Ang 575
ਹਰਿ ਧਾਰਹੁ. ਹਰਿ ਧਾਰਹੁ ਕਿਰਪਾ; ਕਰਿ ਕਿਰਪਾ ਲੇਹੁ ਉਬਾਰੇ ਰਾਮ ॥
har dhaarahu. har dhaarahu kirapaa; kar kirapaa lehu ubaare raam |
Punjabi
ਰਹਿਮਤ ਧਾਰ, ਹੇ ਵਾਹਿਗੁਰੂ! ਰਹਿਮਤ ਧਾਰ ਹੇ ਵਾਹਿਗੁਰੂ! ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।
English
Grant Your Grace, grant Your Grace, O Lord, and save me.
ਹਮ ਪਾਪੀ. ਹਮ ਪਾਪੀ ਨਿਰਗੁਣ ਦੀਨ; ਤੁਮੑਾਰੇ ਰਾਮ ॥
ham paapee. ham paapee niragun deen; tumaare raam |
Punjabi
ਮੈਂ ਗੁਣਹਿਗਾਰ, ਮੈਂ ਗੁਣ ਵਿਹੂਣ ਗੁਣਹਿਗਾਰ ਹਾਂ, ਪ੍ਰੰਤੂ ਫਿਰ ਭੀ ਤੇਰਾ ਨਿਮਾਣਾ ਸੇਵਕ ਹਾਂ।
English
I am a sinner, I am a worthless sinner, I am meek, but I am Yours, O Lord.
ਹਮ ਪਾਪੀ ਨਿਰਗੁਣ ਦੀਨ ਤੁਮੑਾਰੇ; ਹਰਿ ਦੈਆਲ ਸਰਣਾਇਆ ॥
ham paapee niragun deen tumaare; har daiaal saranaaeaa |
Punjabi
ਭਾਵੇਂ ਮੈਂ ਗੁਣ-ਵਿਹੂਣ ਗੁਨਹਿਗਾਰ ਹਾਂ, ਮੈਂ ਤੇਰਾ ਮਸਕੀਨ ਗੋਲਾ ਤੇਰੀ ਪਨਾਹ ਲੋੜਦਾ ਹਾਂ, ਹੇ ਮਿਹਰਬਾਨ ਵਾਹਿਗੁਰੂ!
English
I am a worthless sinner, and I am meek, but I am Yours; I seek Your Sanctuary, O Merciful Lord.
ਤੂ ਦੁਖ ਭੰਜਨੁ ਸਰਬ ਸੁਖਦਾਤਾ; ਹਮ ਪਾਥਰ. ਤਰੇ ਤਰਾਇਆ ॥
too dukh bhanjan sarab sukhadaataa; ham paathar. tare taraaeaa |
Punjabi
ਤੂੰ ਪੀੜ ਨਾਸ-ਕਰਨਹਾਰ ਅਤੇ ਸਮੂਹ ਆਰਾਮ ਦੇਣ ਵਾਲਾ ਹੈਂ। ਮੈਂ ਪੱਥਰ ਕੇਵਲ ਤੇਰੇ ਬਚਾਇਆਂ ਹੀ ਬਚ ਸਕਦਾ ਹਾਂ।
English
You are the Destroyer of pain, the Giver of absolute peace; I am a stone - carry me across and save me.
ਸਤਿਗੁਰ ਭੇਟਿ ਰਾਮ ਰਸੁ ਪਾਇਆ; ਜਨ ਨਾਨਕ. ਨਾਮਿ ਉਧਾਰੇ ॥
satigur bhett raam ras paaeaa; jan naanak. naam udhaare |
Punjabi
ਸੱਚੇ ਗੁਰਾਂ ਨੂੰ ਮਿਲ ਕੇ ਗੋਲੇ ਨਾਨਕ ਨੂੰ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਹੋਇਆ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਤਰ ਗਿਆ ਹੈ।
English
Meeting the True Guru, servant Nanak has obtained the subtle essence of the Lord; through the Naam, the Name of the Lord, he is saved.
