Ekam
Guru Granth Sahib

Ang 509

Ang 509 · Line 1

ਹਰਿ ਨਾਮੁ. ਨ ਪਾਇਆ, ਜਨਮੁ ਬਿਰਥਾ ਗਵਾਇਆ; ਨਾਨਕ. ਜਮੁ ਮਾਰਿ ਕਰੇ ਖੁਆਰ ॥੨॥

har naam. na paaeaa, janam birathaa gavaaeaa; naanak. jam maar kare khuaar |2|

Punjabi

ਉਹ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦੇ ਕੇ ਬੇਇੱਜ਼ਤ ਕਰਦਾ ਹੈ।

Bhai Manmohan Singh (Shabad OS, CC BY-SA)

English

They do not obtain the Lord's Name, and they waste away their lives in vain; O Nanak, the Messenger of Death punishes and dishonors them. ||2||

Dr. Sant Singh Khalsa (Shabad OS, CC BY-SA)
Ang 509 · Line 2

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 509 · Line 3

ਆਪਣਾ ਆਪੁ ਉਪਾਇਓਨੁ; ਤਦਹੁ. ਹੋਰੁ ਨ ਕੋਈ ॥

aapanaa aap upaaeon; tadahu. hor na koee |

Punjabi

ਜਦ ਪ੍ਰਭੂ ਨੇ ਆਪਣੇ ਆਪ ਨੂੰ ਉਤਪੰਨ ਕੀਤਾ, ਤਦ ਹੋਰ ਕੋਈ ਨਹੀਂ ਸੀ।

Bhai Manmohan Singh (Shabad OS, CC BY-SA)

English

He created Himself - at that time, there was no other.

Dr. Sant Singh Khalsa (Shabad OS, CC BY-SA)
Ang 509 · Line 4

ਮਤਾ ਮਸੂਰਤਿ ਆਪਿ ਕਰੇ; ਜੋ ਕਰੇ ਸੁ ਹੋਈ ॥

mataa masoorat aap kare; jo kare su hoee |

Punjabi

ਸਲਾਹ ਮਸ਼ਵਰਾ ਉਹ ਆਪਣੇ ਆਪ ਨਾਲ ਹੀ ਕਰਦਾ ਸੀ। ਜਿਹੜਾ ਕੁਛ ਉਹ ਕਰਦਾ ਸੀ, ਉਹੋ ਹੀ ਹੁੰਦਾ ਸੀ।

Bhai Manmohan Singh (Shabad OS, CC BY-SA)

English

He consulted Himself for advice, and what He did came to pass.

Dr. Sant Singh Khalsa (Shabad OS, CC BY-SA)
Ang 509 · Line 5

ਤਦਹੁ. ਆਕਾਸੁ ਨ ਪਾਤਾਲੁ ਹੈ; ਨਾ ਤ੍ਰੈ ਲੋਈ ॥

tadahu. aakaas na paataal hai; naa trai loee |

Punjabi

ਤਦ ਨਾਂ ਅਪਮਾਨ ਸੀ, ਨਾਂ ਪਾਤਾਲ ਤੇ ਨਾਂ ਹੀ ਤਿੰਨੇ ਲੋਕ (ਸੁਰਗ, ਮਾਤ ਤੇ ਪਾਤਾਲ ਲੋਕ)।

Bhai Manmohan Singh (Shabad OS, CC BY-SA)

English

At that time, there were no Akaashic Ethers, no nether regions, nor the three worlds.

Dr. Sant Singh Khalsa (Shabad OS, CC BY-SA)
Ang 509 · Line 6

ਤਦਹੁ ਆਪੇ ਆਪਿ ਨਿਰੰਕਾਰੁ ਹੈ; ਨਾ ਓਪਤਿ ਹੋਈ ॥

tadahu aape aap nirankaar hai; naa opat hoee |

Punjabi

ਤਦੋਂ ਕੇਵਲ ਸਰੂਪ-ਰਹਿਤ ਸੁਆਮੀ ਖੁਦ ਹੀ ਸੀ ਅਤੇ ਕੋਈ ਉਤਪਤੀ ਨਹੀਂ ਸੀ।

Bhai Manmohan Singh (Shabad OS, CC BY-SA)

English

At that time, only the Formless Lord Himself existed - there was no creation.

