Ekam
Guru Granth Sahib

Ang 496

Ang 496 · Line 1

ਹਰਿ ਧਨ. ਮੇਰੀ ਚਿੰਤ ਵਿਸਾਰੀ; ਹਰਿ ਧਨਿ. ਲਾਹਿਆ ਧੋਖਾ ॥

har dhan. meree chint visaaree; har dhan. laahiaa dhokhaa |

Punjabi

ਸਾਈਂ ਦੇ ਪਦਾਰਥ ਦੇ ਰਾਹੀਂ ਮੈਨੂੰ ਆਪਣੀ ਫਿਕਰ ਚਿੰਤਾ ਭੁੱਲ ਗਈ ਹੈ ਅਤੇ ਸਾਈਂ ਦੇ ਪਦਾਰਥ ਰਾਹੀਂ ਮੇਰਾ ਸੰਦੇਹ ਦੂਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Through the wealth of the Lord, I have forgotten my anxiety; through the wealth of the Lord, my doubt has been dispelled.

Dr. Sant Singh Khalsa (Shabad OS, CC BY-SA)
Ang 496 · Line 2

ਹਰਿ ਧਨ ਤੇ. ਮੈ ਨਵ ਨਿਧਿ ਪਾਈ; ਹਾਥਿ ਚਰਿਓ ਹਰਿ ਥੋਕਾ ॥੩॥

har dhan te. mai nav nidh paaee; haath chario har thokaa |3|

Punjabi

ਸਾਈਂ ਦੇ ਨਾਮ ਦੀ ਦੌਲਤ ਤੋਂ ਮੈਂ ਨੌ ਖਜਾਨੇ ਪਾ ਲਏ ਹਨ ਅਤੇ ਵਾਹਿਗੁਰੂ, ਸਾਰ ਵਸਤੂ, ਮੇਰੇ ਹੱਥ ਲੱਗ ਗਿਆ ਹੈ।

Bhai Manmohan Singh (Shabad OS, CC BY-SA)

English

From the wealth of the Lord, I have obtained the nine treasures; the true essence of the Lord has come into my hands. ||3||

Dr. Sant Singh Khalsa (Shabad OS, CC BY-SA)
Ang 496 · Line 3

ਖਾਵਹੁ ਖਰਚਹੁ. ਤੋਟਿ ਨ ਆਵੈ; ਹਲਤ ਪਲਤ ਕੈ ਸੰਗੇ ॥

khaavahu kharachahu. tott na aavai; halat palat kai sange |

Punjabi

ਤੁਸੀਂ ਇਸ (ਨਾਮ ਰੂਪੀ ਧਨ) ਨੂੰ ਖਾਵੋ, ਤੇ ਖਰਚੋ, ਇਹ ਮੁੱਕਦਾ ਨਹੀਂ। ਏਥੇ ਅਤੇ ਅਗੇ ਇਹ ਤੁਹਾਡੇ ਨਾਲ ਰਹੇਗਾ।

Bhai Manmohan Singh (Shabad OS, CC BY-SA)

English

No matter how much I eat and expend this wealth, it is not exhausted; here and hereafter, it remains with me.

Dr. Sant Singh Khalsa (Shabad OS, CC BY-SA)
Ang 496 · Line 4

ਲਾਦਿ ਖਜਾਨਾ. ਗੁਰਿ ਨਾਨਕ ਕਉ ਦੀਆ; ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥

laad khajaanaa. gur naanak kau deea; ihu man har rang range |4|2|3|

Punjabi

ਇਸ ਖਜਾਨੇ ਨੂੰ ਲੱਦ ਕੇ, ਗੁਰਾਂ ਨੇ ਨਾਨਕ ਨੂੰ ਦਿੱਤਾ ਹੈ। ਉਸ ਦਾ ਮਨੂਆ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜ ਗਿਆ ਹੈ।

Bhai Manmohan Singh (Shabad OS, CC BY-SA)

English

Loading the treasure, Guru Nanak has given it, and this mind is imbued with the Lord's Love. ||4||2||3||

Dr. Sant Singh Khalsa (Shabad OS, CC BY-SA)
Ang 496 · Line 5

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 496 · Line 6

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ; ਪਿਤਰੀ ਹੋਇ ਉਧਾਰੋ ॥

jis simarat sabh kilavikh naaseh; pitaree hoe udhaaro |

Punjabi

ਜਿਸ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਵੱਡੇ ਵਡੇਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Remembering Him, all sins are erased, and ones generations are saved.

