Ekam
Guru Granth Sahib

Ang 578

Ang 578 · Line 1

ਕਹੁ ਨਾਨਕ. ਤਿਨ ਖੰਨੀਐ ਵੰਞਾ ਜਿਨ; ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥

kahu naanak. tin khaneeai vanyaa jin; ghatt meraa har prabh vootthaa |3|

Punjabi

ਗੁਰੂ ਜੀ ਆਖਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੇ ਅੰਤਰ-ਆਤਮੇ ਮੇਰਾ ਸੁਆਮੀ ਵਾਹਿਗੁਰੂ ਵਸਦਾ ਹੈ।

Bhai Manmohan Singh (Shabad OS, CC BY-SA)

English

Says Nanak, I am every bit a sacrifice to those, within whose hearts my Lord God abides. ||3||

Dr. Sant Singh Khalsa (Shabad OS, CC BY-SA)
Ang 578 · Line 2

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 578 · Line 3

ਜੋ ਲੋੜੀਦੇ ਰਾਮ; ਸੇਵਕ ਸੇਈ ਕਾਂਢਿਆ ॥

jo lorreede raam; sevak seee kaandtiaa |

Punjabi

ਜਿਹੜੇ ਸਰਬ-ਵਿਆਪਕ ਸਾਈਂ ਨੂੰ ਚਾਹੁੰਦੇ ਹਨ, ਉਹ ਹੀ ਉਸ ਦੇ ਦਾਸ ਆਖੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who long for the Lord, are said to be His servants.

Dr. Sant Singh Khalsa (Shabad OS, CC BY-SA)
Ang 578 · Line 4

ਨਾਨਕ ਜਾਣੇ ਸਤਿ; ਸਾਂਈ. ਸੰਤ ਨ ਬਾਹਰਾ ॥੧॥

naanak jaane sat; saanee. sant na baaharaa |1|

Punjabi

ਨਾਨਕ ਇਸ ਸੱਚ ਨੂੰ ਜਾਣਦਾ ਹੈ ਕਿ ਸੁਆਮੀ ਆਪਣੇ ਸੰਤਾਂ ਨਾਲੋਂ ਵੱਖਰਾ ਨਹੀਂ।

Bhai Manmohan Singh (Shabad OS, CC BY-SA)

English

Nanak knows this Truth, that the Lord is not different from His Saint. ||1||

Dr. Sant Singh Khalsa (Shabad OS, CC BY-SA)
Ang 578 · Line 5

ਛੰਤੁ ॥

chhant |

Punjabi

ਛੰਦ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 578 · Line 6

ਮਿਲਿ ਜਲੁ ਜਲਹਿ ਖਟਾਨਾ ਰਾਮ ॥

mil jal jaleh khattaanaa raam |

Punjabi

ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਕੇ ਉਸ ਨਾਲ ਅਭੇਦ ਹੋ ਜਾਂਦਾ ਹੈ,

Bhai Manmohan Singh (Shabad OS, CC BY-SA)

English

As water mixes and blends with water,

Dr. Sant Singh Khalsa (Shabad OS, CC BY-SA)
Ang 578 · Line 7

ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥

sang jotee jot milaanaa raam |

Punjabi

ਇਸੇ ਤਰ੍ਹਾਂ ਸੰਤ ਦਾ ਨੂਰ ਪਰਮ-ਨੂਰ ਨਾਲ ਇਕ ਰੂਪ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

so does one's light mix and blend with the Lord's Light.

Dr. Sant Singh Khalsa (Shabad OS, CC BY-SA)
Ang 578 · Line 8

ਸੰਮਾਇ ਪੂਰਨ ਪੁਰਖ ਕਰਤੇ; ਆਪਿ ਆਪਹਿ ਜਾਣੀਐ ॥

samaae pooran purakh karate; aap aapeh jaaneeai |

Punjabi

ਵਿਆਪਕ ਤੇ ਬਲਵਾਨ ਸਿਰਜਣਹਾਰ ਵਿੱਚ ਲੀਨ ਹੋ, ਪ੍ਰਾਣੀ ਆਪਣੇ ਨਿੱਜ ਦੇ ਅਸਲ ਨੂੰ ਅਨੁਭਵ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Merging with the perfect, all-powerful Creator, one comes to know his own self.

