Ang 497
ਕਲਿ ਕਲੇਸ ਮਿਟੇ. ਖਿਨ ਭੀਤਰਿ; ਨਾਨਕ. ਸਹਜਿ ਸਮਾਇਆ ॥੪॥੫॥੬॥
kal kales mitte. khin bheetar; naanak. sehaj samaaeaa |4|5|6|
Punjabi
ਇਕ ਮੁਹਤ ਵਿੱਚ ਉਸ ਦੀਆਂ ਤਕਲੀਫਾਂ ਅਤੇ ਝਗੜੇ ਦੂਰ ਹੋ ਜਾਂਦੇ ਹਨ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
English
His troubles and worries are ended in an instant; O Nanak, he merges in celestial peace. ||4||5||6||
ਗੂਜਰੀ ਮਹਲਾ ੫ ॥
goojaree mahalaa 5 |
Punjabi
ਗੂਜਰੀ ਪੰਜਵੀਂ ਪਾਤਿਸ਼ਾਹੀ।
English
Goojaree, Fifth Mehl:
ਜਿਸੁ ਮਾਨੁਖ ਪਹਿ, ਕਰਉ ਬੇਨਤੀ; ਸੋ ਅਪਨੈ ਦੁਖਿ ਭਰਿਆ ॥
jis maanukh peh, krau benatee; so apanai dukh bhariaa |
Punjabi
ਜਿਸ ਕਿਸੇ ਪੁਰਸ਼ ਕੋਲ ਭੀ ਮੈਂ ਪ੍ਰਾਰਥਨਾ ਕਰਦਾ ਹਾਂ, ਮੈਂ ਉਸ ਨੂੰ ਆਪਣੀਆਂ ਨਿੱਜ ਦੀਆਂ ਤਕਲੀਫਾਂ ਨਾਲ ਲਬਾਲਬ (ਭਰਿਆ ਹੋਇਆ) ਪਾਉਂਦਾ ਹਾਂ।
English
Whoever I approach to ask for help, I find him full of his own troubles.
ਪਾਰਬ੍ਰਹਮੁ. ਜਿਨਿ ਰਿਦੈ ਅਰਾਧਿਆ; ਤਿਨਿ. ਭਉ ਸਾਗਰੁ ਤਰਿਆ ॥੧॥
paarabraham. jin ridai araadhiaa; tin. bhau saagar tariaa |1|
Punjabi
ਜੇ ਕੋਈ ਭੀ ਸ਼੍ਰੋਮਣੀ ਸਾਹਿਬ ਨੂੰ ਦਿਲੋਂ ਯਾਦ ਕਰਦਾ ਹੈ, ਕੇਵਲ ਉਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
One who worships in his heart the Supreme Lord God, crosses over the terrifying world-ocean. ||1||
ਗੁਰ ਹਰਿ ਬਿਨੁ; ਕੋ. ਨ ਬ੍ਰਿਥਾ ਦੁਖੁ ਕਾਟੈ ॥
gur har bin; ko. na brithaa dukh kaattai |
Punjabi
ਗੁਰੂ ਪ੍ਰਮੇਸ਼ਰ ਤੋਂ ਬਗੈਰ ਹੋਰ ਕੋਈ ਕਲੇਸ਼ ਅਤੇ ਪੀੜਾਂ ਨੂੰ ਰਫਾ ਨਹੀਂ ਕਰ ਸਕਦਾ।
English
No one, except the Guru-Lord, can dispel our pain and sorrow.
ਪ੍ਰਭੁ ਤਜਿ, ਅਵਰ ਸੇਵਕੁ ਜੇ ਹੋਈ ਹੈ; ਤਿਤੁ. ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥
prabh taj, avar sevak je hoee hai; tith. maan mehat jas ghaattai |1| rahaau |
Punjabi
ਸੁਆਮੀ ਨੂੰ ਛੱਡ ਕੇ ਜੇਕਰ ਇਨਸਾਨ ਕਿਸੇ ਹੋਰਸ ਦਾ ਦਾਸ ਬਣ ਜਾਵੇ, ਉਸ ਦੀ ਇੱਜ਼ਤ ਵਡਿਆਈ ਅਤੇ ਨਾਮਵਰੀ, ਉਸ ਨਾਲ ਘੱਟ ਜਾਂਦੇ ਹਨ। ਠਹਿਰਾਉ।
English
Forsaking God, and serving another, one's honor, dignity and reputation are decreased. ||1||Pause||
ਮਾਇਆ ਕੇ. ਸਨਬੰਧ ਸੈਨ ਸਾਕ; ਕਿਤ ਹੀ ਕਾਮਿ. ਨ ਆਇਆ ॥
maaeaa ke. sanabandh sain saak; kit hee kaam. na aaeaa |
Punjabi
ਸੰਸਾਰੀ ਰਿਸ਼ਤੇਦਾਰ, ਸਨਬੰਧੀ ਅਤੇ ਭਾਈ ਬੰਦ ਕਿਸੇ ਕੰਮ ਨਹੀਂ ਆਉਂਦੇ।
English
Relatives, relations and family bound through Maya are of no avail.
