Ekam
Guru Granth Sahib

Ang 576

Ang 576 · Line 1

ਗਿਆਨ ਮੰਗੀ ਹਰਿ ਕਥਾ ਚੰਗੀ; ਹਰਿ ਨਾਮੁ ਗਤਿ ਮਿਤਿ ਜਾਣੀਆ ॥

giaan mangee har kathaa changee; har naam gat mit jaaneea |

Punjabi

ਮੈਂ ਬ੍ਰਹਮਬੋਧ ਅਤੇ ਸਾਹਿਬ ਦੀ ਸ੍ਰੇਸ਼ਟ ਕਥਾ-ਵਾਰਤਾ ਲਈ ਪ੍ਰਾਰਥਨਾ ਕਰਦਾ ਹਾਂ। ਨਾਮ ਦੇ ਰਾਹੀਂ ਹੀ ਮੈਂ ਮੋਖਸ਼ ਦੀ ਕਦਰ ਅਨੁਭਵ ਕੀਤੀ ਹੈ।

Bhai Manmohan Singh (Shabad OS, CC BY-SA)

English

I ask for the Lord's spiritual wisdom, and the Lord's sublime sermon; through the Name of the Lord, I have come to know His value and His state.

Dr. Sant Singh Khalsa (Shabad OS, CC BY-SA)
Ang 576 · Line 2

ਸਭੁ ਜਨਮੁ ਸਫਲਿਉ ਕੀਆ ਕਰਤੈ; ਹਰਿ ਰਾਮ ਨਾਮਿ ਵਖਾਣੀਆ ॥

sabh janam safaliau keea karatai; har raam naam vakhaaneea |

Punjabi

ਵਾਹਿਗੁਰੂ ਸੁਆਮੀ ਦੇ ਨਾਮ ਦਾ ਮੈਂ ਉਚਾਰਨ ਕੀਤਾ ਹੈ। ਸਿਰਜਣਹਾਰ ਨੇ ਮੇਰਾ ਸਾਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The Creator has made my life totally fruitful; I chant the Name of the Lord.

Dr. Sant Singh Khalsa (Shabad OS, CC BY-SA)
Ang 576 · Line 3

ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ; ਹਰਿ ਭਗਤਿ ਹਰਿ ਜਨ ਮੰਗੀਆ ॥

har raam naam salaeh har prabh; har bhagat har jan mangeea |

Punjabi

ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਦੇ ਨਾਮ, ਵਾਹਿਗੁਰੂ ਸੁਆਮੀ ਦੇ ਜੱਸ ਤੇ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਮੰਗ ਕਰਦਾ ਹੈ।

Bhai Manmohan Singh (Shabad OS, CC BY-SA)

English

The Lord's humble servant begs for the Lord's Name, for the Lord's Praises, and for devotional worship of the Lord God.

Dr. Sant Singh Khalsa (Shabad OS, CC BY-SA)
Ang 576 · Line 4

ਜਨੁ ਕਹੈ ਨਾਨਕੁ. ਸੁਣਹੁ ਸੰਤਹੁ; ਹਰਿ ਭਗਤਿ ਗੋਵਿੰਦ ਚੰਗੀਆ ॥੧॥

jan kahai naanak. sunahu santahu; har bhagat govind changeea |1|

Punjabi

ਗੋਲਾ ਨਾਨਕ ਆਖਦਾ ਹੈ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਸ੍ਰੇਸ਼ਟ ਹੈ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ।

Bhai Manmohan Singh (Shabad OS, CC BY-SA)

English

Says servant Nanak, listen, O Saints: devotional worship of the Lord, the Lord of the Universe, is sublime and good. ||1||

Dr. Sant Singh Khalsa (Shabad OS, CC BY-SA)
Ang 576 · Line 5

ਦੇਹ ਕੰਚਨ; ਜੀਨੁ ਸੁਵਿਨਾ ਰਾਮ ॥

deh kanchan; jeen suvinaa raam |

Punjabi

ਸੁਨਹਿਰੀ ਦੇਹ ਸੋਨੇ ਦੀ ਕਾਠੀ ਨਾਲ ਸ਼ਿੰਗਾਰੀ ਹੋਈ ਹੈ।

Bhai Manmohan Singh (Shabad OS, CC BY-SA)

English

The golden body is saddled with the saddle of gold.

