Ang 540
ਨਾਨਕ ਹਰਿ ਜਪਿ ਸੁਖੁ ਪਾਇਆ, ਮੇਰੀ ਜਿੰਦੁੜੀਏ; ਸਭਿ ਦੂਖ ਨਿਵਾਰਣਹਾਰੋ ਰਾਮ ॥੧॥
naanak har jap sukh paaeaa, meree jindurree; sabh dookh nivaaranahaaro raam |1|
Punjabi
ਹੇ ਮੇਰੀ ਜਿੰਦੇ! ਸਾਰੀਆਂ ਪੀੜਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨਾਨਕ ਨੂੰ ਆਰਾਮ ਪਰਾਪਤ ਹੋਇਆ ਹੈ।
English
Nanak has found peace, meditating on the Lord, O my soul; the Lord is the Destroyer of all pain. ||1||
ਸਾ ਰਸਨਾ ਧਨੁ ਧੰਨੁ ਹੈ, ਮੇਰੀ ਜਿੰਦੁੜੀਏ; ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥
saa rasanaa dhan dhan hai, meree jindurree; gun gaavai har prabh kere raam |
Punjabi
ਮੁਬਾਰਕ! ਮੁਬਾਰਕ ਹੈ ਉਹ ਜੀਭਾ, ਹੇ ਮੇਰੀ ਜਿੰਦੜੀਏ! ਜੋ ਪ੍ਰਭੂ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ।
English
Blessed, blessed is that tongue, O my soul, which sings the Glorious Praises of the Lord God.
ਤੇ ਸ੍ਰਵਨ ਭਲੇ ਸੋਭਨੀਕ ਹਹਿ, ਮੇਰੀ ਜਿੰਦੁੜੀਏ; ਹਰਿ ਕੀਰਤਨੁ ਸੁਣਹਿ. ਹਰਿ ਤੇਰੇ ਰਾਮ ॥
te sravan bhale sobhaneek heh, meree jindurree; har keeratan suneh. har tere raam |
Punjabi
ਸ੍ਰੇਸ਼ਟ ਅਤੇ ਸੁਭਾਇਮਾਨ ਹਨ, ਉਹ ਕੰਨ, ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੀ ਕੀਰਤੀ ਗਾਇਨ ਹੁੰਦੀ ਸ੍ਰਵਣ ਕਰਦੇ ਹਨ।
English
Sublime and splendid are those ears, O my soul, which listen to the Kirtan of the Lord's Praises.
ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ, ਮੇਰੀ ਜਿੰਦੁੜੀਏ; ਜੋ ਜਾਇ ਲਗੈ ਗੁਰ ਪੈਰੇ ਰਾਮ ॥
so sees bhalaa pavitr paavan hai, meree jindurree; jo jaae lagai gur paire raam |
Punjabi
ਸ੍ਰੇਸ਼ਟ, ਪੁਨੀਤ ਤੇ ਪੁੰਨ-ਆਤਮਾ ਹੈ ਉਹ ਸਿਰ, ਹੇ ਮੇਰੀ ਜਿੰਦੇ! ਜੋ ਜਾ ਕੇ ਗੁਰਾਂ ਦੇ ਪੈਰਾਂ ਉਤੇ ਢਹਿ ਪੈਂਦਾ ਹੈ।
English
Sublime, pure and pious is that head, O my soul, which falls at the Guru's Feet.
ਗੁਰ ਵਿਟਹੁ ਨਾਨਕੁ ਵਾਰਿਆ, ਮੇਰੀ ਜਿੰਦੁੜੀਏ; ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
gur vittahu naanak vaariaa, meree jindurree; jin har har naam chitere raam |2|
Punjabi
ਹੇ ਮੇਰੀ ਜਿੰਦੇ! ਨਾਨਕ ਗੁਰਾਂ ਉਤੋਂ ਕੁਰਬਾਨ ਜਾਂਦਾ ਹੈ, ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਵਿੱਚ ਲਿਆਂਦਾ ਹੈ।
English
Nanak is a sacrifice to that Guru, O my soul; the Guru has placed the Name of the Lord, Har, Har, in my mind. ||2||
ਤੇ ਨੇਤ੍ਰ ਭਲੇ ਪਰਵਾਣੁ ਹਹਿ, ਮੇਰੀ ਜਿੰਦੁੜੀਏ; ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
te netr bhale paravaan heh, meree jindurree; jo saadhoo satigur dekheh raam |
Punjabi
ਮੁਬਾਰਕ ਅਤੇ ਮਕਬੂਲ ਹਨ ਉਹ ਅੱਖਾਂ, ਹੇ ਮੇਰੇ ਜੀਊੜਿਆ, ਜਿਹੜੀਆਂ ਸੰਤ-ਸਰੂਪ ਸੱਚੇ ਗੁਰਾਂ ਨੂੰ ਵੇਖਦੀਆਂ ਹਨ।
English
Blessed and approved are those eyes, O my soul, which gaze upon the Holy True Guru.
