Ang 508
ਜਿਉ ਬੋਲਾਵਹਿ. ਤਿਉ ਬੋਲਹ ਸੁਆਮੀ; ਕੁਦਰਤਿ ਕਵਨ ਹਮਾਰੀ ॥
jiau bolaaveh. tiau bolah suaamee; kudarat kavan hamaaree |
Punjabi
ਜਿਸ ਤਰ੍ਹਾਂ ਤੂੰ ਮੈਨੂੰ ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ, ਹੇ ਮੇਰੇ ਮਾਲਕ! ਨਹੀਂ ਤਾਂ ਮੇਰੇ ਵਿੱਚ ਬੋਲਣ ਦੀ ਕਿਹੜੀ ਤਾਕਤ ਹੈ?
English
As You cause me to speak, so do I speak, O Lord Master. What other power do I have?
ਸਾਧਸੰਗਿ ਨਾਨਕ ਜਸੁ ਗਾਇਓ; ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥
saadhasang naanak jas gaaeo; jo prabh kee at piaaree |8|1|8|
Punjabi
ਸਤਿ ਸੰਗਤ ਅੰਦਰ, ਜਿਹੜੀ ਸੁਆਮੀ ਨੂੰ ਪਰਮ ਮਿੱਠੜੀ ਲੱਗਦੀ ਹੈ, ਨਾਨਕ ਨੇ ਉਸ ਦੀ ਸਿਫ਼ਤ-ਸਲਾਹ ਗਾਇਨ ਕੀਤੀ ਹੈ।
English
In the Saadh Sangat, the Company of the Holy, O Nanak, sing His Praises; they are so very dear to God. ||8||1||8||
ਗੂਜਰੀ ਮਹਲਾ ੫ ਘਰੁ ੪ ॥
goojaree mahalaa 5 ghar 4 |
Punjabi
ਗੂਜਰੀ ਪੰਜਵੀਂ ਪਾਤਿਸ਼ਾਹੀ।
English
Goojaree, Fifth Mehl, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਾਥ ਨਰਹਰ. ਦੀਨ ਬੰਧਵ; ਪਤਿਤ. ਪਾਵਨ ਦੇਵ ॥
naath narahar. deen bandhav; patit. paavan dev |
Punjabi
ਹੇ ਮੇਰੇ ਸੁਆਮੀ, ਵਾਹਿਗੁਰੂ! ਮਨੁੱਖ-ਸ਼ੇਰ ਅਵਤਾਰ, ਗਰੀਬਾਂ ਦਾ ਸਨਬੰਧੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ,
English
O Lord, Man-lion Incarnate, Companion to the poor, Divine Purifier of sinners;
ਭੈ ਤ੍ਰਾਸ ਨਾਸ. ਕ੍ਰਿਪਾਲ ਗੁਣ ਨਿਧਿ; ਸਫਲ ਸੁਆਮੀ ਸੇਵ ॥੧॥
bhai traas naas. kripaal gun nidh; safal suaamee sev |1|
Punjabi
ਡਰ ਅਤੇ ਭੈਅ ਨੂੰ ਨਸ਼ਟ ਕਰਨ ਵਾਲੇ, ਮਿਹਰਬਾਨ ਮਾਲਕ ਅਤੇ ਖੂਬੀਆਂ ਦੇ ਖਜਾਨੇ! ਫਲਦਾਇਕ ਹੈ ਤੇਰੀ ਸੇਵਾ ਟਹਿਲ।
English
O Destroyer of fear and dread, Merciful Lord Master, Treasure of Excellence, fruitful is Your service. ||1||
ਹਰਿ ਗੋਪਾਲ ਗੁਰ ਗੋਬਿੰਦ ॥
har gopaal gur gobind |
Punjabi
ਵਾਹਿਗੁਰੂ ਸੰਸਾਰ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਵੱਡਾ ਮਾਲਕ ਹੈ।
English
O Lord, Cherisher of the World, Guru-Lord of the Universe.