Dr. Sant Singh Khalsa (Shabad OS, CC BY-SA)
Ang 578 · Line 9

ਤਹ ਸੁੰਨਿ ਸਹਜਿ ਸਮਾਧਿ ਲਾਗੀ; ਏਕੁ ਏਕੁ ਵਖਾਣੀਐ ॥

teh sun sehaj samaadh laagee; ek ek vakhaaneeai |

Punjabi

ਤਦ ਉਸ ਦੀ ਨਿਰਗੁਣ ਪ੍ਰਭੂ ਅੰਦਰ ਤਾੜੀ ਲੱਗ ਜਾਂਦੀ ਹੈ ਤੇ ਉਹ ਕੇਵਲ ਇਕ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Then, he enters the celestial state of absolute Samaadhi, and speaks of the One and Only Lord.

Dr. Sant Singh Khalsa (Shabad OS, CC BY-SA)
Ang 578 · Line 10

ਆਪਿ ਗੁਪਤਾ ਆਪਿ ਮੁਕਤਾ; ਆਪਿ ਆਪੁ ਵਖਾਨਾ ॥

aap gupataa aap mukataa; aap aap vakhaanaa |

Punjabi

ਖੁਦ ਸੁਆਮੀ ਅਲੋਪ ਹੈ ਅਤੇ ਖੁਦ ਹੀ ਨਿਰਲੇਪ। ਖੁਦ ਹੀ ਉਹ ਆਪਣੇ ਆਪ ਦਾ ਜੱਸ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

He Himself is unmanifest, and He Himself is liberated; He Himself speaks of Himself.

Dr. Sant Singh Khalsa (Shabad OS, CC BY-SA)
Ang 578 · Line 11

ਨਾਨਕ. ਭ੍ਰਮ ਭੈ ਗੁਣ ਬਿਨਾਸੇ; ਮਿਲਿ ਜਲੁ ਜਲਹਿ ਖਟਾਨਾ ॥੪॥੨॥

naanak. bhram bhai gun binaase; mil jal jaleh khattaanaa |4|2|

Punjabi

ਹੇ ਨਾਨਕ, ਗੁਰਮੁੱਖ ਦਾ ਸੰਦੇਹ, ਡਰ ਅਤੇ ਤਿੰਨੇ ਸੁਭਾਵ ਨਾਸ ਹੋ ਜਾਂਦੇ ਹਨ। ਪਾਣੀ ਦੇ ਪਾਣੀ ਨਾਲ ਮਿਲਣ ਦੀ ਮਾਨੰਦ ਉਹ ਸਾਈਂ ਨਾਲ ਅਭੇਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, doubt, fear and the limitations of the three qualities are dispelled, as one merges into the Lord, like water blending with water. ||4||2||

Dr. Sant Singh Khalsa (Shabad OS, CC BY-SA)
Ang 578 · Line 12

ਵਡਹੰਸੁ ਮਹਲਾ ੫ ॥

vaddahans mahalaa 5 |

Punjabi

ਵਡਹੰਸ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Fifth Mehl:

Dr. Sant Singh Khalsa (Shabad OS, CC BY-SA)
Ang 578 · Line 13

ਪ੍ਰਭ ਕਰਣ ਕਾਰਣ ਸਮਰਥਾ ਰਾਮ ॥

prabh karan kaaran samarathaa raam |

Punjabi

ਸਰਬ-ਸ਼ਕਤੀਵਾਨ ਵਾਹਿਗੁਰੂ ਆਪ ਹੀ ਕਰਤਾ ਅਤੇ ਆਪ ਹੀ ਕਾਰਜ ਹੈ।

Bhai Manmohan Singh (Shabad OS, CC BY-SA)

English

God is the all-powerful Creator, the Cause of causes.

Dr. Sant Singh Khalsa (Shabad OS, CC BY-SA)
Ang 578 · Line 14

ਰਖੁ ਜਗਤੁ ਸਗਲ, ਦੇ ਹਥਾ ਰਾਮ ॥

rakh jagat sagal, de hathaa raam |

Punjabi

ਆਪਣਾ ਹੱਥ ਦੇ ਕੇ ਉਹ ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ।

Bhai Manmohan Singh (Shabad OS, CC BY-SA)

English

He preserves the whole world, reaching out with His hand.