Dr. Sant Singh Khalsa (Shabad OS, CC BY-SA)
Ang 509 · Line 7

ਜਿਉ ਤਿਸੁ ਭਾਵੈ ਤਿਵੈ ਕਰੇ; ਤਿਸੁ ਬਿਨੁ. ਅਵਰੁ ਨ ਕੋਈ ॥੧॥

jiau tis bhaavai tivai kare; tis bin. avar na koee |1|

Punjabi

ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਸੀ, ਉਸੇ ਤਰ੍ਹਾਂ ਹੀ ਉਹ ਕਰਦਾ ਸੀ। ਉਸ ਦੇ ਬਗੈਰ ਹੋਰ ਕੋਈ ਨਹੀਂ ਸੀ।

Bhai Manmohan Singh (Shabad OS, CC BY-SA)

English

As it pleased Him, so did He act; without Him, there was no other. ||1||

Dr. Sant Singh Khalsa (Shabad OS, CC BY-SA)
Ang 509 · Line 8

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 509 · Line 9

ਸਾਹਿਬੁ ਮੇਰਾ ਸਦਾ ਹੈ; ਦਿਸੈ ਸਬਦੁ ਕਮਾਇ ॥

saahib meraa sadaa hai; disai sabad kamaae |

Punjabi

ਮੈਂਡਾ ਮਾਲਕ ਅਮਰ ਹੈ, ਉਹ ਨਾਮ ਸਿਮਰਨ ਦਾ ਅਭਿਆਸ ਕਰਨ ਦੁਆਰਾ ਦਿਸਦਾ ਹੈ।

Bhai Manmohan Singh (Shabad OS, CC BY-SA)

English

My Master is eternal. He is seen by practicing the Word of the Shabad.

Dr. Sant Singh Khalsa (Shabad OS, CC BY-SA)
Ang 509 · Line 10

ਓਹੁ ਅਉਹਾਣੀ. ਕਦੇ ਨਾਹਿ; ਨਾ ਆਵੈ. ਨਾ ਜਾਇ ॥

ohu aauhaanee. kade naeh; naa aavai. naa jaae |

Punjabi

ਉਹ ਕਦਾਚਿਤ ਨਾਸਵੰਤ ਨਹੀਂ ਅਤੇ ਨਾਂ ਉਹ ਜੰਮਦਾ ਅਤੇ ਨਾਂ ਹੀ ਮਰਦਾ ਹੈ।

Bhai Manmohan Singh (Shabad OS, CC BY-SA)

English

He never perishes; He does not come or go in reincarnation.

Dr. Sant Singh Khalsa (Shabad OS, CC BY-SA)
Ang 509 · Line 11

ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ॥

sadaa sadaa so seveeai; jo sabh meh rahai samaae |

Punjabi

ਤੂੰ ਹਮੇਸ਼ਾਂ ਤੇ ਹਮੇਸ਼ਾਂ ਹੀ ਉਸ ਦੀ ਟਹਿਲ ਕਮਾ, ਜਿਹੜਾ ਸਾਰਿਆਂ ਅੰਦਰ ਰਵ ਰਿਹਾ ਹੈ।

Bhai Manmohan Singh (Shabad OS, CC BY-SA)

English

So serve Him, forever and ever; He is contained in all.

Dr. Sant Singh Khalsa (Shabad OS, CC BY-SA)
Ang 509 · Line 12

ਅਵਰੁ ਦੂਜਾ. ਕਿਉ ਸੇਵੀਐ; ਜੰਮੈ ਤੈ ਮਰਿ ਜਾਇ ॥

avar doojaa. kiau seveeai; jamai tai mar jaae |

Punjabi

ਹੋਰ ਦੂਸਰੇ ਦੀ ਕਿਸ ਲਈ ਟਹਿਲ ਕਰੀਏ, ਜੋ ਜੰਮਦਾ ਅਤੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Why serve another who is born, and then dies?

