Ang 475
ਨਾਨਕ. ਸਾ ਕਰਮਾਤਿ; ਸਾਹਿਬ ਤੁਠੈ ਜੋ ਮਿਲੈ ॥੧॥
naanak. saa karamaat; saahib tutthai jo milai |1|
Punjabi
ਨਾਨਕ ਅਸਚਰਜ ਦਾਤ ਉਹ ਹੈ, ਜਿਹੜੀ ਸੁਆਮੀ ਦੇ ਪਰਮ-ਪ੍ਰਸੰਨ ਹੋਣ ਉੱਤੇ ਪ੍ਰਾਪਤ ਹੁੰਦੀ ਹੈ।
English
O Nanak, that is the most wonderful gift, which is received from the Lord, when He is totally pleased. ||1||
ਮਹਲਾ ੨ ॥
mahalaa 2 |
Punjabi
ਦੂਜੀ ਪਾਤਸ਼ਾਹੀ।
English
Second Mehl:
ਏਹ ਕਿਨੇਹੀ ਚਾਕਰੀ; ਜਿਤੁ ਭਉ ਖਸਮ ਨ ਜਾਇ ॥
eeh kinehee chaakaree; jit bhau khasam na jaae |
Punjabi
ਇਹ ਕਿਸ ਕਿਸਮ ਦੀ ਘਾਲ ਹੈ, ਜਿਸ ਦੁਆਰਾ ਮਾਲਕ ਦਾ ਡਰ ਦੂਰ ਨਹੀਂ ਹੁੰਦਾ?
English
What sort of service is this, by which the fear of the Lord Master does not depart?
ਨਾਨਕ. ਸੇਵਕੁ ਕਾਢੀਐ; ਜਿ ਸੇਤੀ ਖਸਮ ਸਮਾਇ ॥੨॥
naanak. sevak kaadteeai; ji setee khasam samaae |2|
Punjabi
ਨਾਨਕ ਕੇਵਲ ਓਹੀ ਟਹਿਲੂਆ ਆਖਿਆ ਜਾਂਦਾ ਹੈ, ਜਿਹੜਾ ਆਪਣੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
English
O Nanak, he alone is called a servant, who merges with the Lord Master. ||2||
ਪਉੜੀ ॥
paurree |
Punjabi
ਪਉੜੀ।
English
Pauree:
ਨਾਨਕ. ਅੰਤ ਨ ਜਾਪਨੑੀ; ਹਰਿ ਤਾ ਕੇ ਪਾਰਾਵਾਰ ॥
naanak. ant na jaapanaee; har taa ke paaraavaar |
Punjabi
ਨਾਨਕ, ਵਾਹਿਗੁਰੂ ਦਾ ਓੜਕ ਜਾਣਿਆ ਨਹੀਂ ਜਾਂਦਾ। ਇਹ ਜਾਂ ਔਹ ਕਿਨਾਰਾ ਉਸ ਦਾ ਹੈ ਹੀ ਨਹੀਂ।
English
O Nanak, the Lord's limits cannot be known; He has no end or limitation.
ਆਪਿ ਕਰਾਏ ਸਾਖਤੀ; ਫਿਰਿ ਆਪਿ ਕਰਾਏ ਮਾਰ ॥
aap karaae saakhatee; fir aap karaae maar |
Punjabi
ਉਹ ਖੁਦ ਹੀ ਪੈਦਾ ਕਰਦਾ ਹੈ ਅਤੇ ਖੁਦ ਹੀ ਮੁੜ ਨਾਸ ਕਰ ਦਿੰਦਾ ਹੈ।
English
He Himself creates, and then He Himself destroys.
ਇਕਨੑਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥
eikanaa galee janjeereea; ik turee charreh biseeaar |
Punjabi
ਕਈਆਂ ਦੀਆਂ ਗਰਦਨਾਂ ਦੁਆਲੇ ਸੰਗਲੀਆਂ ਹਨ ਅਤੇ ਕਈ ਘਣੇ ਘੋੜਿਆਂ ਦੀ ਸਵਾਰੀ ਕਰਦੇ ਹਨ।
English
Some have chains around their necks, while some ride on many horses.
ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥
aap karaae. kare aap; hau. kai siau karee pukaar |
Punjabi
ਖੁਦ ਹੀ ਸਾਈਂ ਕਰਦਾ ਹੈ ਅਤੇ ਖੁਦ ਹੀ ਕਰਾਉਂਦਾ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?
