Ang 483
ਜਉ ਮੈ ਰੂਪ ਕੀਏ ਬਹੁਤੇਰੇ; ਅਬ ਫੁਨਿ ਰੂਪੁ. ਨ ਹੋਈ ॥
jau mai roop kee bahutere; ab fun roop. na hoee |
Punjabi
ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ।
English
In the past, I have taken many forms, but I shall not take form again.
ਤਾਗਾ ਤੰਤੁ ਸਾਜੁ ਸਭੁ ਥਾਕਾ; ਰਾਮ ਨਾਮ ਬਸਿ ਹੋਈ ॥੧॥
taagaa tant saaj sabh thaakaa; raam naam bas hoee |1|
Punjabi
ਸੰਗੀਤਕ ਯੰਤ੍ਰ ਦੀਆਂ ਤੰਦੀਆਂ ਤੇ ਤਾਰਾ ਸਮੂਹ ਹਾਰ ਹੁੱਟ ਗਈਆਂ ਹਨ ਅਤੇ ਹੁਣ ਮੈਂ ਪ੍ਰਭੂ ਦੇ ਨਾਮ ਦੇ ਅਖਤਿਆਰ ਵਿੱਚ ਹਾਂ।
English
The strings and wires of the musical instrument are worn out, and I am in the power of the Lord's Name. ||1||
ਅਬ ਮੋਹਿ; ਨਾਚਨੋ ਨ ਆਵੈ ॥
ab mohi; naachano na aavai |
Punjabi
ਹੁਣ ਮੈਨੂੰ (ਮਾਇਆ ਅਧੀਨ) ਨਿਰਤਕਾਰੀ ਕਰਨੀ ਨਹੀਂ ਆਉਂਦੀ।
English
Now, I no longer dance to the tune.
ਮੇਰਾ ਮਨੁ; ਮੰਦਰੀਆ ਨ ਬਜਾਵੈ ॥੧॥ ਰਹਾਉ ॥
meraa man; mandareea na bajaavai |1| rahaau |
Punjabi
ਮੈਡਾਂ ਮਨੂਆ ਹੁਣ, ਢੋਲ ਨਹੀਂ ਵਜਾਉਂਦਾ। ਠਹਿਰਾਉ।
English
My mind no longer beats the drum. ||1||Pause||
ਕਾਮੁ ਕ੍ਰੋਧੁ ਮਾਇਆ ਲੈ ਜਾਰੀ; ਤ੍ਰਿਸਨਾ ਗਾਗਰਿ ਫੂਟੀ ॥
kaam krodh maaeaa lai jaaree; trisanaa gaagar foottee |
Punjabi
ਮਿਥਨ ਹੁਲਾਸ, ਗੁੱਸੇ ਅਤੇ ਸ਼ਕਤੀ ਨੂੰ ਮੈਂ ਲੈ ਕੇ ਸਾੜ ਸੁੱਟਿਆ ਹੈ ਅਤੇ ਮੇਰੀ ਖਾਹਿਸ਼ ਦਾ ਘੜਾ ਟੁੱਟ ਗਿਆ ਹੈ।
English
I have burnt away sexual desire, anger and attachment to Maya, and the pitcher of my desires has burst.
ਕਾਮ ਚੋਲਨਾ ਭਇਆ ਹੈ ਪੁਰਾਨਾ; ਗਇਆ ਭਰਮੁ ਸਭੁ ਛੂਟੀ ॥੨॥
kaam cholanaa bheaa hai puraanaa; geaa bharam sabh chhoottee |2|
Punjabi
ਵਿਸ਼ੇ ਭੋਗਾ ਦਾ ਚੌਗਾ ਛਿੱਜ ਗਿਆ ਹੈ ਅਤੇ ਮੇਰੇ ਸਾਰੇ ਸੰਦੇਹ ਨਵਿਰਤ ਹੋ ਗਏ ਹਨ।
English
The gown of sensuous pleasures is worn out, and all my doubts have been dispelled. ||2||
ਸਰਬ ਭੂਤ ਏਕੈ ਕਰਿ ਜਾਨਿਆ; ਚੂਕੇ ਬਾਦ ਬਿਬਾਦਾ ॥
sarab bhoot ekai kar jaaniaa; chooke baad bibaadaa |
Punjabi
ਸਾਰਿਆਂ ਜੀਵਾਂ ਨੂੰ ਮੈਂ ਇਕ ਸਮਾਨ ਜਾਣਦਾ ਹਾਂ ਅਤੇ ਮੇਰੇ ਬਖੇੜੇ ਤੇ ਝਗੜੇ ਮੁੱਕ ਗਏ ਹਨ।
English
I look upon all beings alike, and my conflict and strife are ended.