Dr. Sant Singh Khalsa (Shabad OS, CC BY-SA)
Ang 576 · Line 6

ਜੜਿ; ਹਰਿ ਹਰਿ ਨਾਮੁ ਰਤੰਨਾ ਰਾਮ ॥

jarr; har har naam ratanaa raam |

Punjabi

ਇਹ ਸੁਆਮੀ ਵਾਹਿਗੁਰੂ ਦੇ ਨਾਮ ਦੇ ਹੀਰਿਆਂ ਨਾਲ ਜੜੀ ਹੋਈ ਹੈ।

Bhai Manmohan Singh (Shabad OS, CC BY-SA)

English

It is adorned with the jewel of the Name of the Lord, Har, Har.

Dr. Sant Singh Khalsa (Shabad OS, CC BY-SA)
Ang 576 · Line 7

ਜੜਿ ਨਾਮ ਰਤਨੁ. ਗੋਵਿੰਦ ਪਾਇਆ; ਹਰਿ ਮਿਲੇ ਹਰਿ ਗੁਣ ਸੁਖ ਘਣੇ ॥

jarr naam ratan. govind paaeaa; har mile har gun sukh ghane |

Punjabi

ਇਸ ਤਰ੍ਹਾਂ ਨਾਮ ਦੇ ਜਵੇਹਰਾਂ ਨਾਲ ਜੜ੍ਹਤ ਹੋ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਨੂੰ ਪਾ ਲੈਂਦਾ ਹੈ ਹਰੀ ਨੂੰ ਮਿਲ ਪੈਂਦਾ ਹੈ, ਰੱਬ ਦਾ ਜੱਸ ਗਾਉਂਦਾ ਤੇ ਬਹੁਤੇ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Adorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.

Dr. Sant Singh Khalsa (Shabad OS, CC BY-SA)
Ang 576 · Line 8

ਗੁਰਸਬਦੁ ਪਾਇਆ ਹਰਿ ਨਾਮੁ ਧਿਆਇਆ; ਵਡਭਾਗੀ ਹਰਿ ਰੰਗ. ਹਰਿ ਬਣੇ ॥

gurasabad paaeaa har naam dhiaaeaa; vaddabhaagee har rang. har bane |

Punjabi

ਗੁਰਾਂ ਦਾ ਉਪਦੇਸ਼ ਪ੍ਰਾਪਤ ਕਰ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ ਤੇ ਚੰਗੇ ਕਰਮਾਂ ਦੁਆਰਾ ਪ੍ਰਭੂ ਦੇ ਪ੍ਰੇਮ ਧਾਰਨ ਕਰ, ਖੁਦ ਪ੍ਰਭੂ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

He obtains the Word of the Guru's Shabad, and he meditates on the Name of the Lord; by great good fortune, he assumes the color of the Lord's Love.

Dr. Sant Singh Khalsa (Shabad OS, CC BY-SA)
Ang 576 · Line 9

ਹਰਿ ਮਿਲੇ ਸੁਆਮੀ ਅੰਤਰਜਾਮੀ; ਹਰਿ ਨਵਤਨ ਹਰਿ ਨਵ ਰੰਗੀਆ ॥

har mile suaamee antarajaamee; har navatan har nav rangeea |

Punjabi

ਮੈਂ ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਸੁਆਮੀ ਨੂੰ ਮਿਲ ਪਿਆ ਹਾਂ। ਨਿਤ-ਨਵੀਨ ਹੈ ਉਸ ਦਾ ਸਰੀਰ ਅਤੇ ਸਦਾ ਤਰੋਤਾਜ਼ਾ ਉਸ ਦਾ ਰੰਗ।

Bhai Manmohan Singh (Shabad OS, CC BY-SA)

English

He meets his Lord and Master, the Inner-knower, the Searcher of hearts; His body is ever-new, and His color is ever-fresh.

