Ang 494
ਜਾ ਹਰਿ ਪ੍ਰਭ ਭਾਵੈ. ਤਾ ਗੁਰਮੁਖਿ ਮੇਲੇ; ਜਿਨੑ ਵਚਨ ਗੁਰੂ ਸਤਿਗੁਰ ਮਨਿ ਭਾਇਆ ॥
jaa har prabh bhaavai. taa guramukh mele; jina vachan guroo satigur man bhaaeaa |
Punjabi
ਜਦ ਸੁਆਮੀ ਮਾਲਕ ਨੂੰ ਚੰਗਾ ਲੱਗਦਾ ਹੈ, ਉਹ ਤਦ ਇਨਸਾਨ ਨੂੰ ਗੁਰਮੁਖਾਂ ਨਾਲ ਮਿਲਾ ਦਿੰਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਵਿਸ਼ਾਲ ਸਤਿਗੁਰਾਂ ਦੀ ਬਾਣੀ ਮਿੱਠੀ ਲੱਗਦੀ ਹੈ।
English
When it pleases the Lord God, he causes us to meet the Gurmukhs; the Hymns of the Guru, the True Guru, are very sweet to their minds.
ਵਡਭਾਗੀ ਗੁਰ ਕੇ ਸਿਖ ਪਿਆਰੇ; ਹਰਿ ਨਿਰਬਾਣੀ. ਨਿਰਬਾਣ ਪਦੁ ਪਾਇਆ ॥੨॥
vaddabhaagee gur ke sikh piaare; har nirabaanee. nirabaan pad paaeaa |2|
Punjabi
ਭਾਵਨੂੰ ਨਸੀਬਾਂ ਵਾਲੇ ਹਨ, ਗੁਰਾਂ ਦੇ ਲਾਡਲੇ ਸਿੱਖ, ਜੋ ਪਵਿੱਤਰ ਪ੍ਰਭੂ ਦੇ ਰਾਹੀਂ ਮੌਖਸ਼ ਦੇ ਮਰਤਬੇ ਨੂੰ ਪਰਾਪਤ ਹੁੰਦੇ ਹਨ।
English
Very fortunate are the beloved Sikhs of the Guru; through the Lord, they attain the supreme state of Nirvaanaa. ||2||
ਸਤਸੰਗਤਿ ਗੁਰ ਕੀ ਹਰਿ ਪਿਆਰੀ; ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥
satasangat gur kee har piaaree; jin har har naam meetthaa man bhaaeaa |
Punjabi
ਗੁਰਾਂ ਦੀ ਸੱਚੀ ਸੰਗਤ, ਵਾਹਿਗੁਰੂ ਦੀ ਲਾਡਲੀ ਹੈ, ਕਿਉਂਕਿ ਗੁਰਾਂ ਚਿੱਤ ਨੂੰ ਵਾਹਿਗੁਰੂ ਸੁਆਮੀ ਦਾ ਨਾਮ ਮਿੱਠੜਾ ਤੇ ਚੰਗਾ ਲੱਗਦਾ ਹੈ।
English
The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.
ਜਿਨ ਸਤਿਗੁਰ ਸੰਗਤਿ. ਸੰਗੁ, ਨ ਪਾਇਆ; ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥
jin satigur sangat. sang, na paaeaa; se bhaagaheen paapee jam khaaeaa |3|
Punjabi
ਜਿਸ ਨੂੰ ਸੱਚੇ ਗੁਰਾਂ ਦਾ ਸਮਾਗਮ ਤੇ ਮੇਲ ਮਿਲਾਪ ਪ੍ਰਾਪਤ ਨਹੀਂ ਹੋਇਆ ਉਸ ਨਿਕਰਮਣ ਗੁਨਹਿਗਾਰ ਨੂੰ ਮੌਤ ਦਾ ਦੂਤ ਖਾ ਜਾਂਦਾ ਹੈ।
English
One who does not obtain the Association of the True Guru, is a most unfortunate sinner; he is consumed by the Messenger of Death. ||3||
ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ; ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥
aap kripaal kripaa prabh dhaare; har aape guramukh milai milaaeaa |
Punjabi
ਜੇਕਰ ਮਿਹਰਬਾਨ ਮਾਲਕ ਆਪ ਦਇਆ ਕਰੇ, ਤਾਂ ਮੁੱਖੀ ਗੁਰਾਂ ਦਾ ਮਿਲਾਇਆ ਹੋਇਆ, ਵਾਹਿਗੁਰੂ ਖੁਦ ਪ੍ਰਾਣੀ ਨੂੰ ਮਿਲ ਪੈਂਦਾ ਹੈ।
English
If God, the Kind Master, Himself shows His kindness, then the Lord causes the Gurmukh to merge into Himself.
