾ ॥
aape de vaddiaaeea; aape hee karam karaaeidaa |
Punjabi
ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ।
English
You Yourself grant them glory, and You Yourself cause them to act.
ਵਡਹੁ ਵਡਾ ਵਡ ਮੇਦਨੀ; ਸਿਰੇ ਸਿਰਿ ਧੰਧੈ ਲਾਇਦਾ ॥
vaddahu vaddaa vadd medanee; sire sir dhandhai laaeidaa |
Punjabi
ਪ੍ਰਭੂ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ, ਅਤੇ ਵਿਸ਼ਾਲ ਹੈ ਉਸ ਦਾ ਸੰਸਾਰ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ।
English
The Lord is the greatest of the great; great is His world. He enjoins all to their tasks.
ਨਦਰਿ ਉਪਠੀ ਜੇ ਕਰੇ; ਸੁਲਤਾਨਾ ਘਾਹੁ ਕਰਾਇਦਾ ॥
nadar upatthee je kare; sulataanaa ghaahu karaaeidaa |
Punjabi
ਜੇਕਰ ਉਹ ਕ੍ਰੋਪ-ਦ੍ਰਿਸ਼ਟੀ ਧਾਰ ਲਵੇ, ਤਾਂ ਪਾਤਸ਼ਾਹਾਂ ਨੂੰ ਘਾਹ ਦੇ ਤੀਲੇ ਵਾਂਙੂ ਕਰ ਦਿੰਦਾ ਹੈ।
English
If he should cast an angry glance, He can transform kings into blades of grass.
ਦਰਿ ਮੰਗਨਿ; ਭਿਖ ਨ ਪਾਇਦਾ ॥੧੬॥
dar mangan; bhikh na paaeidaa |16|
Punjabi
ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ।
English
Even though they may beg from door to door, no one will give them charity. ||16||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਜੇ ਮੋਹਾਕਾ ਘਰੁ ਮੁਹੈ; ਘਰੁ ਮੁਹਿ, ਪਿਤਰੀ ਦੇਇ ॥
je mohaakaa ghar muhai; ghar muhi, pitaree dee |
Punjabi
ਜੇਕਰ ਚੋਰ ਝੁੱਗਾ ਲੁੱਟ ਲਵੇ ਅਤੇ ਝੁੱਗੇ ਦੀ ਲੁੱਟ ਨੂੰ ਵੱਡੇ ਵਡੇਰਿਆਂ ਨੂੰ ਦੇ ਦੇਵੇ;
English
The thief robs a house, and offers the stolen goods to his ancestors.
ਅਗੈ. ਵਸਤੁ ਸਿਞਾਣੀਐ ਪਿਤਰੀ; ਚੋਰ ਕਰੇਇ ॥
agai. vasat siyaaneeai pitaree; chor karee |
Punjabi
ਤਾਂ, ਪ੍ਰਲੋਕ ਵਿੱਚ ਚੀਜ਼ ਪਛਾਣੀ ਜਾਂਦੀ ਹੈ ਅਤੇ ਵੱਡੇ ਵਡੇਰੇ ਤਸਕਰ ਬਣਾ ਲਏ ਜਾਂਦੇ ਹਨ।
English
In the world hereafter, this is recognized, and his ancestors are considered thieves as well.
ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ॥
vadteeeh hath dalaal ke; musafee eeh karee |
Punjabi
ਵਿਚੋਲੇ ਦੇ ਹੱਥ ਕੱਟੇ ਜਾਂਦੇ ਹਨ। ਪ੍ਰਭੂ ਇਸ ਤਰ੍ਹਾਂ ਇਨਸਾਫ ਕਰਦਾ ਹੈ।
English
The hands of the go-between are cut off; this is the Lord's justice.
ਨਾਨਕ. ਅਗੈ ਸੋ ਮਿਲੈ; ਜਿ ਖਟੇ ਘਾਲੇ ਦੇਇ ॥੧॥
naanak. agai so milai; ji khatte ghaale dee |1|
Punjabi
ਨਾਨਕ, ਅਗਲੇ ਜਹਾਨ ਵਿੱਚ ਕੇਵਲ ਓਹੀ ਮਿਲਦਾ ਹੈ, ਜੋ ਇਨਸਾਨ ਆਪਣੀ ਕਮਾਈ ਅਤੇ ਮਿਹਨਤ ਮੁਸ਼ੱਕਤ ਵਿਚੋਂ (ਲੋੜਵੰਦਾਂ ਨੂੰ) ਦਿੰਦਾ ਹੈ!