ਤੇ ਹਸਤ ਪੁਨੀਤ ਪਵਿਤ੍ਰ ਹਹਿ, ਮੇਰੀ ਜਿੰਦੁੜੀਏ; ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
te hasat puneet pavitr heh, meree jindurree; jo har jas har har lekheh raam |
Punjabi
ਹੇ ਮੇਰੀ ਜਿੰਦੇ! ਪਾਰਸਾਂ ਅਤੇ ਪਾਵਨ ਹਨ ਉਹ ਹੱਥ ਜਿਹੜੇ ਪ੍ਰਭੂ ਦੀ ਸਿਫ਼ਤ ਅਤੇ ਪ੍ਰਭੂ ਦਾ ਨਾਮ ਲਿਖਦੇ ਹਨ।
English
Sacred and sanctified are those hands, O my soul, which write the Praises of the Lord, Har, Har.
ਤਿਸੁ ਜਨ ਕੇ ਪਗ ਨਿਤ ਪੂਜੀਅਹਿ, ਮੇਰੀ ਜਿੰਦੁੜੀਏ; ਜੋ ਮਾਰਗਿ ਧਰਮ ਚਲੇਸਹਿ ਰਾਮ ॥
tis jan ke pag nit poojeeeh, meree jindurree; jo maarag dharam chaleseh raam |
Punjabi
ਮੈਂ ਸਦੀਵ ਹੀ ਉਸ ਪੁਰਸ਼ ਦੇ ਪੈਰਾਂ ਦੀ ਪੂਜਾ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਸੱਚਾਈ ਦੇ ਰਸਤੇ ਤੇ ਟੁਰਦਾ ਹੈ।
English
I worship continually the feet of that humble being, O my soul, who walks on the Path of Dharma - the path of righteousness.
ਨਾਨਕੁ. ਤਿਨ ਵਿਟਹੁ ਵਾਰਿਆ, ਮੇਰੀ ਜਿੰਦੁੜੀਏ; ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
naanak. tin vittahu vaariaa, meree jindurree; har sun har naam maneseh raam |3|
Punjabi
ਨਾਨਕ ਉਨ੍ਹਾਂ ਉਤੋਂ ਘੋਲੀ ਵੰਞਦਾ ਹੈ, ਹੇ ਮੇਰੀ ਜਿੰਦੜੀਏ! ਜੋ ਵਾਹਿਗੁਰੂ ਬਾਰੇ ਸੁਣਦੇ ਹਨ ਅਤੇ ਵਾਹਿਗੁਰੂ ਦੇ ਨਾਮ ਉਤੇ ਭਰੋਸਾ ਧਾਰਦੇ ਹਨ।
English
Nanak is a sacrifice to those, O my soul, who hear of the Lord, and believe in the Lord's Name. ||3||
ਧਰਤਿ ਪਾਤਾਲੁ ਆਕਾਸੁ ਹੈ, ਮੇਰੀ ਜਿੰਦੁੜੀਏ; ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
dharat paataal aakaas hai, meree jindurree; sabh har har naam dhiaavai raam |
Punjabi
ਮਾਤਲੋਕ, ਪਾਤਾਲ ਅਤੇ ਅਸਮਾਨ, ਹੇ ਮੇਰੀ ਜਿੰਦੇ! ਸਾਰੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ।
English
The earth, the nether regions of the underworld, and the Akaashic ethers, O my soul, all meditate on the Name of the Lord, Har, Har.