Dr. Sant Singh Khalsa (Shabad OS, CC BY-SA)
Ang 509 · Line 13

ਨਿਹਫਲੁ. ਤਿਨ ਕਾ ਜੀਵਿਆ, ਜਿ ਖਸਮੁ. ਨ ਜਾਣਹਿ ਆਪਣਾ; ਅਵਰੀ ਕਉ. ਚਿਤੁ ਲਾਇ ॥

nihafal. tin kaa jeeviaa, ji khasam. na jaaneh aapanaa; avaree kau. chit laae |

Punjabi

ਨਿਸਫਲ ਹੈ, ਉਨ੍ਹਾਂ ਦੀ ਜਿੰਦਗੀ, ਜੋ ਆਪਣੇ ਮਾਲਕ ਨੂੰ ਨਹੀਂ ਸਮਝਦੇ ਅਤੇ ਆਪਣੀ ਬਿਰਤੀ ਹੋਰਨਾਂ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

Fruitless is the life of those who do not know their Lord and Master, and who center their consciousness on others.

Dr. Sant Singh Khalsa (Shabad OS, CC BY-SA)
Ang 509 · Line 14

ਨਾਨਕ. ਏਵ ਨ ਜਾਪਈ; ਕਰਤਾ. ਕੇਤੀ ਦੇਇ ਸਜਾਇ ॥੧॥

naanak. ev na jaapee; karataa. ketee dee sajaae |1|

Punjabi

ਨਾਨਕ ਇਹ ਭੀ ਪਤਾ ਨਹੀਂ ਲੱਗਦਾ ਕਿ ਸਿਰਜਣਹਾਰ ਉਨ੍ਹਾਂ ਨੂੰ ਕਿੰਨਾ ਕੁ ਡੰਡ ਦੇਊਗਾ?

Bhai Manmohan Singh (Shabad OS, CC BY-SA)

English

O Nanak, it cannot be known, how much punishment the Creator shall inflict on them. ||1||

Dr. Sant Singh Khalsa (Shabad OS, CC BY-SA)
Ang 509 · Line 15

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 509 · Line 16

ਸਚਾ ਨਾਮੁ ਧਿਆਈਐ; ਸਭੋ ਵਰਤੈ ਸਚੁ ॥

sachaa naam dhiaaeeai; sabho varatai sach |

Punjabi

ਸੱਚੇ ਨਾਮ ਦਾ ਤੂੰ ਸਿਮਰਨ ਕਰ। ਸੱਦਾ ਸਰੂਪ ਵਾਹਿਗੁਰੂ ਹਰ ਥਾਂ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

Meditate on the True Name; the True Lord is pervading everywhere.

Dr. Sant Singh Khalsa (Shabad OS, CC BY-SA)
Ang 509 · Line 17

ਨਾਨਕ. ਹੁਕਮੁ ਬੁਝਿ ਪਰਵਾਣੁ ਹੋਇ; ਤਾ ਫਲੁ ਪਾਵੈ ਸਚੁ ॥

naanak. hukam bujh paravaan hoe; taa fal paavai sach |

Punjabi

ਨਾਨਕ, ਹਰੀ ਦਾ ਫੁਰਮਾਨ ਸਮਝਣ ਦੁਆਰਾ ਬੰਦਾ ਕਬੂਲ ਪੈ ਜਾਂਦਾ ਹੈ ਤੇ ਤਦੋਂ ਉਸ ਨੂੰ ਸੱਚਾ ਮੇਵਾ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, by understanding the Hukam of the Lord's Command, one becomes acceptable, and then obtains the fruit of Truth.

Dr. Sant Singh Khalsa (Shabad OS, CC BY-SA)
Ang 509 · Line 18

ਕਥਨੀ ਬਦਨੀ ਕਰਤਾ ਫਿਰੈ; ਹੁਕਮੈ. ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ ॥੨॥

kathanee badanee karataa firai; hukamai. mool na bujhee, andhaa kach nikach |2|

Punjabi

ਉਹ ਬਕਵਾਸ ਕਰਦਾ ਫਿਰਦਾ ਹੈ, ਪੰਤੂ ਸਾਹਿਬ ਦੇ ਫੁਰਮਾਨ ਨੂੰ ਮੂਲੋਂ ਹੀ ਅਨੁਭਵ ਨਹੀਂ ਕਰਦਾ। ਉਹ ਅੰਨ੍ਹਾ ਅਤੇ ਕੂੜਿਆਂ ਦਾ ਪਰਮ ਕੂੜਾ ਹੈ।