Dr. Sant Singh Khalsa (Shabad OS, CC BY-SA)
Ang 576 · Line 10

ਨਾਨਕੁ ਵਖਾਣੈ. ਨਾਮੁ ਜਾਣੈ; ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥

naanak vakhaanai. naam jaanai; har naam har prabh mangeea |2|

Punjabi

ਨਾਨਕ ਨਾਮ ਨੂੰ ਉਚਾਰਨ ਕਰਦਾ ਅਨੁਭਵ ਕਰਦਾ ਹੈ। ਉਹ ਸੁਆਮੀ ਵਾਹਿਗੁਰੂ ਪਾਸੋਂ ਵਾਹਿਗੁਰੂ ਦਾ ਨਾਮ ਮੰਗਦਾ ਹੈ।

Bhai Manmohan Singh (Shabad OS, CC BY-SA)

English

Nanak chants and realizes the Naam; he begs for the Name of the Lord, the Lord God. ||2||

Dr. Sant Singh Khalsa (Shabad OS, CC BY-SA)
Ang 576 · Line 11

ਕੜੀਆਲੁ ਮੁਖੇ; ਗੁਰਿ ਅੰਕਸੁ ਪਾਇਆ ਰਾਮ ॥

karreeaal mukhe; gur ankas paaeaa raam |

Punjabi

ਗੁਰਾਂ ਦੇ ਹੁਕਮ ਦੇ ਕੁੰਡੇ ਦਾ ਲਗਾਮ, ਮੈਂ ਘੋੜੀ ਦੇ ਮੂੰਹ ਵਿੱਚ ਪਾਇਆ ਹੈ।

Bhai Manmohan Singh (Shabad OS, CC BY-SA)

English

The Guru has placed the reins in the mouth of the body-horse.

Dr. Sant Singh Khalsa (Shabad OS, CC BY-SA)
Ang 576 · Line 12

ਮਨੁ ਮੈਗਲੁ; ਗੁਰ ਸਬਦਿ ਵਸਿ ਆਇਆ ਰਾਮ ॥

man maigal; gur sabad vas aaeaa raam |

Punjabi

ਮਨ ਰੂਪੀ ਹਾਥੀ ਗੁਰਾਂ ਦੇ ਉਪਦੇਸ਼ ਰਾਹੀਂ ਕਾਬੂ ਵਿੱਚ ਆਉਂਦਾ ਹੈ।

Bhai Manmohan Singh (Shabad OS, CC BY-SA)

English

The mind-elephant is overpowered by the Word of the Guru's Shabad.

Dr. Sant Singh Khalsa (Shabad OS, CC BY-SA)
Ang 576 · Line 13

ਮਨੁ ਵਸਗਤਿ ਆਇਆ. ਪਰਮ ਪਦੁ ਪਾਇਆ; ਸਾ ਧਨ ਕੰਤਿ ਪਿਆਰੀ ॥

man vasagat aaeaa. param pad paaeaa; saa dhan kant piaaree |

Punjabi

ਉਹ ਪਤਨੀ ਜਿਸ ਦਾ ਮਨ ਵੱਸ ਵਿੱਚ ਆ ਜਾਂਦਾ ਹੈ, ਮਹਾਨ ਮਰਤਬੇ ਨੂੰ ਪਾ ਲੈਂਦੀ ਹੈ ਅਤੇ ਉਹ ਆਪਣੇ ਭਰਤੇ ਦੀ ਲਾਡਲੀ ਥੀ ਵੰਞਦੀ ਹੈ।

Bhai Manmohan Singh (Shabad OS, CC BY-SA)

English

The bride obtains the supreme status, as her mind is brought under control; she is the beloved of her Husband Lord.

Dr. Sant Singh Khalsa (Shabad OS, CC BY-SA)
Ang 576 · Line 14

ਅੰਤਰਿ ਪ੍ਰੇਮੁ ਲਗਾ ਹਰਿ ਸੇਤੀ; ਘਰਿ ਸੋਹੈ ਹਰਿ ਪ੍ਰਭ ਨਾਰੀ ॥

antar prem lagaa har setee; ghar sohai har prabh naaree |

Punjabi

ਐਸੀ ਪਤਨੀ ਆਪਣੇ ਦਿਲ ਅੰਦਰ ਵਾਹਿਗੁਰੂ ਨੂੰ ਪਿਆਰ ਕਰਦੀ ਹੈ ਤੇ ਆਪਣੇ ਵਾਹਿਗੁਰੂ ਸੁਆਮੀ ਦੇ ਧਾਮ ਅੰਦਰ ਸੁੰਦਰ ਲੱਗਦੀ ਹੈ।

Bhai Manmohan Singh (Shabad OS, CC BY-SA)

English

Deep within her inner self, she is in love with her Lord; in His home, she is beautiful - she is the bride of her Lord God.