Dr. Sant Singh Khalsa (Shabad OS, CC BY-SA)
Ang 496 · Line 7

ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ; ਜਾ ਕਾ. ਅੰਤੁ ਨ ਪਾਰੋ ॥੧॥

so har har tuma sad hee jaapahu; jaa kaa. ant na paaro |1|

Punjabi

ਤੂੰ ਸਦੀਵ ਹੀ ਉਸ ਸੁਆਮੀ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਕੋਈ ਅਖੀਰ ਜਾਂ ਹੱਦ-ਬੰਨਾ ਨਹੀਂ।

Bhai Manmohan Singh (Shabad OS, CC BY-SA)

English

So meditate continually on the Lord, Har, Har; He has no end or limitation. ||1||

Dr. Sant Singh Khalsa (Shabad OS, CC BY-SA)
Ang 496 · Line 8

ਪੂਤਾ; ਮਾਤਾ ਕੀ, ਆਸੀਸ ॥

pootaa; maataa kee, aasees |

Punjabi

ਹੇ ਪੁੱਤ੍ਰ ਇਹ ਤੇਰੀ ਅੰਮੜੀ ਦੀ ਅਸ਼ੀਰਵਾਦ ਹੈ।

Bhai Manmohan Singh (Shabad OS, CC BY-SA)

English

O son, this is your mother's hope and prayer,

Dr. Sant Singh Khalsa (Shabad OS, CC BY-SA)
Ang 496 · Line 9

ਨਿਮਖ. ਨ ਬਿਸਰਉ. ਤੁਮੑ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥

nimakh. na bisrau. tuma kau har har; sadaa bhajahu jagadees |1| rahaau |

Punjabi

ਇਕ ਮੁਹਤ ਲਈ ਭੀ ਤੈਨੂੰ ਵਾਹਿਗੁਰੂ ਸੁਆਮੀ ਨਾਂ ਭੁੱਲੇ ਅਤੇ ਤੂੰ ਹਮੇਸ਼ਾਂ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਰਹੇ। ਠਹਿਰਾਉ।

Bhai Manmohan Singh (Shabad OS, CC BY-SA)

English

that you may never forget the Lord, Har, Har, even for an instant. May you ever vibrate upon the Lord of the Universe. ||1||Pause||

Dr. Sant Singh Khalsa (Shabad OS, CC BY-SA)
Ang 496 · Line 10

ਸਤਿਗੁਰੁ ਤੁਮੑ ਕਉ ਹੋਇ ਦਇਆਲਾ; ਸੰਤਸੰਗਿ ਤੇਰੀ ਪ੍ਰੀਤਿ ॥

satigur tuma kau hoe deaalaa; santasang teree preet |

Punjabi

ਸੱਚੇ ਗੁਰਾਂ ਜੀ ਤੇਰੇ ਤੇ ਮਿਹਰਬਾਨ ਹੋਣ ਅਤੇ ਸਾਧ ਸੰਗਤ ਨਾਲ ਤੇਰਾ ਪਿਆਰ ਪੈ ਜਾਵੇ।

Bhai Manmohan Singh (Shabad OS, CC BY-SA)

English

May the True Guru be kind to you, and may you love the Society of the Saints.

Dr. Sant Singh Khalsa (Shabad OS, CC BY-SA)
Ang 496 · Line 11

ਕਾਪੜੁ ਪਤਿ ਪਰਮੇਸਰੁ ਰਾਖੀ; ਭੋਜਨੁ ਕੀਰਤਨੁ ਨੀਤਿ ॥੨॥

kaaparr pat paramesar raakhee; bhojan keeratan neet |2|

Punjabi

ਪ੍ਰਭੂ ਦਾ ਤੇਰੀ ਇੱਜ਼ਤ ਆਬਰੂ ਨੂੰ ਬਚਾਉਣਾ ਤੇਰੀ ਪੁਸ਼ਾਕ ਹੋਵੇ ਅਤੇ ਉਸ ਦਾ ਜੱਸ ਗਾਇਨ ਕਰਨਾ ਤੇਰੀ ਹਰ ਰੋਜ਼ ਦੀ ਖੁਰਾਕ।

Bhai Manmohan Singh (Shabad OS, CC BY-SA)