ਹਰਿ ਕਾ ਦਾਸੁ. ਨੀਚ ਕੁਲੁ ਊਚਾ; ਤਿਸੁ ਸੰਗਿ. ਮਨ ਬਾਂਛਤ ਫਲ ਪਾਇਆ ॥੨॥
har kaa daas. neech kul aoochaa; tis sang. man baanchhat fal paaeaa |2|
Punjabi
ਹਰੀ ਦਾ ਗੋਲਾ ਨੀਵਨੂੰ ਘਰਾਣੇ ਦਾ ਭੀ, ਸ੍ਰੇਸ਼ਟ ਹੈ। ਉਸ ਦੀ ਸੰਗਤ ਅੰਦਰ ਆਦਮੀ ਦਿਲ ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ।
English
The Lord's servant, although of lowly birth, is exalted. Associating with him, one obtains the fruits of his mind's desires. ||2||
ਲਾਖ ਕੋਟਿ ਬਿਖਿਆ ਕੇ ਬਿੰਜਨ; ਤਾ ਮਹਿ ਤ੍ਰਿਸਨ. ਨ ਬੂਝੀ ॥
laakh kott bikhiaa ke binjan; taa meh trisan. na boojhee |
Punjabi
ਆਦਮੀ ਦੇ ਕੋਲ, ਪਾਪ ਦੀ ਕਮਾਈ ਦੇ ਲੱਖਾਂ ਤੇ ਕ੍ਰੋੜਾਂ ਭੋਜਨ ਹੋਣ, ਉਨ੍ਹਾਂ ਵਿੱਚ ਉਸ ਦੀ ਖਾਹਿਸ਼ ਨਵਿਰਤ ਨਹੀਂ ਹੁੰਦੀ।
English
Through corruption, one may obtain thousands and millions of enjoyments, but even so, his desires are not satisfied through them.
ਸਿਮਰਤ ਨਾਮੁ ਕੋਟਿ ਉਜੀਆਰਾ; ਬਸਤੁ ਅਗੋਚਰ ਸੂਝੀ ॥੩॥
simarat naam kott ujeeaaraa; basat agochar soojhee |3|
Punjabi
ਨਾਮ ਦਾ ਚਿੰਤਨ ਕਰਨ ਨਾਲ ਕ੍ਰੋੜਾਂ ਚਾਨਣ ਪ੍ਰਗਟ ਹੋ ਜਾਂਦੇ ਹਨ ਅਤੇ ਅਦ੍ਰਿਸ਼ਟ ਵਸਤੂ ਨਜ਼ਰੀ ਪੈ ਜਾਂਦੀ ਹੈ।
English
Remembering the Naam, the Name of the Lord, millions of lights appear, and the incomprehensible is understood. ||3||
ਫਿਰਤ ਫਿਰਤ ਤੁਮੑਰੈ ਦੁਆਰਿ ਆਇਆ; ਭੈ ਭੰਜਨ ਹਰਿ ਰਾਇਆ ॥
firat firat tumarai duaar aaeaa; bhai bhanjan har raaeaa |
Punjabi
ਭਾਉਂਦਾ ਤੇ ਭਟਕਦਾ ਹੋਇਆ ਮੈਂ ਮੇਰੇ ਬੂਹੇ ਤੇ ਆਇਆ ਹਾਂ, ਹੇ ਡਰ ਨਾਸ ਕਰਨ ਵਾਲੇ ਪਾਤਿਸ਼ਾਹ ਪਰਮੇਸ਼ਰ!
English
Wandering and roaming around, I have come to Your Door, Destroyer of fear, O Lord King.
