Ang 479
ਨਾਰਦ ਸਾਰਦ; ਕਰਹਿ ਖਵਾਸੀ ॥
naarad saarad; kareh khavaasee |
Punjabi
ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ।
English
Naarada the sage, and Shaarada the goddess of knowledge, serve the Lord.
ਪਾਸਿ ਬੈਠੀ; ਬੀਬੀ ਕਵਲਾ ਦਾਸੀ ॥੨॥
paas baitthee; beebee kavalaa daasee |2|
Punjabi
ਉਸ ਦੇ ਨੇੜੇ ਉਸ ਦੀ ਬਾਂਦੀ ਵਜੋਂ ਦੇਵੀ ਲੱਛਮੀ ਬੈਠੀ ਹੈ।
English
The goddess Lakhshmi sits by Him as His slave. ||2||
ਕੰਠੇ ਮਾਲਾ; ਜਿਹਵਾ ਰਾਮੁ ॥
kantthe maalaa; jihavaa raam |
Punjabi
ਮੇਰੀ ਜੀਭ ਉਤੇ ਰੱਬ ਦਾ ਨਾਉ ਹੀ ਮੇਰੀ ਗਲੇ ਦੀ ਮਾਲਾ ਹੈ,
English
The mala is around my neck, and the Lord's Name is upon my tongue.
ਸਹੰਸ ਨਾਮੁ ਲੈ ਲੈ; ਕਰਉ ਸਲਾਮੁ ॥੩॥
sahans naam lai lai; krau salaam |3|
Punjabi
ਜਿਸ ਨਾਲ ਮੈਂ ਉਸ ਦੇ ਹਜਾਰਾਂ ਹੀ ਨਾਮ ਉਚਾਰਦਾ ਅਤੇ ਉਸ ਨੂੰ ਪ੍ਰਣਾਮ ਕਰਦਾ ਹਾਂ।
English
I repeat the Naam, the Name of the Lord, a thousand times, and bow in reverence to Him. ||3||
ਕਹਤ ਕਬੀਰ. ਰਾਮ ਗੁਨ ਗਾਵਉ ॥
kehat kabeer. raam gun gaavau |
Punjabi
ਕਬੀਰ ਜੀ ਆਖਦੇ ਹਨ, ਮੈਂ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
English
Says Kabeer, I sing the Glorious Praises of the Lord;
ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥
hindoo turak doaoo samajhaavau |4|4|13|
Punjabi
ਮੈਂ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਸਿਖਿਆ ਦਿੰਦਾ ਹਾਂ।
English
I teach both Hindus and Muslims. ||4||4||13||
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ॥
aasaa sree kabeer jeeo ke panchapade 9 dutuke 5 |
Punjabi
ਆਸਾ ਪੂਜਯ ਕਬੀਰ ਜੀ ਪੰਜ ਪਦੇ 9 ਦੁਤਕੇ 5।
English
Aasaa, Kabeer Jee, 9 Panch-Padhay, 5 Dho-Thukay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥
paatee torai maalinee; paatee paatee jeeo |
Punjabi
ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ।
English
You tear off the leaves, O gardener, but in each and every leaf, there is life.
ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥੧॥
jis paahan kau paatee torai; so paahan nirajeeo |1|
Punjabi
ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ।
English
That stone idol, for which you tear off those leaves - that stone idol is lifeless. ||1||
ਭੂਲੀ ਮਾਲਨੀ ਹੈ; ਏਉ ॥
bhoolee maalanee hai; eo |
Punjabi
ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ!
English
In this, you are mistaken, O gardener.
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
satigur jaagataa hai deo |1| rahaau |
Punjabi
ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ।
English
The True Guru is the Living Lord. ||1||Pause||
ਬ੍ਰਹਮੁ ਪਾਤੀ. ਬਿਸਨੁ ਡਾਰੀ; ਫੂਲ ਸੰਕਰਦੇਉ ॥
braham paatee. bisan ddaaree; fool sankaradeo |
Punjabi
ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ।
English
Brahma is in the leaves, Vishnu is in the branches, and Shiva is in the flowers.
ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ ॥੨॥
teen dev pratakh toreh; kareh kis kee seo |2|
Punjabi
ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ?
English
When you break these three gods, whose service are you performing? ||2||
ਪਾਖਾਨ ਗਢਿ ਕੈ ਮੂਰਤਿ ਕੀਨੑੀ; ਦੇ ਕੈ ਛਾਤੀ ਪਾਉ ॥
paakhaan gadt kai moorat keenaee; de kai chhaatee paau |
Punjabi
ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ।
English
The sculptor carves the stone and fashions it into an idol, placing his feet upon its chest.
ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥੩॥
je eeh moorat saachee hai; tau garrhanahaare khaau |3|
Punjabi
ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ।
English
If this stone god was true, it would devour the sculptor for this! ||3||
ਭਾਤੁ ਪਹਿਤਿ ਅਰੁ ਲਾਪਸੀ; ਕਰਕਰਾ ਕਾਸਾਰੁ ॥
bhaat pahit ar laapasee; karakaraa kaasaar |
Punjabi
ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ।
English
Rice and beans, candies, cakes and cookies
ਭੋਗਨਹਾਰੇ ਭੋਗਿਆ; ਇਸੁ ਮੂਰਤਿ ਕੇ ਮੁਖ ਛਾਰੁ ॥੪॥
bhoganahaare bhogiaa; is moorat ke mukh chhaar |4|
Punjabi
ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ।
English
- the priest enjoys these, while he puts ashes into the mouth of the idol. ||4||
ਮਾਲਿਨਿ ਭੂਲੀ. ਜਗੁ ਭੁਲਾਨਾ; ਹਮ ਭੁਲਾਨੇ ਨਾਹਿ ॥
maalin bhoolee. jag bhulaanaa; ham bhulaane naeh |
Punjabi
ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ।
English
The gardener is mistaken, and the world is mistaken, but I am not mistaken.
ਕਹੁ ਕਬੀਰ. ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
kahu kabeer. ham raam raakhe; kripaa kar har raae |5|1|14|
Punjabi
ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ।
English
Says Kabeer, the Lord preserves me; the Lord, my King, has showered His Blessings upon me. ||5||1||14||
ਆਸਾ ॥
aasaa |
Punjabi
ਆਸਾ।
English
Aasaa:
ਬਾਰਹ ਬਰਸ. ਬਾਲਪਨ ਬੀਤੇ; ਬੀਸ ਬਰਸ ਕਛੁ ਤਪੁ, ਨ ਕੀਓ ॥
baarah baras. baalapan beete; bees baras kachh tap, na keeo |
Punjabi
ਬਾਰਾਂ ਵਰ੍ਹੇ ਬਚਪਨ ਵਿੱਚ ਗੁਜਰ ਜਾਂਦੇ ਹਨ ਅਤੇ ਇਨਸਾਨ ਵੀਹ ਵਰ੍ਹੇ ਹੋਰ ਕੋਈ ਕਰੜੀ ਘਾਲ ਨਹੀਂ ਕਮਾਉਂਦਾ।
English
Twelve years pass in childhood, and for another twenty years, he does not practice self-discipline and austerity.
ਤੀਸ ਬਰਸ. ਕਛੁ ਦੇਵ. ਨ ਪੂਜਾ; ਫਿਰਿ ਪਛੁਤਾਨਾ ਬਿਰਧਿ ਭਇਓ ॥੧॥
tees baras. kachh dev. na poojaa; fir pachhutaanaa biradh bheo |1|
Punjabi
ਹੋਰ ਤੀਹ ਸਾਲਾਂ ਲਈ ਉਹ ਵਾਹਿਗੁਰੂ ਦੀ ਮੂਲੋਂ ਹੀ ਉਪਾਸ਼ਨਾ ਨਹੀਂ ਕਰਦਾ ਅਤੇ ਤਦ ਅਫਸੋਸ ਕਰਦਾ ਹੈ, ਜਦ ਉਹ ਬੁੱਢਾ ਹੋ ਜਾਂਦਾ ਹੈ।
English
For another thirty years, he does not worship God in any way, and then, when he is old, he repents and regrets. ||1||
ਮੇਰੀ ਮੇਰੀ ਕਰਤੇ; ਜਨਮੁ ਗਇਓ ॥
meree meree karate; janam geo |
Punjabi
ਇਹ ਮੈਡੀਂ ਨਿਰੋਲ ਮੈਡੀਂ ਹੈ" ਕਹਿੰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ।
English
His life wastes away as he cries out, "Mine, mine!"