ਜਨੁ ਨਾਨਕੁ. ਬੋਲੇ ਗੁਣ ਬਾਣੀ; ਗੁਰਬਾਣੀ. ਹਰਿ ਨਾਮਿ ਸਮਾਇਆ ॥੪॥੫॥
jan naanak. bole gun baanee; gurabaanee. har naam samaaeaa |4|5|
Punjabi
ਸੇਵਕ ਨਾਨਕ, ਗੁਣਾਂ-ਭਰਪੂਰ ਬਾਣੀ ਉਚਾਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਬੰਦਾ ਰੱਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
ਗੂਜਰੀ ਮਹਲਾ ੪ ॥
goojaree mahalaa 4 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl:
ਜਿਨ ਸਤਿਗੁਰੁ ਪੁਰਖੁ, ਜਿਨਿ ਹਰਿ ਪ੍ਰਭੁ ਪਾਇਆ; ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
jin satigur purakh, jin har prabh paaeaa; mo kau kar upades har meetth lagaavai |
Punjabi
ਜਿਸ ਜਿਸ ਨੇ ਹਰੀ ਰੂਪੀ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ, ਉਸ ਨੇ ਆਪਣੀ ਸਿੱਖਿਆ ਦੁਆਰਾ ਵਾਹਿਗੁਰੂ ਮੈਨੂੰ ਮਿੱਠੜਾ ਲਾ ਦਿੱਤਾ ਹੈ।
English
One who has found the Lord God through the True Guru, has made the Lord seem so sweet to me, through the His Teachings.
ਮਨੁ ਤਨੁ ਸੀਤਲੁ ਸਭ ਹਰਿਆ ਹੋਆ; ਵਡਭਾਗੀ ਹਰਿ ਨਾਮੁ ਧਿਆਵੈ ॥੧॥
man tan seetal sabh hariaa hoaa; vaddabhaagee har naam dhiaavai |1|
Punjabi
ਮੇਰੀ ਆਤਮਾ ਅਤੇ ਦੇਹ ਸਮੂਹ ਠੰਢੇ ਅਤੇ ਹਰਿਆਵਲੇ ਹੋ ਗਏ ਹਨ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਮੈਂ ਰਾਮ ਦੇ ਨਾਮ ਨੂੰ ਸਿਮਰਨ ਕਰਦਾ ਹਾਂ।
English
My mind and body have been cooled and soothed, and totally rejuvenated; by great good fortune, I meditate on the Name of the Lord. ||1||
ਭਾਈ ਰੇ. ਮੋ ਕਉ ਕੋਈ ਆਇ ਮਿਲੈ; ਹਰਿ ਨਾਮੁ ਦ੍ਰਿੜਾਵੈ ॥
bhaaee re. mo kau koee aae milai; har naam drirraavai |
Punjabi
ਹੇ ਮੇਰੇ ਵੀਰ! ਕੋਈ ਜਣਾ, ਜੋ ਮੇਰੇ ਅੰਦਰ ਆਤਮੇ ਵਾਹਿਗੁਰੂ ਦਾ ਨਾਮ ਪੱਕਾ ਕਰ ਦੇਵੇ, ਆ ਕੇ ਮੈਨੂੰ ਮਿਲੇ।
English
O Siblings of Destiny, let anyone who can implant the Lord's Name within me, come and meet with me.
