Ang 493
ਦੁਰਮਤਿ ਭਾਗਹੀਨ. ਮਤਿ ਫੀਕੇ; ਨਾਮੁ ਸੁਨਤ. ਆਵੈ ਮਨਿ ਰੋਹੈ ॥
duramat bhaagaheen. mat feeke; naam sunat. aavai man rohai |
Punjabi
ਭੈੜੀ-ਬੁੱਧੀ ਵਾਲੇ, ਨਿਕਰਮਣ ਅਤੇ ਹੋਛੀ ਅਕਲ ਸਹਿਤ ਹਨ ਉਹ, ਜਿਨ੍ਹਾਂ ਨੂੰ ਨਾਮ ਸੁਣ ਕੇ ਚਿੱਤ ਵਿੱਚ ਗੁੱਸਾ ਆਉਂਦਾ ਹੈ।
English
Evil-minded, unfortunate and shallow-minded are those who feel anger in their minds, when they hear the Naam, the Name of the Lord.
ਕਊਆ ਕਾਗ ਕਉ, ਅੰਮ੍ਰਿਤ ਰਸੁ ਪਾਈਐ; ਤ੍ਰਿਪਤੈ. ਵਿਸਟਾ ਖਾਇ ਮੁਖਿ ਗੋਹੈ ॥੩॥
kaooaa kaag kau, amrit ras paaeeai; tripatai. visattaa khaae mukh gohai |3|
Punjabi
ਕਾਂ ਤੇ ਢੋਡਰ ਕਾਂ ਨੂੰ ਅੰਮ੍ਰਿਤ ਰਸ ਪਾ ਦਿਉ, ਪ੍ਰੰਤੂ ਉਹ ਆਪਣੇ ਮੂੰਹ ਨਾਲ ਗੰਦਗੀ ਅਤੇ ਗੋਬਰ ਖਾ ਕੇ ਹੀ ਸੰਤੁਸ਼ਟ ਹੁੰਦੇ ਹਨ।
English
You may place ambrosial nectar before crows and ravens, but they will be satisfied only by eating manure and dung with their mouths. ||3||
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ; ਜਿਤੁ ਨਾਤੈ, ਕਊਆ ਹੰਸੁ ਹੋਹੈ ॥
amrit sar satigur sativaadee; jit naatai, kaooaa hans hohai |
Punjabi
ਸੱਚ ਬੋਲਣ ਵਾਲੇ, ਸੱਚੇ ਗੁਰੂ ਜੀ ਆਬਿ-ਹਿਯਾਤ (ਅੰਮ੍ਰਿਤ) ਦੇ ਤਾਲਾਬ ਹਨ। ਜਿਸ ਅੰਦਰ ਨ੍ਹਾਉਣ ਦੁਆਰਾ ਕਾਂ ਰਾਜਹੰਸ ਹੋ ਜਾਂਦਾ ਹੈ।
English
The True Guru, the Speaker of Truth, is the pool of Ambrosial Nectar; bathing within it, the crow becomes a swan.
ਨਾਨਕ. ਧਨੁ ਧੰਨੁ, ਵਡੇ ਵਡਭਾਗੀ; ਜਿਨੑ ਗੁਰਮਤਿ ਨਾਮੁ, ਰਿਦੈ ਮਲੁ ਧੋਹੈ ॥੪॥੨॥
naanak. dhan dhan, vadde vaddabhaagee; jina guramat naam, ridai mal dhohai |4|2|
Punjabi
ਨਾਨਕ, ਮੁਬਾਰਕ, ਮੁਬਾਰਕ, ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਦਿਲ ਦੀ ਮੈਲ ਨੂੰ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਦੇ ਨਾਮ ਨਾਲ ਧੋ ਸੁੱਟਦੇ ਹਨ।
English
O Nanak, blessed, blessed and very fortunate are those who, through the Guru's Teachings, with the Naam, wash away the filth of their hearts. ||4||2||
ਗੂਜਰੀ ਮਹਲਾ ੪ ॥
goojaree mahalaa 4 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl:
ਹਰਿ ਜਨ ਊਤਮ. ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥
har jan aootam. aootam baanee; mukh boleh praupakaare |
Punjabi
ਸ੍ਰੇਸ਼ਟ ਹਨ ਰੱਬ ਦੇ ਗੋਲੇ, ਅਤੇ ਸ੍ਰੇਸ਼ਟ ਹਨ ਉਨ੍ਹਾਂ ਦੇ ਬਚਨ-ਬਿਲਾਸ। ਜੋ ਕੁਛ ਉਹ ਮੂੰਹੋਂ ਉਚਾਰਦੇ ਹਨ, ਉਹ ਹੋਰਨਾਂ ਦੇ ਭਲੇ ਲਈ ਹੁੰਦਾ ਹੈ।
English
The humble servants of the Lord are exalted, and exalted is their speech. With their mouths, they speak for the benefit of others.
