Ang 476
ਆਸਾ ॥
aasaa |
Punjabi
ਆਸਾ।
English
Aasaa:
ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ ॥
gaj saadte tai tai dhoteea; tihare paaein tag |
Punjabi
ਉਹ ਸਾਢੇ ਤਿੰਨ ਗਜ਼ ਲੰਮੇ ਤੇੜ ਦੇ ਕੱਪੜੇ ਅਤੇ ਤਿੰਨ-ਲੜੀਏ ਜਨੇਊ ਪਹਿਨਦੇ ਹਨ।
English
They wear loin cloths, three and a half yards long, and triple-wound sacred threads.
ਗਲੀ ਜਿਨੑਾ ਜਪਮਾਲੀਆ; ਲੋਟੇ ਹਥਿ ਨਿਬਗ ॥
galee jinaa japamaaleea; lotte hath nibag |
Punjabi
ਉਨ੍ਹਾਂ ਦੀਆਂ ਗਰਦਨਾਂ ਦੁਆਲੇ ਸਿਮਰਨੀਆਂ ਅਤੇ ਹੱਥਾਂ ਵਿੱਚ ਚਮਕੀਲੇ ਟੂਟੀ ਵਾਲੇ ਗੜਵੇ ਹਨ।
English
They have rosaries around their necks, and they carry glittering jugs in their hands.
ਓਇ. ਹਰਿ ਕੇ ਸੰਤ, ਨ ਆਖੀਅਹਿ; ਬਾਨਾਰਸਿ ਕੇ ਠਗ ॥੧॥
oe. har ke sant, na aakheeeh; baanaaras ke tthag |1|
Punjabi
ਉਹ ਵਾਹਿਗੁਰੂ ਦੇ ਸਾਧੂ ਨਹੀਂ ਕਹੇ ਜਾਂਦੇ, ਪ੍ਰੰਤੂ ਕਾਂਸ਼ੀ ਦੇ ਦਗੇਬਾਜ਼।
English
They are not called Saints of the Lord - they are thugs of Benares. ||1||
ਐਸੇ ਸੰਤ; ਨ ਮੋ ਕਉ ਭਾਵਹਿ ॥
aise sant; na mo kau bhaaveh |
Punjabi
ਐਹੋ ਜੇਹੇ ਸਾਧੂ ਮੈਨੂੰ ਚੰਗੇ ਨਹੀਂ ਲੱਗਦੇ,
English
Such 'saints' are not pleasing to me;
ਡਾਲਾ ਸਿਉ; ਪੇਡਾ ਗਟਕਾਵਹਿ ॥੧॥ ਰਹਾਉ ॥
ddaalaa siau; peddaa gattakaaveh |1| rahaau |
Punjabi
ਉਹ ਬਿਰਛਾਂ ਨੂੰ ਟਹਿਣਿਆਂ ਸਮੇਤ ਨਿਗਲ ਜਾਂਦੇ ਹਨ। ਠਹਿਰਾਉ।
English
they eat the trees along with the branches. ||1||Pause||
ਬਾਸਨ ਮਾਂਜਿ. ਚਰਾਵਹਿ ਊਪਰਿ; ਕਾਠੀ ਧੋਇ ਜਲਾਵਹਿ ॥
baasan maanj. charaaveh aoopar; kaatthee dhoe jalaaveh |
Punjabi
ਉਹ ਆਪਣੇ ਭਾਂਡੇ ਰਗੜ ਸੁਆਰ ਕੇ ਅੱਗ ਤੇ ਰੱਖਦੇ ਹਨ ਅਤੇ ਲਕੜੀ ਨੂੰ ਧੋ ਕੇ ਬਾਲਦੇ ਹਨ।
English
They wash their pots and pans before putting them on the stove, and they wash the wood before lighting it.