ਮੇਰੇ ਪ੍ਰੀਤਮ ਪ੍ਰਾਨ. ਮਨੁ ਤਨੁ ਸਭੁ ਦੇਵਾ; ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
mere preetam praan. man tan sabh devaa; mere har prabh kee har kathaa sunaavai |1| rahaau |
Punjabi
ਆਪਣੀ ਜਿੰਦ, ਆਤਮਾ ਦੇਹ ਮੈਂ ਆਪਣੇ ਉਸ ਪਿਆਰੇ ਨੂੰ ਦਿੰਦਾ ਹਾਂ ਜੋ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਈਸ਼ਵਰੀ ਗਿਆਨ-ਗੋਸ਼ਟ ਸ੍ਰਵਣ ਕਰਾਉਂਦਾ ਹੈ। ਠਹਿਰਾਉ।
English
Unto my Beloved, I give my mind and body, and my very breath of life. He speaks to me of the sermon of my Lord God. ||1||Pause||
ਧੀਰਜੁ ਧਰਮੁ. ਗੁਰਮਤਿ ਹਰਿ ਪਾਇਆ; ਨਿਤ ਹਰਿ ਨਾਮੈ, ਹਰਿ ਸਿਉ ਚਿਤੁ ਲਾਵੈ ॥
dheeraj dharam. guramat har paaeaa; nit har naamai, har siau chit laavai |
Punjabi
ਗੁਰਾਂ ਦੇ ਉਪਦੇਸ਼ ਤੋਂ ਮੈਨੂੰ ਸਹਿਨ-ਸ਼ਕਤੀ, ਸ਼ਰਧਾ-ਪ੍ਰੇਮ ਅਤੇ ਵਾਹਿਗੁਰੂ ਪਰਾਪਤ ਹੋਏ ਹਨ। ਗੁਰੂ ਜੀ, ਹਮੇਸ਼ਾਂ ਮੇਰੇ ਮਨ ਨੂੰ ਵਾਹਿਗੁਰੂ ਦੇ ਨਾਮ ਤੇ ਵਾਹਿਗੁਰੂ ਨਾਲ ਜੋੜੀ ਰੱਖਦੇ ਹਨ।
English
Through the Guru's Teachings, I have obtained courage, faith and the Lord. He keeps my mind focused continually on the Lord, and the Name of the Lord.
ਅੰਮ੍ਰਿਤ ਬਚਨ. ਸਤਿਗੁਰ ਕੀ ਬਾਣੀ; ਜੋ ਬੋਲੈ. ਸੋ ਮੁਖਿ ਅੰਮ੍ਰਿਤੁ ਪਾਵੈ ॥੨॥
amrit bachan. satigur kee baanee; jo bolai. so mukh amrit paavai |2|
Punjabi
ਅੰਮ੍ਰਿਤ ਰੂਪੀ ਚਰਨ ਹਨ, ਸੱਚੇ ਗੁਰਾਂ ਦੇ ਸ਼ਬਦ। ਆਬਿ-ਹਿਯਾਤ ਉਸ ਦੇ ਮੂੰਹ ਵਿੱਚ ਟਪਕਦਾ ਹੈ, ਜੋ ਉਨ੍ਹਾਂ ਨੂੰ ਉਚਾਰਨ ਕਰਦਾ ਹੈ।
English
The Words of the True Guru's Teachings are Ambrosial Nectar; this Amrit trickles into the mouth of the one who chants them. ||2||
ਨਿਰਮਲੁ ਨਾਮੁ. ਜਿਤੁ, ਮੈਲੁ ਨ ਲਾਗੈ; ਗੁਰਮਤਿ ਨਾਮੁ ਜਪੈ ਲਿਵ ਲਾਵੈ ॥
niramal naam. jit, mail na laagai; guramat naam japai liv laavai |
Punjabi
ਪਵਿੱਤਰ ਹੈ ਰੱਬ ਦਾ ਨਾਮ, ਜਿਸ ਨੂੰ ਮਲੀਣਤਾ ਨਹੀਂ ਚਿਮੜਦੀ। ਗੁਰਾਂ ਦੇ ਉਪਦੇਸ਼ ਰਾਹੀਂ ਇਸ ਦਾ ਪਿਆਰ ਨਾਲ ਉਚਾਰਨ ਕਰ।
English
Immaculate is the Naam, which cannot be stained by filth. Through the Guru's Teachings, chant the Naam with love.