ਸਾਧ ਕੇ ਚਰਨ ਧੂਰਿ, ਜਨੁ ਬਾਛੈ; ਸੁਖੁ ਨਾਨਕ. ਇਹੁ ਪਾਇਆ ॥੪॥੬॥੭॥
saadh ke charan dhoor, jan baachhai; sukh naanak. ihu paaeaa |4|6|7|
Punjabi
ਗੋਲਾ ਨਾਨਕ, ਸੰਤਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ। ਇਸ ਅੰਦਰ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ।
English
Servant Nanak yearns for the dust of the feet of the Holy; in it, he finds peace. ||4||6||7||
ਗੂਜਰੀ ਮਹਲਾ ੫ ਪੰਚਪਦਾ ਘਰੁ ੨ ॥
goojaree mahalaa 5 panchapadaa ghar 2 |
Punjabi
ਗੂਜਰੀ ਪੰਜਵੀਂ ਪਾਤਿਸ਼ਾਹੀ ਪੰਚਪਦਾ।
English
Goojaree, Fifth Mehl, Panch-Pada, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਪ੍ਰਥਮੇ. ਗਰਭ ਮਾਤਾ ਕੈ ਵਾਸਾ; ਊਹਾ ਛੋਡਿ ਧਰਨਿ ਮਹਿ ਆਇਆ ॥
prathame. garabh maataa kai vaasaa; aoohaa chhodd dharan meh aaeaa |
Punjabi
ਆਦਮੀ ਦਾ ਪਹਿਲਾ ਵਸੇਬਾ ਆਪਣੀ ਮਾਂ ਦੇ ਰਹਿਮ ਵਿੱਚ ਹੁੰਦਾ ਹੈ। ਉਸ ਨੂੰ ਤਿਆਗ ਕੇ ਉਹ ਜਗਤ ਵਿੱਚ ਆਉਂਦਾ ਹੈ।
English
First, he came to dwell in his mother's womb; leaving it, he came into the world.
ਚਿਤ੍ਰ ਸਾਲ, ਸੁੰਦਰ ਬਾਗ ਮੰਦਰ; ਸੰਗਿ. ਨ ਕਛਹੂ ਜਾਇਆ ॥੧॥
chitr saal, sundar baag mandar; sang. na kachhahoo jaaeaa |1|
Punjabi
ਖੁਸ਼ਨਮਾ ਘਰ, ਸੁਹਣੇ ਬਗੀਚੇ ਅਤੇ ਮਹਿਲ, ਕੁਝ ਭੀ ਉਸ ਦੇ ਨਾਲ ਨਹੀਂ ਜਾਣਾ।
English
Splendid mansions, beautiful gardens and palaces - none of these shall go with him. ||1||
ਅਵਰ ਸਭ ਮਿਥਿਆ; ਲੋਭ ਲਬੀ ॥
avar sabh mithiaa; lobh labee |
Punjabi
ਲਾਲਚੀ ਆਤਮਾ ਦੇ ਹੋਰ ਸਾਰੇ ਲਾਲਚ ਕੂੜੇ ਹਨ।
English
All other greeds of the greedy are false.
ਗੁਰਿ ਪੂਰੈ. ਦੀਓ ਹਰਿ ਨਾਮਾ; ਜੀਅ ਕਉ. ਏਹਾ ਵਸਤੁ ਫਬੀ ॥੧॥ ਰਹਾਉ ॥
gur poorai. deeo har naamaa; jeea kau. ehaa vasat fabee |1| rahaau |
Punjabi
ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ। ਏਹੋ ਹੀ ਇਕ ਵਸਤੂ ਹੈ ਜੋ ਮੇਰੀ ਆਤਮਾ ਨੂੰ ਫਬਦੀ ਹੈ। ਠਹਿਰਾਉ।
English
The Perfect Guru has given me the Name of the Lord, which my soul has come to treasure. ||1||Pause||
ਇਸਟ ਮੀਤ ਬੰਧਪ ਸੁਤ ਭਾਈ; ਸੰਗਿ ਬਨਿਤਾ ਰਚਿ ਹਸਿਆ ॥
eisatt meet bandhap sut bhaaee; sang banitaa rach hasiaa |
Punjabi
ਪਿਆਰੇ ਮਿੱਤ੍ਰਾਂ, ਸਨਬੰਧੀਆਂ, ਪੁੱਤ੍ਰਾਂ, ਭਰਾਵਾਂ ਅਤੇ ਪਤਨੀ ਨਾਲ ਲੱਗ ਕੇ ਪ੍ਰਾਣੀ ਹਾਸੇ ਤਮਾਸ਼ੇ ਕਰਦਾ ਹੈ।
English
Surrounded by dear friends, relatives, children, siblings and spouse, he laughs playfully.