Dr. Sant Singh Khalsa (Shabad OS, CC BY-SA)
Ang 576 · Line 15

ਹਰਿ ਰੰਗਿ ਰਾਤੀ ਸਹਜੇ ਮਾਤੀ; ਹਰਿ ਪ੍ਰਭੁ ਹਰਿ ਹਰਿ ਪਾਇਆ ॥

har rang raatee sahaje maatee; har prabh har har paaeaa |

Punjabi

ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਉਹ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਜਾਂਦੀ ਹੈ ਤੇ ਰੱਬ ਦੇ ਨਾਮ ਦਾ ਆਰਾਧਨ ਕਰ ਕੇ ਸੁਆਮੀ ਵਾਹਿਗੁਰੂ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

Imbued with the Lord's Love, she is intuitively absorbed in bliss; she obtains the Lord God, Har, Har.

Dr. Sant Singh Khalsa (Shabad OS, CC BY-SA)
Ang 576 · Line 16

ਨਾਨਕ ਜਨੁ ਹਰਿ ਦਾਸੁ ਕਹਤੁ ਹੈ; ਵਡਭਾਗੀ ਹਰਿ ਹਰਿ ਧਿਆਇਆ ॥੩॥

naanak jan har daas kehat hai; vaddabhaagee har har dhiaaeaa |3|

Punjabi

ਸਾਹਿਬ ਦਾ ਸੇਵਕ, ਦਾਸ ਨਾਨਕ ਆਖਦਾ ਹੈ, "ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ।

Bhai Manmohan Singh (Shabad OS, CC BY-SA)

English

Servant Nanak, the Lord's slave, says that only the very fortunate meditate on the Lord, Har, Har. ||3||

Dr. Sant Singh Khalsa (Shabad OS, CC BY-SA)
Ang 576 · Line 17

ਦੇਹ ਘੋੜੀ ਜੀ; ਜਿਤੁ ਹਰਿ ਪਾਇਆ ਰਾਮ ॥

deh ghorree jee; jit har paaeaa raam |

Punjabi

ਹੇ ਮਹਾਰਾਜ! ਸਰੀਰ ਇਕ ਘੋੜੀ ਹੈ, ਜਿਸ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The body is the horse, upon which one rides to the Lord.

Dr. Sant Singh Khalsa (Shabad OS, CC BY-SA)
Ang 576 · Line 18

ਮਿਲਿ ਸਤਿਗੁਰ ਜੀ; ਮੰਗਲੁ ਗਾਇਆ ਰਾਮ ॥

mil satigur jee; mangal gaaeaa raam |

Punjabi

ਪੂਜਯ ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਖੁਸ਼ੀ ਦੇ ਗੀਤ ਗਾਉਂਦਾ ਹੈ।

Bhai Manmohan Singh (Shabad OS, CC BY-SA)

English

Meeting with the True Guru, one sings the songs of joy.

Dr. Sant Singh Khalsa (Shabad OS, CC BY-SA)
Ang 576 · Line 19

ਹਰਿ ਗਾਇ ਮੰਗਲੁ ਰਾਮ ਨਾਮਾ; ਹਰਿ ਸੇਵ ਸੇਵਕ ਸੇਵਕੀ ॥

har gaae mangal raam naamaa; har sev sevak sevakee |

Punjabi

ਤੂੰ ਸੁਆਮੀ ਤੇ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰ, ਤੂੰ ਸੁਆਮੀ ਦੀ ਟਹਿਲ ਕਮਾ ਤੇ ਉਸ ਦੇ ਗੋਲੇ ਦਾ ਗੋਲਾ ਹੋ ਵੰਞ।

Bhai Manmohan Singh (Shabad OS, CC BY-SA)

English

Sing the songs of joy to the Lord, serve the Name of the Lord, and become the servant of His servants.