ਕਹਿ ਕਬੀਰ. ਮੈ ਪੂਰਾ ਪਾਇਆ; ਭਏ ਰਾਮ ਪਰਸਾਦਾ ॥੩॥੬॥੨੮॥
keh kabeer. mai pooraa paaeaa; bhe raam parasaadaa |3|6|28|
Punjabi
ਕਬੀਰ ਜੀ ਫੁਰਮਾਉਂਦੇ ਹਨ ਜਦ ਸੁਆਮੀ ਮਿਹਰਬਾਨ ਥੀ ਗਿਆ, ਮੈਂ ਉਸ ਮੁਕੰਮਲ ਮਾਲਕ ਨੂੰ ਪ੍ਰਾਪਤ ਕਰ ਲਿਆ।
English
Says Kabeer, when the Lord showed His Favor, I obtained Him, the Perfect One. ||3||6||28||
ਆਸਾ ॥
aasaa |
Punjabi
ਆਸਾ।
English
Aasaa:
ਰੋਜਾ ਧਰੈ. ਮਨਾਵੈ ਅਲਹੁ; ਸੁਆਦਤਿ ਜੀਅ ਸੰਘਾਰੈ ॥
rojaa dharai. manaavai alahu; suaadat jeea sanghaarai |
Punjabi
ਤੂੰ ਵਾਹਿਗੁਰੂ ਨੂੰ ਪ੍ਰਸੰਨ ਕਰਨ ਲਈ ਵਰਤ ਰਖਦਾ ਹੈ ਅਤੇ ਆਪਣੇ ਸੁਆਦ ਦੀ ਖਾਤਰ ਜੀਵਾ ਨੂੰ ਮਾਰਦਾ ਹੈਂ।
English
You keep your fasts to please Allah, while you murder other beings for pleasure.
ਆਪਾ ਦੇਖਿ. ਅਵਰ ਨਹੀ ਦੇਖੈ; ਕਾਹੇ ਕਉ ਝਖ ਮਾਰੈ ॥੧॥
aapaa dekh. avar nahee dekhai; kaahe kau jhakh maarai |1|
Punjabi
ਤੂੰ ਆਪਣੇ ਨਿੱਜ ਦੇ ਲਾਭ ਨੂੰ ਵੇਖਦਾ ਹੈ, ਹੋਰਨਾ ਦੇ ਲਾਭ ਨੂੰ ਨਹੀਂ ਵੇਖਦਾ। ਤੂੰ ਕਾਹਦੇ ਲਈ ਬਕੜਬਾਦ ਕਰਦਾ ਹੈਂ?
English
You look after your own interests, and so not see the interests of others. What good is your word? ||1||
ਕਾਜੀ. ਸਾਹਿਬੁ ਏਕੁ ਤੋਹੀ ਮਹਿ, ਤੇਰਾ; ਸੋਚਿ ਬਿਚਾਰਿ. ਨ ਦੇਖੈ ॥
kaajee. saahib ek tohee meh, teraa; soch bichaar. na dekhai |
Punjabi
ਹੇ ਕਾਜ਼ੀ! ਤੈਡਾ ਅਦੁੱਤੀ ਸੁਆਮੀ ਤੇਰੇ ਅੰਦਰ ਹੀ ਹੈ। ਤੂੰ ਖਿਆਲ ਅਤੇ ਧਿਆਨ ਦੁਆਰਾ ਉਸ ਨੂੰ ਤੱਕਦਾ ਨਹੀਂ।
English
O Qazi, the One Lord is within you, but you do not behold Him by thought or contemplation.