ਬਸੁਧਾ ਖੋਦਿ. ਕਰਹਿ ਦੁਇ ਚੂਲੇੑ; ਸਾਰੇ ਮਾਣਸ ਖਾਵਹਿ ॥੨॥
basudhaa khod. kareh due choole; saare maanas khaaveh |2|
Punjabi
ਧਰਤੀ ਨੂੰ ਪੁੱਟ ਕੇ ਉਹ ਦੋ ਚੁੱਲ੍ਹੇ ਬਣਾਉਣੇ ਹਨ ਅਤੇ ਆਦਮੀ ਨੂੰ ਸਮੁੱਚਾ ਹੀ ਹੜੱਪ ਕਰ ਜਾਂਦੇ ਹਨ।
English
They dig up the earth and make two fireplaces, but they eat the whole person! ||2||
ਓਇ ਪਾਪੀ ਸਦਾ ਫਿਰਹਿ ਅਪਰਾਧੀ; ਮੁਖਹੁ ਅਪਰਸ ਕਹਾਵਹਿ ॥
oe paapee sadaa fireh aparaadhee; mukhahu aparas kahaaveh |
Punjabi
ਉਹ ਗੁਨਾਹਗਾਰ ਹਮੇਸ਼ਾਂ ਵਿਕਾਰ ਅੰਦਰ ਭਟਕਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਨਾਲ-ਨ-ਲਗਣ ਵਾਲੇ ਮੁੱਖੀਏ ਸੰਤ ਅਖਵਾਉਂਦੇ ਹਨ।
English
Those sinners continually wander in evil deeds, while they call themselves touch-nothing saints.
ਸਦਾ ਸਦਾ ਫਿਰਹਿ ਅਭਿਮਾਨੀ; ਸਗਲ ਕੁਟੰਬ ਡੁਬਾਵਹਿ ॥੩॥
sadaa sadaa fireh abhimaanee; sagal kuttanb ddubaaveh |3|
Punjabi
ਸਦੀਵ ਤੇ ਸਦੀਵ ਹੀ ਉਹ ਸਵੈ ਹੰਗਤਾ ਅੰਦਰ ਭਟਕਦੇ ਹਨ ਅਤੇ ਆਪਣੇ ਸਾਰੇ ਅੱਫਰ-ਕਬੀਲੇ ਨੂੰ ਡੋਬ ਦਿੰਦੇ ਹਨ।
English
They wander around forever and ever in their self-conceit, and all their families are drowned. ||3||
ਜਿਤੁ ਕੋ ਲਾਇਆ ਤਿਤ ਹੀ ਲਾਗਾ; ਤੈਸੇ ਕਰਮ ਕਮਾਵੈ ॥
jit ko laaeaa tith hee laagaa; taise karam kamaavai |
Punjabi
ਇਨਸਾਨ ਉਸੇ ਨਾਲ ਹੀ ਜੁੜਿਆ ਹੈ, ਜਿਸ ਨਾਲ ਸੁਆਮੀ ਨੇ ਉਸ ਨੂੰ ਜੋੜਿਆ ਹੈ ਅਤੇ ਉਹ ਉਹੋ ਜੇਹੇ ਹੀ ਅਮਲ ਕਮਾਉਂਦਾ ਹੈ।
English
He is attached to that, to which the Lord has attached him, and he acts accordingly.