ਸਾਇਰੁ ਸੋਖਿ; ਭੁਜੰ ਬਲਇਓ ॥੧॥ ਰਹਾਉ ॥
saaeir sokh; bhujan baleo |1| rahaau |
Punjabi
ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। ਠਹਿਰਾਉ।
English
The pool of his power has dried up. ||1||Pause||
ਸੂਕੇ ਸਰਵਰਿ, ਪਾਲਿ ਬੰਧਾਵੈ; ਲੂਣੈ ਖੇਤਿ, ਹਥ ਵਾਰਿ ਕਰੈ ॥
sooke saravar, paal bandhaavai; loonai khet, hath vaar karai |
Punjabi
ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ।
English
He makes a dam around the dried-up pool, and with his hands, he makes a fence around the harvested field.
ਆਇਓ ਚੋਰੁ. ਤੁਰੰਤਹ ਲੇ ਗਇਓ; ਮੇਰੀ ਰਾਖਤ ਮੁਗਧੁ ਫਿਰੈ ॥੨॥
aaeo chor. turantah le geo; meree raakhat mugadh firai |2|
Punjabi
ਜਦ ਮੌਤ (ਤਸ਼ਕਰ) ਆਉਂਦੀ ਹੈ, ਉਹ ਤੁਰੰਤ ਹੀ ਉਸ ਨੂੰ ਲੈ ਜਾਂਦੀ ਹੈ, ਜਿਸ ਨੂੰ ਮੂਰਖ ਆਪਣੀ ਨਿੱਜ ਦੀ ਜਾਣ ਕੇ ਸਾਂਭਦਾ ਫਿਰਦਾ ਸੀ।
English
When the thief of Death comes, he quickly carries away what the fool had tried to preserve as his own. ||2||
ਚਰਨ ਸੀਸੁ ਕਰ ਕੰਪਨ ਲਾਗੇ; ਨੈਨੀ ਨੀਰੁ ਅਸਾਰ ਬਹੈ ॥
charan sees kar kanpan laage; nainee neer asaar bahai |
Punjabi
ਪੈਰ, ਸਿਰ ਅਤੇ ਹੱਥ ਕੰਬਣ ਲੱਗ ਜਾਂਦੇ ਹਨ ਅਤੇ ਅੱਖਾਂ ਤੋਂ ਬਹੁਤਾ ਪਾਣੀ ਵਗਦਾ ਹੈ।
English
His feet and head and hands begin to tremble, and the tears flow copiously from his eyes.
ਜਿਹਵਾ ਬਚਨੁ. ਸੁਧੁ ਨਹੀ ਨਿਕਸੈ; ਤਬ ਰੇ. ਧਰਮ ਕੀ ਆਸ ਕਰੈ ॥੩॥
jihavaa bachan. sudh nahee nikasai; tab re. dharam kee aas karai |3|
Punjabi
ਜੀਭ ਤੋਂ ਦਰੁਸਤ ਲਫਜ਼ ਨਹੀਂ ਨਿਕਲਦੇ, ਕੀ, ਤੱਦੋ, ਤੂੰ ਹੇ ਬੰਦੇ ਈਸ਼ਵਰ-ਭਗਤੀ ਕਮਾਉਣ ਦੀ ਉਮੈਦ ਰਖਦਾ ਹੈਂ?
English
His tongue has not spoken the correct words, but now, he hopes to practice religion! ||3||
ਹਰਿ ਜੀਉ ਕ੍ਰਿਪਾ ਕਰੈ. ਲਿਵ ਲਾਵੈ; ਲਾਹਾ ਹਰਿ ਹਰਿ ਨਾਮੁ ਲੀਓ ॥
har jeeo kripaa karai. liv laavai; laahaa har har naam leeo |
Punjabi
ਜੇਕਰ ਵਾਹਿਗੁਰੂ ਮਹਾਰਾਜ ਮਿਹਰ ਧਾਰੇ ਤਾਂ ਬੰਦੇ ਦਾ ਉਸ ਨਾਲ ਪਿਆਰ ਪੈਂਦਾ ਹੈ ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਪਾ ਲੈਂਦਾ ਹੈ।
English
If the Dear Lord shows His Mercy, one enshrines love for Him, and obtains the Profit of the Lord's Name.