ਪਉਣੁ ਪਾਣੀ ਬੈਸੰਤਰੋ, ਮੇਰੀ ਜਿੰਦੁੜੀਏ; ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
paun paanee baisantaro, meree jindurree; nit har har har jas gaavai raam |
Punjabi
ਹਵਾ, ਜਲ ਅਤੇ ਅੱਗ ਹੇ ਮੇਰੀ ਜਿੰਦੜੀਏ, ਸਦਾ ਹੀ, ਸੁਆਮੀ ਵਾਹਿਗੁਰੂ ਮਾਲਕ ਦੀ ਕੀਰਤੀ ਗਾਇਨ ਕਰਦੇ ਹਨ।
English
Wind, water and fire, O my soul, continually sing the Praises of the Lord, Har, Har, Har.
ਵਣੁ ਤ੍ਰਿਣੁ ਸਭੁ ਆਕਾਰੁ ਹੈ, ਮੇਰੀ ਜਿੰਦੁੜੀਏ; ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
van trin sabh aakaar hai, meree jindurree; mukh har har naam dhiaavai raam |
Punjabi
ਜੰਗਲ, ਘਾਹ ਦੀਆਂ ਤਿੜਾਂ ਅਤੇ ਸਾਰਾ ਜਹਾਨ, ਹੇ ਮੇਰੀ ਜਿੰਦੜੀਏ! ਆਪਣੇ ਮੂੰਹ ਨਾਲ ਪ੍ਰਭੂ-ਪ੍ਰਮੇਸ਼ਵਰ ਦਾ ਨਾਮ ਉਚਾਰਨ ਕਰਦੇ ਹਨ।
English
The woods, the meadows and the whole world, O my soul, chant with their mouths the Lord's Name, and meditate on the Lord.
ਨਾਨਕ. ਤੇ ਹਰਿ ਦਰਿ ਪੈਨੑਾਇਆ, ਮੇਰੀ ਜਿੰਦੁੜੀਏ; ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥
naanak. te har dar painaaeaa, meree jindurree; jo guramukh bhagat man laavai raam |4|4|
Punjabi
ਨਾਨਕ, ਜੋ ਗੁਰਾਂ ਦੁਆਰੇ, ਆਪਣਾ ਚਿੱਤ ਸਾਈਂ ਦੀ ਪ੍ਰੇਮਮਈ-ਸੇਵਾ ਅੰਦਰ ਜੋੜਦਾ ਹੈ, ਹੇ ਮੇਰੀ ਜਿੰਦੜੀਏ ਉਸ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਇਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ।
English
O Nanak, one who, as Gurmukh, focuses his consciousness on the Lord's devotional worship - O my soul, he is robed in honor in the Court of the Lord. ||4||4||
ਬਿਹਾਗੜਾ ਮਹਲਾ ੪ ॥
bihaagarraa mahalaa 4 |
Punjabi
ਬਿਹਾਗੜਾ ਚੌਥੀ ਪਾਤਸ਼ਾਹੀ।
English
Bihaagraa, Fourth Mehl:
ਜਿਨ ਹਰਿ ਹਰਿ ਨਾਮੁ. ਨ ਚੇਤਿਓ, ਮੇਰੀ ਜਿੰਦੁੜੀਏ; ਤੇ ਮਨਮੁਖ ਮੂੜ ਇਆਣੇ ਰਾਮ ॥
jin har har naam. na chetio, meree jindurree; te manamukh moorr eaane raam |
Punjabi
ਜੋ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਹੇ ਮੇਰੇ ਜੀਵੜਿਆਂ ਮਨਮੁਖ, ਮੱਤ-ਹੀਨ ਅਤੇ ਬੇਸਮਝ ਹਨ।
English
Those who do not remember the Name of the Lord, Har, Har, O my soul - those self-willed manmukhs are foolish and ignorant.
ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਅੰਤਿ ਗਏ ਪਛੁਤਾਣੇ ਰਾਮ ॥
jo mohi maaeaa chit laaeide, meree jindurree; se ant ge pachhutaane raam |
Punjabi
ਜਿਹੜੇ ਆਪਣੇ ਮਨ ਨੂੰ ਸੰਸਾਰੀ ਮਮਤਾ, ਅਤੇ ਦੁਨਿਆਵੀ ਪਦਾਰਥਾਂ ਨਾਲ ਜੋੜਦੇ ਹਨ, ਹੇ ਮੇਰੇ ਜੀਊੜਿਆ! ਉਹ ਅਖ਼ੀਰ ਨੂੰ ਅਫ਼ਸੋਸ ਕਰਦੇ ਹੋਏ (ਇਸ ਜਹਾਨੋ) ਟੁਰ ਜਾਂਦੇ ਹਨ।
English
Those who attach their consciousness to emotional attachment and Maya, O my soul, depart regretfully in the end.