ਚਰਣ ਸਰਣ ਦਇਆਲ ਕੇਸਵ; ਤਾਰਿ ਜਗ ਭਵ ਸਿੰਧ ॥੧॥ ਰਹਾਉ ॥
charan saran deaal kesav; taar jag bhav sindh |1| rahaau |
Punjabi
ਤੇਰੇ ਪੈਰਾਂ ਦੀ ਮੈਂ ਪਨਾਹ ਲਈ ਹੈ, ਹੇ ਮਿਹਰਬਾਨ ਮਾਲਕ! ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਠਹਿਰਾਉ।
English
I seek the Sanctuary of Your Feet, O Merciful Lord. Carry me across the terrifying world-ocean. ||1||Pause||
ਕਾਮ ਕ੍ਰੋਧ ਹਰਨ. ਮਦ ਮੋਹ ਦਹਨ; ਮੁਰਾਰਿ ਮਨ ਮਕਰੰਦ ॥
kaam krodh haran. mad moh dehan; muraar man makarand |
Punjabi
ਇੰਦ੍ਰੀ-ਰਸ ਅਤੇ ਰੋਹ ਨੂੰ ਨਵਿਰਤ ਕਰਨਹਾਰ, ਹੰਕਾਰ ਅਤੇ ਸੰਸਾਰੀ ਲਗਨ ਨੂੰ ਸਾੜਨ ਵਾਲੇ, ਹੰਗਤਾ ਦੇ ਵੈਰੀ, ਆਤਮਾ ਦੇ ਸ਼ਹਿਦ,
English
O Dispeller of sexual desire and anger, Eliminator of intoxication and attachment, Destroyer of ego, Honey of the mind;
ਜਨਮ ਮਰਣ ਨਿਵਾਰਿ ਧਰਣੀਧਰ; ਪਤਿ ਰਾਖੁ ਪਰਮਾਨੰਦ ॥੨॥
janam maran nivaar dharaneedhar; pat raakh paramaanand |2|
Punjabi
ਮੇਰਾ ਜੰਮਣਾ ਅਤੇ ਮਰਨਾ ਮੇਟ ਦੇ, ਹੇ ਧਰਤੀ ਦੇ ਥੰਮਣਹਾਰ, ਅਤੇ ਮੇਰੀ ਲੱਜਿਆ ਰੱਖ, ਹੇ ਮਹਾਨ ਪ੍ਰਸੰਨਤਾ-ਸਰੂਪ!
English
set me free from birth and death, O Sustainer of the earth, and preserve my honor, O Embodiment of supreme bliss. ||2||
ਜਲਤ. ਅਨਿਕ ਤਰੰਗ ਮਾਇਆ; ਗੁਰ ਗਿਆਨ ਹਰਿ ਰਿਦ ਮੰਤ ॥
jalat. anik tarang maaeaa; gur giaan har rid mant |
Punjabi
ਜਦ ਗੁਰਾਂ ਦੀ ਬਾਣੀ ਦੁਆਰਾ, ਵਾਹਿਗੁਰੂ ਦੀ ਗਿਆਤ ਹਿਰਦੇ ਅੰਦਰ ਟਿਕ ਜਾਂਦੀ ਹੈ, ਤਾਂ ਧਨ-ਦੌਲਤ ਦੀ ਖਾਹਿਸ਼ ਦੀਆਂ ਅਨੇਕਾਂ ਲਹਿਰਾਂ ਸੜ ਜਾਂਦੀਆਂ ਹਨ।
English
The many waves of desire for Maya are burnt away, when the Guru's spiritual wisdom is enshrined in the heart, through the Guru's Mantra.
ਛੇਦਿ ਅਹੰਬੁਧਿ ਕਰੁਣਾ ਮੈ; ਚਿੰਤ ਮੇਟਿ. ਪੁਰਖ ਅਨੰਤ ॥੩॥
chhed ahanbudh karunaa mai; chint mett. purakh anant |3|
Punjabi
ਹੇ ਰਹਿਮਤ ਦੇ ਸਰੂਪ! ਬੇਅੰਤ ਸੁਆਮੀ, ਮੇਰੀ ਹੰਕਾਰੀ ਮਤ ਨੂੰ ਮੇਟ ਦੇ ਅਤੇ ਮੇਰੇ ਫਿਕਰ ਨੂੰ ਦੂਰ ਕਰ ਦੇ।
English
Destroy my egotism, O Merciful Lord; dispel my anxiety, O Infinite Primal Lord. ||3||
ਸਿਮਰਿ ਸਮਰਥ ਪਲ ਮਹੂਰਤ; ਪ੍ਰਭ ਧਿਆਨੁ ਸਹਜ ਸਮਾਧਿ ॥
simar samarath pal mahoorat; prabh dhiaan sehaj samaadh |
Punjabi
ਹਰ ਮੁਹਤ ਅਤੇ ਛਿਨ ਤੂੰ ਸਰਬ-ਸ਼ਕਤੀਵਾਨ ਦਾ ਆਰਾਧਨ ਅਤੇ ਅਡੋਲਤਾ ਦੀ ਤਾੜੀ ਅੰਦਰ ਸਾਈਂ ਦੀ ਬੰਦਗੀ ਧਾਰਨ ਕਰ।
English
Remember in meditation the Almighty Lord, every moment and every instant; meditate on God in the celestial peace of Samaadhi.