ਗੁਰ ਪਰਸਾਦੀ. ਹਰਿ ਧਨੁ ਪਾਇਓ; ਅੰਤੇ ਚਲਦਿਆ. ਨਾਲਿ ਚਲਿਓ ॥੪॥
gur parasaadee. har dhan paaeo; ante chaladiaa. naal chalio |4|
Punjabi
ਗੁਰਾਂ ਦੀ ਦਇਆ ਦੁਆਰਾ ਉਸ ਨੂੰ ਵਾਹਿਗੁਰੂ ਦੀ ਦੌਲਤ ਮਿਲਦੀ ਹੈ, ਜਿਹੜੀ ਅਖੀਰ ਨੂੰ ਤੁਰਨ ਵੇਲੇ ਉਸ ਦੇ ਸਾਥ ਜਾਂਦੀ ਹੈ।
English
By Guru's Grace, he receives the wealth of the Lord's Name, which alone shall go with him, when he departs in the end. ||4||
ਕਹਤ ਕਬੀਰ. ਸੁਨਹੁ ਰੇ ਸੰਤਹੁ; ਅਨੁ ਧਨੁ ਕਛੂਐ. ਲੈ ਨ ਗਇਓ ॥
kehat kabeer. sunahu re santahu; an dhan kachhooai. lai na geo |
Punjabi
ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਆਦਮੀ ਦੇ ਨਾਲ ਹੋਰ ਕੋਈ ਦੌਲਤ ਨਹੀਂ ਜਾਂਦੀ।
English
Says Kabeer, listen, O Saints - he shall not take any other wealth with him.
ਆਈ ਤਲਬ ਗੋਪਾਲ ਰਾਇ ਕੀ; ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥
aaee talab gopaal raae kee; maaeaa mandar chhodd chalio |5|2|15|
Punjabi
ਜਦ ਪ੍ਰਭੂ ਪਾਤਸ਼ਾਹ ਦਾ ਸੰਮਣ ਆ ਜਾਂਦਾ ਹੈ, ਉਹ ਧਨ-ਦੌਲਤ ਅਤੇ ਮਹੱਲਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ।
English
When the summons comes from the King, the Lord of the Universe, the mortal departs, leaving behind his wealth and mansions. ||5||2||15||
ਆਸਾ ॥
aasaa |
Punjabi
ਆਸਾ।
English
Aasaa:
ਕਾਹੂ ਦੀਨੑੇ ਪਾਟ ਪਟੰਬਰ; ਕਾਹੂ ਪਲਘ ਨਿਵਾਰਾ ॥
kaahoo deenae paatt pattanbar; kaahoo palagh nivaaraa |
Punjabi
ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ।
English
To some, the Lord has given silks and satins, and to some, beds decorated with cotton ribbons.
ਕਾਹੂ ਗਰੀ ਗੋਦਰੀ ਨਾਹੀ; ਕਾਹੂ ਖਾਨ ਪਰਾਰਾ ॥੧॥
kaahoo garee godaree naahee; kaahoo khaan paraaraa |1|
Punjabi
ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ।
English
Some do not even have a poor patched coat, and some live in thatched huts. ||1||
ਅਹਿਰਖ ਵਾਦੁ; ਨ ਕੀਜੈ. ਰੇ ਮਨ ॥
ahirakh vaad; na keejai. re man |
Punjabi
ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ!
English
Do not indulge in envy and bickering, O my mind.
ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ ॥੧॥ ਰਹਾਉ ॥
sukrit kar kar leejai; re man |1| rahaau |
Punjabi
ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ।
English
By continually doing good deeds, these are obtained, O my mind. ||1||Pause||
ਕੁਮੑਾਰੈ. ਏਕ ਜੁ ਮਾਟੀ ਗੂੰਧੀ; ਬਹੁ ਬਿਧਿ ਬਾਨੀ ਲਾਈ ॥
kumaarai. ek ju maattee goondhee; bahu bidh baanee laaee |
Punjabi
ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ।
English
The potter works the same clay, and colors the pots in different ways.
ਕਾਹੂ ਮਹਿ ਮੋਤੀ ਮੁਕਤਾਹਲ; ਕਾਹੂ ਬਿਆਧਿ ਲਗਾਈ ॥੨॥
kaahoo meh motee mukataahal; kaahoo biaadh lagaaee |2|
Punjabi
ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ।
English
Into some, he sets pearls, while to others, he attaches filth. ||2||
ਸੂਮਹਿ. ਧਨੁ ਰਾਖਨ ਕਉ ਦੀਆ; ਮੁਗਧੁ ਕਹੈ. ਧਨੁ ਮੇਰਾ ॥
soomeh. dhan raakhan kau deea; mugadh kahai. dhan meraa |
Punjabi
ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ।
English
God gave wealth to the miser for him to preserve, but the fool calls it his own.