ਜੋ ਜਨੁ ਸੁਣੈ. ਸਰਧਾ ਭਗਤਿ ਸੇਤੀ; ਕਰਿ ਕਿਰਪਾ ਹਰਿ ਨਿਸਤਾਰੇ ॥੧॥
jo jan sunai. saradhaa bhagat setee; kar kirapaa har nisataare |1|
Punjabi
ਆਪਣੀ ਰਹਿਮਤ ਧਾਰ ਕੇ, ਸੁਆਮੀ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਹੜੇ ਉਨ੍ਹਾਂ ਨੂੰ ਭਰੋਸੇ ਅਤੇ ਭਾਵਨੀ ਸਹਿਤ ਸ੍ਰਵਣ ਕਰਦੇ ਹਨ।
English
Those who listen to them with faith and devotion, are blessed by the Lord; showering His Mercy, He saves them. ||1||
ਰਾਮ; ਮੋ ਕਉ. ਹਰਿ ਜਨ ਮੇਲਿ ਪਿਆਰੇ ॥
raam; mo kau. har jan mel piaare |
Punjabi
ਹੇ ਪ੍ਰਭੂ! ਮੈਨੂੰ ਵਾਹਿਗੁਰੂ ਦੇ ਲਾਡਲੇ ਸੰਤਾਂ ਨਾਲ ਮਿਲਾ ਦੇ।
English
Lord, please, let me meet the beloved servants of the Lord.
ਮੇਰੇ ਪ੍ਰੀਤਮ ਪ੍ਰਾਨ. ਸਤਿਗੁਰੁ ਗੁਰੁ ਪੂਰਾ; ਹਮ ਪਾਪੀ. ਗੁਰਿ ਨਿਸਤਾਰੇ ॥੧॥ ਰਹਾਉ ॥
mere preetam praan. satigur gur pooraa; ham paapee. gur nisataare |1| rahaau |
Punjabi
ਸੱਚੇ ਗੁਰੂ, ਮੁਕੰਮਲ ਗੁਰਦੇਵ ਜੀ, ਮੈਨੂੰ ਆਪਣੀ ਜਿੰਦ-ਜਾਨ ਵਰਗੇ ਪਿਆਰੇ ਹਨ। ਉਨ੍ਹਾਂ ਨੇ ਮੈਂ ਗੁਨਾਹਗਾਰ ਨੂੰ ਬਚਾ ਲਿਆ ਹੈ। ਠਹਿਰਾਉ।
English
The True Guru, the Perfect Guru, is my Beloved, my very breath of life; the Guru has saved me, the sinner. ||1||Pause||
ਗੁਰਮੁਖਿ ਵਡਭਾਗੀ ਵਡਭਾਗੇ; ਜਿਨ ਹਰਿ ਹਰਿ ਨਾਮੁ ਅਧਾਰੇ ॥
guramukh vaddabhaagee vaddabhaage; jin har har naam adhaare |
Punjabi
ਵੱਡੇ ਭਾਗਾਂ ਵਾਲੇ, ਭਾਰੇ ਭਾਵਾਂ ਵਾਲੇ ਹਨ, ਗੁਰੂ ਅਨੁਸਾਰੀ, ਜਿਨ੍ਹਾਂ ਦਾ ਆਸਰਾ ਪ੍ਰਭੂ ਪ੍ਰਮੇਸ਼ਰ ਦਾ ਨਾਮ ਹੈ।
English
The Gurmukhs are fortunate, so very fortunate; their Support is the Name of the Lord, Har, Har.