ਕਹੁ ਕਬੀਰ. ਜਿਸੁ ਸਤਿਗੁਰੁ ਭੇਟੈ; ਪੁਨਰਪਿ ਜਨਮਿ. ਨ ਆਵੈ ॥੪॥੨॥
kahu kabeer. jis satigur bhettai; punarap janam. na aavai |4|2|
Punjabi
ਕਬੀਰ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
English
Says Kabeer, one who meets the True Guru, is not reincarnated again. ||4||2||
ਆਸਾ ॥
aasaa |
Punjabi
ਆਸਾ।
English
Aasaa:
ਬਾਪਿ ਦਿਲਾਸਾ. ਮੇਰੋ ਕੀਨੑਾ ॥
baap dilaasaa. mero keenaa |
Punjabi
ਮੇਰੇ ਪਿਤਾ ਨੇ ਮੈਨੂੰ ਧੀਰਜ ਦਿੱਤਾ ਹੈ।
English
My Father has comforted me. He has given me a cozy bed,
ਸੇਜ ਸੁਖਾਲੀ; ਮੁਖਿ ਅੰਮ੍ਰਿਤੁ ਦੀਨੑਾ ॥
sej sukhaalee; mukh amrit deenaa |
Punjabi
ਉਸ ਨੇ ਮੈਨੂੰ ਆਰਾਮ ਦਿਹ ਪਲੰਘ ਬਖਸ਼ਿਆ ਹੈ ਅਤੇ ਮੇਰੇ ਮੂੰਹ ਵਿੱਚ ਆਬਿ-ਹਿਯਾਤ ਪਾਇਆ ਹੈ।
English
And placed His Ambrosial Nectar in my mouth.
ਤਿਸੁ ਬਾਪ ਕਉ; ਕਿਉ ਮਨਹੁ ਵਿਸਾਰੀ ॥
tis baap kau; kiau manahu visaaree |
Punjabi
ਉਸ ਬਾਬਲ ਨੂੰ ਮੈਂ ਆਪਣੇ ਚਿੱਤ ਅੰਦਰੋਂ ਕਿਸ ਤਰ੍ਹਾਂ ਭੁੱਲ ਸਕਦਾ ਹਾਂ।
English
How could I forget that Father from my mind?
ਆਗੈ ਗਇਆ; ਨ ਬਾਜੀ ਹਾਰੀ ॥੧॥
aagai geaa; na baajee haaree |1|
Punjabi
ਜਦ ਮੈਂ ਪ੍ਰਲੋਕ ਵਿੱਚ ਜਾਵਾਂਗਾ, ਮੈਂ ਆਪਣੀ ਖੇਡ ਨਹੀਂ ਹਾਰਾਂਗਾ।
English
When I go to the world hereafter, I shall not lose the game. ||1||
ਮੁਈ ਮੇਰੀ ਮਾਈ; ਹਉ ਖਰਾ ਸੁਖਾਲਾ ॥
muee meree maaee; hau kharaa sukhaalaa |
Punjabi
ਮਾਇਆ ਮੇਰੀ ਮਾਤਾ, ਮਰ ਗਈ ਹੈ ਅਤੇ ਮੈਂ ਬੜਾ ਹੀ ਸੋਖਾ ਹਾਂ।
English
Maya is dead, O mother, and I am very happy.
ਪਹਿਰਉ ਨਹੀ ਦਗਲੀ; ਲਗੈ ਨ ਪਾਲਾ ॥੧॥ ਰਹਾਉ ॥
pahirau nahee dagalee; lagai na paalaa |1| rahaau |
Punjabi
ਮੈਂ ਗੋਦੜੀ ਨਹੀਂ ਪਹਿਨਦਾ ਅਤੇ ਨਾਂ ਹੀ ਮੈਨੂੰ ਸਰਦੀ ਲੱਗਦੀ ਹੈ। ਠਹਿਰਾਉ।
English
I do not wear the patched coat, nor do I feel the chill. ||1||Pause||
ਬਲਿ ਤਿਸੁ ਬਾਪੈ; ਜਿਨਿ ਹਉ ਜਾਇਆ ॥
bal tis baapai; jin hau jaaeaa |
Punjabi
ਮੈਂ ਉਸ ਪਿਤਾ ਤੋਂ ਕੁਰਬਾਨ ਹਾਂ, ਜਿਸ ਨੇ ਮੈਨੂੰ ਜਨਮ ਦਿੱਤਾ ਹੈ।
English
I am a sacrifice to my Father, who gave me life.