ਜਬ ਅੰਤੀ ਅਉਸਰੁ. ਆਇ ਬਨਿਓ ਹੈ; ਉਨੑ ਪੇਖਤ ਹੀ, ਕਾਲਿ ਗ੍ਰਸਿਆ ॥੨॥
jab antee aausar. aae banio hai; una pekhat hee, kaal grasiaa |2|
Punjabi
ਪ੍ਰੰਤੂ ਜਦ ਅਖੀਰ ਦਾ ਵੇਲਾ ਆ ਢੁੱਕਦਾ ਹੈ, ਤਾਂ ਉਨ੍ਹਾਂ ਦੇ ਵੇਖਦਿਆਂ ਹੀ ਮੌਤ ਉਸ ਨੂੰ ਪਕੜ ਲੈਂਦੀ ਹੈ।
English
But when the very last moment arrives, Death seizes him, while they merely look on. ||2||
ਕਰਿ ਕਰਿ ਅਨਰਥ. ਬਿਹਾਝੀ ਸੰਪੈ; ਸੁਇਨਾ ਰੂਪਾ ਦਾਮਾ ॥
kar kar anarath. bihaajhee sanpai; sueinaa roopaa daamaa |
Punjabi
ਅਤਿਆਚਾਰ ਕਰ ਕਰ ਕੇ, ਇਨਸਾਨ ਧਨ-ਦੌਲਤ, ਸੋਨਾ, ਚਾਂਦੀ ਅਤੇ ਰੁਪਏ ਇਕੱਤਰ ਕਰਦਾ ਹੈ।
English
By continual oppression and exploitation, he accumulates wealth, gold, silver and money,
ਭਾੜੀ ਕਉ ਓਹੁ ਭਾੜਾ ਮਿਲਿਆ; ਹੋਰੁ ਸਗਲ ਭਇਓ ਬਿਰਾਨਾ ॥੩॥
bhaarree kau ohu bhaarraa miliaa; hor sagal bheo biraanaa |3|
Punjabi
ਪਰ ਕਿਰਾਏ ਦੇ ਟੱਟੂ ਨੂੰ ਕੇਵਲ ਉਸ ਦਾ ਕਰਾਇਆ ਹੀ ਮਿਲਦਾ ਹੈ, ਬਾਕੀ ਸਾਰਾ ਕੁਛ ਹੋਰਨਾਂ ਕੋਲ ਚਲਿਆ ਜਾਂਦਾ ਹੈ।
English
but the load-bearer gets only paltry wages, while the rest of the money passes on to others. ||3||
ਹੈਵਰ ਗੈਵਰ ਰਥ ਸੰਬਾਹੇ; ਗਹੁ ਕਰਿ. ਕੀਨੇ ਮੇਰੇ ॥
haivar gaivar rath sanbaahe; gahu kar. keene mere |
Punjabi
ਧਿੰਗੋਜੋਰੀ ਖੋਹ ਕੇ ਇਨਸਾਨ ਘੋੜੇ, ਹਾਥੀ ਅਤੇ ਗੱਡੀਆਂ ਸੰਗ੍ਰਹਿ ਕਰਦਾ ਹੈ ਅਤੇ ਉਸ ਨੂੰ ਆਪਣੇ ਨਿੱਜ ਬਣਾ ਲੈਦਾ ਹੈ।
English
He grabs and collects horses, elephants and chariots, and claims them as his own.
ਜਬ ਤੇ ਹੋਈ ਲਾਂਮੀ ਧਾਈ; ਚਲਹਿ ਨਾਹੀ ਇਕ ਪੈਰੇ ॥੪॥
jab te hoee laamee dhaaee; chaleh naahee ik paire |4|
Punjabi
ਪ੍ਰੰਤੂ ਜਦ ਉਹ ਲੰਮੇ ਸਫਰ ਤੇ ਤੁਰਦਾ ਹੈ, ਉਹ ਉਸ ਦੇ ਨਾਲ ਇਕ ਕਦਮ ਭੀ ਨਹੀਂ ਟੁਰਦੇ।
English
But when he sets out on the long journey, they will not go even one step with him. ||4||
ਨਾਮੁ ਧਨੁ, ਨਾਮੁ ਸੁਖ ਰਾਜਾ; ਨਾਮੁ ਕੁਟੰਬ ਸਹਾਈ ॥
naam dhan, naam sukh raajaa; naam kuttanb sahaaee |
Punjabi
ਨਾਮ ਮੇਰੀ ਮਾਲ-ਦੌਲਤ, ਨਾਮ ਮੇਰਾ ਪਾਤਿਸ਼ਾਹੀ ਆਰਾਮ ਅਤੇ ਨਾਮ ਮੇਰਾ ਟੱਬਰ ਕਬੀਲਾ ਤੇ ਸਹਾਇਕ ਹੈ।
English
The Naam, the Name of the Lord, is my wealth; the Naam is my princely pleasure; the Naam is my family and helper.
ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ; ਓਹ ਮਰੈ ਨ ਆਵੈ ਜਾਈ ॥੫॥੧॥੮॥
naam sanpat gur naanak kau deeee; oeh marai na aavai jaaee |5|1|8|
Punjabi
ਵਿਸ਼ਾਲ ਪ੍ਰਭੂ ਨੇ ਨਾਨਕ ਨੂੰ ਨਾਮ ਦਾ ਮਾਲ ਧਨ ਦਿੱਤਾ ਹੈ ਅਤੇ ਉਹ ਨਾਂ ਨਾਸ ਹੁੰਦਾ ਹੈ ਤੇ ਨਾਂ ਹੀ ਕਿਧਰੇ ਆਉਂਦਾ ਤੇ ਜਾਂਦਾ ਹੈ।
English
The Guru has given Nanak the wealth of the Naam; it neither perishes, nor comes or goes. ||5||1||8||
ਗੂਜਰੀ ਮਹਲਾ ੫ ਤਿਪਦੇ ਘਰੁ ੨ ॥
goojaree mahalaa 5 tipade ghar 2 |
Punjabi
ਗੂਜਰੀ ਪੰਜਵੀਂ ਪਾਤਿਸ਼ਾਹੀ। ਤਿਪਦੇ।
English
Goojaree, Fifth Mehl, Thi-Padhay, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਦੁਖ ਬਿਨਸੇ. ਸੁਖ ਕੀਆ ਨਿਵਾਸਾ; ਤ੍ਰਿਸਨਾ ਜਲਨਿ ਬੁਝਾਈ ॥
dukh binase. sukh keea nivaasaa; trisanaa jalan bujhaaee |
Punjabi
ਮੇਰੇ ਕਲੇਸ਼ ਦੂਰ ਹੋ ਗਏ ਹਨ। ਆਰਾਮ ਮੇਰੇ ਅੰਦਰ ਟਿਕ ਗਿਆ ਹੈ ਅਤੇ ਮੇਰੀ ਖਾਹਿਸ਼ ਦੀ ਅੱਗ ਬੁੱਝ ਗਈ ਹੈ।
English
My sorrows are ended, and I am filled with peace. The fire of desire within me has been quenched.
ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ; ਬਿਨਸਿ ਨ ਆਵੈ ਜਾਈ ॥੧॥
naam nidhaan satiguroo drirraaeaa; binas na aavai jaaee |1|
Punjabi
ਨਾਮ ਦਾ ਖਜਾਨਾ ਸੱਚੇ ਗੁਰਾਂ ਨੇ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ, ਜੋ ਨਾਂ ਨਾਸ ਹੁੰਦਾ ਹੈ ਅਤੇ ਨਾਂ ਹੀ ਕਿਧਰੇ ਜਾਂਦਾ ਹੈ।
English
The True Guru has implanted the treasure of the Naam, the Name of the Lord, within me; it neither dies, nor goes anywhere. ||1||
ਹਰਿ ਜਪਿ; ਮਾਇਆ ਬੰਧਨ ਤੂਟੇ ॥
har jap; maaeaa bandhan tootte |
Punjabi
ਸਾਹਿਬ ਦਾ ਆਰਾਧਨ ਕਰਨ ਨਾਲ ਮੋਹਨੀ (ਮਾਇਆ) ਦੇ ਜੂੜ ਵੱਢੇ ਜਾਂਦੇ ਹਨ।
English
Meditating on the Lord, the bonds of Maya are cut away.
ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ; ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥
bhe kripaal deaal prabh mere; saadhasangat mil chhootte |1| rahaau |
Punjabi
ਜਦ ਮੈਂਡਾ ਸੁਆਮੀ ਮਇਆਵਾਨ ਦੇ ਮਿਹਰਬਾਨ ਹੋ ਜਾਂਦਾ ਹੈ, ਆਦਮੀ ਸਤਿਸੰਗਤ ਨਾਲ ਜੁੜ ਕੇ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
English
When my God becomes kind and compassionate, one joins the Saadh Sangat, the Company of the Holy, and is emancipated. ||1||Pause||