Bhai Manmohan Singh (Shabad OS, CC BY-SA)

English

He wanders around babbling and speaking, but he does not understand the Lord's Command at all. He is blind, the falsest of the false. ||2||

Dr. Sant Singh Khalsa (Shabad OS, CC BY-SA)
Ang 509 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 509 · Line 20

ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ॥

sanjog vijog upaaeon; srisattee kaa mool rachaaeaa |

Punjabi

ਮਿਲਾਪ ਅਤੇ ਵਿਛੋੜਾ ਰੱਚ ਕੇ, ਸਿਰਜਣਹਾਰ ਨੇ ਸੰਸਾਰ ਦੀ ਬੁਨਿਆਦ ਰੱਖੀ।

Bhai Manmohan Singh (Shabad OS, CC BY-SA)

English

Creating union and separation, He laid the foundations of the Universe.

Dr. Sant Singh Khalsa (Shabad OS, CC BY-SA)
Ang 509 · Line 21

ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ॥

hukamee srisatt saajeean; jotee jot milaaeaa |

Punjabi

ਆਪਣੇ ਮਗਰ (ਹੁਕਮ) ਦੁਆਰਾ ਪ੍ਰਕਾਸ਼ਵਾਨ ਪ੍ਰਭੂ ਨੇ ਕੁਲ ਆਲਮ ਨੂੰ ਬਣਾਇਆ ਅਤੇ ਆਪਣਾ ਪ੍ਰਕਾਸ਼ ਉਸ ਅੰਦਰ ਪਾਇਆ।

Bhai Manmohan Singh (Shabad OS, CC BY-SA)

English

By His Command, the Lord of Light fashioned the Universe, and infused His Divine Light into it.

Dr. Sant Singh Khalsa (Shabad OS, CC BY-SA)
Ang 509 · Line 22

ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ॥

jotee hoon sabh chaananaa; satigur sabad sunaaeaa |

Punjabi

ਪ੍ਰਕਾਸ਼ਵਾਨ ਪ੍ਰਭੂ ਤੋਂ ਹੀ ਸਾਰਾ ਨੂਰ ਪੈਦਾ ਹੁੰਦਾ ਹੈ। ਸੱਚੇ ਗੁਰਾਂ ਨੇ ਇਹ ਉਪਦੇਸ਼ ਦਰਸਾਇਆ ਹੈ।

Bhai Manmohan Singh (Shabad OS, CC BY-SA)

English

From the Lord of Light, all light originates. The True Guru proclaims the Word of the Shabad.

Dr. Sant Singh Khalsa (Shabad OS, CC BY-SA)
Ang 509 · Line 23

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ; ਸਿਰਿ ਧੰਧੈ ਲਾਇਆ ॥

brahamaa bisan mahes trai gun; sir dhandhai laaeaa |

Punjabi

ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ, ਤਿੰਨਾਂ ਸੁਭਾਵਾਂ ਸਹਿਤ ਸਿਰਜ ਕੇ ਵਾਹਿਗੁਰੂ ਨੇ ਉਨ੍ਹਾਂ ਨੂੰ ਕੰਮ ਤੇ ਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Brahma, Vishnu and Shiva, under the influence of the three dispositions, were put to their tasks.

Dr. Sant Singh Khalsa (Shabad OS, CC BY-SA)
Ang 509 · Line 24

ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ॥੨॥

maaeaa kaa mool rachaaeon; tureea sukh paaeaa |2|

Punjabi

ਮਾਇਕ ਜਗਤ ਗਲਤ-ਫਹਿਮੀ ਦੀ ਜੜ੍ਹ ਬਣਾਈ ਗਈ ਹੈ। ਖੁਸ਼ੀ ਚਉਥੀ ਅਵਸਥਾ ਅੰਦਰ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

He created the root of Maya, and the peace obtained in the fourth state of consciousness. ||2||

Dr. Sant Singh Khalsa (Shabad OS, CC BY-SA)
Ang 509 · Line 25

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 509 · Line 26

ਸੋ ਜਪੁ. ਸੋ ਤਪੁ; ਜਿ ਸਤਿਗੁਰ ਭਾਵੈ ॥

so jap. so tap; ji satigur bhaavai |

Punjabi

ਕੇਵਲ ਓਹੀ ਸਿਮਰਨ ਹੈ ਅਤੇ ਓਹੀ ਤਪੱਸਿਆ ਪ੍ਰਵਾਨ ਹੈ, ਜਿਹੜੀ ਸੱਚੇ ਗੁਰਾਂ ਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

That alone is chanting, and that alone is deep meditation, which is pleasing to the True Guru.