ਪੰਚਾ ਤੇ; ਮੇਰਾ ਸੰਗੁ ਚੁਕਾਇਆ ॥
panchaa te; meraa sang chukaaeaa |
Punjabi
ਉਸ ਨੇ ਪੰਜੇ ਮੁਹਲਕ ਪਾਪਾਂ ਨਾਲੋਂ ਮੇਰਾ ਸਾਥ ਖਤਮ ਕਰ ਦਿੱਤਾ ਹੈ।
English
He put an end to my association with the five deadly sins.
ਪੰਚ ਮਾਰਿ; ਪਾਵਾ ਤਲਿ ਦੀਨੇ ॥
panch maar; paavaa tal deene |
Punjabi
ਮੈਂ ਪੰਜਾਂ ਹੀ ਭੁਤਨਿਆਂ ਨੂੰ ਮਾਰ ਕੇ ਆਪਣੇ ਪੈਰਾਂ ਥੱਲੇ ਲਤਾੜ ਸੁੱਟਿਆ ਹੈ।
English
I have conquered those five demons, and trampled them underfoot.
ਹਰਿ ਸਿਮਰਨਿ; ਮੇਰਾ ਮਨੁ ਤਨੁ ਭੀਨੇ ॥੨॥
har simaran; meraa man tan bheene |2|
Punjabi
ਵਾਹਿਗੁਰੂ ਦੀ ਬੰਦਗੀ ਵਿੱਚ ਮੇਰੀ ਆਤਮਾ ਤੇ ਦੇਹਿ ਗੱਚ ਹੋ ਗਏ ਹਨ।
English
Remembering the Lord in meditation, my mind and body are drenched with His Love. ||2||
ਪਿਤਾ ਹਮਾਰੋ; ਵਡ ਗੋਸਾਈ ॥
pitaa hamaaro; vadd gosaaee |
Punjabi
ਮੇਰਾ ਬਾਪੂ ਸੰਸਾਰ ਦਾ ਵੱਡਾ ਸੁਆਮੀ ਹੈ।
English
My Father is the Great Lord of the Universe.
ਤਿਸੁ ਪਿਤਾ ਪਹਿ; ਹਉ ਕਿਉ ਕਰਿ ਜਾਈ ॥
tis pitaa peh; hau kiau kar jaaee |
Punjabi
ਉਸ ਬਾਬਲ ਕੋਲ ਮੈਂ ਕਿਸ ਤਰ੍ਹਾਂ ਪੁੱਜਾਂਗਾ?
English
How shall I go to that Father?
ਸਤਿਗੁਰ ਮਿਲੇ; ਤ ਮਾਰਗੁ ਦਿਖਾਇਆ ॥
satigur mile; ta maarag dikhaaeaa |
Punjabi
ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ, ਤਦ ਉਨ੍ਹਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ।
English
When I met the True Guru, He showed me the Way.
ਜਗਤ ਪਿਤਾ; ਮੇਰੈ ਮਨਿ ਭਾਇਆ ॥੩॥
jagat pitaa; merai man bhaaeaa |3|
Punjabi
ਕੁਲ ਆਲਮ ਦਾ ਪਿਓ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
English
The Father of the Universe is pleasing to my mind. ||3||
ਹਉ ਪੂਤੁ ਤੇਰਾ; ਤੂੰ ਬਾਪੁ ਮੇਰਾ ॥
hau poot teraa; toon baap meraa |
Punjabi
ਮੈਂ ਤੈਡਾ ਪੁੱਤ ਹਾਂ, ਤੂੰ ਮੈਡਾ ਬਾਪੂ ਹੈਂ।
English
I am Your son, and You are my Father.
ਏਕੈ ਠਾਹਰ; ਦੁਹਾ ਬਸੇਰਾ ॥
ekai tthaahar; duhaa baseraa |
Punjabi
ਅਸੀਂ ਦੋਨੋਂ ਇੱਕੋ ਹੀ ਥਾਂ ਤੇ ਰਹਿੰਦੇ ਹਾਂ।
English
We both dwell in the same place.