ਹਰਿ ਧਾਰਹੁ ਹਰਿ ਧਾਰਹੁ ਕਿਰਪਾ; ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥
har dhaarahu har dhaarahu kirapaa; kar kirapaa lehu ubaare raam |4|4|
Punjabi
ਰਹਿਮਤ ਧਾਰ, ਹੇ ਵਾਹਿਗੁਰੂ, ਰਹਿਮਤ ਧਾਰ, ਹੇ ਵਾਹਿਗੁਰੂ ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।
English
Grant Your Grace, grant Your Grace, Lord, and save me. ||4||4||
ਵਡਹੰਸੁ ਮਹਲਾ ੪ ਘੋੜੀਆ ॥
vaddahans mahalaa 4 ghorreea |
Punjabi
ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।
English
Wadahans, Fourth Mehl, Ghorees ~ The Wedding Procession Songs:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਦੇਹ ਤੇਜਣਿ ਜੀ; ਰਾਮਿ ਉਪਾਈਆ ਰਾਮ ॥
deh tejan jee; raam upaaeea raam |
Punjabi
ਸਰੀਰ ਦੀ ਘੋੜੀ ਸੁਆਮੀ ਮਾਲਕ ਨੇ ਰਚੀ ਹੈ।
English
This body-horse was created by the Lord.
ਧੰਨੁ ਮਾਣਸ ਜਨਮੁ; ਪੁੰਨਿ ਪਾਈਆ ਰਾਮ ॥
dhan maanas janam; pun paaeea raam |
Punjabi
ਮੁਬਾਰਕ ਹੈ ਮਨੁੱਖੀ ਜੀਵਨ ਜੋ ਨੇਕੀ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
English
Blessed is human life, which is obtained by virtuous actions.
ਮਾਣਸ ਜਨਮੁ. ਵਡ ਪੁੰਨੇ ਪਾਇਆ; ਦੇਹ ਸੁ ਕੰਚਨ ਚੰਗੜੀਆ ॥
maanas janam. vadd pune paaeaa; deh su kanchan changarreea |
Punjabi
ਮਨੁੱਖੀ ਜੀਵਨ ਵਿਸ਼ਾਲ ਨੇਕੀ ਦੁਆਰਾ ਪਾਇਆ ਜਾਂਦਾ ਹੈ। ਉਪਰੋਕਤ ਸਰੀਰ ਵਧੀਆ ਸੋਨੇ ਦੀ ਮਾਨੰਦ ਹੈ।
English
Human life is obtained only by the most virtuous actions; this body is radiant and golden.
ਗੁਰਮੁਖਿ. ਰੰਗੁ ਚਲੂਲਾ ਪਾਵੈ; ਹਰਿ ਹਰਿ ਹਰਿ ਨਵ ਰੰਗੜੀਆ ॥
guramukh. rang chaloolaa paavai; har har har nav rangarreea |
Punjabi
ਗੁਰਾਂ ਦੀ ਦਇਆ ਦੁਆਰਾ ਦੇਹ ਪੋਸਤ ਦੇ ਫੁੱਲ ਵਰਗਾ ਰੰਗ ਪ੍ਰਾਪਤ ਕਰ ਲੈਂਦੀ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।
English
The Gurmukh is imbued with the deep red color of the poppy; he is imbued with the new color of the Lord's Name, Har, Har, Har.
ਏਹ ਦੇਹ ਸੁ ਬਾਂਕੀ, ਜਿਤੁ ਹਰਿ ਜਾਪੀ; ਹਰਿ ਹਰਿ ਨਾਮਿ ਸੁਹਾਵੀਆ ॥
eeh deh su baankee, jit har jaapee; har har naam suhaaveea |
Punjabi
ਬਹੁਤ ਸੁੰਦਰ ਹੈ ਇਹ ਸਰੀਰ ਜੋ ਹਰੀ ਨੂੰ ਸਿਮਰਦਾ ਹੈ। ਸੁਆਮੀ ਵਾਹਿਗੁਰੂ ਦੇ ਨਾਮ ਨਾਲ ਇਹ ਸਸ਼ੋਭਤ ਹੋ ਜਾਂਦਾ ਹੈ।
English
This body is so very beautiful; it chants the Name of the Lord, and it is adorned with the Name of the Lord, Har, Har.