ਹਰਿ ਹਰਿ ਅੰਮ੍ਰਿਤੁ. ਹਰਿ ਰਸੁ ਪਾਵਹਿ; ਗੁਰਮਤਿ ਭਗਤਿ ਭੰਡਾਰੇ ॥੨॥
har har amrit. har ras paaveh; guramat bhagat bhanddaare |2|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਵਾਹਿਗੁਰੂ ਸੁਆਮੀ ਦੇ ਆਬਿ-ਹਿਯਾਤ, ਵਾਹਿਗੁਰੂ ਦੇ ਜੌਹਰ ਅਤੇ ਸ਼ਰਧਾ ਪ੍ਰੇਮ ਦੇ ਖਜਾਨੇ ਨੂੰ ਪ੍ਰਾਪਤ ਹੁੰਦੇ ਹਨ।
English
They obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||
ਜਿਨ ਦਰਸਨੁ ਸਤਿਗੁਰ. ਸਤ ਪੁਰਖ, ਨ ਪਾਇਆ; ਤੇ ਭਾਗਹੀਣ. ਜਮਿ ਮਾਰੇ ॥
jin darasan satigur. sat purakh, na paaeaa; te bhaagaheen. jam maare |
Punjabi
ਜੋ ਸੱਚੇ ਪੁਰਸ਼, ਸਤਿਗੁਰਾਂ ਦਾ ਦੀਦਾਰ ਨਹੀਂ ਕਰਦੇ, ਉਹ ਨਿਕਰਮਣ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਦੂਤ ਤਬਾਹ ਕਰ ਦਿੰਦਾ ਹੈ।
English
Those who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.
ਸੇ ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ ਮਾਰੇ, ਮਹਾ ਹਤਿਆਰੇ ॥੩॥
se kookar sookar garadhabh, paveh garabh jonee; day maare, mahaa hatiaare |3|
Punjabi
ਉਹ ਕੁੱਤਿਆਂ, ਸੂਰਾਂ ਅਤੇ ਖੋਤਿਆਂ ਦੀ ਮਾਨਿੰਦ ਹਨ ਅਤੇ ਪੇਟ ਦੀਆਂ ਜੂਨੀਆਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਵੱਡੇ ਕਾਤਲਾਂ ਨੂੰ ਸੁਆਮੀ ਨਸ਼ਟ ਕਰ ਦਿੰਦਾ ਹੈ।
English
They are like dogs, pigs and jackasses; they are cast into the womb of reincarnation, and the Lord strikes them down as the worst of murderers. ||3||
ਦੀਨ ਦਇਆਲ ਹੋਹੁ ਜਨ ਊਪਰਿ; ਕਰਿ ਕਿਰਪਾ ਲੇਹੁ ਉਬਾਰੇ ॥
deen deaal hohu jan aoopar; kar kirapaa lehu ubaare |
Punjabi
ਹੇ ਗਰੀਬਾਂ ਤੇ ਮਿਹਰਬਾਨ! ਆਪਣੇ ਗੋਲੇ ਤੇ ਤਰਸ ਕਰ ਅਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਬਚਾ ਲੈ।
English
O Lord, Kind to the poor, please shower Your mercy upon Your humble servant, and save him.
ਨਾਨਕ ਜਨ. ਹਰਿ ਕੀ ਸਰਣਾਈ; ਹਰਿ ਭਾਵੈ ਹਰਿ ਨਿਸਤਾਰੇ ॥੪॥੩॥
naanak jan. har kee saranaaee; har bhaavai har nisataare |4|3|
Punjabi
ਨਫਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜੇਕਰ ਤੈਨੂੰ ਚੰਗਾ ਲੱਗੇ, ਹੇ ਵਾਹਿਗੁਰੂ ਤੂੰ ਉਸ ਦਾ ਪਾਰ ਉਤਾਰਾ ਕਰ ਦੇਵੇਂਗਾ।
English
Servant Nanak has entered the Lord's Sanctuary; if it pleases You, Lord, please save him. ||4||3||
ਗੂਜਰੀ ਮਹਲਾ ੪ ॥
goojaree mahalaa 4 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl:
ਹੋਹੁ ਦਇਆਲ. ਮੇਰਾ ਮਨੁ ਲਾਵਹੁ; ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥
hohu deaal. meraa man laavahu; hau anadin raam naam nit dhiaaee |
Punjabi
ਮਿਹਰਬਾਨ ਹੋ ਕੇ, ਮੇਰੇ ਚਿੱਤ ਨੂੰ ਐਸ ਤਰ੍ਹਾਂ ਢਾਲ, ਹੇ ਸੁਆਮੀ! ਕਿ ਰੈਣ ਦਿਹੁੰ ਮੈਂ ਸਦੀਵ ਹੀ ਤੇਰੇ ਨਾਮ ਦਾ ਚਿੰਤਨ ਕਰਦਾ ਰਹਾਂ।
English
Be Merciful and attune my mind, so that I might meditate continually on the Lord's Name, night and day.