English
He Himself acts, and He Himself causes us to act. Unto whom should I complain?
ਨਾਨਕ. ਕਰਣਾ ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak. karanaa jin keea; fir tis hee karanee saar |23|
Punjabi
ਨਾਨਕ, ਜਿਸ ਨੇ ਰਚਨਾ ਰਚੀ ਹੈ, ਓਹੀ, ਮੁੜ ਕੇ ਇਸ ਦੀ ਰਖਵਾਲੀ ਕਰਦਾ ਹੈ।
English
O Nanak, the One who created the creation - He Himself takes care of it. ||23||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਆਪੇ ਭਾਂਡੇ ਸਾਜਿਅਨੁ; ਆਪੇ ਪੂਰਣੁ ਦੇਇ ॥
aape bhaandde saajian; aape pooran dee |
Punjabi
ਸਾਹਿਬ ਨੇ ਆਪ ਹੀ (ਸਰੀਰ ਰੂਪੀ) ਬਰਤਨ ਬਣਾਏ ਹਨ ਅਤੇ ਉਹ ਆਪ ਹੀ ਉਨ੍ਹਾਂ ਨੂੰ ਭਰਦਾ ਹੈ।
English
He Himself fashioned the vessel of the body, and He Himself fills it.
ਇਕਨੑੀ ਦੁਧੁ ਸਮਾਈਐ; ਇਕਿ ਚੁਲੑੈ ਰਹਨਿੑ ਚੜੇ ॥
eikanaee dudh samaaeeai; ik chulai rehana charre |
Punjabi
ਕਈਆਂ ਵਿੱਚ ਖੀਰ (ਦੁੱਧ ਰੂਪੀ ਸਦਗੁਣ) ਪਾਇਆ ਜਾਂਦਾ ਹੈ ਅਤੇ ਕਈ ਅੰਗੀਠੀ ਉੱਤੇ ਹੀ ਰੱਖੇ ਰਹਿੰਦੇ ਹਨ।
English
Into some, milk is poured, while others remain on the fire.
ਇਕਿ ਨਿਹਾਲੀ ਪੈ ਸਵਨਿੑ; ਇਕਿ. ਉਪਰਿ ਰਹਨਿ ਖੜੇ ॥
eik nihaalee pai savana; ik. upar rehan kharre |
Punjabi
ਕਈ ਰਜਾਈਆਂ ਤੁਲਾਈਆਂ ਵਿੱਚ ਪੈ ਕੇ ਸੌ ਜਾਂਦੇ ਹਨ ਅਤੇ ਕਈ ਖਲੋ ਕੇ ਉਨ੍ਹਾਂ ਉਤੇ ਪਹਿਰਾ ਦਿੰਦੇ ਹਨ।
English
Some lie down and sleep on soft beds, while others remain watchful.
ਤਿਨੑਾ ਸਵਾਰੇ ਨਾਨਕਾ; ਜਿਨੑ ਕਉ ਨਦਰਿ ਕਰੇ ॥੧॥
tinaa savaare naanakaa; jina kau nadar kare |1|
Punjabi
ਨਾਨਕ, ਮਾਲਕ ਉਨ੍ਹਾਂ ਨੂੰ ਸਸ਼ੋਭਤ ਕਰਦਾ ਹੈ, ਜਿਨ੍ਹਾਂ ਉੱਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
English
He adorns those, O Nanak, upon whom He casts His Glance of Grace. ||1||
ਮਹਲਾ ੨ ॥
mahalaa 2 |
Punjabi
ਦੂਜੀ ਪਾਤਸ਼ਾਹੀ।
English
Second Mehl:
ਆਪੇ ਸਾਜੇ. ਕਰੇ ਆਪਿ; ਜਾਈ ਭਿ ਰਖੈ ਆਪਿ ॥
aape saaje. kare aap; jaaee bhi rakhai aap |
Punjabi
ਸਾਹਿਬ ਖੁਦ ਦੁਨੀਆਂ ਨੂੰ ਰਚਦਾ ਤੇ ਖੁਦ ਹੀ ਬਣਾਉਂਦਾ ਹੈ। ਉਹ ਖੁਦ ਹੀ ਇਸ ਨੂੰ ਟਿਕਾਣੇ ਸਿਰ ਰੱਖਦਾ ਹੈ।
English
He Himself creates and fashions the world, and He Himself keeps it in order.