Dr. Sant Singh Khalsa (Shabad OS, CC BY-SA)
Ang 509 · Line 27

ਸਤਿਗੁਰ ਕੈ ਭਾਣੈ; ਵਡਿਆਈ ਪਾਵੈ ॥

satigur kai bhaanai; vaddiaaee paavai |

Punjabi

ਸਤਿਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬਜ਼ੁਰਗੀ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Pleasing the True Guru, glorious greatness is obtained.

Dr. Sant Singh Khalsa (Shabad OS, CC BY-SA)
Ang 509 · Line 28

ਨਾਨਕ. ਆਪੁ ਛੋਡਿ; ਗੁਰ ਮਾਹਿ ਸਮਾਵੈ ॥੧॥

naanak. aap chhodd; gur maeh samaavai |1|

Punjabi

ਨਾਨਕ, ਸਵੈ-ਹੰਗਤਾ ਨੂੰ ਤਿਆਗਣ ਦੁਆਰਾ ਇਨਸਾਨ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, renouncing self-conceit, one merges into the Guru. ||1||

Dr. Sant Singh Khalsa (Shabad OS, CC BY-SA)
Ang 509 · Line 29

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 509 · Line 30

ਗੁਰ ਕੀ ਸਿਖ; ਕੋ ਵਿਰਲਾ ਲੇਵੈ ॥

gur kee sikh; ko viralaa levai |

Punjabi

ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ।

Bhai Manmohan Singh (Shabad OS, CC BY-SA)

English

How rare are those who receive the Guru's Teachings.

Dr. Sant Singh Khalsa (Shabad OS, CC BY-SA)
Ang 509 · Line 31

ਨਾਨਕ; ਜਿਸੁ ਆਪਿ ਵਡਿਆਈ ਦੇਵੈ ॥੨॥

naanak; jis aap vaddiaaee devai |2|

Punjabi

ਕੇਵਲ ਓਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਖੁਦ ਪ੍ਰਭਤਾ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

O Nanak, he alone receives it, whom the Lord Himself blesses with glorious greatness. ||2||

Dr. Sant Singh Khalsa (Shabad OS, CC BY-SA)
Ang 509 · Line 32

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 509 · Line 33

ਮਾਇਆ ਮੋਹੁ ਅਗਿਆਨੁ ਹੈ; ਬਿਖਮੁ ਅਤਿ ਭਾਰੀ ॥

maaeaa mohu agiaan hai; bikham at bhaaree |

Punjabi

ਆਤਮਕ ਅਨ੍ਹੇਰਾ ਸੰਸਾਰੀ ਪਦਾਰਥਾਂ ਦੇ ਪਿਆਰ ਦੀ ਬੁਨਿਆਦ ਹੈ। ਇਸ ਨੂੰ ਕਾਬੂ ਕਰਨਾ ਮੁਸ਼ਕਿਲ ਅਤੇ ਪਰਮ ਬੋਝਲ ਹੈ।

Bhai Manmohan Singh (Shabad OS, CC BY-SA)

English

Emotional attachment to Maya is spiritual darkness; it is very difficult and such a heavy load.

Dr. Sant Singh Khalsa (Shabad OS, CC BY-SA)
Ang 509 · Line 34

ਪਥਰ ਪਾਪ ਬਹੁ ਲਦਿਆ; ਕਿਉ ਤਰੀਐ ਤਾਰੀ ॥

pathar paap bahu ladiaa; kiau tareeai taaree |

Punjabi

ਜੀਵਨ ਕਿਸ਼ਤੀ ਗੁਨਾਹ ਦੇ ਪੱਥਰਾਂ ਨਾਲ ਘਣੇਰੀ ਲੱਦੀ ਹੋਈ ਹੈ। ਇਹ ਨਦੀ ਤੋਂ ਕਿਸ ਤਰ੍ਹਾਂ ਪਾਰ ਹੋਵੇਗੀ?

