Ang 539
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ, ਮੇਰੀ ਜਿੰਦੁੜੀਏ; ਗੁਰ ਨਾਨਕ. ਹਰਿ ਰਖਵਾਲੇ ਰਾਮ ॥੩॥
jan traeh traeh saranaagatee, meree jindurree; gur naanak. har rakhavaale raam |3|
Punjabi
ਹਾੜੇ ਤੇ ਤਰਲੇ ਕੱਢਦੇ ਹੋਏ ਸਾਹਿਬ ਦੇ ਗੋਲੇ ਉਸ ਦੀ ਸ਼ਰਣ ਲੈਂਦੇ ਹਨ, ਹੇ ਮੇਰੇ ਜੀਊੜਿਆ! ਅਤੇ ਨਿਰੰਕਾਰੀ ਗੁਰੂ ਨਾਨਕ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।
English
The Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||
ਹਰਿ ਜਨ ਹਰਿ ਲਿਵ ਉਬਰੇ. ਮੇਰੀ ਜਿੰਦੁੜੀਏ; ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥
har jan har liv ubare. meree jindurree; dhur bhaag vadde har paaeaa raam |
Punjabi
ਰੱਬ ਦੀ ਪ੍ਰੀਤ ਦੇ ਰਾਹੀਂ ਰੱਬ ਦੇ ਬੰਦੇ ਪਾਰ ਉਤਰ ਜਾਂਦੇ ਹਨ। ਹੇ ਮੇਰੇ ਜੀਵੜਿਆ! ਮੁੱਢ ਦੇ ਪਰਮ ਚੰਗੇ ਨਸੀਬਾਂ ਦੇ ਜ਼ਰੀਏ ਉਹ ਆਪਣੇ ਸੁਆਮੀ ਨੂੰ ਪ੍ਰਾਪਤ ਹੋ ਜਾਂਦੇ ਹਨ।
English
The Lord's humble servants are saved, through the Love of the Lord, O my soul; by their pre-ordained good destiny, they obtain the Lord.
ਹਰਿ ਹਰਿ ਨਾਮੁ ਪੋਤੁ ਹੈ, ਮੇਰੀ ਜਿੰਦੁੜੀਏ; ਗੁਰ ਖੇਵਟ ਸਬਦਿ ਤਰਾਇਆ ਰਾਮ ॥
har har naam pot hai, meree jindurree; gur khevatt sabad taraaeaa raam |
Punjabi
ਵਾਹਿਗੁਰੂ ਸੁਆਮੀ ਦਾ ਨਾਮ ਜਹਾਜ਼ ਹੈ, ਹੇ ਮੇਰੇ ਜੀਵੜਿਆ! ਅਤੇ ਗੁਰੂ ਮਲਾਹ, ਆਪਣੇ ਉਪਦੇਸ਼ ਦੁਆਰਾ, ਬੰਦੇ ਨੂੰ ਪਾਰ ਕਰ ਦਿੰਦੇ ਹਨ।
English
The Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
ਹਰਿ ਹਰਿ ਪੁਰਖੁ ਦਇਆਲੁ ਹੈ, ਮੇਰੀ ਜਿੰਦੁੜੀਏ; ਗੁਰ ਸਤਿਗੁਰ ਮੀਠ ਲਗਾਇਆ ਰਾਮ ॥
har har purakh deaal hai, meree jindurree; gur satigur meetth lagaaeaa raam |
Punjabi
ਮਿਹਰਬਾਨ ਹੈ ਸਰਬ-ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ, ਹੇ ਮੇਰੀ ਜਿੰਦੜੀਏ! ਵਿਸ਼ਾਲ ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਇਨਸਾਨ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।
English
The Lord, Har, Har, is all-powerful and very kind, O my soul; through the Guru, the True Guru, He seems so sweet.