ਨਾਮੁ ਪਦਾਰਥੁ. ਜਿਨ ਨਰ, ਨਹੀ ਪਾਇਆ; ਸੇ ਭਾਗਹੀਣ ਮੁਏ ਮਰਿ ਜਾਵੈ ॥੩॥
naam padaarath. jin nar, nahee paaeaa; se bhaagaheen mue mar jaavai |3|
Punjabi
ਜਿਸ ਇਨਸਾਨ ਨੂੰ ਵਾਹਿਗੁਰੂ ਦੇ ਨਾਮ ਦੀ ਦੌਲਤ ਪਰਾਪਤ ਨਹੀਂ ਹੋਈ, ਉਹ ਬਦ-ਕਿਸਮਤ ਹੈ ਅਤੇ ਮੁੜ ਮੁੜ ਕੇ ਮਰਦਾ ਰਹਿੰਦਾ ਹੈ।
English
That man who has not found the wealth of the Naam is most unfortunate; he dies over and over again. ||3||
ਆਨਦ ਮੂਲੁ. ਜਗਜੀਵਨ ਦਾਤਾ; ਸਭ ਜਨ ਕਉ ਅਨਦੁ ਕਰਹੁ. ਹਰਿ ਧਿਆਵੈ ॥
aanad mool. jagajeevan daataa; sabh jan kau anad karahu. har dhiaavai |
Punjabi
ਵਾਹਿਗੁਰੂ, ਦਾਤਾਰ, ਖੁਸ਼ੀ ਦਾ ਨਿਕਾਸ ਅਤੇ ਜਗਤ ਦੀ ਜਿੰਦ-ਜਾਨ ਹੈ। ਉਹ ਸਾਰੇ ਇਨਸਾਨ ਨੂੰ ਜੋ ਉਸ ਦਾ ਸਿਮਰਨ ਕਰਦੇ ਹਨ, ਪਰਸੰਨ ਕਰ ਦਿੰਦਾ ਹੈ।
English
The source of bliss, the Life of the world, the Great Giver brings bliss to all who meditate on the Lord.
ਤੂੰ ਦਾਤਾ. ਜੀਅ ਸਭਿ ਤੇਰੇ; ਜਨ ਨਾਨਕ. ਗੁਰਮੁਖਿ ਬਖਸਿ ਮਿਲਾਵੈ ॥੪॥੬॥
toon daataa. jeea sabh tere; jan naanak. guramukh bakhas milaavai |4|6|
Punjabi
ਤੂੰ ਦੇਣ ਵਾਲਾ ਹੈ, ਸਮੂਹ ਪ੍ਰਾਣਧਾਰੀ ਤੈਂਡੇ ਹਨ। ਗੋਲਾ ਨਾਨਕ ਆਖਦਾ ਹਾਂ, ਤੂੰ ਪਵਿੱਤਰ ਪੁਰਸ਼ਾਂ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
You are the Great Giver, all beings belong to You. O servant Nanak, You forgive the Gurmukhs, and merge them into Yourself. ||4||6||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਗੂਜਰੀ ਮਹਲਾ ੪ ਘਰੁ ੩ ॥
goojaree mahalaa 4 ghar 3 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl, Third House:
ਮਾਈ ਬਾਪ ਪੁਤ੍ਰ; ਸਭਿ ਹਰਿ ਕੇ ਕੀਏ ॥
maaee baap putr; sabh har ke kee |
Punjabi
ਮਾਤਾ, ਪਿਤਾ ਅਤੇ ਪ੍ਰੱਤ੍ਰ ਸਾਰੇ ਵਾਹਿਗੁਰੂ ਨੇ ਬਣਾਏ ਹਨ,
English
Mother, father and sons are all made by the Lord;
ਸਭਨਾ ਕਉ ਸਨਬੰਧੁ; ਹਰਿ ਕਰਿ ਦੀਏ ॥੧॥
sabhanaa kau sanabandh; har kar dee |1|
Punjabi
ਅਤੇ ਸਾਰਿਆਂ ਦੇ ਰਿਸ਼ਤੇ ਵਾਹਿਗੁਰੂ ਨੇ ਕਾਇਮ ਕੀਤੇ ਹਨ।
English
the relationships of all are established by the Lord. ||1||
ਹਮਰਾ ਜੋਰੁ ਸਭੁ; ਰਹਿਓ ਮੇਰੇ ਬੀਰ ॥
hamaraa jor sabh; rahio mere beer |
Punjabi
ਮੇਰੀ ਸਾਰੀ ਤਾਕਤ ਕੁਝ ਭੀ ਨਹੀਂ ਹੇ ਮੇਰੇ ਭਰਾਵਾ!
English
I have given up all my strength, O my brother.