ਸਭਿ ਸੁਖ. ਸਭਿ ਗੁਣ, ਸਭਿ ਨਿਧਾਨ ਹਰਿ; ਜਿਤੁ ਜਪਿਐ, ਦੁਖ ਭੁਖ ਸਭ ਲਹਿ ਜਾਈ ॥੧॥
sabh sukh. sabh gun, sabh nidhaan har; jit japiai, dukh bhukh sabh leh jaaee |1|
Punjabi
ਹਰੀ ਸਮੂਹ ਸੁਖ, ਸਮੂਹ ਨੇਕੀਆਂ ਅਤੇ ਸਮੂਹ ਦੋਲਤ ਹੈ ਉਸ ਦਾ ਆਰਾਧਨ ਕਰਨ ਦੁਆਰਾ ਹੀ ਸਾਰੀ ਮੁਸੀਬਤ ਤੇ ਖੁਦਿਆ ਦੂਰ ਹੋ ਜਾਂਦੀਆਂ ਹਨ।
English
The Lord is all peace, all virtue and all wealth; remembering Him, all misery and hunger depart. ||1||
ਮਨ ਮੇਰੇ; ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
man mere; meraa raam naam sakhaa har bhaaee |
Punjabi
ਹੇ ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਸਾਥੀ ਅਤੇ ਵੀਰ ਹੈ।
English
O my mind, the Lord's Name is my companion and brother.
ਗੁਰਮਤਿ ਰਾਮ ਨਾਮੁ ਜਸੁ ਗਾਵਾ; ਅੰਤਿ ਬੇਲੀ, ਦਰਗਹ ਲਏ ਛਡਾਈ ॥੧॥ ਰਹਾਉ ॥
guramat raam naam jas gaavaa; ant belee, daragah le chhaddaaee |1| rahaau |
Punjabi
ਗੁਰਾਂ ਦੇ ਉਪਦੇਸ਼ ਤਾਬੇ ਮੈਂ ਸਾਹਿਬ ਦੇ ਨਾਮ ਦੀ ਕੀਰਤੀ ਆਲਾਪਦਾ ਹਾਂ। ਅਖੀਰ ਦੇ ਵੇਲੇ ਇਹ ਮੇਰਾ ਮਦਦਗਾਰ ਹੋਵੇਗਾ ਅਤੇ ਰੱਬ ਦੇ ਦਰਬਾਰ ਅੰਦਰ ਮੈਨੂੰ ਛੁਡਾ ਲਊਗਾ। ਠਹਿਰਾਉ।
English
Under Guru's Instruction, I sing the Praises of the Lord's Name; it shall be my help and support in the end, and it shall deliver me in the Court of the Lord. ||1||Pause||
ਤੂੰ ਆਪੇ ਦਾਤਾ. ਪ੍ਰਭੁ ਅੰਤਰਜਾਮੀ; ਕਰਿ ਕਿਰਪਾ ਲੋਚ. ਮੇਰੈ ਮਨਿ ਲਾਈ ॥
toon aape daataa. prabh antarajaamee; kar kirapaa loch. merai man laaee |
Punjabi
ਹੇ ਦਿਲਾਂ ਦੀਆਂ ਜਾਨਣਹਾਰ ਸੁਆਮੀ! ਤੂੰ ਆਪ ਹੀ ਦਾਤਾਰ ਹੈਂ, ਮਿਹਰ ਧਾਰ ਕੇ ਤੈਂ ਆਪਣੇ ਲਈ, ਮੇਰੀ ਆਤਮਾ ਅੰਦਰ ਤੀਬਰ ਇੱਛਿਆ ਲਾਈ ਹੈ।
English
You Yourself are the Giver, O God, Inner-knower, Searcher of hearts; by Your Grace, You have infused longing for You in my mind.
ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ; ਪ੍ਰਭਿ ਲੋਚ ਪੂਰੀ, ਸਤਿਗੁਰ ਸਰਣਾਈ ॥੨॥
mai man tan loch lagee har setee; prabh loch pooree, satigur saranaaee |2|
Punjabi
ਮੇਰੀ ਆਤਮਾ ਤੇ ਦੇਹ ਦੀ ਦਿਲੀ-ਚਾਹਨਾ ਹਰੀ ਲਈ ਹੈ। ਸੁਆਮੀ ਨੇ ਮੇਰੀ ਸੱਧਰ ਪੂਰੀ ਕਰ ਦਿੱਤੀ ਹੈ, ਕਿਉਂ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।
English
My mind and body long for the Lord; God has fulfilled my longing. I have entered the Sanctuary of the True Guru. ||2||
ਮਾਣਸ ਜਨਮੁ. ਪੁੰਨਿ ਕਰਿ ਪਾਇਆ; ਬਿਨੁ ਨਾਵੈ. ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥
maanas janam. pun kar paaeaa; bin naavai. dhrig dhrig birathaa jaaee |
Punjabi
ਮਨੁੱਖੀ ਜਨਮ ਨੇਕ ਅਮਲਾਂ ਰਾਹੀਂ ਪ੍ਰਾਪਤ ਹੁੰਦਾ ਹੈ। ਨਾਮ ਦੇ ਬਗੈਰ ਇਹ ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਅਤੇ ਵਿਅਰਥ ਜਾਂਦਾ ਹੈ।
English
Human birth is obtained through good actions; without the Name, it is cursed, totally cursed, and it passes away in vain.
ਨਾਮ ਬਿਨਾ. ਰਸ ਕਸ ਦੁਖੁ ਖਾਵੈ; ਮੁਖੁ ਫੀਕਾ. ਥੁਕ ਥੂਕ ਮੁਖਿ ਪਾਈ ॥੩॥
naam binaa. ras kas dukh khaavai; mukh feekaa. thuk thook mukh paaee |3|
Punjabi
ਨਾਮ ਦੇ ਬਗੈਰ ਇਨਸਾਨ ਆਪਣੇ ਮਿੱਠੇ ਤੇ ਸਲੂਣੇ ਭੋਜਨ ਵਜੋਂ ਤਕਲੀਫ ਪਾਉਂਦਾ ਹੈ, ਫਿਕਲਾ ਰਹਿੰਦਾ ਹੈ ਉਸ ਦਾ ਮੂੰਹ ਅਤੇ ਉਸ ਦੇ ਚਿਹਰੇ ਤੇ ਰਾਲਾਂ ਤੇ ਥੁੱਕਾਂ ਪੈਂਦੀਆਂ ਹਨ।
English
Without the Naam, the Name of the Lord, one obtains only suffering for his delicacies to eat. His mouth is insipid, and his face is spat upon, again and again. ||3||
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ; ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥
jo jan har prabh har har saranaa; tin daragah har har de vaddiaaee |
Punjabi
ਜਿਨ੍ਹਾਂ ਪੁਰਸ਼ਾਂ ਨੇ ਵਾਹਿਗੁਰੂ ਸੁਆਮੀ, ਵਾਹਿਗੁਰੂ ਸੁਆਮੀ ਦੀ ਸ਼ਰਨ ਲਈ ਹੈ, ਉਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਆਪਣੇ ਦਰਬਾਰ ਅੰਦਰ ਮਾਣ ਪ੍ਰਤਿਸ਼ਟਾ ਪ੍ਰਦਾਨ ਕਰਦਾ ਹੈ।
English
Those humble beings, who have entered the Sanctuary of the Lord God, Har, Har, are blessed with glory in the Court of the Lord, Har, Har.