English

May the preservation of your honor by the Transcendent Lord be your clothes, and may the singing of His Praises be your food. ||2||

Dr. Sant Singh Khalsa (Shabad OS, CC BY-SA)
Ang 496 · Line 12

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ; ਹਰਿ ਸਿਮਰਤ ਅਨਦ ਅਨੰਤਾ ॥

amrit peevahu sadaa chir jeevahu; har simarat anad anantaa |

Punjabi

ਸਦੀਵ ਹੀ ਰੱਬ ਦੇ ਨਾਮ ਦਾ ਸੁਧਾਰਸ ਪਾਨ ਕਰਦਾ ਰਹੁ, ਰੱਬ ਕਰੇ ਤੂੰ ਦੇਰ ਤਾਂਈਂ ਜਿਉਂਦਾ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਤੈਨੂੰ ਬੇਅੰਤ ਖੁਸ਼ੀ ਪ੍ਰਦਾਨ ਕਰੇ।

Bhai Manmohan Singh (Shabad OS, CC BY-SA)

English

So drink in forever the Ambrosial Nectar; may you live long, and may the meditative remembrance of the Lord give you infinite delight.

Dr. Sant Singh Khalsa (Shabad OS, CC BY-SA)
Ang 496 · Line 13

ਰੰਗ ਤਮਾਸਾ ਪੂਰਨ ਆਸਾ; ਕਬਹਿ. ਨ ਬਿਆਪੈ ਚਿੰਤਾ ॥੩॥

rang tamaasaa pooran aasaa; kabeh. na biaapai chintaa |3|

Punjabi

ਤੈਨੂੰ ਖੁਸ਼ੀ ਤੇ ਖੁਸ਼ੀ ਭਰੀਆਂ ਖੇਡਾਂ ਪਰਾਪਤ ਹੋਣ, ਤੇਰੀਆਂ ਉਮੈਦਾਂ ਬਰ ਆਉਣ ਅਤੇ ਤੈਨੂੰ ਕਦਾਚਿਤ ਫਿਕਰ ਨਾਂ ਹੋਵੇ।

Bhai Manmohan Singh (Shabad OS, CC BY-SA)

English

May joy and pleasure be yours; may your hopes be fulfilled, and may you never be troubled by worries. ||3||

Dr. Sant Singh Khalsa (Shabad OS, CC BY-SA)
Ang 496 · Line 14

ਭਵਰੁ ਤੁਮੑਾਰਾ. ਇਹੁ ਮਨੁ ਹੋਵਉ; ਹਰਿ ਚਰਣਾ ਹੋਹੁ ਕਉਲਾ ॥

bhavar tumaaraa. ihu man hovau; har charanaa hohu kaulaa |

Punjabi

ਤੇਰੇ ਇਹ ਮਨੂਆ ਭਉਰਾ ਹੋਵੇ ਅਤੇ ਵਾਹਿਗੁਰੂ ਦੇ ਪੈਰ ਕਮਲ ਫੁੱਲ ਹੋਣ।

Bhai Manmohan Singh (Shabad OS, CC BY-SA)

English

Let this mind of yours be the bumble bee, and let the Lord's feet be the lotus flower.

Dr. Sant Singh Khalsa (Shabad OS, CC BY-SA)
Ang 496 · Line 15

ਨਾਨਕ ਦਾਸੁ. ਉਨ ਸੰਗਿ ਲਪਟਾਇਓ; ਜਿਉ ਬੂੰਦਹਿ ਚਾਤ੍ਰਿਕੁ. ਮਉਲਾ ॥੪॥੩॥੪॥

naanak daas. un sang lapattaaeo; jiau boondeh chaatrik. maulaa |4|3|4|

Punjabi

ਗੋਲਾ ਨਾਨਕ ਆਖਦਾ ਹੈ, ਆਪਣੇ ਮਨ ਨੂੰ ਉਨ੍ਹਾਂ ਨਾਲ ਜੋੜ ਅਤੇ ਪਪੀਹੇ ਦੇ ਮੀਂਹ ਦੀ ਕਣੀ ਪਰਾਪਤ ਕਰਨ ਦੀ ਮਾਨਿੰਦ ਖੁਸ਼ੀ ਨਾਲ ਖਿੜ।

Bhai Manmohan Singh (Shabad OS, CC BY-SA)

English

Says servant Nanak, attach your mind to them, and blossom forth like the song-bird, upon finding the rain-drop. ||4||3||4||