ਵਡਭਾਗੀ ਪਾਈ ਨਾਮੁ ਸਖਾਈ; ਜਨ ਨਾਨਕ. ਰਾਮਿ ਉਪਾਈਆ ॥੧॥
vaddabhaagee paaee naam sakhaaee; jan naanak. raam upaaeea |1|
Punjabi
ਪਰਮ ਚੰਗੇ ਨਸੀਬਾਂ ਰਾਹੀਂ ਇਹ ਦੇਹ ਦੀ ਘੋੜੀ ਪਰਾਪਤ ਹੁੰਦੀ ਹੈ। ਸੁਆਮੀ ਦਾ ਨਾਮ ਇਸ ਦਾ ਸਹਾਇਕ ਹੈ। ਸੁਆਮੀ ਨੇ ਇਸ ਨੂੰ ਰਚਿਆ ਹੈ, ਹੇ ਗੋਲੇ ਨਾਨਕ!
English
By great good fortune, the body is obtained; the Naam, the Name of the Lord, is its companion; O servant Nanak, the Lord has created it. ||1||
ਦੇਹ ਪਾਵਉ ਜੀਨੁ; ਬੁਝਿ ਚੰਗਾ ਰਾਮ ॥
deh paavau jeen; bujh changaa raam |
Punjabi
ਸ੍ਰੇਸ਼ਟ ਸਾਹਿਬ ਦੇ ਸਿਮਰਨ ਦੀ ਕਾਠੀ ਮੈਂ ਸਰੀਰ ਦੀ ਘੋੜੀ ਉਤੇ ਪਾਉਂਦਾ ਹਾਂ।
English
I place the saddle on the body-horse, the saddle of realization of the Good Lord.
ਚੜਿ ਲੰਘਾ ਜੀ; ਬਿਖਮੁ ਭੁਇਅੰਗਾ ਰਾਮ ॥
charr langhaa jee; bikham bhueiangaa raam |
Punjabi
ਇਸ ਦੇਹ ਦੀ ਘੋੜੀ ਤੇ ਚੜ੍ਹ ਕੇ ਮੈਂ ਔਖੇ ਸੰਸਾਰ-ਸਮੁੰਦਰ ਤੋਂ ਪਾਰ ਹੁੰਦਾ ਹਾਂ।
English
Riding this horse, I cross over the terrifying world-ocean.
ਬਿਖਮੁ ਭੁਇਅੰਗਾ ਅਨਤ ਤਰੰਗਾ; ਗੁਰਮੁਖਿ ਪਾਰਿ ਲੰਘਾਏ ॥
bikham bhueiangaa anat tarangaa; guramukh paar langhaae |
Punjabi
ਕਠਨ ਸਮੁੰਦਰ ਵਿੱਚ ਅਣਗਿਣਤ ਹੀ ਲਹਿਰਾਂ ਹਨ। ਮੁੱਖੀ ਗੁਰਦੇਵ ਜੀ ਬੰਦੇ ਨੂੰ ਪਰਲੇ ਕੰਢੇ ਲਾਉਂਦੇ ਹਨ।
English
The terrifying world-ocean is rocked by countless waves, but the Gurmukh is carried across.
ਹਰਿ ਬੋਹਿਥਿ ਚੜਿ. ਵਡਭਾਗੀ ਲੰਘੈ; ਗੁਰੁ ਖੇਵਟੁ ਸਬਦਿ ਤਰਾਏ ॥
har bohith charr. vaddabhaagee langhai; gur khevatt sabad taraae |
Punjabi
ਸੁਆਮੀ ਦੇ ਜਹਾਜ਼ ਤੇ ਚੜ੍ਹ ਕੇ ਚੰਗੇ ਕਰਮਾਂ ਵਾਲੇ ਪਾਰ ਹੋ ਜਾਂਦੇ ਹਨ। ਗੁਰੂ, ਮਲਾਹ ਆਪਣੀ ਬਾਣੀ ਨਾਲ ਪ੍ਰਾਣੀਆਂ ਨੂੰ ਪਾਰ ਕਰ ਦਿੰਦਾ ਹੈ।
English
Embarking upon the boat of the Lord, the very fortunate ones cross over; the Guru, the Boatman, carries them across through the Word of the Shabad.