ਕਹੁ ਕਬੀਰ; ਜਨਿ ਏਕੋ ਬੂਝਿਆ ॥
kahu kabeer; jan eko boojhiaa |
Punjabi
ਕਬੀਰ ਆਖਦਾ ਹੈ, ਰੱਬ ਦਾ ਗੋਲਾ ਕੇਵਲ ਇੱਕ ਰੱਬ ਨੂੰ ਹੀ ਜਾਣਦਾ ਹੈ।
English
Says Kabeer, the Lord's humble servant knows only the One.
ਗੁਰ ਪ੍ਰਸਾਦਿ; ਮੈ ਸਭੁ ਕਿਛੁ ਸੂਝਿਆ ॥੪॥੩॥
gur prasaad; mai sabh kichh soojhiaa |4|3|
Punjabi
ਗੁਰਾਂ ਦੀ ਰਹਿਮਤ ਸਦਕਾ ਮੈਂ ਸਾਰਾ ਕੁੱਝ ਜਾਣ ਲਿਆ ਹੈ।
English
By Guru's Grace, I have come to know everything. ||4||3||
ਆਸਾ ॥
aasaa |
Punjabi
ਆਸਾ।
English
Aasaa:
ਇਕਤੁ ਪਤਰਿ ਭਰਿ ਉਰਕਟ ਕੁਰਕਟ; ਇਕਤੁ ਪਤਰਿ ਭਰਿ ਪਾਨੀ ॥
eikat patar bhar urakatt kurakatt; ikat patar bhar paanee |
Punjabi
ਇੱਕ ਭਾਂਡੇ ਵਿੱਚ ਉਹ ਰਿੰਨ੍ਹਿਆ ਹੋਇਆ ਕੁੱਕੜ ਪਾਉਂਦੇ ਹਨ ਅਤੇ ਇਕ ਭਾਂਡੇ ਵਿੱਚ ਪਾਨੀ (ਸ਼ਰਾਬ)।
English
In one pot, they put a boiled chicken, and in the other pot, they put wine.
ਆਸਿ ਪਾਸਿ ਪੰਚ ਜੋਗੀਆ ਬੈਠੇ; ਬੀਚਿ ਨਕਟ ਦੇ ਰਾਨੀ ॥੧॥
aas paas panch jogeea baitthe; beech nakatt de raanee |1|
Punjabi
ਆਲੇ ਦੁਆਲੇ ਪੰਜ ਯੋਗੀ ਬਹਿ ਜਾਂਦੇ ਹਨ ਅਤੇ ਵਿਚਕਾਰ ਨਕਵੱਢੀ ਦੇਵਰਾਣੀ।
English
The five Yogis of the Tantric ritual sit there, and in their midst sits the noseless one, the shameless queen. ||1||
ਨਕਟੀ ਕੋ ਠਨਗਨੁ; ਬਾਡਾ ਡੂੰ ॥
nakattee ko tthanagan; baaddaa ddoon |
Punjabi
ਨੱਕ-ਕੱਟੀ ਮਾਇਆ ਦਾ ਘੰਟਾ ਦੋਨਾਂ ਜਹਾਨਾਂ ਵਿੱਚ ਵੱਜ ਰਿਹਾ ਹੈ।
English
The bell of the shameless queen, Maya, rings in both worlds.