Dr. Sant Singh Khalsa (Shabad OS, CC BY-SA)
Ang 496 · Line 16

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 496 · Line 17

ਮਤਾ ਕਰੈ. ਪਛਮ ਕੈ ਤਾਈ; ਪੂਰਬ ਹੀ ਲੈ ਜਾਤ ॥

mataa karai. pachham kai taaee; poorab hee lai jaat |

Punjabi

ਆਦਮੀ ਲਹਿੰਦੇ ਨੂੰ ਜਾਣ ਦਾ ਫੈਸਲਾ ਕਰਦਾ ਹੈ, ਪ੍ਰੰਤੂ ਪ੍ਰਭੂ ਉਸ ਨੂੰ ਚੜ੍ਹਦੇ ਪਾਸੇ ਲੈ ਜਾਂਦਾ ਹੈ।

Bhai Manmohan Singh (Shabad OS, CC BY-SA)

English

He decides to go to the west, but the Lord leads him away to the east.

Dr. Sant Singh Khalsa (Shabad OS, CC BY-SA)
Ang 496 · Line 18

ਖਿਨ ਮਹਿ, ਥਾਪਿ ਉਥਾਪਨਹਾਰਾ; ਆਪਨ ਹਾਥਿ ਮਤਾਤ ॥੧॥

khin meh, thaap uthaapanahaaraa; aapan haath mataat |1|

Punjabi

ਇਕ ਨਿਮਖ ਵਿੱਚ ਉਹ ਬਣਾਉਣ ਤੇ ਢਾਹੁਣ ਨੂੰ ਸਮਰੱਥ ਹੈ। ਬੰਦੇ ਦੀਆਂ ਤਦਬੀਰਾਂ ਉਸ ਦੇ ਹੱਥ ਵਿੱਚ ਹਨ।

Bhai Manmohan Singh (Shabad OS, CC BY-SA)

English

In an instant, He establishes and disestablishes; He holds all matters in His hands. ||1||

Dr. Sant Singh Khalsa (Shabad OS, CC BY-SA)
Ang 496 · Line 19

ਸਿਆਨਪ; ਕਾਹੂ. ਕਾਮਿ ਨ ਆਤ ॥

siaanap; kaahoo. kaam na aat |

Punjabi

ਇਨਸਾਨ ਦੀ ਅਕਲਮੰਦੀ ਕਿਸੇ ਕੰਮ ਨਹੀਂ ਆਉਂਦੀ।

Bhai Manmohan Singh (Shabad OS, CC BY-SA)

English

Cleverness is of no use at all.

Dr. Sant Singh Khalsa (Shabad OS, CC BY-SA)
Ang 496 · Line 20

ਜੋ ਅਨਰੂਪਿਓ ਠਾਕੁਰਿ ਮੇਰੈ; ਹੋਇ ਰਹੀ, ਉਹ ਬਾਤ ॥੧॥ ਰਹਾਉ ॥

jo anaroopio tthaakur merai; hoe rahee, uh baat |1| rahaau |

Punjabi

ਜਿਹੜਾ ਕੁਝ ਮੇਰੇ ਸੁਆਮੀ ਦਰੁਸਤ ਖਿਆਲ ਕਰਦਾ ਹੈ, ਕੇਵਲ ਦਰੁਸਤ ਖਿਆਲ ਕਰਦਾ ਹੈ, ਕੇਵਲ ਉਹੀ ਗੱਲ ਹੋ ਰਹੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Whatever my Lord and Master deems to be right - that alone comes to pass. ||1||Pause||

Dr. Sant Singh Khalsa (Shabad OS, CC BY-SA)
Ang 496 · Line 21

ਦੇਸੁ ਕਮਾਵਨ. ਧਨ ਜੋਰਨ ਕੀ ਮਨਸਾ; ਬੀਚੇ ਨਿਕਸੇ ਸਾਸ ॥

des kamaavan. dhan joran kee manasaa; beeche nikase saas |

Punjabi

ਮੁਲਕ ਹਾਸਲ ਕਰਨ ਅਤੇ ਦੌਲਤ ਇਕੱਤਰ ਕਰਨ, ਇਸ ਖਾਹਿਸ਼ ਵਿੱਚ ਹੀ ਆਦਮੀ ਦਾ ਸਾਹ ਨਿਕਲ ਜਾਂਦਾ ਹੈ।

Bhai Manmohan Singh (Shabad OS, CC BY-SA)

English

In his desire to acquire land and accumulate wealth, one's breath escapes him.