Dr. Sant Singh Khalsa (Shabad OS, CC BY-SA)
Ang 576 · Line 20

ਪ੍ਰਭ ਜਾਇ ਪਾਵੈ ਰੰਗ ਮਹਲੀ; ਹਰਿ ਰੰਗੁ ਮਾਣੈ. ਰੰਗ ਕੀ ॥

prabh jaae paavai rang mahalee; har rang maanai. rang kee |

Punjabi

ਤੂੰ ਜਾ ਕੇ ਪ੍ਰੀਤਮ ਪ੍ਰਭੂ ਨੂੰ ਉਸ ਦੇ ਮੰਦਰ ਵਿੱਚ ਮਿਲ ਪਵਨੂੰਗਾ ਅਤੇ ਖੁਸ਼ੀ ਨਾਲ ਵਾਹਿਗੁਰੂ ਦੇ ਪ੍ਰੇਮ ਨੂੰ ਭੋਗੇਗਾ।

Bhai Manmohan Singh (Shabad OS, CC BY-SA)

English

You shall go and enter the Mansion of the Beloved Lord's Presence, and lovingly enjoy His Love.

Dr. Sant Singh Khalsa (Shabad OS, CC BY-SA)
Ang 576 · Line 21

ਗੁਣ ਰਾਮ ਗਾਏ. ਮਨਿ ਸੁਭਾਏ; ਹਰਿ ਗੁਰਮਤੀ ਮਨਿ ਧਿਆਇਆ ॥

gun raam gaae. man subhaae; har guramatee man dhiaaeaa |

Punjabi

ਮੈਂ ਸਾਈਂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਨੂੰ ਆਪਣੇ ਰਿਦੇ ਅੰਦਰ ਯਾਦ ਕਰਦਾ ਹਾਂ।

Bhai Manmohan Singh (Shabad OS, CC BY-SA)

English

I sing the Glorious Praises of the Lord, so pleasing to my mind; following the Guru's Teachings, I meditate on the Lord within my mind.

Dr. Sant Singh Khalsa (Shabad OS, CC BY-SA)
Ang 576 · Line 22

ਜਨ ਨਾਨਕ. ਹਰਿ ਕਿਰਪਾ ਧਾਰੀ; ਦੇਹ ਘੋੜੀ ਚੜਿ. ਹਰਿ ਪਾਇਆ ॥੪॥੨॥੬॥

jan naanak. har kirapaa dhaaree; deh ghorree charr. har paaeaa |4|2|6|

Punjabi

ਵਾਹਿਗੁਰੂ ਨੇ ਗੋਲੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਦੇਹ ਰੂਪੀ ਘੋੜੀ ਉਤੇ ਸਵਾਰ ਹੋ ਕੇ ਉਸ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

The Lord has showered His Mercy upon servant Nanak; mounting the body-horse, he has found the Lord. ||4||2||6||

Dr. Sant Singh Khalsa (Shabad OS, CC BY-SA)
Ang 576 · Line 23

ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ॥

raag vaddahans mahalaa 5 chhant ghar 4 |

Punjabi

ਰਾਗੁ ਵਡਹੰਸ ਪੰਜਵੀਂ ਪਾਤਿਸ਼ਾਹੀ ਛੰਦ।

Bhai Manmohan Singh (Shabad OS, CC BY-SA)

English

Raag Wadahans, Fifth Mehl, Chhant, Fourth House:

Dr. Sant Singh Khalsa (Shabad OS, CC BY-SA)
Ang 576 · Line 24

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 576 · Line 25

ਗੁਰ ਮਿਲਿ ਲਧਾ ਜੀ; ਰਾਮੁ ਪਿਆਰਾ ਰਾਮ ॥

gur mil ladhaa jee; raam piaaraa raam |

Punjabi

ਗੁਰਾਂ ਨਾਲ ਮਿਲ ਕੇ, ਹੇ ਮਹਾਰਾਜ! ਮੈਂ ਆਪਣਾ ਪ੍ਰਭੂ, ਆਪਣਾ ਪ੍ਰੀਤਮ ਪ੍ਰਭੂ ਲੱਭ ਲਿਆ ਹੈ।

Bhai Manmohan Singh (Shabad OS, CC BY-SA)

English

Meeting with the Guru, I have found my Beloved Lord God.