Dr. Sant Singh Khalsa (Shabad OS, CC BY-SA)
Ang 578 · Line 15

ਸਮਰਥ ਸਰਣਾ ਜੋਗੁ ਸੁਆਮੀ; ਕ੍ਰਿਪਾ ਨਿਧਿ ਸੁਖਦਾਤਾ ॥

samarath saranaa jog suaamee; kripaa nidh sukhadaataa |

Punjabi

ਸਰਬ-ਸ਼ਕਤੀਵਾਨ, ਪਨਾਹ ਦੇਣ ਦੇ ਲਾਇਕ, ਰਹਿਮਤ ਦਾ ਖਜਾਨਾ ਅਤੇ ਆਰਾਮ ਬਖਸ਼ਣਹਾਰ ਹੈ ਉਹ ਸਾਹਿਬ।

Bhai Manmohan Singh (Shabad OS, CC BY-SA)

English

He is the all-powerful, safe Sanctuary, Lord and Master, Treasure of mercy, Giver of peace.

Dr. Sant Singh Khalsa (Shabad OS, CC BY-SA)
Ang 578 · Line 16

ਹੰਉ ਕੁਰਬਾਣੀ ਦਾਸ ਤੇਰੇ; ਜਿਨੀ ਏਕੁ ਪਛਾਤਾ ॥

hnau kurabaanee daas tere; jinee ek pachhaataa |

Punjabi

ਮੈਂ ਤੇਰੇ ਗੁਮਾਸ਼ਤਿਆਂ ਤੋਂ ਬਲਿਹਾਰ ਜਾਂਦਾ ਹਾਂ, ਜੋ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦੇ ਹਨ।

Bhai Manmohan Singh (Shabad OS, CC BY-SA)

English

I am a sacrifice to Your slaves, who recognize only the One Lord.

Dr. Sant Singh Khalsa (Shabad OS, CC BY-SA)
Ang 578 · Line 17

ਵਰਨੁ ਚਿਹਨੁ. ਨ ਜਾਇ ਲਖਿਆ; ਕਥਨ ਤੇ ਅਕਥਾ ॥

varan chihan. na jaae lakhiaa; kathan te akathaa |

Punjabi

ਉਸ ਦਾ ਰੰਗ ਤੇ ਮੁਹਾਦਰਾਂ ਅਨੁਭਵ ਕੀਤਾ ਨਹੀਂ ਜਾ ਸਕਦਾ ਅਤੇ ਅਕਹਿ ਹੈ ਉਸ ਦਾ ਵਰਣਨ।

Bhai Manmohan Singh (Shabad OS, CC BY-SA)

English

His color and shape cannot be seen; His description is indescribable.

Dr. Sant Singh Khalsa (Shabad OS, CC BY-SA)
Ang 578 · Line 18

ਬਿਨਵੰਤਿ ਨਾਨਕ. ਸੁਣਹੁ ਬਿਨਤੀ; ਪ੍ਰਭ ਕਰਣ ਕਾਰਣ ਸਮਰਥਾ ॥੧॥

binavant naanak. sunahu binatee; prabh karan kaaran samarathaa |1|

Punjabi

ਨਾਨਕ ਅਰਦਾਸ ਕਰਦਾ ਹੈ, ਹੇ ਢੋ-ਮੇਲ ਮੇਲਣਹਾਰ! ਸਰਬ-ਸ਼ਕਤੀਵਾਨ ਸੁਆਮੀ ਤੂੰ ਮੇਰੀ ਪ੍ਰਾਰਥਨਾ ਸੁਣ।

Bhai Manmohan Singh (Shabad OS, CC BY-SA)

English

Prays Nanak, hear my prayer, O God, Almighty Creator, Cause of causes. ||1||

Dr. Sant Singh Khalsa (Shabad OS, CC BY-SA)
Ang 578 · Line 19

ਏਹਿ ਜੀਅ ਤੇਰੇ; ਤੂ ਕਰਤਾ ਰਾਮ ॥

ehi jeea tere; too karataa raam |

Punjabi

ਇਹ ਜੀਵ ਤੈਂਡੇ ਹਨ, ਤੂੰ ਉਨ੍ਹਾਂ ਦਾ ਸਿਰਜਣਹਾਰ ਹੈ।

Bhai Manmohan Singh (Shabad OS, CC BY-SA)

English

These beings are Yours; You are their Creator.