English
O Nanak, in the world hereafter, that alone is received, which one gives to the needy from his own earnings and labor. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥
jiau joroo siranaavanee; aavai vaaro vaar |
Punjabi
ਜਿਸ ਤਰ੍ਹਾਂ ਤ੍ਰੀਮਤ ਨੂੰ ਮਾਹਵਾਰੀ ਖੂਨ ਮੁੜ ਮੁੜ ਕੇ ਆਉਂਦਾ ਹੈ,
English
As a woman has her periods, month after month,
ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥
jootthe jootthaa mukh vasai; nit nit hoe khuaar |
Punjabi
ਏਸੇ ਤਰ੍ਹਾਂ ਹੀ ਝੂਠੇ ਦੇ ਮੂੰਹ ਵਿੱਚ ਝੂਠ ਵਸਦਾ ਹੈ ਅਤੇ ਉਹ ਸਦਾ, ਸਦਾ ਹੀ ਦੁਖੀ ਹੁੰਦਾ ਹੈ।
English
so does falsehood dwell in the mouth of the false; they suffer forever, again and again.
ਸੂਚੇ ਏਹਿ. ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥
sooche ehi. na aakheeeh; behan ji pinddaa dhoe |
Punjabi
ਉਹ ਜੋ ਆਪਣੇ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ, ਪਵਿੱਤ੍ਰ ਨਹੀਂ ਕਹੇ ਜਾਂਦੇ।
English
They are not called pure, who sit down after merely washing their bodies.
ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ ॥੨॥
sooche seee naanakaa; jin man vasiaa soe |2|
Punjabi
ਪਵਿੱਤ੍ਰ ਹਨ ਉਹ, ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਨਿਵਾਸ ਰੱਖਦਾ ਹੈ।
English
Only they are pure, O Nanak, within whose minds the Lord abides. ||2||
ਪਉੜੀ ॥
paurree |
Punjabi
ਪਉੜੀ।
English
Pauree:
ਤੁਰੇ ਪਲਾਣੇ ਪਉਣ ਵੇਗ; ਹਰ ਰੰਗੀ ਹਰਮ ਸਵਾਰਿਆ ॥
ture palaane paun veg; har rangee haram savaariaa |
Punjabi
ਹਵਾ ਵਰਗੇ ਤੀਰ, ਕਾਠੀਆਂ ਵਾਲੇ ਘੋੜੇ ਅਤੇ ਹਰ ਤਰ੍ਹਾਂ ਨਾਲ ਸ਼ਿੰਗਾਰੀਆਂ ਹੋਈਆਂ, ਸੁੰਦਰੀਆਂ ਇਨ੍ਹਾਂ ਉਤੇ ਪ੍ਰਾਣੀ ਆਪਣੇ ਚਿੱਤ ਨੂੰ ਜੋੜਦੇ ਹਨ।
English
With saddled horses, as fast as the wind, and harems decorated in every way;
ਕੋਠੇ ਮੰਡਪ ਮਾੜੀਆ; ਲਾਇ ਬੈਠੇ ਕਰਿ ਪਾਸਾਰਿਆ ॥
kotthe manddap maarreea; laae baitthe kar paasaariaa |
Punjabi
ਉਹੋ ਮਕਾਨਾਂ, ਤੰਬੂਆਂ ਅਤੇ ਉੱਚੇ ਮੰਦਰਾਂ ਅੰਦਰ ਵਸਦੇ ਹਨ ਅਤੇ ਅਡੰਬਰ ਰੱਚਦੇ ਹਨ।
English
in houses and pavilions and lofty mansions, they dwell, making ostentatious shows.