ਕਰਿ ਕਿਰਪਾ. ਸੁਣਿ ਬੇਨਤੀ ਹਰਿ ਹਰਿ; ਜਨ ਨਾਨਕ. ਨਾਮੁ ਧਿਆਇਆ ਰਾਮ ॥੪॥੨॥
kar kirapaa. sun benatee har har; jan naanak. naam dhiaaeaa raam |4|2|
Punjabi
ਮੇਰੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਧਾਰ, ਗੋਲੇ ਨਾਨਕ ਦੀ ਪ੍ਰਾਰਥਨਾ ਸ੍ਰਵਣ ਕਰ ਅਤੇ ਉਸ ਤੋਂ ਆਪਣੇ ਨਾਮ ਦਾ ਸਿਮਰਨ ਕਰਵਾ।
English
Shower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
ਬਿਹਾਗੜਾ ਮਹਲਾ ੪ ॥
bihaagarraa mahalaa 4 |
Punjabi
ਬਿਹਾਗੜਾ ਚੌਥੀ ਪਾਤਸ਼ਾਹੀ।
English
Bihaagraa, Fourth Mehl:
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ, ਮੇਰੀ ਜਿੰਦੁੜੀਏ; ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥
jag sukrit keerat naam hai, meree jindurree; har keerat har man dhaare raam |
Punjabi
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਨੀ ਇਕ ਚੰਗਾ ਬਿਉਹਾਰ ਹੈ, ਇਸ ਸੰਸਾਰ ਅੰਦਰ! ਸੁਆਮੀ ਦੀ ਕੀਰਤੀ ਰਾਹੀਂ ਸੁਆਮੀ ਹਿਰਦੇ ਵਿੱਚ ਟਿਕ ਜਾਂਦਾ ਹੈ।
English
In this world, the best occupation is to sing the Praises of the Naam, O my soul. Singing the Praises of the Lord, the Lord is enshrined in the mind.
ਹਰਿ ਹਰਿ ਨਾਮੁ ਪਵਿਤੁ ਹੈ, ਮੇਰੀ ਜਿੰਦੁੜੀਏ; ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥
har har naam pavit hai, meree jindurree; jap har har naam udhaare raam |
Punjabi
ਪਵਿੱਤ੍ਰ ਹੈ ਪ੍ਰਭੂ ਪ੍ਰਮੇਸ਼ਰ ਦਾ ਨਾਮ, ਹੇ ਮੇਰੀ ਜਿੰਦੜੀਏ! ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨ ਦੁਆਰਾ ਪ੍ਰਾਣੀ ਪਾਰ ਉੱਤਰ ਜਾਂਦਾ ਹੈ।
English
The Name of the Lord, Har, Har, is immaculate and pure, O my soul. Chanting the Name of the Lord, Har, Har, one is saved.
ਸਭ ਕਿਲਵਿਖ ਪਾਪ ਦੁਖ ਕਟਿਆ, ਮੇਰੀ ਜਿੰਦੁੜੀਏ; ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥
sabh kilavikh paap dukh kattiaa, meree jindurree; mal guramukh naam utaare raam |
Punjabi
ਸਾਰੇ ਗੁਨਾਹ, ਕੁਕਰਮ ਅਤੇ ਦੁਖੜੇ ਨਾਸ ਹੋ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਨਾਮ ਦੇ ਰਾਹੀਂ ਮੁਖੀ ਗੁਰੂ ਜੀ ਮੈਲ ਨੂੰ ਕੱਟ ਦਿੰਦੇ ਹਨ।
English
All sins and errors are erased, O my soul; with the Naam, the Gurmukh washes off this filth.
ਵਡ ਪੁੰਨੀ. ਹਰਿ ਧਿਆਇਆ, ਜਨ ਨਾਨਕ; ਹਮ ਮੂਰਖ ਮੁਗਧ. ਨਿਸਤਾਰੇ ਰਾਮ ॥੧॥
vadd punee. har dhiaaeaa, jan naanak; ham moorakh mugadh. nisataare raam |1|
Punjabi
ਪਰਮ ਚੰਗੇ ਨਸੀਬਾਂ ਦੇ ਜ਼ਰੀਏ ਨੌਕਰ ਨਾਨਕ ਨੇ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਉਸ ਨੇ ਮੇਰੇ ਵਰਗੇ ਬੇਵਕੂਫ ਤੇ ਬੁਧੂਆ ਨੂੰ ਭੀ ਤਾਰ ਦਿੱਤਾ ਹੈ।
English
By great good fortune, servant Nanak meditates on the Lord; even fools and idiots like me have been saved. ||1||
ਜੋ ਹਰਿ ਨਾਮੁ ਧਿਆਇਦੇ, ਮੇਰੀ ਜਿੰਦੁੜੀਏ; ਤਿਨਾ ਪੰਚੇ ਵਸਗਤਿ ਆਏ ਰਾਮ ॥
jo har naam dhiaaeide, meree jindurree; tinaa panche vasagat aae raam |
Punjabi
ਜੋ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦੇ ਹਨ, ਹੇ ਮੇਰੀ ਜਿੰਦੇ! ਪੰਜੇ ਮੰਦ ਖਾਹਿਸ਼ਾਂ ਉਨ੍ਹਾਂ ਦੇ ਵੱਸ ਵਿੱਚ ਆ ਜਾਂਦੀਆਂ ਹਨ।
English
Those who meditate on the Lord's Name, O my soul, overpower the five passions.