Bhai Manmohan Singh (Shabad OS, CC BY-SA)

English

Loaded with so very many stones of sin, how can the boat cross over?

Dr. Sant Singh Khalsa (Shabad OS, CC BY-SA)
Ang 509 · Line 35

ਅਨਦਿਨੁ ਭਗਤੀ ਰਤਿਆ; ਹਰਿ ਪਾਰਿ ਉਤਾਰੀ ॥

anadin bhagatee ratiaa; har paar utaaree |

Punjabi

ਵਾਹਿਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਰੈਣ ਦਿਹੁੰ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those who are attuned to the Lord's devotional worship night and day are carried across.

Dr. Sant Singh Khalsa (Shabad OS, CC BY-SA)
Ang 509 · Line 36

ਗੁਰਸਬਦੀ. ਮਨੁ ਨਿਰਮਲਾ; ਹਉਮੈ ਛਡਿ ਵਿਕਾਰੀ ॥

gurasabadee. man niramalaa; haumai chhadd vikaaree |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਹੰਕਾਰ ਅਤੇ ਪਾਪ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੀ ਆਤਮਾ ਬੇਦਾਗ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Under the Instruction of the Guru's Shabad, one sheds egotism and corruption, and the mind becomes immaculate.

Dr. Sant Singh Khalsa (Shabad OS, CC BY-SA)
Ang 509 · Line 37

ਹਰਿ ਹਰਿ ਨਾਮੁ ਧਿਆਈਐ; ਹਰਿ ਹਰਿ ਨਿਸਤਾਰੀ ॥੩॥

har har naam dhiaaeeai; har har nisataaree |3|

Punjabi

ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ। ਸੁਆਮੀ ਮਾਲਕ ਬੰਦੇ ਦਾ ਪਾਰ ਉਤਾਰਾ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Meditate on the Name of the Lord, Har, Har; the Lord, Har, Har, is our Saving Grace. ||3||

Dr. Sant Singh Khalsa (Shabad OS, CC BY-SA)
Ang 509 · Line 38

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 509 · Line 39

ਕਬੀਰ. ਮੁਕਤਿ ਦੁਆਰਾ ਸੰਕੁੜਾ; ਰਾਈ ਦਸਵੈ ਭਾਇ ॥

kabeer. mukat duaaraa sankurraa; raaee dasavai bhaae |

Punjabi

ਕਬੀਰ, ਮੋਖਸ਼ ਦਾ ਦਰਵਾਜਾ ਰਾਈ ਦੇ ਦਾਣੇ ਦੇ ਦਸਵਨੂੰ ਹਿੱਸੇ ਵਰਗਾ ਤੰਗ ਹੈ।

Bhai Manmohan Singh (Shabad OS, CC BY-SA)

English

O Kabeer, the gate of liberation is narrow, less than one-tenth of a mustard seed.

Dr. Sant Singh Khalsa (Shabad OS, CC BY-SA)
Ang 509 · Line 40

ਮਨੁ ਤਉ ਮੈਗਲੁ ਹੋਇ ਰਹਾ; ਨਿਕਸਿਆ ਕਿਉ ਕਰਿ ਜਾਇ ॥

man tau maigal hoe rahaa; nikasiaa kiau kar jaae |

Punjabi

ਆਤਮਾ ਜੋ ਹਾਥੀ ਵਰਗੀ ਕੱਦਾਵਰ ਹੋ ਰਹੀ ਹੈ, ਕਿਸ ਤਰ੍ਹਾਂ ਇਸ ਦੇ ਵਿੱਚ ਦੀ ਲੰਘ ਸਕਦੀ ਹੈ?

Bhai Manmohan Singh (Shabad OS, CC BY-SA)

English

The mind has become as big as an elephant; how can it pass through this gate?