ਤਿਸੁ ਵਿਚਿ ਜੰਤ ਉਪਾਇ ਕੈ; ਦੇਖੈ ਥਾਪਿ ਉਥਾਪਿ ॥
tis vich jant upaae kai; dekhai thaap uthaap |
Punjabi
ਉਸ ਅੰਦਰ ਜੀਵਾਂ ਨੂੰ ਪੈਦਾ ਕਰਕੇ, ਉਹ ਉਨ੍ਹਾਂ ਦੇ ਜੰਮਣ ਤੇ ਮਰਨ ਨੂੰ ਵੇਖਦਾ ਹੈ।
English
Having created the beings within it, He oversees their birth and death.
ਕਿਸ ਨੋ ਕਹੀਐ ਨਾਨਕਾ; ਸਭੁ ਕਿਛੁ ਆਪੇ ਆਪਿ ॥੨॥
kis no kaheeai naanakaa; sabh kichh aape aap |2|
Punjabi
ਕੀਹਨੂੰ ਬੇਨਤੀ ਕਰੀਏ, ਹੇ ਨਾਨਕ! ਜਦ ਕਿ ਸੁਆਮੀ ਖੁਦ ਹੀ ਸਾਰਾ ਕੁੱਝ ਹੈ।
English
Unto whom should we speak, O Nanak, when He Himself is all-in-all? ||2||
ਪਉੜੀ ॥
paurree |
Punjabi
ਪਉੜੀ।
English
Pauree:
ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥
vadde keea vaddiaaeea; kichh kahanaa kehan na jaae |
Punjabi
ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
English
The description of the greatness of the Great Lord cannot be described.
ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥
so karataa kaadar kareem; de jeea rijak sanbaeh |
Punjabi
ਉਹ ਸਿਰਜਨਹਾਰ, ਸਰਬ-ਸ਼ਕਤੀਵਾਨ ਅਤੇ ਦਾਤਾਰ ਹੈ ਅਤੇ ਸਮੁਹ ਜੀਵਾਂ ਨੂੰ ਰੋਜੀ ਦਿੰਦਾ ਹੈ।
English
He is the Creator, all-powerful and benevolent; He gives sustenance to all beings.
ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥
saaee kaar kamaavanee; dhur chhoddee tinai paae |
Punjabi
ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਉਸ ਨੇ ਮੁੱਢ ਤੋਂ ਉਸ ਲਈ ਲਿਖ ਛੱਡਿਆ ਹੈ।
English
The mortal does that work, which has been pre-destined from the very beginning.
ਨਾਨਕ. ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥
naanak. ekee baaharee; hor doojee naahee jaae |
Punjabi
ਨਾਨਕ ਇਹ ਸੁਆਮੀ ਦੇ ਬਗੈਰ, ਹੋਰ ਕੋਈ ਰਹਿਣ ਦੀ ਥਾਂ ਨਹੀਂ।
English
O Nanak, except for the One Lord, there is no other place at all.
ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ
so kare; ji tisai rajaae |24|1| sudh
Punjabi
ਮਾਲਕ ਓਹੀ ਕੁੱਛ ਕਰਦਾ ਹੈ, ਜਿਹੜਾ ਕੁੱਛ ਕਿ ਉਸ ਦਾ ਭਾਣਾ ਹੈ।
English
He does whatever He wills. ||24||1|| Sudh||
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ, ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁ ਆਸਾ ਬਾਣੀ ਭਗਤਾ ਕੀ ॥
raag aasaa baanee bhagataa kee |
Punjabi
ਆਸਾ ਰਾਗ। ਸਾਧੂਆਂ ਦੇ ਸ਼ਬਦ।
English
Raag Aasaa, The Word Of The Devotees:
ਕਬੀਰ ਜੀਉ. ਨਾਮਦੇਉ ਜੀਉ. ਰਵਿਦਾਸ ਜੀਉ ॥
kabeer jeeo. naamadeo jeeo. ravidaas jeeo |
Punjabi
ਪੂਜਯ ਕਬੀਰ, ਨਾਮ ਦੇਵ ਅਤੇ ਰਵਿਦਾਸ ਜੀ।
English
Kabeer, Naam Dayv And Ravi Daas.