ਅੰਤਰਿ ਨਵ ਨਿਧਿ ਨਾਮੁ ਹੈ, ਮੇਰੀ ਜਿੰਦੁੜੀਏ; ਗੁਰੁ ਸਤਿਗੁਰੁ. ਅਲਖੁ ਲਖਾਏ ਰਾਮ ॥
antar nav nidh naam hai, meree jindurree; gur satigur. alakh lakhaae raam |
Punjabi
ਅੰਦਰਵਾਰ ਨਾਮ ਦੇ ਨੌਂ ਖਜਾਨੇ ਹਨ, ਹੇ ਮੇਰੀ ਜਿੰਦੇ! ਅਤੇ ਵੱਡੇ ਸੱਚੇ ਗੁਰੂ ਜੀ ਅਦ੍ਰਿਸ਼ਟਾ ਨੂੰ ਵਿਖਾਲ ਦਿੰਦੇ ਹਨ।
English
The nine treasures of the Naam are within, O my soul; the Great Guru has made me see the unseen Lord.
ਗੁਰਿ. ਆਸਾ ਮਨਸਾ ਪੂਰੀਆ, ਮੇਰੀ ਜਿੰਦੁੜੀਏ; ਹਰਿ ਮਿਲਿਆ. ਭੁਖ ਸਭ ਜਾਏ ਰਾਮ ॥
gur. aasaa manasaa pooreea, meree jindurree; har miliaa. bhukh sabh jaae raam |
Punjabi
ਗੁਰੂ ਨੇ ਮੇਰੀਆਂ ਉਮੈਦਾਂ ਅਤੇ ਸੱਧਰਾਂ ਪੂਰਨ ਕਰ ਦਿੱਤੀਆਂ ਹਨ, ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਭੇਟਣ ਦੁਆਰਾ ਮੇਰੀ ਸਾਰੀ ਖੁਧਿਆ ਨਵਿਰਤ ਹੋ ਗਈ ਹੈ।
English
The Guru has fulfilled my hopes and desires, O my soul; meeting the Lord, all my hunger is satisfied.
ਧੁਰਿ ਮਸਤਕਿ. ਹਰਿ ਪ੍ਰਭਿ ਲਿਖਿਆ, ਮੇਰੀ ਜਿੰਦੁੜੀਏ; ਜਨ ਨਾਨਕ. ਹਰਿ ਗੁਣ ਗਾਏ ਰਾਮ ॥੨॥
dhur masatak. har prabh likhiaa, meree jindurree; jan naanak. har gun gaae raam |2|
Punjabi
ਗੋਲਾ ਨਾਨਕ ਆਖਦਾ ਹੈ, ਕੇਵਲ ਓਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਹੇ ਮੇਰੇ ਜੀਊੜਿਆ! ਜਿਸ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸਾ ਲਿਖ ਛੱਡਿਆ ਹੈ।
English
O servant Nanak, he alone sings the Glorious Praises of the Lord, O my soul, upon whose forehead God has inscribed such pre-ordained destiny. ||2||
ਹਮ ਪਾਪੀ ਬਲਵੰਚੀਆ, ਮੇਰੀ ਜਿੰਦੁੜੀਏ; ਪਰਦ੍ਰੋਹੀ ਠਗ ਮਾਇਆ ਰਾਮ ॥
ham paapee balavancheea, meree jindurree; paradrohee tthag maaeaa raam |
Punjabi
ਹੇ ਮੇਰੀ ਜਿੰਦੜੀਏ! ਮੈਂ ਗੁਨਾਹਗਾਰ, ਧੋਖੇਬਾਜ ਛਲੀਆ ਅਤੇ ਹੋਰਨਾਂ ਦਾ ਮਾਲ ਧਨ ਲੁੱਟਣ ਵਾਲਾ ਹਾਂ।
English
I am a deceitful sinner, O my soul, a cheat, and a robber of others' wealth.