Dr. Sant Singh Khalsa (Shabad OS, CC BY-SA)
Ang 578 · Line 20

ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥

prabh dookh darad bhram harataa raam |

Punjabi

ਪ੍ਰਭੂ ਪ੍ਰਮੇਸ਼ਰ ਸ਼ੌਕ, ਪੀੜ ਅਤੇ ਸ਼ੰਕੇ ਨੂੰ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

God is the Destroyer of pain, suffering and doubt.

Dr. Sant Singh Khalsa (Shabad OS, CC BY-SA)
Ang 578 · Line 21

ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ; ਰਖਿ ਲੇਹੁ ਦੀਨ ਦੈਆਲਾ ॥

bhram dookh darad nivaar khin meh; rakh lehu deen daiaalaa |

Punjabi

ਹੇ ਸੁਆਮੀ! ਇਕ ਛਿਨ ਵਿੱਚ ਤੂੰ ਮੇਰਾ ਸ਼ੰਕਾ, ਸ਼ੌਕ ਅਤੇ ਪੀੜ ਨਵਿਰਤ ਕਰ ਦੇ ਅਤੇ ਮੇਰੀ ਰੱਖਿਆ ਕਰ, ਹੇ ਮਸਕੀਨਾਂ ਦੇ ਮਿਹਰਬਾਨ!

Bhai Manmohan Singh (Shabad OS, CC BY-SA)

English

Eliminate my doubt, pain and suffering in an instant, and preserve me, O Lord, Merciful to the meek.

Dr. Sant Singh Khalsa (Shabad OS, CC BY-SA)
Ang 578 · Line 22

ਮਾਤ ਪਿਤਾ ਸੁਆਮਿ ਸਜਣੁ; ਸਭੁ ਜਗਤੁ ਬਾਲ ਗੋਪਾਲਾ ॥

maat pitaa suaam sajan; sabh jagat baal gopaalaa |

Punjabi

ਤੂੰ ਪਿਓ, ਮਾਂ ਤੇ ਮਿੱਤ੍ਰ, ਹੈ, ਹੇ ਜਗ ਦੇ ਪਾਲਣਹਾਰ ਸੁਆਮੀ! ਸਾਰਾ ਸੰਸਾਰ ਤੇਰਾ ਹੀ ਬੱਚਾ ਹੈ।

Bhai Manmohan Singh (Shabad OS, CC BY-SA)

English

You are mother, father and friend, O Lord and Master; the whole world is Your child, O Lord of the World.

Dr. Sant Singh Khalsa (Shabad OS, CC BY-SA)
Ang 578 · Line 23

ਜੋ ਸਰਣਿ ਆਵੈ. ਗੁਣ ਨਿਧਾਨ ਪਾਵੈ; ਸੋ ਬਹੁੜਿ. ਜਨਮਿ ਨ ਮਰਤਾ ॥

jo saran aavai. gun nidhaan paavai; so bahurr. janam na marataa |

Punjabi

ਜਿਹੜਾ ਭੀ ਤੇਰੀ ਪਨਾਹ ਲੈਂਦਾ ਹੈ, ਉਹ ਖੂਬੀਆਂ ਦਾ ਖਜਾਨਾ ਪਾ ਲੈਂਦਾ ਹੈ ਤੇ ਮੁੜ ਕੇ ਆਵਾਗਉਣ ਵਿੱਚ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

One who comes seeking Your Sanctuary, obtains the treasure of virtue, and does not have to enter the cycle of birth and death again.