Dr. Sant Singh Khalsa (Shabad OS, CC BY-SA)
Ang 496 · Line 22

ਲਸਕਰ ਨੇਬ ਖਵਾਸ ਸਭ ਤਿਆਗੇ; ਜਮ ਪੁਰਿ ਊਠਿ ਸਿਧਾਸ ॥੨॥

lasakar neb khavaas sabh tiaage; jam pur aootth sidhaas |2|

Punjabi

ਉਹ ਸਾਰੀਆਂ ਫੌਜਾਂ, ਨਾਇਬਾਂ ਨੌਕਰਾਂ ਨੂੰ ਛੱਡ ਦਿੰਦਾ ਹੈ ਅਤੇ ਖੜਾ ਹੋ ਮੌਤ ਦੇ ਸ਼ਹਿਰ ਨੂੰ ਟੁਰ (ਉਠੱ) ਵੰਞਦਾ ਹੈ।

Bhai Manmohan Singh (Shabad OS, CC BY-SA)

English

He must leave all his armies, assistants and servants; rising up, he departs to the City of Death. ||2||

Dr. Sant Singh Khalsa (Shabad OS, CC BY-SA)
Ang 496 · Line 23

ਹੋਇ ਅਨੰਨਿ, ਮਨਹਠ ਕੀ ਦ੍ਰਿੜਤਾ; ਆਪਸ ਕਉ ਜਾਨਾਤ ॥

hoe anan, manahatth kee drirrataa; aapas kau jaanaat |

Punjabi

ਆਪਣੇ ਆਪ ਨੂੰ ਬੇ-ਨਜ਼ੀਰ ਖਿਆਲ ਕਰ, ਬੰਦਾ ਆਪਣੇ ਚਿੱਤ ਦੀ ਜਿੱਦ ਨਾਲ ਚਿਮੜਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਜਣਾਉਂਦਾ ਹੈ।

Bhai Manmohan Singh (Shabad OS, CC BY-SA)

English

Believing himself to be unique, he clings to his stubborn mind, and shows himself off.

Dr. Sant Singh Khalsa (Shabad OS, CC BY-SA)
Ang 496 · Line 24

ਜੋ ਅਨਿੰਦੁ. ਨਿੰਦੁ ਕਰਿ ਛੋਡਿਓ; ਸੋਈ ਫਿਰਿ ਫਿਰਿ ਖਾਤ ॥੩॥

jo anind. nind kar chhoddio; soee fir fir khaat |3|

Punjabi

ਭੋਜਨ ਜਿਸ ਨੂੰ ਕਲੰਕ-ਰਹਿਤ ਪੁਰਸ਼ਾਂ ਨੇ ਬੁਰਾ ਕਹਿ ਕੇ ਤਿਆਗਿਆ ਹੈ, ਉਸ ਨੇ ਉਹ ਮੁੜ ਮੁੜ ਕੇ ਖਾਂਦਾ ਹੈ।

Bhai Manmohan Singh (Shabad OS, CC BY-SA)

English

That food, which the blameless people have condemned and discarded, he eats again and again. ||3||

Dr. Sant Singh Khalsa (Shabad OS, CC BY-SA)
Ang 496 · Line 25

ਸਹਜ ਸੁਭਾਇ, ਭਏ ਕਿਰਪਾਲਾ; ਤਿਸੁ ਜਨ ਕੀ ਕਾਟੀ ਫਾਸ ॥

sehaj subhaae, bhe kirapaalaa; tis jan kee kaattee faas |

Punjabi

ਜਿਸ ਉਤੇ ਸੁਆਮੀ ਆਪਣੇ ਆਪ ਹੀ ਮਿਹਰਬਾਨ ਹੋ ਜਾਂਦਾ ਹੈ, ਉਸ ਇਨਸਾਨ ਦੀ ਫਾਹੀ ਕੱਟੀ ਜਾਂਦੀ ਹੈ।

Bhai Manmohan Singh (Shabad OS, CC BY-SA)

English

One, unto whom the Lord shows His natural mercy, has the noose of Death cut away from him.