ਵਡਭਾਗੀ ਗੁਰੁ ਪਾਇਆ. ਮੇਰੀ ਜਿੰਦੁੜੀਏ; ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥
vaddabhaagee gur paaeaa. meree jindurree; gur poorai gat mit paaeaa raam |
Punjabi
ਭਾਰੇ ਨਸੀਬਾਂ ਦੁਆਰਾ ਮੈਨੂੰ ਗੁਰੂ ਪ੍ਰਾਪਤ ਹੋਇਆ ਹੈ, ਹੇ ਮੇਰੀ ਜਿੰਦੜੀਏ! ਅਤੇ ਪੂਰਨ ਗੁਰਾਂ ਦੇ ਰਾਹੀਂ ਹੀ ਮੈਂਨੂੰ ਮੋਖ਼ਸ਼ ਦਾ ਮਾਰਗ ਮਿਲਿਆ ਹੈ।
English
But, by great good fortune, I have found the Guru, O my soul; through the Perfect Guru, I have found the way to salvation.
ਗੁਰਿ ਅੰਮ੍ਰਿਤੁ ਹਰਿ. ਮੁਖਿ ਚੋਇਆ, ਮੇਰੀ ਜਿੰਦੁੜੀਏ; ਫਿਰਿ ਮਰਦਾ. ਬਹੁੜਿ ਜੀਵਾਇਆ ਰਾਮ ॥
gur amrit har. mukh choeaa, meree jindurree; fir maradaa. bahurr jeevaaeaa raam |
Punjabi
ਗੁਰਾਂ ਨੇ ਵਾਹਿਗੁਰੂ ਦਾ ਸੁਧਾਰਸ (ਅੰਮ੍ਰਿਤ) ਮੇਰੇ ਮੂੰਹ ਵਿੱਚ ਪਾਇਆ ਹੈ, ਹੇ ਮੇਰੇ ਜੀਵਿੜਿਆ! ਅਤੇ ਤਦ ਮੇਰੀ ਮੁਰਦਾ ਆਤਮਾ ਮੁੜ ਕੇ ਸੁਰਜੀਤ ਹੋ ਗਈ ਹੈ।
English
The Guru has poured the Ambrosial Nectar of the Lord's Name into my mouth, O my soul, and now, my dead soul has come to life again.
ਜਨ ਨਾਨਕ. ਸਤਿਗੁਰ ਜੋ ਮਿਲੇ, ਮੇਰੀ ਜਿੰਦੁੜੀਏ; ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥
jan naanak. satigur jo mile, meree jindurree; tin ke sabh dukh gavaaeaa raam |3|
Punjabi
ਗੋਲਾ ਨਾਨਕ ਆਖਦਾ ਹੈ, ਜਿਹੜੇ ਆਪਣੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਹੇ ਮੇਰੀ ਜਿੰਦੇ! ਉਨ੍ਹਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
English
O servant Nanak: those who meet the True Guru, O my soul, have all of their pains taken away. ||3||
ਅਤਿ ਊਤਮੁ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਜਿਤੁ ਜਪਿਐ. ਪਾਪ ਗਵਾਤੇ ਰਾਮ ॥
at aootam har naam hai, meree jindurree; jit japiai. paap gavaate raam |
Punjabi
ਪਰਮ ਸ੍ਰੇਸ਼ਟ ਹੈ ਵਾਹਿਗੁਰੂ ਦਾ ਨਾਮ, ਹੇ ਮੇਰੀ ਜਿੰਦੇ! ਜਿਸ ਦਾ ਆਰਾਧਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ।
English
The Name of the Lord is sublime, O my soul; chanting it, one's sins are washed away.
ਪਤਿਤ. ਪਵਿਤ੍ਰ, ਗੁਰਿ ਹਰਿ ਕੀਏ, ਮੇਰੀ ਜਿੰਦੁੜੀਏ; ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥
patit. pavitr, gur har kee, meree jindurree; chahu kunddee chahu jug jaate raam |
Punjabi
ਪਾਪੀਆਂ ਨੂੰ ਗੁਰੂ- ਗੋਬਿੰਦ ਪਾਵਨ ਕਰ ਦਿੰਦੇ ਹਨ, ਹੇ ਮੇਰੀ ਜਿੰਦੇ! ਅਤੇ ਉਹ ਚਾਰੀ ਪਾਸੀਂ ਅਤੇ ਚਾਰਾਂ ਹੀ ਯੁਗਾਂ ਅੰਦਰ ਪ੍ਰਸਿੱਧ ਹੋ ਜਾਂਦੇ ਹਨ।
English
The Guru, the Lord, has purified even the sinners, O my soul; now, they are famous and respected in the four directions and throughout the four ages.