Dr. Sant Singh Khalsa (Shabad OS, CC BY-SA)
Ang 578 · Line 24

ਬਿਨਵੰਤਿ ਨਾਨਕ. ਦਾਸੁ ਤੇਰਾ; ਸਭਿ ਜੀਅ ਤੇਰੇ ਤੂ ਕਰਤਾ ॥੨॥

binavant naanak. daas teraa; sabh jeea tere too karataa |2|

Punjabi

ਨਾਨਕ ਬਿਨੈ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸੁਆਮੀ! ਸਾਰੇ ਜੀਵ ਤੈਂਡੇ ਹਨ ਅਤੇ ਤੂੰ ਉਨ੍ਹਾਂ ਦਾ ਸਿਰਜਣਹਾਰ ਹੈ।

Bhai Manmohan Singh (Shabad OS, CC BY-SA)

English

Prays Nanak, I am Your slave. All beings are Yours; You are their Creator. ||2||

Dr. Sant Singh Khalsa (Shabad OS, CC BY-SA)
Ang 578 · Line 25

ਆਠ ਪਹਰ. ਹਰਿ ਧਿਆਈਐ ਰਾਮ ॥

aatth pehar. har dhiaaeeai raam |

Punjabi

ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਨ ਨਾਲ,

Bhai Manmohan Singh (Shabad OS, CC BY-SA)

English

Meditating on the Lord, twenty-four hours a day,

Dr. Sant Singh Khalsa (Shabad OS, CC BY-SA)
Ang 578 · Line 26

ਮਨ ਇਛਿਅੜਾ ਫਲੁ, ਪਾਈਐ ਰਾਮ ॥

man ichhiarraa fal, paaeeai raam |

Punjabi

ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

the fruits of the heart's desires are obtained.

Dr. Sant Singh Khalsa (Shabad OS, CC BY-SA)
Ang 578 · Line 27

ਮਨ ਇਛ ਪਾਈਐ. ਪ੍ਰਭੁ ਧਿਆਈਐ; ਮਿਟਹਿ ਜਮ ਕੇ ਤ੍ਰਾਸਾ ॥

man ichh paaeeai. prabh dhiaaeeai; mitteh jam ke traasaa |

Punjabi

ਸੁਆਮੀ ਦੀ ਇਬਾਦਤ (ਬੰਦਗੀ) ਕਰਨ ਨਾਲ ਦਿਲ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Your heart's desires are obtained, meditating on God, and the fear of death is dispelled.

Dr. Sant Singh Khalsa (Shabad OS, CC BY-SA)
Ang 578 · Line 28

ਗੋਬਿਦੁ ਗਾਇਆ ਸਾਧ ਸੰਗਾਇਆ; ਭਈ ਪੂਰਨ ਆਸਾ ॥

gobid gaaeaa saadh sangaaeaa; bhee pooran aasaa |

Punjabi

ਸਤਿਸੰਗ ਵਿੱਚ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਤੇ ਮੇਰੀਆਂ ਆਸਾਂ ਉਮੈਦਾ ਬਰ ਆਈਆਂ ਹਨ।

Bhai Manmohan Singh (Shabad OS, CC BY-SA)

English

I sing of the Lord of the Universe in the Saadh Sangat, the Company of the Holy, and my hopes are fulfilled.

Dr. Sant Singh Khalsa (Shabad OS, CC BY-SA)
Ang 578 · Line 29

ਤਜਿ ਮਾਨੁ ਮੋਹੁ ਵਿਕਾਰ ਸਗਲੇ; ਪ੍ਰਭੂ ਕੈ ਮਨਿ ਭਾਈਐ ॥

taj maan mohu vikaar sagale; prabhoo kai man bhaaeeai |

Punjabi

ਆਪਣਾ ਹੰਕਾਰ, ਸੰਸਾਰੀ ਮਮਤਾ ਤੇ ਸਾਰੇ ਪਾਪ ਤਿਆਗ ਕੇ ਅਸੀਂ ਸਾਹਿਬ ਦੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਾਂ।

Bhai Manmohan Singh (Shabad OS, CC BY-SA)

English

Renouncing egotism, emotional attachment and all corruption, we become pleasing to the Mind of God.

Dr. Sant Singh Khalsa (Shabad OS, CC BY-SA)
Ang 578 · Line 30

ਬਿਨਵੰਤਿ ਨਾਨਕ. ਦਿਨਸੁ ਰੈਣੀ; ਸਦਾ ਹਰਿ ਹਰਿ ਧਿਆਈਐ ॥੩॥

binavant naanak. dinas rainee; sadaa har har dhiaaeeai |3|

Punjabi

ਨਾਨਕ ਬੇਨਤੀ ਕਰਦਾ ਹੈ, ਆਓ ਆਪਾਂ ਹਮੇਸ਼ਾਂ ਦਿਹੁੰ ਰਾਤ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੀਏ।