Dr. Sant Singh Khalsa (Shabad OS, CC BY-SA)
Ang 496 · Line 26

ਕਹੁ ਨਾਨਕ. ਗੁਰੁ ਪੂਰਾ ਭੇਟਿਆ; ਪਰਵਾਣੁ ਗਿਰਸਤ ਉਦਾਸ ॥੪॥੪॥੫॥

kahu naanak. gur pooraa bhettiaa; paravaan girasat udaas |4|4|5|

Punjabi

ਗੁਰੂ ਜੀ ਆਖਦੇ ਹਨ, ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਕਬੂਲ ਪੈਂ ਜਾਂਦਾ ਹੈ, ਭਾਵੇਂ ਉਹ ਘਰਬਾਰੀ ਹੋਵੇ ਜਾਂ ਤਿਆਗੀ।

Bhai Manmohan Singh (Shabad OS, CC BY-SA)

English

Says Nanak, one who meets the Perfect Guru, is celebrated as a householder as well as a renunciate. ||4||4||5||

Dr. Sant Singh Khalsa (Shabad OS, CC BY-SA)
Ang 496 · Line 27

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 496 · Line 28

ਨਾਮੁ ਨਿਧਾਨੁ. ਜਿਨਿ ਜਨਿ ਜਪਿਓ; ਤਿਨ ਕੇ ਬੰਧਨ ਕਾਟੇ ॥

naam nidhaan. jin jan japio; tin ke bandhan kaatte |

Punjabi

ਜਿਹੜੇ ਪੁਰਸ਼ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Those humble beings who chant the treasure of the Naam, the Name of the Lord, have their bonds broken.

Dr. Sant Singh Khalsa (Shabad OS, CC BY-SA)
Ang 496 · Line 29

ਕਾਮ ਕ੍ਰੋਧ ਮਾਇਆ ਬਿਖੁ ਮਮਤਾ; ਇਹ ਬਿਆਧਿ ਤੇ ਹਾਟੇ ॥੧॥

kaam krodh maaeaa bikh mamataa; ih biaadh te haatte |1|

Punjabi

ਵਿਸ਼ੇ ਭੋਗ, ਗੁਸਾ, ਜ਼ਹਿਰੀਲੀ ਦੌਲਤ ਅਤੇ ਅਪਣੱਤ, ਉਹ ਇਨ੍ਹਾਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦੇ ਹਨ।

Bhai Manmohan Singh (Shabad OS, CC BY-SA)

English

Sexual desirer, anger, the poison of Maya and egotism - they are rid of these afflictions. ||1||

Dr. Sant Singh Khalsa (Shabad OS, CC BY-SA)
Ang 496 · Line 30

ਹਰਿ ਜਸੁ; ਸਾਧਸੰਗਿ ਮਿਲਿ ਗਾਇਓ ॥

har jas; saadhasang mil gaaeo |

Punjabi

ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ,

Bhai Manmohan Singh (Shabad OS, CC BY-SA)

English

One who joins the Saadh Sangat, the Company of the Holy, and chants the Praises of the Lord,

Dr. Sant Singh Khalsa (Shabad OS, CC BY-SA)
Ang 496 · Line 31

ਗੁਰ ਪਰਸਾਦਿ. ਭਇਓ ਮਨੁ ਨਿਰਮਲੁ; ਸਰਬ ਸੁਖਾ ਸੁਖ. ਪਾਇਅਉ ॥੧॥ ਰਹਾਉ ॥

gur parasaad. bheo man niramal; sarab sukhaa sukh. paaeaau |1| rahaau |

Punjabi

ਗੁਰਾਂ ਦੀ ਦਇਆ ਦੁਆਰਾ ਉਸ ਦਾ ਰਿਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

has his mind purified, by Guru's Grace, and he obtains the joy of all joys. ||1||Pause||

Dr. Sant Singh Khalsa (Shabad OS, CC BY-SA)
Ang 496 · Line 32

ਜੋ ਕਿਛੁ ਕੀਓ. ਸੋਈ ਭਲ ਮਾਨੈ; ਐਸੀ ਭਗਤਿ ਕਮਾਨੀ ॥

jo kichh keeo. soee bhal maanai; aisee bhagat kamaanee |

Punjabi

ਜਿਹੜ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਚੰਗਾ ਜਾਣਦਾ ਹੈ। ਐਹੋ ਜਿਹੀ ਪ੍ਰੇਮਮਈ ਸੇਵਾ ਉਹ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

Whatever the Lord does, he sees that as good; such is the devotional service he performs.