Dr. Sant Singh Khalsa (Shabad OS, CC BY-SA)
Ang 576 · Line 26

ਇਹੁ ਤਨੁ ਮਨੁ ਦਿਤੜਾ; ਵਾਰੋ ਵਾਰਾ ਰਾਮ ॥

eihu tan man ditarraa; vaaro vaaraa raam |

Punjabi

ਇਹ ਦੇਹ ਤੇ ਜਿੰਦੜੀ ਮੈਂ ਆਪਣੇ ਪ੍ਰਭੂ ਨੂੰ ਭੇਟਾ ਚੜ੍ਹਾ ਦਿੱਤੀ ਹੈ।

Bhai Manmohan Singh (Shabad OS, CC BY-SA)

English

I have made this body and mind a sacrifice, a sacrificial offering to my Lord.

Dr. Sant Singh Khalsa (Shabad OS, CC BY-SA)
Ang 576 · Line 27

ਤਨੁ ਮਨੁ ਦਿਤਾ ਭਵਜਲੁ ਜਿਤਾ; ਚੂਕੀ ਕਾਂਣਿ ਜਮਾਣੀ ॥

tan man ditaa bhavajal jitaa; chookee kaan jamaanee |

Punjabi

ਆਪਣੀ ਦੇਹ ਦੇ ਆਤਮਾ ਨੂੰ ਸਪਰਨ ਕਰ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਮੌਤ ਦਾ ਡਰ ਜਾਂਦਾ ਰਿਹਾ ਹੈ।

Bhai Manmohan Singh (Shabad OS, CC BY-SA)

English

Dedicating my body and mind, I have crossed over the terrifying world-ocean, and shaken off the fear of death.

Dr. Sant Singh Khalsa (Shabad OS, CC BY-SA)
Ang 576 · Line 28

ਅਸਥਿਰੁ ਥੀਆ ਅੰਮ੍ਰਿਤੁ ਪੀਆ; ਰਹਿਆ ਆਵਣ ਜਾਣੀ ॥

asathir theea amrit peea; rahiaa aavan jaanee |

Punjabi

ਨਾਮ ਸੁਧਾਰਸ ਨੂੰ ਪਾਨ ਕਰ, ਮੈਂ ਅਮਰ ਹੋ ਗਿਆ ਹਾਂ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।

Bhai Manmohan Singh (Shabad OS, CC BY-SA)

English

Drinking in the Ambrosial Nectar, I have become immortal; my comings and goings have ceased.

Dr. Sant Singh Khalsa (Shabad OS, CC BY-SA)
Ang 576 · Line 29

ਸੋ ਘਰੁ ਲਧਾ. ਸਹਜਿ ਸਮਧਾ; ਹਰਿ ਕਾ ਨਾਮੁ ਅਧਾਰਾ ॥

so ghar ladhaa. sehaj samadhaa; har kaa naam adhaaraa |

Punjabi

ਮੈਂ ਉਹ ਟਿਕਾਣਾ ਭਾਲ ਲਿਆ ਹੈ, ਜਿਸ ਵਿੱਚ ਮੈਂ ਅਡੋਲਤਾ ਦੀ ਤਾੜੀ ਅੰਦਰ ਦਾਖਲ ਹੋ ਜਾਂਦਾ ਹਾਂ ਤੇ ਸਾਈਂ ਦੇ ਨਾਮ ਮੇਰੀ ਓਟ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

I have found that home, of celestial Samaadhi; the Name of the Lord is my only Support.

Dr. Sant Singh Khalsa (Shabad OS, CC BY-SA)
Ang 576 · Line 30

ਕਹੁ ਨਾਨਕ. ਸੁਖਿ ਮਾਣੇ ਰਲੀਆਂ; ਗੁਰ ਪੂਰੇ ਕੰਉ ਨਮਸਕਾਰਾ ॥੧॥

kahu naanak. sukh maane raleean; gur poore knau namasakaaraa |1|

Punjabi

ਗੁਰੂ ਜੀ ਆਖਦੇ ਹਨ, ਮੈਂ ਆਰਾਮ ਤੇ ਮੌਜ ਬਹਾਰਾਂ ਮਾਣਦਾ ਅਤੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

Says Nanak, I enjoy peace and pleasure; I bow in reverence to the Perfect Guru. ||1||

Dr. Sant Singh Khalsa (Shabad OS, CC BY-SA)
Ang 576 · Line 31

ਸੁਣਿ ਸਜਣ ਜੀ; ਮੈਡੜੇ ਮੀਤਾ ਰਾਮ ॥

sun sajan jee; maiddarre meetaa raam |

Punjabi

ਸੁਣ, ਹੇ ਮੇਰੇ ਮਿੱਤ੍ਰ ਤੇ ਬੇਲੀਆ!