Bhai Manmohan Singh (Shabad OS, CC BY-SA)

English

Prays Nanak, day and night, meditate forever on the Lord, Har, Har. ||3||

Dr. Sant Singh Khalsa (Shabad OS, CC BY-SA)
Ang 578 · Line 31

ਦਰਿ ਵਾਜਹਿ. ਅਨਹਤ ਵਾਜੇ ਰਾਮ ॥

dar vaajeh. anahat vaaje raam |

Punjabi

ਸੁਆਮੀ ਦੇ ਬੂਹੇ ਉਤੇ ਸੁੱਤੇ ਸਿੱਧ ਹਮੇਸ਼ਾਂ ਹੀ ਕੀਰਤਨ ਗੂੰਜ ਰਿਹਾ ਹੈ।

Bhai Manmohan Singh (Shabad OS, CC BY-SA)

English

At the Lord's Door, the unstruck melody resounds.

Dr. Sant Singh Khalsa (Shabad OS, CC BY-SA)
Ang 578 · Line 32

ਘਟਿ ਘਟਿ. ਹਰਿ ਗੋਬਿੰਦੁ ਗਾਜੇ ਰਾਮ ॥

ghatt ghatt. har gobind gaaje raam |

Punjabi

ਸ੍ਰਿਸ਼ਟੀ ਦਾ ਰੱਖਿਅਕ ਵਾਹਿਗੁਰੂ ਹਰ ਦਿਲ ਅੰਦਰ ਬੋਲ ਰਿਹਾ ਹੈ।

Bhai Manmohan Singh (Shabad OS, CC BY-SA)

English

In each and every heart, the Lord, the Lord of the Universe, sings.

Dr. Sant Singh Khalsa (Shabad OS, CC BY-SA)
Ang 578 · Line 33

ਗੋਵਿਦ ਗਾਜੇ ਸਦਾ ਬਿਰਾਜੇ; ਅਗਮ ਅਗੋਚਰੁ ਊਚਾ ॥

govid gaaje sadaa biraaje; agam agochar aoochaa |

Punjabi

ਸਾਈਂ ਸਦੀਵ ਹੀ ਬੋਲਦਾ ਹੈ ਤੇ ਸਾਰਿਆਂ ਅੰਦਰ ਵਸਦਾ ਹੈ। ਉਹ ਪਹੁੰਚ ਤੋਂ ਪਰੇ, ਗਿਆਨ ਤੋਂ ਪਰੇ ਅਤੇ ਅਤਿ ਉਚਾ ਹੈ।

Bhai Manmohan Singh (Shabad OS, CC BY-SA)

English

The Lord of the Universe sings, and abides forever; He is unfathomable, profoundly deep, lofty and exalted.

Dr. Sant Singh Khalsa (Shabad OS, CC BY-SA)
Ang 578 · Line 34

ਗੁਣ ਬੇਅੰਤ ਕਿਛੁ ਕਹਣੁ. ਨ ਜਾਈ; ਕੋਇ. ਨ ਸਕੈ ਪਹੂਚਾ ॥

gun beant kichh kehan. na jaaee; koe. na sakai pahoochaa |

Punjabi

ਅਨੰਦ ਹਨ ਉਸ ਦੀਆਂ ਖੂਬੀਆਂ। ਇਨਸਾਨ ਭੋਰਾ ਭਰ ਭੀ ਉਸ ਦਾ ਵਰਣਨ ਨਹੀਂ ਕਰ ਸਕਦਾ। ਕੋਈ ਭੀ ਉਸ ਕੋਲ ਪੁੱਜ ਨਹੀਂ ਸਕਦਾ।

Bhai Manmohan Singh (Shabad OS, CC BY-SA)

English

His virtues are infinite - none of them can be described. No one can reach Him.