ਚੀਜ ਕਰਨਿ ਮਨਿ ਭਾਵਦੇ; ਹਰਿ ਬੁਝਨਿ ਨਾਹੀ. ਹਾਰਿਆ ॥
cheej karan man bhaavade; har bujhan naahee. haariaa |
Punjabi
ਉਹ ਆਪਣੇ ਚਿੱਤ-ਚਾਹੁੰਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹ ਵਾਹਿਗੁਰੂ ਨੂੰ ਨਹੀਂ ਜਾਣਦੇ ਤੇ ਇਸ ਲਈ ਹਾਰ ਜਾਂਦੇ ਹਨ।
English
They act out their minds' desires, but they do not understand the Lord, and so they are ruined.
ਕਰਿ ਫੁਰਮਾਇਸਿ ਖਾਇਆ; ਵੇਖਿ ਮਹਲਤਿ. ਮਰਣੁ ਵਿਸਾਰਿਆ ॥
kar furamaaeis khaaeaa; vekh mahalat. maran visaariaa |
Punjabi
ਉਹ ਆਪਣੀ ਹਕੂਮਤ ਦੇ ਰੁਅਬ ਨਾਲ ਖਾਂਦੇ ਹਨ ਅਤੇ ਆਪਣੇ ਮੰਦਰਾਂ ਨੂੰ ਦੇਖ ਕੇ ਮੌਤ ਨੂੰ ਭੁਲਾ ਦਿੰਦੇ ਹਨ।
English
Asserting their authority, they eat, and beholding their mansions, they forget about death.
ਜਰੁ ਆਈ; ਜੋਬਨਿ ਹਾਰਿਆ ॥੧੭॥
jar aaee; joban haariaa |17|
Punjabi
ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ।
English
But old age comes, and youth is lost. ||17||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ ॥
je kar sootak maneeai; sabh tai sootak hoe |
Punjabi
ਜੇਕਰ ਅਪਵਿੱਤ੍ਰਤਾ ਦਾ ਅਸੂਲ ਸਵੀਕਾਰ ਕਰ ਲਿਆ ਜਾਵੇ, ਤਾਂ ਹਰ ਥਾਂ ਅਪਵਿੱਤ੍ਰਤਾ ਹੈ।
English
If one accepts the concept of impurity, then there is impurity everywhere.
ਗੋਹੇ ਅਤੈ ਲਕੜੀ; ਅੰਦਰਿ ਕੀੜਾ ਹੋਇ ॥
gohe atai lakarree; andar keerraa hoe |
Punjabi
ਗੋਬਰ ਅਤੇ ਕਾਠ ਵਿੱਚ ਕਿਰਮ ਹੁੰਦੇ ਹਨ।
English
In cow-dung and wood there are worms.
ਜੇਤੇ ਦਾਣੇ ਅੰਨ ਕੇ; ਜੀਆ ਬਾਝੁ. ਨ ਕੋਇ ॥
jete daane an ke; jeea baajh. na koe |
Punjabi
ਜਿਤਨੇ ਭੀ ਦਾਣੇ ਅਨਾਜ ਦੇ ਹਨ, ਕੋਈ ਭੀ ਜਿੰਦਗੀ ਦੇ ਬਗੈਰ ਨਹੀਂ।
English
As many as are the grains of corn, none is without life.
ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ॥
pahilaa paanee jeeo hai; jit hariaa sabh koe |
Punjabi
ਪਹਿਲ ਪ੍ਰਿਥਮੇ ਜਲ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ।
English
First, there is life in the water, by which everything else is made green.
ਸੂਤਕੁ ਕਿਉ ਕਰਿ ਰਖੀਐ; ਸੂਤਕੁ ਪਵੈ ਰਸੋਇ ॥
sootak kiau kar rakheeai; sootak pavai rasoe |
Punjabi
ਅਪਵਿੱਤ੍ਰਤਾ ਕਿਸ ਤਰ੍ਹਾਂ ਹੋੜੀ ਜਾ ਸਕਦੀ ਹੈ? ਇਹ ਸਾਡੇ ਬਵਰਚੀ ਖਾਨੇ ਤੇ ਆ ਡਿੱਗਦੀ ਹੈ।
English
How can it be protected from impurity? It touches our own kitchen.