ਅਨਦਿਨੁ ਹਰਿ ਰੰਗਿ, ਹਰਿ ਗੁਣ ਗਾਵੈ; ਹਰਿ ਰੰਗੀ ਹਰਿ ਰੰਗਾ ॥
anadin har rang, har gun gaavai; har rangee har rangaa |
Punjabi
ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਵਾਹਿਗੁਰੂ ਦੇ ਪ੍ਰੇਮੀ, ਰਾਤ ਦਿਨ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਤੇ ਵਾਹਿਗੁਰੂ ਵਰਗਾ ਹੋ ਜਾਂਦਾ ਹੈ।
English
Night and day, imbued with the Lord's Love, singing the Glorious Praises of the Lord, the Lord's lover loves the Lord.
ਜਨ ਨਾਨਕ. ਨਿਰਬਾਣ ਪਦੁ ਪਾਇਆ; ਹਰਿ ਉਤਮੁ ਹਰਿ ਪਦੁ ਚੰਗਾ ॥੨॥
jan naanak. nirabaan pad paaeaa; har utam har pad changaa |2|
Punjabi
ਦਾਸ ਨੇ, ਨਾਨਕ ਦੀ ਮੋਖਸ਼ ਦੀ ਪਦਵੀ ਪ੍ਰਾਪਤ ਕਰ ਲਈ ਹੈ, ਜੋ ਪ੍ਰਭੂ ਦੀ ਸ਼ਲਾਘਾ-ਯੋਗ ਤੇ ਸ੍ਰੇਸ਼ਟ ਰੂਹਾਨੀ ਪਦਵੀ ਹੈ।
English
Servant Nanak has obtained the state of Nirvaanaa, the state of ultimate goodness, the state of the Lord. ||2||
ਕੜੀਆਲੁ ਮੁਖੇ; ਗੁਰਿ ਗਿਆਨੁ ਦ੍ਰਿੜਾਇਆ ਰਾਮ ॥
karreeaal mukhe; gur giaan drirraaeaa raam |
Punjabi
ਮੂੰਹ ਵਿੱਚ ਲਗਾਮ ਦੀ ਥਾਂ ਗੁਰਾਂ ਨੇ ਬ੍ਰਹਿਮ-ਵੀਚਾਰ ਮੇਰੇ ਅੰਦਰ ਪੱਕਾ ਕੀਤਾ ਹੈ।
English
For a bridle in my mouth, the Guru has implanted spiritual wisdom within me.
ਤਨਿ ਪ੍ਰੇਮੁ ਹਰਿ; ਚਾਬਕੁ ਲਾਇਆ ਰਾਮ ॥
tan prem har; chaabak laaeaa raam |
Punjabi
ਉਨ੍ਹਾਂ ਨੇ ਵਾਹਿਗੁਰੂ ਦੀ ਪ੍ਰੀਤ ਦਾ ਕੋਰੜਾ ਮੇਰੀ ਦੇਹ ਨੂੰ ਮਾਰਿਆ ਹੈ।
English
He has applied the whip of the Lord's Love to my body.
ਤਨਿ ਪ੍ਰੇਮੁ. ਹਰਿ ਹਰਿ ਲਾਇ ਚਾਬਕੁ; ਮਨੁ ਜਿਣੈ ਗੁਰਮੁਖਿ ਜੀਤਿਆ ॥
tan prem. har har laae chaabak; man jinai guramukh jeetiaa |
Punjabi
ਵਾਹਿਗੁਰੂ ਸੁਆਮੀ ਦੀ ਪ੍ਰੀਤ ਦਾ ਕੋਰੜਾ ਆਪਣੀ ਦੇਹ ਨੂੰ ਮਾਰ ਕੇ ਜਗਿਆਸੂ ਆਪਣੇ ਮਨੂਏ ਨੂੰ ਜਿੱਤ ਜੀਵਨ-ਸੰਗ੍ਰਾਮ ਵਿੱਚ ਫਤਿਹ ਪਾ ਲੈਂਦਾ ਹੈ।
English
Applying the whip of the Lord's Love to his body, the Gurmukh conquers his mind, and wins the battle of life.