ਹਰਿ ਦਰਗਹ ਢੋਈ. ਨਾ ਲਹਨਿੑ, ਮੇਰੀ ਜਿੰਦੁੜੀਏ; ਜੋ ਮਨਮੁਖ ਪਾਪਿ ਲੁਭਾਣੇ ਰਾਮ ॥
har daragah dtoee. naa lehana, meree jindurree; jo manamukh paap lubhaane raam |
Punjabi
ਮਨਮੱਤੀਏ ਪੁਰਸ਼, ਜਿਨ੍ਹਾਂ ਨੂੰ ਗੁਨਾਹਾਂ ਨੇ ਲੁਭਾ ਲਿਆ ਹੋਇਆ ਹੈ, ਹੇ ਮੇਰੇ ਜੀਊੜਿਆ! ਉਹ ਰੱਬ ਦੇ ਦਰਬਾਰ ਅੰਦਰ ਆਰਾਮ ਦੀ ਥਾਂ ਨਹੀਂ ਪਾਉਂਦੇ।
English
They find no place of rest in the Court of the Lord, O my soul; those self-willed manmukhs are deluded by sin.
ਜਨ ਨਾਨਕ. ਗੁਰ ਮਿਲਿ ਉਬਰੇ, ਮੇਰੀ ਜਿੰਦੁੜੀਏ; ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
jan naanak. gur mil ubare, meree jindurree; har jap har naam samaane raam |1|
Punjabi
ਗੋਲਾ ਨਾਨਕ ਆਖਦਾ ਹੈ, ਜੋ ਗੁਰਾਂ ਨੂੰ ਮਿਲਦੇ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ, ਉਹ ਤਰ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
English
O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
ਸਭਿ ਜਾਇ ਮਿਲਹੁ ਸਤਿਗੁਰੂ ਕਉ, ਮੇਰੀ ਜਿੰਦੁੜੀਏ; ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
sabh jaae milahu satiguroo kau, meree jindurree; jo har har naam drirraavai raam |
Punjabi
ਤੁਸੀਂ ਸਾਰੇ ਜਣੇ ਜਾ ਕੇ ਸੱਚੇ ਗੁਰਾਂ ਨੂੰ ਮਿਲੋ। ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਦਿਲ ਅੰਦਰ ਪੱਕਾ ਕਰਦੇ ਹਨ।
English
Go, everyone, and meet the True Guru; O my soul, He implants the Name of the Lord, Har, har, within the heart.
ਹਰਿ ਜਪਦਿਆ ਖਿਨੁ ਢਿਲ. ਨ ਕੀਜਈ, ਮੇਰੀ ਜਿੰਦੁੜੀਏ; ਮਤੁ ਕਿ ਜਾਪੈ. ਸਾਹੁ ਆਵੈ ਕਿ ਨ ਆਵੈ. ਰਾਮ ॥
har japadiaa khin dtil. na keejee, meree jindurree; mat ki jaapai. saahu aavai ki na aavai. raam |
Punjabi
ਵਾਹਿਗੁਰੂ ਦਾ ਸਿਮਰਨ ਕਰਨ ਅੰਦਰ ਇਕ ਮੁਹਤ ਭਰ ਦੀ ਭੀ ਦੇਰੀ ਨਾਂ ਕਰ, ਹੇ ਮੇਰੀ ਆਤਮਾਂ! ਕੀ ਮਲੂਮ ਹੈ ਕਿ ਪ੍ਰਾਣੀ ਨੂੰ ਅਗਲਾ ਸੁਆਸ ਆਊਗਾ ਕਿ ਆਊਗਾ ਹੀ ਨਹੀਂ।
English
Do not hesitate for an instant - meditate on the Lord, O my soul; who knows whether he shall draw another breath?