ਹਰਿ ਕਾ ਤਨੁ ਮਨੁ; ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
har kaa tan man; sabh har kai vas hai sareer |1| rahaau |
Punjabi
ਦੇਹ ਤੇ ਆਤਮਾ ਵਾਹਿਗੁਰੂ ਦੇ ਹਨ। ਸਮੂਹ ਮਨੁੱਖੀ ਢਾਂਚਾ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ। ਠਹਿਰਾਉ।
English
The mind and body belong to the Lord, and the human body is entirely under His control. ||1||Pause||
ਭਗਤ ਜਨਾ ਕਉ; ਸਰਧਾ ਆਪਿ ਹਰਿ ਲਾਈ ॥
bhagat janaa kau; saradhaa aap har laaee |
Punjabi
ਸਾਧ ਰੂਪ ਪੁਰਸ਼ ਅੰਦਰ, ਵਾਹਿਗੁਰੂ ਖੁਦ ਆਪਣਾ ਅਨੁਰਾਗ (ਪ੍ਰੇਮ) ਪਾਉਂਦਾ ਹੈ।
English
The Lord Himself infuses devotion into His humble devotees.
ਵਿਚੇ ਗ੍ਰਿਸਤ; ਉਦਾਸ ਰਹਾਈ ॥੨॥
viche grisat; udaas rahaaee |2|
Punjabi
ਘਰ ਬਾਰੀ ਜੀਵਨ ਅੰਦਰ, ਉਹ ਉਪਰਾਮ ਰਹਿੰਦੇ ਹਨ।
English
In the midst of family life, they remain unattached. ||2||
ਜਬ ਅੰਤਰਿ ਪ੍ਰੀਤਿ; ਹਰਿ ਸਿਉ ਬਨਿ ਆਈ ॥
jab antar preet; har siau ban aaee |
Punjabi
ਜਦ ਵਾਹਿਗੁਰੂ ਨਾਲ ਦਿਲੀ ਪ੍ਰੇਮ ਪੈ ਜਾਂਦਾ ਹੈ,
English
When inner love is established with the Lord,
ਤਬ ਜੋ ਕਿਛੁ ਕਰੇ; ਸੁ ਮੇਰੇ ਹਰਿ ਪ੍ਰਭ ਭਾਈ ॥੩॥
tab jo kichh kare; su mere har prabh bhaaee |3|
Punjabi
ਤਦ ਜਿਹੜਾ ਕੁਝ ਭੀ ਬੰਦਾ ਕਰਦਾ ਹੈ, ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ।
English
then whatever one does, is pleasing to my Lord God. ||3||
ਜਿਤੁ ਕਾਰੈ ਕੰਮਿ; ਹਮ ਹਰਿ ਲਾਏ ॥
jit kaarai kam; ham har laae |
Punjabi
ਮੈਂ ਉਹ ਕਾਰਜ ਤੇ ਵਿਹਾਰ ਕਰਦਾ ਹਾਂ ਜਿਸ ਨਾਲ ਹਰੀ ਨੇ ਮੈਨੂੰ ਜੋੜਿਆ ਹੈ,
English
I do those deeds and tasks which the Lord has set me to;
ਸੋ ਹਮ ਕਰਹ; ਜੁ ਆਪਿ ਕਰਾਏ ॥੪॥
so ham karah; ju aap karaae |4|
Punjabi
ਅਤੇ ਜਿਸ ਨੂੰ ਉਹ ਆਪ ਮੇਰੇ ਕੋਲੋਂ ਦਰਾਉਂਦਾ ਹੈ।
English
I do that which He makes me to do. ||4||
ਜਿਨ ਕੀ ਭਗਤਿ; ਮੇਰੇ ਪ੍ਰਭ ਭਾਈ ॥
jin kee bhagat; mere prabh bhaaee |
Punjabi
ਜਿਨ੍ਹਾਂ ਦੀ ਪ੍ਰੇਮ-ਮਈ ਸੇਵਾ, ਮੈਂਡੇ ਸੁਆਮੀ ਨੂੰ ਚੰਗੀ ਲੱਗਦੀ ਹੈ,
English
Those whose devotional worship is pleasing to my God
ਤੇ ਜਨ ਨਾਨਕ; ਰਾਮ ਨਾਮ ਲਿਵ ਲਾਈ ॥੫॥੧॥੭॥੧੬॥
te jan naanak; raam naam liv laaee |5|1|7|16|
Punjabi
ਉਹ ਪੁਰਸ਼ ਆਪਣੀ ਬਿਰਤੀ ਸੁਆਮੀ ਦੇ ਨਾਲ ਜੋੜਦੇ ਹਨ, ਹੇ ਨਾਨਕ!
English
- O Nanak, those humble beings center their minds lovingly on the Lord's Name. ||5||1||7||16||