ਆਸਾ ਸ੍ਰੀ ਕਬੀਰ ਜੀਉ ॥
aasaa sree kabeer jeeo |
Punjabi
ਆਸਾ, ਮਹਾਰਾਜ ਮਾਣਨੀਯ ਕਬੀਰ ਜੀ।
English
Aasaa, Kabeer Jee:
ਗੁਰ ਚਰਣ ਲਾਗਿ. ਹਮ ਬਿਨਵਤਾ ਪੂਛਤ; ਕਹ ਜੀਉ ਪਾਇਆ ॥
gur charan laag. ham binavataa poochhat; keh jeeo paaeaa |
Punjabi
ਆਪਣੇ ਗੁਰਾਂ ਦੇ ਪੈਰੀਂ ਪੈ ਕੇ, ਮੈਂ ਬੇਨਤੀ ਕਰਦਾ ਤੇ ਪੁਛਦਾ ਹਾਂ ਕਿ ਇਨਸਾਨ ਕਿਉਂ ਪੈਦਾ ਕੀਤਾ ਗਿਆ ਹੈ?
English
Falling at the Feet of the Guru, I pray, and ask Him, "Why was man created?
ਕਵਨ ਕਾਜਿ ਜਗੁ ਉਪਜੈ ਬਿਨਸੈ; ਕਹਹੁ ਮੋਹਿ ਸਮਝਾਇਆ ॥੧॥
kavan kaaj jag upajai binasai; kahahu mohi samajhaaeaa |1|
Punjabi
ਜਿਹੜੇ ਅਮਲਾਂ ਕਾਰਨ ਬੰਦੇ ਨੂੰ ਆਉਣਾ ਤੇ ਜਾਣਾ ਪੈਂਦਾ ਹੈ, ਮੈਨੂੰ ਇਸ ਦੀ ਵਿਆਖਿਆ ਕਰਕੇ ਦੱਸੋ।
English
What deeds cause the world to come into being, and be destroyed? Tell me, that I may understand." ||1||
ਦੇਵ ਕਰਹੁ ਦਇਆ. ਮੋਹਿ ਮਾਰਗਿ ਲਾਵਹੁ; ਜਿਤੁ ਭੈ ਬੰਧਨ ਤੂਟੈ ॥
dev karahu deaa. mohi maarag laavahu; jit bhai bandhan toottai |
Punjabi
ਹੇ ਰੱਬ-ਰੂਪ ਗੁਰੂ ਜੀ, ਮੇਰੇ ਤੇ ਰਹਿਮ ਧਾਰੋ ਅਤੇ ਮੈਨੂੰ ਠੀਕ ਰਸਤੇ ਪਾਓ ਜਿਸ ਦੁਆਰਾ ਮੇਰੇ ਡਰ ਦੇ ਜ਼ੰਜੀਰ ਕੱਟੇ ਜਾਣ।
English
O Divine Guru, please, show Mercy to me, and place me on the right path, by which the bonds of fear may be cut away.
ਜਨਮ ਮਰਨ ਦੁਖ ਫੇੜ ਕਰਮ; ਸੁਖ ਜੀਅ, ਜਨਮ ਤੇ ਛੂਟੈ ॥੧॥ ਰਹਾਉ ॥
janam maran dukh ferr karam; sukh jeea, janam te chhoottai |1| rahaau |
Punjabi
ਜੰਮਣ ਅਤੇ ਮਰਨ ਦੀ ਪੀੜ ਕੀਤੇ ਹੋਏ ਅਮਲਾਂ ਤੋਂ ਉਤਪੰਨ ਹੁੰਦੀ ਹੈ ਅਤੇ ਆਰਾਮ, ਜੀਵ ਦੇ ਆਉਣ ਤੇ ਜਾਣ ਤੋਂ ਖਲਾਸੀ ਪਾਉਣ ਤੋਂ ਪ੍ਰਾਪਤ ਹੁੰਦਾ ਹੈ। ਠਹਿਰਾਉ।
English
The pains of birth and death come from past actions and karma; peace comes when the soul finds release from reincarnation. ||1||Pause||
ਮਾਇਆ ਫਾਸ. ਬੰਧ ਨਹੀ ਫਾਰੈ; ਅਰੁ ਮਨ ਸੁੰਨਿ. ਨ ਲੂਕੇ ॥
maaeaa faas. bandh nahee faarai; ar man sun. na looke |
Punjabi
ਇਨਸਾਨ ਮੋਹਣੀ, ਦੀ ਫਾਹੀ ਦੇ ਜੂੜ ਨਹੀਂ ਵੱਢਦਾ ਅਤੇ ਇਸ ਲਈ ਉਹ ਅਫੁਰ ਸਾਹਿਬ ਦੀ ਪਨਾਹ ਨਹੀਂ ਲੈਂਦਾ।
English
The mortal does not break free from the bonds of the noose of Maya, and he does not seek the shelter of the profound, absolute Lord.