ਖਬਰਿ ਨ ਕਰਹਿ, ਦੀਨ ਕੇ ਬਉਰੇ; ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
khabar na kareh, deen ke baure; taa te janam alekhai |1| rahaau |
Punjabi
ਹੇ ਮਜ਼ਹਬ ਦੇ ਸੁਦਾਈ ਤੂੰ ਉਸ ਦਾ ਪਤਾ ਨਹੀਂ ਕਰਦਾ, ਇਸ ਲਈ ਤੇਰਾ ਜੀਵਨ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਠਹਿਰਾਉ।
English
You do not care for others, you are a religious fanatic, and your life is of no account at all. ||1||Pause||
ਸਾਚੁ ਕਤੇਬ ਬਖਾਨੈ ਅਲਹੁ; ਨਾਰਿ ਪੁਰਖੁ. ਨਹੀ ਕੋਈ ॥
saach kateb bakhaanai alahu; naar purakh. nahee koee |
Punjabi
ਤੇਰੀ ਪੁਸਤਕ (ਕੁਰਾਨ) ਤੈਨੂੰ ਦੱਸਦੀ ਹੈ ਕਿ ਵਾਹਿਗੁਰੂ ਸੱਚਾ ਹੈ, ਅਤੇ ਨਾਂ ਉਹ ਮਰਦ ਹੈ ਤੇ ਨਾਂ ਹੀ ਜ਼ਨਾਨੀ।
English
Your holy scriptures say that Allah is True, and that he is neither male nor female.
ਪਢੇ ਗੁਨੇ. ਨਾਹੀ ਕਛੁ ਬਉਰੇ; ਜਉ ਦਿਲ ਮਹਿ. ਖਬਰਿ ਨ ਹੋਈ ॥੨॥
padte gune. naahee kachh baure; jau dil meh. khabar na hoee |2|
Punjabi
ਜੇਕਰ ਤੇਰੇ ਮਨ ਵਿੱਚ ਸਮਝ ਨਹੀਂ ਉਪਜੀ ਤਾਂ ਹੇ ਝੱਲੇ ਬੰਦੇ! ਤੈਨੂੰ ਪੜ੍ਹਨ ਵੀਚਾਰਨ ਦਾ ਕੋਈ ਲਾਭ ਨਹੀਂ।
English
But you gain nothing by reading and studying, O mad-man, if you do not gain the understanding in your heart. ||2||
ਅਲਹੁ ਗੈਬੁ ਸਗਲ ਘਟ ਭੀਤਰਿ; ਹਿਰਦੈ ਲੇਹੁ ਬਿਚਾਰੀ ॥
alahu gaib sagal ghatt bheetar; hiradai lehu bichaaree |
Punjabi
ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ। ਆਪਣੇ ਰਿਦੇ ਅੰਦਰ ਇਸ ਉੱਤੇ ਵੀਚਾਰ ਕਰ।
English
Allah is hidden in every heart; reflect upon this in your mind.
ਹਿੰਦੂ ਤੁਰਕ ਦੁਹੂੰ ਮਹਿ ਏਕੈ; ਕਹੈ ਕਬੀਰ ਪੁਕਾਰੀ ॥੩॥੭॥੨੯॥
hindoo turak duhoon meh ekai; kahai kabeer pukaaree |3|7|29|
Punjabi
ਉਹੀ ਸੁਆਮੀ ਦੋਨਾ-ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹੈ। ਅਤੇ ਇਹ ਹਕੀਕਤ ਕਬੀਰ ਕੂਕ ਕੇ ਆਖਦਾ ਹੈ।
English
The One Lord is within both Hindu and Muslim; Kabeer proclaims this out loud. ||3||7||29||
ਆਸਾ ॥ ਤਿਪਦਾ ॥ ਇਕਤੁਕਾ ॥
aasaa | tipadaa | ikatukaa |
Punjabi
ਤਿਪਦਾ। ਇਕ ਤੁਕਾ।
English
Aasaa, Ti-Pada, Ik-Tuka:
ਕੀਓ ਸਿੰਗਾਰੁ; ਮਿਲਨ ਕੇ ਤਾਈ ॥
keeo singaar; milan ke taaee |
Punjabi
ਮੈਂ ਆਪਣੇ ਕੰਤ ਨੂੰ ਮਿਲਣ ਲਈ ਹਾਰਸ਼ਿੰਗਾਰ ਲਾਇਆ ਹੈ।
English
I have decorated myself to meet my Husband Lord.