Dr. Sant Singh Khalsa (Shabad OS, CC BY-SA)
Ang 578 · Line 35

ਆਪਿ ਉਪਾਏ ਆਪਿ ਪ੍ਰਤਿਪਾਲੇ; ਜੀਅ ਜੰਤ ਸਭਿ ਸਾਜੇ ॥

aap upaae aap pratipaale; jeea jant sabh saaje |

Punjabi

ਪ੍ਰਭੂ ਖੁਦ ਪੈਦਾ ਕਰਦਾ ਹੈ ਅਤੇ ਖੁਦ ਹੀ ਪਾਲਦਾ-ਪੋਸਦਾ ਹੈ। ਸਾਰੇ ਪ੍ਰਾਣਧਾਰੀ ਉਸ ਦੇ ਸਾਜੇ ਹੋਏ ਹਨ।

Bhai Manmohan Singh (Shabad OS, CC BY-SA)

English

He Himself creates, and He Himself sustains; all beings and creatures are fashioned by Him.

Dr. Sant Singh Khalsa (Shabad OS, CC BY-SA)
Ang 578 · Line 36

ਬਿਨਵੰਤਿ ਨਾਨਕ. ਸੁਖੁ ਨਾਮਿ ਭਗਤੀ; ਦਰਿ ਵਜਹਿ ਅਨਹਦ ਵਾਜੇ ॥੪॥੩॥

binavant naanak. sukh naam bhagatee; dar vajeh anahad vaaje |4|3|

Punjabi

ਨਾਨਕ ਪ੍ਰਾਰਥਨਾ ਕਰਦਾ ਹੈ ਕਿ ਸੁੱਖ ਸਾਈਂ ਦੇ ਨਾਮ ਤੇ ਸਿਮਰਨ ਵਿੱਚ ਹੈ। ਜਿਸ ਦੇ ਦਰਵਾਜੇ ਤੇ ਬੈਕੁੰਠੀ ਕੀਰਤਨ ਹੁੰਦਾ ਹੈ।

Bhai Manmohan Singh (Shabad OS, CC BY-SA)

English

Prays Nanak, happiness comes from devotional worship of the Naam; at His Door, the unstruck melody resounds. ||4||3||

Dr. Sant Singh Khalsa (Shabad OS, CC BY-SA)
Ang 578 · Line 37

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥

raag vaddahans mahalaa 1 ghar 5 alaahaneea |

Punjabi

ਰਾਗ ਵਡਹੰਸ ਪਹਿਲੀ ਪਾਤਿਸ਼ਾਹੀ। ਵੈਣ।

Bhai Manmohan Singh (Shabad OS, CC BY-SA)

English

Raag Wadahans, First Mehl, Fifth House, Alaahanees ~ Songs Of Mourning:

Dr. Sant Singh Khalsa (Shabad OS, CC BY-SA)
Ang 578 · Line 38

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 578 · Line 39

ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ ਜਗੁ ਧੰਧੈ ਲਾਇਆ ॥

dhan sirandaa sachaa paatisaahu; jin jag dhandhai laaeaa |

Punjabi

ਮੁਬਾਰਕ ਹੈ ਉਹ ਸਿਰਜਣਹਾਰ, ਸੱਚਾ ਪਾਤਿਸ਼ਾਹ, ਜਿਸ ਨੇ ਸੰਸਾਰ ਨੂੰ ਕੰਮ ਕਾਜ ਅੰਦਰ ਜੋੜਿਆ ਹੈ।

Bhai Manmohan Singh (Shabad OS, CC BY-SA)

English

Blessed is the Creator, the True King, who has linked the whole world to its tasks.

Dr. Sant Singh Khalsa (Shabad OS, CC BY-SA)
Ang 578 · Line 40

ਮੁਹਲਤਿ ਪੁਨੀ. ਪਾਈ ਭਰੀ; ਜਾਨੀਅੜਾ ਘਤਿ ਚਲਾਇਆ ॥

muhalat punee. paaee bharee; jaaneearraa ghat chalaaeaa |

Punjabi

ਜਦ ਵੇਲਾ ਪੂਰਾ ਹੋ ਜਾਂਦਾ ਹੈ ਤੇ (ਸਵਾਸਾਂ ਰੂਪੀ) ਪੜੋਪੀ ਪੂਰੀ ਹੋ ਜਾਂਦੀ ਹੈ ਇਹ ਪਿਆਰੀ ਆਤਮਾ ਫੜ ਕੇ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ।

Bhai Manmohan Singh (Shabad OS, CC BY-SA)

English

When one's time is up, and the measure is full, this dear soul is caught, and driven off.

Dr. Sant Singh Khalsa (Shabad OS, CC BY-SA)