ਕਿਨਹਿ ਬਿਬੇਕੀ; ਕਾਟੀ ਤੂੰ ॥੧॥ ਰਹਾਉ ॥
kineh bibekee; kaattee toon |1| rahaau |
Punjabi
ਕਿਸੇ ਪ੍ਰਬੀਨ ਪੁਰਸ਼ ਨੇ ਤੇਰਾ ਨੱਕ ਵੱਢ ਛੱਡਿਆ ਹੈ। ਠਹਿਰਾਉ।
English
Some rare person of discriminating wisdom has cut off your nose. ||1||Pause||
ਸਗਲ ਮਾਹਿ. ਨਕਟੀ ਕਾ ਵਾਸਾ; ਸਗਲ ਮਾਰਿ. ਅਉਹੇਰੀ ॥
sagal maeh. nakattee kaa vaasaa; sagal maar. aauheree |
Punjabi
ਸਾਰਿਆਂ ਅੰਦਰ ਨੱਕ-ਕੱਟੀ ਮਾਇਆ ਵੱਸਦੀ ਹੈ। ਉਹ ਸਮੂਹ ਨੂੰ ਮਾਰ ਮੁਕਾਉਂਦੀ ਅਤੇ ਉਹਨਾਂ ਨੂੰ ਤਕਾਉਂਦੀ ਹੈ।
English
Within all dwells the noseless Maya, who kills all, and destroys them.
ਸਗਲਿਆ ਕੀ ਹਉ ਬਹਿਨ ਭਾਨਜੀ; ਜਿਨਹਿ ਬਰੀ. ਤਿਸੁ ਚੇਰੀ ॥੨॥
sagaliaa kee hau bahin bhaanajee; jineh baree. tis cheree |2|
Punjabi
ਉਹ ਆਖਦੀ ਹੈ, "ਮੈਂ ਸਾਰਿਆਂ ਦੀ ਭੈਣ ਅਤੇ ਭੈਣ ਦੀ ਧੀ ਹਾਂ, ਪ੍ਰੰਤੂ ਮੈਂ ਉਸ ਦੀ ਨੌਕਰਾਣੀ ਹਾਂ, ਜੋ ਮੈਨੂੰ ਵਿਆਹ ਲੈਂਦਾ ਹੈ।"
English
She says, "I am the sister, and the daughter of the sister of everyone; I am the hand-maiden of one who marries me." ||2||
ਹਮਰੋ ਭਰਤਾ ਬਡੋ ਬਿਬੇਕੀ; ਆਪੇ ਸੰਤੁ ਕਹਾਵੈ ॥
hamaro bharataa baddo bibekee; aape sant kahaavai |
Punjabi
ਮੇਰਾ ਖਸਮ ਪਰਮ-ਪ੍ਰਬੀਨ ਹੈ। ਕੇਵਲ ਓਹੀ ਸਾਧੂ ਆਖਿਆ ਜਾਂਦਾ ਹੈ।
English
My Husband is the Great One of discriminating wisdom; He alone is called a Saint.
ਓਹੁ ਹਮਾਰੈ ਮਾਥੈ ਕਾਇਮੁ; ਅਉਰੁ ਹਮਰੈ. ਨਿਕਟਿ ਨ ਆਵੈ ॥੩॥
ohu hamaarai maathai kaaeim; aaur hamarai. nikatt na aavai |3|
Punjabi
ਉਹ ਮੇਰੇ ਸਿਰ ਜਾਂ ਮੱਥੇ ਉੱਤੇ ਲਗਾਤਾਰ ਖੜੋਤਾ ਰਹਿੰਦਾ ਹੈ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ।
English
He stands by me, and no one else comes near me. ||3||
ਨਾਕਹੁ ਕਾਟੀ. ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥
naakahu kaattee. kaanahu kaattee; kaatt koott kai ddaaree |
Punjabi
ਮੈਂ ਉਸ ਦਾ ਨੱਕ ਵੱਢ ਸੁਟਿਆ ਹੈ, ਤੇ ਕੰਨ ਕੁਤਰ ਛੱਡੇ ਹਨ। ਵੱਢ ਟੁੱਕ ਤੇ ਕੁੱਟ ਫਾਟ ਕੇ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
English
I have cut off her nose, and cut off her ears, and cutting her into bits, I have expelled her.