Dr. Sant Singh Khalsa (Shabad OS, CC BY-SA)
Ang 496 · Line 33

ਮਿਤ੍ਰ ਸਤ੍ਰੁ ਸਭ ਏਕ ਸਮਾਨੇ; ਜੋਗ ਜੁਗਤਿ ਨੀਸਾਨੀ ॥੨॥

mitr satru sabh ek samaane; jog jugat neesaanee |2|

Punjabi

ਦੌਸਤਾਂ ਅਤੇ ਵੈਰੀਆਂ, ਸਾਰਿਆਂ, ਨੂੰ ਇਕੋ ਜਿਹੇ ਜਾਨਣਾ ਵਾਹਿਗੁਰੂ ਨਾਲ ਮਿਲਣ ਦੇ ਮਾਰਗ ਦਾ ਇਕ ਚਿੰਨ੍ਹ ਹੈ।

Bhai Manmohan Singh (Shabad OS, CC BY-SA)

English

He sees friends and enemies as all the same; this is the sign of the Way of Yoga. ||2||

Dr. Sant Singh Khalsa (Shabad OS, CC BY-SA)
Ang 496 · Line 34

ਪੂਰਨ ਪੂਰਿ ਰਹਿਓ ਸ੍ਰਬ ਥਾਈ; ਆਨ. ਨ ਕਤਹੂੰ ਜਾਤਾ ॥

pooran poor rahio srab thaaee; aan. na katahoon jaataa |

Punjabi

ਸਰਬ-ਵਿਆਪਕ ਸੁਆਮੀ ਸਾਰੇ ਥਾਂਈਂ ਪਰੀਪੂਰਨ ਹੋ ਰਿਹਾ ਹੈ। ਇਸ ਲਈ ਮੈਂ ਹੋਰ ਕਿਧਰੇ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

The all-pervading Lord is fully filling all places; why should I go anywhere else?

Dr. Sant Singh Khalsa (Shabad OS, CC BY-SA)
Ang 496 · Line 35

ਘਟ ਘਟ ਅੰਤਰਿ. ਸਰਬ ਨਿਰੰਤਰਿ; ਰੰਗਿ ਰਵਿਓ ਰੰਗਿ ਰਾਤਾ ॥੩॥

ghatt ghatt antar. sarab nirantar; rang ravio rang raataa |3|

Punjabi

ਸਾਈਂ ਹਰ ਦਿਲ ਵਿੱਚ ਅਤੇ ਸਾਰੀਆਂ ਥਾਵਾਂ ਅੰਦਰ ਹੈ। ਮੈਂ ਉਸ ਦੀ ਪ੍ਰੀਤ ਅੰਦਰ ਰਮਿਆ ਅਤੇ ਉਸ ਦੀ ਪ੍ਰੀਤ ਨਾਲ ਹੀ ਰੰਗਿਆ ਹੋਇਆ ਹਾਂ।

Bhai Manmohan Singh (Shabad OS, CC BY-SA)

English

He is permeating and pervading within each and every heart; I am immersed in His Love, dyed in the color of His Love. ||3||

Dr. Sant Singh Khalsa (Shabad OS, CC BY-SA)
Ang 496 · Line 36

ਭਏ ਕ੍ਰਿਪਾਲ ਦਇਆਲ ਗੁਪਾਲਾ; ਤਾ ਨਿਰਭੈ ਕੈ ਘਰਿ ਆਇਆ ॥

bhe kripaal deaal gupaalaa; taa nirabhai kai ghar aaeaa |

Punjabi

ਜਦ ਜਗਤ ਦਾ ਪਾਲਣਹਾਰ ਮਾਇਆਵਾਨ (ਦਿਆਲੂ) ਤੇ ਮਿਹਰਬਾਨ ਮਇਆਵਾਨ (ਦਿਆਲੂ) ਤੇ ਮਿਹਰਬਾਨ ਹੋ ਜਾਂਦਾ ਹੈ, ਤਦ ਬੰਦਾ ਹਰੀ ਨਿੱਡਰ ਤੇ ਮੰਦਰ ਤੇ ਪੁੱਜ ਜਾਂਦਾ ਹੈ।

Bhai Manmohan Singh (Shabad OS, CC BY-SA)

English

When the Lord of the Universe becomes kind and compassionate, then one enters the home of the Fearless Lord.

Dr. Sant Singh Khalsa (Shabad OS, CC BY-SA)