ਨਾਨਕ. ਸੂਤਕੁ ਏਵ. ਨ ਉਤਰੈ; ਗਿਆਨੁ ਉਤਾਰੇ ਧੋਇ ॥੧॥
naanak. sootak ev. na utarai; giaan utaare dhoe |1|
Punjabi
ਨਾਨਕ, ਅਸ਼ੁੱਧਤਾ ਇਸ ਤਰ੍ਹਾਂ ਦੂਰ ਨਹੀਂ ਹੁੰਦੀ ਬ੍ਰਹਿਮ ਵੀਚਾਰ ਇਸ ਨੂੰ ਧੋ ਸੁੱਟਦਾ ਹੈ।
English
O Nanak, impurity cannot be removed in this way; it is washed away only by spiritual wisdom. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥
man kaa sootak lobh hai; jihavaa sootak koorr |
Punjabi
ਚਿੱਤ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ।
English
The impurity of the mind is greed, and the impurity of the tongue is falsehood.
ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥
akhee sootak vekhanaa; par tria par dhan roop |
Punjabi
ਅੱਖਾਂ ਦੀ ਮਲੀਣਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ।
English
The impurity of the eyes is to gaze upon the beauty of another man's wife, and his wealth.
ਕੰਨੀ ਸੂਤਕੁ ਕੰਨਿ ਪੈ; ਲਾਇਤਬਾਰੀ ਖਾਹਿ ॥
kanee sootak kan pai; laaeitabaaree khaeh |
Punjabi
ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ।
English
The impurity of the ears is to listen to the slander of others.
ਨਾਨਕ. ਹੰਸਾ ਆਦਮੀ; ਬਧੇ ਜਮ ਪੁਰਿ ਜਾਹਿ ॥੨॥
naanak. hansaa aadamee; badhe jam pur jaeh |2|
Punjabi
ਨਾਨਕ, ਜੀਵ ਦੀ ਆਤਮਾ ਨਰੜੀ ਹੋਈ ਮੌਤ ਦੇ ਸ਼ਹਿਰ ਨੂੰ ਜਾਂਦੀ ਹੈ।
English
O Nanak, the mortal's soul goes, bound and gagged to the city of Death. ||2||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥
sabho sootak bharam hai; doojai lagai jaae |
Punjabi
ਸਾਰੀ ਨਾਪਾਕੀ ਵਹਿਮ ਅਤੇ ਦਵੈਤ-ਭਾਗ ਦੇ ਲਗਾਉ ਵਿੱਚ ਹੈ।
English
All impurity comes from doubt and attachment to duality.
ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥
jaman maranaa hukam hai; bhaanai aavai jaae |
Punjabi
ਪੈਦਾਇਸ਼ ਤੇ ਮੌਤ ਸਾਹਿਬ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਸ ਦੀ ਰਜ਼ਾ ਰਾਹੀਂ ਪ੍ਰਾਣੀ ਆਉਂਦਾ ਤੇ ਜਾਂਦਾ ਹੈ।
English
Birth and death are subject to the Command of the Lord's Will; through His Will we come and go.
ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ ॥
khaanaa peenaa pavitru hai; diton rijak sanbaeh |
Punjabi
ਖਾਣਾ ਤੇ ਪੀਣਾ ਪਵਿੱਤਰ ਹਨ, ਕਿਉਂਕਿ ਪ੍ਰਭੂ ਨੇ ਸਾਰਿਆਂ ਨੂੰ ਰੋਜੀ ਦਿੱਤੀ ਹੈ।
English
Eating and drinking are pure, since the Lord gives nourishment to all.
ਨਾਨਕ. ਜਿਨੑੀ ਗੁਰਮੁਖਿ ਬੁਝਿਆ; ਤਿਨੑਾ ਸੂਤਕੁ ਨਾਹਿ ॥੩॥
naanak. jinaee guramukh bujhiaa; tinaa sootak naeh |3|
Punjabi
ਨਾਨਕ, ਜੋ ਗੁਰੂ-ਸਮਰਪਣ ਸਾਹਿਬ ਨੂੰ ਜਾਣਦੇ ਹਨ, ਉਨ੍ਹਾਂ ਨੂੰ ਅਪਵਿੱਤ੍ਰਤਾ ਨਹੀਂ ਚਿਮੜਦੀ।
English
O Nanak, the Gurmukhs, who understand the Lord, are not stained by impurity. ||3||