ਹਉਮੈ ਮੈਲੁ ਸਭ ਉਤਰੀ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥
haumai mail sabh utaree, meree jindurree; har amrit har sar naate raam |
Punjabi
ਵਾਹਿਗੁਰੂ ਦੇ ਨਾਮ- ਸੁਧਾਰਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਹੇ ਮੇਰੇ ਜਿੰਦੇ! ਸਵੈ- ਹੰਗਤਾ ਦੀ ਸਮੂਹ ਮਲੀਣਤਾ ਕੱਟੀ ਜਾਂਦੀ ਹੈ।
English
The filth of egotism is totally wiped away, O my soul, by bathing in the Ambrosial Pool of the Lord's Name.
ਅਪਰਾਧੀ ਪਾਪੀ ਉਧਰੇ, ਮੇਰੀ ਜਿੰਦੁੜੀਏ; ਜਨ ਨਾਨਕ. ਖਿਨੁ ਹਰਿ ਰਾਤੇ ਰਾਮ ॥੪॥੩॥
aparaadhee paapee udhare, meree jindurree; jan naanak. khin har raate raam |4|3|
Punjabi
ਨੌਕਰ ਨਾਨਕ ਆਖਦਾ ਹੈ, ਇੱਕ ਮੁਹਤ ਭਰ ਲਈ ਭੀ ਵਾਹਿਗੁਰੂ ਨਾਲ ਰੰਜੀਗਣ ਦੁਆਰਾ, ਹੇ ਮੇਰੇ ਜੀਊੜਿਆ! ਮੁਜਰਮ ਅਤੇ ਪਾਂਬਰ ਪਾਰ ਉੱਤਰ ਜਾਂਦੇ ਹਨ।
English
Even sinners are carried across, O my soul, if they are imbued with the Lord's Name, even for an instant, O servant Nanak. ||4||3||
ਬਿਹਾਗੜਾ ਮਹਲਾ ੪ ॥
bihaagarraa mahalaa 4 |
Punjabi
ਬਿਹਗੜਾ ਚੌਥੀ ਪਾਤਸ਼ਾਹੀ।
English
Bihaagraa, Fourth Mehl:
ਹਉ ਬਲਿਹਾਰੀ ਤਿਨੑ ਕਉ, ਮੇਰੀ ਜਿੰਦੁੜੀਏ; ਜਿਨੑ ਹਰਿ ਹਰਿ ਨਾਮੁ ਅਧਾਰੋ ਰਾਮ ॥
hau balihaaree tina kau, meree jindurree; jina har har naam adhaaro raam |
Punjabi
ਹੇ ਮੇਰੀ ਜਿੰਦੇ! ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ।
English
I am a sacrifice, O my soul, to those who take the Support of the Name of the Lord, Har, Har.
ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ, ਮੇਰੀ ਜਿੰਦੁੜੀਏ; ਬਿਖੁ ਭਉਜਲੁ ਤਾਰਣਹਾਰੋ ਰਾਮ ॥
gur satigur. naam drirraaeaa, meree jindurree; bikh bhaujal taaranahaaro raam |
Punjabi
ਵਿਸ਼ਾਲ ਸਤਿਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਇਸ ਨੇ ਮੈਂਨੂੰ ਸੰਸਾਰ ਦੇ ਜ਼ਹਿਰ ਦੇ ਭਿਆਨਕ ਸਮੁੰਦਰ ਤੌਂ ਪਾਰ ਕਰ ਦਿੱਤਾ ਹੈ।
English
The Guru, the True Guru, implanted the Name within me, O my soul, and He has carried me across the terrifying world-ocean of poison.
ਜਿਨ ਇਕ ਮਨਿ. ਹਰਿ ਧਿਆਇਆ, ਮੇਰੀ ਜਿੰਦੁੜੀਏ; ਤਿਨ ਸੰਤ ਜਨਾ ਜੈਕਾਰੋ ਰਾਮ ॥
jin ik man. har dhiaaeaa, meree jindurree; tin sant janaa jaikaaro raam |
Punjabi
ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਉਨ੍ਹਾਂ ਨੇਕ ਪੁਰਸ਼ਾਂ ਦੀ ਜਿੱਤ ਦੇ ਮੈਂ ਨਾਹਰੇ ਲਾਉਂਦਾ ਹਾਂ।
English
Those who have meditated one-pointedly on the Lord, O my soul - I proclaim the Victory of those saintly beings.