ਹਰਿ ਨ ਮਿਲੇ; ਜਗਜੀਵਨ ਗੁਸਾਈ ॥੧॥
har na mile; jagajeevan gusaaee |1|
Punjabi
ਪ੍ਰੰਤੂ ਜਗਤ ਦੀ ਜਿੰਦ-ਜਾਨ ਅਤੇ ਕੁਲ ਆਲਮ ਦਾ ਮਾਲਕ ਮੈਨੂੰ ਨਹੀਂ ਮਿਲਿਆ।
English
But the Lord, the Life of the Word, the Sustainer of the Universe, has not come to meet me. ||1||
ਹਰਿ ਮੇਰੋ ਪਿਰੁ; ਹਉ. ਹਰਿ ਕੀ ਬਹੁਰੀਆ ॥
har mero pir; hau. har kee bahureea |
Punjabi
ਵਾਹਿਗੁਰੂ ਮੇਰਾ ਖਸਮ ਹੈ ਅਤੇ ਮੈਂ ਵਾਹਿਗੁਰੂ ਦੀ ਵਹੁਟੀ ਹਾਂ।
English
The Lord is my Husband, and I am the Lord's bride.
ਰਾਮ ਬਡੇ; ਮੈ ਤਨਕ ਲਹੁਰੀਆ ॥੧॥ ਰਹਾਉ ॥
raam badde; mai tanak lahureea |1| rahaau |
Punjabi
ਸੁਆਮੀ ਵੱਡਾ ਹੈ, ਮੈਂ ਭੋਰਾਭਰ ਨਿਕੜੀ ਜੇਹੀ ਹਾਂ। ਠਹਿਰਾਉ।
English
The Lord is so great, and I am infinitesimally small. ||1||Pause||
ਧਨ ਪਿਰ; ਏਕੈ ਸੰਗਿ ਬਸੇਰਾ ॥
dhan pir; ekai sang baseraa |
Punjabi
ਲਾੜੀ ਅਤੇ ਲਾੜਾ ਇੱਕੋ ਥਾਂ ਉਤੇ ਰਹਿੰਦੇ ਹਨ।
English
The bride and the Groom dwell together.
ਸੇਜ ਏਕ; ਪੈ ਮਿਲਨੁ ਦੁਹੇਰਾ ॥੨॥
sej ek; pai milan duheraa |2|
Punjabi
ਉਹ ਇੱਕੋ ਹੀ ਪਲੰਘ ਉਤੇ ਹਨ, ਪ੍ਰੰਤੂ ਉਨ੍ਹਾਂ ਦਾ ਮਿਲਾਪ ਮੁਸ਼ਕਲ ਹੈ।
English
They lie upon the one bed, but their union is difficult. ||2||
ਧੰਨਿ ਸੁਹਾਗਨਿ; ਜੋ ਪੀਅ ਭਾਵੈ ॥
dhan suhaagan; jo peea bhaavai |
Punjabi
ਮੁਬਾਰਕ ਹੈ ਉਹ ਦੁਲਹਨ ਜੋ ਆਪਣੇ ਮਾਲਕ ਨੂੰ ਚੰਗੀ ਲਗਦੀ ਹੈ।
English
Blessed is the soul-bride, who is pleasing to her Husband Lord.
ਕਹਿ ਕਬੀਰ; ਫਿਰਿ. ਜਨਮਿ ਨ ਆਵੈ ॥੩॥੮॥੩੦॥
keh kabeer; fir. janam na aavai |3|8|30|
Punjabi
ਕਬੀਰ ਜੀ ਆਖਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੀ।
English
Says Kabeer, she shall not have to be reincarnated again. ||3||8||30||
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ॥
aasaa sree kabeer jeeo ke dupade |
Punjabi
ਆਸਾ ਪੂਜਯ ਕਬੀਰ। ਦੁਪਦੇ।
English
Aasaa Of Kabeer Jee, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹੀਰੈ ਹੀਰਾ ਬੇਧਿ. ਪਵਨ ਮਨੁ; ਸਹਜੇ ਰਹਿਆ ਸਮਾਈ ॥
heerai heeraa bedh. pavan man; sahaje rahiaa samaaee |
Punjabi
ਜਦ ਪ੍ਰਭੂ ਰਤਨ, ਆਤਮਾ ਰਤਨ ਨੂੰ ਵਿੰਨ੍ਹ ਦਿੰਦਾ ਹੈ ਤਦ ਹਵਾ-ਵਰਗਾ ਚੰਚਲ ਮਨੂਆ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
English
When the Diamond of the Lord pierces the diamond of my mind, the fickle mind waving in the wind is easily absorbed into Him.