ਆਪਾ ਪਦੁ ਨਿਰਬਾਣੁ. ਨ ਚੀਨਿੑਆ; ਇਨ ਬਿਧਿ. ਅਭਿਉ ਨ ਚੂਕੇ ॥੨॥
aapaa pad nirabaan. na cheenaa; in bidh. abhiau na chooke |2|
Punjabi
ਉਹ ਆਪਣੇ ਆਪੇ ਅਤੇ ਮੋਖਸ਼ ਦੇ ਮਰਤਬੇ ਨੂੰ ਅਨੁਭਵ ਨਹੀਂ ਕਰਦਾ। ਇਸ ਤਰੀਕੇ ਨਾਲ ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
English
He does not realize the dignity of the self, and Nirvaanaa; because of this, his doubt does not depart. ||2||
ਕਹੀ ਨ ਉਪਜੈ. ਉਪਜੀ ਜਾਣੈ; ਭਾਵ ਅਭਾਵ ਬਿਹੂਣਾ ॥
kahee na upajai. upajee jaanai; bhaav abhaav bihoonaa |
Punjabi
ਆਤਮਾ ਕਦੇ ਭੀ ਨਹੀਂ ਜੰਮਦੀ, ਭਾਵੇਂ ਬੰਦੇ ਸਮਝਦੇ ਹਨ ਕਿ ਇਹ ਪੈਦਾ ਹੁੰਦੀ ਹੈ। ਇਹ ਜੰਮਣ ਤੇ ਮਰਨ ਤੋਂ ਰਹਿਤ ਹੈ।
English
The soul is not born, even though he thinks it is born; it is free from birth and death.
ਉਦੈ ਅਸਤ ਕੀ ਮਨ ਬੁਧਿ ਨਾਸੀ; ਤਉ ਸਦਾ ਸਹਜਿ ਲਿਵ ਲੀਣਾ ॥੩॥
audai asat kee man budh naasee; tau sadaa sehaj liv leenaa |3|
Punjabi
ਜਦ ਇਨਸਾਨ ਦਾ ਜੰਮਣ ਤੇ ਮਰਨ ਦਾ ਖਿਆਲ ਦੂਰ ਹੋ ਜਾਂਦਾ ਹੈ, ਤਦ ਉਹ ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਇਆ ਰਹਿੰਦਾ ਹੈ।
English
When the mortal gives up his ideas of birth and death, he remains constantly absorbed in the Lord's Love. ||3||
ਜਿਉ ਪ੍ਰਤਿਬਿੰਬੁ, ਬਿੰਬ ਕਉ ਮਿਲੀ ਹੈ; ਉਦਕ ਕੁੰਭੁ ਬਿਗਰਾਨਾ ॥
jiau pratibinb, binb kau milee hai; udak kunbh bigaraanaa |
Punjabi
ਜਿਸ ਤਰ੍ਹਾਂ ਜਦ ਘੜਾ ਟੁੱਟ ਜਾਂਦਾ ਹੈ ਅਤੇ ਪਾਣੀ ਵਿਚਲਾ ਅਕਸ ਵਸਤੂ ਨਾਲ ਅਭੇਦ ਹੋ ਜਾਂਦਾ ਹੈ,
English
As the reflection of an object blends in the water when the pitcher is broken,
ਕਹੁ ਕਬੀਰ. ਐਸਾ ਗੁਣ ਭ੍ਰਮੁ ਭਾਗਾ; ਤਉ ਮਨੁ ਸੁੰਨਿ ਸਮਾਨਾਂ ॥੪॥੧॥
kahu kabeer. aisaa gun bhram bhaagaa; tau man sun samaanaan |4|1|
Punjabi
ਏਸੇ ਤਰ੍ਹਾਂ ਕਬੀਰ ਜੀ ਆਖਦੇ ਹਨ, ਜਦ ਨੇਕੀ ਦੇ ਰਾਹੀਂ ਸੰਦੇਹ ਦੌੜ ਜਾਂਦਾ ਹੈ, ਤਦ ਆਤਮਾ ਅਫੁਰ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ।
English
says Kabeer, just so virtue dispels doubt, and then the soul is absorbed in the profound, absolute Lord. ||4||1||