ਕਹੁ ਕਬੀਰ. ਸੰਤਨ ਕੀ ਬੈਰਨਿ; ਤੀਨਿ ਲੋਕ ਕੀ ਪਿਆਰੀ ॥੪॥੪॥
kahu kabeer. santan kee bairan; teen lok kee piaaree |4|4|
Punjabi
ਕਬੀਰ ਜੀ ਆਖਦੇ ਹਨ ਕਿ ਉਹ ਤਿੰਨਾਂ ਜਹਾਨਾਂ ਦੀ ਲਾਡਲੀ, ਸਾਧੂਆਂ ਦੀ ਦੁਸ਼ਮਨ ਹੈ।
English
Says Kabeer, she is the darling of the three worlds, but the enemy of the Saints. ||4||4||
ਆਸਾ ॥
aasaa |
Punjabi
ਆਸਾ।
English
Aasaa:
ਜੋਗੀ ਜਤੀ ਤਪੀ ਸੰਨਿਆਸੀ; ਬਹੁ ਤੀਰਥ ਭ੍ਰਮਨਾ ॥
jogee jatee tapee saniaasee; bahu teerath bhramanaa |
Punjabi
ਯੋਗੀ, ਬ੍ਰਹਿਮਚਾਰੀ, ਤਪੱਸਵੀ ਅਤੇ ਵਿਰੱਕਤ ਬਹੁਤਿਆਂ ਧਰਮ ਅਸਥਾਨਾਂ ਤੇ ਗਮਨ ਕਰਦੇ ਹਨ।
English
The Yogis, celibates, penitents and Sannyaasees make pilgrimages to all the sacred places.
ਲੁੰਜਿਤ ਮੁੰਜਿਤ ਮੋਨਿ ਜਟਾਧਰ; ਅੰਤਿ ਤਊ ਮਰਨਾ ॥੧॥
lunjit munjit mon jattaadhar; ant taoo maranaa |1|
Punjabi
ਸਿਰ-ਖੁੱਬੇ ਜੈਨੀ, ਘੋਨਮੋਨ, ਚੁੱਪ ਕਰੀਤੇ ਸਾਧੂ ਅਤੇ ਲਿਟਾਂ ਵਾਲੇ ਦਰਵੇਸ਼ ਅਖੀਰ ਨੂੰ ਮਰ ਜਾਣਗੇ।
English
The Jains with shaven heads, the silent ones, the beggars with matted hair - in the end, they all shall die. ||1||
ਤਾ ਤੇ ਸੇਵੀਅਲੇ; ਰਾਮਨਾ ॥
taa te seveeale; raamanaa |
Punjabi
ਇਸ ਲਈ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
Meditate, therefore, on the Lord.
ਰਸਨਾ ਰਾਮ ਨਾਮ ਹਿਤੁ ਜਾ ਕੈ; ਕਹਾ ਕਰੈ ਜਮਨਾ ॥੧॥ ਰਹਾਉ ॥
rasanaa raam naam hit jaa kai; kahaa karai jamanaa |1| rahaau |
Punjabi
ਜਿਸ ਦੀ ਜੀਭ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ, ਉਸ ਨੂੰ ਮੌਤ ਦਾ ਦੂਤ ਕੀ ਕਰ ਸਕਦਾ ਹੈ। ਠਹਿਰਾਉ।
English
What can the Messenger of Death do to one whose tongue loves the Name of the Lord? ||1||Pause||
ਆਗਮ ਨਿਰਗਮ ਜੋਤਿਕ ਜਾਨਹਿ; ਬਹੁ ਬਹੁ ਬਿਆਕਰਨਾ ॥
aagam niragam jotik jaaneh; bahu bahu biaakaranaa |
Punjabi
ਜੋ ਸ਼ਾਸਤਰਾਂ ਵੇਦਾਂ, ਜੋਤਸ਼ ਵਿਦਿਆ ਅਤੇ ਬਹੁਤ ਜ਼ਿਆਦਾ ਬੋਲੀਆਂ ਦੀਆਂ ਗ੍ਰਾਮਰਾਂ ਨੂੰ ਜਾਣਦੇ ਹਨ।
English
Those who know the Shaastras and the Vedas, astrology and the rules of grammar of many languages;