ਦੀਨ ਦਇਆਲ ਪ੍ਰਸੰਨ ਪੂਰਨ; ਜਾਚੀਐ ਰਜ ਸਾਧ ॥੪॥
deen deaal prasan pooran; jaacheeai raj saadh |4|
Punjabi
ਹੇ ਗਰੀਬਾਂ ਉਤੇ ਮਿਹਰਬਾਨ ਅਤੇ ਪੂਰੀ ਤਰ੍ਹਾਂ ਅਨੰਦਤ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ।
English
O Merciful to the meek, perfectly blissful Lord, I beg for the dust of the feet of the Holy. ||4||
ਮੋਹ ਮਿਥਨ ਦੁਰੰਤ ਆਸਾ; ਬਾਸਨਾ ਬਿਕਾਰ ॥
moh mithan durant aasaa; baasanaa bikaar |
Punjabi
ਝੂਠੀ ਹੈ ਸੰਸਾਰ ਮਮਤਾ, ਮੈਲੀ ਹੈ ਖਾਹਿਸ਼ ਅਤੇ ਮੰਦੀ ਹੈ ਲਾਲਸਾ।
English
Emotional attachment is false, desire is filthy, and longing is corrupt.
ਰਖੁ ਧਰਮ. ਭਰਮ ਬਿਦਾਰਿ ਮਨ ਤੇ; ਉਧਰੁ ਹਰਿ ਨਿਰੰਕਾਰ ॥੫॥
rakh dharam. bharam bidaar man te; udhar har nirankaar |5|
Punjabi
ਇਨ੍ਹਾਂ ਤੋਂ ਮੇਰਾ ਇਮਾਨ ਬਚਾ ਲੈ, ਮੇਰੇ ਹਿਰਦੇ ਤੋਂ ਵਹਿਮ ਦੂਰ ਕਰ ਦੇ ਤੇ ਮੇਰਾ ਪਾਰ ਉਤਾਰਾ ਕਰ, ਹੇ ਆਕਾਰ ਰਹਿਤ ਸੁਆਮੀ!
English
Please, preserve my faith, dispel these doubts from my mind, and save me, O Formless Lord. ||5||
ਧਨਾਢਿ ਆਢਿ, ਭੰਡਾਰ ਹਰਿ ਨਿਧਿ; ਹੋਤ ਜਿਨਾ. ਨ ਚੀਰ ॥
dhanaadt aadt, bhanddaar har nidh; hot jinaa. na cheer |
Punjabi
ਜਿਨ੍ਹਾਂ ਕੋਲ ਕੱਪੜਾ ਭੀ ਨਹੀਂ, ਉਹ ਵਾਹਿਗੁਰੂ ਦੀ ਦੌਲਤ ਰਾਹੀਂ ਅਮੀਰ ਅਤੇ ਖਜਾਨੇ-ਸਹਿਤ ਹੋ ਜਾਂਦੇ ਹਨ।
English
They have become wealthy, loaded with the treasures of the Lord's riches; they were lacking even clothes.
ਖਲ ਮੁਗਧ ਮੂੜ, ਕਟਾਖੵ ਸ੍ਰੀਧਰ; ਭਏ ਗੁਣ ਮਤਿ ਧੀਰ ॥੬॥
khal mugadh moorr, kattaakhay sreedhar; bhe gun mat dheer |6|
Punjabi
ਮਾਇਆ ਦੇ ਸੁਆਮੀ ਦੀ ਦਇਆ-ਦ੍ਰਿਸ਼ਟੀ ਦੁਆਰਾ, ਮੂਰਖ, ਜੜ੍ਹ, ਅਤੇ ਬੇਸਮਝ, ਨੇਕ ਤੇ ਧੀਰਜਮਈ ਚਿੱਤ ਵਾਲੇ ਹੋ ਜਾਂਦੇ ਹਨ।
English
The idiotic, foolish and senseless people have become virtuous and patient, receiving the Gracious Glance of the Lord of wealth. ||6||
ਜੀਵਨ ਮੁਕਤ ਜਗਦੀਸ ਜਪਿ ਮਨ; ਧਾਰਿ ਰਿਦ ਪਰਤੀਤਿ ॥
jeevan mukat jagadees jap man; dhaar rid parateet |
Punjabi
ਆਲਮ ਦੇ ਸੁਆਮੀ ਦਾ ਸਿਮਰਨ ਅਤੇ ਆਪਣੇ ਚਿੱਤ ਵਿੱਚ ਉਸ ਵਿੱਚ ਭਰੋਸਾ ਕਰਨ ਦੁਆਰਾ, ਹੇ ਬੰਦੇ! ਤੂੰ ਜੀਉਂਦੇ ਜੀ ਬੰਦ-ਖਲਾਸ ਹੋ ਜਾਵੇਗਾ।
English
Become Jivan-Mukta, liberated while yet alive, by meditating on the Lord of the Universe, O mind, and maintaining faith in Him in your heart.