ਧੰਨੁ ਧੰਨੁ ਸਾਬਾਸਿ ਕਹੈ, ਪ੍ਰਭੁ ਜਨ ਕਉ; ਜਨ ਨਾਨਕ. ਮੇਲਿ ਲਏ ਗਲਿ ਲਾਈ ॥੪॥੪॥
dhan dhan saabaas kahai, prabh jan kau; jan naanak. mel le gal laaee |4|4|
Punjabi
ਮੁਬਾਰਕ, ਮੁਬਾਰਕ! ਅਤੇ ਆਫਰੀਨ ਸੁਆਮੀ ਆਖਦਾ ਹੈ ਆਪਣੇ ਗੋਲੇ ਨੂੰ। ਸੁਆਮੀ ਉਸ ਨੂੰ ਜੱਫੀ ਪਾ ਲੈਂਦਾ ਹੈ ਅਤੇ ਆਪਣੇ ਨਾਲ ਆਭੇਦ ਕਰ ਲੈਂਦਾ ਹੈ, ਹੇ ਨਫਰ (ਦਾਸ) ਨਾਨਕ!
English
Blessed, blessed and congratulations, says God to His humble servant. O servant Nanak, He embraces him, and blends him with Himself. ||4||4||
ਗੂਜਰੀ ਮਹਲਾ ੪ ॥
goojaree mahalaa 4 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl:
ਗੁਰਮੁਖਿ ਸਖੀ ਸਹੇਲੀ ਮੇਰੀ; ਮੋ ਕਉ ਦੇਵਹੁ ਦਾਨੁ, ਹਰਿ ਪ੍ਰਾਨ ਜੀਵਾਇਆ ॥
guramukh sakhee sahelee meree; mo kau devahu daan, har praan jeevaaeaa |
Punjabi
ਹੇ ਗੁਰੂ ਸਮਰਪਣ, ਮੇਰੀਓ ਸੱਜਣੀਓ ਤੇ ਸਾਥਣੋਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿਓ, ਜੋ ਮੇਰੀ ਜਿੰਦ-ਜਾਨ ਦੀ ਜਾਨ ਹੈ।
English
O Gurmukhs, O my friends and companions, give me the gift of the Lord's Name, the life of my very life.
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨੑਾ. ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
ham hovah laale gole gurasikhaa ke; jinaa. anadin har prabh purakh dhiaaeaa |1|
Punjabi
ਮੈਂ ਗੁਰੂ ਦੇ ਸਿੱਖਾਂ ਦਾ ਗੋਲਾ ਅਤੇ ਗੁਲਾਮ ਹਾਂ, ਜੋ ਰੈਣ ਦਿਹੁੰ ਸਰਬ-ਸ਼ਕਤੀਵਾਨ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦੇ ਹਨ।
English
I am the slave, the servant of the Guru's Sikhs, who meditate on the Lord God, the Primal Being, night and day. ||1||
ਮੇਰੈ ਮਨਿ ਤਨਿ ਬਿਰਹੁ; ਗੁਰਸਿਖ ਪਗ ਲਾਇਆ ॥
merai man tan birahu; gurasikh pag laaeaa |
Punjabi
ਮੇਰੇ ਦਿਲ ਤੇ ਦੇਹ ਅੰਦਰ ਗੁਰੂ ਦੇ ਸਿੱਖਾਂ ਦੇ ਪੈਰਾਂ ਲਈ ਪਿਆਰ ਪੈ ਗਿਆ ਹੈ।
English
Within my mind and body, I have enshrined love for the feet of the Guru's Sikhs.
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ; ਮੋ ਕਉ ਕਰਹੁ ਉਪਦੇਸੁ. ਹਰਿ ਮਿਲੈ ਮਿਲਾਇਆ ॥੧॥ ਰਹਾਉ ॥
mere praan sakhaa gur ke sikh bhaaee; mo kau karahu upades. har milai milaaeaa |1| rahaau |
Punjabi
ਮੇਰੇ ਵੀਰ, ਗੁਰੂ ਦੇ ਸਿੱਖ, ਤੁਸੀਂ ਮੈਂਡੀ ਜਿੰਦ-ਜਾਨ ਦੇ ਮਿੱਤ੍ਰ ਹੋ। ਮੈਨੂੰ ਸਿੱਖਮੱਤ ਦਿਓ। ਤੁਹਾਡਾ ਮਿਲਾਇਆ ਹੋਇਆ ਮੈਂ ਪ੍ਰਭੂ ਨੂੰ ਮਿਲ ਸਕਦਾ ਹਾਂ। ਠਹਿਰਾਉ।
English
O my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||