ਸਾ ਵੇਲਾ ਸੋ ਮੂਰਤੁ ਸਾ ਘੜੀ; ਸੋ ਮੁਹਤੁ ਸਫਲੁ ਹੈ, ਮੇਰੀ ਜਿੰਦੁੜੀਏ; ਜਿਤੁ ਹਰਿ ਮੇਰਾ. ਚਿਤਿ ਆਵੈ ਰਾਮ ॥
saa velaa so moorat saa gharree; so muhat safal hai, meree jindurree; jit har meraa. chit aavai raam |
Punjabi
ਉਹ ਸਮਾਂ, ਉਹ ਬਿੰਦ, ਉਹ ਲਮ੍ਹਾ ਅਤੇ ਉਹ ਖਿਣ ਲਾਭਦਾਇਕ ਹਨ, ਹੇ ਮੇਰੇ ਜੀਊੜਿਆ! ਜਦ ਮੇਰਾ ਵਾਹਿਗੁਰੂ ਮੇਰਾ ਵਾਹਿਗੁਰੂ ਮੇਰੇ ਅੰਦਰ-ਆਤਮੇ ਆਉਂਦਾ ਹੈ।
English
That time, that moment, that instant, that second is so fruitful, O my soul, when my Lord comes into my mind.
ਜਨ ਨਾਨਕ. ਨਾਮੁ ਧਿਆਇਆ, ਮੇਰੀ ਜਿੰਦੁੜੀਏ; ਜਮਕੰਕਰੁ ਨੇੜਿ. ਨ ਆਵੈ ਰਾਮ ॥੨॥
jan naanak. naam dhiaaeaa, meree jindurree; jamakankar nerr. na aavai raam |2|
Punjabi
ਸੇਵਕ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਅਤੇ ਹੁਣ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
English
Servant Nanak has meditated on the Naam, the Name of the Lord, O my soul, and now, the Messenger of Death does not draw near him. ||2||
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ, ਮੇਰੀ ਜਿੰਦੁੜੀਏ; ਸੋ ਡਰੈ ਜਿਨਿ ਪਾਪ ਕਮਤੇ ਰਾਮ ॥
har vekhai sunai nit sabh kichh, meree jindurree; so ddarai jin paap kamate raam |
Punjabi
ਵਾਹਿਗੁਰੂ ਸਦਾ ਹੀ ਸਾਰਾ ਕੁਛ ਦੇਖਦਾ ਅਤੇ ਸੁਣਦਾ ਹੈ ਹੇ ਮੇਰੀ ਜਿੰਦੜੀਏ! ਕੇਵਲ ਉਸ ਨੂੰ ਹੀ ਭੈ ਵਿਆਪਕਦਾ ਹੈ ਜੋ ਗੁਨਾਹ ਕਰਦਾ ਹੈ।
English
The Lord continually watches, and hears everything, O my soul; he alone is afraid, who commits sins.
ਜਿਸੁ ਅੰਤਰੁ ਹਿਰਦਾ ਸੁਧੁ ਹੈ, ਮੇਰੀ ਜਿੰਦੁੜੀਏ; ਤਿਨਿ ਜਨਿ. ਸਭਿ ਡਰ ਸੁਟਿ ਘਤੇ ਰਾਮ ॥
jis antar hiradaa sudh hai, meree jindurree; tin jan. sabh ddar sutt ghate raam |
Punjabi
ਜਿਸ ਇਨਸਾਨ ਦਾ ਦਿਲ ਅੰਦਰੋਂ ਪਵਿੱਤ੍ਰ ਹੈ, ਹੇ ਮੇਰੀ ਜਿੰਦੇ! ਉਹ ਆਪਣੇ ਸਾਰੇ ਤ੍ਰਾਸਾਂ ਨੂੰ ਪਰ੍ਹੇ ਸੁੱਟ ਦਿੰਦਾ ਹੈ।
English
One whose heart is pure within, O my soul, casts off all his fears.
ਹਰਿ ਨਿਰਭਉ ਨਾਮਿ ਪਤੀਜਿਆ, ਮੇਰੀ ਜਿੰਦੁੜੀਏ; ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
har nirbhau naam pateejiaa, meree jindurree; sabh jhakh maaran dusatt kupate raam |
Punjabi
ਜਿਸ ਦਾ ਭੈ-ਰਹਿਤ ਸੁਆਮੀ ਦੇ ਨਾਮ ਉਤੇ ਨਿਸਚਾ ਹੈ, ਹੇ ਮੇਰੀ ਜਿੰਦੜੀਏ! ਉਸ ਖਿਲਾਫ ਸਾਰੇ ਗੁੰਡੇ ਅਤੇ ਹੁੱਜਤੀ ਬੇਫ਼ਾਇਦਾ ਬਕਵਾਸ ਹਨ।
English
One who has faith in the Fearless Name of the Lord, O my soul - all his enemies and attackers speak against him in vain.