ਜੀਅ ਦਇਆ ਮਇਆ, ਸਰਬਤ੍ਰ ਰਮਣੰ; ਪਰਮ ਹੰਸਹ ਰੀਤਿ ॥੭॥
jeea deaa meaa, sarabatr ramanan; param hansah reet |7|
Punjabi
ਪ੍ਰਾਣਧਾਰੀਆਂ ਉਤੇ ਰਹਿਮ ਅਤੇ ਤਰਸ ਕਰਨਾ ਸਾਈਂ ਨੂੰ ਹਰ ਥਾਂ ਵਿਆਪਕ ਅਨੁਭਵ ਕਰਨਾ, ਮਹਾਂ ਰਾਜਹੰਸ (ਗੁਰਮੁੱਖਾਂ) ਦੀ ਜੀਵਨ ਮਰਯਾਦਾ ਹੈ।
English
Show kindness and mercy to all beings, and realize that the Lord is pervading everywhere; this is the way of life of the enlightened soul, the supreme swan. ||7||
ਦੇਤ ਦਰਸਨੁ, ਸ੍ਰਵਨ ਹਰਿ ਜਸੁ; ਰਸਨ ਨਾਮ ਉਚਾਰ ॥
det darasan, sravan har jas; rasan naam uchaar |
Punjabi
ਵਾਹਿਗੁਰੂ ਉਨ੍ਹਾਂ ਨੂੰ ਆਪਣਾ ਦੀਦਾਰ ਬਖਸ਼ਦਾ ਹੈ। ਜੋ ਉਸ ਦੀ ਕੀਰਤੀ ਸੁਣਦੇ ਹਨ, ਤੇ ਆਪਣੀ ਜੀਭ੍ਹ ਨਾਲ ਉਸ ਦਾ ਨਾਮ ਜੱਪਦੇ ਹਨ।
English
He grants the Blessed Vision of His Darshan to those who listen to His Praises, and who, with their tongues, chant His Name.
ਅੰਗ ਸੰਗ ਭਗਵਾਨ ਪਰਸਨ; ਪ੍ਰਭ ਨਾਨਕ. ਪਤਿਤ, ਉਧਾਰ ॥੮॥੧॥੨॥੫॥੧॥੧॥੨॥੫੭॥
ang sang bhagavaan parasan; prabh naanak. patit, udhaar |8|1|2|5|1|1|2|57|
Punjabi
ਉਹ ਹਮੇਸ਼ਾ, ਮੁਬਾਰਕ ਮਾਲਕ ਦੀ ਹਜ਼ੂਰੀ ਅਤੇ ਛੁਹ ਮਹਿਸੂਸ ਕਰਦੇ ਹਨ। ਪ੍ਰਭੂ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
English
They are part and parcel, life and limb with the Lord God; O Nanak, they feel the Touch of God, the Savior of sinners. ||8||1||2||5||1||1||2||57||
ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥
goojaree kee vaar mahalaa 3 sikandar biraahim kee vaar kee dhunee gaaunee |
Punjabi
ਗੂਜਰੀ ਜੱਸਮਈ ਕਵਿਤਾ ਤੀਜੀ ਪਾਤਿਸ਼ਾਹੀ। ਸਿਕੰਦਰ ਬਿਰਾਹਮ ਕੀ ਵਾਰ ਦੀ ਸੁਰ ਅਨੁਸਾਰ ਗਾਉਣੀ।
English
Goojaree Ki Vaar, Third Mehl, Sung In The Tune Of The Vaar Of Sikandar & Biraahim:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਇਹੁ ਜਗਤੁ. ਮਮਤਾ ਮੁਆ; ਜੀਵਣ ਕੀ ਬਿਧਿ ਨਾਹਿ ॥
eihu jagat. mamataa muaa; jeevan kee bidh naeh |
Punjabi
ਇਹ ਸੰਸਾਰ ਅਪਣੱਤ ਅੰਦਰ ਮਰ ਰਿਹਾ ਹੈ। ਇਸ ਨੂੰ ਜਿੰਦਗੀ ਦੀ ਜੁਗਤ ਨਹੀਂ ਆਉਂਦੀ।
English
This world perishing in attachment and possessiveness; no one knows the way of life.