ਅਘੜੋ ਘੜਾਵੈ. ਸਬਦੁ ਪਾਵੈ; ਅਪਿਉ ਹਰਿ ਰਸੁ ਪੀਤਿਆ ॥
agharro gharraavai. sabad paavai; apiau har ras peetiaa |
Punjabi
ਆਪਣੇ ਅਣਘੜਤ ਮਨ ਨੂੰ ਉਹ ਘੜਦਾ ਹੈ, ਰੱਬੀ ਕਲਾਮ ਨੂੰ ਪ੍ਰਾਪਤ ਹੁੰਦਾ ਹੈ ਅਤੇ ਸੁਰਜੀਤ ਕਰਨਹਾਰ ਰੱਬੀ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
He trains his untrained mind with the Word of the Shabad, and drinks in the rejuvenating essence of the Lord's Nectar.
ਸੁਣਿ ਸ੍ਰਵਣ ਬਾਣੀ, ਗੁਰਿ ਵਖਾਣੀ; ਹਰਿ ਰੰਗੁ ਤੁਰੀ ਚੜਾਇਆ ॥
sun sravan baanee, gur vakhaanee; har rang turee charraaeaa |
Punjabi
ਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਸਰੀਰ ਦੇ ਤਾਜੀ ਨੂੰ ਰੱਬ ਦੇ ਪਿਆਰ ਦਾ ਰੰਗ ਚੜ੍ਹਾ।
English
Listen with your ears to the Word, uttered by the Guru, and attune your body-horse to the Lord's Love.
ਮਹਾ ਮਾਰਗੁ ਪੰਥੁ ਬਿਖੜਾ; ਜਨ ਨਾਨਕ. ਪਾਰਿ ਲੰਘਾਇਆ ॥੩॥
mahaa maarag panth bikharraa; jan naanak. paar langhaaeaa |3|
Punjabi
ਦਾਸ ਨਾਨਕ ਨੇ ਰਸਤਾ, ਮੌਤ ਦਾ ਪਰਮ ਕਠਨ ਰਸਤਾ, ਪਾਰ ਕਰ ਲਿਆ ਹੈ।
English
Servant Nanak has crossed over the long and treacherous path. ||3||
ਘੋੜੀ ਤੇਜਣਿ ਦੇਹ; ਰਾਮਿ ਉਪਾਈਆ ਰਾਮ ॥
ghorree tejan deh; raam upaaeea raam |
Punjabi
ਸਰੀਰ ਦੀ ਫੁਰਤੀਲੀ ਘੋੜੀ ਮੇਰੇ ਪ੍ਰਭੂ ਪ੍ਰਮੇਸ਼ਰ ਨੇ ਰਚੀ ਹੈ।
English
The transitory body-horse was created by the Lord.
ਜਿਤੁ ਹਰਿ ਪ੍ਰਭੁ ਜਾਪੈ; ਸਾ ਧਨੁ ਧੰਨੁ ਤੁਖਾਈਆ ਰਾਮ ॥
jit har prabh jaapai; saa dhan dhan tukhaaeea raam |
Punjabi
ਮੁਬਾਰਕ! ਮੁਬਾਰਕ ਹੈ ਉਹ ਦੇਹ ਦੀ ਘੋੜੀ ਜਿਸ ਦੁਆਰਾ ਸੁਆਮੀ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
English
Blessed, blessed is that body-horse which meditates on the Lord God.
ਜਿਤੁ ਹਰਿ ਪ੍ਰਭੁ ਜਾਪੈ, ਸਾ ਧੰਨੁ ਸਾਬਾਸੈ; ਧੁਰਿ ਪਾਇਆ ਕਿਰਤੁ ਜੁੜੰਦਾ ॥
jit har prabh jaapai, saa dhan saabaasai; dhur paaeaa kirat jurrandaa |
Punjabi
ਜਿਸ ਦੁਆਰਾ ਸੁਆਮੀ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ, ਸੁਲੱਖਣੀ ਤੇ ਸ਼ਲਾਘਾ-ਯੋਗ ਹੈ ਉਹ ਦੇਹ ਘੋੜੀ। ਇਹ ਪੂਰਬਲੇ ਕਰਮਾਂ ਦੇ ਸਮੂਦਾਇ ਰਾਹੀਂ ਪ੍ਰਾਪਤ ਹੁੰਦੀ ਹੈ।
English
Blessed and acclaimed is that body-horse which meditates on the Lord God; it is obtained by the merits of past actions.