Dr. Sant Singh Khalsa (Shabad OS, CC BY-SA)
Ang 509 · Line 41

ਐਸਾ ਸਤਿਗੁਰੁ ਜੇ ਮਿਲੈ; ਤੁਠਾ ਕਰੇ ਪਸਾਉ ॥

aisaa satigur je milai; tutthaa kare pasaau |

Punjabi

ਜੇਕਰ ਐਹੋ ਜੇਹਾ ਸੱਚਾ ਗੁਰੂ ਮਿਲ ਜਾਵੇ, ਜੋ ਪਰਮ-ਪ੍ਰਸੰਨ ਹੋ ਕੇ ਦਇਆ ਕਰੇ,

Bhai Manmohan Singh (Shabad OS, CC BY-SA)

English

If one meets such a True Guru, by His Pleasure, He shows His Mercy.

Dr. Sant Singh Khalsa (Shabad OS, CC BY-SA)
Ang 509 · Line 42

ਮੁਕਤਿ ਦੁਆਰਾ ਮੋਕਲਾ; ਸਹਜੇ ਆਵਉ ਜਾਉ ॥੧॥

mukat duaaraa mokalaa; sahaje aavau jaau |1|

Punjabi

ਤਦ ਮੌਖਸ਼ ਦਾ ਦਰਵਾਜਾ ਬਹੁਤ ਖੁੱਲ੍ਹਾ ਹੋ ਜਾਂਦਾ ਹੈ ਅਤੇ ਆਤਮਾ ਸੁਖੈਨ ਹੀ ਅੰਦਰ ਬਾਹਰ ਗੁਜ਼ਰ ਸਕਦੀ ਹੈ।

Bhai Manmohan Singh (Shabad OS, CC BY-SA)

English

Then, the gate of liberation becomes wide open, and the soul easily passes through. ||1||

Dr. Sant Singh Khalsa (Shabad OS, CC BY-SA)
Ang 509 · Line 43

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 509 · Line 44

ਨਾਨਕ. ਮੁਕਤਿ ਦੁਆਰਾ ਅਤਿ ਨੀਕਾ; ਨਾਨੑਾ ਹੋਇ, ਸੁ ਜਾਇ ॥

naanak. mukat duaaraa at neekaa; naanaa hoe, su jaae |

Punjabi

ਨਾਨਕ, ਕਲਿਆਣ ਦਾ ਬੂਹਾ ਬਹੁਤ ਹੀ ਛੋਟਾ ਹੈ ਜੋ ਨਿੱਕਾ ਜਿਹਾ ਹੈ, ਕੇਵਲ ਓਹੀ ਲੰਘ ਸਕਦਾ ਹੈ।

Bhai Manmohan Singh (Shabad OS, CC BY-SA)

English

O Nanak, the gate of liberation is very narrow; only the very tiny can pass through.

Dr. Sant Singh Khalsa (Shabad OS, CC BY-SA)
Ang 509 · Line 45

ਹਉਮੈ. ਮਨੁ ਅਸਥੂਲੁ ਹੈ; ਕਿਉ ਕਰਿ, ਵਿਚੁ ਦੇ ਜਾਇ ॥

haumai. man asathool hai; kiau kar, vich de jaae |

Punjabi

ਹੰਕਾਰ ਕਾਰਨ ਆਤਮਾ ਮੋਟੀ ਤਾਜ਼ੀ ਹੋ ਗਈ ਹੈ, ਇਹ ਕਿਸ ਤਰ੍ਹਾਂ ਇਸ ਦੇ ਵਿੱਚ ਦੀ ਗੁਜ਼ਰ ਸਕਦੀ ਹੈ?

Bhai Manmohan Singh (Shabad OS, CC BY-SA)

English

Through egotism, the mind has become bloated. How can it pass through?

Dr. Sant Singh Khalsa (Shabad OS, CC BY-SA)
Ang 509 · Line 46

ਸਤਿਗੁਰ ਮਿਲਿਐ ਹਉਮੈ ਗਈ; ਜੋਤਿ ਰਹੀ ਸਭ ਆਇ ॥

satigur miliai haumai gee; jot rahee sabh aae |

Punjabi

ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਹੰਕਾਰ ਦੂਰ ਹੋ ਜਾਂਦਾ ਹੈ, ਅਤੇ ਪ੍ਰਾਣੀ ਰੱਬੀ ਨੂਰ ਨਾਲ ਪਰੀ-ਪੂਰਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting the True Guru, egotism departs, and one is filled with the Divine Light.

Dr. Sant Singh Khalsa (Shabad OS, CC BY-SA)