ਸਗਲ ਜੋਤਿ ਇਨਿ ਹੀਰੈ ਬੇਧੀ; ਸਤਿਗੁਰ ਬਚਨੀ ਮੈ ਪਾਈ ॥੧॥
sagal jot in heerai bedhee; satigur bachanee mai paaee |1|
Punjabi
ਇਹ ਵਾਹਿਗੁਰੂ ਰਤਨ ਸਾਰਿਆਂ ਨੂੰ ਆਪਣੇ ਨੂਰ ਨਾਲ ਭਰਪੂਰ ਕਰਦਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਤੋਂ ਮੈਂ ਇਹ ਸਮਝ ਪ੍ਰਾਪਤ ਕੀਤੀ ਹੈ।
English
This Diamond fills all with Divine Light; through the True Guru's Teachings, I have found Him. ||1||
ਹਰਿ ਕੀ ਕਥਾ; ਅਨਾਹਦ ਬਾਨੀ ॥
har kee kathaa; anaahad baanee |
Punjabi
ਵਾਹਿਗੁਰੂ ਦੀ ਕਥਾ-ਵਾਰਤਾ ਇਕ ਅੰਤ-ਰਹਿਤ ਵਰਣਨ ਹੈ।
English
The sermon of the Lord is the unstruck, endless song.
ਹੰਸੁ ਹੁਇ; ਹੀਰਾ ਲੇਇ ਪਛਾਨੀ ॥੧॥ ਰਹਾਉ ॥
hans hue; heeraa lee pachhaanee |1| rahaau |
Punjabi
ਰਾਜਹੰਸ ਬਣ ਕੇ, ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਸਿੰਆਣ ਲੈਦਾ ਹੈ। ਠਹਿਰਾਉ।
English
Becoming a swan, one recognizes the Diamond of the Lord. ||1||Pause||
ਕਹਿ ਕਬੀਰ. ਹੀਰਾ ਅਸ ਦੇਖਿਓ; ਜਗ ਮਹ ਰਹਾ ਸਮਾਈ ॥
keh kabeer. heeraa as dekhio; jag meh rahaa samaaee |
Punjabi
ਕਬੀਰ ਜੀ ਆਖਦੇ ਹਨ, ਮੈਂ ਇਕ ਅਜੇਹਾ ਰਤਨ ਵੇਖਿਆ ਹੈ ਜੋ ਜਗਤ ਅੰਦਰ ਰਮ (ਵੱਸ) ਰਿਹਾ ਹੈ।
English
Says Kabeer, I have seen such a Diamond, permeating and pervading the world.
ਗੁਪਤਾ ਹੀਰਾ. ਪ੍ਰਗਟ ਭਇਓ; ਜਬ. ਗੁਰ ਗਮ ਦੀਆ ਦਿਖਾਈ ॥੨॥੧॥੩੧॥
gupataa heeraa. pragatt bheo; jab. gur gam deea dikhaaee |2|1|31|
Punjabi
ਛੁਪਿਆ ਹੋਇਆ ਜਵੇਹਰ ਪ੍ਰਤੱਖ ਹੋ ਗਿਆ, ਜਦ ਪਹੁੰਚੇ ਹੋਏ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ।
English
The hidden diamond became visible, when the Guru revealed it to me. ||2||1||31||
ਆਸਾ ॥
aasaa |
Punjabi
ਆਸਾ।
English
Aasaa:
ਪਹਿਲੀ ਕਰੂਪਿ. ਕੁਜਾਤਿ ਕੁਲਖਨੀ; ਸਾਹੁਰੈ ਪੇਈਐ ਬੁਰੀ ॥
pahilee karoop. kujaat kulakhanee; saahurai peeeai buree |
Punjabi
ਮੇਰੀ ਪਹਿਲੀ ਵਹੁਟੀ (ਅਗਿਆਨਤਾ, ਅਵਿੱਦਿਆ) ਕੋਝੀ, ਨੀਚ ਜਾਤ ਦੀ ਅਤੇ ਬਦਚਲਣ ਸੀ। ਉਹ ਮੇਰੇ ਘਰ ਅਤੇ ਆਪਣੇ ਮਾਪਿਆ ਦੇ ਘਰ ਮੰਦੀ ਸੀ।
English
My first wife, ignorance, was ugly, of low social status and bad character; she was evil in my home, and in her parents' home.