Bhai Manmohan Singh (Shabad OS, CC BY-SA)

English

Listen, O my friend and companion

Dr. Sant Singh Khalsa (Shabad OS, CC BY-SA)
Ang 576 · Line 32

ਗੁਰਿ. ਮੰਤ੍ਰੁ ਸਬਦੁ ਸਚੁ; ਦੀਤਾ ਰਾਮ ॥

gur. mantru sabad sach; deetaa raam |

Punjabi

ਗੁਰਾਂ ਨੇ ਮੈਨੂੰ ਸੱਚੇ ਨਾਮ ਦੇ ਸਿਮਰਨ ਕਰਨ ਦਾ ਮਸ਼ਵਰਾ ਦਿੱਤਾ ਹੈ।

Bhai Manmohan Singh (Shabad OS, CC BY-SA)

English

- the Guru has given the Mantra of the Shabad, the True Word of God.

Dr. Sant Singh Khalsa (Shabad OS, CC BY-SA)
Ang 576 · Line 33

ਸਚੁ ਸਬਦੁ ਧਿਆਇਆ. ਮੰਗਲੁ ਗਾਇਆ; ਚੂਕੇ ਮਨਹੁ ਅਦੇਸਾ ॥

sach sabad dhiaaeaa. mangal gaaeaa; chooke manahu adesaa |

Punjabi

ਸਤਿਨਾਮ ਦਾ ਭਜਨ ਕਰਨ ਨਾਲ ਮੇਰੇ ਚਿੱਤ ਦੇ ਫਿਕਰ ਦੂਰ ਹੋ ਗਏ ਹਨ ਤੇ ਮੈਂ ਖੁਸ਼ੀ ਦਾ ਗੀਤ ਗਾਉਂਦਾ ਹਾਂ।

Bhai Manmohan Singh (Shabad OS, CC BY-SA)

English

Meditating on this True Shabad, I sing the songs of joy, and my mind is rid of anxiety.

Dr. Sant Singh Khalsa (Shabad OS, CC BY-SA)
Ang 576 · Line 34

ਸੋ ਪ੍ਰਭੁ ਪਾਇਆ. ਕਤਹਿ ਨ ਜਾਇਆ; ਸਦਾ ਸਦਾ ਸੰਗਿ ਬੈਸਾ ॥

so prabh paaeaa. kateh na jaaeaa; sadaa sadaa sang baisaa |

Punjabi

ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਕਿਧਰੇ ਨਹੀਂ ਜਾਂਦਾ ਤੇ ਹਮੇਸ਼ਾਂ, ਹਮੇਸ਼ਾਂ ਮੇਰੇ ਨਾਲ ਬਹਿੰਦਾ ਹੈ।

Bhai Manmohan Singh (Shabad OS, CC BY-SA)

English

I have found God, who never leaves; forever and ever, He sits with me.

Dr. Sant Singh Khalsa (Shabad OS, CC BY-SA)
Ang 576 · Line 35

ਪ੍ਰਭ ਜੀ ਭਾਣਾ. ਸਚਾ ਮਾਣਾ; ਪ੍ਰਭਿ ਹਰਿ ਧਨੁ ਸਹਜੇ ਦੀਤਾ ॥

prabh jee bhaanaa. sachaa maanaa; prabh har dhan sahaje deetaa |

Punjabi

ਜੋ ਪੂਜਯ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਸੱਚੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਪ੍ਰਭੂ ਸੁੱਤੇ ਸਿੱਧ ਹੀ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

One who is pleasing to God receives true honor. The Lord God blesses him with wealth.

Dr. Sant Singh Khalsa (Shabad OS, CC BY-SA)