ਚੜਿ ਦੇਹੜਿ ਘੋੜੀ. ਬਿਖਮੁ ਲਘਾਏ; ਮਿਲੁ ਗੁਰਮੁਖਿ ਪਰਮਾਨੰਦਾ ॥
charr deharr ghorree. bikham laghaae; mil guramukh paramaanandaa |
Punjabi
ਦੇਹ ਦੀ ਘੋੜੀ ਤੇ ਸਵਾਰ ਹੋ ਪ੍ਰਾਣੀ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਮਿਲ ਪੈਂਦਾ ਹੈ।
English
Riding the body-horse, one crosses over the terrifying world ocean; the Gurmukh meets the Lord, the embodiment of supreme bliss.
ਹਰਿ ਹਰਿ ਕਾਜੁ ਰਚਾਇਆ ਪੂਰੈ; ਮਿਲਿ ਸੰਤ ਜਨਾ ਜੰਞ ਆਈ ॥
har har kaaj rachaaeaa poorai; mil sant janaa jany aaee |
Punjabi
ਪੂਰਨ ਸੁਆਮੀ ਮਾਲਕ ਨੇ ਵਿਵਾਹ ਰਚਿਆ ਹੈ। ਇਕੱਠੇ ਹੋ ਪਵਿੱਤ੍ਰ ਪੁਰਸ਼ ਜੰਜ ਵਜੋਂ ਆਏ ਹਨ।
English
The Lord, Har, Har, has perfectly arranged this wedding; the Saints have come together as a marriage party.
ਜਨ ਨਾਨਕ. ਹਰਿ ਵਰੁ ਪਾਇਆ ਮੰਗਲੁ; ਮਿਲਿ ਸੰਤ ਜਨਾ ਵਾਧਾਈ ॥੪॥੧॥੫॥
jan naanak. har var paaeaa mangal; mil sant janaa vaadhaaee |4|1|5|
Punjabi
ਨਫਰ ਨਾਨਕ ਨੂੰ ਵਾਹਿਗੁਰੂ ਆਪਣੇ ਕੰਤ ਵਜੋਂ ਪ੍ਰਾਪਤ ਹੋਇਆ ਹੈ। ਇਕੱਠੇ ਹੋ ਸਾਧੂ ਖੁਸ਼ੀ ਦੇ ਗੀਤ ਗਾਉਂਦੇ ਤੇ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
English
Servant Nanak has obtained the Lord as his Spouse; joining together, the Saints sing the songs of joy and congratulations. ||4||1||5||
ਵਡਹੰਸੁ ਮਹਲਾ ੪ ॥
vaddahans mahalaa 4 |
Punjabi
ਵਡਹੰਸ ਚੌਥੀ ਪਾਤਿਸ਼ਾਹੀ।
English
Wadahans, Fourth Mehl:
ਦੇਹ ਤੇਜਨੜੀ; ਹਰਿ ਨਵ ਰੰਗੀਆ ਰਾਮ ॥
deh tejanarree; har nav rangeea raam |
Punjabi
ਦੇਹ ਵਾਹਿਗੁਰੂ ਦੀ ਸਦੀਵੀ ਨਵਨੂੰ ਰੰਗਵਾਲੀ ਘੋੜੀ ਹੈ।
English
The body is the Lord's horse; the Lord imbues it with the fresh and new color.
ਗੁਰ ਗਿਆਨੁ ਗੁਰੂ; ਹਰਿ ਮੰਗੀਆ ਰਾਮ ॥
gur giaan guroo; har mangeea raam |
Punjabi
ਗੁਰਾਂ ਦੇ ਪਾਸੋਂ ਮੈਂ ਵਿਸ਼ਾਲ ਵਾਹਿਗੁਰੂ ਦੀ ਗਿਆਤ ਦੀ ਯਾਚਨਾ ਕਰਦਾ ਹਾਂ।
English
From the Guru, I ask for the Lord's spiritual wisdom.