ਅਬ ਕੀ ਸਰੂਪਿ ਸੁਜਾਨਿ ਸੁਲਖਨੀ; ਸਹਜੇ ਉਦਰਿ ਧਰੀ ॥੧॥
ab kee saroop sujaan sulakhanee; sahaje udar dharee |1|
Punjabi
ਮੇਰੀ ਹੁਣ ਵਾਲੀ ਪਤਨੀ ਸੁੰਦਰ, ਸਿਆਣੀ ਅਤੇ ਸ੍ਰੇਸ਼ਟ ਲੱਛਣਾ ਵਾਲੀ ਹੈ। ਕੁਦਰਤੀ ਤੌਰ ਤੇ ਉਹ ਮੇਰੇ ਦਿਲ ਨੂੰ ਪੜ ਗਈ ਗਈ ਹੈ।
English
My present bride, divine understanding, is beautiful, wise and well-behaved; I have taken her to my heart. ||1||
ਭਲੀ ਸਰੀ; ਮੁਈ ਮੇਰੀ ਪਹਿਲੀ ਬਰੀ ॥
bhalee saree; muee meree pahilee baree |
Punjabi
ਚੰਗਾ ਹੋਇਆ ਕਿ ਮੇਰੀ ਪਹਿਲੀ ਵਿਆਹੀ ਹੋਈ ਵਹੁਟੀ ਮਰ ਗਈ ਹੈ। ਠਹਿਰਾਉ।
English
It has turned out so well, that my first wife has died.
ਜੁਗੁ ਜੁਗੁ ਜੀਵਉ; ਮੇਰੀ ਅਬ ਕੀ ਧਰੀ ॥੧॥ ਰਹਾਉ ॥
jug jug jeevau; meree ab kee dharee |1| rahaau |
Punjabi
ਰੱਬ ਕਰੇ, ਜਿਸ ਨੂੰ ਮੈਂ ਹੁਣ, ਸਵੀਕਾਰ ਕੀਤਾ ਹੈ ਜੁੱਗਾਂ ਜੁਗੰਤਰਾ ਤੋੜੀ ਜੀਉਂਦੀ ਰਹੇ। ਠਹਿਰਾਉ।
English
May she, whom I have now married, live throughout the ages. ||1||Pause||
ਕਹੁ ਕਬੀਰ. ਜਬ ਲਹੁਰੀ ਆਈ; ਬਡੀ ਕਾ ਸੁਹਾਗੁ ਟਰਿਓ ॥
kahu kabeer. jab lahuree aaee; baddee kaa suhaag ttario |
Punjabi
ਕਬੀਰ ਜੀ ਆਖਦੇ ਹਨ, ਜਦ ਛੋਟੀ ਦੁਲਹਨ ਆ ਗਈ, ਤਾਂ ਵੱਡੀ ਦਾ ਕੰਤ ਉਸ ਪਾਸੋਂ ਜਾਂਦਾ ਰਿਹਾ।
English
Says Kabeer, when the younger bride came, the elder one lost her husband.
ਲਹੁਰੀ ਸੰਗਿ ਭਈ ਅਬ ਮੇਰੈ; ਜੇਠੀ ਅਉਰੁ ਧਰਿਓ ॥੨॥੨॥੩੨॥
lahuree sang bhee ab merai; jetthee aaur dhario |2|2|32|
Punjabi
ਛੋਟੀ ਦੁਲਹਨ, ਹੁਣ ਮੇਰੇ ਨਾਲ ਹੈ, ਵੱਡੀ ਨੇ ਹੋਰ ਖਸਮ ਧਾਰਨ ਕਰ ਲਿਆ ਹੈ।
English
The younger bride is with me now, and the elder one has taken another husband. ||2||2||32||