ਗੁਰ ਕੈ ਭਾਣੈ ਜੋ ਚਲੈ; ਤਾਂ ਜੀਵਣ ਪਦਵੀ ਪਾਹਿ ॥
gur kai bhaanai jo chalai; taan jeevan padavee paeh |
Punjabi
ਜਿਹੜਾ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਐਸਾ ਪੁਰਸ਼ ਅਬਿਨਾਸ਼ੀ ਮਰਤਬਾ ਪਾ ਲੈਂਦਾ ਹੈ।
English
One who walks in harmony with the Guru's Will, obtains the supreme status of life.
ਓਇ ਸਦਾ ਸਦਾ ਜਨ ਜੀਵਤੇ; ਜੋ ਹਰਿ ਚਰਣੀ ਚਿਤੁ ਲਾਹਿ ॥
oe sadaa sadaa jan jeevate; jo har charanee chit laeh |
Punjabi
ਉਹ ਪ੍ਰਾਣੀ ਜੋ ਵਾਹਿਗੁਰੂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਹਮੇਸ਼ਾਂ ਹਮੇਸ਼ਾਂ ਲਈ ਜੀਊਂਦੇ ਰਹਿੰਦੇ ਹਨ।
English
Those humble beings who focus their consciousness on the Lord's Feet, live forever and ever.
ਨਾਨਕ ਨਦਰੀ ਮਨਿ ਵਸੈ; ਗੁਰਮੁਖਿ ਸਹਜਿ ਸਮਾਹਿ ॥੧॥
naanak nadaree man vasai; guramukh sehaj samaeh |1|
Punjabi
ਨਾਨਕ, ਆਪਣੀ ਦਇਆ ਦੁਆਰਾ ਸਾਹਿਬ ਚਿੱਤ ਅੰਦਰ ਵਸਦਾ ਹੈ। ਗੁਰੂ-ਸਮਰਪਨ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ।
English
O Nanak, by His Grace, the Lord abides in the minds of the Gurmukhs, who merge in celestial bliss. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਅੰਦਰਿ ਸਹਸਾ ਦੁਖੁ ਹੈ; ਆਪੈ ਸਿਰਿ ਧੰਧੈ ਮਾਰ ॥
andar sahasaa dukh hai; aapai sir dhandhai maar |
Punjabi
ਆਪ-ਹੁਦਰਿਆਂ ਦੇ ਅੰਤ੍ਰੀਵ ਵਹਿਮ ਦੀ ਪੀੜ ਹੈ। ਅਹਿਮ ਕੰਮਾਂ ਵਿੱਚ ਉਹ ਆਪਣੇ ਆਪ ਨੂੰ ਮਾਰ ਲੈਂਦੇ ਹਨ।
English
Within the self is the pain of doubt; engrossed in worldly affairs, they are killing themselves.
ਦੂਜੈ ਭਾਇ ਸੁਤੇ. ਕਬਹਿ, ਨ ਜਾਗਹਿ; ਮਾਇਆ ਮੋਹ ਪਿਆਰ ॥
doojai bhaae sute. kabeh, na jaageh; maaeaa moh piaar |
Punjabi
ਦਵੈਤ-ਭਾਵ ਵਿੱਚ ਸੁੱਤੇ ਹੋਏ, ਉਹ ਕਦੇ ਭੀ ਨਹੀਂ ਜਾਗਦੇ। ਉਹ ਦੌਲਤ ਨਾਲ ਪ੍ਰੀਤ ਤੇ ਪ੍ਰੇਮ ਕਰਦੇ ਹਨ।
English
Asleep in the love of duality, they never wake up; they are in love with, and attached to Maya.
ਨਾਮੁ ਨ ਚੇਤਹਿ. ਸਬਦੁ ਨ ਵੀਚਾਰਹਿ; ਇਹੁ ਮਨਮੁਖ ਕਾ ਆਚਾਰੁ ॥
naam na cheteh. sabad na veechaareh; ihu manamukh kaa aachaar |
Punjabi
ਉਹ ਨਾਮ ਨੂੰ ਚੇਤੇ ਨਹੀਂ ਕਰਦੇ ਤੇ ਗੁਰਬਾਣੀ ਨੂੰ ਨਹੀਂ ਵੀਚਾਰਦੇ। ਇਹ ਹੈ ਚਾਲ ਚੱਲਣ ਪ੍ਰਤੀਕੂਲ (ਮਨ ਦੀ ਮੱਤ ਪਿੱਛੇ ਤੁਰਨ ਵਾਲਿਆਂ) ਪੁਰਸ਼ਾਂ ਦਾ।
English
They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.